ਕੇਂਦਰ ਸਰਕਾਰ ਕਿਸਾਨਾਂ ਨਾਲ ਇਸ ਤਰੀਕੇ ਪੇਸ਼ ਆ ਰਹੀ ਹੈ ਜਿਵੇਂ ਪੰਜਾਬ ਭਾਰਤ ਦਾ ਹਿੱਸਾ ਹੀ ਨਾ ਹੋਵੇ : ਕਲਦੀਪ ਬੁੱਟਰ,ਸ਼ੁਭਮ ਸਹੋਤਾ

ਗੜਦੀਵਾਲਾ 28 ਨਵੰਬਰ(ਚੌਧਰੀ) : ਸ਼੍ਰੋਮਣੀ ਅਕਾਲੀ ਲ ਦੇ ਸਰਕਲ ਪ੍ਰਧਾਨ ਕਲਦੀਪ ਸਿੰਘ ਬੁੱਟਰ ਸ਼ੁਭਮ ਸਹੋਤਾਾ ਯੂਥ ਅਕਾਲੀ ਦਲ ਨੇ ਅੱਜ ਹਾਰਿਆਣਾ ਦੀ ਭਾਜਪਾ ਸਰਕਾਰ ਤੇ ਕੇਂਦਰ ਸਰਕਾਰ ਦੀ ਇਸ ਗੱਲੋ ਜ਼ੋਰਦਾਰ ਨਿਖੇਧੀ ਕੀਤੀ।

Read More

ਮਾਨਗਡ਼੍ਹ ਟੋਲ ਪਲਾਜ਼ਾ ਵਖੇ ਕਿਸਾਨਾਂ ਵਲੋਂ ਮੋਦੀ ਸਰਕਾਰ ਖਿਲਾਫ 51ਵੇਂ ਦਿਨ ਵੀ ਸੰਘਰਸ਼ ਜਾਰੀ

ਗਡ਼੍ਹਦੀਵਾਲਾ 28 ਨਬੰਵਰ (ਚੌਧਰੀ ) : ਗੰਨਾ ਸੰਘਰਸ਼ ਕਮੇਟੀ ਏ ਬੀ ਸ਼ੂਗਰ ਮਿੱਲ ਰੰਧਾਵਾ (ਦਸੂਹਾ) ਵਲੋਂ ਇਲਾਕੇ ਦੇ ਕਿਸਾਨਾਂ ਦੇ ਸਹਯੋਗ ਨਾਲ ਪ੍ਰਧਾਨ ਸੁਖਪਾਲ ਸਿੰਘ ਸਹੋਤਾ ਦੀ ਅਗਵਾਈ ਹੇਠ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਬਣਾਏ ਕਿਸਾਨ ਵਰੋਧੀ ਕਾਨੂੰਨਾਂ ਦੇ ਖਿਲਾਫ ਟੋਲ ਪਲਾਜ਼ਾ ਮਾਨਗਡ਼੍ਹ ਤੇ ਦਿੱਤੇ ਜਾ ਰਹੇ ਅਣਮਿੱਥੇ ਸਮੇਂ ਦੇ ਧਰਨੇ ਦੇ 51 ਵੇਂ ਦਿਨ ਮੋਦੀ ਸਰਕਾਰ ਖ਼ਲਾਫ਼ ਜੰਮ ਕੇ ਨਾਅਰੇਬਾਜ਼ੀ ਕਰਕੇ ਰੋਸ ਪ੍ਰਦਰਸ਼ਨ ਕੀਤਾ।

Read More

ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਵਲੋਂ ਜੋਰਦਾਰ ਸ਼ਬਦਾਂ ‘ਚ ਪੰਜਾਬ ਸਰਕਾਰ ਤੋਂ ਪੁਰਾਣੀ ਪੈਨਸ਼ਨ ਬਹਾਲੀ ਦੀ ਕੀਤੀ ਮੰਗ

ਗੜ੍ਹਦੀਵਾਲਾ 28 ਨਵੰਬਰ (ਚੌਧਰੀ) : ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਹੁਸ਼ਿਆਰਪੁਰ ਦੇ ਕਨਵੀਨਰ ਸੰਜੀਵ ਧੂਤ ਅਤੇ ਜਿਲਾ ਜਨਰਲ ਸਕੱਤਰ ਤਿਲਕ ਰਾਜ ਨੇ ਸਾਂਝੇ ਪ੍ਰੈਸ ਬਿਆਨ ਵਿੱਚ ਕਿਹਾ ਕਿ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਵਲੋਂ ਪੁਰਾਣੀ ਪੈਨਸਨ ਬਹਾਲੀ ਦੀ ਮੰਗ ਪੰਜਾਬ ਸਰਕਾਰ ਤੋਂ ਜੋਰਦਾਰ ਸ਼ਬਦਾ ਚ ਕੀਤੀ ਜਾਂਦੀ ਹੈ।ਉਕਤ ਨੇਤਾਵਾਂ ਨੇ ਦੱਸਿਆ ਕਿ 1-1-2004 ਤੋ ਬਾਅਦ ਭਰਤੀ ਹੋਏ ਕਰਮਚਾਰੀਆਂ ਦੀ ਪੈਨਸਨ ਪੰਜਾਬ ਸਰਕਾਰ ਨੇ ਖੋ ਲਈ ਹੈ।

Read More

ਬਿਨਾਂ ਭੇਦ ਭਾਵ ਹਰ ਪਿੰਡ ‘ਚ ਵਿਕਾਸ ਦੇ ਰਹਿੰਦੇ ਕੰਮਾਂ ਨੂੰ ਵੀ ਜਲਦ ਪੁਰਾ ਕੀਤਾ ਜਾਵੇਗਾ : ਸੰਗਤ ਸਿੰਘ ਗਿਲਜੀਆਂ

ਗੜ੍ਹਦੀਵਾਲ਼ਾ,28 ਨੰਵਬਰ (ਚੌਧਰੀ ) : ਮੁੱਖ ਮੰਤਰੀ ਦੇ ਸਲਾਹਕਾਰ ਤੇ ਹਲਕਾ ਉੜਮੁੜ ਟਾਂਡਾ ਦੇ ਵਿਧਾਇਕ ਸੰਗਤ ਸਿੰਘ ਗਿਲਜੀਆਂ ਨੇ ਪਿੰਡ ਸਰਹਾਲਾ ਪਹੁੰਕੇ ਪਿੰਡ ਵਾਸੀਆਂ ਦੀ ਸਮੱਸਿਆਵਾਂ ਨੂੰ ਸੁਣਿਆ। ਸਰਪੰਚ ਸੁਖਦੇਵ ਸਿੰਘ ਅਤੇ ਪੰਚਾਇਤ ਮੈਬਰਾਂ ਨੇ ਪਿੰਡ ਦੀਆਂ ਸਮੱਸਿਆਵਾਂ ਸਬੰਧੀ ਵਿਧਾÎਇਕ ਨੂੰ ਜਾਣੂ ਕਰਵਾਉਦੇ ਹੋਏ ਜਲਦ ਪੁਰੀਆਂ ਕਰਨ ਦੀ ਮੰਗ ਕੀਤੀ ਗਈ।

Read More

ਗਉ ਸੇਵਾ ਸਮਿਤੀ ਵਲੋਂ ਵਿਜੇ ਪਾਸੀ ਦੀ ਅਗੁਵਾਈ ਵਿੱਚ ਸਮਾਗਮ ਦਾ ਆਯੋਜਨ

ਪਠਾਨਕੋਟ, 28 ਨਵੰਬਰ ( ਰਾਾਜਿੰਦਰ ਸਿੰਘ ਰਾਜਨ /ਅਵਿਨਾਸ਼ ਸ਼ਰਮਾ ) : ਸਰਕੁਲਰ ਰੋਡ ਵਿਖੇ ਗੋੋਪਾਲਧਾਮ ਗਉ ਸੇਵਾ ਸਮਿਤੀ ਵਲੋਂ ਪ੍ਰਧਾਨ ਵਿਜੇ ਪਾਸੀ ਦੀ ਅਗੁਵਾਈ ਵਿੱਚ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਉਚੇਚੇ ਤੌਰ ਤੇ ਜਤਿੰਦਰ ਸ਼ਰਮਾ ਅਪਨੇ ਪਰਿਵਾਰ ਸਮੇਤ ਸ਼ਾਮਿਲ ਹੋਏ।ਜਿਨਾ ਨੇ ਗਉਸ਼ਾਲਾ ਵਿੱਚ ਗਾਵਾਂ ਦੀ ਸੇਵਾ ਦੇ ਲਈ ਕੀਤੇ ਜਾ ਰਹੇ ਕੰਮਾਂ ਨੁੰ ਲੈਕੇ ਸਮਿਤੀ ਦੀ ਸਰਾਹਨਾ ਕੀਤੀ ਅਤੇ ਉਨਾ ਨੁੰ 5100 ਰੁਪਏ ਬਤੌਰ ਸਹਾਇਤਾ ਰਕਮ ਵਜੋਂ ਭੇਂਟ ਕੀਤੇ ਗਏ।

Read More

ਵਿਰੋਧ ਪ੍ਰਦਰਸ਼ਨ ਜਾਰੀ ਰਹੇਗਾ,ਘੇਰਾਬੰਦੀ ਵੀ ਕੀਤੀ ਜਾਵੇਗੀ : ਸ਼ਿਵ ਦੱਤਾ

ਪਠਾਨਕੋਟ 28 ਨਵੰਬਰ (ਰਾਜਿੰਦਰ ਸਿੰਘ ਰਾਜਨ /ਅਵਿਨਾਸ਼ ਸ਼ਰਮਾ ) : ਫਿਰੋਜ਼ਪੁਰ ਡਵੀਜ਼ਨ ਵਿਚ ਡੀ ਆਰਐਮ / ਐਫਜ਼ੈਡਆਰ ਦਾ ਵਿਰੋਧ ਪ੍ਰਦਰਸ਼ਨ ਅੱਜ ਤੀਜੇ ਦਿਨ ਵੀ ਜਾਰੀ ਰਿਹਾ। ਮੰਚ ਸੰਚਾਲਨ ਕਰਦਿਆਂ ਸ਼ਾਖਾ ਸਕੱਤਰ ਕਾਮਰੇਡ ਯਸ਼ਪਾਲ ਸਿੰਘ ਨੇ ਕਿਹਾ ਕਿ ਡੀਆਰਐਮ / ਐਫਜ਼ੈਡਆਰ ਦੀਆਂ ਮਜ਼ਦੂਰ ਵਿਰੋਧੀ ਨੀਤੀਆਂ ਨੂੰ ਰੇਲ ਕਰਮਚਾਰੀਆਂ ਦੁਆਰਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਕਿਸੇ ਵੀ ਹੱਦ ਤੱਕ ਮੁਜ਼ਾਹਰਾ ਕਰਨਾ ਪਏਗਾ ਫਿਰੋਜ਼ਪੁਰ ਮੰਡਲ ਕਰੇਗਾ।

Read More

ਡਰਾਈ ਡੇ ਫਰਾਈ ਡੇ ਦੇ ਮੌਕੇ ਤੇ ਜਿਲਾ ਐਪੀਡੀਮੋਲੋਜਿਸਟ ਵਲੋਂ ਅਚਾਨਕ ਪੀ ਐਚ ਸੀ ਮਾਧੋਪੁਰ ਦਾ ਕੀਤਾ ਦੌਰਾ

ਪਠਾਨਕੋਟ 27 ਨਵੰਬਰ (ਅਵਿਨਾਸ਼ ) : ਸਿਵਲ ਸਰਜਨ ਡਾ ਜੁਗਲ ਕਿਸ਼ੋਰ ਦੇ ਹੁਕਮਾਂ ਅਨੁਸਾਰ ਜ਼ਿਲ੍ਹਾ ਐਪੀਡਮੋਲੋਜਿਸਟ ਡਾ ਸਰਬਜੀਤ ਕੌਰ ਅਤੇ ਜ਼ਿਲ੍ਹਾ ਨੋਡਲ ਅਧਿਕਾਰੀ ਡਾ ਨਿਸ਼ਾ ਜੋਤੀ ਦੀ ਅਗਵਾਈ ਵਿਚ ਸਿਹਤ ਵਿਭਾਗ ਦੀ ਟੀਮ ਡ੍ਰਾਈ ਡੇ ਫ੍ਰਾਈਡੇ ਤਹਿਤ ਸ਼ਾਹਪੁਰ ਚੌਕ ਵਿਖੇ ਪਹੁੰਚੀ। ਜਿੱਥੇ ਟੀਮ ਵੱਲੋਂ ਟਾਇਰ ਪੰਕਚਰ ਵਾਲੀਆਂ ਦੁਕਾਨਾਂ ਅਤੇ ਹੋਰ ਥਾਵਾਂ ਤੇ ਖਡ਼੍ਹੇ ਪਾਣੀ ਦੀ ਜਾਂਚ ਕੀਤੀ ਗਈ ਕਿ ਕਿਤੇ ਡੇਂਗੂ ਦਾ ਲਾਰਵਾ ਤਾਂ ਨਹੀਂ ਪੈਦਾ ਹੋ ਰਿਹਾ।

Read More

BREAKING..ਛੋਟੇ ਹਾਥੀ ‘ਚ ਅਚਾਨਕ ਲੱਗੀ ਅੱਗ ਡਰਾਇਵਰ ਤੇ ਸਹਾਇਕ ਨੇ ਛਾਲ ਮਾਰ ਕੇ ਜਾਣ ਬਚਾਈ

ਗੁਰਦਾਸਪੁਰ 27 ਨਵੰਬਰ ( ਅਸ਼ਵਨੀ ) :- ਸਥਾਨਕ ਪੁਲਿਸ ਲਾਈਨ ਰੋਡ ਉੱਪਰ ਅੱਜ ਇਕ ਛੋਟੇ ਹਾਥੀ ਵਿੱਚ ਅਚਾਨਕ ਅੱਗ ਲੱਗ ਗਈ ਇਸ ਦੇ ਡਰਾਇਵਰ ਤੇ ਸਹਾਇਕ ਨੇ ਛਾਲ ਮਾਰ ਕੇ ਜਾਣ ਬਚਾਈ । ਬਟਾਲੇ ਤੋਂ ਛੋਟੇ ਹਾਥੀ ਵਿੱਚ ਫਲ ਲੈ ਕੇ ਸਥਾਨਕ ਹਨੂੰਮਾਨ ਚੌਂਕ ਵਿੱਚ ਵੇਚਣ ਵਾਲੇ ਡਰਾਇਵਰ ਛੰਨੂ ਵਾਸੀ ਬਟਾਲਾ ਨੇ ਦੱਸਿਆ ਕਿ ਜਦੋਂ ਉਹ ਹਨੂੰਮਾਨ ਚੌਂਕ ਤੋਂ ਪੁਲਿਸ ਲਾਈਨ ਰੋਡ ਵੱਲ ਜਾਣ ਲੱਗਾ ਤਾਂ ਅਚਾਨਕ ਛੋਟੇ ਹਾਥੀ ਦੇ ਹੇਠਾਂ ਤੋਂ ਅੱਗ ਨਿਕਲਣੀ ਸ਼ੁਰੂ ਹੋ ਗਈ ਜੋ ਅਚਾਨਕ ਤੇਜ਼ ਹੋ ਗਈ ਡਰਾਇਵਰ ਛੰਨੂ ਤੇ ਉਸ ਦੇ ਸਹਾਇਕ ਸ਼ੇਰਾਂ ਨੇ ਛੋਟੇ ਹਾਥੀ ਤੋਂ ਛਾਲ ਮਾਰਕੇ ਆਪਣੀ ਜਾਣ ਬਚਾਈ । ਅੱਗ ਲੱਗਣ ਦੇ ਕਾਰਨ ਤੇ ਨੁਕਸਾਨ ਬਾਰੇ ਖ਼ਬਰ ਲਿਖੇ ਜਾਣ ਤੱਕ ਪਤਾ ਨਹੀਂ ਲੱਗ ਸਕਿਆਂ ।

Read More

ਗੋਲਡਨ ਗਰੁੱਪ ਆਫ ਇੰਸਟੀਚਿਉਟ ਅਤੇ ਸ੍ਰੀ ਸੱਤਿਆ ਸਾਈ ਸੇਵਾ ਸੰਮਤੀ ਵੱਲੋਂ 25 ਵਾਂ ਸਿਲਵਰ ਜੁਬਲੀ ਫ੍ਰੀ ਸਟੇਟ ਪੱਧਰੀ ਵਿਕਲਾਂਗ ਕੈਂਪ ਲਗਾਇਆ

ਗੁਰਦਾਸਪੁਰ 27 ਨਵੰਬਰ (ਅਸ਼ਵਨੀ) :- ਸ੍ਰੀ ਸੱਤਿਆ ਸਾਈਂ ਬਾਬਾ ਦੇ 95 ਵੇਂ ਜਨਮਦਿਨ ਨੂੰ ਸਮਰਪਿਤ ਗੋਲਡਨ ਸੀਨੀਅਰ ਸੈਕੰਡਰੀ ਸਕੂਲ ਹਨੂੰਮਾਨ ਚੌਂਕ ਗੁਰਦਾਸਪੁਰ ਵਿਖੇ ਗੋਲਡਨ ਗਰੁੱਪ ਆਫ ਇੰਸਟੀਚਿਉਟ ਅਤੇ ਸ੍ਰੀ ਸੱਤਿਆ ਸਾਈ ਸੇਵਾ ਸੰਮਤੀ ਵੱਲੋਂ 25 ਵਾਂ ਸਿਲਵਰ ਜੁਬਲੀ ਫ੍ਰੀ ਸਟੇਟ ਪੱਧਰੀ ਵਿਕਲਾਂਗ ਕੈਂਪ ਲਗਾਇਆ ਗਿਆ।

Read More

BREAKING..ਢਾਬੇ ‘ਚ ਰੰਗ ਰਲੀਆਂ ਮਨਾਉਂਦੇ ਦੋ ਆਦਮੀ,ਇਕ ਔਰਤ ਅਤੇ ਢਾਬਾ ਮਾਲਕ ਨੂੰ ਪੁਲਿਸ ਨੇ ਦਬੋਚਿਆ

ਗੁਰਦਾਸਪੁਰ 27 ਨਵੰਬਰ ( ਅਸ਼ਵਨੀ ) :- ਪੁਲਿਸ ਜਿਲਾ ਗੁਰਦਾਸਪੁਰ ਅਧੀਨ ਪੈਂਦੇ ਪੁਲਿਸ ਸਟੇਸ਼ਨ ਦੀਨਾਨਗਰ ਦੀ ਪੁਲਿਸ ਵੱਲੋਂ ਬੱਸ ਸਟੈਂਡ ਦੀਨਗਰ ਨੇੜੇ ਸਥਿਤ ਇਕ ਢਾਬੇ ਤੋਂ ਰੰਗ ਰਲੀਆਂ ਮਨਾਉਣਦੇ ਦੋ ਆਦਮੀ,ਇਕ ਅੋਰਤ ਅਤੇ ਢਾਬੇ ਦੇ ਮਾਲਕ ਨੂੰ ਕਾਬੂ ਕਰਨ ਬਾਰੇ ਜਾਣਕਾਰੀ ਹਾਸਲ ਹੋਈ ਹੈ।

Read More

ਟੀ.ਬੀ ਰੋਗ ਪੁਰੀ ਤਰਾਂ ਨਾਲ ਇਲਾਜ ਦੇ ਯੋਗ ਹੈ : ਡਾ. ਸ਼ਵੇਤਾ ਗੁਪਤਾ

ਪਠਾਨਕੋਟ,27 ਨਵੰਬਰ ( ਰਜਿੰਦਰ ਸਿੰਘ ਰਾਜਨ ਬਿਊਰੋ ਚੀਫ ) : ਪਠਾਨਕੋਟ ਸਿਵਲ ਸਰਜਨ ਡਾ. ਜੁਗਲ ਕਿਸ਼ੋਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਲਾ ਟੀ.ਬੀ ਅਫਸਰ ਡਾ. ਸ਼ਵੇਤਾ ਗੁਪਤਾ ਨੇ ਟੀ.ਬੀ ਰੋਗ ਦੇ ਬਾਰੇ ਵਿੱਚ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 2 ਹਫਤੇ ਤੋ ਜਿਆਦਾ ਖਾਂਸੀ, ਬੁਖਾਰ, ਰਾਤ ਨੂੰ ਪਸੀਨਾ ਆਉਂਣਾ, ਭੁੱਖ ਘੱਟ ਲੱਗਣਾ ਅਤੇ ਵਜਨ ਘਟਣਾ ਟੀ.ਬੀ ਰੋਗ ਦੇ ਲੱਛਣ ਹਨ।

Read More

BREAKING..ਅੱਜ 21 ਲੋਕਾਂ ਦੀ ਰਿਪੋਰਟ ਆਈ ਕਰੋਨਾ ਪਾਜੀਟਿਵ, 29 ਹੋਰ ਲੋਕਾਂ ਨੇ ਕੋਰੋਨਾ ਨੂੰ ਦਿੱਤੀ ਮਾਤ

ਪਠਾਨਕੋਟ, 27 ਨਵੰਬਰ (ਰਜਿੰਦਰ ਸਿੰਘ ਰਾਜਨ ਬਿਊਰੋ ਚੀਫ ) ਪਠਾਨਕੋਟ ਜ਼ਿਲੇ ਅੰਦਰ ਸੁਕਰਵਾਰ ਨੂੰ 29 ਹੋਰ ਲੋਕਾਂ ਨੇ ਕੋਰੋਨਾ ਨੂੰ ਮਾਤ ਦਿੱਤੀ ਹੈ ਅਤੇ ਕਿਸੇ ਵੀ ਤਰਾਂ ਦਾ ਕੋਈ ਵੀ ਕਰੋਨਾ ਲੱਛਣ ਨਾ ਹੋਣ ਤੇ ਸੁਕਰਵਾਰ ਨੂੰ 29 ਲੋਕਾਂ ਨੂੰ ਅਪਣੇ ਘਰਾਂ ਲਈ ਰਵਾਨਾ ਕੀਤਾ ਗਿਆ , ਜਿਕਰਯੋਗ ਹੈ ਕਿ ਜਿਲ੍ਹਾ ਪਠਾਨਕੋਟ ਵਿੱਚ ਕੁੱਲ 4970 ਲੋਕ ਕਰੋਨਾ ਪਾਜੀਟਿਵ ਸਨ ਜਿਨ੍ਹਾਂ ਵਿੱਚੋਂ 4636 ਲੋਕ ਠੀਕ ਹੋ ਕੇ ਅਪਣੇ ਘਰਾਂ ਨੂੰ ਜਾ ਚੁੱਕੇ ਹਨ ।ਇਹ ਪ੍ਰਗਟਾਵਾ ਮਾਣਯੋਗ ਸੰਯਮ ਅਗਰਵਾਲ ਡਿਪਟੀ ਕਮਿਸਨਰ ਪਠਾਨਕੋਟ ਨੇ ਕੀਤਾ।

Read More

ਸਰਕਾਰ ਵੱਲੋਂ ਬੀਐੱਸਸੀ ਐਗਰੀਕਲਚਰ ‘ਚ ਦਾਖਲਾ ਕਰਨ ਸਬੰਧੀ ਦਿੱਤੇ ਨਿਰਦੇਸ਼ਾਂ ਦਾ ਸਵਾਗਤ

ਗੜਸ਼ੰਕਰ (ਅਸ਼ਵਨੀ ਸ਼ਰਮਾ) : ਪੰਜਾਬ ਸਰਕਾਰ ਦੇ ਮੰਤਰੀ ਮੰਡਲ ਵੱਲੋਂ ਪਿਛਲੇ ਦਿਨ੍ਹੀਂ ਆਪਣੀ ਮੀਟਿੰਗ ਦੌਰਾਨ ਕੋਵਿਡ-19 ਮਹਾਂਮਾਰੀ ਦੇ ਮੱਦੇਨਜ਼ਰ ਪੰਜਾਬ ਖੇਤੀਬਾੜੀ ਐਕਟ ‘ਤੇ ਅਮਲਦੀ ਤਜਵੀਜ਼ ਨੂੰ ਜੂਨ 2021 ਤੱਕ ਮੁਲਤਵੀ ਕਰਨ ਦੇ ਫੈਸਲੇ ਦਾ ਸਿੱਖ ਵਿੱਦਿਅਕ ਕੌਂਸਲ ਦੇ ਪ੍ਰਧਾਨ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਸਮੇਤ ਸਮੂਹ ਅਹੁਦੇਦਾਰਾਂ ਅਤੇ ਪ੍ਰਿੰਸੀਪਲ ਡਾ. ਜਸਪਾਲ ਸਿੰਘ ਵੱਲੋਂ ਸਵਾਗਤ ਕੀਤਾ ਗਿਆ ਹੈ। ਇਸ ਤਹਿਤ ਖਾਲਸਾ ਕਾਲਜ ਮਾਹਿਲਪੁਰ ਵਿੱਚ ਚੱਲਦੇ ਬੀਐੱਸਸੀ ਡਿਗਰੀ ਕੋਰਸ ਦੇ ਮੌਜੂਦਾ ਸੈਸ਼ਨ ਵਿੱਚ ਵੀ ਦਾਖਿਲੇ ਕੀਤੇ ਜਾ ਸਕਣਗੇ।

Read More

ਪੇਂਡੂ ਚੌਂਕੀਦਾਰ ਮੰਗਾਂ ਨੂੰ ਲੈ ਕੇ 7 ਦਸੰਬਰ ਨੂੰ ਕਰਨਗੇ ਵਿੱਤ ਮੰਤਰੀ ਦੀ ਕੋਠੀ ਦਾ ਘਿਰਾਓ

ਗੜ੍ਹਦੀਵਾਲਾ 27 ਨਵੰਬਰ (ਚੌਧਰੀ) : ਪੇਂਡੂ ਚੌਕੀਦਾਰਾਂ ਦੀ ਮੀਟਿੰਗ ਗਡ਼੍ਹਦੀਵਾਲਾ ਵਿਖੇ ਕੀਤੀ ਗਈ। ਜਿਸ ਵਿੱਚ ਤਹਿਸੀਲ ਪ੍ਰਧਾਨ ਸੁਖਦੇਵ ਸਿੰਘ ਦੀ ਅਗਵਾਈ ਵਿੱਚ ਪੇਂਡੂ ਚੌਕੀਦਾਰਾਂ ਦੀਆਂ ਹੱਕੀ ਮੰਗਾਂ ਬਾਰੇ ਗੱਲਬਾਤ ਕੀਤੀ।ਇਸ ਮੌਕੇ ਉਹਨਾਂ ਕਿਹਾ ਕਿ ਪੇਂਡੂ ਚੌਂਕੀਦਾਰਾਂ ਨੂੰ ਸਰਕਾਰ ਵੱਲੋਂ ਨਿਮਾਣਾ ਮਾਣ ਭੱਤਾ ਦਿੱਤਾ ਜਾਂਦਾ ਹੈ।

Read More

ਬਾਬਾ ਦੀਪ ਸਿੰਘ ਸੇਵਾ ਦਲ ਵਲੋਂ ਨਵੇਕਲਾ ਉਪਰਾਲਾ, ਤਿੰਨ ਸਾਲਾਂ ਤੋਂ ਲਾਪਤਾ ਤਿੰਨ ਬੱਚਿਆਂ ਦੇ ਪਿਤਾ ਨੂੰ ਪਰਿਵਾਰ ਨਾਲ ਮਿਲਾਇਆ

