ਦਸੂਹਾ 19 ਨਵੰਬਰ (ਚੌਧਰੀ) : ਮੀਰੀ ਪੀਰੀ ਸੇਵਾ ਸੋਸਾਇਟੀ ਗਰਨਾ ਸਾਹਿਬ ਬੋਦਲ ਵੱਲੋਂ ਦਸੂਹੇ ਅਤੇ ਆਸ ਪਾਸ ਦੇ ਖੇਤਰਾਂ ਵਿੱਚ ਪਿੱਛਲੇ ਕਾਫੀ ਲੰਮੇ ਸਮੇਂ ਤੋਂ ਫੋਗਿੰਗ ਮਸ਼ੀਨ ਰਾਹੀਂ ਮੱਛਰ ਮਾਰਨ ਵਾਲੀ ਦਵਾਈ ਦੀ ਸਪਰੇ ਕੀਤੀ ਜਾਂ ਰਹੀ ਹੈ
Read MoreCategory: PUNJABI
ਰਮਦਾਸਪੁਰ ਵਿਖੇ ਪਹਿਲਾਂ ਯਾਦਗਾਰੀ ਛਿੰਜ ਮੇਲਾ ਅਮਿਟ ਯਾਦਾਂ ਛੱਡਦਾ ਹੋਇਆ ਸਮਾਪਤ
ਗੜ੍ਹਦੀਵਾਲਾ 18 ਨਵੰਬਰ (ਚੌਧਰੀ) : ਪਹਿਲਾਂ ਯਾਦਗਾਰੀ ਛਿੰਜ ਮੇਲਾ ਅਮਿਟ ਯਾਦਾਂ ਛੱਡਦਾ ਹੋਇਆ ਸਮਾਪਤ ਹੋਇਆ। ਗੜ੍ਹਦੀਵਾਲਾ ਦੇ ਨਜ਼ਦੀਕੀ ਪਿੰਡ ਰਮਦਾਸਪੁਰ ਵਿਖੇ ਧੰਨ ਧੰਨ ਬਾਬਾ ਮੰਜ ਜੀ ਨੂੰ ਸਮਰਪਤ ਪਹਿਲਾਂ ਯਾਦਗਾਰੀ ਛਿੰਜ ਮੇਲਾ ਪਿੰਡ ਵਾਸੀਆਂ ਅਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਖੇਡ ਮੇਲੇ ਵਿੱਚ ਸਭ ਤੋਂ ਪਹਿਲਾਂ ਗੁਰੂ ਦੇ ਚਰਨਾਂ ਵਿਚ ਅਰਦਾਸ ਕੀਤੀ ਗਈ ਨਾਲ਼ ਹੀ ਚੌਹਾਨ ਢਾਡੀ ਜਥੇ ਨੇ ਗੁਰੂ ਜੀ ਦਾ ਇਤਿਹਾਸ ਸੁਣਾ ਕੇ ਨਿਹਾਲ ਕੀਤਾ।ਉਸ ਉਪਰੰਤ ਕਬੱਡੀ ਦੀਆ ਟੀਮ ਦਾ ਸ਼ੋ ਮੈਚ ਰਮਦਾਸਪੁਰ ਅਤੇ ਗੁਰਦਾਸਪੁਰ ਦੇ ਵਿਚਾਲੇ ਕਰਵਾਇਆ ਗਿਆ ਜਿਸ ਵਿੱਚ ਰਮਦਾਸਪੁਰ ਦੀ ਟੀਮ ਜੇਤੂ ਰਹੀ।
Read Moreकोविड-19 के दौरान ड्यूटी देने वाले पैरामेडिकल वालंटियर स्टाफ ने अपनी मांगों संबंधी मुख्यमंत्री तथा सेहत मंत्री के नाम सौंपा मांग पत्र
सुजानपुर 18 नवंबर (राजिंदर सिंह राजन /अविनाश) : कोविड-19 के दौरान पंजाब के सरकारी अस्पतालों में तैनात किए गए मेडिकल पैरामेडिकल तथा वॉलंटरी स्टाफ को उनकी ड्यूटी से फारिग कर देने के विरोध में आज पैरामेडिकल तथा वालंटियर स्टाफ की ओर से मुख्यमंत्री पंजाब तथा सेहत मंत्री पंजाब के नाम पर हलका इंचार्ज तथा पूर्व पंजाब कांग्रेस सचिव ठाकुर अमित सिंह मंटू को मांग पत्र सौंपा गया
Read Moreਸਿਵਲ ਸਰਜਨ ਡਾਕਟਰ ਜੁਗਲ ਕਿਸ਼ੋਰ ਵੱਲੋਂ ਗੈਰ ਸੰਚਾਰੀ ਬਿਮਾਰੀਆਂ ਦੀ ਜਾਗਰੂਕ ਵੈਨ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ
ਪਠਾਨਕੋਟ 18 ਨਵੰਬਰ (ਰਜਿੰਦਰ ਸਿੰਘ ਰਾਜਨ/ਅਵਿਨਾਸ਼ ਸ਼ਰਮਾ) : ਪੰਜਾਬ ਸਰਕਾਰ ਵੱਲੋਂ ਕੋਵਿੱਡ19 ਦੇ ਚੱਲਦੇ ਜਨਤਾ ਦੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਗੈਰ ਸੰਚਾਰੀ ਬੀਮਾਰੀਆਂ ਤੋਂ ਬਚਾਅ ਕਰਨ ਲਈ ਜਾਗਰੂਕਤਾ ਮੁਹਿੰਮ ਚਲਾਈ ਗਈ ਹੈ । ਜਿਸ ਵਿਚ ਹੈਲਥ ਅਤੇ ਫੈਮਿਲੀ ਵੈੱਲਫੇਅਰ ਮੰਤਰੀ ਸ੍ਰੀ ਬਲਬੀਰ ਸਿੰਘ ਸਿੱਧੂ ਜੀ ਵੱਲੋਂ ਦੋ ਸਪੈਸ਼ਲ ਜਾਗਰੂਕਤਾ ਵੈਨਾ ਜਿਸ ਚ ਐੱਲ ਈ ਡੀ ਅਤੇ ਆਡੀਓ ਵਿਜ਼ੂਅਲ ਸਿਸਟਮ ਲੱਗਿਆ ਹੋਇਆ ਹੈ। ਪੰਜਾਬ ਦੀ ਜਨਤਾ ਦੀ ਸੇਵਾ ਲਈ ਹਰੀ ਝੰਡੀ ਦੇ ਕੇ ਜਨਤਾ ਨੂੰ ਸਪੁਰਦ ਕੀਤੀਆਂ ਗਈਆਂ ਹਨ ।
Read Moreਸੀਨੀਅਰ ਸੈਕੰਡਰੀ ਸਕੂਲ ਤੰਗੋਸਾਹ ਵਿੱਚ ਕਰੋਨਾ ਸੈਂਪਲਿੰਗ ਕੈਂਪ ਲਗਾਇਆ
ਪਠਾਨਕੋਟ 17 ਨਵੰਬਰ (ਰਜਿੰਦਰ ਸਿੰਘ ਰਾਜਨ ) ਸੀਨੀਅਰ ਮੈਡੀਕਲ ਅਫਸਰ ਡਾਕਟਰ ਬਿੰਦੂ ਗੁਪਤਾ ਦੇ ਹੁਕਮਾਂ ਅਤੇ ਨੋਡਲ ਅਫ਼ਸਰ ਡਾਕਟਰ ਸੰਦੀਪ ਕੁਮਾਰ ਦੇ ਦਿਸ਼ਾ ਨਿਰਦੇਸ਼ ਤੇ ਕੋਵਿਡ 19 ਦੇ ਸੈਂਪਲ ਲੈਣ ਲਈ ਟੀਮ ਜਿਸ ਵਿੱਚ ਡਾਕਟਰ ਵਿਮੁਕਤ ਸ਼ਰਮਾ, ਡਾਕਟਰ ਦੀ ਦਿਪਾਲੀ ਅਤੇ ਡਾਕਟਰ ਹਿਮਾਨੀ ਦੀ ਅਗਵਾਈ ਵਿਚ ਸੀਨੀਅਰ ਸਕੈਡਰੀ ਸਕੂਲ ਪਿੰਡ ਤੰਗੋ ਸ਼ਾਹ ਵਿਖੇ ਪਹੁੰਚੀ। ਜਿੱਥੇ ਟੀਮ ਨੇ 48 ਕਰਮਚਾਰੀਆਂ ਦੇ ਸੈਂਪਲ ਲਏ । ਕੈਂਪ ਦੀ ਸੁਰੂਆਤ ਸਕੂਲ ਦੇ ਪ੍ਰਿੰਸੀਪਲ ਰਜਿੰਦਰ ਸਿੰਘ ਨੇ ਆਪਣਾ ਸੈਂਪਲ ਦੇ ਕੇ ਕੀਤੀ। ਇਸ ਵਿੱਚ ਮਿਡਲ ਸਕੂਲ ਗੁਰਦਾਸਪੁਰ ਭਾਈਆ ,ਸਾਲੂਵਾਲ ਅਤੇ ਤੰਗੋਸਾਹ ਸਕੂਲਾਂ ਦੇ ਅਧਿਆਪਕ , ਸੇਵਾਦਾਰ ਅਤੇ ਖਾਣਾਂ ਬਨਾਉਣ ਵਾਲੇ ਲੋਕ ਸ਼ਾਮਲ ਸਨ । ਟੀਮ ਵਿੱਚ ਮਨਦੀਪ ਕੌਰ ਮਲਟੀਪਰਪਜ ਹੈਲਥ ਵਰਕਰ ਫੀਮੇਲ, ਭੁਪਿੰਦਰ ਸਿੰਘ ਮਲਟੀਪਰਪਜ਼ ਹੈਲਥ ਵਰਕਰ, ਊਸ਼ਾ,ਸੰਸੀ ਆਦਿ ਹਾਜ਼ਰ ਸਨ।
Read Moreਬੀ.ਡੀ.ਪੀ.ਓ ਦਫਤਰ ਸੁਜਾਨਪੁਰ ਵਿਖੇ ਰੋਜ਼ਗਾਰ ਮੇਲਾ
ਸੁਜਾਨਪੁਰ18 ਨਵੰਬਰ (ਰਾਜਿੰਦਰ ਸਿੰਘ ਰਾਜਨ /ਅਵਿਨਾਸ਼ ) : ਬੀ.ਡੀ.ਪੀ.ਓ ਦਫਤਰ ਸੁਜਾਨਪੁਰ ਵਿਖੇ ਪੰਜਾਬ ਸਰਕਾਰ ਵੱਲੋਂ ਘਰ ਘਰ ਰੁਜ਼ਗਾਰ ਮੁਹਿੰਮ ਤਹਿਤ ਰੋਜ਼ਗਾਰ ਮੇਲਾ ਆਯੋਜਿਤ ਕੀਤਾ ਗਿਆ
Read Moreਸੈਨਟਰੀ ਇੰਸਪੈਕਟਰ ਦੀਪਕ ਕੁਮਾਰ ਨੇ ਮਹਿਲਾ ਦੀਆਂ ਵਾਲੀਆਂ ਵਾਪਸ ਕਰ ਕੇ ਇਮਾਨਦਾਰੀ ਦੀ ਮਿਸਾਲ ਕਾਇਮ ਕੀਤੀ
ਪਠਾਨਕੋਟ, 18 ਨਵੰਬਰ (ਰਜਿੰਦਰ ਸਿੰਘ ਰਾਜਨ/ ਅਵਿਨਾਸ਼ ਸ਼ਰਮਾ) ਅੱਜ ਵਾਰਡ ਨੰਬਰ 16 ਵਿਖੇ ਘਰਥੋਲੀ ਮੁੱਹਲਾ ਦੀ ਇੱਕ ਮਹਿਲਾ ਨੁੰ ਨਿਗਮ ਦੇ ਚੀਫ ਸੈਨਟਰੀ ਇੰਸਪੈਕਟਰ ਦੀਪਕ ਕੁਮਾਰ ਦੀ ਸਮਝਦਾਰੀ ਨਾਲ ਉਸ ਦੀਆਂ ਗੁੱਮ ਹੋਈਆਂ ਸੋਨੇ ਦੀਆਂ ਵਾਲੀਆਂ ਵਾਪਿਸ ਮੌੜ ਦਿੱਤੀਆਂ ਗਈਆਂ ।ਮਿਲੀ ਜਾਨਕਾਰੀ ਮੁਤਾਬਿਕ ਮਹਿਲਾ ਜੋ ਕਿ ਵਾਰਡ ਨੰਬਰ 16 ਵਿੱਚ ਰਹਿੰਦੀ ਹੈ, ਨੇ ਦਸਿਆ ਕਿ ਉਸ ਦੀਆਂ ਕੰਨ ਦੀਆਂ ਵਾਲੀਆਂ ਕੁੜਾ ਸਿੱਟਨ ਲਗੇ ਕੁੜਾ ਚੁੱਕਣ ਲਈ ਆਏ ਸਫਾਈ ਸੇਵਕਾਂ ਦੇ ਆਟੋ ਵਿੱਚ ਚਲ ਗਈਆਂ। ਜਿਸਤੋਂ ਬਾਅਦ ਜੱਦ ਉਨਾ ਨੇ ਨਿਗਮ ਅਧਿਕਾਰੀ ਦੀਪਕ ਕੁਮਾਰ ਨੁੰ ਮਾਮਲੇ ਬਾਰੇ ਜਾਣੂ ਕਰਵਾਇਆ ਤਾਂ ਉਨਾ ਨੇ ਬੜੇ ਹੀ ਸੂਝਵਾਨ ਢੰਗ ਨਾਲ ਖੁੱਦ ਸਫਾਈ ਸੇਵਕਾਂ ਦੀ ਮੌਜੂਦਗੀ ਵਿੱਚ ਕੂੜੇ ਵਿੱਚੋਂ ਦੀ ਮਹਿਲਾ ਦੀ ਸੋਨੇ ਦੀਆਂ ਵਾਲੀਆਂ ਕੱਡ ਕੇ ਮਹਿਲਾ ਨੁੰ ਵਾਪਿਸ ਮੌੜ ਦਿੱਤੀਆਂ ਅਤੇ ਇਮਾਨਦਾਰੀ ਦੀ ਮਿਸਾਲ ਕਾਇਮ ਕੀਤੀ।ਉਧਰ ਮਹਿਲਾ ਨੇ ਨਿਗਮ ਅਧਿਕਾਰੀ ਦੀਪਕ ਕੁਮਾਰ ਦਾ ਧੰਨਵਾਦ ਜਤਾਇਆ।
Read Moreਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦਾ 105 ਵਾਂ ਸ਼ਹੀਦੀ ਦਿਹਾੜਾ ਮਨਾਇਆ
ਗੁਰਦਾਸਪੁਰ 16 ਨਵੰਬਰ ( ਅਸ਼ਵਨੀ ) : ਨਟਾਲੀ ਰੰਗਮੰਚ ਗੁਰਦਾਸਪੁਰ ਵਲੋਂ ਅੱਜ ਗੁਰਦਾਸਪੁਰ ਦੇ ਅਮਰ ਪੈਲਸ ਵਿਖੇ ਆਜ਼ਾਦੀ ਸੰਗਰਾਮ ਦੇ ਸਭ ਤੋਂ ਛੋਟੀ ਉਮਰ ਦੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ 105 ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਤ ਸਭਿਅਆਚਾਰਕ ਤੇ ਨਾਟਕ ਮੇਲੇ ਦਾ ਆਯੋਜਨ ਕੀਤਾ ਗਿਆ!
Read Moreਲੋੜਵੰਦ ਦੇ ਇਲਾਜ ਲਈ ਫਿਰ ਅੱਗੇ ਆਈ ਸਿੰਘਲੈਂਡ ਸੰਸਥਾ,15 ਹਜ਼ਾਰ ਰੁਪਏ ਦੀ ਦਿੱਤੀ ਆਰਥਿਕ ਮਦਦ
ਗੜ੍ਹਦੀਵਾਲਾ 17 ਨਵੰੰਬਰ (ਚੌਧਰੀ) : ਸਿੰਘ ਲੈਂਡ ਸੰਸਥਾ ਵਲੋਂ ਪ੍ਰਧਾਨ ਅਮ੍ਰਿਤ ਪਾਲ ਸਿੰਘ ਢਿੱਲੋਂ ਦੀ ਅਗਵਾਈ ਹੇਠ ਆਪਣੇ ਸਮਾਜ ਭਲਾਈ ਦੇ ਕੰਮਾਂ ਨੂੰ ਅੱਗੇ ਵਧਾਉਂਦੇ ਹੋਏ ਅੱਜ ਹਰਪ੍ਰੀਤ ਸਿੰਘ (19) ਵਾਸੀ ਅਰਗੋਵਾਲ ਜਿਲਾ ਹੁਸ਼ਿਆਰਪੁਰ ਦੇ ਇਲਾਜ ਲਈ 15 ਹਜ਼ਾਰ ਰੁਪਏ ਦੀ ਆਰਥਿਕ ਮਦਦ ਦਿੱਤੀ ਹੈ।
Read More120 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਪੁਲਿਸ ਵਲੋਂ ਦੋ ਵਿਅਕਤੀ ਕਾਬੂ
ਗੜ੍ਹਦੀਵਾਲਾ 17 ਨਵੰਬਰ (ਚੌਧਰੀ) : ਸਥਾਨਕ ਪੁਲਸ ਵੱਲੋਂ ਨਾਕੇ ਦੌਰਾਨ 2 ਵਿਅਕਤੀਆਂ ਨੂੰ 120 ਬੋਤਲਾਂ ਨਜਾਇਜ਼ ਸਰਾਬ ਸਹਿਤ ਕਾਬੂ ਕੀਤਾ ਹੈ।ਇਸ ਸੰਬੰਧ ਵਿੱੱਚ ਐਸ ਐਚ ਓ ਗੜ੍ਹਦੀਵਾਲਾ ਇੰਸਪੈਕਟਰ ਬਲਵਿੰਦਰ ਪਾਲ ਨੇ ਦੱਸਿਆ ਕਿ ਏ ਐੱਸ ਆਈ ਅਮਰੀਕ ਸਿੰਘ ਸਮੇਤ ਪੁਲਿਸ ਪਾਰਟੀ ਸਮੇਤ ਮਾਸ਼ੀਆਂ ਤੋਂ ਖੁਰਦਾਂ ਵੱਲ ਜਾਂਦੇ ਪਿੰਡ ਖੁਰਦਾਂ ਤੋਂ ਥੋੜ੍ਹਾ ਪਿੱਛੇ ਇਕ ਵਿਅਕਤੀ ਪਲਾਸਟਿਕ ਦਾ ਬੋਰਾ ਚੁੱਕੀ ਆ ਰਿਹਾ ਸੀ
Read MoreBREAKING..ਜ਼ਮੀਨੀ ਝਗੜੇ ਦੇ ਚੱਲਦੇ ਹੋਏ ਦੋ ਵਿਅਕਤੀਆਂ ਦਾ ਗੋਲ਼ੀਆਂ ਮਾਰ ਕੇ ਕਤਲ਼
ਗੁਰਦਾਸਪੁਰ 17 ਨਵੰਬਰ ( ਅਸ਼ਵਨੀ ) :- ਪੁਲਿਸ ਜਿਲਾਂ ਬਟਾਲਾ ਅਧੀਨ ਪੈਂਦੇ ਪਿੰਡ ਕਲੇਰ ਖ਼ੁਰਦ ਵਿੱਚ ਜ਼ਮੀਨੀ ਝਗੜੇ ਦੇ ਚੱਲਦੇ ਹੋਏ ਬੀਤੇ ਦਿਨ ਦੋ ਵਿਅਕਤੀਆਂ ਦਾ ਗੋਲ਼ੀਆਂ ਮਾਰ ਕੇ ਕੱਤਲ਼ ਕਰ ਦਿੱਤਾ ਗਿਆ ਅਤੇ ਤਿੰਨ ਨੂੰ ਗੰਭੀਰ ਜਖਮੀ ਕਰ ਦਿੱਤਾ ਗਿਆ । ਦੋਵੇਂ ਮਿ੍ਰਤਕ ਭਰਾ ਉਸ ਸਮੇਂ ਕਨਕ ਦੀ ਬਿਜਾਈ ਕਰ ਰਹੇ ਸਨ ਜਦੋਂ ਵਿਰਸਾ ਸਿੰਘ ਨੇ ਆਪਣੇ ਪਰਿਵਾਰ ਦੇ ਨਾਲ ਮੋਕਾਂ ਤੇ ਪੁੱਜ ਕੇ ਦੋਨਾਲੀ ਬੰਦੂਕ ਦੇ ਨਾਲ ਗੋਲ਼ੀਆਂ ਚਲਾ ਦਿਤਿਆ ।
Read Moreਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿਤ ਬਲਾਕ ਪੱਧਰੀ ਸੁੰਦਰ ਲਿਖਾਈ ਮੁਕਾਬਲਿਆਂ ਵਿੱਚ ਸ਼ਹੀਦ ਮੱਖਣ ਸਿੰਘ ਸਕੂਲ ਦੀ ਵਿਦਿਆਰਥਣ ਮਾਨਸੀ ਨੇ ਬਲਾਕ ਪਠਾਨਕੋਟ-3 ਚੋਂ ਪਹਿਲਾ ਸਥਾਨ ਅਤੇ ਭੁਮਿਕਾ ਨੇ ਪ੍ਰਾਪਤ ਕੀਤਾ ਦੂਜਾ ਸਥਾਨ
ਪਠਾਨਕੋਟ 17 ਨਵੰਬਰ (ਰਜਿੰਦਰ ਸਿੰਘ ਰਾਜਨ ਬਿਊਰੋ ਚੀਫ ) : ਪੰਜਾਬ ਸਰਕਾਰ ਵੱਲੋਂ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੇ 400 ਸਾਲ ਪ੍ਰਕਾਸ ਪਰਬ ਨੂੰ ਸਮਰਪਿਤ ਸਮਾਗਮਾਂ ਦੀ ਲੜੀ ਵਿੱਚ ਸਕੂਲ ਸਿੱਖਿਆ ਵਿਭਾਗ ਵੱਲੋਂ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਪ੍ਰਧਾਨਗੀ ਅਤੇ ਸਕੱਤਰ ਸਕੂਲ ਸਿੱਖਿਆ ਬੋਰਡ ਕ੍ਰਿਸ਼ਨ ਕੁਮਾਰ ਦੀ ਦੇਖ ਰੇਖ ਵਿੱਚ ਜਿਲਾ ਪੱਧਰੀ ਆਨ ਲਾਈਨ ਸੁੰਦਰ ਲਿਖਾਈ ਮੁਕਬਲਿਆਂ ਦੇ ਨਤੀਜਿਆਂ ਨੂੰ ਘੋਸਿਤ ਕੀਤਾ ਗਿਆ।
Read Moreਗੜਸ਼ੰਕਰ ‘ਚ ਕਿਸਾਨ ਸਭਾ ਦਾ ਧਰਨਾ 21ਵੇਂ ਦਿਨ ਵੀ ਜਾਰੀ
