ਗੁਰਲਾਲ ਸੈਲਾ ਕਾਂਗਰਸ ਛੱਡ ਕੇ ਮੁੜ ਬਸਪਾ ਚ ਸ਼ਾਮਲ ਹੋਣਗੇ

ਗੜ੍ਹਸ਼ੰਕਰ, 11 ਨਵੰਬਰ (ਅਸ਼ਵਨੀ ਸ਼ਰਮਾ) : ਬਸਪਾ ਦੇ ਸਾਬਕਾ ਸੂਬਾ ਪ੍ਰਧਾਨ ਅਤੇ ਮੌਜੂਦਾ ਕਾਂਗਰਸੀ ਆਗੂ ਗੁਰਲਾਲ ਸੈਲਾ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿਣ ਜਾ ਰਹੇ ਹਨ। ਉਹ ਜਲੰਧਰ ਵਿਖੇ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਹੋਰ ਸੀਨੀਅਰ ਆਗੂਆਂ ਦੀ ਹਾਜ਼ਰੀ ‘ਚ ਬਸਪਾ ‘ਚ ਘਰ ਵਾਪਸੀ ਕਰਨਗੇ। ਲੋਕ ਸਭਾ ਚੋਣਾਂ ਤੋਂ ਪਹਿਲਾ ਅਪ੍ਰੈਲ 2019 ‘ਚ ਬਸਪਾ ਛੱਡ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਹਾਜ਼ਰੀ ‘ਚ ਕਾਂਗਰਸ ਵਿਚ ਸ਼ਾਮਿਲ ਹੋਏ ਗੁਰਲਾਲ ਸੈਲਾ ਨੇ ਕਿਹਾ ਕਿ ਉਨ੍ਹਾਂ ਦਾ ਕਾਂਗਰਸ ਛੱਡਣ ਦਾ ਮੁੱਖ ਕਾਰਨ ਵਜ਼ੀਫ਼ਾ ਘੁਟਾਲਾ ਹੈ।

Read More

ਸ.ਸ.ਸ ਸਮਾਰਟ ਸਕੂਲ ਤੇਲੀ ਚੱਕ ਦੀ ਵਿਦਿਆਰਥਣ ਅਮਨਪ੍ਰੀਤ ਕੌਰ ਪ੍ਰਸ਼ੰਸਾ ਪੱਤਰ ਨਾਲ ਸਨਮਾਨਿਤ

ਗੜ੍ਹਦੀਵਾਲਾ 11 ਨਵੰਬਰ (ਚੌਧਰੀ) : ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਤੇਲੀ ਚੱਕ ਵਿਖੇ ਪ੍ਰਿੰਸੀਪਲ ਜਪਿੰਦਰ ਕੁਮਾਰ ਜੀ ਰਹਿਨੁਮਾਈ ਹੇਠ, ਵਿਦਿਆਰਥਣ ਅਮਨਪ੍ਰੀਤ ਕੌਰ ਨੇ ਆਨਲਾਈਨ ਸਟੇਟ ਪੱਥਰ ਕੁਇਜ਼ ਮੁਕਾਬਲੇ ਵਿਚ ਤੀਸਰਾ ਸਥਾਨ ਪ੍ਰਾਪਤ ਕੀਤਾ ਹੈ । ਮਾਨਯੋਗ ਮੁੱਖ ਚੋਣ ਅਫ਼ਸਰ ਪੰਜਾਬ ਦੇ ਹਸਤਾਖਰ ਹਿੱਤ ਪ੍ਰਸੰਸਾ ਪੱਤਰ ਪ੍ਰਾਪਤ ਕੀਤਾ।ਇਹ ਪ੍ਰਸੰਸਾ ਪੱਤਰ ਵਧੀਕ ਡਿਪਟੀ ਕਮਿਸ਼ਨਰ ਕਮ ਵਧੀਕ ਜਿਲ੍ਹਾ ਚੋਣ ਅਫ਼ਸਰ ਹੁਸ਼ਿਆਰਪੁਰ ਜੀ ਪਾਸੋਂ ਪ੍ਰਾਪਤ ਕੀਤਾ ਗਿਆ।ਇਸ ਮੌਕੇ ਤੇ ਜਿਲ੍ਹਾ ਸਿਖਿਆ ਅਫ਼ਸਰ ਇੰਜ.ਸੰਜੀਵ ਗੌਤਮ ਵਲੋਂ ਵੀ ਇਸ ਪ੍ਰਾਪਤੀ ਤੇ ਵਿਦਿਆਰਥਣ ਅਮਨਪ੍ਰੀਤ ਕੌਰ ਨੂੰ ਅਸ਼ੀਰਵਾਦ ਦਿੱਤਾ ਹੈ ।ਇਸ ਮੌਕੇ ਤੇ ਸਵੀਪ ਇੰਚਾਰਜ ਪੁਸ਼ਪਿੰਦਰ ਕੌਰ ਨਾਲ ਪੀ. ਟੀ.ਆਈ. ਜਗਦੀਸ਼ ਸਿੰਘ ਹਾਜਰ ਸਨ।

Read More

ਸ.ਸ.ਸ ਸਮਾਰਟ ਸਕੂਲ ਅੰਬਾਲਾ ਜੱਟਾਂ ਦੀ ਵਿਦਿਆਰਥਣ ਨੇ ਮੁੱਖ ਚੋਣ ਅਫਸਰ,ਪੰਜਾਬ ਪਾਸੋਂ ਪ੍ਰਾਪਤ ਕੀਤਾ ਪ੍ਰੰਸ਼ਸਾ ਪੱਤਰ

ਗੜ੍ਹਦੀਵਾਲਾ 11 ਨਵੰਬਰ (ਚੌਧਰੀ) : ਮਾਨਯੋਗ ਮੁੱਖ ਚੋਣ ਅਫਸਰ, ਪੰਜਾਬ ਜੀ ਵਲੋਂ ਸਮੂਹ ਪੰਜਾਬ ਵਿੱਚ ਆਨਲਾਇਨ ਕੁਇਜ਼ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ ਸੀ।ਜਿਸ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਅੰਬਾਲਾ ਜੱਟਾਂ ਦੀ ਵਿਦਿਆਰਥਨ ਇਸ਼ਾ ਸਪੁੁੱਤਰੀ ਪਲਵਿੰਦਰ ਸ਼ਿੰਘ ਵਾਸੀ ਮੌਹਾਂ ਨੇ ਭਾਗ ਲਿਆ ਅਤੇ ਜੈਤੂ ਵਿਧਿਆਰਥੀਆਂ ਵਿੱਚ ਅਪਣਾ ਸਥਾਨ ਬਨਾਇਆ। ਇਸ ਸਬੰਧੀ ਆਨਲਾਇਨ ਕੁਇਜ਼ ਮੁਕਾਬਲਿਆਂ ਵਿੱਚ ਜੈਤੂ ਵਿਦਿਆਰਥੀਆਂ ਨੂੰ ਮਾਨਯੋਗ ਮੁੱਖ ਚੋਣ ਅਫਸਰ,ਪੰਜਾਬ ਦੇ ਹਸਤਾਖਰਾਂ ਹਿੱਤ ਪ੍ਰਸ਼ੰਸਾ ਪੱਤਰ ਦਿੱਤੇ ਗਏ।

Read More

ਕੇ.ਐੱਮ.ਐਸ ਕਾਲਜ ਵਿਖੇ ਪਿਛਲੇ ਚਾਰ ਮਹੀਨਿਆਂ ਤੋਂ ਆਨਲਾਈਨ ਕਲਾਸਾਂ ਲਗਾਈਆਂ ਗਈਆਂ : ਪ੍ਰਿੰਸੀਪਲ ਡਾ.ਸ਼ਬਨਮ ਕੌਰ

ਦਸੂਹਾ 11 ਨਵੰਬਰ (ਚੌਧਰੀ) : ਆਈ.ਕੇ.ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਦੇ ਅਧੀਨ ਬੀਬੀ ਅਮਰ ਕੌਰ ਜੀ ਐਜੂਕੇਸ਼ਨਲ ਸੁਸਾਇਟੀ ਵੱਲੋਂ ਸਥਾਪਿਤ ਕੇ.ਐੱਮ.ਐਸ ਕਾਲਜ ਆਫ ਆਈ.ਟੀ. ਐਂਡ ਮੈਨੇਜਮੈਂਟ ਚੌ. ਬੰਤਾ ਸਿੰਘ ਕਲੋਨੀ ਦਸੂਹਾ ਵਿਖੇ ਪ੍ਰਿੰਸੀਪਲ ਡਾ. ਸ਼ਬਨਮ ਕੌਰ ਨੇ ਗੱਲਬਾਤ ਕਰਦਿਆ ਦੱਸਿਆ ਕਿ ਯੂਨੀਵਰਸਿਟੀ ਦੇ ਹੁਕਮਾਂ ਅਨੁਸਾਰ ਅਤੇ ਚੇਅਰਮੈਨ ਚੌ. ਕੁਮਾਰ ਸੈਣੀ ਦੇ ਨਿਰਦੇਸ਼ਾਂ ਨਾਲ ਪਿਛਲੇ ਲਗਪਗ ਚਾਰ ਮਹੀਨਿਆਂ ਤੋਂ ਕਾਲਜ ਦੇ ਹਰ ਵਿਭਾਗ ਦੇ ਵਿਦਿਆਰਥੀਆਂ ਦੀਆਂ ਆਨਲਾਈਨ ਕਲਾਸਾਂ ਲਗਾਈਆਂ ਜਾ ਰਹੀਆਂ ਸਨ।

Read More

ਬਿਹਾਰ ,ਮੱਧ ਪ੍ਰਦੇਸ਼, ਗੁਜਰਾਤ ਕਰਨਾਟਕਾ ਅਤੇ ਉੱਤਰ ਪ੍ਰਦੇਸ਼ ਦੇ ਵਿੱਚ ਭਾਜਪਾ ਦੇ ਜਿੱਤਣ ਦੀ ਖੁਸ਼ੀ ਤੇ ਭਾਜਪਾ ਵਰਕਰਾਂ ਵਲੋਂ ਗੜ੍ਹਦੀਵਾਲਾ ਬਜ਼ਾਰ ‘ਚ ਵੰਡੇ ਲੱਡੂ

ਗੜ੍ਹਦੀਵਾਲਾ 11 ਨਵੰਬਰ (ਚੌਧਰੀ) : ਅੱਜ ਭਾਜਪਾ ਮੰਡਲ ਪ੍ਰਧਾਨ ਕੈਪਟਨ ਗੁਰਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਗੜ੍ਹਦੀਵਾਲਾ ਵਿਖੇ ਬਿਹਾਰ ,ਮੱਧ ਪ੍ਰਦੇਸ਼, ਗੁਜਰਾਤ ਕਰਨਾਟਕਾ ਅਤੇ ਉੱਤਰ ਪ੍ਰਦੇਸ਼ ਦੇ ਵਿੱਚ ਭਾਜਪਾ ਦੇ ਭਾਰੀ ਬਹੁਮਤ ਨਾਲ ਜਿੱਤਣ ਦੀ ਖੁਸ਼ੀ ਵਿੱਚ ਭਾਜਪਾ ਵਰਕਰਾਂ ਵਲੋਂ ਗੜ੍ਹਦੀਵਾਲਾ ਬਜ਼ਾਰ ਵਿੱਚ ਲੱਡੂ ਵੰਡੇ ਗਏ।

Read More

ਗੁਰੂ ਨਾਨਕ ਮਿਸ਼ਨ ਹਸਪਤਾਲ ਕੁੱਕੜ ਮਜਾਰਾ ਵਿਖੇ ਅੱਜ ਤੋਂ ਰੋਜ਼ਾਨਾ ਹੱਡੀਆਂ ਦੇ ਮਾਹਰ ਡਾਕਟਰ ਦੀਆਂ ਸੇਵਾਵਾਂ ਸ਼ੁਰੂ

ਗੜਸ਼ੰਕਰ (ਅਸ਼ਵਨੀ ਸ਼ਰਮਾ) : ਕੰਢੀ ਅਤੇ ਬੀਤ ਇਲਾਕੇ ਵਿੱਚ ਉੱਚ ਪੱਧਰ ਦੀਆਂ ਸਿਹਤ ਸਹੂਲਤਾਂ ਮੁਹੱਈਆ ਕਰਵਾ ਰਹੀ ਚੈਰੀਟੇਬਲ ਸੰਸਥਾ ਗੁਰੂ ਨਾਨਕ ਮਿਸ਼ਨ ਇੰਟਰਨੈਸ਼ਨਲ ਚੈਰੀਟੇਬਲ ਟਰੱਸਟ ਨਵਾਂਗਰਾਂ ਕੁੱਲਪੁਰ ਵਲੋਂ ਮਰੀਜ਼ਾਂ ਦੀਆਂ ਸਹੂਲਤ ਲਈ ਹਸਪਤਾਲ ਵਿੱਚ ਹੱਡੀਆਂ ਅਤੇ ਜੋੜਾਂ ਦੀਆਂ ਬਿਮਾਰੀਆਂ ਦੇ ਮਾਹਿਰ ਡਾ: ਪਰਮਿੰਦਰ ਸਿੰਘ ਐਮ.ਬੀ.ਬੀ.ਐਸ (ਐਮ ਐਸ)ਦੀਆਂ ਰੋਜ਼ਾਨਾ ਸੇਵਾਵਾਂ ਅੱਜ ਤੋਂ ਸ਼ੁਰੂ ਹੋ ਰਹੀਆਂ ਹਨ।

Read More

ਨੈਸ਼ਨਲ ਡੀ. ਵਾਰਮਿੰਗ ਦਿਵਸ ਦੇ ਮੋਕੇ ਜਿਲੇ ਦੇ ਕਰੀਬ 62500 ਬੱਚਿਆਂ ਨੂੰ ਦਿੱਤੀ ਐਲਬੈਂਡਾਜੋਲ ਦੀ ਖੁਰਾਕ

ਪਠਾਨਕੋਟ,11 ਨਵੰਬਰ 2020 ( ਰਜਿੰਦਰ ਸਿੰਘ ਰਾਜਨ ਬਿਊਰੋ ਚੀਫ ) ਮਿਸ਼ਨ ਤੰਦਰੁਸਤ ਅਧੀਨ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਅਤੇ ਸਿਵਲ ਸਰਜਨ ਪਠਾਨਕੋਟ ਡਾ. ਜੁਗਲ ਕਿਸ਼ੋਰ ਜੀ ਦੀ ਪ੍ਰਧਾਨਗੀ ਹੇਠ ਅੱਜ ਜਿਲੇ ਦੇ 01 ਤੋਂ 19 ਸਾਲ ਦੇ ਤੱਕ ਦੇ ਲਗਭਗ 62500 ਬੱਚਿਆਂ ਨੂੰ ਪੇਟ ਦੇ ਕੀੜਿਆਂ ਦੀ ਮੁਕਤੀ ਲਈ ਐਲਬੈਂਡਾਜੋਲ ਦੀ ਖੁਰਾਕ ਦਿੱਤੀ ਗਈ।ਇਸ ਦੌਰਾਨ ਜਿਲਾ ਟੀਕਾਕਰਨ ਅਫਸਰ ਡਾ. ਅਨੀਤਾ ਪ੍ਰਕਾਸ ਵੱਲੋਂ ਦੱਸਿਆ ਗਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਦਾ ਦੂਸਰਾ ਰਾਊਂਡ ਨੈਸ਼ਨਲ ਡੀ-ਵਾਰਮਿੰਗ ਦਿਵਸ ਅੱਜ 10 ਨਵੰਬਰ 2020 ਨੂੰ ਮਨਾਇਆ ਗਿਆ ਹੈ।

Read More

ਸੀ ਐਚ ਸੀ ਘਰੋਟਾ ਵਿਖੇ ਮਨਾਇਆ ‘ਡੀ ਵਾਰਮਿੰਗ ਡੇ’

ਪਠਾਨਕੋਟ 10 ਨਵੰਬਰ (ਰਜਿੰਦਰ ਸਿੰਘ ਰਾਜਨ/ ਅਵਿਨਾਸ਼ ) : ਨੈਸ਼ਨਲ ਡੀ ਵਾਰਮਿੰਗ ਡੇਅ ਦੇ ਸੰਬੰਧ ਵਿਚ ਡਾ ਜੁਗਲ ਕਿਸ਼ੋਰ ਦੇ ਹੁਕਮਾਂ ਅਨੁਸਾਰ ਸੀ ਐੱਚ ਸੀ ਘਰੋਟਾ ਦੇ ਇੰਚਾਰਜ ਡਾ: ਬਿੰਦੂ ਗੁਪਤਾ ਅਤੇ ਪ੍ਰਿੰਸੀਪਲ ਪੰਕਜ ਮਹਾਜਨ ਦੀ ਅਗਵਾਈ ਵਿੱਚ ਸੀਨੀਅਰ ਸੈਕੰਡਰੀ ਸਕੂਲ ਘਰੋਟਾ ਵਿਖੇ ਡੀ ਵਾਰਮਿੰਗ ਡੇਅ ਮਨਾਇਆ ਗਿਆ ਅਤੇ ਹਾਜ਼ਰ ਨੌਵੀਂ ਤੋਂ ਬਾਰ੍ਹਵੀਂ ਕਲਾਸ ਦੇ ਬੱਚਿਆਂ ਨੂੰ ਐਲਬੈਂਡਾਜ਼ੋਲ ਦੀਆਂ ਗੋਲੀਆਂ ਖਵਾਈਆਂ ਗਈਆਂ।

Read More

ਸਰਕਾਰ ਵੱਲੋਂ ਪਿੰਡਾਂ ਅੰਦਰ ਸਾਂਝੇਦਾਰੀਆਂ ਕਮੇਟੀਆਂ ਬਣਾਉਣ ਦਾ ਮੁੱਖ ਮੰਤਵ ਲੋਕਾਂ ਨੂੰ ਕੋਰੋਨਾ ਅਤੇ ਹੋਰਨਾਂ ਬਿਮਾਰੀਆਂ ਦੇ ਬਚਾ ਵਾਸਤੇ ਜਾਗਰੂਕ ਕਰਨਾ : ਡਾ ਬਿੰਦੂ ਗੁਪਤਾ

ਪਠਾਨਕੋਟ 11 ਨਵੰਬਰ (ਰਜਿੰਦਰ ਸਿੰਘ ਰਾਜਨ/ ਅਵਿਨਾਸ਼) : ਸੀਨੀਅਰ ਮੈਡੀਕਲ ਅਫਸਰ ਡਾ ਬਿੰਦੂ ਗੁਪਤਾ ਦੀ ਅਗਵਾਈ ਵਿੱਚ ਸੀ ਐਚ ਸੀ ਘਰੋਟਾ ਵਿਖੇ ਮੀਟਿੰਗ ਹੋਈ।ਜਿਸ ਵਿਚ ਹੈਲਥ ਇੰਸਪੈਕਟਰ, ਐਲ,ਐੱਚ,ਵੀ ਅਤੇ ਸਾਂਝਦਾਰ ਕਮੇਟੀਆਂ ਦੇ ਮੈਂਬਰਾਂ ਨੇ ਹਿੱਸਾ ਲਿਆ।

Read More

ਸਿਹਤ ਮੁਲਾਜ਼ਮ ਸੰਘਰਸ਼ ਕਮੇਟੀ ਵੱਲੋਂ ਕੀਤੀ ਗਈ ਭਰਵੀਂ ਮੀਟਿੰਗ

ਪਠਾਨਕੋਟ 11 ਨਵੰਬਰ (ਰਜਿੰਦਰ ਸਿੰਘ ਰਾਜਨ/ ਅਵਿਨਾਸ਼ ) : ਸਿਹਤ ਮੁਲਾਜ਼ਮ ਆਗੂ ਭੁਪਿੰਦਰ ਸਿੰਘ, ਚੰਚਲ ਬਾਲਾ ਅਤੇ ਰਾਜਵਿੰਦਰ ਕੌਰ ਗੁਰਦਾਸਪੁਰ ਨੇ ਇਕ ਲਿਖਤੀ ਪ੍ਰੈਸ ਨੋਟ ਰਾਹੀਂ ਦੱਸਿਆ ਕਿ ਸਿਹਤ ਕਾਮਿਆਂ ਦੀ ਨੁਮਾਇੰਦਗੀ ਕਰਦੀ ਸਿਹਤ ਮੁਲਾਜ਼ਮ ਸੰਘਰਸ਼ ਕਮੇਟੀ ਪੰਜਾਬ ਦੀ ਮੀਟਿੰਗ ਸੀਟੂ ਦਫਤਰ ਲੁਧਿਆਣਾ ਵਿਖੇ ਸਾਥੀ ਕੁਲਬੀਰ ਸਿੰਘ ਮੋਗਾ ਦੀ ਪ੍ਰਧਾਨਗੀ ਵਿੱਚ ਹੋਈ।

Read More

ਵੱਖ ਵੱਖ ਪੁਲਿਸ ਸਟੇਸ਼ਨਾਂ ਦੀ ਪੁਲਿਸ ਵੱਲੋਂ 58 ਗ੍ਰਾਮ ਹੀਰੋਇਨ,125 ਨਸ਼ੀਲੀਆਂ ਗੋਲ਼ੀਆਂ ਅਤੇ 132 ਬੋਤਲਾਂ ਸ਼ਰਾਬ ਸਮੇਤ 9 ਗ੍ਰਿਫ਼ਤਾਰ

ਗੁਰਦਾਸਪੁਰ 10 ਨਵੰਬਰ ( ਅਸ਼ਵਨੀ ) : ਪੁਲਿਸ ਜਿਲਾ ਗੁਰਦਾਸਪੁਰ ਅਧੀਨ ਪੈਂਦੇ ਵੱਖ ਵੱਖ ਪੁਲਿਸ ਸਟੇਸ਼ਨਾਂ ਦੀ ਪੁਲਿਸ ਵੱਲੋਂ 58 ਗ੍ਰਾਮ ਹੀਰੋਇਨ,125 ਨਸ਼ੀਲੀਆਂ ਗੋਲ਼ੀਆਂ ਅਤੇ 132 ਬੋਤਲਾਂ ਸ਼ਰਾਬ ਸਮੇਤ 9 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ ।

Read More

ਗੜਸ਼ੰਕਰ ਤੋਂ ਬੀਜੇਪੀ ਦੇ ਆਗੂ ਲਵਲੀ ਖੰਨਾ ਨੂੰ ਬੀਤ ਮੰਡਲ ਨੇ ਕੀਤਾ ਸਨਮਾਨਿਤ

ਗੜਸ਼ੰਕਰ (ਅਸ਼ਵਨੀ ਸ਼ਰਮਾ) : ਭਾਜਪਾ ਬੀਤ ਮੰਡਲ ਵਲੋਂ ਸੁਨੀਲ ਖੰਨਾ (ਲਵਲੀ)ਨੂੰ ਪੰਜਾਬ ਭਾਜਪਾ ਟੀਮ ਦਾ ਹਿੱਸਾ ਬਣਨ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਲਵਲੀ ਖੰਨਾ ਨੇ ਦਿੱਤੀ ਇਸ ਜਿਮੇਵਾਰੀ ਲਈ ਪਾਰਟੀ ਹਾਈਕਮਾਡ, ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾਂ ਅਤੇ ਆਪਣੇ ਵਡੇ ਭਰਾ ਅਵਿਨਾਸ਼ ਰਾਏ ਖੰਨਾ ਦਾ ਧੰਨਵਾਦ ਕੀਤਾ। ਉਹਨਾਂ ਨੇ ਬੀਤ ਮੰਡਲ ਵਲੋਂ ਦਿੱਤੇ ਸਨਮਾਨ ਲਈ ਵੀ ਉਹਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਬਿੱਲਾ ਕੰਬਾਲਾ ਅਤੇ ਅਲੋਕ ਰਾਣਾ ਨੇ ਲਵਲੀ ਖੰਨਾ ਨੂੰ ਸਨਮਾਨਿਤ ਕੀਤਾ ਅਤੇ ਬਿਹਾਰ ਵਿਧਾਨ ਸਭਾ ਚੋਣਾਂ ਜਿੱਤਣ ਤੇ ਸਾਰੇ ਦੇਸ਼ ਵਿੱਚ ਭਾਜਪਾ ਉੱਪ ਚੋਣਾਂ ਜਿੱਤਣ ਤੇ ਸਾਰੇ ਪੰਜਾਬ ਦੇ ਭਾਜਪਾ ਵਰਕਰਾਂ ਨੂੰ ਮੁਬਾਰਕਾਂ ਦਿੱਤੀਆਂ ਅਤੇ ਪੰਜਾਬ ਵਿੱਚ ਵੀ ਭਾਜਪਾ ਦੀ ਮਜਬੂਤੀ ਲਈ ਭਾਜਪਾ ਵਰਕਰਾਂ ਨੂੰ ਮੋਦੀ ਸਰਕਾਰ ਦੀਆ ਲੋਕ ਭਲਾਈ ਨੀਤੀਆਂ ਲੋਕਾਂ ਤੱਕ ਪਹੁੰਚਾਉਣ ਦੀ ਅਪੀਲ ਕੀਤੀ।

Read More

ਮਾਨਗੜ੍ਹ ਟੋਲ ਪਲਾਜ਼ਾ ਕਿਸਾਨਾਂ ਦਾ ਧਰਨਾ 33ਵੇਂ ਦਿਨ ਵੀ ਜਾਰੀ

ਗੜ੍ਹਦੀਵਾਲਾ 10 ਨਵੰੰਬਰ (ਚੌਧਰੀ) : ਗੰਨਾ ਸੰਘਰਸ਼ ਕਮੇਟੀ ਏ ਬੀ ਸ਼ੂਗਰ ਮਿਲ ਰੰਧਾਵਾ(ਦਸੂਹਾ) ਵੱਲੋਂ ਇਲਾਕੇ ਦੇ ਸਮੂਹ ਕਿਸਾਨਾਂ ਦੇ ਸਹਿਯੋਗ ਨਾਲ ਮੋਦੀ ਸਰਕਾਰ ਵੱਲੋਂ ਬਣਾਏ ਗਏ ਕਾਲੇ ਕਾਨੂੰਨ ਦੇ ਖਿਲਾਫ ਪ੍ਰਧਾਨ ਸੁਖਪਾਲ ਸਿੰਘ ਸਹੋਤਾ ਦੀ ਅਗਵਾਈ ਹੇਠ ਅਣਮਿੱਥੇ ਸਮੇਂ ਤੇ ਮਾਨਗੜ੍ਹ ਟੋਲ ਪਲਾਜ਼ਾ ਤੇ ਦਿੱਤੇ ਜਾ ਰਹੇ ਧਰਨੇ ਦੇ ਅੱਜ 33 ਵੇਂ ਦਿਨ ਦੌਰਾਨ ਕਿਸਾਨਾਂ ਵੱਲੋਂ ਮੋਦੀ ਸਰਕਾਰ ਖਿਲਾਫ਼ ਜੰਮ ਕੇ ਰੋਸ ਪ੍ਰਦਰਸ਼ਨ ਕਰਕੇ ਨਾਅਰੇਬਾਜ਼ੀ ਕੀਤੀ ਗਈ।

Read More

ਬਲਾਕ ਪੱਧਰੀ ਕੌਮੀ ਪੇਟ ਦੇ ਕੀੜਿਆਂ ਤੋਂ ਮੁਕਤੀ ਦਿਵਸ ਮਨਾਇਆ

ਗੜ੍ਹਦੀਵਾਲਾ,10 ਨਵੰਬਰ (ਚੌਧਰੀ ): ਸਿਵਲ ਸਰਜਨ ਹੁਸ਼ਿਆਰਪੁਰ ਡਾ ਜਸਵੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਤੇ ਡਾ ਐੱਸ ਪੀ ਸਿੰਘ ਐਸ.ਐਮ.ਓ,ਪੀ. ਐਚ. ਸੀ ਮੰਡ ਪੰਧੇਰ ਦੀ ਹਾਜ਼ਰੀ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਸਾਰਪੁਰ ਮੱਕੋਵਾਲ ਵਿਖੇ ਬਲਾਕ ਪੱਧਰੀ ਕੌਮੀ ਪੇਟ ਦੇ ਕੀੜਿਆਂ ਤੋਂ ਮੁਕਤੀ ਦਿਵਸ ਮਨਾਇਆ ਗਿਆ।

Read More

ਬਾਬਾ ਦੀਪ ਸਿੰਘ ਸੇਵਾ ਸੁਸਾਇਟੀ ਵਲੋਂ 61ਵੇਂ ਮਹੀਨਾਵਾਰ ਸਮਾਗਮ ਦੌਰਾਨ 400 ਲੋੜਵੰਦ ਪਰਿਵਾਰਾਂ ਨੂੰ ਵੰਡਿਆ ਰਾਸ਼ਨ

ਗੜ੍ਹਦੀਵਾਲਾ 10 ਨਵੰੰਬਰ (ਚੌਧਰੀ) : ਬਾਬਾ ਦੀਪ ਸਿੰਘ ਸੇਵਾ ਦਲ ਅਤੇ ਵੈਲਫੇਅਰ ਸੁਸਾਇਟੀ ਗੜਦੀਵਾਲਾ ਵੱਲੋਂ ਆਪਣੇ ਸਮਾਜ ਭਲਾਈ ਦੇ ਕਾਰਜਾਂ ਨੂੰ ਅੱਗੇ ਵਧਾਉਂਦੇ ਹੋਏ ਅੱਜ 61ਵਾਂ ਰਾਸ਼ਨ ਵੰਡ ਸਮਾਰੋਹ ਕਰਵਾਇਆ ਗਿਆ।ਇਸ ਸਮਾਗਮ ਦੌਰਾਨ ਸੁਸਾਇਟੀ ਵੱਲੋਂ ਲਗਭਗ 400 ਦੇ ਕਰੀਬ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ।

