ਪੰਜਾਬ ਸਟੂਡੈਂਟਸ ਯੂਨੀਅਨ ਵਲੋ ਪੰਜਾਬ ਭਰ ਵਿੱਚ ਕਾਲਜਾਂ/ਯੂਨੀਵਰਸਿਟੀਆਂ ਨੂੰ ਖੁਲ੍ਹਵਾਉਣ ਦੇ ਲਈ ਲਗਾਇਆ ਧਰਨਾ ਦੂਸਰੇ ਦਿਨ ਵੀ ਜਾਰੀ

ਗੁਰਦਾਸਪੁਰ 3 ਨਵੰਬਰ ( ਅਸ਼ਵਨੀ ) : ਪੰਜਾਬ ਸਟੂਡੈਂਟਸ ਯੂਨੀਅਨ ਦੀ ਅਗਵਾਈ ਵਿੱਚ ਪੰਜਾਬ ਭਰ ਵਿੱਚ ਕਾਲਜਾਂ/ਯੂਨੀਵਰਸਿਟੀਆਂ ਨੂੰ ਖੁਲ੍ਹਵਾਉਣ ਦੇ ਲਈ ਲਗਾਏ ਗਏ ਲਗਾਤਾਰ ਧਰਨਾ ਅੱਜ ਦੂਸਰੇ ਦਿਨ ਸਰਕਾਰੀ ਕਾਲਜ ਗੁਰਦਾਸਪੁਰ ਦੇ ਗੇਟ ਮੂਹਰੇ ਲੱਗਾ ਰਿਹਾ।ਇਸ ਮੌਕੇ ਭਾਰਤੀ ਮੂਲ ਨਿਵਾਸੀ ਫਰੰਟ ਦੇ ਚੇਅਰਮੈੱਨ ਮਾਸਟਰ ਤਰਲੋਕ ਚੰਦ ਅਤੇ ਪ੍ਰਧਾਨ ਪ੍ਰੇਮ ਖੱਰਲ ਵੱਲੋਂ ਵਿਦਿਆਰਥੀਆਂ ਦੀ ਇਸ ਮੰਗ ਦੀ ਹਿਮਾਇਤ ਕੀਤੀ ਗਈ।

Read More

ਭਾਰਤ-ਪਾਕਿ ਸਰਹੱਦ ਨੇਡ਼ੇ ਸਥਿਤ ਪੰਜਾਬ ਤਕਨੀਕੀ ਯੂਨੀਵਰਸਿਟੀ ਦਾ ਖੇਤਰੀ ਕਾਲਜ ਚੜਿਆ ਸਿਆਸਤ ਦੀ ਭੇਂਟ

ਗੁਰਦਾਸਪੁਰ 3 ਨਵੰਬਰ ( ਅਸ਼ਵਨੀ ) : ਪੰਜਾਬ ਸਰਕਾਰ ਦਲਿਤ ਤੇ ਗ਼ਰੀਬ ਵਿਦਿਆਰਥੀਆਂ ਨੂੰ ਮੁਫ਼ਤ ਅਤੇ ਬਿਹਤਰ ਸਿੱਖਿਆ ਸਹੂਲਤਾਂ ਮੁੱਹਈਆ ਕਰਵਾਉਣ ਦੇ ਦਾਅਵੇ ਕਰਦੀ ਹੈ ਪਰ ਇਸਦੇ ਜ਼ਮੀਨੀ ਪ੍ਰਭਾਵ ਨੂੰ ਵੇਖਿਆ ਜਾਵੇ ਤਾਂ ਹਕੀਕਤ ਕੁਝ ਹੋਰ ਹੀ ਨਜ਼ਰ ਆਉਂਦੀ ਹੈ। ਭਾਰਤ ਪਾਕਿਸਤਾਨ ਦੀ ਸਰਹੱਦ ਨੇੜੇ ਵੱਸੇ ਪਿੰਡਾਂ ਦੇ ਵਸਨੀਕਾਂ ਦੀ ਹਾਲਤ ਕਿਸੇ ਤੋਂ ਗੁੱਝੀ ਨਹੀਂ। ਆਜ਼ਾਦੀ ਦੇ ਕਈ ਸਾਲ ਬੀਤ ਜਾਣ ਬਾਅਦ ਵੀ ਇਸ ਇਲਾਕੇ ਦੇ ਹਜ਼ਾਰਾਂ ਲੋਕ ਆਰਥਿਕ, ਸਮਾਜਿਕ ਤੇ ਸਭਿਆਚਾਰਕ ਮੰਦਹਾਲੀ ਦਾ ਸੰਤਾਪ ਭੋਗ ਰਹੇ ਹਨ।

Read More

ਗੜਸ਼ੰਕਰ ਚ ਰਿਲਾਇੰਸ ਮੌਲ ਸਾਹਮਣੇ ਦਿਤੇ ਜਾ ਰਹੇ ਧਰਨੇ ਚ ਪਹੁੰਚਿਆਂ ਨਾਮੀ ਸਖਸ਼ੀਅਤਾਂ

ਗੜਸ਼ੰਕਰ (ਅਸ਼ਵਨੀ ਸ਼ਰਮਾ) : ਰਿਲਾਇੰਸ ਮੌਲ ਸਾਹਮਣੇ ਚਲ ਰਹੇ ਦਿਨ ਰਾਤ ਦੇ ਧਰਨੇ ਚ ਸੋਮ ਨਾਥ ਸਤਨੌਰ, ਅਵਤਾਰ ਸਿੰਘ ਸਰਪੰਚ ਦੀ ਪ੍ਰਧਾਨਗੀ ਹੇਠ ਧਰਨਾ ਲਗਾਇਆ ਗਿਆ।ਇਸ ਧਰਨੇ ਨੂੰ ਸਾਥੀ ਅਮਰਜੀਤ ਸਿੰਘ ਕੁਲੇਵਾਲ,ਮਾਸਟਰ ਅਵਤਾਰ ਸਿੰਘ ਸਰਪੰਚ ਥਾਣਾ, ਸੋਮ ਨਾਥ ਸਤਨੌਰ ਨੇ ਮੋਦੀ ਸਰਕਾਰ ਵਲੋ ਬਣਾਏ ਤਿੰਨ ਖੇਤੀਬਾੜੀ ਵਿਰੋਧੀ ਕਾਨੂੰਨ ਰੱਦ ਕਰਵਾਉਣ ਲਈ ਅਤੇ ਦੋ ਆਰਡੀਨੈਂਸ ਵਾਪਸ ਕਰਵਾਉਣ ਲਈ 5 ਨਵੰਬਰ ਨੂੰ 31ਕਿਸਾਨ ਜਥੇਬੰਦੀਆਂ ਵਲੋਂ ਸੱਦੇ ਤਹਿਤ ਬੰਗਾ ਚੌਕ ਗੜਸ਼ੰਕਰ 12ਵਜੇ ਦੁਪਹਿਰ ਤੋਂ 4ਵਜੇ ਦੁਪਹਿਰ ਤਕ ਮੁਕੰਮਲ ਚੱਕਾ ਜਾਮ ਕੀਤਾ ਜਾਵੇਗਾ।ਇਸ ਮੌਕੇ ਸਮੂਹ ਕਿਸਾਨ ਜਥੇਬੰਦੀਆਂ ਨੂੰ ਪਹੁੰਚਣ ਦੀ ਅਪੀਲ ਕੀਤੀ।ਇਸ ਮੌਕੇ ਹਰਭਜਨ ਸਿੰਘ ਗੁਲਪੁਰ ਨੇ ਬਾਖੂਬੀ ਸਟੇਜ ਕਾਰਵਾਈ ਚਲਾਈ।ਇਸ ਮੌਕੇ ਜਗਦੀਸ਼ ਸਿੰਘ ਸਾਬਕ ਸਰਪੰਚ, ਕੈਪਟਨ ਕਰਨੈਲ ਸਿੰਘ, ਕਸ਼ਮੀਰ ਸਿੰਘ ਭੱਜਲ,ਪਰੇਮ ਸਿੰਘ ਰਾਨਾ,ਗੁਰਦਿਆਲ ਸਿੰਘ ਮੱਟੂ, ਸੁਰਜੀਤ ਸਿੰਘ ਕੁਲੇਵਾਲ,ਅਜੀਤ ਸਿੰਘ ਥਿੰਦ ਆਦਿ ਹਾਜਰ ਸੀ।

Read More

ਐਮ ਐਲ ਏ ਤੇ ਮੁਲਾਜ਼ਮਾਂ ਲਈ ਅਲੱਗ-ਅਲੱਗ ਪੈਨਸ਼ਨ ਵਿਵਸਥਾ ਦੇ ਖ਼ਾਤਮੇ ਤੱਕ ਸੰਘਰਸ ਜਾਰੀ ਰਹੇਗਾ:….

ਬਟਾਲਾ /ਕਾਦੀਆਂ 3 ਨਵੰਬਰ ( ਸੰਜੀਵ ਨਈਅਰ / ਅਵਿਨਾਸ਼ ) : ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਲਈ ਸੰਘਰਸ਼ ਕਰ ਰਹੀਆਂ ਜੱਥੇਬੰਦੀਆਂ ਵੱਲੋਂ ਨਵੇਂ ਬਣੇ ਗੱਠਜੋੜ ਐਨਪੀਐਸ ਕਰਮਚਾਰੀ ਯੂਨੀਅਨ ਦੇ ਝੰਡੇ ਹੇਠ 2004 ਤੋਂ ਬਾਅਦ ਭਰਤੀ ਹੋਏ ਮੁਲਾਜਮਾਂ ਵੱਲੋਂ ਆਪਣੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਪੁਰਾਣੀ ਪੈਨਸ਼ਨ ਸਕੀਮ ਦੀ ਮੁੜ ਬਹਾਲੀ ਲਈ ਤਹਿਸੀਲ ਕੰਪਲੈਕਸ ਪੱਧਰ ਤੇ ਪੰਜਾਬ ਸਰਕਾਰ ਦੇ ਵਿਰੁੱਧ ਰੋਸ ਮੁਜ਼ਾਹਰਾ ਕੀਤਾ ਗਿਆ।

Read More

ਪੋਸਟ ਮੈਟ੍ਰਿਕ ਸਕਾਲਰਸ਼ਿਪ ਅਧੀਨ ਮਿਲਣ ਵਾਲੀਂ ਰਾਸ਼ੀ 3 ਸਾਲਾਂ ਤੋਂ ਲਗਾਤਾਰ ਅਦਾਇਗੀ ਨਾ ਹੋਣ ਤੇ ਅਨੁਸੂਚਿਤ ਜਾਤੀ ਦੇ ਵਿਦਿਆਰਥੀ ਅਤੇ ਕਾਲਜਾਂ ਵਾਲੇ ਪ੍ਰੇਸ਼ਾਨ : ਚੇਅਰਮੈਨ ਚੌ.ਕੁਮਾਰ ਸੈਣੀ

ਦਸੂਹਾ 3 ਅਕਤੂਬਰ (ਚੌਧਰੀ) : ਆਈ.ਕੇ.ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਦੇ ਅਧੀਨ ਬੀਬੀ ਅਮਰ ਕੌਰ ਜੀ ਐਜੂਕੇਸ਼ਨਲ ਸੁਸਾਇਟੀ ਵੱਲੋਂ ਸਥਾਪਿਤ ਕੇ.ਐੱਮ.ਐਸ ਕਾਲਜ ਆਫ ਆਈ.ਟੀ. ਐਂਡ ਮੈਨੇਜਮੈਂਟ ਚੌ. ਬੰਤਾ ਸਿੰਘ ਕਲੋਨੀ ਦਸੂਹਾ ਵਿਖੇ ਕੇ ਐਮ ਐੱਸ ਕਾਲਜ ਦੀ ਬੋਰਡ ਆਫ ਡਾਇਰੈਕਟਰਜ਼ ਦੀ ਮੀਟਿੰਗ ਤੋ ਬਾਅਦ ਚੇਅਰਮੈਨ ਚੌ.ਕੁਮਾਰ ਸੈਣੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਾਰੇ ਪ੍ਰਾਈਵੇਟ ਕਾਲਜਾਂ ਵਾਲੇ, ਸਰਕਾਰ ਵੱਲੋਂ ਘੋਸ਼ਿਤ ਪੋਸਟ ਮੈਟ੍ਰਿਕ ਸਕਾਲਰਸ਼ਿਪ ਅਧੀਨ ਪੜ੍ਹ ਚੁੱਕੇ ਜਾਂ ਪੜ੍ਹ ਰਹੇ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਲਈ ਇਹ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਕੀ ਲਗਾਤਾਰ ਬੀਤੇ ਤਿੰਨ ਸਾਲਾਂ ਤੋਂ ਇਸ ਸਕੀਮ ਅਧੀਨ ਕੋਈ ਇਕ ਪੈਸਾ ਵੀ ਮੌਜੂਦਾ ਸਰਕਾਰਾਂ ਵੱਲੋਂ ਵਿੱਦਿਅਕ ਸੰਸਥਾਵਾਂ ਨੂੰ ਅਦਾ ਨਹੀਂ ਕੀਤਾ ਗਿਆ।

Read More

ਖਾਲਸਾ ਕਾਲਜ, ਗੜ੍ਹਦੀਵਾਲਾ ਦੇ ਬੀ-ਲਿਬ ਦਾ ਨਤੀਜਾ ਰਿਹਾ ਸ਼ਾਨਦਾਰ

ਗੜ੍ਹਦੀਵਾਲਾ 3 ਅਕਤੂਬਰ (ਚੌਧਰੀ) : ਖ਼ਾਲਸਾ ਕਾਲਜ, ਗੜ੍ਹਦੀਵਾਲਾ ਦੇ ਰਜਿਸਟਰਾਰ ਡਾ.ਦਵਿੰਦਰ ਸੰਦਲ ਨੇ ਦੱਸਿਆ ਕਿ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵੱਲੋਂ ਐਲਾਨੇ ਗਏ ਬੀ-ਲਿਬ ਸਮੈਸਟਰ ਦੂਜਾ ਦਾ ਨਤੀਜਾ ਬਹੁਤ ਹੀ ਸ਼ਾਨਦਾਰ ਰਿਹਾ।

Read More

“ਪੁਰਾਣੀ ਪੈਨਸ਼ਨ ਬਹਾਲੀ ਸ਼ੰਘਰਸ ਕਮੇਟੀ,ਪੰਜਾਬ ਵਲੋਂ ਦਸੂਹਾ ਵਿਖੇ ਪੰਜਾਬ ਸਰਕਾਰ ਦਾ ਅਰਥੀ ਫੂਕੀ ਮੁਜ਼ਾਹਰਾ “

ਦਸੂਹਾ 3 ਅਕਤੂਬਰ (ਚੌਧਰੀ) : ਪੁਰਾਣੀ ਪੈਨਸ਼ਨ ਬਹਾਲੀ ਸ਼ੰਘਰਸ ਕਮੇਟੀ, ਪੰਜਾਬ ਵਲੋਂਂ ਸੂਬਾ ਕਮੇਟੀ ਦੇ ਫੈ਼ਸਲੇ ਅਨੁਸਾਰ ਐਨ. ਪੀ. ਐਸ. ਈ. ਯੂ. ਦੇ ਝੰਡੇ ਥੱਲੇ ਪੰਜਾਬ ਭਰ ਵਿੱਚ ਤਹਿਸੀਲ ਅਤੇ ਬਲਾਕ ਪੱਧਰ ਉੱਤੇ ਪੰਜਾਬ ਸਰਕਾਰ ਦੀ ਅਰਥੀ ਫੂ਼ਕ ਕੇ ਪੁਰਾਣੀ ਪੈਨਸ਼ਨ ਬਹਾਲ ਕਰਵਾਉਣ ਦੀ ਮੰਗ ਨੂੰ ਲੈ ਕੇ ਦਸੂਹਾ ਵਿਖੇ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ।

Read More

5 ਨਵੰਬਰ ਨੂੰ ਕਿਸਾਨਾਂ ਵਲੋਂ ਪੂਰੇ ਭਾਰਤ ਵਿੱਚ ਚੱਕਾ ਜਾਮ ਕੀਤਾ ਜਾਵੇਗਾ,ਸਾਰੇ ਲੋਕਾਂ ਨੂੰ ਸ਼ਮੂਲੀਅਤ ਕਰਨ ਦੀ ਪੁਰਜ਼ੋਰ ਅਪੀਲ : ਕਾਮਰੇਡ ਗੁਰਮੇਸ਼ ਸਿੰਘ

ਗੜ੍ਹਦੀਵਾਲਾ 3 ਅਕਤੂਬਰ (ਚੌਧਰੀ ) : ਗੰਨਾ ਸੰਘਰਸ਼ ਕਮੇਟੀ ਏ ਬੀ ਸ਼ੂਗਰ ਮਿੱਲ ਰੰਧਾਵਾ (ਦਸੂਹਾ) ਵਲੋਂ ਇਲਾਕੇ ਦੇ ਕਿਸਾਨਾਂ ਦੇ ਸਹਿਯੋਗ ਨਾਲ ਪ੍ਰਧਾਨ ਸੁਖਪਾਲ ਸਿੰਘ ਸਹੋਤਾ ਦੀ ਅਗਵਾਈ ਹੇਠ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਬਣਾਏ ਕਿਸਾਨ ਵਿਰੋਧੀ ਕਾਨੂੰਨਾ ਦੇ ਖਿਲਾਫ ਟੋਲ ਪਲਾਜ਼ਾ ਮਾਨਗੜ੍ਹ ਤੇ ਦਿੱਤੇ ਜਾ ਰਹੇ ਅਣਮਿੱਥੇ ਸਮੇਂ ਦੇ ਧਰਨੇ ਦੇ 26 ਵੇਂ ਦਿਨ ਮੋਦੀ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ ।

Read More

BREAKING..ਕਾਰ ਅਤੇ ਮੋਟਰਸਾਈਕਲ ਦੀ ਜਬਰਦਸਤ ਟੱਕਰ ‘ਚ ਦੋ ਨੌਜਵਾਨਾਂ ਦੀ ਮੌਤ

ਗੜ੍ਹਸ਼ੰਕਰ (ਅਸ਼ਵਨੀ ਸ਼ਰਮਾ)-ਗੜ੍ਹਸ਼ੰਕਰ- ਸ੍ਰੀ ਅਨੰਦਪੁਰ ਸਾਹਿਬ ਰੋਡ ‘ਤੇ ਸ਼ਾਮ ਸਮੇਂ ਮੋਟਰਸਾਈਕਲ ਤੇ ਕਾਰ ਦਰਮਿਆਨ ਵਾਪਰੇ ਸੜਕ ਹਾਦਸੇ ‘ਚ 2 ਨੌਜਵਾਨਾਂ ਦੀ ਮੌਤ ਹੋ ਜਾਣ ਦੀ ਖ਼ਬਰ ਹੈ | ਇਕੱਤਰ ਜਾਣਕਾਰੀ ਅਨੁਸਾਰ ਜਾਣਕਾਰੀ ਅਨੁਸਾਰ ਸ਼ਾਮ ਕਰੀਬ 5:30 ਕੁ ਵਜੇ 2 ਨੌਜਵਾਨ ਸਪਲੈਂਡਰ ਮੋਟਰਸਾਈਕਲ ਨੰਬਰ ਪੀ.ਬੀ. 24 ਸੀ.-2310 ‘ਤੇ ਸਵਾਰ ਹੋ ਕੇ ਸ੍ਰੀ ਅਨੰਦਪੁਰ ਸਾਹਿਬ ਸਾਈਡ ਤੋਂ ਗੜ੍ਹਸ਼ੰਕਰ ਵੱਲ ਨੂੰ ਆ ਰਹੇ ਸਨ |

Read More

ਸਿਵਲ ਸਰਜਨ ਡਾ.ਜੁਗਲ ਕਿਸ਼ੋਰ ਦੀ ਅਗਵਾਈ ਵਿੱਚ ਤੰਬਾਕੂ ਵਿਰੋਧੀ ਦਿਵਸ ਮਨਾਇਆ

ਪਠਾਨਕੋਟ (ਰਜਿੰਦਰ ਸਿੰਘ ਰਾਜਨ /ਅਵਿਨਾਸ਼ ਸ਼ਰਮਾ) : ਜ਼ਿਲ੍ਹਾ ਪੱਧਰੀ ਪ੍ਰੋਗ੍ਰਾਮ ਸਿਵਲ ਹਸਪਤਾਲ ਪਠਾਨਕੋਟ ਵਿੱਚ ਹਰ ਸਾਲ ਦੀ ਤਰ੍ਹਾਂ ਸਿਵਲ ਸਰਜਨ ਡਾ: ਜੁਗਲ ਕਿਸ਼ੋਰ ਦੀ ਅਗਵਾਈ ਵਿੱਚ ਤੰਬਾਕੂ ਵਿਰੋਧੀ ਦਿਵਸ ਮਨਾਇਆ ਗਿਆ।

Read More

ਸੁਖਦੇਵ ਭਾਮ ਮਾਤਾ ਕਮਲਜੀਤ ਕੌਰ ਯਾਦਗਾਰੀ ਐਵਾਰਡ ਨਾਲ ਸਨਮਾਨਿਤ

ਗੜਸ਼ੰਕਰ (ਅਸ਼ਵਨੀ ਸ਼ਰਮਾ) : ਤਨੀਸ਼ਾ ਵਿੱਦਿਅਕ ਟਰੱਸਟ ਈਸਪੁਰ ਵਲੋਂ ਲਾਲ ਚੰਦ ਦੀ ਸਰਪ੍ਰਸਤੀ ਹੇਠ ਸਾਬੀ ਈਸਪੁਰੀ ਵਲੋਂ ਮਾਤਾ ਕਮਲਜੀਤ ਕੌਰ ਯਾਦਗਾਰੀ ਐਵਾਰਡ ਦੇਣ ਲਈ ਇਕ ਸਾਦਾ ਸਮਾਗਮ ਖੈਰੜ ਅੱਛਰਵਾਲ ਵਿਖੇ ਕਰਵਾਇਆ ਗਿਆ।

Read More

ਜੱਖੇਵਾਲ ਬੀਟਣ ਦਾ ਛਿੰਝ ਮੇਲਾ 11 ਨਵੰਬਰ ਨੂੰ

ਗੜਸ਼ੰਕਰ (ਅਸ਼ਵਨੀ ਸ਼ਰਮਾ) : ਉੱਤਰ ਭਾਰਤ ਦੇ ਵੱਡੇ ਛਿੰਝ ਮੇਲਿਆਂ ‘ਚ ਸ਼ੁਮਾਰ ‘ਛਿੰਝ ਜੱਖੇਵਾਲ-ਬੀਤ (ਬੀਟਣ) ਦੀ ਇਸ ਵਾਰ 11 ਤੇ 12 ਨਵੰਬਰ ਨੂੰ ਕਰਵਾਈ ਜਾ ਰਹੀ ਹੈ|ਸੰਤ ਬਾਬਾ ਢਾਂਗੂ ਵਾਲੇ ਮਹਾਰਾਜ ਤੇ ਸੰਤ ਬਾਬਾ ਅਨੂਪ ਮਹਾਰਾਜ ਦੀ ਕ੍ਰਿਪਾ ਨਾਲ ਕਰਵਾਏ ਜਾ ਰਹੇ ਇਸ ਵਿਸ਼ਾਲ ਕੁਸ਼ਤੀ ਦੰਗਲ ‘ਚ ਹਰ ਸਾਲ ਦੀ ਤਰ੍ਹਾਂ ਪੰਜਾਬ, ਹਰਿਆਣਾ,ਹਿਮਾਚਲ ਪ੍ਰਦੇਸ਼, ਦਿੱਲੀ, ਉੱਤਰ ਪ੍ਰਦੇਸ਼ ਸਣੇ ਪੂਰੇ ਉੱਤਰ ਭਾਰਤ ਦੇ ਚੋਟੀ ਦੇ ਅਖਾਡ਼ਿਆਂ ਦੇ ਪਹਿਲਵਾਨ ਹਿੱਸਾ ਲੈ ਰਹੇ ਹਨ | ਇਸ ਕੁਸ਼ਤੀ ਦੰਗਲ ਛਿੰਝ ਦਾ ਉਦਘਾਟਨ ਚੌਧਰੀ ਪ੍ਰੇਮ ਚੰਦ ਪੋਜੇਵਾਲ ਕਰਨਗੇ ਤੇ ਇਨਾਮਾਂ ਦੀ ਵੰਡ ਮੁਕੇਸ਼ ਅਗਨੀਹੋਤਰੀ ਵਿਰੋਧੀ
ਧਿਰ ਦੇ ਆਗੂ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਕਰਨਗੇ

Read More

ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਪੰਜਾਬ ਭਰ ਵਿੱਚ ਕਾਲਜਾਂ/ਯੂਨੀਵਰਸਿਟੀਆਂ ਨੂੰ ਵਿਦਿਆਰਥੀਆਂ ਲਈ ਮੁੜ-ਖੁਲਵਾਉਣ ਦੀ ਮੰਗ ਨੂੰ ਲੈ ਕੇ ਲਗਾਇਆ ਧਰਨਾ

ਗੁਰਦਾਸਪੁਰ 2 ਨਵੰਬਰ ( ਅਸ਼ਵਨੀ ) : ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਪੰਜਾਬ ਭਰ ਵਿੱਚ ਕਾਲਜਾਂ/ਯੂਨੀਵਰਸਿਟੀਆਂ ਨੂੰ ਵਿਦਿਆਰਥੀਆਂ ਲਈ ਮੁੜ-ਖੁਲਵਾਉਣ ਦੀ ਮੰਗ ਨੂੰ ਲੈ ਕੇ ਲਗਾਏ ਜਾ ਰਹੇ ਲਗਾਤਾਰ ਧਰਨਿਆਂ ਦੇ ਸੱਦੇ ਤਹਿਤ ਸਰਕਾਰੀ ਕਾਲਜ ਗੁਰਦਾਸਪੁਰ ਦੇ ਗੇਟ ਮੂਹਰੇ ਧਰਨਾ ਲਗਾਇਆ ਗਿਆ।

Read More

ਗੋਲਡਨ ਗਰੁੱਪ ਵੱਲੋਂ ਰਾਜ ਪੱਧਰੀ ਵਿਕਾਲਾਂਗ ਕੈਂਪ ਦੀ ਰਜਿਸਟ੍ਰੇਸ਼ਨ ਅੱਜ ਤੋਂ ਸ਼ੁਰੂ : ਮੋਹਿਤ ਮਹਾਜਨ

ਗੁਰਦਾਸਪੁਰ 1 ਨਵੰਬਰ ( ਅਸ਼ਵਨੀ) :- ਗੋਲਡਨ ਗਰੁੱਪ ਆਫ ਇੰਸਟੀਚਿਊਟ ਗੁਰਦਾਸਪੁਰ ਅਤੇ ਸ਼੍ਰੀ ਸੱਤਿਆ ਸਾਈਂ ਸਮਿਤੀ ਵੱਲੋਂ 25 – ਵੇਂ ਰਾਜ ਪੱਧਰੀ ਮੁਫ਼ਤ ਵਿਕਾਲਾਂਗ ਕੈਂਪ ਲਈ ਰਜਿਸਟ੍ਰੇਸ਼ਨ ਬੀਤੇ ਦਿਨ 31 ਅਕਤੂਬਰ ਤੋਂ ਸ਼ੁਰੂ ਕਰ ਦਿੱਤੀ ਗਈ ਹੈ ।

Read More

ਬੱਚਿਆਂ ਦੇ ਮਾਂ ਬਾਪ ਮਾਸਕ ਪਾ ਕੇ ਖੁਦ ਬੱਚੇ ਨੂੰ ਚੁੱਕ ਕੇ ਪੋਲੀਓ ਪਿਆਉਣ : ਡਿਪਟੀ ਡਾਇਰੈਕਟਰ ਓਮ ਪ੍ਰਕਾਸ਼

ਸੁਜਨਪੁਰ /ਪਠਾਨਕੋਟ (ਰਜਿੰਦਰ ਸਿੰਘ ਰਾਜਨ ਚੀਫ ਬਿਊਰੋ /ਅਵਿਨਾਸ਼ ਸ਼ਰਮਾ ਚੀਫ ਰੀਪੋਟਰ) : ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਚੱਲ ਰਹੇ ਮਾਈਗ੍ਰੇਟਰੀ ਪਲਸ ਪੋਲੀਓ ਰਾਊਂਡ ਦੂਸਰੇ ਨੂੰ ਚੈੱਕ ਕਰਨ ਲਈ ਡਾਕਟਰ ਓਮ ਪ੍ਰਕਾਸ਼ ਡਿਪਟੀ ਡਾਇਰੈਕਟਰ ਚੰਡੀਗੜ੍ਹ ਤੋਂ ਜ਼ਿਲ੍ਹਾ ਪਠਾਨਕੋਟ ਦੇ ਪਿੰਡ ਤਲਵਾੜਾ ਗੁੱਜਰਾਂ ਸੀ ਐਚ ਸੀ ਘਰੋਟਾ ਵਿਖੇ ਸਥਿਤ ਪੀ ਬੀ ਐਸ ਭੱਠੇ ਤੇ ਕੰਮ ਕਰ ਰਹੀ ਲੇਬਰ ਦੇ ਜ਼ੀਰੋ ਤੋਂ ਪੰਜ ਸਾਲ ਦੇ ਬੱਚਿਆਂ ਨੂੰ ਚੈੱਕ ਕੀਤਾ ਗਿਆ ਅਤੇ ਸਾਹਮਣੇ ਸਾਰੇ ਬੱਚਿਆਂ ਨੂੰ ਪਲਸ ਪੋਲੀਓ ਬੂੰਦਾਂ ਪਿਲਾਈਆਂ ਉਹਨਾਂ ਮੌਜ਼ੂਦ ਪਲਸ ਪੋਲੀਓ ਟੀਮ ਦੇ ਮੈਂਬਰਾਂ ਨੂੰ ਦੱਸਿਆ ਕਿ ਕਰੋਨਾ ਮਹਾਮਾਰੀ ਦੌਰਾਨ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਛੋਟੇ ਬੱਚਿਆਂ ਨੂੰ ਉਨ੍ਹਾਂ ਦੇ ਮਾਂ ਬਾਪ ਚੁਕ ਕੇ ਦਵਾਈ ਪਿਲਾਉਣ ਅਤੇ ਬੱਚਿਆਂ ਦੇ ਮਾਂ ਬਾਪ ਮਾਪਿਆਂ ਨੂੰ ਅਤੇ ਟੀਮ ਮੈਂਬਰਾਂ ਨੂੰ ਮਾਸਕ ਜ਼ਰੂਰੀ ਪਾਉਣਾ ਚਾਹੀਦਾ ਹੈ ਅਤੇ ਇਸ ਤੋਂ ਇਲਾਵਾ ਟੀਮ ਮੈਂਬਰਾਂ ਨੂੰ ਆਪਣੇ ਹੱਥਾਂ ਨੂੰ ਬਾਰ ਬਾਰ ਸੈਨੀਟਾਈਜ ਕਰਨਾ ਚਾਹੀਦਾ ਹੈ ।

Read More

UPDATED.. ਹੁਣ ਪੰਜਾਬ ਦੇ ਲੋਕਾਂ ਤੇ ਭਾਰੀ ਸਮਾਂ ਚੱਲ ਰਿਹਾ,ਜੇਕਰ ਕੁਰਬਾਨੀਆਂ ਦੇਣ ਦੀ ਲੋੜ ਪਈ ਤਾਂ ਅਸੀਂ ਤਿਆਰ ਹਾਂ,ਆਪਣੇ ਹੱਕ ਹਰ ਕੀਮਤ ਤੇ ਲੈਕੇ ਰਹਾਂਗੇ : ਭਾਈ ਵੀਰ ਸਿੰਘ

ਗੜ੍ਹਦੀਵਾਲਾ 1 ਨਵੰਬਰ (ਚੌਧਰੀ / ਪ੍ਰਦੀਪ ਸ਼ਰਮਾ /ਯੋਗੇਸ਼ ਗੁਪਤਾ) : ਬਾਬਾ ਦੀਪ ਸਿੰਘ ਸੇਵਾ ਦਲ ਵੈਲਫੇਅਰ ਸੁਸਾਇਟੀ ਗੜ੍ਹਦੀਵਾਲਾ ਵੱਲੋਂ ਇਲਾਕੇ ਦੀਆਂ ਸਮੂਹ ਸੁਸਾਇਟੀਆਂ ਅਤੇ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਨਾਲ ਅੱਜ ਗੜ੍ਹਦੀਵਾਲਾ ਵਿਖੇ ਮੋਦੀ ਸਰਕਾਰ ਵੱਲੋਂ ਲਿਆਂਦੇ ਗਏ ਖੇਤੀ ਸਬੰਧੀ ਕਾਲੇ ਕਾਨੂੰਨਾਂ ਖ਼ਿਲਾਫ਼ ਪੰਜਾਬ ਦਾ ਸ਼ਹਿਰੀ ਕਿਸਾਨ ਅਤੇ ਪੰਜਾਬ ਦੇ ਹੱਕਾਂ ਦੀ ਆਵਾਜ਼ ਨੂੰ ਬੁਲੰਦ ਕਰਨ ਲਈ,ਸੁੱਤੀ ਹੋਈ ਕੇਂਦਰ ਦੀ ਮੋਦੀ ਸਰਕਾਰ ਨੂੰ ਜਗਾਉਣ ਵਾਸਤੇ ਇੱਕ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ।

Read More

BREAKING..ਟਾਂਡਾ ਵਿਖੇ ਬੱਸ ਅਤੇ ਕਾਰ ਹੋਈ ਜਬਰਦਸਤ ਟੱਕਰ, ਕਾਰ ਦੇ ਉੱਡੇ ਪਰਖੱਚੇ,ਸ਼ਾਦੀ ਸਮਾਰੋਹ ‘ਚ ਜਾ ਰਹੇ ਇੱਕੋ ਪਰਿਵਾਰ ਦੇ 6 ਲੋਕ ਗੰਭੀਰ ਜਖਮੀ

ਟਾਂਡਾ ਉੜਮੁੜ /ਹੁਸਿਆਰਪੁਰ (ਚੌਧਰੀ) : ਐਤਵਾਰ ਦੁਪਹਿਰ ਦੇ ਵਕਤ ਜਲੰਧਰ ਪਠਾਨਕੋਟ ਨੈਸ਼ਨਲ ਹਾਈਵੇ ਤੇ ਦਾਰਾਪੁਰ ਬਾਈਪਾਸ ਟਾਂਡਾ ਨੇੜੇ ਪੈਟਰੋਲ ਪੰਪ ਫੌਜੀਆਂ ਦੀ ਭਰੀ ਹੋਈ ਨਿੱਜੀ ਬੱਸ ਜੋ ਜੈਪੁਰ ਤੋਂ ਜੰਮੂ ਜਾ ਰਹੀ ਸੀ ਤੇ ਕਾਰ ਦੀ ਹੋਈ ਜਬਰਦਸਤ ਟੱਕਰ ਕਾਰਨ ਕਾਰ ਚ ਸਵਾਰ ਇੱਕੋ ਪਰਿਵਾਰ ਦੇ 6 ਲੋਕ ਗੰਭੀਰ ਰੂਪ ਚ ਜਖਮੀਂ ਹੋ ਗਏ

Read More

BREAKING..ਗੜ੍ਹਦੀਵਾਲਾ ਚ ਕਿਸਾਨਾਂ ਦੇ ਹੱਕ ਵਿੱਚ ਮੁੱਖ ਬੁਲਾਰੇ ਪਰਮਪਾਲ ਸਿੰਘ ਜੀ ਅਤੇ ਭਾਈ ਵੀਰ ਸਿੰਘ ਪੰਡਾਲ ਚ ਪਹੁੰਚੇ

ਗੜ੍ਹਦੀਵਾਲਾ 1 ਨਵੰਬਰ (ਚੌਧਰੀ) :ਬਾਬਾ ਦੀਪ ਸਿੰਘ ਸੇਵਾਦਲ ਅਤੇ ਵੈਲਫੇਅਰ ਸੁਸਾਇਟੀ ਵੱਲੋਂ ਇਲਾਕੇ ਦੇ ਕਿਸਾਨਾਂ ਦੇ ਸਹਿਯੋਗ ਨਾਲ ਸੁਸਾਇਟੀ ਦੇ ਮੁੱਖ ਸੇਵਾਦਾਰ ਮਨਜੋਤ ਸਿੰਘ ਤਲਵੰਡੀ ਦੀ ਅਗਵਾਈ ਹੇਠ ਕੇਂਦਰ ਦੀ ਕੇਂਦਰੀ ਸਰਕਾਰ ਦੀ ਤਰਫੋਂ ਕਿਸਾਨ ਵਿਰੋਧੀ ਬਣਾਏ ਕਾਲੇ ਕਾਨੂੰਨ ਦੇ ਖਿਲਾਫ ਪਿੰਡ ਗੋਂਦਪੁਰ ਨਜਦੀਕ ਪੰਜਾਬ ਨੈਸ਼ਨਲ ਬੈਂਕ ਦੇ ਕੇਂਦਰ ਸਰਕਾਰ ਦੇ ਖ਼ਿਲਾਫ਼ ਇੱਕ ਵਿਸ਼ਾਲ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ। ਜਿਸ ਵਿੱਚ ਮੁੱਖ ਬੁਲਾਰੇ ਪਰਮਪਾਲ ਸਿੰਘ ਜੀ ਅਤੇ ਭਾਈ ਵੀਰ ਸਿੰਘ ਪੰਡਾਲ ਚ ਪਹੁੰਚ ਕੇ ਸੰਗਤਾਂ ਨੂੰ ਆਪਣੇ ਵਿਚਾਰ ਪੇਸ਼ ਕੀਤੇ। ਉਹਨਾਂ ਕਿਹਾ ਕਿ ਅਸੀਂ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਹਾਂ ਆਪਣਾ ਹੱਕ ਲੈਣਾ ਜਾਣਦੇ ਹਾਂ ਅਤੇ ਹੱਕ ਲੈਕੇ ਹੀ ਰਹਾਂਗਾ।

Read More

ਕਨੇਡਾ ਭੇਜਣ ਦੇ ਨਾਂ ਤੇ 9 ਲੱਖ 60 ਹਜ਼ਾਰ ਦੀ ਠੱਗੀ, ਇੱਕ ਵਿਰੁੱਧ ਮਾਮਲਾ ਦਰਜ

ਗੁਰਦਾਸਪੁਰ 1 ਨਵੰਬਰ ( ਅਸ਼ਵਨੀ ) :- ਕਨੇਡਾ ਭੇਜਣ ਦੇ ਨਾਂ ਤੇ 9 ਲੱਖ 60 ਹਜ਼ਾਰ ਦੀ ਠੱਗੀ ਮਾਰਨ ਦੇ ਦੋਸ਼ ਵਿਚ ਇਕ ਵਿਰੁੱਧ ਪੁਲਿਸ ਸਟੇਸ਼ਨ ਧਾਰੀਵਾਲ ਦੀ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ।ਖਜਾਨ ਸਿੰਘ ਪੁੱਤਰ ਨਿਸ਼ਾਨ ਸਿੰਘ ਵਾਸੀ ਘੁੰਮਣ ਕਲਾਂ ਨੇ ਪੁਲਿਸ ਨੂੰ ਕੀਤੀ ਸ਼ਿਕਾਇਤ ਰਾਹੀਂ ਦਸਿਆਂ ਕਿ ਕੁਲਦੀਪ ਕੁਮਾਰ ਪੁੱਤਰ ਅਮਰਨਾਥ ਵਾਸੀ ਬੰਗਾ ਨੇ ਉਸ ਨੂੰ ਕਨੇਡਾ ਭੇਜਣ ਲਈ 9 ਲੱਖ 60 ਹਜ਼ਾਰ ਰੁਪਏ ਲਏ ਸਨ ਪਰ ਕੁਲਦੀਪ ਕੁਮਾਰ ਨੇ ਨਾ ਤਾਂ ਉਸ ਨੂੰ ਕਨੇਡਾ ਭੇਜਿਆ ਅਤੇ ਨਾ ਹੀ ਲਏ ਹੋਏ ਉਸ ਦੇ ਪੈਸੇ ਵਾਪਿਸ ਕੀਤੇ । ਇਸ ਸ਼ਿਕਾਇਤ ਦੀ ਜਾਂਚ ਉਪ ਪੁਲਿਸ ਕਪਤਾਨ ਪੀ ਬੀ ਆਈ, ਹੋਮੋਸਾਇਡ,ਫਰਾਂਸਿਸ,ਗੁਰਦਾਸਪੁਰ ਵੱਲੋਂ ਕਰਨ ਉਪਰੰਤ ਮਾਮਲਾ ਦਰਜ ਕੀਤਾ ਗਿਆ ।



Read More

ਅਰੁਨਾ ਚੌਧਰੀ ਸਮਜਿੱਕ ਸੁਰੱਖਿਆ,ਇਸਤਰੀ ਤੇ ਬਾਲ ਵਿਕਾਸ ਮੰਤਰੀ ਪੰਜਾਬ ਨੇ ਪਠਾਨਕੋਟ ‘ਚ ਡਾ. ਬੀ.ਆਰ.ਅੰਬੇਦਕਰ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੀ ਸ਼ੁਰੂਆਤ

ਪਠਾਨਕੋਟ,31 ਅਕਤੂਬਰ (ਰਜਿੰਦਰ ਸਿੰਘ ਰਾਜਨ ਬਿਊਰੋ ਚੀਫ) ਅਰੁਨਾ ਚੌਧਰੀ ਸਮਜਿੱਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਪੰਜਾਬ ਵਲੋਂ ਭਗਵਾਨ ਵਾਲਮੀਕਿ ਜੀ ਦੇ ਪ੍ਰਕਾਸ਼ ਉਤਸ਼ਵ ਮੌਕੇ ਪਠਾਨਕੋਟ ਵਿਖੇ ਅਨੁਸੂਚਿਤ ਜਾਤੀ ਵਿਦਿਆਰਥੀਆਂ ਲਈ ਡਾ.ਬੀ.ਆਰ.ਅੰਬੇਦਕਰ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੀ ਸ਼ੁਰੂਆਤ ਕੀਤੀ ਗਈ।

Read More

ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਸ਼ਹੀਦੀ ਪੁਰਬ 16 ਨੂੰ ਗੋਪਾਲੀਆਂ ਵਿਖੇ ਮਨਾਇਆ ਜਾਵੇਗਾ

ਗੜਸ਼ੰਕਰ (ਅਸ਼ਵਨੀ ਸ਼ਰਮਾ) : ਦਲ ਪੰਥ ਸ਼ਹੀਦ ਬਾਬਾ ਦੀਪ ਸਿੰਘ ਜੀ ਤਰਨਾ ਦਲ ਨਿਹੰਗ ਸਿੰਘ ਛਾਉਣੀ ਗੋਪਾਲੀਆਂ ਦੀ ਇੱਕ ਵਿਸ਼ੇਸ਼ ਮੀਟਿੰਗ ਪਿੰਡ ਗੋਪਾਲੀਆ ਵਿਖੇ ਜਥੇਦਾਰ ਬਾਬਾ ਕੁਲਵਰਨ ਸਿੰਘ ਗੋਪਾਲੀਆ, ਜਥੇਦਾਰ ਹਰਵਿੰਦਰ ਸਿੰਘ ਭਬਿਆਣਾ ਦੀ ਅਗਵਾਈ ਵਿੱਚ ਹੋਈ। ਇਸ ਮੌਕੇ ਮੀਟਿੰਗ ਦੌਰਾਨ ਇੱਕਤਰ ਹੋਏ

Read More

ਹਲਕੇ ਦੇ ਵਿਕਾਸ ਕੰਮਾਂ ਵਿਚ ਕੋਈ ਕਸਰ ਨਹੀਂ ਛੱਡਾਂਗੇ : ਕੈਬਨਿਟ ਮੰਤਰੀ ਅਰੁਣਾ ਚੌਧਰੀ

ਦੀਨਾਨਗਰ ( ਬਲਵਿੰਦਰ ਸਿੰਘ ਬਿੱਲਾ) : ਪੰਜਾਬ ਦੀ ਕੈਬਨਿਟ ਮੰਤਰੀ ਅਤੇ ਹਲਕਾ ਵਿਧਾਇਕ ਸ੍ਰੀਮਤੀ ਅਰੁਣਾ ਚੌਧਰੀ ਵੱਲੋ ਆਪਣੇ ਹਲਕੇ ਅੰਦਰ ਪੈਂਦੇ ਪਿੰਡਾਂ ਵਿਚ ਲੋਕਾਂ ਨੂੰ ਕੋਈ ਵੀ ਸਮੱਸਿਆ ਨਾ ਆਵੇ ਉਸ ਦੇ ਮੱਦੇਨਜ਼ਰ ਪਿੰਡ ਮਰਾੜਾਂ ਵਿਚ ਸ਼ਿਕਾਇਤ ਨਿਵਾਰਨ ਕੈੰਪ ਦੀ ਸ਼ੁਰੂਆਤ ਕੀਤੀ। ਇਸ ਕੈੰਪ ਵਿਚ ਸੀਨੀਅਰ ਕਾਂਗਰਸ ਪਾਰਟੀ ਆਗੂ ਅਸ਼ੋਕ ਚੌਧਰੀ ਵਿਸ਼ੇਸ਼ ਤੋਰ ਤੇ ਹਾਜਰ ਹੋਏ ਮਰਾੜਾਂ ਪਿੰਡ ਤੋਂ ਇਲਾਵਾ ਇਸ ਕੈੰਪ ਵਿਚ ਪਿੰਡ ਐਂਮਾਂ,ਦਬੁਰਜੀ,ਆਬਾਦੀ ਚੰਡੀਗ੍ਹੜ ਦੇ ਲੋਕਾਂ ਨੇ ਵੀ ਸ਼ਿਰਕਤ ਕੀਤੀ।

Read More

ਚੌਧਰੀ ਬਲਵਿੰਦਰ ਸਿੰਘ ਬਿੱਟੂ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਚ ਹੋਏ ਸ਼ਾਮਲ

ਚੱਬੇਵਾਲ /ਹੁੁਸਿਆਰਪੁ 31 ਅਕਤੂਬਰ (ਚੌਧਰੀ) : ਰਹਲਕਾ ਚੱਬੇਵਾਲ ਦੇ ਪਿੰਡ ਚੱਕ ਮੁੱਲਾਂ ਦੇ ਸਾਬਕਾ ਸਰਪੰਚ ਅਤੇ ਉੱਘੇ ਸਮਾਜ ਸੇਵੀ ਚੌਧਰੀ ਬਲਵਿੰਦਰ ਸਿੰਘ ਬਿੱਟੂ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ ਹਨ।ਉਹਨਾਂ ਨੂੰ ਪਾਰਟੀ ਚ ਸ਼ਾਮਲ ਕਰਵਾਉਣ ਵੇਲੇ ਆਮ ਆਦਮੀ ਪਾਰਟੀ,ਪੰਜਾਬ ਦੇ ਇੰਨਚਾਰਜ ਸਰਦਾਰ ਜਰਨੈਲ ਸਿੰਘ, ਪੰਜਾਬ ਪ੍ਰਧਾਨ ਸਰਦਾਰ ਭਗਵੰਤ ਸਿੰਘ ਮਾਨ, ਸਰਦਾਰ ਹਰਚੰਦ ਸਿੰਘ ਬਰਸਟ ਜਰਨਲ ਸਕੱਤਰ,ਮੀਤ ਹੇਅਰ ਵਿਧਾਇਕ ਤੇ ਹੋਰ ਆਗੂ ਮੌਜੂਦ ਸਨ।

Read More

ਖੇਤੀ ਵਿਰੋਧੀ ਪਾਰਿਤ ਕਾਲੇ ਕਾਨੂੰਨ ਨਾਲ ਇਕੱਲੀ ਕਿਸਾਨੀ ਹੀ ਨਹੀਂ,ਹਰ ਵਰਗ ਬੁਰੀ ਤਰਾਂ ਹੋਵੇਗਾ ਪ੍ਰਭਾਵਿਤ : ਹਰਬੰਸ ਸਿੰਘ ਧੂਤ

ਗੜ੍ਹਦੀਵਾਲਾ 31 ਅਕਤੂਬਰ (ਚੌਧਰੀ ) : ਗੰਨਾ ਸੰਘਰਸ਼ ਕਮੇਟੀ ਏ ਬੀ ਸ਼ੂਗਰ ਮਿੱਲ ਰੰਧਾਵਾ (ਦਸੂਹਾ)ਵੱਲੋਂ ਇਲਾਕੇ ਦੇ ਕਿਸਾਨਾਂ ਦੇ ਸਹਿਯੋਗ ਨਾਲ ਪ੍ਰਧਾਨ ਸੁਖਪਾਲ ਸਿੰਘ ਸਹੋਤਾ ਦੀ ਅਗਵਾਈ ਹੇਠ ਕੇਂਦਰ ਦੀ ਮੋਦੀ ਸਰਕਾਰ ਦੀ ਤਰਫੋਂ ਕਿਸਾਨ ਵਿਰੋਧੀ ਬਣਾਏ ਕਾਲੇ ਕਾਨੂੰਨ ਦੇ ਖਿਲਾਫ ਮਾਨਗੜ੍ਹ ਟੋਲ ਪਲਾਜ਼ਾ ਤੇ ਦਿੱਤੇ ਜਾ ਰਹੇ ਅਣਮਿੱਥੇ ਸਮੇਂ ਦੇ ਧਰਨੇ ਦੇ 23ਵੇਂ ਦਿਨ ਮੋਦੀ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ।

Read More

ਆਦਿ ਕਵਿ ਭਗਵਾਨ ਬਾਲਮੀਕਿ ਜੈਅੰਤੀ ਤੇ ਗੜਦੀਵਾਲਾ ‘ਚ ਸ਼ੋਭਾ ਯਾਤਰਾ ਦਾ ਫੁੱਲਾਂ ਦੀ ਵਰਖਾ ਕਰਕੇ ਕੀਤਾ ਭਰਵਾਂ ਸਵਾਗਤ

ਗੜ੍ਹਦੀਵਾਲਾ 31 ਅਕਤੂਬਰ(ਚੌਧਰੀ) : ਭਗਵਾਨ ਵਾਲਮੀਕਿ ਜੀ ਦੀ ਜੈਅੰਤੀ ਦੇ ਸ਼ੁਭ ਮੌਕੇ ‘ਤੇ ਗੜਦੀਵਾਲਾ ਸ਼ਹਿਰ ਦੇ ਬਾਲਮੀਕੀ ਮੰਦਿਰ ਵਿੱਖੇ ਵਿਸ਼ਾਲ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ। ਇਹ ਸ਼ੋਭਾ ਯਾਤਰਾ ਵਾਲਮੀਕਿ ਮੰਦਿਰ ਟਾਂਡਾ ਰੋਡ ਤੋਂ ਭਗਵਾਨ ਬਾਲਮੀਕਿ ਜੀ ਦੇ ਜੈਕਾਰਿਆ ਦੀ ਗੂੰਜ ਨਾਲ ਸ਼ੁਰੂ ਹੋਈ।

Read More

ਸਿਹਤ ਮੁਲਾਜ਼ਮ ਸੰਘਰਸ਼ ਕਮੇਟੀ ਪੰਜਾਬ ਦੀ ਅਗਲੀ ਮੀਟਿੰਗ 8 ਨਵੰਬਰ ਨੂੰ ਲੁਧਿਆਣਾ ਵਿਖੇ ਹੋਵੇਗੀ

ਪਠਾਨਕੋਟ,31ਅਕਤੂਬਰ (ਰਜਿੰਦਰ ਸਿੰਘ ਰਾਜਨ ਬਿਊਰੋ ਚੀਫ) : ਅੱਜ ਸਿਹਤ ਮੁਲਾਜ਼ਮ ਆਗੂ ਭੁਪਿੰਦਰ ਸਿੰਘ ਅਤੇ ਚੰਚਲ ਕੁਮਾਰੀ ਨੇ ਸਾਂਝੇ ਤੌਰ ਤੇ ਦੱਸਿਆ ਕਿ ਅੱਜ ਸੰਘਰਸ਼ ਕਮੇਟੀ ਪੰਜਾਬ ਦੀ ਮੀਟਿੰਗ ਸਾਥੀ ਕੁਲਬੀਰ ਸਿੰਘ ਮੋਗਾ ਦੀ ਪ੍ਰਧਾਨਗੀ ਵਿੱਚ ਹੋਈ।ਜਿਸ ਵਿੱਚ 27 ਅਕਤੂਬਰ 2020 ਨੂੰ ਹੋਈ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਾਵਾ ਨਾਲ ਸੰਘਰਸ਼ ਕਮੇਟੀ ਦੀ ਹੋਈ ਮੀਟਿੰਗ ਦੀ ਰਿਪੋਰਟਿੰਗ ਕੀਤੀ ਗਈ।

Read More

ਆਦਿ ਕਵੀ ਭਗਵਾਨ ਵਾਲਮਿਕੀ ਨੇ ਰਮਾਇਣ ਨੂੰ ਮਾਧਿਅਮ ਬਣਾ ਕੇ ਭਾਰਤੀ ਸੰਸਕ੍ਰਿਤੀ ਦੀ ਰੱਖੀ ਨੀਂਹ : ਮਨਪ੍ਰੀਤ ਬਾਦਲ

ਬਠਿੰਡਾ/ਹੁਸਿਆਰਪੁਰ,31 ਅਕਤੂਬਰ(ਚੌਧਰੀ) : ਮਹਾਂ ਕਾਵਿ ਰਮਾਇਣ ਦੇ ਪੂਜਨੀਕ ਰਚੇਤਾ ਅਤੇ ਆਦਿ ਕਵੀ, ਬ੍ਰਹਮਗਿਆਨੀ ਤੇ ਮਹਾਂਰਿਸ਼ੀ ਦੇ ਨਾਵਾਂ ਨਾਲ ਸਤਿਕਾਰੇ ਜਾਂਦੇ ਭਗਵਾਨ ਵਾਲਮਿਕੀ ