ਪਠਾਨਕੋਟ, 7 ਨਵੰਬਰ ( ਰਾਜਿੰਦਰ ਸਿੰਘ ਰਾਜਨ ਬਿਊਰੋ ਚੀਫ ) ਕੋਵੀਡ 19 ਦੇ ਚਲਦਿਆਂ ਵਾਟਰ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਪਠਾਨਕੋਟ ਵੱਲੋਂ ਕਰੋਨਾ ਮਹਾਂਮਾਰੀ ਨਾਲ ਸਬੰਧਤ ਜਾਗਰੂਕਤਾ ਪ੍ਰੋਗਰਾਮ ਸੰਬੰਧੀ ਪਿੰਡ ਫੰਗੜੀਆਂ ਵਿਖੇ ਗ੍ਰਾਮ ਸਭਾ ਦੀ ਮੀਟਿੰਗ ਆਯੋਜਿਤ ਕੀਤੀ ਗਈ । ਮੀਟਿੰਗ ਵਿੱਚ ਹੋਰਨਾ ਤੋਂ ਇਲਾਵਾ ਬਲਾਕ ਕੋਆਰਡੀਨੇਟਰ ਭੁਪਿੰਦਰ ਦੇ ਨਾਲ ਡੀ.ਐਲ.ਸੀ ਮਨਿੰਦਰ ਕੌਰ ਦੁਆਰਾ ਪਿੰਡ ਫੰਗੜੀਆਂ ਵਿੱਚ ਜਾਗਰੁਕਤਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਇਸ ਮੋਕੇ ਤੇ ਹੋਰਨਾ ਤੋਂ ਇਲਾਵਾ ਮਾਸਟਰ ਪ੍ਰੇਰਕ ਪਰਵੀਨ ਕੁਮਾਰੀ ਵੀ ਹਾਜ਼ਰ ਸਨ।
Read MoreCategory: PUNJABI
ਖੇਤੀ ਬਾੜੀ ਵਿਭਾਗ ਨੇ ਮੁਸਤੈਦੀ ਦਿਖਾਉਂਦੀਆਂ ਪਿੰਡ ਲਾਡਪਾਲਵਾਂ ਵਿਚ ਝੋਨੇ ਦੀ ਰਹਿੰਦ ਖੂੰਹਦ ਨੂੰ ਅੱਗ ਲਾਉਣ ਦੀ ਤਿਆਰੀ ਕਰ ਰਹੇ ਕਿਸਾਨ ਨੂੰ ਸਮਝਾ ਕੇ ਅੱਗ ਬੁਝਾਈ
ਪਠਾਨਕੋਟ, 6 ਨਵੰਬਰ ( ਰਾਜਿੰਦਰ ਸਿੰਘ ਰਾਜਨ ਬਿਊਰੋ ਚੀਫ ) : ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਲਾਕ ਪਠਾਨਕੋਟ ਦੇ ਅਧਿਕਾਰੀਆਂ ਵਲੋਂ ਵਰਤੀ ਜਾ ਮੁਸਤੈਦੀ ਵਜੋਂ ਅੱਜ ਤੱਕ ਕੋਈ ਵੀ ਅੱਗ ਲੱਗਣ ਦਾ ਵਾਕਿਆ ਦਰਜ ਨਹੀਂ ਕੀਤਾ ਗਿਆ।
Read Moreਆਨਲਾਇਨ ਤਰੀਕੇ ਨਾਲ ਸ਼ੁਰੂ ਕੀਤੇ ਗਏ ਸਮਾਰਟ ਸਕੂਲ
ਪਠਾਨਕੋਟ, 07 ਨਵੰਬਰ (ਰਜਿੰਦਰ ਸਿੰਘ ਰਾਜਨ / ਅਵਿਨਾਸ਼ ਸ਼ਰਮਾ) : ਸ਼ਹਿਰ ਦੇ ਪ੍ਰਬੰਧਕੀ ਕਾਂਪਲੈਕਸ ਵਿੱਖੇ ਅੱਜ ਖਾਸ ਸਮਾਗਮ ਜਿਲਾਧੀਸ਼ ਸੰਯਮ ਅਗਰਵਾਲ ਦੀ ਅਗੁਵਾਈ ਵਿੱਚ ਕਰਵਾਇਆ ਗਿਆ ਜਿਸ ਵਿੱਚ ਵਿਧਾਇਕ ਜੋਗਿੰਦਰ ਪਾਲ, ਡੀਈਓ ਜਗਜੀਤ ਸਿੰਘ, ਜਿਲਾ ਪਲਾਨਿੰਗ ਬੋਰਡ ਦੇ ਚੇਅਰਮੈਨ ਅਨਿਲ ਦਾਰਾ ਸ਼ਾਮਿਲ ਹੋਏ।ਮੌਕੇ ਤੇ ਜਿਲੇ ਵਿੱਚ ਸਮਾਰਟ ਸਕੂਲਾਂ ਦਾ ਆਨਲਾਇਨ ਸ਼ੁਭਾਰੰਭ ਮੁਖਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕੀਤਾ ਗਿਆ।ਇਸ ਦੌਰਾਨ ਵਿਧਾਇਕ ਜੋਗਿੰਦਰ ਪਾਲ ਨੇ ਸਮਾਰਟ ਸਕੂਲਾਂ ਦੇ ਸ਼ੁਭਾਰੰਵ ਤੇ ਸ਼ਹਿਰ ਨਿਵਾਸਿਆਂ ਨੁੰ ਵਧਾਈ ਦਿੱਤੀ ਅਤੇ ਸਰਕਾਰੀ ਸਕੂਲਾਂ ਦਾ ਸਿਿਖਆ ਪੱਧਰ ਉਚਾ ਹੋਵੇਗਾ।ਡੀਈਓ ਜਗਜੀਤ ਸਿੰਘ ਨੇ ਦਸਿਆ ਕਿ ਜਿਲੇ ਦੇ ਸਕੂਲਾਂ ਨੁੰ ਸਮਾਰਟ ਸਕੂਲ ਬਨਾਇਆ ਜਾ ਰਿਹਾ ਹੈ, ਜਿਸ ਵਿੱਚ ਆਨਲਾਇਨ ਪੜਾਈ ਦੇ ਨਾਲ ਹੀ ਸਮਾਰਟ ਐਲਈਡੀ, ਪੌ੍ਰਜੇਕਟਰ ਲਗਾਉਨ ਦੇ ਨਾਲ ਹੀ ਸਕੂਲ ਦੇ ਬਚਿਆਂ ਨੁੰ ਸਮਾਰਟ ਫੌਨ ਵੀ ਵੰਡੇ ਜਾ ਰਹੇ ਹਨ।
Read Moreਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਦੇ ਪੰਜਵੀਂ ਵਾਰ ਜਿਲਾ ਪ੍ਰਧਾਨ ਬਣਨ ਨਾਲ ਗੜਸ਼ੰਕਰ ਅਤੇ ਬੀਤ ਇਲਾਕੇ ਦਾ ਮਾਣ ਵਧਿਆ : ਜਗਦੇਵ ਸਿੰਘ
ਗੜਸ਼ੰਕਰ (ਅਸ਼ਵਨੀ ਸ਼ਰਮਾ) : ਸਾਬਕਾ ਵਿਧਾਇਕ ਅਤੇ ਸ਼ੋਮਣੀ ਅਕਾਲੀ ਦਲ ਜਿਲਾ ਹੁਸ਼ਿਆਰਪੁਰ(ਦਿਹਾਤੀ) ਦੇ ਪ੍ਰਧਾਨ ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਨੂੰ ਲਗਾਤਾਰ ਪੰਜਵੀਂ ਵਾਰ ਸ਼ੋਮਣੀ ਅਕਾਲੀ ਦਲ ਜਿਲਾਾ ਹੁਸ਼ਿਆਰਪੁਰ ਦਿਹਾਤੀ ਦਾ ਪ੍ਰਧਾਨ ਚੁਣੇ ਜਾਣ ਤੇ ਵਧਾਈ ਦਿੱਦਿਆਂ ਸਰਕਲ ਬੀਤ ਦੇ ਪ੍ਰਧਾਨ ਜਗਦੇਵ ਸਿੰਘ ਮਾਨਸੋਵਾਲ,ਸਾਬਕਾ ਪ੍ਰਧਾਨ ਡਾ ਬਲਵੀਰ ਸਿੰਘ ਸੇਰਗਿੱਲ,ਰਾਜਵਿੰਦਰ ਸਿੰਘ ਸਰਪੰਚ,ਯਾਦਵਿੰਦਰ ਸਿੰਘ ਸਾਬਕਾ ਸਰਪੰਚ ਅਤੇ ਉਪ ਪ੍ਰਧਾਨ ਯੂਥ ਅਕਾਲੀ ਦਲ ਦੋਆਬਾ ਜੋਨ,ਅਵਤਾਰ ਸਿੰਘ ਉਪ ਪ੍ਰਧਾਨ ਜਿਲਾ ਅਕਾਲੀ ਦਲ,ਫ ਭਾਗ ਸਿੰਘ ਖੁਰਾਲੀ,ਸਨੀ ਡੰਗੋਰੀ, ਗੁਰਦੀਪ ਸਿੰਘ ਡੱਲੇਵਾਲ,ਬਲਵੀਰ ਸਿੰਘ ਮੈਰਾ ਨੇ ਪਾਰਟੀ ਦੇ ਪ੍ਰਧਾਨ ਸ ਸੁਖਵੀਰ ਸਿੰਘ ਬਾਦਲ, ਅਤੇ ਸੱਮੁਚੀ ਹਾਈ ਕਮਾਨ ਦਾ ਭੁੱਲੇਵਾਲਵਾਲ ਰਾਠਾਂ ਨੂੰ ਮੁੜ ਪੰਜਵੀ ਵਾਰ ਜਿਲਾ ਪ੍ਰਧਾਨ ਬਣਾਉਣ ਤੇ ਧੰਨਵਾਦ ਕੀਤਾ।
Read Moreਜਰੂਰੀ ਮਰੂੰਮਤ ਕਾਰਣ ਸੋਮਵਾਰ ਨੂੰ ਬਿਜਲੀ ਸਪਲਾਈ ਬੰਦ ਰਹੇਗੀ
ਗੜ੍ਹਦੀਵਾਲਾ 7 ਨਵੰਬਰ (ਚੌਧਰੀ) : ਪ੍ਰੈਸ ਨੂੰ ਜਾਣਕਾਰੀ ਦਿੰਦੀਆਂ ਇੰਜੀ: ਕੁਲਦੀਪ ਸਿੰਘ ਉੱਪ ਮੰਡਲ ਅਫਸਰ ਪੰਜਾਬ ਰਾਜ ਪਾਵਰ ਕਾਮ ਮਿਟਿਡ ਗੜਦੀਵਾਲਾ ਨੇ ਦੱਸਿਆ ਕਿ 9 ਨਵੰਬਰ ਦਿਨ ਸੋਮਵਾਰ ਨੂੰ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ 11 ਕੇ ਵੀ ਫੀਡਰ ਮਾਨਗੜ ਕੰਡੀ, ਧੂਤਕਲਾਂ ਕੰਡੀ ਲਾਇਨ ਦੀ ਜਰੂਰੀ ਮਰੂੰਮਤ ਕਾਰਣ ਦੋਨਾਂ ਫੀਡਰਾਂ ਉੱਪਰ ਚੱਲਦੇ ਪਿੰਡਾ ਮਾਨਗੜ ਅਰਗੋਵਾਲ,ਰੰਧਾਵਾ,ਬਲਾਲਾ,ਕੁਲਾਰਾਂ ,ਡੱਫਰਮੋਖਾ,ਮਾਂਗਾ,ਗੋਂਦਪੁਰ,ਮਾਵਿਆ,ਦੌਸੜਕਾ,ਸੂਮਲਾਂ,ਪੰਡੋਰੀ,ਧੂੜਾ,ਗਿੱਲਾਂ,ਟੈਟਪਾਲਾ,ਗੱਜਾ,ਚੱਕ ਨੂਰਅਲੀ,ਖੁਰਦਾਂ,ਆਦਿ ਘਰਾਂ / ਟਿਊਵੈਲਾਂ ਦੀ ਸਪਲਾਈ ਬੰਦ ਰਹੇਗੀ।
Read Moreਮਾਨਗੜ੍ਹ ਟੋਲ ਪਲਾਜ਼ਾ ਵਿਖੇ ਕਿਸਾਨਾਂ ਦਾ ਸ਼ੰਘਰਸ਼ 30 ਵੇਂ ਦਿਨ ਵੀ ਜਾਰੀ
ਗੜ੍ਹਦੀਵਾਲਾ 7 ਅਕਤੂਬਰ (ਚੌਧਰੀ) : ਗੰਨਾ ਸੰਘਰਸ਼ ਕਮੇਟੀ ਏ ਬੀ ਸ਼ੂਗਰ ਮਿੱਲ ਰੰਧਾਵਾ (ਦਸੂਹਾ)ਵੱਲੋਂ ਇਲਾਕੇ ਦੇ ਕਿਸਾਨਾਂ ਦੇ ਸਹਿਯੋਗ ਨਾਲ ਪ੍ਰਧਾਨ ਸੁਖਪਾਲ ਸਿੰਘ ਸਹੋਤਾ ਦੀ ਅਗਵਾਈ ਹੇਠ ਕੇਂਦਰ ਦੀ ਮੋਦੀ ਸਰਕਾਰ ਦੀ ਤਰਫੋਂ ਕਿਸਾਨ ਵਿਰੋਧੀ ਬਣਾਏ ਕਾਲੇ ਕਾਨੂੰਨ ਦੇ ਖਿਲਾਫ ਮਾਨਗੜ੍ਹ ਟੋਲ ਪਲਾਜ਼ਾ ਤੇ ਦਿੱਤੇ ਜਾ ਰਹੇ ਅਣਮਿੱਥੇ ਸਮੇਂ ਦੇ ਧਰਨੇ ਦੇ 30 ਵੇਂ ਦਿਨ ਅੱਜ ਕਿਸਾਨਾਂ ਵਲੋਂ ਮੋਦੀ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਤੇ ਰੋਸ ਪ੍ਰਦਰਸ਼ਨ ਕੀਤਾ ਗਿਆ।
Read Moreਸ.ਸੰਗਤ ਸਿੰਘ ਗਿਲਜੀਆਂ ਐਮ.ਐਲ.ਏ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਅੰਬਾਲਾ ਜੱਟਾਂ ਦਾ ਉਦਘਾਟਨ
ਗੜਦੀਵਾਲਾ 7 ਅਕਤੂਬਰ (ਚੌਧਰੀ) : ਮਾਣਯੋਗ ਮੁੱਖਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਜੀ ਦੀ ਦੂਰ ਅੰਦੇਸ਼ੀ ਸੋਚ ਅਤੇ ਸ਼੍ਰੀ ਵਿਜੇ ਇੰਦਰ ਸਿੰਗਲਾ ਮਾਣਯੋਗ ਸਿੱਖਿਆ ਮੰਤਰੀ,ਪੰਜਾਬ ਜੀ ਦੀ ਯੋਗ ਅਗਵਾਈ ਹੇਠ ਅਤੇ ਸ.ਸੰਗਤ ਸਿੰਘ ਗਿਲਜੀਆਂ ਐਮ.ਐਲ.ਏ ਹਲਕਾ ਉੜਮੁੜ ਦੇ ਯਤਨਾਂ ਸਦਕਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅੰਬਾਲਾ ਜੱਟਾਂ,ਜ਼ਿਲ੍ਹਾ ਹੁਸ਼ਿਆਰਪੁਰ ਦਾ ਸਮਾਰਟ ਸਕੂਲ ਵਜੋਂ ਉਦਘਾਟਨ ਅੱਜ (7 ਨਵੰੰਬਰ) ਨੂੰ ਕਰਨ ਉਪਰੰਤ ਪੰਜਾਬ ਰਾਜ ਦੇ ਲੋਕਾਂ ਨੂੰ ਸਮਰਪਿਤ ਕੀਤਾ ਗਿਆ।
Read More3 ਕੁਇੰਟਲ 40 ਕਿਲੋ ਭੁੱਕੀ (ਚੂਰਾ ਪੋਸਤ) ਸਮੇਤ ਪੁਲਿਸ ਵਲੋਂ 3 ਤਸਕਰ ਕਾਬੂ
ਗੁਰਦਾਸਪੁਰ 7 ਨਵੰਬਰ (ਅਸ਼ਵਨੀ) : ਡਾ: ਰਜਿੰਦਰ ਸਿਘ ਸੋਹਲ, ਸੀਨੀਅਰ ਪੁਲੀਸ ਕਪਤਾਨ ਗੁਰਦਾਸਪੁਰ ਨੇ ਜਾਣਕਾਰੀ ਦਿੰਦਿਆ ਦਸਿਆ ਕਿ ਐਸ.ਆਈ, ਪ੍ਰਭਜੋਤ ਸਿੰਘ, ਮੁੱਖ ਅਫਸਰ ਥਾਣਾ ਕਾਹਨੂੰਵਾਨ ਸਮੇਤ ਪੁਲੀਸਪਾਰਟੀ ਨਾਕਾ ਬੰਦੀ ਕਰਕੇ ਟੀ ਪੁਆਇੰਟ ਤੁਗਲਵਾਲ ਵਿਖੇ ਵਹੀਕਲਾ ਦੀ ਚੈਕਿੰਗ ਕਰ ਰਿਹਾ ਸੀ
Read Moreਕੇ ਐਮ ਐਸ ਕਾਲਜ ਵਿਖੇ ਸਿਹਤ ਵਿਭਾਗ ਦੀ ਮੈਡੀਕਲ ਟੀਮ ਵੱਲੋਂ ਕੀਤੇ ਕੋਰੋਨਾ ਟੈਸਟ