Read More

ਸ.ਹਰਵਿੰਦਰ ਸਿੰਘ ਕਲਸੀ ਦਸੂੂਹਾ ਵਪਾਰ ਸੈੱਲ ਦੇ ਜਿਲ੍ਹਾ ਕਨਵੀਨਰ ਨਿਯੁਕਤ

ਗੜ੍ਹਦੀਵਾਲਾ 10 ਨਵੰੰਬਰ (ਚੌਧਰੀ) : ਅੱਜ ਗੜ੍ਹਦੀਵਾਲਾ ਵਿਖੇ ਭਾਜਪਾ ਜਿਲਾ ਪ੍ਰਧਾਨ ਸੰਜੀਵ ਮਨਹਾਸ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ।ਜਿਸ ਵਿੱਚ ਸਰਦਾਰ ਹਰਵਿੰਦਰ ਸਿੰਘ ਕਲਸੀ ਦਸੂਆ ਨੂੰ ਵਪਾਰ ਸੈੱਲ ਜਿਲ੍ਹਾ ਕਨਵੀਨਰ ਨਿਯੁਕਤ ਕੀਤਾ ਗਿਆ।ਇਸ ਮੌਕੇ ਸੰਜੀਵ ਮਨਹਾਸ ਨੇ ਕਿਹਾ ਕਿਹਾ ਕੇ ਪਾਰਟੀ ਹਾਈ ਕਮਾਂਡ ਨਾਲ਼ ਸਲਾਹ ਮਸ਼ਵਰਾ ਕਰਨ ਤੋਂ ਵਾਦ ਸਰਦਾਰ ਹਰਵਿੰਦਰ ਕਲਸੀ ਨੁੰ ਵਪਾਰ ਸੈੱਲ ਜਿਲ੍ਹਾ ਕਨਵੀਨਰ ਬਣਾਇਆ ਹੈ।

Read More

ਸਿੰਘਲੈਂਡ ਸੰਸਥਾ ਵਲੋਂ ਜ਼ਰੂਰਤਮੰਦ ਦੇ ਇਲਾਜ ਲਈ 20 ਹਜ਼ਾਰ ਰੁਪਏ ਦੀ ਆਰਥਿਕ ਮਦਦ

ਗੜ੍ਹਦੀਵਾਲਾ 10 ਨਵੰੰਬਰ (ਚੌਧਰੀ) : ਸਿੰਘ ਲੈਂਡ ਸੰਸਥਾ ਦੇ ਪ੍ਰਧਾਨ ਅਮ੍ਰਿਤ ਪਾਲ ਸਿੰਘ ਢਿੱਲੋਂ ਦੀ ਅਗਵਾਈ ਹੇਠ ਆਪਣੇ ਸਮਾਜ ਭਲਾਈ ਦੇ ਕੰਮਾਂ ਨੂੰ ਅੱਗੇ ਵਧਾਉਂਦੇ ਹੋਏ ਅੱਜ ਹਰਪ੍ਰੀਤ ਸਿੰਘ ਵਾਸੀ ਪਿਆਲਾਂ ਜਿਲਾ ਹੁਸ਼ਿਆਰਪੁਰ ਦੇ ਇਲਾਜ ਲਈ 20 ਹਜ਼ਾਰ ਰੁਪਏ ਦੀ ਆਰਥਿਕ ਮਦਦ ਕੀਤੀ। ਇਸ ਮੌਕੇ ਸੰਸਥਾ ਦੇ ਮੈਂਬਰਾਂ ਨੇ ਦੱਸਿਆ ਕਿ ਹਰਪ੍ਰੀਤ ਸਿੰਘ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਵਿਚ ਜੇਰੇ ਇਲਾਜ ਹੈ ਅਤੇ ਇਸ ਦੇ ਗੁਰਦੇ ਖਰਾਬ ਹੋ ਚੁੱਕੇ ਹਨ।

Read More

ਪੰਜਾਬੀ ਸਾਹਿਤ ਸਭਾ, ਗੁਰਦਾਸਪੁਰ ਦੀ ਮਹੀਨਾਵਾਰ ਬੈਠਕ ਹੋਈ

ਗੁਰਦਾਸਪੁਰ, 9 ਨਵੰਬਰ ( ਅਸ਼ਵਨੀ ) :- ਪੰਜਾਬੀ ਸਾਹਿਤ ਸਭਾ, ਗੁਰਦਾਸਪੁਰ ਦੀ ਮਹੀਨਾਵਾਰ ਬੈਠਕ ਕਰੋਨਾ ਕਾਰਨ ਅੱਠ ਮਹੀਨੇ ਬਾਅਦ ਸਭਾ ਦੇਪ੍ਰੋਫੈਸਰ ਕਿਰਪਾਲ ਸਿੰਘ ਯੋਗੀ ਦੀ ਪ੍ਰਧਾਨਗੀ ਹੇਠ ਉਨ੍ਹਾਂ ਦੇ ਗ੍ਰਹਿ ਵਿਖੇ ਹੋਈ । ਮੀਟਿੰਗ ਦਾ ਆਗਾਜ਼ ਹਮੇਸ਼ਾ ਵਾਂਗ ਸਭਾ ਦੇ ਸਰਪ੍ਰਸਤ ਬਜ਼ੁਰਗ ਕਾਮਰੇਡ ਮੁਲਖ ਰਾਜ ਦੇ ਸਦਾਬਹਾਰ ਗੀਤ ਆ ਗਏ ਦਿਨ ਫੇਰਲਾਰੇ ਲਾਉਣ ਦੇ ਨਾਲ ਹੋਇਆ

Read More

11 ਨਵੰਬਰ ਤੋਂ 14 ਨਵੰਬਰ ਤੱਕ ਟਰੱਕ ਯੂਨੀਅਨ ਪਠਾਨਕੋਟ ਵਿਖੇ ਲਗਾਇਆ ਜਾਵੇਗਾ ਦੀਵਾਲੀ ਮੇਲਾ 2020

ਪਠਾਨਕੋਟ,9 ਨਵੰਬਰ (ਰਜਿੰਦਰ ਸਿੰਘ ਰਾਜਨ ਬਿਊਰੋ ਚੀਫ) : ਤਿਉਹਾਰ ਹਰੇਕ ਵਿਅਕਤੀ ਦੇ ਲਈ ਖੁਸੀਆਂ ਲੈ ਕੇ ਆਉਂਦੇ ਹਨ ਅਤੇ ਇਸ ਖੂਸੀ ਨੂੰ ਹੋਰ ਵਧਾਉਂਣ ਲਈ ਜਿਲ੍ਹਾ ਪ੍ਰਸਾਸਨ ਵੱਲੋਂ ਸੈਲੀ ਰੋਡ ਵਿਖੇ ਸਥਿਤ ਟਰੱਕ ਯੂਨੀਅਨ ਗਰਾਉਂਡ ਵਿਖੇ 11 ਨਵੰਬਰ ਤੋਂ 14 ਨਵੰਬਰ ਤੱਕ ਦੀਵਾਲੀ ਮੇਲਾ-2020 ਲਗਾਇਆ ਜਾ ਰਿਹਾ ਹੈ।

Read More

ਫਿਜੀਕਲ ਐਜੂਕੇਸਨ ਐਂਡ ਸਪੋਰਟਸ ਐਸੋਸੀਏਸਨ ਨੇ ਸਿੱਖਿਆ ਮੰਤਰੀ ਪੰਜਾਬ ਦੇ ਨਾਂਅ ਭੇਜਿਆ ਮੰਗ ਪੱਤਰ

ਪਠਾਨਕੋਟ, 9 ਨਵੰਬਰ (ਰਜਿੰਦਰ ਸਿੰਘ ਰਾਜਨ ਬਿਊਰੋ ਚੀਫ ) ਫਿਜੀਕਲ ਐਜੂਕੇਸਨ ਐਂਡ ਸਪੋਰਟਸ ਐਸੋਸੀਏਸਨ ਪਠਾਨਕੋਟ ਨੇ ਸਕੂਲਾਂ ਵਿੱਚ ਖੇਡ ਸੱਭਿਆਚਾਰ ਪੈਦਾ ਕਰਨ ਲਈ ਸਰੀਰਕ ਸਿੱਖਿਆ ਅਤੇ ਖੇਡਾਂ ਦਾ ਵਿਸਾ ਲਾਜਮੀ ਬਣਾਉਣ, ਖੇਡਾਂ ਨੂੰ ਪ੍ਰਫੁੱਲਿਤ ਤੇ ਖਿਡਾਰੀਆਂ ਨੂੰ ਉਤਸਾਹਿਤ ਕਰਨ ਦੀਆਂ ਮੰਗਾਂ ਨੂੰ ਲੈਕੇ ਜਿਲਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਜਗਜੀਤ ਸਿੰਘ ਨੂੰ ਸਿੱਖਿਆ ਮੰਤਰੀ ਪੰਜਾਬ ਵਿਜੇ ਇੰਦਰ ਸਿੰਗਲਾ ਦੇ ਨਾਂਅ ਮੰਗ ਪੱਤਰ ਸੌਂਪਿਆ। ਇਸ ਮੌਕੇ ਤੇ ਐਸੋਸੀਏਸਨ ਦੇ ਅਹੁਦੇਦਾਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਨੂੰ ਮੰਗ ਪੱਤਰ ਭੇਜਿਆ ਗਿਆ ਹੈ

Read More

ਕੋਰੋਨਾ ਪ੍ਰਤੀ ਫਜ਼ੂਲ ਅਫਵਾਹਾਂ ਤੋਂ ਬਚੋ.. More Read..

ਪਠਾਨਕੋਟ 9ਨਵੰਬਰ (ਰਜਿੰਦਰ ਸਿੰਘ ਰਾਜਨ/ ਅਵਿਨਾਸ਼ ਸ਼ਰਮਾ ) : ਐਸ ਐਮ ਓ ਘਰੋਟਾ ਡਾ ਬਿੰਦੂ ਗੁਪਤਾ ਦੇ ਹੁਕਮ ਅਤੇ ਨੋਡਲ ਅਫਸਰ ਡਾਕਟਰ ਸੰਦੀਪ ਕੁਮਾਰ ਦੇ ਦਿਸ਼ਾ ਨਿਰਦੇਸ਼ ਤੇ ਕੋਵਿਡ 19 ਦੀ ਸੈਂਪਲਿੰਗ ਟੀਮ ਵੱਲੋਂ ਥਾਣਾ ਕਾਂਨਵਾ ਅਤੇ ਪੰਜਾਬ ਗਰਾਮੀਣ ਬੈਂਕ ਕਾਨਵਾ ਵਿਚ 108 ਲੋਕਾਂ ਨੇ ਆਪਣੇ ਸੈਂਪਲ ਦਿੱਤੇ। ਇਹ ਸਭ ਕੁੱਝ ਜਾਂਬਾਜ਼ ਮੁਲਾਜ਼ਮਾਂ ਦੀ ਮਹਿਨਤ ਸਦਕਾ ਹੀ ਹੋ ਪਾਇਆ ਹੈ ,

Read More

ਮਾਨਗੜ੍ਹ ਟੋਲ ਪਲਾਜ਼ਾ ਤੇ ਕਿਸਾਨਾਂ ਦਾ ਸੰਘਰਸ਼ 32ਵੇਂ ਦਿਨ ਵੀ ਜਿਉਂ ਦਾ ਤਿਉਂ ਕਾਇਮ

ਗੜ੍ਹਦੀਵਾਲਾ 9 ਅਕਤੂਬਰ (ਚੌਧਰੀ) : ਗੰਨਾ ਸੰਘਰਸ਼ ਕਮੇਟੀ ਏ ਬੀ ਸ਼ੂਗਰ ਮਿੱਲ ਰੰਧਾਵਾ ਦਸੂਹਾ ਵੱਲੋਂ ਸਮੂਹ ਇਲਾਕੇ ਦੇ ਕਿਸਾਨਾਂ ਵਲੋਂ ਮਾਨਗੜ੍ਹ ਟੋਲ ਪਲਾਜੇ ਤੇ ਦਿੱਤੇ ਜਾ ਅਣਮਿੱਥੇ ਸਮੇਂ ਦੇ 32ਵੇਂ ਦਿਨ ਵੀ ਜਿਉਂ ਦਾ ਤਿਉਂ ਕਾਇਮ ਹੈ ਅਤੇ ਭਾਰੀ ਗਿਣਤੀ ਵਿੱਚ ਕਿਸਾਨਾਂ ਨੇ ਇਕੱਠੇ ਹੋ ਕੇ ਮੋਦੀ ਸਰਕਾਰ ਦਾ ਪਿੱਟ ਸਿਆਪਾ ਕਰਕੇ ਨਾਅਰੇਬਾਜ਼ੀ ਕੀਤੀ।ਇਸ ਮੌਕੇ ਗੁਰਮੇਲ ਸਿੰਘ ਬੁੱਢੀ ਪਿੰਡ,ਸੁੱਖਾ ਸਿੰਘ ਕੋਲੀਆਂ, ਹਰਬੰਸ ਸਿੰਘ ਧੂਤ,ਚਰਨਜੀਤ ਸਿੰਘ ਚਠਿਆਲ,ਜਥੇਦਾਰ ਹਰਪਾਲ ਸਿੰਘ,ਮਾਸਟਰ ਗੁਰਚਰਨ ਸਿੰਘ ਕਾਲਰਾ,ਡਾ ਮੋਹਨ ਸਿੰਘ ਮੱਲ੍ਹੀ ,ਮਝੈਲ ਸਿੰਘ,ਦਵਿੰਦਰ ਸਿੰਘ ਚੋਹਕਾ, ਗੁਰਪ੍ਰੀਤ ਸਿੰਘ ਹੀਰਾਹਾਰ ਸਮੇਤ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਜਿੰਨਾ ਚਿਰ ਕਿਸਾਨ ਵਿਰੋਧੀ ਬਿੱਲ ਰੱਦ ਨਹੀਂ ਹੁੰਦਾ ਉਦੋਂ ਤੱਕ ਕਿਸਾਨਾਂ ਵੱਲੋਂ ਮਾਨਗੜ੍ਹ ਟੋਲ ਪਲਾਜ਼ੇ ਤੇ ਨਿਰੰਤਰ ਧਰਨਾ ਜਾਰੀ ਰੱਖਿਆ ਜਾਵੇਗਾ।

Read More

ਜਰੂਰੀ ਮਰੂੰਮਤ ਕਾਰਣ ਕੱਲ ਬਿਜਲੀ ਸਪਲਾਈ ਬੰਦ ਰਹੇਗੀ

ਗੜ੍ਹਦੀਵਾਲਾ 9 ਨਵੰਬਰ (ਚੌਧਰੀ) : ਪ੍ਰੈਸ ਨੂੰ ਜਾਣਕਾਰੀ ਦਿੰਦੀਆਂ ਇੰਜੀ: ਕੁਲਦੀਪ ਸਿੰਘ ਉੱਪ ਮੰਡਲ ਅਫਸਰ ਪੰਜਾਬ ਰਾਜ ਪਾਵਰ ਕਾਮ ਮਿਟਿਡ ਗੜਦੀਵਾਲਾ ਨੇ ਦੱਸਿਆ ਕਿ 10 ਨਵੰਬਰ ਦਿਨ ਮੰਗਲਵਾਰ ਨੂੰ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ 11 ਕੇ ਵੀ ਫੀਡਰ ਸੰਸਾਰਪੁਰਵੀਡਰ ਸੰਸਾਰਪੁਰ ਕੰਡੀ,ਪੰਡੋਰੀ ਅਟਵਾਲ ਕੰਡੀ ਲਾਇਨ ਦੀ ਜਰੂਰੀ ਮਰੂੰਮਤ ਕਾਰਣ ਦੋਨਾਂ ਫੀਡਰਾਂ ਉੱਪਰ ਚੱਲਦੇ ਕੇਸੋਪੁਰ,ਬ੍ਰਾਂਡਾ,ਫਤਿਹਪੁਰ,ਭਟਲਾਂ ,ਲਿੱਟਾਂ,ਕਾਲਰਾ,ਬਲਾਲਾ, ਬਾਟੀਵਾਲ,ਰਾਜਪੁਰ,ਕੈਸੋਪੁਪੁਰ,ਸਹਿਜੋਵਾਲ ਟੁੰਡ,ਕੰਢਾਲਿਆ,ਮੱਲੇਵਾਲ,ਪੰਡੋਰੀ ਅਟਵਾਲ ਟੈਟਪਾਲਾਂ,ਗੱਜਾਂ,ਨੰਗਲ ਥੱਥਲ,ਨੰਗਲ ਘੋੜੇਵਾਹਾ ਮਿਰਜਾਪੁਰ,ਘਰਾਂ/ਟਿਊਵੈਲਾ ਦੀ ਸਪਲਾਈ ਬੰਦ ਰਹੇਗੀ।

Read More

ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਯਾਦ ਵਿੱਚ ਨਾਟਕ ਮੇਲਾ 16 ਨਵੰਬਰ ਨੂੰ

ਗੁਰਦਾਸਪੁਰ 8 ਨਵੰਬਰ ( ਅਸ਼ਵਨੀ ) : ਨਟਾਲੀ ਰੰਗਮੰਚ (ਰਜਿ:) ਗੁਰਦਾਸਪੁਰ ਦੀ ਮੀਟਿੰਗ ਮੰਚ ਦੇ ਪ੍ਰਧਾਨ ਗੁਰਮੀਤ ਸਿੰਘ ਪਾਹੜਾ ਦੀ ਪ੍ਰਧਾਨਗੀ ਹੇਠ ਹੋਈ। ਮੰਚ ਦੇ ਜਨਰਲ ਸਕੱਤਰ ਰਛਪਾਲ ਸਿੰਘ ਘੁੰਮਣ ਲੈਕਚਰਾਰ ਨੇ ਦੱਸਿਆ ਕਿ ਇਸ ਮੀਟਿੰਗ ਵਿੱਚ ਸੀਨੀਅਰ ਮੀਤ ਪ੍ਰਧਾਨ ਜੋਧ ਸਿੰਘ ਲੈਕਚਰਾਰ,ਮੀਤ ਪ੍ਰਧਾਨ ਬਲਜਿੰਦਰ ਸਿੰਘ, ਇਪਟਾ ਗੁਰਦਾਸਪੁਰ ਦੇ ਵਿੱਤ ਸਕੱਤਰ ਬੂਟਾ ਰਾਮ ਆਜ਼ਾਦ, ਇੰਟਰਨੈਸ਼ਨਲ ਹਿਊਮਨ ਰਾਇਟਸ ਆਰਗੇਨਾਈਜੇਸ਼ਨ ਪੰਜਾਬ ਦੇ ਪ੍ਰਧਾਨ ਰੰਜਨ ਵਫ਼ਾ, ਤਰਕਸ਼ੀਲ ਸੁਸਾਇਟੀ ਗੁਰਦਾਸਪੁਰ ਦੇ ਪ੍ਰਧਾਨ ਟੀ ਐਸ ਲੱਖੋਵਾਲ, ਸੇਵਾ ਤੇ ਸਿਖਿਆ ਸੋਸਾਇਟੀ ਗੁਰਦਾਸਪੁਰ ਦੇ ਸੀਨੀਅਰ ਮੀਤ ਪ੍ਰਧਾਨ ਪ੍ਰਿੰਸੀਪਲ ਸੂਰਤ ਸਿੰਘ ਗਿੱਲ, ਸਾਹਿਤ ਸਭਾ ਗੁਰਦਾਸਪੁਰ ਦੇ ਪ੍ਰਧਾਨ ਜੇ ਪੀ ਸਿੰਘ ਖਰਲਾਂਵਾਲਾ ਹਾਜ਼ਰ ਸਨ।

Read More

ਪੰਜਾਬੀ ਸਾਹਿਤ ਸਭਾ ਦੀ ਮੀਟਿੰਗ ਵਿੱਚ ਚੱਲਿਆ ਰਚਨਾਵਾਂ ਦਾ ਦੌਰ

ਗੁਰਦਾਸਪੁਰ, 8 ਨਵੰਬਰ ( ਅਸ਼ਵਨੀ ) : ਪੰਜਾਬੀ ਸਾਹਿਤ ਸਭਾ, ਗੁਰਦਾਸਪੁਰ ਦੀ ਮਹੀਨਾਵਾਰ ਬੈਠਕ ਕਰੋਨਾ ਕਾਰਨ ਅੱਠ ਮਹੀਨੇ ਬਾਅਦ ਸਭਾ ਦੇ ਪ੍ਰੋਫੈਸਰ ਕਿਰਪਾਲ ਸਿੰਘ ਯੋਗੀ ਦੀ ਪ੍ਰਧਾਨਗੀ ਹੇਠ ਉਨ੍ਹਾਂ ਦੇ ਗ੍ਰਹਿ ਵਿਖੇ ਹੋਈ । ਮੀਟਿੰਗ ਦਾ ਆਗਾਜ਼ ਹਮੇਸ਼ਾ ਵਾਂਗ ਸਭਾ ਦੇ ਸਰਪ੍ਰਸਤ ਬਜ਼ੁਰਗ ਕਾਮਰੇਡ ਮੁਲਖ ਰਾਜ ਦੇ ਸਦਾਬਹਾਰ ਗੀਤ ਆ ਗਏ ਦਿਨ ਫੇਰ ਲਾਰੇ ਲਾਉਣ ਦੇ ਨਾਲ ਹੋਇਆ ।

Read More

ਮਾਨਗੜ੍ਹ ਟੋਲ ਪਲਾਜ਼ਾ ਤੇ ਕਿਸਾਨਾਂ ਦਾ ਸੰਘਰਸ਼ 31ਵੇਂ ਦਿਨ ਵੀ ਜਾਰੀ

ਗੜ੍ਹਦੀਵਾਲਾ 8 ਅਕਤੂਬ( ਚੌਧਰੀ) : ਗੰਨਾ ਸੰਘਰਸ਼ ਕਮੇਟੀ ਏ ਬੀ ਸ਼ੂਗਰ ਮਿੱਲ ਰੰਧਾਵਾ (ਦਸੂਹਾ)ਵੱਲੋਂ ਇਲਾਕੇ ਦੇ ਕਿਸਾਨਾਂ ਦੇ ਸਹਿਯੋਗ ਨਾਲ ਪ੍ਰਧਾਨ ਸੁਖਪਾਲ ਸਿੰਘ ਸਹੋਤਾ ਦੀ ਅਗਵਾਈ ਹੇਠ ਕੇਂਦਰ ਦੀ ਮੋਦੀ ਸਰਕਾਰ ਦੀ ਤਰਫੋਂ ਕਿਸਾਨ ਵਿਰੋਧੀ ਬਣਾਏ ਕਾਲੇ ਕਾਨੂੰਨ ਦੇ ਖਿਲਾਫ ਮਾਨਗੜ੍ਹ ਟੋਲ ਪਲਾਜ਼ਾ ਤੇ ਦਿੱਤੇ ਜਾ ਰਹੇ ਅਣਮਿੱਥੇ ਸਮੇਂ ਦੇ ਧਰਨੇ ਦੇ 31ਵੇਂ ਦਿਨ ਮੋਦੀ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ।

Read More

26 ਨਵੰਬਰ ਨੂੰ ਦਿੱਲੀ ਪਹੁੰਚੋ : ਹਰਭਜਨ ਸਿੰਘ ਗੁਲਪੁਰ

ਗੜਸੰਕਰ 8 ਨਵੰਬਰ (ਅਸ਼ਵਨੀ ਸ਼ਰਮਾ) : ਅੱਜ ਪ੍ਰੇਮ ਸਿੰਘ ਪ੍ਰੇਮੀ ਦੀ ਪਰਧਾਨਗੀ ਹੇਠ ਰਿਲਾਇੰਸ ਸਟੋਰ ਸਾਹਮਣੇ ਧਰਨੇ ਨੂੰ ਕੁਲ ਹਿੰਦ ਕਿਸਾਨ ਸਭਾ ਦੇ ਆਗੂ ਹਰਭਜਨ ਸਿੰਘ ਗੁਲਪੁਰ, ਅਮਰਜੀਤ ਸਿੰਘ ਕੁਲੇਵਾਲ ਨੇ ਮੋਦੀ ਸਰਕਾਰ ਦੀ ਨਿਖੇਧੀ ਕਰਦਿਆਂ ਤਿੰਨ ਖੇਤੀਬਾੜੀ ਵਿਰੋਧੀ ਕਾਨੂੰਨ ਰੱਦ ਅਤੇ ਦੋ ਕਿਸਾਨ ਵਿਰੋਧੀ ਆਰਡੀਨੈਂਸ ਵਾਪਸ ਕਰਵਾਉਣ ਲਈ ਪਾਲਾਂ ਬੰਨਕੇ ਦਿੱਲੀ ਕੂਚ ਕਰੋ।

Read More

ਪਤੀ -ਪਤਨੀ ਨੂੰ ਰੇਲਵੇ ਵਿੱਚ ਨੋਕਰੀ ਦਿਵਾਉਣ ਦੇ ਨਾਂ ਤੇ 2 ਲੱਖ ਦੀ ਠੱਗੀ ਦੇ ਦੋਸ਼ ਵਿੱਚ ਪੁਲਿਸ ਵੱਲੋਂ ਮਾਮਲਾ ਦਰਜ

ਗੁਰਦਾਸਪੁਰ 8 ਨਵੰਬਰ ( ਅਸ਼ਵਨੀ ) :- ਪਤੀ – ਪਤਨੀ ਨੂੰ ਰੇਲਵੇ ਵਿੱਚ ਨੋਕਰੀ ਦਿਵਾਉਣ ਦੇ ਨਾ ਤੇ ਦੋ ਲੱਖ ਦੀ ਠੱਗੀ ਮਾਰਨ ਦੇ ਦੋਸ਼ ਵਿੱਚ ਪੁਲਿਸ ਸਟੇਸ਼ਨ ਸਿਟੀ ਗੁਰਦਾਸਪੁਰ ਦੀ ਪੁਲਿਸ ਵੱਲੋਂ ਇਕ ਵਿਅਕਤੀ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ।

Read More

ਕੰਨਟੇਨਮੈਟ ਜੋਨ ਖਾਨਪੁਰ ਅਤੇ ਦਾਣਾ ਮੰਡੀ ਨਰੰਗਪੁਰ ਵਿਖੇ ਕਰੋਨਾ ਟੈਸਟ ਕੈਂਪ ਲਗਾਇਆ

ਪਠਾਨਕੋਟ 7 ਨਵੰਬਰ (‌ਰਜਿੰਦਰ ਸਿੰਘ ਰਾਜਨ /ਅਵਿਨਾਸ਼ ਸ਼ਰਮਾ) : ਸਿਵਲ ਸਰਜਨ ਡਾ ਜੁਗਲ ਕਿਸ਼ੋਰ ਦੇ ਹੁਕਮਾਂ ਅਤੇ ਐਸ ਐਮ ਓ ਘਰੋਟਾ ਡਾ ਬਿੰਦੂ ਗੁਪਤਾ ਦੇ ਨਿਰਦੇਸ਼ ਤੇ ਅੱਜ ਕਨਟੇਨਮੈਟ ਜੋਨ ਖਾਨਪੁਰ ਅਤੇ ਦਾਣਾ ਮੰਡੀ ਨਰੰਗਪੁਰ ਵਿਖੇ ਕੋਵਿਡ ਟੈਸਟ ਕੈਂਪ ਲਗਾਇਆ ਗਿਆ । ਇਹਨਾਂ ਕੈਂਪਾਂ ਵਿੱਚ ਕੁੱਲ 81 ਲੋਕਾਂ ਨੇ ਆਪਣੇ ਸੈਂਪਲ ਦਿੱਤੇ ।ਇਸ ਮੌਕੇ ਮੈਡੀਕਲ ਲੈਬ ਟੈਕਨੀਸ਼ੀਅਨ ਜਗੀਰ ਸਿੰਘ ਅਤੇ ਡਾ ਹਿਮਾਨੀ, ਡਾ ਸੰਜੇ ਅਤੇ ਡਾ ਅੰਬਿਕਾ ਨੇ ਸਾਂਝੇ ਤੌਰ ਤੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਆਪਣੇ ਅਤੇ ਆਪਣੇ ਪਰਿਵਾਰ ਦੇ ਬਚਾਅ ਵਾਸਤੇ ਕਰੋਨਾ ਦਾ ਟੈਸਟ ਕਰਾਉਣਾ ਚਾਹੀਦਾ ਹੈ

Read More

ਮੁੱਖ ਮੰਤਰੀ ਪੰਜਾਬ ਦੀ ਅਗਵਾਈ ਹੇਠ ਜਿਲਾ ਪਠਾਨਕੋਟ ਦੇ 45 ਸਮਾਰਟ ਸਕੂਲ ਲੋਕ ਅਰਪਿਤ

ਪਠਾਨਕੋਟ, 7 ਨਵੰਬਰ (ਰਾਜਿੰਦਰ ਸਿੰਘ ਰਾਜਨ ਬਿਊਰੋ ਚੀਫ ) ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਸਿੱਖਿਆ ਵਿਭਾਗ ਵੱਲੋਂ ਸਮੇਂ ਦੇ ਹਾਣ ਦੇ ਬਣਾਉਣ ਲਈ ਚਲਾਈ ਗਈ ਸਿੱਖਿਆ ਸੁਧਾਰ ਲਹਿਰ ਤਹਿਤ ਜਿਲ•ੇ ਵਿਚ ਬਣਾਏ ਗਏ 45 ਸਕੂਲਾਂ ਨੂੰ ਸਮਾਰਟ ਸਕੂਲ ਵਜੋਂ ਤਿਆਰ ਕਰਕੇ ਅੱਜ ਲੋਕ ਅਰਪਿਤ ਕਰ ਦਿੱਤਾ ਗਿਆ। ਮੁਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਇਸ ਮੌਕੇ ਵੀਡੀਓ ਕਾਨਫਰੰਸ ਰਾਹੀਂ ਇਹ ਰਸਮ ਅਦਾ ਕੀਤੀ।

Read More