ਗੜ੍ਹਦੀਵਾਲਾ 27 ਨਵੰਬਰ (ਚੌਧਰੀ) : :ਬਾਬਾ ਦੀਪ ਸਿੰਘ ਸੇਵਾ ਦਲ ਵੱਲੋਂ ਗੁਰ ਆਸਰਾ ਸੇਵਾ ਘਰ ਜੋਕਿ ਪਿਡ ਬਾਹਗਾ ਵਿਖੇ ਚਲਾਇਆ ਜਾ ਰਿਹਾ ਹੈ ਇੱਥੇ ਲਗਭਗ 100 ਪ੍ਰਾਣੀਆਂ ਦੀ ਸਾਂਭ-ਸੰਭਾਲ ਕੀਤੀ ਜਾ ਰਹੀ ਹੈ। ਸੁਸਾਇਟੀ ਵੱਲੋਂ ਕ ਦਿਨ ਪਹਿਲਾਂ ਪਿੰਡ ਹਰ ਰਾਏਪੁਰ ਤੇ ਮਾਨ ਹੁਸੈਨ ਦੇ ਡੇਰੇ ਤੋਂ 2 ਬੰਦੇ ਅਤੇ ਇਕ 80 ਸਾਲਾਂ ਦੀ ਮਾਤਾ ਬਰਾਮਦ ਕੀਤੀ ਗਈ ਸੀ

Read More

ਦਸੂਹਾ ਵਿਖੇ ਦੇਸ਼ ਵਿਆਪੀ ਹੜ੍ਹਤਾਲ ‘ਚ ਪੰਜਾਬ ਦੇ ਵੱਖ ਵੱਖ ਮੁਲਾਜ਼ਮਾਂ ਜੱਥੇਬੰਦੀਆਂ ਨੇ ਕਿਸਾਨਾਂ ਹੱਕ ਵਿਚ ਨੈਸ਼ਨਲ ਹਾਈਵੇ ਤੇ ਕੀਤਾ ਚੱਕਾ ਜਾਮ

ਦਸੂਹਾ 26 ਨਵੰਬਰ (ਚੌਧਰੀ) : ਅੱਜ ਦਸੂਹਾ ਵਿਖੇ ਦੇਸ਼ ਵਿਆਪੀ ਹੜ੍ਹਤਾਲ ਪੰਜਾਬ ਦੇ ਮੁਲਾਜ਼ਮਾਂ ਦੀ ਜਥੇਬੰਦੀ ਪੰਜਾਬ ਸੁਬਾਰਡੀਨੇਟ ਸਰਵਿਸਿਜ ਫੈਡਰੇਸ਼ਨ ਅਤੇ ਜੇ.ਪੀ.ਐਮ.ਓ.ਦੇ ਸੱਦੇ ਤੇ ਸਮੂਹ ਸਹਿਯੋਗੀ ਜਥੇਬੰਦੀਆਂ ਵਲੋਂ ਰੋਸ ਮਾਰਚ,ਰੈਲੀ ਕੱਢੀ ਗਈ ਅਤੇ ਚੱਕਾ ਜਾਮ ਕੀਤਾ ਗਿਆ।

Read More

ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਅੰਬਾਲਾ ਜੱਟਾਂ ਨੇ ਐਨ.ਸੀ.ਸੀ ਦਿਵਸ ਮੌਕੇ ਬੂਟੇ ਲਗਾਏ

ਗੜਦੀਵਾਲਾ 26 ਨਵੰਬਰ (ਚੌਧਰੀ) : ਗੱਰੁਪ ਕਮਾਂਡਰ ਬ੍ਰਗੇਡੀਅਰ ਅੱਦਵਿਤਿਆ ਮਦਾਨ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ, ਕਮਾਂਡਿੰਗ ਅਫਸਰ ਕਰਨਲ ਸੰਦੀਪ ਕੁਮਾਰ ਜੀ ਦੇ ਕੁਸ਼ਲ ਮਾਰਗ ਨਿਰਦੇਸ਼ਨ ਹੇਠਾਂ, ਪ੍ਰਿੰਸੀਪਲ ਜਤਿੰਦਰ ਸਿੰਘ ਜੀ ਦੀ ਯੋਗ ਅਗਵਾਈ ਹੇਠਾਂ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਅੰਬਾਲਾ ਜੱਟਾਂ ਵਿਖੇ 72 ਵੇਂ ਐਨ.ਸੀ.ਸੀ. ਦਿਵਸ ਮੌਕੇ ਬੂਟੇ ਲਗਾਏ ਗਏ।

Read More

ਖ਼ਾਲਸਾ ਕਾਲਜ, ਗੜ੍ਹਦੀਵਾਲਾ ਵਿਖੇ ਸੰਵਿਧਾਨ ਦਿਵਸ ਮਨਾਇਆ

ਗੜ੍ਹਦੀਵਾਲਾ 26 ਨਵੰਬਰ (ਚੌਧਰੀ) : ਖ਼ਾਲਸਾ ਕਾਲਜ, ਗੜ੍ਹਦੀਵਾਲਾ ਦੇ ਰਾਜਨੀਤੀ ਸ਼ਾਸ਼ਤਰ ਵਿਭਾਗ ਦੇ ਬੀ.ਏ. ਸਮੈਸਟਰ ੫ ਦੇ ਵਿਦਿਆਰਥੀਆਂ ਵੱਲੋਂ 26 ਨਵੰਬਰ ਨੂੰ ਕਾਲਜ ਵਿਖੇ ਪ੍ਰੋ. ਜਗਦੀਪ ਕੁਮਾਰ ਵਿਭਾਗ ਮੁੱਖੀ ਅਤੇ ਡਾ. ਗੁਰਪ੍ਰੀਤ ਸਿੰਘ ਉਪਲ ਦੀ ਮੌਜੂਦਗੀ ਵਿਚ ਭਾਸ਼ਣ ਪ੍ਰਤੀਯੋਗਤਾ ਕਰਵਾਈ ਗਈ। ਇਸ ਵਿਚ ਵਿਦਿਆਰਥਣ ਕਾਮਨੀ ਦੇਵੀ ਪਹਿਲੇ ਸਥਾਨ ਤੇ ਰਹੀ। ਦੂਸਰੇ ਸਥਾਨ ਤੇ ਅਮਿਤ ਕੁਮਾਰ ਅਤੇ ਵਿਦਿਆਰਥਣ ਮੁਸਕਾਨ ਤੀਸਰੇ ਸਥਾਨ ਤੇ ਰਹੀ। ਇਹਨਾਂ ਵਿਦਿਆਰਥੀਆ ਨੇ ਭਾਰਤੀ ਸਵਿਧਾਨ ਦੀਆਂ ਵਿਸ਼ੇਸ਼ਤਾਈਆਂ ਬਾਰੇ ਆਪਣੇ-ਆਪਣੇ ਵਿਚਾਰ ਪੇਸ਼ ਕੀਤੇ ਗਏ। ਅਖੀਰ ਵਿਚ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ।

Read More

ਪੀ ਸੀ ਸੀ ਟੀ ਯੂ ਵਲੋਂ ਦੇਸ਼ ਵਿਆਪੀ ਹੜਤਾਲ ਨੂੰ ਦਿੱਤਾ ਭਰਵਾਂ ਹੁੰਗਾਰਾ,ਦੋ ਘੰਟੇ ਕਾਲਜ ਕੈਂਪਸ ਚ ਲਗਾਇਆ ਧਰਨਾ

ਗੜ੍ਹਦੀਵਾਲਾ 26 ਨਵੰਬਰ(ਚੌਧਰੀ) : ਅੱਜ ਖਾਲਸਾ ਕਾਲਜ ਗੜ੍ਹਦੀਵਾਲਾ ਵਿਖੇ ਪੰਜਾਬ ਐਂਡ ਚੰਡੀਗੜ੍ਹ ਕਾਲਜ ਟੀਚਰਜ਼ ਯੂਨੀਅਨ ਦੇ ਸੱਦੇ ਤੇ ਪੀਸੀਸੀਟੀਯੂ ਵਲੋਂ ਕੇਂਦਰ ਸਰਕਾਰ ਦੇ ਖਿਲਾਫ ਕਿਸਾਨ ਜਥੇਬੰਦੀਆਂ ਵਲੋਂ ਦੇਸ਼ ਵਿਆਪੀ ਹੜਤਾਲ ਦੇ ਸਮਰਥਨ ਵਿਚ ਕਾਲਜ ਕੈਂਪਸ ਵਿੱਚ ਦੋ ਘੰਟੇ ਦਾ ਧਰਨਾ ਲਗਾਇਆ ਗਿਆ।

Read More

ਇੱਕ ਕਿਲੋ ਅਫੀਮ ਸਮੇਤ ਗੜ੍ਹਦੀਵਾਲਾ ਪੁਲਿਸ ਨੇ ਇੱਕ ਨੁੰ ਦਬੋਚਿਆ

ਗੜ੍ਹਦੀਵਾਲਾ 26 ਨਵੰਬਰ (ਚੌਧਰੀ) : ਜ਼ਿਲ੍ਹਾ ਹੁਸ਼ਿਆਰਪੁਰ ਦੇ ਪੁਲਿਸ ਕਪਤਾਨ ਨਵਜੋਤ ਸਿੰਘ ਮਾਹਲ ਦੇ ਦਿਸ਼ਾ-ਨਿਰਦੇਸ਼ਾਂ ਅਤੇ ਡੀ.ਐੱਸ.ਪੀ. ਟਾਂਡਾ ਦਲਜੀਤ ਸਿੰਘ ਖੱਖ ਦੀਆਂ ਹਦਾਇਤਾਂ ਮੁਤਾਬਿਕ ਚਲਾਈ ਸਮਾਜ ਵਿਰੋਧੀ ਅਨਸਰਾਂ ਖਿਲਾਫ਼ ਮੁਹਿੰਮ ਤਹਿਤ ਥਾਣਾ ਗੜ੍ਹਦੀਵਾਲਾ ਦੇ ਮੁੱਖ ਅਫਸਰ ਬਲਵਿੰਦਰਪਾਲ ਦੀ ਯੋਗ ਅਗਵਾਈ ਹੇਠ ਗੜ੍ਹਦੀਵਾਲਾ ਪੁਲਿਸ ਵੱਲੋਂ ਗਸ਼ਤ ਵੀ ਚੈਕਿੰਗ ਦੌਰਾਨ ਇੱਕ
ਵਿਅਕਤੀ ਪਾਸੋਂ ਇੱਕ ਕਿੱਲੋ ਅਫੀਮ ਬਰਾਮਦ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ।

Read More

ਗੜਸ਼ੰਕਰ ਚ ਪੀਡੀ ਬੇਦੀ ਸਕੂਲ ਵਾਲੀ ਸੜਕ ਦਾ ਨਿਰਮਾਣ ਕਾਰਜ ਸ਼ੁਰੂ

ਗੜ੍ਹਸ਼ੰਕਰ (ਅਸ਼ਵਨੀ ਸ਼ਰਮਾ) : ਪੀਡੀ ਬੇਦੀ ਸਕੂਲ ਵਾਲੀ ਨਵੀਂ ਬਣਨ ਵਾਲੀ ਸੜਕ ਦਾ ਉਦਘਾਟਨ ਸਾਬਕਾ ਵਿਧਾਇਕ ਤੇ ਹਲਕਾ ਇੰਚਾਰਜ ਲਵ ਕੁਮਾਰ ਗੋਲਡੀ ਦੀ ਹਾਜ਼ਰੀ ਸਕੂਲ ਪ੍ਰਿੰਸੀਪਲ ਮੈਡਮ ਮੀਨਾਕਸ਼ੀ ਉੱਪਲ ਤੋਂ ਰੀਬਨ ਕੱਟ ਕੇ ਕਰਵਾਇਆ ਗਿਆ।ਇਸ ਸ਼ੁਭ ਮੌਕੇ ਲਵ ਕੁਮਾਰ ਗੋਲਡੀ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਗੜ੍ਹਸ਼ੰਕਰ ਸ਼ਹਿਰ ਦੇ ਵਿਕਾਸ ਲਈ ਭੇਜੇ ਗਏ ਸਾਢੇ੍ਰਚਾਰ ਕਰੋੜ ਰੁਪਏ ਨਾਲ ਸ਼ਹਿਰ ਦਾ ਕਾਇਆ ਕਲਪ ਕੀਤਾ ਜਾ ਰਿਹਾ ਹੈ।

Read More

ਥਾਨਾ ਮਾਮੂਨ ਕੈਂਟ ਪੁਲਿਸ ਨੇ 10 ਬੋਤਲ ਸ਼ਰਾਬ ਸਮੇਤ ਕਬਾੜਿਏ ਨੁੰ ਕੀਤਾ ਕਾਬੂ

ਪਠਾਨਕੋਟ, 26 ਨਵੰਬਰ (ਰਾਜਿਿੰਦਰਸਿੰਘ ਰਾਜਨ /ਅਵਿਨਾਸ਼ ਸ਼ਰਮਾ ) : ਮਾਮੂਨ ਪੁਲਿਸ ਵਲੋਂ 10 ਬੋਤਲਾਂ ਅਵੈਧ ਸ਼ਰਾਬ ਸਮੇਤ ਇੱਕ ਵਿਅਕਤੀ ਨੁੰ ਗਿਰਫਤਾਰ ਕਰ ਮਾਮਲਾ ਦਰਜ ਕੀਤਾ ਗਿਆ ਹੈ।ਇਸ ਸੰਬਧੀ ਜਾਨਕਾਰੀ ਦਿੰਦੇ ਹੋਏ ਮਾਮੂਨ ਪੁਲਿਸ ਦੇ ਥਾਨਾ ਮੁਖੀ ਨਵਦੀਪ ਸ਼ਰਮਾ ਨੇ ਦਸਿਆ ਕਿ ਥਾਨੇ ਦੇ ਏਐਸਆਈ ਮੁਖਤਿਆਰ ਸਿੰਘ ਅਪਨੀ ਟੀਮ ਦੇ ਨਾਲ ਮਾਮੂਨ ਚੌਕ ਵਿੱਚ ਗਸ਼ਤ ਕਰ ਰਹੇ ਸਨ।ਇਸ ਦੌਰਾਨ ਗੁਪਤ ਸੂਚਨਾ ਦੇ ਆਧਾਰ ਤੇ ਕਬਾੜ ਦਾ ਕੰਮ ਕਰਨ ਵਾਲੇ ਵਿਅਕਤੀ ਨੁੰ ਅਵੈਧ ਸ਼ਰਾਬ ਸਮੇਤ ਕਾਬੂ ਕੀਤਾ ਗਿਆ ਹੈ।ਦੁਕਾਨ ਦੀ ਤਲਾਸ਼ੀ ਲੈਨ ਤੇ ਉਸ ਕੋਲੋਂ 10 ਬੋਤਲਾਂ ਸ਼ਰਾਬ ਅਵੈਧ ਤੌਰ ਤੇ ਬਰਾਮਦ ਕੀਤੀਆਂ ਗਇਆਂ।ਪੁਲਿਸ ਨੇ ਕਬਾੜੀਏ ਅਮਨ ਮਹਾਜਨ ਪੁਤਰ ਰਮਨ ਮਹਾਜਨ ਵਾਸੀ ਇੰਦਰਾ ਕਲੋਨੀ ਨੁੰ ਗਿਰਫਤਾਰ ਕਰ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਹੈ।

Read More

8 ਗ੍ਰਾਮ ਮਰੋਇਨ ਅਤੇ 180 ਗ੍ਰਾਮ ਚਰਸ ਸਮੇਤ 6 ਕਾਬੂ

ਗੁਰਦਾਸਪੁਰ 25 ਨਵੰਬਰ ( ਅਸ਼ਵਨੀ ) :- ਪੁਲਿਸ ਜਿਲਾ ਗੁਰਦਾਸਪੁਰ ਅਧੀਨ ਪੈਂਦੇ ਵੱਖ ਵੱਖ ਪੁਲਿਸ ਸਟੇਸ਼ਨਾਂ ਦੀ ਪੁਲਿਸ ਵੱਲੋਂ ਹੈਰੋਇਨ ਅਤੇ ਚਰਸ ਸਮੇਤ 6 ਵਿਅਕਤੀਆਂ ਨੂੰ ਕਾਬੂ ਕਰਨ ਅਤੇ ਇਹਨਾਂ ਪਾਸੋਂ 8 ਗ੍ਰਾਮ ਹੈਰੋਇਨ ਅਤੇ 180 ਗ੍ਰਾਮ ਚਰਸ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ ਹੈ ।

Read More

BREAKING..ਇੱਟਾਂ ਦੇ ਭੱਠੇ ਤੇ ਅਚਾਨਕ ਡਿੱਗੀ 15 ਫੁੱਟ ਉੱਚੀ ਕੰਧ, 6 ਮਜ਼ਦੂਰ ਜ਼ਖ਼ਮੀ

ਗੁਰਦਾਸਪੁਰ, 25 ਨਵੰਬਰ ( ਅਸ਼ਵਨੀ ) : ਪੰਡੋਰੀ ਮਹੰਤਾਂ ਵਿੱਚ ਸਥਿਤ ਇੱਟਾਂ ਦੇ ਭੱਠੇ ਤੇ ਕੰਮ ਕਰ ਰਹੇ ਮਜ਼ਦੂਰਾਂ ਉੱਪਰ ਪੰਦਰਾਂ ਫੁੱਟ ਉੱਚੀ ਕੰਧ ਅਚਾਨਕ ਆਣ ਡਿੱਗੀ ਜਿਸ ਨਾਲ ਛੇ ਮਜ਼ਦੂਰ ਜ਼ਖ਼ਮੀ ਹੋ ਗਏ । ਇਸ ਹਾਦਸੇ ਵਿੱਚ ਤਿੰਨ ਸਾਲ ਦੀ ਬੱਚੀ ਦਾ ਹੱਥ ਬੁਰੀ ਤਰ੍ਹਾਂ ਕੁਚਲਿਆ ਗਿਆ ਅਤੇ ਉਸ ਦੇ ਸੱਜੇ ਹੱਥ ਦੀਆਂ ਉਂਗਲੀਆਂ ਵੀ ਟੁੱਟ ਗਈਆਂ । ਜ਼ਖ਼ਮੀਆਂ ਦੀ ਪਹਿਚਾਣ ਲਕਸ਼ਮੀ ਪਤਨੀ ਹਰੀ ਰਾਮ, ਹਰੀ ਰਾਮ ਪੁੱਤਰ ਅਵਤਾਰ, ਤਿੰਨ ਸਾਲਾ ਬੱਚੀ ਮੁਸਕਾਨ ਪੁੱਤਰੀ ਹਰੀ ਰਾਮ, ਰਾਹੁਲ ਪੁੱਤਰ ਰਾਜਾ ਬਾਬੂ, ਸੁਮਨ ਪਤਨੀ ਰਾਜਾ ਬਾਬੂ ਅਤੇ ਆਰਤੀ ਪਤਨੀ ਰਾਜੂ ਸਾਰੇ ਨਿਵਾਸੀ ਰਾਜਸਥਾਨ ਵਜੋਂ ਹੋਈ ਹੈ ।

Read More

ਐਸ ਐਸ ਪੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਵਿਸ਼ੇਸ਼ ਡਾੱਗ ਸਕੁਐਡ ਦੀ ਟੀਮ ਨੇ ਸਿਵਲ ਹਸਪਤਾਲ ਦੀ ਕੀਤੀ ਜਾਂਚ

ਪਠਾਨਕੋਟ 25 ਨਵੰਬਰ (ਰਜਿੰਦਰ ਸਿੰਘ ਰਾਜਨ /ਅਵਿਨਾਸ਼) : ਐਸਐਸਪੀ ਪਠਾਨਕੋਟ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਪੈਸ਼ਲ ਡੌਗ ਸਕੁਐਡ ਟੀਮ ਦੀ ਤਰਫੋਂ ਸਿਵਲ ਹਸਪਤਾਲ ਵਿਖੇ ਚੈਕਿੰਗ ਕੀਤੀ ਗਈ। ਇਸ ਸਮੇਂ ਦੌਰਾਨ ਟੀਮ ਦੇ ਇੰਚਾਰਜ ਨੇ ਕਿਹਾ ਕਿ ਉੱਚ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਮੇਂ-ਸਮੇਂ ‘ਤੇ ਜਨਤਕ ਚੈਕਿੰਗ ਕਾਰਵਾਈਆਂ ਚਲਾਈਆਂ ਜਾਂਦੀਆਂ ਹਨ ਤਾਂ ਜੋ ਅਪਰਾਧਿਕ ਅਪਰਾਧਾਂ‘ ਤੇ ਕਾਬੂ ਪਾਇਆ ਜਾ ਸਕੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਨੂੰ ਮਾਰਕੀਟ ਵਿੱਚ ਲਾਵਾਰਿਸ ਹਾਲਤ ਵਿੱਚ ਕੁਝ ਮਿਲਿਆ ਤਾਂ ਉਹ ਪੁਲੀਸ ਨੂੰ ਸੂਚਿਤ ਕਰਨ। ਇਸ ਸਮੇਂ ਦੌਰਾਨ, ਟੀਮ ਨੇ ਵਿਸ਼ੇਸ਼ ਸਰਚ ਡੌਗ ਸਕੁਐਡ ਅਤੇ ਬੰਬ ਨਿਪਟਾਰੇ ਦੇ ਉਪਕਰਣਾਂ ਨਾਲ ਜਾਂਚ ਕੀਤੀ.

Read More

UPDATED..ਆਦਮਪੁਰ ਸੈਲੂਨ ਚ ਵਾਲ ਕਟਿੰਗ ਕਰਵਾਉਣ ਆਏ ਨੌਜਵਾਨ ਦੀ ਨਕਾਬਪੋਸ਼ ਨੌਜਵਾਨਾਂ ਨੇ ਚਲਾਇਆ ਗੋਲਿਆਂ,ਮੌਤ

ਆਦਮਪੁਰ/ ਹੁਸਿਆਰਪੁਰ 25 ਨਵੰਬਰ (ਚੌਧਰੀ) : ਆਦਮਪੁਰ ਦੇ ਟਰੱਕ ਯੂਨੀਅਨ ਲਾਗੇ ਇੱਕ ਮਾਰਕੀਟ ਚ ਸਥਿਤ ਸੈਲੂਨ ਵਿੱਚ ਵਾਲ ਕਟਿੰਗ ਕਰਵਾਉਣ ਆਏ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰਨ ਤੇ ਇੱਕ ਨੂੰ ਗੰਭੀਰ ਜਖਮੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

Read More

ਏ.ਬੀ ਸ਼ੂਗਰ ਮਿੱਲ ਰੰਧਾਵਾ ਵੱਲੋਂ ਸੀਜ਼ਨ 2020-21 ਗੰਨੇ ਦੀ ਪਿੜਾਈ ਦੀ ਕੀਤੀ ਸ਼ੁਰੂਆਤ

ਗੜ੍ਹਦੀਵਾਲਾ,25 ਨਵੰਬਰ ( ਚੌਧਰੀ /ਪ੍ਰਦੀਪ ਸ਼ਰਮਾ ) : ਏ.ਬੀ. ਸ਼ੂਗਰ ਮਿੱਲ ਰੰਧਾਵਾ ਵੱਲੋਂ ਗੰਨੇ ਦੀ ਸੀਜ਼ਨ 2020-21 ਦੀ ਪਿੜਾਈ ਮਿੱਲ ਦੇ ਗੰਨੇ ਦੀ ਪਿੜਾਈ ਸ਼ੁਰੂ ਕੀਤੀ ਗਈ । ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਉਪਰੰਤ ਹਜ਼ੂਰੀ ਰਾਗੀ ਭਾਈ ਦਿਲਦਾਰ ਸਿੰਘ ਦੇ ਜਥੇ ਵੱਲੋਂ ਸੰਗਤਾਂ ਨੂੰ ਗੁਰਬਾਣੀ ਦੇ ਮਨੋਹਰ ਕੀਰਤਨ ਦੁਆਰਾ ਨਿਹਾਲ ਕੀਤਾ ਗਿਆ।

Read More

BREAKING.. ਆਸਟ੍ਰੇਲੀਆ ਭੇਜਣ ਦੇ ਨਾਂ ਤੇ 4 ਲੱਖ 50 ਹਜ਼ਾਰ ਠੱਗਣ ਦੇ ਦੋਸ਼ ਵਿੱਚ ਦੋ ਵਿਰੁੱਧ ਮਾਮਲਾ ਦਰਜ

ਗੁਰਦਾਸਪੁਰ 25 ਨਵੰਬਰ ( ਅਸ਼ਵਨੀ ) :- ਆਸਟ੍ਰੇਲੀਆ ਭੇਜਣ ਦੇ ਨਾ ਤੇ 4 ਲੱਖ 50 ਹਜ਼ਾਰ ਰੁਪਏ ਠੱਗਣ ਦੇ ਦੋਸ਼ ਵਿੱਚ ਪੁਲਿਸ ਵੱਲੋਂ ਦੋ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ।

Read More

BREAKING UPDATED .. ਹੁਸ਼ਿਆਰਪੁਰ ਲਾਗੇ ਆਦਮਪੁਰ ‘ਚ ਦਿਨ-ਦਿਹਾੜੇ ਨੌਜਵਾਨ ਦੇ ਸ਼ਰੇਆਮ ਮਾਰੀ ਗੋਲੀ , ਮੌਤ, ਇਲਾਕੇ ਚ ਦਹਿਸ਼ਤ

ਹੁਸ਼ਿਆਰਪੁਰ 25 ਨਵੰਬਰ (ਚੌਧਰੀ) :ਆਦਮਪੁਰ ‘ਚ ਚਿੱਟੇ ਦਿਨ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਆਦਮਪੁਰ ਪੁਲਿਸ ਘਟਨਾ ਦੀ ਜਾਂਚ ਵਿੱਚ ਜੁੱਟ ਗਈ ਹੈ।

Read More

UPDATED..ਮਾਨਗੜ੍ਹ ਟੋਲ ਪਲਾਜ਼ਾ ਤੋਂ ਭਾਰੀ ਗਿਣਤੀ ‘ਚ ਕਿਸਾਨਾਂ ਨੇ ਦਿੱਲੀ ਵੱਲ ਕੀਤਾ ਕੂਚ

ਗੜਦੀਵਾਲਾ 25 ਨਵੰਬਰ (ਚੌਧਰੀ) : ਗੰਨਾ ਸੰਘਰਸ਼ ਕਮੇਟੀ ਏ ਬੀ ਸ਼ੂਗਰ ਮਿੱਲ ਰੰਧਾਵਾ (ਦਸੂਹਾ) ਵਲੋਂ ਇਲਾਕੇ ਦੇ ਕਿਸਾਨਾਂ ਦੇ ਸਹਿਯੋਗ ਨਾਲ ਪ੍ਰਧਾਨ ਸੁਖਪਾਲ ਸਿੰਘ ਸਹੋਤਾ ਦੀ ਅਗਵਾਈ ਹੇਠ ਕੇਂਦਰ ਦੀ ਮੋਦੀ ਸਰਕਾਰ ਦੀ ਤਰਫੋਂ ਕਿਸਾਨ ਵਿਰੋਧੀ ਬਣਾਏ ਕਾਲੇ ਕਾਨੂੰਨ ਦੇ ਖਿਲਾਫ ਮਾਨਗੜ੍ਹ ਟੋਲ ਪਲਾਜ਼ਾ ਤੇ ਦਿੱਤੇ ਜਾ ਰਹੇ ਅਣਮਿੱਥੇ ਸਮੇਂ ਦੇ ਧਰਨੇ ਦੇ 48 ਵੇਂ ਦਿਨ ਮੋਦੀ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ।

Read More