ਦਸੂਹਾ 7 ਨਵੰਬਰ (ਚੌਧਰੀ) : ਆਈ.ਕੇ.ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਦੇ ਅਧੀਨ ਬੀਬੀ ਅਮਰ ਕੌਰ ਜੀ ਐਜੂਕੇਸ਼ਨਲ ਸੁਸਾਇਟੀ ਵੱਲੋਂ ਸਥਾਪਿਤ ਕੇ.ਐੱਮ.ਐਸ ਕਾਲਜ ਆਫ ਆਈ.ਟੀ. ਐਂਡ ਮੈਨੇਜਮੈਂਟ ਚੌ. ਬੰਤਾ ਸਿੰਘ ਕਲੋਨੀ ਦਸੂਹਾ ਵਿਖੇ ਚੇਅਰਮੈਨ ਚੌ. ਕੁਮਾਰ ਸੈਣੀ ਨੇ ਗੱਲਬਾਤ ਕਰਦਿਆ ਦੱਸਿਆ ਕਿ ਪੰਜਾਬ ਸਰਕਾਰ ਅਤੇ ਐਸ.ਡੀ.ਐਮ ਦਸੂਹਾ ਦੇ ਨਿਰਦੇਸ਼ਾਂ ਅਨੁਸਾਰ ਸੀਨੀਅਰ ਮੈਡੀਕਲ ਅਫ਼ਸਰ ਡਾ. ਧਰਮਪਾਲ ਅਤੇ ਉਹਨਾਂ ਦੀ ਟੀਮ ਵੱਲੋਂ ਮੈਨੇਜਮੈਂਟ ਅਤੇ ਸਮੁੱਚੇ ਸਟਾਫ ਦਾ ਕੋਰੋਨਾ ਟੈਸਟ ਕੀਤਾ ਗਿਆ।
Read Moreਵੱਡੀ ਖ਼ਬਰ: ਭਾਜਪਾ ਨੂੰ ਜ਼ੋਰ ਦਾ ਝਟਕਾ, ਭਾਜਪਾ ਸੀਨੀਅਰ ਆਗੂ ਵਿਵੇਕ ਗੁਪਤਾ ਸਮੇਤ 40 ਹੋਰ ਨੌਜਵਾਨ ਬਾਦਲ ਦਲ ਚ ਸ਼ਾਮਲ
ਗੜ੍ਹਦੀਵਾਲਾ 6 ਨਵੰਬਰ(ਚੌਧਰੀ / ਪ੍ਰਦੀਪ ਸ਼ਰਮਾ ) : ਸ਼੍ਰੋਮਣੀ ਅਕਾਲੀ ਦਲ ਵਲੋਂ ਟਾਂਡਾ ਵਿਖੇ ਵੱਡੇ ਇੱਕ ਵਿਸ਼ੇਸ ਮੀਟਿੰਗ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਜਿਲਾ ਪ੍ਰਧਾਨ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ, ਇਸਤਰੀ ਅਕਾਲੀ ਦਲ ਪ੍ਰਧਾਨ ਬੀਬੀ ਜਗੀਰ ਕੌਰ, ਸੀਨੀਅਰ ਅਕਾਲੀ ਨੇਤਾ ਤੇ ਸਾਬਕਾ ਕਮਿਸ਼ਨਰ ਲਖਵਿੰਦਰ ਸਿੰਘ ਲੱਖੀ ਗਿਲਜੀਆਂ ਹਲਕਾ ਇੰਚਾਰਜ ਅਰਵਿੰਦਰ ਸਿੰਘ ਰਸੂਲਪੁਰ,ਯੂਥ ਨੇਤਾ ਕਮਲਜੀਤ ਸਿੰਘ ਕੁਲਾਰ ਵਿਸ਼ੇਸ਼ ਤੌਰ ਤੇ ਹਾਜਰ ਹੋਏ।
Read Moreਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਜਿਲਾ ਹੁਸ਼ਿਆਰਪੁਰ ( ਨੇਪਸੁ) ਹੁਣ 23 ਨਵੰਬਰ ਨੂੰ ਕਰੇਗਾ ਜਿਲਾ ਅਰਥੀ ਫੂਕ ਮੁਜ਼ਾਹਰਾ
ਦਸੂਹਾ 7 ਨਵੰਬਰ (ਚੌਧਰੀ) : ਪੁਰਾਣੀ ਪੈਨਸਨ ਬਹਾਲੀ ਸੰਘਰਸ਼ ਕਮੇਟੀ ਜਿਲਾ ਹੁਸ਼ਿਆਰਪੁਰ ਦੇ ਜ਼ਿਲਾ ਕਨਵੀਨਰ ਸੰਜੀਵ ਧੂਤ ਤੇ ਜਿਲ੍ਹਾ ਜਨਰਲ ਸਕੱਤਰ ਤਿਲਕ ਰਾਜ ਪ੍ਰੈਸ ਨੂੰ ਜਾਰੀ ਸਾਂਝੇ ਪ੍ਰੈਸ ਬਿਆਨ ਵਿੱਚ ਕਿਹਾ ਕਿ ਪੁਰਾਣੀ ਪੈਨਸਨ ਬਹਾਲੀ ਸੰਘਰਸ਼ ਕਮੇਟੀ ਜਿਲਾ ਹੁਸ਼ਿਆਰਪੁਰ ( ਨੇਪਸੁ) ਦੀਆ ਸਟੇਟ ਵਲੋਂ ਦਿੱਤੀਆਂ ਤਹਿਸੀਲ ਰੈਲੀਆਂ ਦੀ ਸਫ਼ਲਤਾ ਤੋਂ ਬਾਅਦ ਹੁਣ 23 ਨਵੰਬਰ ਨੂੰ ਜ਼ਿਲਾ ਅਰਥੀ ਫ਼ੂਕ ਮੁਜਾਹਿਰਾ ਸ਼ਹੀਦ ਉਧਮ ਸਿੰਘ ਪਾਰਕ ਹੁਸ਼ਿਆਰਪੁਰ ,ਦੁਪਹਿਰ 12-30 ਵੱਜੇ,ਕੀਤਾ ਜਾਵੇਗਾ ,ਤਾਂ ਕਿ ਜਲਦੀ ਹੀ ਪੁਰਾਣੀ ਪੈਨਸਨ ਦਾ ਨੋਫ਼ਿਕੇਸ਼ਨ ਸਰਕਾਰ ਦੁਆਰਾ ਜਲਦੀ ਤੋਂ ਜਲਦੀ ਕਰਵਾਇਆ ਜਾ ਸਕੇ।
Read More26,27 ਨਵੰਬਰ ਨੂੰ ਦਿਲੀ ਵਲ ਕੁਚ ਕਰਨ ਦਾ ਦਿੱਤਾ ਸੱਦਾ
ਗੜਸ਼ੰਕਰ (ਅਸ਼ਵਨੀ ਸ਼ਰਮਾ) : ਰਿਲਾਇੰਸ ਮੌਲ ਗੜਸੰਕਰ ਸਾਹਮਣੇ ਸ ਜੋਗਿੰਦਰ ਸਿੰਘ ਮਹਿਤਾਬਪੁਰ ਦੀ ਪਰਧਾਨਗੀ ਹੇਠ ਹੋਈ ਰੈਲੀ ਨੂੰ ਦਰਸ਼ਨ ਸਿੰਘ ਮੱਟੂ ਸੂਬਾਈ ਆਗੂ, ਗੁਰਨੇਕ ਸਿੰਘ ਭੱਜਲ ਸੂਬਾਈ ਆਗੂ ਕੁਲ ਹਿੰਦ ਕਿਸਾਨ ਸਭਾ ਨੇ ਕੁਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੇ ਸੱਦੇ ਤੇ 26, 27 ਨਵੰਬਰ ਨੂੰ ਤਿੰਨ ਖੇਤੀਬਾੜੀ ਵਿਰੋਧੀ ਕਾਨੂੰਨ ਰੱਦ ਕਰਵਾਉਣ ਲਈ ਅਤੇ ਦੋ ਆਰਡੀਨੈਂਸ ਬਿਜਲੀ ਸੋਧ ਬਿੱਲ 2020,ਪਰਾਲੀ ਨੂੰ ਅੱਗ ਲਗਾਉਣ ਵਾਲੇ ਕਿਸਾਨ ਨੂੰ 1ਕਰੋੜ ਤਕ ਜੁਰਮਾਨਾ,5ਸਾਲ ਦੀ ਕੈਦ ਕਿਸਾਨ ਵਿਰੋਧੀ ਆਰਡੀਨੈਂਸ ਵਾਪਿਸ ਕਰਵਾਉਣ ਲਈ ਕਿਸਾਨਾਂ, ਮਜਦੂਰਾਂ, ਨੌਜਵਾਨਾਂ, ਭੈਣਾਂ ਨੂੰ ਦਿੱਲੀ ਕੂਚ ਕਰਨ ਦਾ ਸੱਦਾ ਦਿੱਤਾ।
Read Moreਬੀਤ ਭਲਾਈ ਕਮੇਟੀ ਦੀ ਅਹਿਮ ਮੀਟਿੰਗ 8 ਨਵੰਬਰ ਨੂੰ ਅਚਲਪੁਰ ‘ਚ
ਗੜਸ਼ੰਕਰ (ਅਸ਼ਵਨੀ ਸ਼ਰਮਾ) : ਇਲਾਕਾ ਬੀਤ ਦੀ ਸਵੈ ਸੇਵੀ ਬੀਤ ਭਲਾਈ ਕਮੇਟੀ ਦੀ ਅਹਿਮ ਮੀਟਿੰਗ ਕਮੇਟੀ ਦੇ ਦਫਤਰ ਅਚਲਪੁਰ ਵਿਖੇ 8 ਨਵੰਬਰ ਨੂੰ ਸ਼ਾਮ 4 ਵਜੇ ਹੋਵੇਗੀ। ਜਾਣਕਾਰੀ ਦਿੰਦੇ ਹੋਏ ਕਮੇਟੀ ਦੇ ਪ੍ਰਧਾਨ ਸੰਦੀਪ ਰਾਣਾ ਅਤੇ ਜਰਨਲ ਸਕੱਤਰ ਰੋਸ਼ਨ ਲਾਲ ਨੇ ਦਸਿਆ ਕਿ ਹਰ ਸਾਲ ਅਚਲਪੁਰ ਵਿਖੇ ਹੋਣ ਵਾਲੇ ਛਿੰਝ ਮੇਲੇ ਦੌਰਾਨ ਕਰਵਾਏ ਜਾਂਦੇ ਟੂਰਨਾਮੈਂਟ ਵਾਰੇ ਵਿਚਾਰ ਚਰਚਾ ਕੀਤੀ ਜਾਵੇਗੀ। ਉਹਨਾਂ ਨੇ ਸਮੂਹ ਅਹੁਦੇਦਾਰ ਅਤੇ ਮੈਬਰਾਂ ਨੂੰ 8 ਨਵੰਬਰ ਨੂੰ ਸਾਮ 4 ਵਜੇ ਕਮੇਟੀ ਦੇ ਦਫਤਰ ਅਚਲਪੁਰ ਵਿਖੇ ਪਹੁੰਚਣ ਦੀ ਅਪੀਲ ਕੀਤੀ।
Read Moreਮਾਨਗੜ੍ਹ ਟੋਲ ਪਲਾਜ਼ਾ ਤੇ ਕਿਸਾਨਾਂ ਦਾ ਸੰਘਰਸ਼ 29ਵੇਂ ਦਿਨ ਵੀ ਜਾਰੀ
ਗੜ੍ਹਦੀਵਾਲਾ 6 ਅਕਤੂਬਰ (ਚੌਧਰੀ) : ਗੰਨਾ ਸੰਘਰਸ਼ ਕਮੇਟੀ ਏ ਬੀ ਸ਼ੂਗਰ ਮਿੱਲ ਰੰਧਾਵਾ (ਦਸੂਹਾ)ਵੱਲੋਂ ਇਲਾਕੇ ਦੇ ਕਿਸਾਨਾਂ ਦੇ ਸਹਿਯੋਗ ਨਾਲ ਪ੍ਰਧਾਨ ਸੁਖਪਾਲ ਸਿੰਘ ਸਹੋਤਾ ਦੀ ਅਗਵਾਈ ਹੇਠ ਕੇਂਦਰ ਦੀ ਕੇਂਦਰ ਸਰਕਾਰ ਦੀ ਤਰਫੋਂ ਕਿਸਾਨ ਵਿਰੋਧੀ ਬਣਾਏ ਕਾਲੇ ਕਾਨੂੰਨ ਦੇ ਖਿਲਾਫ ਮਾਨਗੜ੍ਹ ਟੋਲ ਪਲਾਜ਼ਾ ਤੇ ਦਿੱਤੇ ਜਾ ਰਹੇ ਅਣਮਿੱਥੇ ਸਮੇਂ ਦੇ ਧਰਨੇ ਦੇ 29 ਵੇਂ ਦਿਨ ਮੋਦੀ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਡਾ: ਮੋਹਨ ਸਿੰਘ ਮੱਲ੍ਹੀ,ਜਥੇਦਾਰ ਹਰਪਾਲ ਸਿੰਘ ਡੱਫਰ, ਮਾਸਟਰ ਗੁਰਚਰਨ ਸਿੰਘ ਕਾਲਰਾ,ਬਾਬਾ ਬਗੀਚਾ ਸਿੰਘ ਡੱਫਰ, ਮਨਜੀਤ ਸਿੰਘ ਮੱਲੇਵਾਲ ਸਮੇਤ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਇਹ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹਿਣਗੇ ਅਤੇ ਜੇਕਰ ਆਉਣ ਵਾਲੇ ਸਮੇਂ ਵਿੱਚ ਕੇਂਦਰ ਦੀ ਸਰਕਾਰ ਨੇ ਖੇਤੀ ਸਬੰਧੀ ਕਾਲੇ ਕਾਨੂੰਨ ਵਾਪਸ ਨਾ ਲਏ ਤਾਂ ਇਸ ਸੰਘਰਸ਼ ਨੂੰ ਇੱਕ ਮੁਹਿੰਮ ਵਿੱਚ ਵਿੱਢਣ ਲਈ ਕੋਈ ਦੇਰ ਨਹੀਂ ਲੱਗੇਗੀ।ਉਨਾਂ ਕਿਹਾ ਕਿ ਕੇਂਦਰ ਸਰਕਾਰ ਜਿਸ ਤਰਾਾਂ ਕਿਸਾਨਾਂ ਅਤੇ ਆਮ ਜਨਤਾ ਨਾਲ ਧੱੱਕੇਸ਼ਾਹੀ ਕਰ ਰਹੀ ਹੈ ਇਸਲਈ ਆਉਣ ਵਾਾਲ ਸਮਾਂ ਉਸ ਲਈ ਘਾਤਕ ਸਿੱਧ ਹੋਵੇਗਾ। ਇਸ ਮੌਕੇ ਜਗਦੀਸ਼ ਸਿੰਘ, ਪੰਜਾਬ ਸਿੰਘ, ਜਸਵਿੰਦਰ ਸਿੰਘ ਸਹੋਤਾ ਡੱਫ਼ਰ,ਜਰਨੈਲ ਸਿੰਘ, ਗੁਰਜੀਤ ਸਿੰਘ, ਜਗਜੀਤ ਸਿੰਘ,ਰੇਸ਼ਮ ਸਿੰਘ, ਨੰਬਰਦਾਰ ਸੁਖਵੀਰ ਸਿੰਘ ਭਾਨਾ ,ਗੋਪਾਲ ਕ੍ਰਿਸ਼ਨ ਸ਼ਰਮਾ ਭਾਨਾ, ਸਤਨਾਮ ਸਿੰਘ, ਸੁਖਵਿੰਦਰ ਸਿੰਘ ਮਾਨਗਡ਼੍ਹ, ਹਰਜੀਤ ਸਿੰਘ ਮਿਰਜਾਪੁਰ, ਅਜੀਤ ਸਿੰਘ ਕਾਲਰਾ, ਮਲਕੀਤ ਸਿੰਘ ਕਾਲਰਾ , ਪਵਿੱਤਰ ਸਿੰਘ ਭਾਨਾ,ਕਮਲਜੀਤ ਸਿੰਘ, ਸੁਖਬੀਰ ਸਿੰਘ,ਸ਼ੇਰਾ ਮਾਨਗੜ੍ਹ ਆਦਿ ਸਮੇਤ ਭਾਰੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ।
Read Moreਸੇਬਾਂ ਵਾਲ਼ੀਆਂ ਪੇਟੀਆਂ ਵਿੱਚ ਛੁਪਾ ਕੇ ਰੱਖੀ 340 ਕਿੱਲੋ ਚੂਰਾ ਪੋਸਤ ਸਮੇਤ ਤਿੰਨ ਗਿਰਫਤਾਰ
ਗੁਰਦਾਸਪੁਰ 6 ਨਵੰਬਰ ( ਅਸ਼ਵਨੀ ) :- ਸੇਬਾ ਵਾਲ਼ੀਆਂ ਪੇਟੀਆਂ ਵਿੱਚ ਛੁਪਾ ਕੇ ਲਿਆਂਦੀ 19 ਬੋਰੀਆਂ ( 340 ਕਿੱਲੋ ) ਚੂਰਾ ਪੋਸਤ ( ਭੁੱਕੀ ) ਬਰਾਮਦ ਅਤੇ 3 ਵਿਅਕਤੀਆਂ ਨੂੰ ਪੁਲਿਸ ਵੱਲੋਂ ਗਿ੍ਰਫਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ।ਇਸ ਸਬੰਧੀ ਪ੍ਰਭਜੋਤ ਸਿੰਘ ਥਾਣਾ ਮੁਖੀ ਪੁਲਿਸ ਸਟੇਸ਼ਨ ਕਾਹਨੂੰਵਾਨ ਨੇ ਦਸਿਆ ਕਿ ਉਹ ਥਾਣੇ ਵਿਖੇ ਹਾਜ਼ਰ ਸਨ ਤਾਂ ਮੇਜਰ ਸਿੰਘ ਐਸ ਆਈ ਨੇ ਫ਼ੋਨ ਕਰ ਕੇ ਦਸਿਆਂ ਕਿ ਉਸ ਨੇ ਮੁਖ਼ਬਰ ਦੀ ਸੂਚਨਾ ਤੇ ਟੀ ਪੁਆਇੰਟ ਤੁਗਲਵਾਲ ਵਿਖੇ ਨਾਕਾਬੰਦੀ ਕਰਕੇ ਗੁਰਦਾਸਪੁਰ ਸਾਈਡ ਤੋਂ ਆ ਰਹੇ ਇਕ ਟੱਕਰ ਅਤੇ ਇਸ ਵਿੱਚ ਸਵਾਰ ਤਿੰਨ ਵਿਅਕਤੀਆਂ ਰਾਜਵਿੰਦਰ ਸਿੰਘ ਉਰਫ ਰਾਜੂ,ਗੁਰਜੋਤ ਸਿੰਘ ਉਰਫ ਲਾਡੀ ਪੁਤਰਾਨ ਦੀਦਾਰ ਸਿੰਘ ਵਾਸੀਆਨ ਅੋਲਖ ਖ਼ੁਰਦ ਅਤੇ ਨਿਰਮਲ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਪਿੰਡ ਮੱਲਾ ਨੂੰ ਸ਼ੱਕ ਦੇ ਅਧਾਰ ਉੱਪਰ ਰੋਕਿਆ ਤਾਂ ਇਹਨਾਂ ਪਾਸ ਨਸ਼ੀਲਾ ਪਦਾਰਥ ਹੋਣ ਦਾ ਸ਼ੱਕ ਹੈ ਕਾਰਵਾਈ ਲਈ ਮੋਕਾਂ ਉੱਪਰ ਪੁੱਜੋ ਇਸ ਤੇ ਕਾਰਵਾਈ ਕਰਦੇ ਹੋਏ ਉਹ ਮੋਕੇ ਤੇ ਪੁੱਜੇ ਅਤੇ ਕੁਲਵਿੰਦਰ ਸਿੰਘ ਉਪ ਪੁਲਿਸ ਕਪਤਾਨ ਦਿਹਾਤੀ ਗੁਰਦਾਸਪੁਰ ਦੀ ਨਿਗਰਾਨੀ ਹੇਠ ਮੇਜਰ ਸਿੰਘ ਸਬ ਇੰਸਪੈਕਟਰ ਵੱਲੋਂ ਰੋਕੇ ਹੋਏ ਟੱਕਰ ਨੰਬਰ ਪੀ ਬੀ 06 -ਆਈ- 2981 ਅਤੇ ਵਿਅਕਤੀਆਂ ਦੀ ਤਲਾਸ਼ੀ ਕੀਤੀ ਗਈ ਤਾਂ ਟੂਲ ਬਾਕਸ ਦੇ ਪਿਛਲੇ ਪਾਸੇ ਸੇਬਾ ਦੀਆ ਪੇਟੀਆਂ ਦੇ ਉੱਪਰ 19 ਬੋਰੀਆਂ ਵਿੱਚ ਭਰੀ ਹੋਈ 340 ਕਿੱਲੋ ਚੂਰਾ ਪੋਸਤ ਬਰਾਮਦ ਹੋਈ । ਪੁਲਿਸ ਵੱਲੋਂ ਉਕਤ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅੱਗੇ ਕਾਰਵਾਈ ਕੀਤੀ ਜਾ ਰਹੀ ਹੈ ।
Read Moreਕਨੇਡਾ ਭੇਜਣ ਦੇ ਨਾਂ ਤੇ 10 ਲੱਖ 25 ਹਜ਼ਾਰ ਰੁਪਏ ਅਤੇ ਇਕ ਹਜ਼ਾਰ ਅਮਰੀਕਨ ਡਾਲਰ ਠੱਗਣ ਦੇ ਦੋਸ਼ ਵਿੱਚ ਪਤੀ-ਪਤਨੀ ਵਿਰੁੱਧ ਮਾਮਲਾ ਦਰਜ
ਗੁਰਦਾਸਪੁਰ 5 ਨਵੰਬਰ ( ਅਸ਼ਵਨੀ ) :- ਕਨੇਡਾ ਭੇਜਣ ਦੇ ਨਾ ਤੇ 10 ਲੱਖ 25 ਹਜ਼ਾਰ ਰੁਪਏ ਠੱਗਣ ਦੇ ਦੋਸ਼ ਵਿੱਚ ਪੁਲਿਸ ਸਟੇਸ਼ਨ ਭੈਣੀ ਮੀਆਂ ਖਾਂ ਦੀ ਪੁਲਿਸ ਵੱਲੋਂ ਪਤੀ -ਪਤਨੀ ਦੇ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ।ਲਖਵਿੰਦਰ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਕਿਸ਼ਨਪੁਰ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਕਿ ਸੁਰਜੀਤ ਸਿੰਘ ਪੁੱਤਰ ਸਰਵਨ ਸਿੰਘ ਅਤੇ ਗੁਰਪ੍ਰੀਤ ਕੋਰ ਪਤਨੀ ਸੁਰਜੀਤ ਸਿੰਘ ਵਾਸੀ ਪਿੰਡ ਭਿਖਾਰੀ ਹਾਰਣੀ ਨੇ ਉਸ ਦੇ ਲੜਕੇ ਗੁਰਪ੍ਰੀਤ ਸਿੰਘ ਨੂੰ ਕਨੇਡਾ ਭੇਜਣ ਦੇ ਨਾ ਤੇ 10 ਲੱਖ 25 ਹਜ਼ਾਰ ਰੁਪਏ ਅਤੇ ਇਕ ਹਜ਼ਾਰ ਅਮਰੀਕਨ ਡਾਲਰ ਲਏ ਸਨ ਪਰ ਉਕਤ ਨੇ ਨਾ ਤਾਂ ਉਸ ਦੀ ਬੇਟੇ ਨੂੰ ਕਨੇਡਾ ਭੇਜਿਆ ਅਤੇ ਨਾ ਹੀ ਉਸ ਪਾਸੋਂ ਲਏ ਹੋਏ ਪੈਸੇ ਵਾਪਿਸ ਕੀਤੇ ਗਏ ਇਸ ਸ਼ਿਕਾਇਤ ਦੀ ਜਾਂਚ ੳਪ ਪੁਲਿਸ ਕਪਤਾਨ ਇਨਵੇਸਟੀਗੇਸ਼ਨ ਗੁਰਦਾਸਪੁਰ ਵਲੋ ਕਰਨ ੳਪਰਾਂਤ ਪਤੀ – ਪਤਨੀ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ ।
Read Moreਪੰਜਾਬ ਸਰਕਾਰ ਵੱਲੋਂ 16 ਨਵੰਬਰ ਤੋਂ ਯੂਨੀਵਰਸਿਟੀ ਅਤੇ ਵਿੱਦਿਅਕ ਅਦਾਰੇ ਖੋਲਣ ਦੇ ਫੈਸਲੇ ਤੇ ਕੇ.ਐੱਮ.ਐਸ ਕਾਲਜ ਦੇ ਵਿਦਿਆਰਥੀਆਂ ‘ਚ ਭਾਰੀ ਉਤਸ਼ਾਹ : ਪ੍ਰਿੰਸੀਪਲ ਡਾ. ਸ਼ਬਨਮ ਕੌਰ
ਦਸੂਹਾ 6 ਨਵੰਬਰ (ਚੌਧਰੀ) : ਆਈ.ਕੇ.ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਦੇ ਅਧੀਨ ਬੀਬੀ ਅਮਰ ਕੌਰ ਜੀ ਐਜੂਕੇਸ਼ਨਲ ਸੁਸਾਇਟੀ ਵੱਲੋਂ ਸਥਾਪਿਤ ਕੇ.ਐੱਮ.ਐਸ ਕਾਲਜ ਆਫ ਆਈ.ਟੀ. ਐਂਡ ਮੈਨੇਜਮੈਂਟ ਚੌ. ਬੰਤਾ ਸਿੰਘ ਕਲੋਨੀ ਦਸੂਹਾ ਵਿਖੇ ਸਰਕਾਰ ਦੁਆਰਾ 16 ਨਵੰਬਰ ਤੋਂ ਪੰਜਾਬ ਦੇ ਸਾਰੇ ਕਾਲਜ ਅਤੇ ਯੂਨੀਵਰਸਿਟੀ ਖੋਲਣ ਦੇ ਫੈਸਲੇ ਨਾਲ ਵਿਦਿਆਰਥੀਆਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਕਰੀਬ 8 ਮਹੀਨੇ ਪਹਿਲਾ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਪੂਰੇ ਦੇਸ਼ ਵਿੱਚ ਸਾਰੇ ਵਿੱਦਿਅਕ ਅਦਾਰੇ ਬੰਦ ਕਰ ਦਿੱਤੇ ਗਏ ਸਨ।
Read MoreLATEST NEWS.. ਵਿਵੇਕ ਗੁਪਤਾ ਵਲੋਂ ਦਿੱਤੇ ਅਸਤੀਫੇ ਤੇ ਭਾਜਪਾ ਸ਼ਹਿਰੀ ਪ੍ਰਧਾਨ ਗੜ੍ਹਦੀਵਾਲਾ ਦਾ ਵੱਡਾ ਬਿਆਨ More Read..
ਗੜ੍ਹਦੀਵਾਲਾ 6 ਨਵੰਬਰ (CDT) : 5 ਨਵੰਬਰ ਨੂੰ ਗੜਦੀਵਾਲਾ ਤੋਂ ਭਾਜਪਾ ਦੇ ਸ਼ਹਿਰੀ ਜਨਰਲ ਸਕੱਤਰ ਵਿਵੇਕ ਗੁਪਤਾ ਨੇ ਇੱਕ ਪ੍ਰੈਸ ਨੋਟ ਜਾਰੀ ਕਰਦਿਆਂ ਪਾਰਟੀ ਦੀਆਂ ਕੂਟ ਨਿਤੀਆਂ ਦੇ ਚਲਦਿਆਂ ਆਪਣੇ ਪਾਰਟੀ ਦੇ ਆਹੁਦੇ ਅਤੇ ਮੈਂਬਰਸ਼ਿਪ ਤੋਂ ਅਸਤੀਫ਼ਾ ਦਿੱਤਾ ਸੀ। ਜਿਸ ਨਾਲ ਗੜ੍ਹਦੀਵਾਲਾ ‘ਚ ਭਾਜਪਾ ਦੇ ਸੀਨੀਅਰ ਮੈਂਬਰਾ ਵਿਚ ਹਲਚਲ ਸ਼ੂਰੂ ਹੋ ਗਈ ਸੀ।ਵਿਵੇਕ ਗੁਪਤਾ ਵਲੋਂ ਦਿੱਤੇ ਅਸਤੀਫ਼ੇ ਤੇ ਗੜਦੀਵਾਲਾ ਤੋਂ ਭਾਜਾਪਾ ਦੇ ਸ਼ਹਿਰੀ ਪ੍ਰਧਾਨ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ। ਉਨ੍ਹਾਂ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਕਿ ਵਿਵੇਕ ਗੁਪਤਾ ਭਾਜਪਾ ਦੇ ਨਾਲ ਆਪਣੇ ਆਪ ਹੀ ਜੁੜੇ ਸਨ। ਉਨਾਂ ਕਿਹਾ ਕਿ ਵਿਵੇਕ ਗੁਪਤਾ ਦੇ ਕੋਲ ਨਾ ਹੀ ਸ਼ਹਿਰੀ ਜਨਰਲ ਸਕੱਤਰ ਅਤੇ ਨਾ ਹੀ ਕੋਈ ਹੋਰ ਆਹੁਦਾ ਸੀ,ਉਹਨਾਂ ਨੇ ਕਿਸ ਆਹੁਦੇ ਤੋਂ ਅਸਤੀਫਾ ਦਿੱਤਾ ਹੈ ਇਸ ਬਾਰੇ ਉਹ ਹੀ ਦੱਸ ਸਕਦੇ ਹਨ। ਉਨਾਂ ਵਲੋਂ ਦਿੱਤੇ ਅਸਤੀਫੇ ਨਾਲ ਭਾਜਪਾ ਨੂੰ ਕੋਈ ਫਰਕ ਨਹੀਂ ਪੈਂਦਾ। ਉਨ੍ਹਾਂ ਕਿਹਾ ਕਿ ਮੈਂ ਬਤੌਰ ਸ਼ਹਿਰੀ ਪ੍ਰਧਾਨ ਹੋਣ ਦੇ ਨਾਤੇ ਇਸ ਅਸਤੀਫੇ ਦਾ ਪੂਰਨ ਤੌਰ ਤੇ ਖੰਡਨ ਕਰਦਾ ਹਾਂ।
Read Moreਕਨੇਡਾ ਸੱਟਡੀ ਵੀਜ਼ਾ ਤੇ ਭੇਜਣ ਦੇ ਨਾਂ ਤੇ 8 ਲੱਖ ਰੁਪਏ ਠੱਗਣ ਦੇ ਦੋਸ਼ ‘ਚ ਦੋ ਵਿਰੁੱਧ ਮਾਮਲਾ ਦਰਜ
ਗੁਰਦਾਸਪੁਰ 5 ਨਵੰਬਰ ( ਅਸ਼ਵਨੀ ) : ਕਨੇਡਾ ਸੱਟਡੀ ਵੀਜ਼ਾ ਤੇ ਭੇਜਣ ਦੇ ਨਾ ਤੇ 8 ਲੱਖ ਰੁਪਏ ਠੱਗਣ ਦੇ ਦੋਸ਼ ਵਿੱਚ ਪੁਲਿਸ ਸਟੇਸ਼ਨ ਸਿਟੀ ਗੁਰਦਾਸਪੁਰ ਦੀ ਪੁਲਿਸ ਵੱਲੋਂ ਦੋ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ।
Read Moreਜਦੋਂ ਤੱਕ ਕਾਲੇ ਕਾਨੂੰਨਾਂ ਨੂੰ ਰੱਦ ਨਹੀਂ ਕੀਤਾ ਜਾਂਦਾ,ਉਦੋਂ ਤੱਕ ਇਹ ਸੰਘਰਸ਼ ਇਸੇ ਤਰ੍ਹਾਂ ਚਲਦੇ ਰਹਿਣਗੇ : ਕਿਸਾਨ ਜੱਥੇਬੰਦੀਆਂ
ਗੜ੍ਹਦੀਵਾਲਾ 5 ਨਵੰਬਰ (ਚੌਧਰੀ /ਪ੍ਰਦੀਪ ਸ਼ਰਮਾ) : ਅੱਜ ਮਾਨਗੜ੍ਹ ਟੋਲ ਪਲਾਜ਼ਾ ਤੇ ਗੰਨਾ ਸੰਘਰਸ਼ ਕਮੇਟੀ ਦੇ ਪ੍ਰਧਾਨ ਸੁੱਖਪਾਲ ਸਿੰਘ ਸਹੋਤਾ ਦੀ ਅਗਵਾਈ ਹੇਠ ਕੇਂਦਰ ਦੀ ਮੋਦੀ ਸਰਕਾਰ ਵਲੋਂ ਖੇਤੀ ਸੰਬੰਧੀ ਪਾਸ ਕੀਤੇ ਗਏ ਕਨੂੰਨ ਦੇ ਖਿਲਾਫ ਦਿੱਤੇ ਜਾ ਰਹੇ ਧਰਨੇ ਦੇ 28ਵੇਂ ਦਿਨ ਕਿਸਾਨਾਂ ਵਲੋਂ ਵੱਖ-2 ਕਿਸਾਨ ਜਥੇਬੰਦੀਆਂ ਦੇ ਸੱਦੇ ਤੇ 12 ਤੋਂ 4 ਵਜੇ ਤੱਕ ਭਾਰੀ ਗਿਣਤੀ ਵਿੱਚ ਇਕੱਤਰ ਹੋ ਕੇ ਜਾਮ ਲਗਾ ਕੇ ਮੋਦੀ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕਰਕੇ ਪਿੱਟ ਸਿਆਪਾ ਕੀਤਾ ਗਿਆ।
Read Moreਸਿੰਘਲੈਂਡ ਸੰਸਥਾ ਵਲੋਂ ਇੱਕ ਹੋਰ ਵੱਡਾ ਉਪਰਾਲਾ, ਲੋੜਵੰਦ ਭੈਣ ਦੇ ਇਲਾਜ ਲਈ 20 ਹਜ਼ਾਰ ਰੁਪਏ ਦੀ ਆਰਥਿਕ ਮੱਦਦ
ਗੜ੍ਹਦੀਵਾਲਾ 5 ਨਵੰਬਰ (ਚੌਧਰੀ) : ਸਿੰਘਲੈਂਡ ਸੰਸਥਾ ਵਲੋਂ ਪ੍ਰਧਾਨ ਅੰਮ੍ਰਿਤ ਪਾਲ ਸਿੰਘ ਢਿੱਲੋ ਦੀ ਅਗਵਾਾਈ ਹੇਠ ਆਪਣੇ ਸਮਾਜ ਭਲਾਈ ਦੇ ਕੰਮਾਂ ਨੂੰ ਅੱਗੇ ਵਧਾਉਂਦੇ ਹੋਏ ਅੱਜ ਮਮਤਾ ਰਾਣੀ ਨਿਵਾਸੀ ਪਿੰਡ ਤਲਵੰਡੀ ਕਾਨੂੰਗੋ ਜਿਲਾ ਹੁਸ਼ਿਆਰਪੁਰ ਦੇ ਇਲਾਜ ਲਈ 20 ਹਜ਼ਾਰ ਰੁਪਏ ਦੀ ਆਰਥਿਕ ਮਦਦ ਦਿੱਤੀ ਹੈ। ਇਸ ਮੌਕੇ ਸਸਾਇਟੀ ਮੈਂਬਰਾਂ ਨੇ ਦੱਸਿਆ ਕਿ ਮਮਤਾ ਰਾਣੀ ਦੇ ਦਿਮਾਗ ਵਿਚ ਨਾੜਾਂ ਕਠੀਆਂ ਹੋਣ ਨਾਲ਼ ਪਿਛਲੇ ਇਕ ਸਾਲ ਤੋਂ ਉਹ ਬੀਮਾਰ ਹਨ।ਜਿਸ ਦਾ ਇਲਾਜ ਹੁਸ਼ਿਆਰਪੁਰ ਦੇ ਇੱਕ ਨਿੱਜੀ ਹਸਪਤਾਲ ਵਿਚ ਚੱਲ ਰਿਹਾ ਹੈ।ਉੱਥੋਂ ਦੇ ਡਾਕਟਰਾਂ ਨੇ ਮਮਤਾ ਰਾਣੀ ਨੂੰ ਪੀ ਜੀ ਆਈ ਚੰਡੀਗੜ੍ਹ ਵਿਖੇ ਆਪਣਾ ਅਪ੍ਰੇਸ਼ਨ ਕਰਵਾਉਣ ਲਈ ਸਲਾਹ ਦਿੱਤੀ ਹੈ।
Read Moreਐਸ.ਸੀ.ਕਮਿਸ਼ਨਰ ਮੈਂਬਰ ਸ਼ਿਕਾਇਤ ਦੀ ਪੜਤਾਲ ਕਰਨ ਪਹੁੰਚੇ ਪਿੰਡ ਸਿਹੋੜਾ
ਪਠਾਨਕੋਟ: 5 ਨਵੰਬਰ ( ਅਸ਼ਵਨੀ ) : ਐਸ.ਸੀ. ਕਮਿਸ਼ਨਰ ਪੰਜਾਬ ਦੇਂ ਦੋਂ ਮੈਂਬਰਾਂ ਵੱਲੋਂ ਜਿਲਾ ਪਠਾਨਕੋਟ ਦੇ ਪਿੰਡ ਸਿਹੋੜਾ ਵਿਖੇ ਪਹੁੰਚ ਕੇ ਸਿਹੋੜਾ ਨਿਵਾਸੀ ਇੱਕ ਵਿਅਕਤੀ ਜਿਸ ਨੇ ਕਮਿਸ਼ਨ ਨੂੰ ਸਿਕਾਇਤ ਕੀਤੀ ਸੀ ਦੀ ਦੀ ਜਾਂਚ ਪੜਤਾਲ ਕੀਤੀ ਗਈ । ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨਰ ਪੰਜਾਬ ਵੱਲੋਂ ਆਈ ਟੀਮ ਵਿੱਚ ਮੈਂਬਰ ਸ. ਤਰਸੇਮ ਸਿੰਘ ਸਿਆਲਕਾ ਅਤੇ ਸ੍ਰੀ ਰਾਜ ਕੁਮਾਰ ਹੰਸ ਸਾਮਲ ਸਨ।ਇਸ ਮੋਕੇ ਤੇ ਜਿਲਾ ਪ੍ਰਸਾਸਨ ਵੱਲੋਂ ਸ.ਗੁਰਸਿਮਰਨ ਸਿੰਘ ਢਿੱਲੋਂ ਐਸ.ਡੀ.ਐਮ. ਪਠਾਨਕੋਟ, ਪਰਮਪਾਲ ਸਿੰਘ ਜਿਲ•ਾ ਵਿਕਾਸ ਤੇ ਪੰਚਾਇਤ ਅਫਸ਼ਰ, ਰਾਮ ਲੁਭਾਇਆ ਸੁਚਨਾ ਤੇ ਲੋਕ ਸੰਪਰਕ ਅਫਸ਼ਰ ਪਠਾਨਕੋਟ ਅਤੇ ਪੁਲਿਸ ਦੇ ਉੱਚ ਅਧਿਕਾਰੀ ਵੀ ਹਾਜ਼ਰ ਸਨ।
Read Moreਨਸ਼ੇ ਵਾਲ਼ੀਆਂ 490 ਗੋਲ਼ੀਆਂ ਸਮੇਤ 4 ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈਣ ਦਾ ਦਾਅਵਾ
ਗੁਰਦਾਸਪੁਰ 5 ਨਵੰਬਰ ( ਅਸ਼ਵਨੀ ) : ਪੁਲਿਸ ਸਟੇਸ਼ਨ ਸਿਟੀ ਗੁਰਦਾਸਪੁਰ ਅਤੇ ਪੁਲਿਸ ਸਟੇਸ਼ਨ ਕਲਾਨੋਰ ਦੀ ਪੁਲਿਸ ਵੱਲੋਂ ਨਸ਼ੇ ਵਾਲ਼ੀਆਂ 490 ਗੋਲ਼ੀਆਂ ਸਮੇਤ 4 ਵਿਅਕਤੀਆਂ ਨੂੰ ਪੁਲਿਸ ਵੱਲੋਂ ਹਿਰਾਸਤ ਵਿੱਚ ਲੈਣ ਦਾ ਦਾਅਵਾ ਕੀਤਾ ਗਿਆ ਹੈ ।
Read Moreਅੱਜ ਰਿਲਾਇੰਸ ਪੰਪ ਗੜਸ਼ੰਕਰ ਅਗੇ ਚਕਾ ਜਾਮ ਕੀਤਾ ਜਾਵੇਗਾ
ਗੜਸ਼ੰਕਰ 5 ਨਵੰਬਰ (ਅਸ਼ਵਨੀ ਸ਼ਰਮਾ) : ਦੇਸ਼ ਦੀਆਂ ਸਮੂਹ ਕਿਸਾਨ ਯੂਨੀਅਨਾ ਵਲੋ ਦਿੱਤੇ ਦੇਸ਼ ਪੱਧਰੀ ਚੱਕਾ ਜਾਮ ਦੇ ਸੱਦੇ ਤਹਿਤ ਅੱਜ ਗੜਸ਼ੰਕਰ ਤਹਿਸੀਲ ਦੇ ਸਮੂਹ ਕਿਸਾਨਾ ਵਲੋ ਗੜਸ਼ੰਕਰ- ਚੰਡੀਗੜ੍ਹ ਰੋਡ ਤੇ ਪਿੰਡ ਪਨਾਮ ਸਥਿਤ ਰਿਲਾਇੰਸ ਦੇ ਪੈਟਰੋਲ ਪੰਪ ਅੱਗੇ ਚੱਕਾ ਜਾਮ ਕੀਤਾ ਜਾਵੇਗਾ ।
Read MoreBREAKING..ਬੀਣੇਵਾਲ ਬੀਤ ਨਜਦੀਕ ਨੌਜਵਾਨ ਦੀ ਮਿਲੀ ਲਾਸ਼, ਪੁਲਿਸ ਜਾਂਚ ‘ਚ ਜੁਟੀ
ਗੜਸ਼ੰਕਰ (ਅਸ਼ਵਨੀ ਸ਼ਰਮਾ) : ਸਥਾਨਕ ਸ਼ਹਿਰ ਤੋਂ ਨਜ਼ਦੀਕੀ ਪੈਦੇ ਪਿੰਡ ਬੀਣੇਵਾਲ ਬੀਤ ਕੋਲੋ ਇਕ ਨੌਜਵਾਨ ਦੀ ਲਾਸ਼ ਬਰਾਮਦ ਹੋਈ ਹੈ। ਮੌਕੇ ਤੇ ਪੁਲਿਸ ਚੌਕੀ ਬੀਣੇਵਾਲ ਬੀਤ ਦੇ ਇੰਚਾਰਜ ਸਬ ਇੰਸਪੈਕਟਰ ਸਤਵਿੰਦਰ ਸਿੰਘ ਪੁਲਿਸ ਪਾਰਟੀ ਨਾਲ ਪਹੁੰਚ ਕੇ ਕਾਰਵਾਈ ਅਮਲ ਚ ਲਿਆਂਦੀ। ਚੌਕੀ ਇੰਚਾਰਜ ਸਤਵਿੰਦਰ ਸਿੰਘ ਨੇ ਦਸਿਆ ਕਿ ਲਾਸ਼ ਦੀ ਤਲਾਸ਼ੀ ਲੈਣ ਤੇ ਜੇਬ ਵਿੱਚੋਂ ਅਧਾਰ ਕਾਰਡ ਤੇ ਹੋਰ ਕਾਗਜ਼ਾਤ ਤੋਂ ਮਿ੍ਤਕ ਦੀ ਪਹਿਚਾਣ ਨਵਜੋਤ ਸਿੰਘ (ਉਮਰ 30ਸਾਲ) ਪੁੱਤਰ ਜਸਵੰਤ ਸਿੰਘ ਵਾਸੀ ਪਲਾਸੀ ਕਲਾ ਤਹਿਸੀਲ ਨਾਲਾਗੜ੍ਹ (ਹਿਮਾਚਲ ਪ੍ਰਦੇਸ਼) ਵਜੋਂ ਹੋਈ। ਉਹਨਾਂ ਨੇ ਦਸਿਆ ਕਿ ਮਿ੍ਤਕ ਦੇ ਪਰਿਵਾਰ ਨੂੰ ਇਤਲਾਹ ਦੇ ਦਿੱਤੀ ਗਈ ਹੈ ਅਤੇ ਲਾਸ਼ ਨੂੰ ਸਿਵਲ ਹਸਪਤਾਲ ਗੜਸ਼ੰਕਰ ਵਿਖੇ ਰਖ ਦਿੱਤਾ ਗਿਆ ਹੈ ਅਤੇ ਪਰਿਵਾਰ ਦੇ ਆਉਣ ਤੋਂ ਬਾਅਦ ਅਗਲੇਰੀ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ।
Read Moreਮਾਨਗੜ੍ਹ ਟੋਲ ਪਲਾਜ਼ਾ ਤੇ ਕਿਸਾਨਾਂ ਵਲੋਂ 27 ਵੇਂ ਦਿਨ ਵੀ ਸੰਘਰਸ਼ ਜਾਰੀ
ਗੜ੍ਹਦੀਵਾਲਾ 4 ਨਵੰੰਬਰ(ਚੌਧਰੀ) : ਗੰਨਾ ਸੰਘਰਸ਼ ਕਮੇਟੀ ਏ ਬੀ ਸ਼ੂਗਰ ਮਿੱਲ ਰੰਧਾਵਾ (ਦਸੂਹਾ)ਵੱਲੋਂ ਇਲਾਕੇ ਦੇ ਕਿਸਾਨਾਂ ਦੇ ਸਹਿਯੋਗ ਨਾਲ ਪ੍ਰਧਾਨ ਸੁਖਪਾਲ ਸਿੰਘ ਸਹੋਤਾ ਦੀ ਅਗਵਾਈ ਹੇਠ ਕੇਂਦਰ ਦੀ ਮੋਦੀ ਸਰਕਾਰ ਦੀ ਤਰਫੋਂ ਕਿਸਾਨ ਵਿਰੋਧੀ ਬਣਾਏ ਕਾਲੇ ਕਾਨੂੰਨ ਦੇ ਖਿਲਾਫ ਮਾਨਗੜ੍ਹ ਟੋਲ ਪਲਾਜ਼ਾ ਤੇ ਦਿੱਤੇ ਜਾ ਰਹੇ ਅਣਮਿੱਥੇ ਸਮੇਂ ਦੇ ਧਰਨੇ ਦੇ 27ਵੇਂ ਦਿਨ ਮੋਦੀ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ।
Read Moreਜਰੂਰੀ ਮਰੂੰਮਤ ਕਾਰਣ ਸ਼ੁਕਰਵਾਰ ਅਤੇ ਸ਼ਨੀਵਾਰ ਬਿਜਲੀ ਸਪਲਾਈ ਬੰਦ ਰਹੇਗੀ
ਗੜ੍ਹਦੀਵਾਲਾ 4 ਅਕਤੂਬਰ (ਚੌਧਰੀ) : ਪ੍ਰੈਸ ਨੂੰ ਜਾਣਕਾਰੀ ਦਿੰਦੀਆਂ ਇੰਜੀ: ਕੁਲਦੀਪ ਸਿੰਘ ਉੱਪ ਮੰਡਲ ਅਫਸਰ ਪੰਜਾਬ ਰਾਜ ਪਾਵਰ ਕਾਮ ਮਿਟਿਡ ਗੜਦੀਵਾਲਾ ਨੇ ਦੱਸਿਆ ਕਿ 6 ਨਵੰਬਰ ਦਿਨ ਸ਼ੁਕਰਵਾਰ ਨੂੰ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ 11 ਕੇ ਵੀ ਮਸਤੀਵਾਲ ਫੀਡਰ ਲਾਇਨ ਦੀ ਜਰੂਰੀਮਰੂੰਮਤ ਕਾਰਣ ਪਿੰਡ ਮਿਰਜਾਪੁਰ,ਰਾਣਾ, ਕੰਢਾਲਿਆ,ਜੰਡੇ,ਗੋਦਪੁਰ ਫੀਲਡ,ਮਸਤੀਬਵਾਲ,ਸੇਖਾਂ,ਕਟੋਹੜ
,ਰਘਵਾਲ,ਮਨਹੋਤੇ,ਕੁਕਰਾਲੀ,ਭਟੋਲੀ,ਕੁਕਰਾਲੀ,ਨਰੂੜ,ਖੰਗਵਾੜੀ ਘਰਾ/ਟਿਊਵੈਲਾ ਦੀ ਸਪਲਾਈ ਬੰਦ ਰਹੇਗੀ।
112 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਦੋ ਵਿਅਕਤੀ ਪੁਲਿਸ ਦੇ ਹੱਥੇ ਚੜ੍ਹੇ
ਗੜ੍ਹਦੀਵਾਲਾ 4 ਅਕਤੂਬਰ (ਚੌਧਰੀ) : ਸਥਾਨਕ ਪੁਲਸ ਵੱਲੋਂ ਨਾਕੇ ਦੌਰਾਨ 2 ਵਿਅਕਤੀ ਆ ਨੂੰ 112 ਬੋਤਲਾਂ ਨਜਾਇਜ਼ ਸਰਾਬ ਸਹਿਤ ਕਾਬੂ ਕੀਤਾ ਹੈ।ਇਸ ਸਬੰਧ ਵਿੱਚ ਗੜ੍ਹਦੀਵਾਲਾ ਐਸ ਐਚ ਓ ਇੰਸਪੈਕਟਰ ਬਲਵਿੰਦਰ ਪਾਲ ਨੇ ਦੱਸਿਆ ਕਿਏ.ਐਸ.ਆਈ ਸਿਕੰਦਰ ਸਿੰਘ ਸਮੇਤ ਪੁਲਿਸ ਕਰਮਚਾਰੀਆਂ ਦੇ ਗਸ਼ਤ ਬਾ ਚੈਕਿੰਗ ਸ਼ੱਕੀ ਤੇ ਭੈੜੇ ਪੁਰਸ਼ਾਂ ਦੇ ਸਬੰਧ ਪਿੰਡ ਭੱਟਲਾ ਸਕੂਲ ਪਾਸ ਮੋਜੂਦ ਸੀ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਅਮਰਦੀਪ ਸਿੰਘ ਉਰਪ ਦੀਪਾ ਪੁੱਤਰ ਦੌਲਤ ਰਾਮ ਵਾਸੀ ਫਤਿਹਪੁਰ ਥਾਣਾ ਗੜ੍ਹਦੀਵਾਲ ਨਜ਼ਾਇਜ਼ ਸ਼ਰਾਬ ਵੇਚਣ ਦਾ ਧੰਦਾ ਕਰਦਾ ਹੈ
Read Moreਗੜਸ਼ੰਕਰ ਚ ਸ਼੍ਰੋਮਣੀ ਅਕਾਲੀ ਦਲ ਹਲਕਾ ਗੜਸ਼ੰਕਰ ਦੀ ਮੀਟਿੰਗ ਹੋਈ
ਗੜਸ਼ੰਕਰ (ਅਸ਼ਵਨੀ ਸ਼ਰਮਾ) : ਅੱਜ ਗੜੵਸ਼ੰਕਰ ਦੇ ਗੁਰਦੁਆਰਾ ਭਾਈ ਤਿਲਕੂ ਜੀ ਵਿਖੇ ਸ਼੍ਰੋਮਣੀ ਅਕਾਲੀ ਦਲ ਹਲਕਾ ਗੜੵਸ਼ੰਕਰ ਦੀ ਅਹਿਮ ਮੀਟਿੰਗ ਹੋਈ। ਜਿਸ ਵਿੱਚ ਬੀਬੀ ਜਗੀਰ ਕੌਰ ਪ੍ਰਧਾਨ ਸ਼੍ਰੋਮਣੀ ਅਕਾਲੀ ਇਸਤਰੀ ਵਿੰਗ, ਬੀਬੀ ਮਹਿੰਦਰ ਕੌਰ ਜੌਸ਼ ,ਬੀਬੀ ਜਤਿੰਦਰ ਕੌਰ ਠੁਕਰਾਲ,ਬੀਬੀ ਦਰਸ਼ਨ ਕੌਰ ਹਰਿਆਣਾ,ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਮੀਟਿੰਗ ਵਿੱਚ ਹਲਕੇ ਦੀ ਸਮੂਹ ਲੀਡਰਸ਼ਿਪ ਤੇ ਵਰਕਰਾਂ ਨੇ ਪੂਰੇ ਜੋਸ਼ ਤੇ ਉਤਸ਼ਾਹ ਨਾਲ਼ ਹਿੱਸਾ ਲਿਆ।
Read Moreਦੀਨਾਨਗਰ ਅਤੇ ਗੁਰਦਾਸਪੁਰ ਟੀਮ ਵੱਲੋਂ ਨਵ ਨਿਯੁਕਤ ਹੋਏ ਜਿਲ੍ਹਾ ਜਰਨਲ ਸੈਕਟਰੀ ਸੂਬੇਦਾਰ ਕੁਲਵੰਤ ਸਿੰਘ ਨੂੰ ਕੀਤਾ ਸਨਮਾਨਿਤ
ਦੀਨਾਨਗਰ (ਬਲਵਿੰਦਰ ਸਿੰਘ ਬਿੱਲਾ ) : ਅੱਜ ਦੀਨਾਨਗਰ ਹਲਕੇ ਵਿਚ ਆਮ ਆਦਮੀ ਪਾਰਟੀ ਦੀ ਇਕ ਅਹਿਮ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿਚ ਹਲਕਾ ਦੀਨਾਨਗਰ ਅਤੇ ਗੁਰਦਾਸਪੁਰ ਟੀਮ ਵੱਲੋਂ ਨਵ ਨਿਯੁਕਤ ਹੋਏ ਜਿਲ੍ਹਾ ਜਰਨਲ ਸੈਕਟਰੀ ਸੂਬੇਦਾਰ ਕੁਲਵੰਤ ਸਿੰਘ ਨੂੰ ਸਨਮਾਨਿਤ ਕੀਤਾ ਗਿਆ। ਉਹਨਾਂ ਦੇ ਨਾਲ ਹੀ ਪ੍ਰੋ ਸਤਨਾਮ ਸਿੰਘ ਜਿਲ੍ਹਾ ਪ੍ਰਧਾਨ ਦਿਹਾਤੀ, ਪ੍ਰੀਤਮ ਸਿੰਘ ਬੱਬੂ ਜਿਲ੍ਹਾ ਪ੍ਰਧਾਨ ਸ਼ਹਿਰ ਨੂੰ ਵੀ ਸਨਮਾਨਿਤ ਕੀਤਾ ਗਿਆ। ਸੂਬੇਦਾਰ ਕੁਲਵੰਤ ਸਿੰਘ ਨੇ ਕਿਹਾ ਕਿ ਇਸ ਸਨਮਾਨ ਅਤੇ ਸਤਿਕਾਰ ਲਈ ਟੀਮ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂI
Read More