ਗੜਸ਼ੰਕਰ (ਅਸ਼ਵਨੀ ਸ਼ਰਮਾ) : ਰਿਲਾਇੰਸ ਮੌਲ ਗੜਸੰਕਰ 21ਵੇਂ ਧਰਨਾ ਤੇ ਰੈਲੀ ਡਾਕਟਰ ਬਿੱਟੂ ਵਿੱਜ,ਬੂਟਾ ਸਿੰਘ ਮੋਹਣੋਵਾਲ ਦੀ ਪਰਧਾਨਗੀ ਹੇਠ ਹੋਈ।ਇਸ ਰੈਲੀ ਨੂੰ ਸਾਥੀ ਦਰਸ਼ਨ ਸਿੰਘ ਮੱਟੂ ਸੂਬਾਈ ਆਗੂ, ਗੁਰਨੇਕ ਸਿੰਘ ਭੱਜਲ ਸੂਬਾਈ ਆਗੂ ਕੁਲ ਹਿੰਦ ਕਿਸਾਨ ਸਭਾ, ਸੰਤ ਸਤਵਿੰਦਰ ਹੀਰਾ ਨੈਸ਼ਨਲ ਪਰਧਾਨ ਆਲ ਇੰਡੀਆ ਆਦਿ ਧਰਮ ਮਿਸ਼ਨ(ਰਜਿ) ਇੰਡੀਆ, ਸੁਭਾਸ਼ ਮੱਟੂ ਸੂਬਾਈ ਆਗੂ ਜਨਵਾਦੀ ਇਸਤਰੀ ਸਭਾ, ਹਰਭਜ ਮਹਿਮੀ, ਕੈਪਟਨ ਕਰਨੈਲ ਸਿੰਘ ਖੇਤ ਮਜਦੂਰ ਯੂਨੀਅਨ, ਅਮਰਜੀਤ ਸਿੰਘ ਕੁਲੇਵਾਲ,ਆਦਿ ਨੇ ਸੰਬੋਧਨ ਕੀਤਾ ।
Read Moreਕਾਮਰੇਡ ਪ੍ਰੀਤਮ ਚੰਦ ਸੁੰਮਲਾ ਪੰਡੋਰੀ ਨਹੀਂ ਰਹੇ
ਗੜਦੀਵਾਲਾ 16 ਨਬੰਵਰ(ਚੌਧਰੀ) : ਕਾਮਰੇਡ ਪ੍ਰੀਤਮ ਚੰਦ ਸੁਮਲਾ ਪੰਡੋਰੀ,84 ਦਿਵਾਲੀ ਵਾਲੀ ਰਾਤ 14 ਤਰੀਕ ਨੂੰ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ।ਉਹ ਤਕਰੀਬਨ 1952 ਤੋ ਕਮਿਉਨਿਸਟ ਪਾਰਟੀ ਦੇ ਮੈਬਰ ਸਨ,ਉਹ ਸਾਰੀ ਜਿੰਦਗੀ ਪਾਰਟੀ ਦੇ ਹਰ ਐਕਸਨ ਚ ਸਰਗਰਮ ਰਹਿੰਦੇ ਸਨ। ਉਹ ਹਿੰਦ ਕਮਿਉਸਿਟ ਪਾਰਟੀ( ਮਾਰਕਸਵਾਦੀ )ਦੇ ਭੀਸਮ ਪਿਤਾਮਾ ਕਾਮਰੇਡ ਹਰਕਿਸਨ ਸਿੰਘ ਸੁਰਜੀਤ ਦੇ ਨਾਲ ਜੇਲ ਚ ਉਨਾਂ ਦੇ ਨਾਲ ਰਹੇ ਸਨ।ਉਹ ਹੁਣ ਕੁਲ ਹਿੰਦ ਖੇਤ ਮਜਦੂਰ ਯੁਨੀਅਨ ਤਹਿਸੀਲ ਦਸੂਹਾ ਦੇ ਮੈਂਬਰ ਸਨ । ਉਹਨਾ ਦੇ ਲੜਕੇ ਦੀ ਪਹਿਲਾ ਹੀ ਮੌਤ ਹੋ ਗਈ ਸੀ । ਉਹ ਦੋ ਪੋਤੀਆਂ ਤੇ ਇਕ ਪੋਤਾ,ਤੇ ਨੁੰਹ ਆਪਣੇ ਪਿਛੇ ਛੱਡ ਗਏ ਹਨ। ਇਸ ਪਰਿਵਾਰ ਦਾ ਉਹ ਹੀ ਸਹਾਰਾ ਸਨ। ਉਨਾਂ ਦੀ ਅੰਤਿਮ ਅਰਦਾਸ 20 ਨਵੰੰਬਰ ਨੂੰ ਉਨਾ ਦੇ ਪਿੰਡ ਪੰਡੋਰੀ ਸੰਮਲਾ ਵਿਖੇ ਹੋਵੇਗੀ ।
Read Moreਗੜ੍ਹਦੀਵਾਲਾ ਦੀਆਂ ਸੜਕਾਂ ਬਣੀਆਂ ਲੋਕਾਂ ਲਈ ਬਣੀਆਂ ਨਰਕ,ਹਲਕੀ ਵਰਖਾ ਨੇ ਵਿਕਾਸ ਦੀਆਂ ਡੀਂਗਾਂ ਮਾਰਨ ਵਾਲੀਆਂ ਦੀ ਖੁੱਲੀ ਪੋਲ
ਗੜ੍ਹਦੀਵਾਲਾ 16 ਨਵੰਬਰ (CDT) : ਸ਼ਹਿਰ ਦੇ ਹਰ ਪਾਸੇ ਵਿਕਾਸ ਦੀਆਂ ਡੀਂਗਾਂ ਮਾਰਨ ਵਾਲਿਆਂ ਦੀ ਉਸ ਸਮੇਂ ਪੋਲ ਖੁੱਲ ਗਈ ਜਦੋਂ ਇੰਦਰ ਦੇਵਤਾ ਸਿਰਫ ਹਲਕਾ ਜਿਹਾ ਵਰਸੇ। ਬੀਤੀ ਰਾਤ ਹੋਈ ਹਲਕੀ ਜਿਹੀ ਬੂੰਦਾਬਾਂਦੀ ਨੇ ਸ਼ਹਿਰ ਦੇ ਚਾਰੋ ਪਾਸੇ ਵਿਕਾਸ ਦੀਆਂ ਡੀਂਗਾਂ ਮਾਰਨ ਵਾਲੇ ਨਗਰ ਕੌਂਸਲ ਪ੍ਰਸਾਸਨ ਅਤੇ ਪੰਜਾਬ ਸਰਕਾਰ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ। ਪੂਰੇ ਸ਼ਹਿਰ ਵਿੱਚ ਸੀਵਰੇਜ ਪਾਉਣ ਤੇ ਹਲਕਾ ਵਿਧਾਇਕ ਅਤੇ ਨਗਰ ਕੌਂਸਲ ਨੇ ਕਾਫੀ ਵਾਹਵਾਹੀ ਖੱਟੀ ਹੈ ਪ੍ਰੰਤੁ ਦੂਜੇ ਪਾਸੇ ਹਲਕੀ ਵਰਖਾ ਹੋਣ ਕਾਰਨ ਸ਼ਹਿਰ ਵਿਚ ਹੋਏ ਚਿੱਕੜ ਵਿਚ ਰਾਹਗੀਰਾਂ ਉਲਟ ਵਾਜੀਆਂ ਕੱਢਦੇ ਵੀ ਨਜਰ ਆ ਰਹੇ ਹਨ।
Read Moreਬੀ ਐਸ ਐਫ ਦੇ ਜਵਾਨਾਂ ਵੱਲੋਂ ਤਰੂੰਤ ਕਾਰਵਾਈ ਕਰਕੇ ਗੁਰਦਾਸਪੁਰ ਦੇ ਨਾਲ ਲੱਗਦੀ ਸਰਹੱਦ ਤੇ ਪਾਕਿਸਤਾਨ ਵੱਲੋਂ ਘੂਸਪੈਠ ਕਰਕੇ ਭਾਰਤ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰਕੇ ਰਹੇ ਕਰੀਬ 6 ਘੂਸਪੇਠੀਆਂ ਦੀ ਕਾਰਵਾਈ ਨੂੰ ਗੋਲੀ ਚੱਲਾ ਕੇ ਕੀਤਾ ਅਸਫਲ
ਗੁਰਦਾਸਪੁਰ 15 ਨਵੰਬਰ ( ਅਸ਼ਵਨੀ ) : ਬੀਤੀ ਰਾਤ ਬੀ ਐਸ ਐਫ ਦੇ ਜਵਾਨਾਂ ਵੱਲੋਂ ਤਰੂੰਤ ਕਾਰਵਾਈ ਕਰਕੇ ਗੁਰਦਾਸਪੁਰ ਦੇ ਨਾਲ ਲੱਗਦੀ ਸਰਹੱਦ ਤੇ ਪਾਕਿਸਤਾਨ ਵੱਲੋਂ ਘੂਸਪੈਠ ਕਰਕੇ ਭਾਰਤ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰਕੇ ਰਹੇ ਕਰੀਬ 6 ਘੂਸਪੇਠੀਆਂ ਦੀ ਕਾਰਵਾਈ ਨੂੰ ਗੋਲੀ ਚੱਲਾ ਕੇ ਅਸਫਲ ਕਰ ਦਿੱਤਾ।ਬੀ ਐਸ ਐਫ ਦੇ ਅਧਿਕਾਰੀਆਂ ਨੂੰ ਘਟਨਾ ਬਾਰੇ ਜਾਣਕਾਰੀ ਮਿਲਣ ਤੇ ਸਵੇਰੇ ਸਰਹੱਦ ਦੇ ਨਾਲ ਲੱਗਦੇ ਖੇਤਰ ਵਿਚ ਤਲਾਸ਼ੀ ਕੀਤੀ ਪਰ ਕੁਝ ਵੀ ਸੁਰਾਗ ਹੱਥ ਨਹੀ ਲੱਗਾ ।
Read Moreਕੇਂਦਰੀ ਸੁਧਾਰ ਘਰ ਦਾਖਲ ਕਰਾਉਣ ਲਿਆਂਦੇ ਵਿਚਾਰ ਅਧੀਨ ਕੈਦੀਆਂ ਪਾਸੋਂ 9 ਸਿੰਮ ਕਾਰਡ ਬਰਾਮਦ
ਗੁਰਦਾਸਪੁਰ 15 ਨਵੰਬਰ ( ਅਸ਼ਵਨੀ ) : ਕੇਂਦਰੀ ਸੁਧਾਰ ਘਰ ਗੁਰਦਾਸਪੁਰ ਵਿਖੇ ਪੁਲਿਸ ਸਟੇਸ਼ਨ ਝੰਡੇਰ ਦੀ ਗਾਰਦ ਵੱਲੋਂ ਦਾਖਲ ਕਰਾਉਣ ਲਿਆਂਦੇ ਵਿਚਾਰ ਅਧੀਨ ਕੈਦੀਆਂ ਪਾਸੋਂ 9 ਸਿੰਮ ਕਾਰਡ ਬਰਾਮਦ ਹੋਣ ਅਤੇ ਇਸ ਬਾਰੇ ਸੁਪਰਡੈਂਟ ਕੇਂਦਰੀ ਜ਼ੈਲ ਵਲੋ ਪੁਲਿਸ ਸਟੇਸ਼ਨ ਸਿਟੀ ਗੁਰਦਾਸਪੁਰ ਨੂੰ ਸ਼ਿਕਾਇਤ ਕਰਨ ਤੇ ਪੁਲਿਸ ਵੱਲੋਂ 4 ਵਿਚਾਰ ਅਧੀਨ ਕੈਦੀਆਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ ।
Read More195 ਨਸ਼ੇ ਵਾਲ਼ੀਆਂ ਗੋਲ਼ੀਆਂ ਸਮੇਤ ਦੋ ਕਾਬੂ
ਗੁਰਦਾਸਪੁਰ 15 ਨਵੰਬਰ (ਅਸ਼ਵਨੀ) : ਪੁਲਿਸ ਜਿਲਾ ਗੁਰਦਾਸਪੁਰ ਅਧੀਨ ਪੈਂਦੇ ਵੱਖ-ਵੱਖ ਪੁਲਿਸ ਸਟੇਸ਼ਨਾਂ ਦੀ ਪੁਲਿਸ ਵੱਲੋਂ 195 ਨਸ਼ੇ ਵਾਲ਼ੀਆਂ ਗੋਲ਼ੀਆਂ ਸਮੇਤ ਦੋ ਵਿਅਕਤੀਆਂ ਨੂੰ ਕਾਬੂ
ਕਰਨ ਦਾ ਦਾਅਵਾ ਕੀਤਾ ਗਿਆ ਹੈ ।
ਗੜ੍ਹਦੀਵਾਲਾ ‘ਚ ਬਾਬਾ ਵਿਸ਼ਵ ਕਰਮਾ ਜੀ ਦਾ ਪਵਿੱਤਰ ਦਿਹਾੜਾ ਸ਼ਰਧਾਪੂਰਵਕ ਮਨਾਇਆ
ਗੜ੍ਹਦੀਵਾਲਾ 15 ਨਵੰੰਬਰ (ਚੌਧਰੀ) : ਗੜ੍ਹਦੀਵਾਲਾ ਵਿਖੇ ਕਿਰਤ ਦੇ ਦੇਵਤਾ ਬਾਬਾ ਵਿਸ਼ਵਕਰਮਾ ਜੀਦੇ ਪਵਿੱਤਰ ਦਿਹਾੜੇ ਉੱਤੇ ਵਿਸ਼ਵਕਰਮਾ ਮੰਦਰ ਗੜ੍ਹਦੀਵਾਲਾ ਦਾਣਾ ਮੰਡੀ ਰੋਡ ਵਿਖੇ ਬੜੀ ਸ਼ਰਧਾ-ਪੂਰਵਕ ਮਨਾਇਆ ਗਿਆ। ਇਸ ਮੌਕੇ ਸਵੇਰੇ ਸਭ ਤੋ ਪਹਿਲਾਂ ਪੂਰੇ ਵਿਧੀ ਵਿਧਾਨ ਨਾਲ਼ ਮੰਦਰ ਵਿਖੇ ਹਵਨ ਯੱਗ ਕਰਵਾਇਆ ਗਿਆ।
Read Moreਮਾਨਗੜ੍ਹ ਟੋਲ ਪਲਾਜ਼ਾ ਕਿਸਾਨਾਂ ਦਾ ਧਰਨਾ 38 ਵੇਂ ਦਿਨ ਵੀ ਜਾਰੀ
ਗੜ੍ਹਦੀਵਾਲਾ 15 ਅਕਤੂਬਰ (ਚੌਧਰੀ) : ਗੰਨਾ ਸੰਘਰਸ਼ ਕਮੇਟੀ ਏ ਬੀ ਸ਼ੂਗਰ ਮਿਲ ਰੰਧਾਵਾ(ਦਸੂਹਾ) ਵੱਲੋਂ ਇਲਾਕੇ ਦੇ ਸਮੂਹ ਕਿਸਾਨਾਂ ਦੇ ਸਹਿਯੋਗ ਨਾਲ ਮੋਦੀ ਸਰਕਾਰ ਵੱਲੋਂ ਬਣਾਏ ਗਏ ਕਾਲੇ ਕਾਨੂੰਨ ਦੇ ਖਿਲਾਫ ਪ੍ਰਧਾਨ ਸੁਖਪਾਲ ਸਿੰਘ ਸਹੋਤਾ ਦੀ ਅਗਵਾਈ ਹੇਠ ਅਣਮਿੱਥੇ ਸਮੇਂ ਤੇ ਮਾਨਗੜ੍ਹ ਟੋਲ ਪਲਾਜ਼ਾ ਤੇ ਦਿੱਤੇ ਜਾ ਰਹੇ ਧਰਨੇ ਦੇ ਅੱਜ 38ਵੇਂ ਦਿਨ ਦੌਰਾਨ ਕਿਸਾਨਾਂ ਵੱਲੋਂ ਮੋਦੀ ਸਰਕਾਰ ਖਿਲਾਫ਼ ਜੰਮ ਕੇ ਰੋਸ ਪ੍ਰਦਰਸ਼ਨ ਕਰਕੇ ਨਾਅਰੇਬਾਜ਼ੀ ਕੀਤੀ ਗਈ
Read Moreਘਰ ਜਾ ਰਹੇ ਵਿਅਕਤੀ ਨੂੰ ਰੋਕ ਕੇ ਕੁੱਟਮਾਰ ਕਰਨ ਦੇ ਦੋਸ਼ ‘ਚ ਗੜ੍ਹਦੀਵਾਲਾ ਨਿਵਾਸੀ ਤੇ ਮਾਮਲਾ ਦਰਜ
ਗੜ੍ਹਦੀਵਾਲਾ 15 ਅਕਤੂਬਰ (ਚੌਧਰੀ): ਸਥਾਨਕ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਗੁਰਦੇਵ ਸਿੰਘ ਪੁੱਤਰ ਕਾਬਲ ਸਿੰਘ ਵਾਸੀ ਵਾਰਡ ਨੰਬਰ 8 ਮਹੁੱਲਾ ਚੌਧਰੀਆਂ ਗੜਦੀਵਾਲਾ ਥਾਣਾ ਗੜਦੀਵਾਲਾ (ਉਮਰ ਕਰੀਬ 76 ਸਾਲ) ਕਿਹਾ ਕਿ 9 ਨਵੰਬਰ ਨੂੰ ਵਕਤ ਕਰੀਬ ਸ਼ਾਮ 12 ਵਜੇ ਮੈਂ ਪੱਪੇ ਦੀ ਚੱਕੀ ਗੜਦੀਵਾਲ ਟਾਂਡਾ ਰੋਡ ਤੋਂ ਆਪਣੇ ਸਾਈਕਲ ਤੇ ਦਾਣਿਆਂ ਦੀ ਪਿਸਾਈ ਕਰਾਉਣ ਲਈ ਛੱਡ ਕੇ ਵਾਪਸ ਘਰ ਨੂੰ ਆ ਰਿਹਾ ਸੀ ਤਾ ਜਦੋਂ ਤਹਿਸੀਲ ਗੜ੍ਹਦੀਵਾਲ ਦੀ ਬੈਕ ਸਾਈਡ ਨਜਦੀਕ ਪੁੱਜਾ ਤਾ ਪੂਰਨ ਸਿੰਘ ਪੁੱਤਰ ਸੁੱਚਾ ਸਿੰਘ ਵਾਸੀ ਗੜ੍ਹਦੀਵਾਲ ਆਪਣੀ ਐਕਟਿਵਾ ਪਰ ਆਇਆ ਸਕੂਟਰੀ ਅੱਗੇ ਲਗਾ ਕੇ ਉਸਨੂੰ ਰੋਕ ਕੇ ਉਸ ਨਾਲ ਕੁੱਟਮਾਰ ਕਰਨ ਲੱਗ ਪਿਆ। ਗੜ੍ਹਦੀਵਾਲਾ ਪਲਿਸ ਨੇ ਗੁਰਦੇਵ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਪੂਰਨ ਸਿੰਘ ਤੇ ਧਾਰਾ 341,323, 506 ਭ/ਦ ਅਧੀਨ ਮੁਕਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Read Moreਹੁਸ਼ਿਆਰਪੁਰ ‘ਚ ਵਾਪਰੇ ਦਰਦਨਾਕ ਹਾਦਸੇ ਵਿਚ ਐਡਵੋਕੇਟ ਭਗਵੰਤ ਕਿਸ਼ੋਰ ਗੁਪਤਾ ਅਤੇ ਜੂਨਿਅਰ ਵਕੀਲ ਸਿਆ ਖੁੱਲਰ ਦੀ ਹੋਈ. More Read..
ਹੁਸ਼ਿਆਰਪੁਰ 15 ਨਵੰੰਬਰ (ਚੌਧਰੀ) : ਦਿਵਾਲੀ ਦੀ ਰਾਤ ਪੁਰਾਣੀ ਬਾਈਪਾਸ ਦੇ ਨਜਦੀਕ ਇਕ ਦਰਦਨਾਕ ਹਾਦਸੇ ਵਿਚ ਸ਼ਹਿਰ ਦੇ ਪ੍ਰਸਿੱਧ ਅਤੇ ਸੀਨੀਅਰ ਐਡਵੋਕੇਟ ਭਗਵੰਤ ਕਿਸ਼ੋਰ ਗੁਪਤਾ ਅਤੇ ਉਹਨਾਂ ਦੀ ਜੂਨਿਅਰ ਵਕੀਲ ਸਿਆ ਖੁੱਲਰ ਪਤਨੀ ਅਸ਼ੀਸ਼ ਕੁਮਾਰ ਪੁੱਤਰੀ ਸੁਭਾਸ਼ ਚੰਦ ਖੁੱਲਰ ਕੁਮਾਰ, ਪੁਤਰੀ ਸੁਭਾਸ਼ ਚੰਦ ਖੁੱਲਰ ਵਾਸੀ ਗੁਰੂ ਨਾਨਕ ਨਗਰ (ਸੁਸਰਾਲ ਨੋਇਡਾ, ਦਿੱਲੀ) ਦੀ ਬੀਤੀ ਰਾਤ ਹਾਦਸੇ ਦੌਰਾਨ ਇੱਕ ਕਾਰ ਵਿਚ ਜਿੰਦਾ ਅੱਗ ਲੱਗਣ ਨਾਲ ਮੌਤ ਹੋਣ ਦਾ ਸਮਾਚਾਰ ਸਾਮਹਣੇ ਆਇਆ ਹੈ। ਇਸ ਸਬੰਧੀ ਪੁਲਸ ਨੇ ਸੁਚਨਾ ਮਿਲਦੇ ਹੀ ਘਟਨਾ ਵਾਲੀ ਥਾਂ ਤੇ ਪਹੁੰਚ ਕੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਉੱਥੇ ਹੀ ਫਾਇਰ ਬ੍ਰਿਗੇਡ ਨੇ ਮੌਕੇ ਤੇ ਪਹੁੰਚ ਕਰ ਅੱਗ ਤੇ ਕਾਬੂ ਪਾਇਆ।ਫਾਇਰ ਬ੍ਰਿਗੇਡ ਜਦੋਂ ਤੱਕ ਅੱਗ ਤੇ ਕਾਬੂ ਪਾਉਂਦਾ ਉਂਦੋਂ ਤੱਕ ਦੋਨਾਂ ਦੀ ਮੌਤ ਹੋ ਚੁੱਕੀ ਸੀ।
Read MoreBREAKING..ਰੋਜ਼ੀ ਰੋਟੀ ਕਮਾਉਣ ਗਏ ਮੁਕੇਰੀਆਂ ਦੇ ਪਿੰਡ ਉਮਰਪੁਰ ਦੇ ਵਸਨੀਕ ਨੌਜਵਾਨ ਦੀ ਇਟਲੀ ‘ਚ ਮੌਤ
ਦਸੂਹਾ 13 ਨਵੰਬਰ (ਚੌਧਰੀ) : ਰੋਜ਼ੀ ਰੋਟੀ ਕਮਾਉਣ ਗਏ ਮੁਕੇਰੀਆਂ ਦੇ ਪਿੰਡ ਉਮਰਪੁਰ ਦੇ ਵਸਨੀਕ ਨੌਜਵਾਨ ਦੀ ਇਟਲੀ ਵਿੱਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਪਿਤਾ ਬਲਵਿੰਦਰ ਸਿੰਘ ਨੇ ਦੱਸਿਆ ਕਿ ਮੇਰਾ ਲੜਕਾ ਅਜੀਤ ਸਿੰਘ(31) ਜੋ ਪਿੱਛਲੇ ਲੱਗਭਗ ਸੱਤ ਸਾਲ ਤੋਂ ਆਪਣੀ ਰੋਜ਼ੀ ਰੋਟੀ ਕਮਾਉਣ ਲਈ ਇਟਲੀ ਗਿਆ ਹੋਇਆ ਸੀ
Read Moreਵੱਖ ਵੱਖ ਪੁਲਿਸ ਸਟੇਸ਼ਨਾਂ ਦੀ ਪੁਲਿਸ ਵੱਲੋਂ 80 ਗ੍ਰਾਮ ਹੀਰੋਇਨ ਸਮੇਤ ਦੋ ਕਾਬੂ
ਗੁਰਦਾਸਪੁਰ 13 ਨਵੰਬਰ ( ਅਸ਼ਵਨੀ ) : ਵੱਖ ਵੱਖ ਪੁਲਿਸ ਸਟੇਸ਼ਨਾਂ ਦੀ ਪੁਲਿਸ ਵੱਲੋਂ 80 ਗ੍ਰਾਮ ਹੀਰੋਇਨ ਸਮੇਤ ਦੋ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ ।
Read MoreBREAKING.. ਗੜ੍ਹਦੀਵਾਲਾ ‘ਚ ਕੋਰੋਨਾ ਨੇ ਮੁੜ ਦਿੱਤੀ ਦਸਤਕ,ਇੱਕ ਵਿਅਕਤੀ ਆਇਆ ਕਰੋਨਾ ਦੀ ਮਾਰ ਹੇਠ
ਗੜ੍ਹਦੀਵਾਲਾ 13 ਨਵੰੰਬਰ (ਚੌਧਰੀ) : ਪੰਜਾਬ ਸਰਕਾਰ ਤੇ ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਤੇ ਸਿਵਲ ਸਰਜਨ ਹੁਸ਼ਿਆਰਪੁਰ ਦੀ ਅਗਵਾਈ ਤੇ ਐੱਸ ਐੱਮ ਓ ਭੂੰਗਾ ਡਾ.ਮਨੋਹਰ ਲਾਲ ਨੇ ਦੱਸਿਆ ਕਿ ਗੜ੍ਹਦੀਵਾਲਾ ਦੇ ਸੇਂਟ ਸੋਲਜਰ ਸਕੂਲ ‘ਚ ਕਰੋਨਾ ਦੀ ਰੈਪਿਡ ਐਂਟੀਜਨ ਟੈਸਟ ਕੀਤੇ ਜਾ ਰਹੇ ਹਨ।
Read Moreਲੋੜਵੰਦ ਪਰਿਵਾਰ ਦੀ ਲੜਕੀ ਦੀ ਸ਼ਾਦੀ ਲਈ 5100 ਰੁਪਏ ਦੀ ਦਿੱਤੀ ਸਹਾਇਤਾ
ਗੜ੍ਹਦੀਵਾਲਾ 13 ਨਵੰੰਬਰ (ਚੌਧਰੀ) : :ਸੰਤ ਬਾਬਾ ਬਹਾਦਰ ਸਿੰਘ ਸੇਵਾ ਸੁਸਾਇਟੀ ਸੰਸਾਰ ਨੇ ਸੁਸਾਇਟੀ ਪ੍ਰਧਾਨ ਮਾਸਟਰ ਸੁਰਜੀਤ ਸਿੰਘ ਦੀ ਅਗਵਾਈ ਹੇਠ ਆਪਣੀ ਸਮਾਜ ਭਲਾਈ ਮੁਹਿੰਮ ਅੱਗੇ ਵਧਾਉਂਦੇ ਹੋਏ ਪਿੰਡ ਸਾਨਚੱਕ ( ਜੋਗੀਆਣਾ) ਦੀ ਇੱਕ ਬਹੁਤ ਹੀ ਲੋੜਵੰਦ ਪਰਿਵਾਰ ਦੀ ਲੜਕੀ ਦੀ ਸ਼ਾਦੀ ਲਈ ਸੰਤ ਬਾਬਾ ਬਹਾਦਰ ਸਿੰਘ ਸੇਵਾ ਸੁਸਾਇਟੀ (ਰਜਿ) ਸੰਸਾਰਪੁਰ ਵਲੋਂ 5100 ਰੁਪਏ ਦੀ ਆਰਥਿਕ ਸਹਾਇਤਾ ਦਿੱਤੀ ਗਈ।ਇਸ ਮੌਕੇ ਤੇ ਸੇਵਾ ਸੁਸਾਇਟੀ ਦੇ ਪਰੈਜੀਡੈਂਟ ਮਾਸਟਰ ਸੁਰਜੀਤ ਸਿੰਘ,ਸ.ਕਿੱਕਰ ਸਿੰਘ ਸਾਬਕਾ ਸਰਪੰਚ,ਮੈਂਬਰਾਨ- ਸਵਰਨ ਸਿੰਘ,ਮਾ.ਤਿਲਕ ਰਾਜ, ਹਰਮੇਸ਼ ਚੰਦ,ਬਿਸ਼ਨ ਸਿੰਘ ਅਤੇ
ਜਗਦੀਪ ਪਾਲ ਸਿੰਘ ਆਦਿ ਹਾਜ਼ਰ ਸਨ।
ਖ਼ਾਲਸਾ ਕਾਲਜ ਗੜ੍ਹਦੀਵਾਲਾ ਦਾ ਸਲਾਨਾ ਮੈਗਜ਼ੀਨ ‘ਅਵਰ ਲਾਈਫ਼’ ਰੀਲੀਜ
ਗੜ੍ਹਦੀਵਾਲਾ 13 ਨਵੰੰਬਰ(ਚੌਧਰੀ) : ਖ਼ਾਲਸਾ ਕਾਲਜ ਗੜ੍ਹਦੀਵਾਲਾ ਦਾਸਲਾਨਾ ਮੈਗਜ਼ੀਨ ਅਵਰ ਲਾਈਫ਼ ਕਾਲਜ ਦੇ ਪੁਰਾਣੇੇ ਵਿਦਿਆਰਥੀ ਡਾ.ਗੁਰਕੰਵਲ ਸਿੰਘ ਸਹੋਤਾ (ਸੇਵਾ ਮੁਕਤ ਡਾਇਰੈਕਟਰ, ਖੇਤੀਬਾੜੀ ਵਿਭਾਗ, ਪੰਜਾਬ), ਜੱਥੇਦਾਰ ਗੁਰਦੀਪ ਸਿੰਘ ਦਾਰਾਪੁਰ (ਸਰਕਲ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ, ਗੜ੍ਹਦੀਵਾਲਾ) ਅਤੇ ਮੈਨੇਜਰ ਫਕੀਰ ਸਿੰਘ ਸਹੋਤਾ ਵਲੋਂ ਰੀਲੀਜ਼ ਕੀਤਾ ਗਿਆ।
Read Moreਕੇ.ਐੱਮ.ਐਸ ਕਾਲਜ ਵਿਖੇ ਰੰਗੋਲੀ ਪ੍ਰਤੀਯੋਗਿਤਾ ਕਰਵਾਈ : ਪ੍ਰਿੰਸੀਪਲ ਡਾ. ਸ਼ਬਨਮ ਕੌਰ
ਦਸੂਹਾ 13 ਨਵੰੰਬਰ(ਚੌਧਰੀ) : ਆਈ.ਕੇ.ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਦੇ ਅਧੀਨ ਬੀਬੀ ਅਮਰ ਕੌਰ ਜੀ ਐਜੂਕੇਸ਼ਨਲ ਸੁਸਾਇਟੀ ਵੱਲੋਂ ਸਥਾਪਿਤ ਕੇ.ਐੱਮ.ਐਸ ਕਾਲਜ ਆਫ ਆਈ.ਟੀ.ਐਂਡ ਮੈਨੇਜਮੈਂਟ ਚੌ. ਬੰਤਾ ਸਿੰਘ ਕਲੋਨੀ ਦਸੂਹਾ ਵਿਖੇ ਰੰਗੋਲੀ ਪ੍ਰਤੀਯੋਗਿਤਾ ਕਰਵਾਈ ਗਈ,ਜਿਸ ਵਿੱਚ 3 ਟੀਮਾਂ ਨੇ ਭਾਗ ਲਿਆ। ਟੀਮ ਏ ਵਿੱਚ ਧਰਮਵੀਰ ਸਿੰਘ,ਨਰੇਸ਼ ਸਿੰਘ ਭਾਟੀਆ,ਰੰਜਨਾ ਦੇਵੀ ਅਤੇ ਦੀਪਿਕਾ,ਟੀਮ ਬੀ ਵਿੱਚ ਪਰਮਵੀਰ ਕੌਰ, ਸਿਮਰਨਜੀਤ ਕੌਰ, ਗੁਰਪ੍ਰੀਤ ਸਿੰਘ ਅਤੇ ਮੀਨਾਕਸ਼ੀ, ਟੀਮ ਸੀ ਵਿੱਚ ਮਨੀਸ਼ਾ, ਪ੍ਰਿਅੰਕਾ, ਕਿਰਨਦੀਪ ਕੌਰ ਅਤੇ ਸਤਨਾਮ ਸਿੰਘ ਸਨ। ਫੈਕਲਟੀ ਮੈਂਬਰ ਮਨਪ੍ਰੀਤ ਕੌਰ ਦੀ ਅਗਵਾਈ ਹੇਠ ਇਹ ਪ੍ਰਤੀਯੋਗਿਤਾ ਕਰਵਾਈ ਗਈ, ਜਿਸ ਵਿੱਚ ਟੀਮ ਏ ਨੇ ਪਹਿਲਾ ਸਥਾਨ, ਟੀਮ ਬੀ ਨੇ ਦੂਸਰਾ ਸਥਾਨ ਅਤੇ ਟੀਮ ਸੀ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਪ੍ਰਿੰਸੀਪਲ ਡਾ. ਸ਼ਬਨਮ ਕੌਰ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ।
Read Moreਗੋਲਡਨ ਗਰੁਪ ਆਫ ਇੰਸਟੀਚੀਉਟ ਵੱਲੋਂ ਲਗਾਏ ਜਾ ਰਹੇ ਮੁਫ਼ਤ ਰਾਜ ਪੱਧਰੀ ਵਿਕਲਾਂਗ ਕੈਂਪ ‘ਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋ ਕੇ ਤੇਜਿੰਦਰਪਾਲ ਸਿੰਘ ਵਧੀਕ ਡਿਪਟੀ ਕਮਿਸ਼ਨਰ ਜਨਰਲ ਗੁਰਦਾਸਪੁਰ ਕਰਨਗੇ ਉਦਘਾਟਨ
ਗੁਰਦਾਸਪੁਰ 12 ਨਵੰਬਰ ( ਅਸ਼ਵਨੀ ) : ਗੋਲਡਨ ਗਰੁਪ ਆਫ ਇੰਸਟੀਚੀਉਟ,ਗੁਰਦਾਸਪੁਰ ਵੱਲੋਂ ਲਗਾਏ ਜਾ ਰਹੇ ਮੁਫ਼ਤ ਰਾਜ ਪੱਧਰੀ ਵਿਕਲਾਂਗ ਕੈਂਪ ਦੇ ਮੁੱਖ ਮਹਿਮਾਨ ਤੇਜਿੰਦਰਪਾਲ ਸਿੰਘ ਵਧੀਕ ਡਿਪਟੀ ਕਮਿਸ਼ਨਰ ਜਨਰਲ ਗੁਰਦਾਸਪੁਰ ਹੋਣਗੇ ਅਤੇ ਉਦਘਾਟਨ ਨਮਿਸ਼ ਪਾਂਡੇ ਪ੍ਰਧਾਨ ਆਲ ਇੰਡੀਆ ਸ਼੍ਰੀ ਸੱਤਿਆ ਸਾਈ ਸੇਵਾ ਸਮੰਤੀ ਕਰਣਗੇ । ਇਸ ਕੈਂਪ ਵਿੱਚ ਜਿਹੜੇ ਵਿਕਲਾਂਗ ਮਰੀਜ ਰਜਿਸਟਰਡ ਹੋਏ ਹਨ ਉਹਨਾਂ ਨੂੰ ਲਗਾਏ ਜਾਣ ਵਾਲੇ ਨਕਲੀ ਅੰਗਾਂ ਦੇ ਮਾਪ ਦਾ ਕੰਮ ਡਾਕਟਰਾਂ ਅਤੇ ਤਕਨੀਸ਼ਨਾਂ ਦੀ ਟੀਮ ਵੱਲੋਂ 12 ਨਵੰਬਰ ਵੀਰਵਾਰ ਵਾਲੇ ਦਿਨ ਗੋਲਡਨ ਸੀਨੀਅਰ ਸਕੈਂਡਰੀ ਸਕੂਲ ਹਨੂੰਮਾਨ ਚੋਕ ਗੁਰਦਾਸਪੁਰ ਵਿੱਚ ਕੀਤਾ ਜਾਵੇਗਾ । ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਗੋਲਡਨ ਗਰੁਪ ਦੇ ਚੈਅਰਮੈਨ ਡਾਕਟਰ ਮੋਹਿਤ ਮਹਾਜਨ ਨੇ ਦਸਿਆਂ ਕਿ ਅੱਜ 12 ਨਵੰਬਰ ਨੂੰ 11 ਵਜੇ ਨਕਲੀ ਅੰਗਾਂ ਦੇ ਮਾਪ ਲੈਣ ਦੀ ਸ਼ੁਰੂ ਹੋਣ ਜਾ ਰਹੀ ਇਸ ਉਦਘਾਟਨੀ ਰਸਮ ਦਾ ਲਾਈਵ ਪ੍ਰਸਾਰਨ ਵਿਦੇਸ਼ਾਂ ਅਤੇ ਭਾਰਤ ਦੇ ਸਾਰੇ ਰਾਜਾ ਜਿੱਥੇ ਵੀ ਸ਼੍ਰੀ ਸੱਤਿਆ ਸਾਂਈ ਸੇਵਾ ਸੰਮਤੀਆਂ ਦਾ ਗਠਨ ਹੋਇਆਂ ਹੈ ਵਿਖੇ ਕੀਤਾ ਜਾਵੇਗਾ ।
Read Moreਕੁਲ ਹਿੰਦ ਕਿਸਾਨ ਸਭਾ ਦੇ ਧਰਨੇ ਚ ਪਹੁੰਚਿਆ ਜਨਵਾਦੀ ਇਸਤਰੀ ਸਭਾ ਦੀਆਂ ਬੀਬੀਆਂ
ਗੜਸ਼ੰਕਰ (ਅਸ਼ਵਨੀ ਸ਼ਰਮਾ) : ਰਿਲਾਇੰਸ ਸਟੋਰ ਗੜਸੰਕਰ ਸਾਹਮਣੇ ਰਾਤ ਦਿਨ ਧਰਨੇ ਵਿੱਚ ਤਿੰਨ ਖੇਤੀਬਾੜੀ ਵਿਰੋਧੀ ਕਾਨੂੰਨ ਰੱਦ ਕਰਵਾਉਣ ਲਈ ਅਤੇ ਦੋ ਆਰਡੀਨੈਂਸ ਬਿਜਲੀ ਸੋਧ ਬਿੱਲ 2020,ਪਰਾਲੀ ਵਾਰੇ ਵਾਪਿਸ ਕਰਵਾਉਣ ਲਈ ਕੁਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੇ ਫੈਸਲੇ ਅਨੁਸਾਰ ਕੁਲ ਹਿੰਦ ਕਿਸਾਨ ਸਭਾ ਵਲੋਂ ਦਿੱਤੇ ਜਾ ਰਹੇ ਧਰਨੇ ਵਿੱਚ ਜਨਵਾਦੀ ਇਸਤਰੀ ਸਭਾ ਦੀਆਂ ਭੈਣਾਂ ਭਾਰੀ ਗਿਣਤੀ ਵਿੱਚ ਸ਼ਾਮਲ ਹੋਈਆਂ
Read More