ਗਡ਼੍ਹਸ਼ੰਕਰ(ਅਸ਼ਵਨੀ ਸ਼ਰਮਾ)-ਗਡ਼੍ਹਸ਼ੰਕਰ ਵਿਖੇ ਬੀਤੇ ਕੱਲ ਤਡ਼ਕਸਾਰ 4 ਕੁ ਵਜੇ ਚੰਡੀਗਡ਼੍ਹ ਰੋਡ ‘ਤੇ ਦਿੱਲੀ ਤੋਂ ਜੰਮੂ ਨੂੰ ਜਾ ਰਹੀ ਪ੍ਰਾਈਵੇਟ ਕੰਪਨੀ ਦੀ ਟੂਰਿਸਟ ਬੱਸ ਨੰਬਰ ਯੂ.ਪੀ. 15 ਡੀ.ਟੀ.- 6532 ਸ਼ਹਿਰ ਵਿਚ ਦਾਖਲ ਹੁੰਦਿਆਂ ਹੀ ਡਿਵਾਈਡਰ ‘ਤੇ ਜਾ ਚਡ਼੍ਹੀ| ਇਸ ਹਾਦਸੇ ਵਿਚ ਬੱਸ ‘ਚ ਸਵਾਰ ਸਵਾਰੀਆਂ ਦਾ ਵਾਲ-ਵਾਲ ਬਚਾਅ ਹੋ ਗਿਆ ਜਦਕਿ ਬੱਸ ਦਾ ਅਗਲਾ ਹਿੱਸਾ ਤੇ ਬੱਸ ਦੀ ਲਪੇਟ ਵਿਚ ਆਇਆ ਡਿਵਾਈਡਰ ਦਾ ਕਰੀਬ 150 ਫੀਸਦੀ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ | ਨਜ਼ਦੀਕੀ ਹੋਟਲ ਵਿਚ ਕੰਮ ਕਰਕੇ ਵਿਅਕਤੀ ਨੇ ਦੱਸਿਆ ਕਿ ਤਡ਼ਕਸਾਰ ਹਫਡ਼ਾ-ਦਫਡ਼ਾ ਮੱਚਣ ਤੋਂ ਬਾਅਦ ਜਦੋਂ ਉਨ੍ਹਾਂ ਨੇ ਦੇਖਿਆ ਤਾਂ ਬੱਸ ਡਿਵਾਈਡਰ ਉੱਤੇ ਚਡ਼੍ਹੀ ਹੋਈ ਸੀ | ਉਨ੍ਹਾਂ ਦੱਸਿਆ ਕਿ ਮੌਕੇ ‘ਤੇ ਪਹੁੰਚ ਕੇ ਸਵਾਰੀਆਂ ਦੀ ਮਦਦ ਲਈ ਯਤਨ ਕੀਤੇ ਗਏ | ਡਿਵਾਈਡਰ ‘ਤੇ ਲਾਈਟਿੰਗ ਆਦਿ ਦਾ ਪ੍ਰਬੰਧ ਨਾ ਹੋਣ ਕਾਰਨ ਇਹ ਹਾਦਸਾ ਵਾਪਰਿਆ ਦੱਸਿਆ ਜਾ ਰਿਹਾ ਹੈ | ਪ੍ਰਾਈਵੇਟ ਕੰਪਨੀ ਵਲੋਂ ਸਾਂਭ-ਸੰਭਾਲ ਕੀਤੀ ਜਾਣ ਵਾਲੀ ਇਸ ਸਡ਼ਕ ‘ਤੇ ਕਈ ਤਰ੍ਹਾਂ ਦੀਆਂ ਖ਼ਾਮੀਆਂ ਹੋਣ ਕਾਰਨ ਇੱਥੇ ਪਹਿਲਾ ਵੀ ਹਾਦਸੇ ਵਾਪਰ ਚੁੱਕੇ ਹਨ | ਸ਼ਹਿਰ ‘ਚ ਵੱਖ-ਵੱਖ ਥਾਵਾਂ ‘ਤੇ ਲੱਗੇ ਡਿਵਾਈਡਰਾਂ ‘ਤੇ ਲਾਈਟਿੰਗ ਆਦਿ ਦਾ ਪੁਖ਼ਤਾ ਪ੍ਰਬੰਧ ਨਾ ਹੋਣ ਕਾਰਨ ਇੱਥੇ ਅਕਸਰ ਹਾਦਸੇ ਵਾਪਰਦੇ ਹਨ |
Read MoreCategory: PUNJABI
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ 107 ਤੰਦਰੁਸਤ ਪੰਜਾਬ ਸਿਹਤ ਕੇਂਦਰਾਂ ਦਾ ਵਰਚੂਅਲ ਉਦਘਾਟਨ
ਪਠਾਨਕੋਟ: 22 ਨਵੰਬਰ 2020 ( ਰਜਿੰਦਰ ਸਿੰਘ ਰਾਜਨ ਬਿਊਰੋ ਚੀਫ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਚੰਡੀਗੜ ਤੋਂ ਇਕ ਆਨਲਾਈਨ ਸਮਾਗਮ ਦੌਰਾਨ ਸੂਬੇ ਭਰ ਵਿਚ 107 ਤੰਦਰੁਸਤ ਪੰਜਾਬ ਸਿਹਤ ਕੇਂਦਰਾਂ ਦਾ ਉਦਘਾਟਨ ਕੀਤਾ। ਇਸ ਸਬੰਧੀ ਜਿਲ•ਾ ਪਠਾਨਕੋਟ ਵਿੱਚ ਵੀ ਸਿਵਲ ਹਸਪਤਾਲ ਪਠਾਨਕੋਟ ਵਿਖੇ ਵਰਚੁਅਲ ਸਮਾਰੋਹ ਕਰਵਾਇਆ ਗਿਆ।
Read Moreਸਿਹਤ ਮੁਲਾਜ਼ਮ ਸੰਘਰਸ਼ ਕਮੇਟੀ ਪੰਜਾਬ ਦੀ ਮਿਸ਼ਨ ਡਾਇਰੈਕਟਰ ਅਤੇ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਨਾਲ ਹੋਈ ਮੀਟਿੰਗ
ਪਠਾਨਕੋਟ /ਚੰਡੀਗੜ੍ਹ( ਅਵਿਨਾਸ਼ ਸ਼ਰਮਾ ) : ਕੰਨਟਰੈਟ ਅਤੇ ਰੈਗੂਲਰ ਸਿਹਤ ਮੁਲਾਜ਼ਮਾਂ ਦੀ ਨੁਮਾਇੰਦਗੀ ਕਰਦੀ ਸਿਹਤ ਮੁਲਾਜ਼ਮ ਸੰਘਰਸ਼ ਕਮੇਟੀ ਪੰਜਾਬ ਦੀ ਮੀਟਿੰਗ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਡਾ.ਮਨਜੀਤ ਸਿੰਘ ਅਤੇ ਮਿਸ਼ਨ ਡਾਇਰੈਕਟਰ ਕੁਮਾਰ ਰਾਹੁਲ ਨੈਸ਼ਨਲ ਹੈਲਥ ਮਿਸ਼ਨ ਨਾਲ ਸੂਬਾ ਕਨਵੀਨਰ ਸਾਥੀ ਕੁਲਬੀਰ ਸਿੰਘ ਮੋਗਾ ਅਤੇ ਨਿੰਦਰ ਕੌਰ ਮੁਕਤਸਰ ਦੀ ਅਗਵਾਈ ਵਿੱਚ ਹੋਈ।
Read Moreਕਾਮਰੇਡ ਪ੍ਰੀਤਮ ਚੰਦ ਸੁਮਲਾਂ ਪੰਡੋਰੀ ਨੂੰ ਨਿੱਘੀਆਂ ਸਰਧਾਜਲੀਆਂ
ਗੜਦੀਵਾਲਾ 21ਨਬੰਵਰ(ਚੌਧਰੀ) : ਕਾਮਰੇਡ ਪ੍ਰੀਤਮ ਚੰਦ(84) ਸੁਮਲਾ ਪੰਡੋਰੀ ਦਿਵਾਲੀ ਵਾਲੀ ਰਾਤ 14 ਤਰੀਕ ਨੂੰ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਸਨ। ਉਨਾਂ ਦੇ ਸ਼ਰਧਾਂਜਲੀ ਸਮਰੋਹ ਚ ਪਹਿਲਾਂ ਸੁੱਖਮਣੀ ਸਾਹਿਬ ਦੇ ਭੋਗ ਪਾਏ ਗਏ।ਉਨਾਂ ਦੇ ਸ਼ਰਧਾਂਜਲੀ ਸਮਰੋਹ ਚ ਸਮੂਹ ਰਿਸਤੇਦਾਰ ,ਸੱਜਣ ,ਮਿੱਤਰ ਤੇ ਪਾਰਟੀ ਵਰਕਰ ਸਾਮਿਲ ਹੋਏ ।
Read Moreਮਾਨਗੜ੍ਹ ਟੋਲ ਪਲਾਜ਼ਾ ਵਿਖੇ ਦਿੱਤੇ ਜਾ ਰਹੇ ਧਰਨੇ ਦੇ ਅੱਜ 44 ਵੇਂ ਦਿਨ ਕਿਸਾਨਾਂ ਵੱਲੋਂ ਮੋਦੀ ਸਰਕਾਰ ਖਿਲਾਫ ਜੰਮ ਕੇ ਕੀਤਾ ਪਿੱਟ ਸਿਆਪਾ
ਗੜ੍ਹਦੀਵਾਲਾ 21 ਨਵੰਬਰ (ਚੌਧਰੀ) : ਗੰਨਾ ਸੰਘਰਸ਼ ਕਮੇਟੀ ਏ ਬੀ ਸ਼ੂਗਰ ਮਿੱਲ ਰੰਧਾਵਾ ਅਤੇ ਇਲਾਕੇ ਦੇ ਕਿਸਾਨਾਂ ਵੱਲੋਂ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਖੇਤੀ ਸਬੰਧੀ ਬਣਾਏ ਕਾਲੇ ਕਾਨੂੰਨ ਦੇ ਖਿਲਾਫ ਪ੍ਰਧਾਨ ਸੁਖਪਾਲ ਸਿੰਘ ਸਹੋਤਾ ਦੀ ਅਗਵਾਈ ਹੇਠ ਮਾਨਗੜ੍ਹ ਟੋਲ ਪਲਾਜ਼ਾ ਵਿਖੇ ਦਿੱਤੇ ਜਾ ਰਹੇ ਧਰਨੇ ਦੇ ਅੱਜ 44ਵੇਂ ਦਿਨ ਕਿਸਾਨਾਂ ਵੱਲੋਂ ਮੋਦੀ ਸਰਕਾਰ ਖਿਲਾਫ ਜੰਮ ਕੇ ਰੋਸ ਪ੍ਰਦਰਸ਼ਨ ਕਰਕੇ ਪਿੱਟ ਸਿਆਪਾ ਕੀਤਾ
Read Moreਆਪਣੀਆਂ ਮੰਗਾਂ ਨੂੰ ਲੈ ਕੇ ਹਿੰਦੂ ਅਰਬਨ ਬੈਂਕ ਸੁਜਾਨਪੁਰ ਬ੍ਰਾਂਚ ਦੇ ਬਾਹਰ ਰੋਸ ਪ੍ਰਦਰਸ਼ਨ
ਸੁਜਾਨਪੁਰ 21 ਨਵੰਬਰ (ਰਜਿੰਦਰ ਸਿੰਘ ਰਾਜਨ/ ਅਵਿਨਾਸ਼) : ਹਿੰਦੂ ਅਰਬਨ ਬੈਂਕ ਦੀਆਂ ਪਾਰਟੀਆਂ ਵਲੋਂ ਬੈਂਕ ਸ਼ਾਖਾ ਦੇ ਗੇਟ ਦੇ ਬਾਹਰ ਸੁਜਾਨਪੁਰ ਵਿਖੇ ਰੋਸ ਪ੍ਰਦਰਸ਼ਨ ਕੀਤਾ ਅਤੇ, ਸ਼ਹਿਰ ਵਿੱਚ ਵੀ ਰੋਸ ਮਾਰਚ ਕੱਢਿਆ ਗਿਆ ਗਿਆ ਅਤੇ ਪੰਜਾਬ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕਰਦਿਆਂ ਸੰਘਰਸ਼ ਕਮੇਟੀ ਦੇ ਮੁਖੀ ਰਜਤ ਬਾਲੀ,ਬੀ.ਸ਼ਰਮਾ,ਮਾਸਟਰ ਰਾਜਪਾਲ ਆਦਿ ਨੇ ਸਾਂਝੇ ਤੌਰ ‘ਤੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਖੂਨ ਪਸੀਨੇ ਦੀ ਰਕਮ ਬੈਂਕ ਦੀਆਂ ਸ਼ਾਖਾਵਾਂ ਵਿੱਚ ਜਮ੍ਹਾ ਕਰਵਾਈ ਸੀ।
Read Moreਅੱਜ ਹੋਵੇਗਾ ਅਚੀਵਰਜ਼ ਪ੍ਰੋਗਰਾਮ ਸਟੋਰੀਜ਼ ਆਫ ਦ ਚੈਂਪੀਅਨ ਆਫ ਗੁਰਦਾਸਪੁਰ ਦਾ 17 ਵਾਂ ਐਡੀਸ਼ਨ
ਗੁਰਦਾਸਪੁਰ,21 ਨਵੰਬਰ (ਅਸ਼ਵਨੀ) ਜਨਾਬ ਮੁਹੰਮਦ ਇਸ਼ਫਾਕ ਡਿਪਟੀ ਕਮਿਸ਼ਨਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਚੀਵਰਜ਼ ਪ੍ਰੋਗਰਾਮ ਸਟੋਰੀਜ਼ ਆਫ ਦ ਚੈਂਪੀਅਨ ਆਫ ਗੁਰਦਾਸਪੁਰ ਦਾ 17ਵਾਂ ਐਡੀਸ਼ਨ ਅੱਜ 21 ਨਵੰਬਰ ਦਿਨ ਸਨਿਚਰਵਾਰ ਨੂੰ ਸ਼ਾਮ 6 ਵਜੇ ਜੂਮਮੀਟਿੰਗ ਰਾਹੀਂ ਹੋਵੇਗਾ
Read Moreਰਾਮ ਲੁਭਾਇਆ ਵੱਲੋਂ ਜਿਲਾ ਲੋਕ ਸੰਪਰਕ ਅਫਸ਼ਰ ਵੱਜੋਂ ਜਿਲਾ ਪਠਾਨਕੋਟ ਦਾ ਸੰਭਾਲਿਆ ਚਾਰਜ
ਪਠਾਨਕੋਟ: 20 ਨਵੰਬਰ (ਰਜਿੰਦਰ ਸਿੰਘ ਰਾਜਨ,/ਅਵਿਨਾਸ਼ ਸ਼ਰਮਾ ਅਵਿਨਾਸ਼ ਸ਼ਰਮਾ ) : ਅੱਜ ਰਾਮ ਲੁਭਾਇਆ ਵੱਲੋਂ ਜਿਲਾ ਲੋਕ ਸੰਪਰਕ ਅਫਸ਼ਰ ਵਜੋਂ ਜਿਲਾ ਪਠਾਨਕੋਟ ਵਿਖੇ ਚਾਰਜ ਸੰਭਾਲ ਲਿਆ ਗਿਆ। ਇਸ ਤੋਂ ਪਹਿਲਾ ਉਹ ਜਿਲਾ ਪਠਾਨਕੋਟ ਵਿਖੇ ਹੀ ਸਹਾਇਕ ਲੋਕ ਸੰਪਰਕ ਅਫਸ਼ਰ ਵਜੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ।ਜਿਕਰਯੋਗ ਹੈ ਕਿ ਵਿਭਾਗ ਵਿੱਚ ਆਉਂਣ ਤੋਂ ਪਹਿਲਾ ਜਿਲਾ ਲੋਕ ਸੰਪਰਕ ਅਫਸ਼ਰ ਰਾਮ ਲੁਭਾਇਆ ਵੱਲੋਂ ਦੈਨਿਕ ਭਾਸਕਰ ਅਤੇ ਦੈਨਿਕ ਜਾਗਰਣ ਅਖਬਾਰਾਂ ਵਿੱਚ ਵੀ ਅਪਣੀਆਂ ਸੇਵਾਵਾਂ ਨਿਭਾ ਚੁੱਕੇ ਹਨ।
Read Moreਪੀਰ ਬਾਬਾ ਚੋਂਕ ਵਿਖੇ ਕੁੜੀਆਂ ਦੇ ਕੱਟੇ ਚਾਲਾਨ
ਪਠਾਨਕੋਟ, 21 ਨਵੰਬਰ (ਰਜਿੰਦਰ ਸਿੰਘ ਰਾਜਨ /ਅਵਿਨਾਸ਼ ਸ਼ਰਮਾ) : ਸ਼ਹਿਰ ਪਠਾਨਕੋਟ ਵਿੱਚ ਬਿਨਾ ਹੈਲਮੇਟ ਅਤੇ ਕਾਗਜਾਂ ਦੇ ਸਕੂਟੀ ਸਵਾਰ ਕੁੜੀਆਂ ਤੇ ਟਰੈਫਿਕ ਵਿਭਾਗ ਨੇ ਸ਼ਿਕੰਜਾ ਕਸਦੇ ਹੋਏ ਪੀਰ ਬਾਬਾ ਚੌਕ ਵਿਖੇ ਉਚੇਚੇ ਤੌਰ ਤੇ ਇੰਚਾਰਜ ਪ੍ਰਮੋਦ ਕੁਮਾਰ ਵਲੋਂ ਮਹਿਲਾ ਸੁਰਖਿਆ ਕਰਮੀਆਂ ਦੀ ਟੀਮ ਦੇ ਨਾਲ ਨਾਕਾ ਲਗਾ ਕੇ ਚਾਲਾਨ ਕੱਟੇ ਗਏ।ਇੰਚਾਰਜ ਪ੍ਰਮੋਦ ਕੁਮਾਰ ਨੇ ਕਿਹਾ ਕਿ ਜਿਆਦਾਤਰ ਦੋਪਹਿਆ ਵਾਹਨ ਚਾਲਕ ਨਾ ਤੇ ਹੈਲਮੇਟ ਦੀ ਵਰਤੋਂ ਕਰ ਰਹੇ ਹਨ ਅਤੇ ਨਾ ਹੀ ਉਨਾ ਦੇ ਕੋਲ ਗੱਡੀ ਦੇ ਕਾਗਜ ਅਤੇ ਲਾਇਸੇਂਸ ਹੁੰਦਾ ਹੈ।
Read Moreਕਪੜਾ ਵਪਾਰੀ ਦੇ ਘਰ ਚੋਂ 12 ਲੱਖ ਰੁਪਏ ਚੋਰੀ ਕਰਨ ਵਾਲੀ ਔਰਤ ਗ੍ਰਿਫਤਾਰ
ਪਠਾਨਕੋਟ (ਰਾਜਿੰਦਰ ਸਿੰਘ ਰਾਜਨ /ਅਵਿਨਾਸ਼ ਸ਼ਰਮਾ) : ਸ਼ਿਕਾਇਤਕਰਤਾ ਸ਼ੇਰਾ ਵਾਲੀ ਕੋਠੀ ਨਿਵਾਸੀ ਕੱਪੜਾ ਵਪਾਰੀ ਦੇਵਰਾਜ ਮਹਾਜਨ ਨੇ ਪੁਲਿਸ ਨੂੰ ਦੱਸਿਆ ਕਿ ਉਹ ਅਤੇ ਉਸਦੀ ਪਤਨੀ ਘਰ ਵਿੱਚ ਇਕੱਲੇ ਰਹਿੰਦੇ ਹਨ। ਉਸਦੇ ਘਰ ਦਾ ਸਾਰਾ ਕੰਮ ਭਦਰੋਆ ਦੀ ਰਹਿਣ ਵਾਲੀ ਔਰਤ ਨੇ ਕੀਤਾ ਹੈ।
Read MoreBREAKING..ਭੈਣ ਦੇ ਨਾਲ ਪ੍ਰੇਮ ਸੰਬੰਧਾਂ ਕਾਰਨ ਚਾਚੇ ਨਾਲ ਰੱਲ ਕੇ ਮਾਸੀ ਦੇ ਲੜਕੇ ਫੌਜੀ ਭਰਾ ਦਾ ਕਤਲ਼
ਗੁਰਦਾਸਪੁਰ 20 ਨਵੰਬਰ ( ਅਸ਼ਵਨੀ ) : ਮਾਸੀ ਦੀ ਕੁੜੀ(ਭੈਣ ) ਦੇ ਨਾਲ ਪ੍ਰੇਮ ਸੰਬੰਧਾਂ ਕਾਰਨ ਬੀਤੀ ਦੇਰ ਰਾਤ ਬੀ ਐਸ ਐਫ ਦੇ ਜਵਾਨ ਦਾ ਲੜਕੀ ਦੇ ਭਰਾ ਅਤੇ ਚਾਚੇ ਨੇ ਕਿਰਚ ਮਾਰ ਕੇ ਕਤਲ਼਼ ਕਰ ਦਿੱਤਾ । ਕਤਲ਼ ਤੋਂ ਪਹਿਲਾ ਬੀ ਐਸ ਐਫ ਜਵਾਨ ਲੜਕੀ ਨੂੰ ਆਪਣੇ ਘਰ ਲੈ ਆਇਆ ਸੀ।
Read MoreBREAKING..ਨਬਾਲਗ਼ ਲੜਕੀ ਵੱਲੋਂ ਬੱਚੇ ਨੂੰ ਜਨਮ ਦੇਣ ਦੇ ਮਾਮਲੇ ‘ਚ ਇੱਕ ਵਿਰੁੱਧ ਮਾਮਲਾ ਦਰਜ
ਗੁਰਦਾਸਪੁਰ 20 ਨਵੰਬਰ ( ਅਸ਼ਵਨੀ ) : ਜਿਲਾ ਗੁਰਦਾਸਪੁਰ ਦੇ ਕਸਬਾ ਸ਼੍ਰੀ ਹਰਿਗੋਬਿੰਦਪੁਰ ਨੇੜੇ ਪੈਂਦੇ ਇਕ ਪਿੰਡ ਦੀ 14 ਸਾਲ ਦੀ ਨਬਾਲਗ਼ ਲੜਕੀ ਵੱਲੋਂ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹੱਸਪਤਾਲ ਵਿੱਚ ਇਕ ਬੱਚੇ ਨੂੰ ਜਨਮ ਦੇਣ ਬਾਰੇ ਜਾਣਕਾਰੀ ਹਾਸਲ ਹੋਈ ਹੈ । ਬੱਚੇ ਅਤੇ ਮਾਂ ਦੋਵੇਂ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ।ਪੁਲਿਸ ਸਟੇਸ਼ਨ ਸ਼੍ਰੀ ਹਰਿਗੋਬਿੰਦਪੁਰ ਦੀ ਪੁਲਿਸ ਵੱਲੋਂ ਇਸ ਸੰਬੰਧ ਵਿੱਚ ਇਕ 32 ਸਾਲ ਦੇ ਵਿਅਕਤੀ ਦੇ ਵਿਰੁੱਧ ਮਾਮਲਾ ਦਰਜ ਕਰਕੇ ਉਸ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
Read MoreBREAKING..ਬੱਸੀ(ਸ਼੍ਰੀ ਖੁਰਾਲਗੜ ਸਾਹਿਬ)ਵਿਖੇ 4 ਘਰਾਂ ਚੋਂ ਚੋਰਾਂ ਨੇ ਲੱਖਾਂ ਰੁਪਏ ਦੇ ਗਹਿਣੇ ਉੜਾਏ
ਗੜ੍ਹਸ਼ੰਕਰ 20 ਨਵੰਬਰ (ਅਸ਼ਵਨੀ ਸ਼ਰਮਾ) : ਗੜ੍ਹਸ਼ੰਕਰ ਅਧੀਨ ਪੈਦੇ ਇਲਾਕਾ ਬੀਤ ਦੇ ਪਿੰਡ ਬੱਸੀ ਬਸਤੀ (ਸ਼੍ਰੀ ਖੁਰਾਲਗੜ ਸਾਹਿਬ) ਵਿਖੇ ਲੰਘੀ ਰਾਤ ਅਣਪਛਾਤੇ ਚੋਰਾਂ ਨੇ 4 ਘਰਾਂ ਨੂੰ ਨਿਸ਼ਾਨਾ ਬਣਾਉੰਦੇ ਹੋਏ ਲੱਖਾਂ ਰੁਪਏ ਦੇ ਗਹਿਣੇ ਅਤੇ ਨਗਦੀ ਤੇ ਹੱਥ ਸਾਫ ਕਰਕੇ ਫਰਾਰ ਹੋ ਗਏ।
Read Moreਅਕਾਲ ਅਕੈਡਮੀ ਧੁੱਗਾ ਕਲਾਂ ਵਿਖੇ ਪੀ.ਟੀ.ਐਮ ਕਰਵਾਈ
ਗੜ੍ਹਦੀਵਾਲਾ 20 ਨਵੰਬਰ (ਚੌਧਰੀ) : ਅੱਜ ਅਕਾਲ ਅਕੈਡਮੀ ਧੁੱਗਾ ਕਲਾਂ ਵਿਖੇ ਪੀ.ਟੀ.ਐਮ ਕਰਵਾਈ ਗਈ।ਇਸ ਮੀਟਿੰਗ ਵਿੱਚ ਮਾਪਿਆਂ ਦੁਆਰਾ ਆਪਣੇ ਬੱਚਿਆਂ ਦੀ ਕਾਰਗੁਜ਼ਾਰੀਆਂ ਜਾਣਨ ਲਈ ਬੜੇ ਹੀ ਉਤਸ਼ਾਹ ਨਾਲ ਭਾਗ ਲਿਆ ਜਾ ਰਿਹਾ ਹੈ । ਜਿਸ ਵਿੱਚ ਆਨਲਾਇਨ ਪੜ੍ਹਾਈ ਦੌਰਾਨ ਬੱਚਿਆਂ ਵੱਲੋਂ ਕੀਤਾ ਗਿਆ ਕੰਮ ਕਾਪੀਆਂ, ਪ੍ਰੋਜੈਕਟ ਵਰਕ ਅਤੇ ਅਸਾਈਨਮੈਂਟ ਵਰਕ ਆਦਿ ਚੈੱਕ ਕੀਤਾ ਗਿਆ ।
Read Moreਕਿਸਾਨ,ਖੇਤੀ ਸਬੰਧੀ ਬਣਾਏ ਕਾਲੇ ਕਾਨੂੰਨ ਰੱਦ ਕਰਵਾ ਆਪਣੇ ਹੱਕ ਵਾਪਸ ਲੈ ਕੇ ਹੀ ਦਮ ਲਵਾਂਗੇ : ਕਿਸਾਨ ਆਗੂ
ਗੜ੍ਹਦੀਵਾਲਾ 20 ਨਵੰਬਰ (ਚੌਧਰੀ) : ਗੰਨਾ ਸੰਘਰਸ਼ ਕਮੇਟੀ ਏ ਬੀ ਸ਼ੂਗਰ ਮਿੱਲ ਰੰਧਾਵਾ (ਦਸੂਹਾ)ਵੱਲੋਂ ਇਲਾਕੇ ਦੇ ਕਿਸਾਨਾਂ ਦੇ ਸਹਿਯੋਗ ਨਾਲ ਪ੍ਰਧਾਨ ਸੁਖਪਾਲ ਸਿੰਘ ਸਹੋਤਾ ਦੀ ਅਗਵਾਈ ਹੇਠ ਕੇਂਦਰ ਦੀ ਮੋਦੀ ਸਰਕਾਰ ਦੀ ਤਰਫੋਂ ਕਿਸਾਨ ਵਿਰੋਧੀ ਬਣਾਏ ਕਾਲੇ ਕਾਨੂੰਨ ਦੇ ਖਿਲਾਫ ਮਾਨਗੜ੍ਹ ਟੋਲ ਪਲਾਜ਼ਾ ਤੇ ਦਿੱਤੇ ਜਾ ਰਹੇ ਅਣਮਿੱਥੇ ਸਮੇਂ ਦੇ ਧਰਨੇ ਦੇ 43ਵੇਂ ਦਿਨ ਮੋਦੀ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ।
Read MoreBREAKING..ਕੇਂਦਰੀ ਜੇਲ ‘ਚ ਬੰਦ ਹਵਾਲਾਤੀ ਦੀ ਹਸਪਤਾਲ ਵਿੱਚ ਇਲਾਜ ਦੋਰਾਨ ਮੌਤ
ਗੁਰਦਾਸਪੁਰ 20 ਨਵੰਬਰ ( ਅਸ਼ਵਨੀ ) :- ਸਥਾਨਕ ਕੇਂਦਰੀ ਜੈਲ ਵਿੱਚ ਬੰਦ ਹਵਾਲਾਤੀ ਦੀ ਸਿਵਲ ਹਸਪਤਾਲ ਵਿੱਚ ਇਲਾਜ ਦੋਰਾਨ ਮੋਤ ਹੋ ਗਈ । ਹਾਸਲ ਜਾਣਕਾਰੀ ਅਨੁਸਾਰ ਸੁਖਬੀਰ ਸਿੰਘ 65 ਸਾਲ ਵਾਸੀ ਕਲਾਨੋਰ ਐਨ ਡੀ ਪੀ ਸੀ ਐਕਟ ਅਧੀਨ ਸਥਾਨਕ ਕੇਂਦਰੀ ਜੈਲ ਵਿੱਚ ਹਵਾਲਾਤੀ ਦੇ ਤੋਰ ਤੇ ਬੰਦ ਸੀ ਬੀਤੇ ਦਿਨ ਇਸ ਦੀ ਸੇਹਤ ਅਚਾਨਕ ਖ਼ਰਾਬ ਹੋ ਗਈ ਇਸ ਨੂੰ ਇਲਾਜ ਕਰਾਉਣ ਲਈ ਸਥਾਨਕ ਸਿਵਲ ਹਸਪਤਾਲ ਵਿੱਚ ਲਿਆਂਦਾ ਗਿਆ ਸੀ
Read Moreਪੁਰਾਣੀ ਪੈਨਸ਼ਨ ਬਹਾਲੀ ਸ਼ੰਘਰਸ ਕਮੇਟੀ ਵੱਲੋਂ ਕੀਤੇ ਜਾਵੇਗਾ 23 ਨਵੰਬਰ ਨੂੰ ਹੁਸ਼ਿਆਰਪੁਰ ‘ਚ ਜਿਲਾ ਪੱਧਰੀ ਅਰਥੀ ਫੂਕ ਮੁਜਾਹਰਾ
ਦਸੂਹਾ 20 ਨਵੰਬਰ (ਚੌਧਰੀ) : ਪੈਨਸ਼ਨ ਮੁਲਾਜਿਮ ਦਾ ਹੱਕ ਹੈ,ਕੋਈ ਖੈਰਾਤ ਨਹੀਂ–: ਪੁਰਾਣੀ ਪੈਨਸ਼ਨ ਬਹਾਲੀ ਸ਼ੰਘਰਸ ਕਮੇਟੀ ਅਤੇ ਸੀ.ਪੀ ਐਫ ਇੰਪਲਾਈਜ਼ ਯੂਨੀਅਨ ਵਲੋਂਂ ਸੂਬਾ ਕਮੇਟੀ ਦੇ ਫੈ਼ਸਲੇ ਅਨੁਸਾਰ ਸਾਂਝੇ ਪਲੇਟਫਾਰਮ ਐਨ .ਪੀ .ਐਸ .ਈ .ਯੂ ਦੇ ਝੰਡੇ ਥੱਲੇ ਪੰਜਾਬ ਭਰ ਵਿੱਚ ਜਿਲ੍ਹਾ ਪੱਧਰ ਉੱਤੇ ਪੰਜਾਬ ਸਰਕਾਰ ਦੀ ਅਰਥੀ ਫੂ਼ਕ ਕੇ ਪੁਰਾਣੀ ਪੈਨਸ਼ਨ ਬਹਾਲ ਕਰਵਾਉਣ ਦੀ ਮੰਗ ਨੂੰ ਲੈ ਕੇ ਰੋਸ਼ ਪ੍ਰਦਰਸ਼ਨ ਕੀਤੇ ਜਾਣੇ ਹਨ
Read Moreਰਾਸ਼ਟਰੀ ਹਿੰਦੂ ਸੇਨਾ ਨੇ ਯੂਥ ਅਕਾਲੀ ਦਲ ਦੇ ਨਾਲ ਮਿਲ ਕੇ ਸਾੜਿਆ ਪਾਕਿਸਤਾਨੀ ਪ੍ਰਧਾਨ ਮੰਤਰੀ ਦਾ ਪੁਤਲਾ
ਪਠਾਨਕੋਟ, 20 ਨਵੰਬਰ (ਰਜਿੰਦਰ ਸਿੰਘ ਰਾਜਨ /ਅਵਿਨਾਸ਼ ਸ਼ਰਮਾ) ਅੱਜ ਰਾਸ਼ਟਰੀ ਹਿੰਦੂ ਸੇਨਾ ਯੁਵਾ ਵਿੰਗ ਨੇ ਯੁਵਾ ਅਕਾਲੀ ਦਲ ਦੇ ਕਾਰਜਕਰਤਾਵਾਂ ਦੇ ਨਾਲ ਮਿਲ ਕੇ ਨਗਰੋਟਾ ਕਾਂਡ ਦੇ ਵਿਰੋਧ ਵਿੱਚ ਜਿਲਾ ਪ੍ਰਧਾਨ ਰਾਜੇਸ਼ ਟਿੰਕੂ ਦੀ ਅਗੁਵਾਈ ਵਿੱਚ ਪਾਕਿਸਤਾਨੀ ਪ੍ਰਧਾਨਮੰਤਰੀ ਇਮਰਾਨ ਖਾਨ ਦਾ ਪੁਤਲਾ ਸਾੜ ਕੇ ਰੋਸ਼ ਮੁਜਾਹਿਰਾ ਕੀਤਾ ਗਿਆ।ਰੋਸ਼ ਪ੍ਰਦਰਸ਼ਨ ਵਿੱਚ ਯੁਵਾ ਅਕਾਲੀ ਦਲ ਧਾਰ ਬਲਾੱਕ ਦੇ ਅਗੁਵਾਈ ਹੁਸ਼ਿਆਰ ਸਿੰਘ ਕਾਲੂ ਉਚੇਚੇ ਤੌਰ ਤੇ ਸ਼ਾਮਿਲ ਹੋਏ।
Read MoreBREAKING..ਢਾਬੇ ਉੱਪਰ ਕੰਮ ਕਰਦੇ ਨੋਜਵਾਨ ਵੱਲੋਂ ਫਾਹ ਲੈ ਕੇ ਆਤਮਹੱਤਿਆ
ਗੁਰਦਾਸਪੁਰ 19 ਨਵੰਬਰ ( ਅਸ਼ਵਨੀ ) : ਸਥਾਨਕ ਸੀਤਾ ਰਾਮ ਪੈਟਰੋਲ ਪੰਪ ਦੇ ਸਾਹਮਣੇ ਸਥਿਤ ਢਾਬਾ ਟੇਸਟ ਆੱਫ ਅੰਮ੍ਰਿਤਸਰ ਤੇ ਕੰਮ ਕਰਨ ਵਾਲੇ ਇਕ ਮੁਲਾਜ਼ਮ ਨੇ ਪੱਖੇ ਨਾਲ ਫਾਹ ਲੈਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ । ਕਈ ਲੋਕਾਂ ਦਾ ਕਹਿਣਾ ਹੈ ਕਿ ਫਾਹ ਲੈਣ ਵਾਲਾ ਨੋਜਵਾਨ ਦੇਣਦਾਰੀਆਂ ਤੋਂ ਪ੍ਰੇਸ਼ਾਨ ਸੀ ਹੋ ਸਕਦਾ ਹੈ ਇਸ ਨੇ ਇਸ ਕਾਰਨ ਆਤਮਹੱਤਿਆ ਕੀਤੀ ਹੋਵੇ ।
Read More26 ਨਵੰਬਰ ਨੂੰ ਬਾਅਦ ਦੁਪਹਿਰ ਇੱਕ ਵਜੇ ਤੋਂ ਤਿੰਨ ਵਜੇ ਤੱਕ ਸੰਵਿਧਾਨ ਦਿਵਸ ਮਨਾਇਆ ਜਾਵੇ :ਜਸਵੀਰ ਪਾਲ
ਗੜ੍ਹਦੀਵਾਲਾ 19 ਨਵੰਬਰ (ਚੌਧਰੀ) : ਛੱਬੀ ਨਵੰਬਰ ਉਨੀ ਸੌ ਪੰਜਾਹ ਦਾ ਦਿਨ ਸੰਵਿਧਾਨ ਦਿਵਸ ਦਿਨ ਹੈ ਇਸ ਦਿਨ ਸੰਵਿਧਾਨ ਅਡੌਪਟ ਕੀਤਾ ਗਿਆ ਸੀ ਜਿਸ ਵਿੱਚ ਸਾਡੇ ਲਈ ਸਭ ਕੁਝ ਦਿੱਤਾ ਗਿਆ ਹੈ ਗਜ਼ਟਿਡ ਅਤੇ ਨਾਨ ਗਜ਼ਟਿਡ ਐਸ.ਸੀ ਬੀ.ਸੀ ਇੰਪਲਾਈਜ਼ ਵੈੱਲਫ਼ੇਅਰ ਫ਼ੈਡਰੇਸ਼ਨ ਪੰਜਾਬ ਉੱਨੀ ਸੌ ਸਤੱਨਵੇ ਤੋਂ ਆਲ ਇੰਡੀਆ ਕਨਫੈਡਰੇਸ਼ਨ ਨਾਲ ਰਲਕੇ ਸੰਵਿਧਾਨ ਬਚਾਓ ਰਾਖਵਾਂਕਰਨ ਬਚਾਓ ਲਹਿਰ ਅਧੀਨ ਰਾਖਵਾਂਕਰਨ ਵਿਰੋਧੀ ਪੰਜ ਆਦੇਸ਼ਾਂ ਨੂੰ ਰੱਦ ਕਰਾਉਣ ਦੀ ਲੜਾਈ ਲੜੀ ਸੀ
Read Moreਮਾਨਗੜ੍ਹ ਟੋਲ ਪਲਾਜ਼ਾ ਤੇ ਕਿਸਾਨਾਂ ਦਾ ਸੰਘਰਸ਼ 42ਵੇਂ ਦਿਨ ਵੀ ਜਾਰੀ
ਗੜ੍ਹਦੀਵਾਲਾ 19 ਨਵੰਬਰ (ਚੌਧਰੀ) : ਗੰਨਾ ਸੰਘਰਸ਼ ਕਮੇਟੀ ਏ ਬੀ ਸ਼ੂਗਰ ਮਿੱਲ ਰੰਧਾਵਾ (ਦਸੂਹਾ)ਵੱਲੋਂ ਇਲਾਕੇ ਦੇ ਕਿਸਾਨਾਂ ਦੇ ਸਹਿਯੋਗ ਨਾਲ ਪ੍ਰਧਾਨ ਸੁਖਪਾਲ ਸਿੰਘ ਸਹੋਤਾ ਦੀ ਅਗਵਾਈ ਹੇਠ ਕੇਂਦਰ ਦੀ ਮੋਦੀ ਸਰਕਾਰ ਦੀ ਤਰਫੋਂ ਕਿਸਾਨ ਵਿਰੋਧੀ ਬਣਾਏ ਕਾਲੇ ਕਾਨੂੰਨ ਦੇ ਖਿਲਾਫ ਮਾਨਗੜ੍ਹ ਟੋਲ ਪਲਾਜ਼ਾ ਤੇ ਦਿੱਤੇ ਜਾ ਰਹੇ ਅਣਮਿੱਥੇ ਸਮੇਂ ਦੇ ਧਰਨੇ ਦੇ 42ਵੇਂ ਦਿਨ ਮੋਦੀ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ।
Read Moreਐਨ ਪੀ ਐਸ ਯੂ 23 ਨਵੰਬਰ ਨੂੰ ਸਾੜੇਗੀ ਸਰਕਾਰ ਦੀ ਅਰਥੀ
ਸੁਜਾਨਪੁਰ 19ਨਵੰਬਰ (ਰਾਜਿੰਦਰ ਸਿੰਘ ਰਾਜਨ /ਅਵਿਨਾਸ਼ ਸ਼ਰਮਾ ) : ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਅਤੇ ਸੀਪੀਐਫ ਕਰਮਚਾਰੀ ਯੂਨੀਅਨ ਦੀ ਮੀਟਿੰਗ ਸੁਜਾਨਪੁਰ ਵਿਖੇ ਹੋਈ ਜਿਸ ਵਿੱਚ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਅਤੇ ਸੀਪੀਐਫ ਕਰਮਚਾਰੀ ਯੂਨੀਅਨ,ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਕਨਵੀਨਰ ਰਜਨੀਸ਼ ਕੁਮਾਰ ਅਤੇ ਸੀਪੀਐਫ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ
Read Moreਮੰਗਾਂ ਨਾ ਮੰਨਣ ਤੇ 23 ਨਵੰਬਰ ਨੂੰ ਮੋਹਾਲੀ ਵਿਖੇ ਪਰਿਵਾਰਾਂ ਸਮੇਤ ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਲਾਉਣਗੇ ਰੋਸ ਧਰਨਾ
ਗੜ੍ਹਦੀਵਾਲਾ 19 ਨਵੰਬਰ (ਚੌਧਰੀ) : ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਰਜਿ ਦੀ ਮੀਟਿੰਗ ਬ੍ਰਾਂਚ ਪ੍ਰਧਾਨ ਦਰਸ਼ਵੀਰ ਸਿੰਘ ਦੀ ਅਗਵਾਈ ਹੇਠ ਜਲ ਸਪਲਾਈ ਸਕੀਮ ਗੋਂਦਪੁਰ ਵਿਖੇ ਹੋਈ। ਇਸ ਮੌਕੇ ਜਨਰਲ ਸਕੱਤਰ ਰਣਦੀਪ ਸਿੰਘ ਧਨੋਆ ਨੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੂਬਾ ਕਮੇਟੀ ਦੇ ਫੈ਼ਸਲੇ ਮੁਤਾਬਕ 23 ਨਵੰਬਰ ਨੂੰ 400 ਜਲ ਸਪਲਾਈ ਵਰਕਰਾਂ ਵਲੋਂ ਮੋਹਾਲੀ ਦਫਤਰ ਵਿਖੇ ਮੰਗਾਂ ਸਬੰਧੀ ਜੋ ਰੋਸ ਧਰਨਾ ਦਿੱਤਾ ਜਾਣਾ ਹੈ
Read Moreਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਪਰਵ ਨੂੰ ਸਮਰਪਿਤ ਪਿੰਡ ਬਾਹਲਾ ਵਿਖੇ ਸਜਾਇਆ ਵਿਸ਼ਾਲ ਨਗਰ ਕੀਰਤਨ
ਗੜ੍ਹਦੀਵਾਲਾ 19 ਨਵੰਬਰ (ਚੌਧਰੀ) : ਅੱਜ ਪਿੰਡ ਬਾਹਲਾ ਵਿਖੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਪ੍ਰਕਾਸ਼ ਪਰਵ ਨੂੰ ਸਮਰਪਿਤ ਵਿਸਾਲ ਨਗਰ ਕੀਰਤਨ ਗੁਰੁ ਗ੍ਰੰਥ ਸਾਹਿਬ ਜੀ ਦੀ ਹਜੂਰੀ ਅਤੇ ਪੰਚ ਪਿਆਰਿਆਂ ਦੀ ਅਗਵਾਈ ਹੇਠ ਸਜਾਇਆ ਗਿਆ।ਇਹ ਨਗਰ ਕੀਰਤਨ ਪਿੰਡ ਦੇ ਸਿੰਘ ਸਭਾ ਗੁਰਦੁਆਰਾ ਤੋਂ ਸ਼ੂਰੂ ਹੋ ਕੇ ਵੱਖ-ਵੱਖ ਥਾਵਾਂ ਤੋਂ ਗੁਜਰਦਾ ਹੋਇਆ ਫਿਰ ਗੁਰਦੁਆਰਾ ਸਾਹਿਬ ਵਿਖੇ ਆ ਕੇ ਸਮਾਪਤ ਹੋਇਆ।
Read Moreਅਕਾਲ ਅਕੈਡਮੀ ਧੁੱਗਾ ਕਲਾਂ ਵਿਖੇ ਕੋਰੋਨਾ ਜਾਂਚ ਕੈਂਪ ਲਗਾਇਆ
ਗੜ੍ਹਦੀਵਾਲਾ 19 ਨਵੰਬਰ (ਚੌਧਰੀ) : ਅੱਜ ਜਿਲ੍ਹਾ ਸਿੱਖਿਆ ਅਫਸਰ ਹੁਸ਼ਿਆਰਪੁਰ ਦੀਆਂ ਹਦਾਇਤਾਂ ਮੁਤਾਬਿਕ ਪੰਜਾਬ ਸਰਕਾਰ ਵੱਲੋਂ ਕਰੋਨਾ ਮੁਕਤ ਕਰਨ ਲਈ ਵਿੱਢੀ ਗਈ ਮੁਹਿੰਮ ਤਹਿਤ ਅਕਾਲ ਅਕੈਡਮੀ ਧੁੱਗਾ ਕਲਾਂ ਵਿਖੇ ਕਰੋਨਾ ਜਾਂਚ ਕੈਂਪ ਲਗਾਇਆ ਗਿਆ । ਜਿਸ ਵਿੱਚ ਸਰਕਾਰੀ ਹਸਪਤਾਲ ਟਾਂਡਾ ਤੋਂ ਡਾਕਟਰ ਕਰਨ ਸਿੰਘ ਵਿਰਕ ਅਤੇ ਨਾਲ ਸਿਹਤ ਕਰਮਚਾਰੀਆਂ ਦੀ ਟੀਮ ਨੇ ਸਟਾਫ ਅਤੇ ਬੱਚਿਆਂ ਦੇ ਸੈਂਪਲ ਲਏ ।
Read Moreਸਰਦੀ ਦੇ ਮੌਸਮ ਵਿੱਚ ਸਿਹਤ ਦਾ ਧਿਆਨ ਰੱਖਣ ਦੀ ਜਰੂਰਤ : ਡਾ.ਅਦਿੱਤੀ ਸਲਾਰੀਆ
ਪਠਾਨਕੋਟ: 19 ਨਵੰਬਰ 2020 (ਰਜਿੰਦਰ ਸਿੰਘ ਰਾਜਨ/ ਅਵਿਨਾਸ਼ ਸ਼ਰਮਾ ) : ਕੁਝ ਸਾਲਾਂ ਤੋਂ ਤਾਪਮਾਨ ਦੇ ਬਦਲਾਵ ਕਾਰਨ ਸਰਦੀ ਦੇ ਮੌਸਮ ਦੀ ਸ਼ੁਰੂਆਤ ਤੋਂ ਪਹਿਲਾਂ ਜੋ ਸੁੱਕੀਆਂ ਹਵਾਵਾਂ ਡਰਾਈ ਵੇਬਜ਼ ਚਲਦੀਆਂ ਹਨ ਸਿਹਤ ਲਈ ਬਹੁਤ ਹਾਨੀਕਾਰਕ ਹੁੰਦੀਆਂ ਹਨ ਇਹ ਇਨਸਾਂਨਾ ਨੂੰ ਤਾਂ ਪ੍ਰਭਾਵਿਤ ਕਰਦੀਆਂ ਹੀ ਹਨ ਇਸ ਦੇ ਨਾਲ ਹੀ ਪੋਦਿਆਂ, ਪਸ਼ੂ-ਪੰਛੀਆਂ ਅਤੇ ਫਸਲਾਂ ਵੀ ਪ੍ਰਭਾਵਿਤ ਹੁੰਦੀਆਂ ਹਨ। ਇਹ ਪ੍ਰਗਟਾਵਾਂ ਡਾ. ਆਦਿੱਤੀ ਸਲਾਰੀਆ ਏ.ਸੀ.ਐਸ.ਪਠਾਨਕੋਟ ਨੇ ਕੀਤਾ।ਉਨ•ਾਂ ਕਿਹਾ ਕਿ ਸਰਦੀ ਦਾ ਮੋਸਮ ਸੁਰੁ ਹੋ ਗਿਆ ਹੈ। ਸਰਕਾਰ ਵਲੋਂ ਇਹਨਾਂ ਤੋਂ ਬਚਾਅ ਦੇ ਉਪਰਾਲੇ ਵੀ ਕੀਤੇ ਜਾ ਰਹੇ ਹਨ ਕਿਉਂਕਿ ਪਿਛਲੇ ਸਾਲ 19-20 ਦੀ ਸ਼ੀਤ ਲਹਿਰ ਕਾਰਨ ਪੰਜ਼ਾਬ,ਹਰਿਆਣਾ, ਰਾਜ਼ਸਥਾਨ, ਉਤੱਰ ਪ੍ਰਦੇਸ਼ ਅਤੇ ਬਿਹਾਰ ਪ੍ਰਦੇਸ਼ ਬਹੁਤ ਪ੍ਰਭਾਵਿਤ ਹੋਏ ਸਨ।ਪਰ ਇਸ ਸਾਲ ਇਹ ਸਥਿਤੀ ਹੋਰ ਵੀ ਜਿਆਦਾ ਖਤਰਨਾਕ ਹੋ ਸਕਦੀ ਹੈ। ਇਸ ਲਈ ਪੰਜਾਬ ਸਰਕਾਰ ਵਲੋਂ ਆਈਆਂ ਹਦਾਇਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਡਾ.ਆਦਿੱਤੀ ਸਲਾਰੀਆ ਏ.ਸੀ.ਐਸ .ਪਠਾਨਕੋਟ ਵਲੋ ਜਿਲਾ ਨਿਵਾਸੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਲੋਕ ਸਰਦੀ ਦੇ ਮੌਸਮ ਵਿੱਚ ਅਪਣਾ ਜ਼ਿਆਦਾ ਤੋਂ ਜ਼ਿਆਦਾ ਖਿਆਲ ਰੱਖਣ ਕਿਉਂਕਿ ਕੋਵਿਡ-19 ਦੇ ਕਰਕੇ ਜ਼ਿਆਦਾ ਅਲਰਟ ਰਹਿਣ ਦੀ ਜਰੁਰਤ ਹੈ।
Read Moreਸਪੇਅਰ ਪਾਰਟ ਦੁਕਾਨ ਨੂੰ ਲੱਗੀ ਅੱਗ,ਲੱਖਾਂ ਦਾ ਨੁਕਸਾਨ,ਫਾਇਰ ਬ੍ਰਿਗੇਡ ਨੇ ਬੁਝਾਈ ਅੱਗ
ਸੁਜਾਨਪੁਰ 19 ਨਵੰਬਰ (ਰਜਿੰਦਰ ਸਿੰਘ ਰਾਜਨ /ਅਵਿਨਾਸ਼ ਸ਼ਰਮਾ ) : ਸਪੇਅਰ ਪਾਰਟਸ ਦੀ ਦੁਕਾਨ ਮੰਗਲਵਾਰ ਰਾਤ ਨੂੰ ਅੱਗ ਲੱਗਣ ਨਾਲ ਲੱਖਾਂ ਰੁਪਈਆਂ ਦਾ ਸਪੇਅਰ ਪਾਰਟ ਸੜ੍ਹ ਕੇ ਸੁਆਹ ਹੋ ਗਿਆ।,ਫਾਇਰ ਬ੍ਰਿਗੇਡ ਵਿਭਾਗ ਦੀਆਂ ਗੱਡੀਆਂ ਨੇ ਅੱਗ ਨੂੰ ਬਜਾਉਣ ਦਾ ਯਤਨ ਕੀਤਾ ਪਰ ਉਸ ਸਮੇਂ ਤਕ ਸਮਾਂਨ ਸੜ ਕੇ ਸੁਆਹ ਹੋ ਚੁੱਕਾ ਸੀ।
Read Moreਛਿੰਝ ਛਰਾਹਾ ਦੀ” ਮੇਲੇ ਮੌਕੇ ਅੱਚਲਪੁਰ ਮਜਾਰੀ ‘ਚ ਪਹਿਲਾ ਕੱਬਡੀ ਟੂਰਨਾਮੈਟ 23 ਤੇ 24 ਨਬੰਵਰ ਨੂੰ
ਗੜ੍ਹਸ਼ੰਕਰ (ਅਸ਼ਵਨੀ ਸ਼ਰਮਾ) ਗੜ੍ਹਸ਼ੰਕਰ ਅਧੀਨ ਪੈਦੇ ਇਲਾਕਾ ਬੀਤ ਦੇ ਪਿੰਡ ਅੱਚਲਪੁਰ ਮਜਾਰੀ ਵਿਖੇ ਲੱਗਣ ਵਾਲੇ ਪੁਰਾਤਨ ਇਤਿਹਾਸਕ ਮੇਲਾ “ਛਿੰਝ ਛਰਾਹਾ ਦੀ” ਮੌਕੇ ਧੰਨ-ਧੰਨ ਬਾਪੂ ਕੁੰਭ ਦਾਸ ਸਪੋਰਟਸ ਕਲੱਬ ਅਤੇ ਇਲਾਕਾ ਬੀਤ ਦੇ ਲੋਕਾ ਵਲੋ ਪਹਿਲਾ ਕੱਬਡੀ ਟੂਰਨਾਮੈਟ ਮਿਤੀ 23 ਤੇ 24 ਨਬੰਵਰ ਦਿਨ ਸੋਮਵਾਰ ਤੇ ਮੰਗਲਵਾਰ ਨੂੰ ਕਰਵਾਇਆ ਜਾ ਰਿਹਾ ਹੈ।
Read Moreਜਰੂਰੀ ਮਰੂੰਮਤ ਕਾਰਣ ਕੱਲ ਬਿਜਲੀ ਸਪਲਾਈ ਬੰਦ ਰਹੇਗੀ
ਗੜ੍ਹਦੀਵਾਲਾ 19 ਨਵੰਬਰ (ਚੌਧਰੀ) :ਪ੍ਰੈਸ ਨੂੰ ਜਾਣਕਾਰੀ ਦਿੰਦੀਆਂ ਇੰਜੀ: ਕੁਲਦੀਪ ਸਿੰਘ ਉੱਪ ਮੰਡਲ ਅਫਸਰ ਪੰਜਾਬ ਰਾਜ ਪਾਵਰ ਕਾਮ ਲਿਮਿਟਿਡ ਗੜਦੀਵਾਲਾ ਨੇ ਦੱਸਿਆ ਕਿ ਮਿਤੀ 20 ਨਵੰਬਰ ਦਿਨ ਸੁਕਰਵਾਰ ਨੂ ਸਵੇਰੇ 10 ਤੋਂ ਸ਼ਾਮ 4 ਵਜੇ ਤੱਕ 66 ਕੇ ਵੀ ਸਬ ਸਟੇਸਨ ਖੁਣ ਖੁਣ ਕਲਾਂ ਦੀ ਜਰੂਰੀ ਮਰੂੰਮਤ ਕਾਰਣ ਚੱਲਦੇ ਸਾਰੇ 11 ਕੇ ਵੀ ਵੀਡਰ ਦਵਾਖਰੀ,ਖਾਨਪੁਰ, ਧੁੱਗਾ 2,ਜੱਕੋਵਾਲ ਤੇ ਚੱਲਦੇ ਘਰਾਂ/ਟਿਊਵੈਲਾਂ ਦੀ ਸਪਲਾਈ ਬੰਦ ਰਹੇਗੀ।
Read MoreLetest…ਕੇ.ਐੱਮ.ਐਸ ਕਾਲਜ ਦਸੂੂਹਾ ਵਿਖੇ ਲੋਕਡਾਊਨ ਤੋਂ ਬਾਅਦ ਮੁੜ ਲੱਗੀਆਂ ਰੌਣਕਾਂ : ਪ੍ਰਿੰਸੀਪਲ ਡਾ.ਸ਼ਬਨਮ ਕੌਰ
ਦਸੂੂੂਹਾ 19 ਨਵੰਬਰ (ਚੌਧਰੀ) : ਆਈ.ਕੇ.ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਦੇ ਅਧੀਨ ਬੀਬੀ ਅਮਰ ਕੌਰ ਜੀ ਐਜੂਕੇਸ਼ਨਲ ਸੁਸਾਇਟੀ ਵੱਲੋਂ ਸਥਾਪਿਤ ਕੇ.ਐੱਮ.ਐਸ ਕਾਲਜ ਆਫ ਆਈ.ਟੀ.ਐਂਡ ਮੈਨੇਜਮੈਂਟ ਚੌ.ਬੰਤਾ ਸਿੰਘ ਕਲੋਨੀ ਦਸੂਹਾ ਵਿਖੇ ਪ੍ਰਿੰਸੀਪਲ ਡਾ. ਸ਼ਬਨਮ ਕੌਰ ਨੇ ਦੱਸਿਆ ਕਿ ਕਰੀਬ 8 ਮਹੀਨੇ ਦੇ ਲੋਕਡਾਊਨ ਤੋਂ ਬਾਅਦ ਸਰਕਾਰ ਦੁਆਰਾ ਕਾਲਜ ਅਤੇ ਯੂਨੀਵਰਸਿਟੀਆਂ ਖੋਲਣ ਦੇ ਹੁਕਮਾਂ ਅਨੁਸਾਰ 16 ਨਵੰਬਰ ਤੋਂ ਕਾਲਜ ਖੋਲ੍ਹੇ ਗਏ, ਜਿਸ ਨਾਲ ਕੇ.ਐੱਮ.ਐਸ ਕਾਲਜ ਵਿਖੇ ਵਿਦਿਆਰਥੀਆਂ ਦੀਆਂ ਰੌਣਕਾਂ ਲੱਗਣੀਆਂ ਸ਼ੁਰੂ ਹੋ ਗਈਆਂ ਹਨ।
Read More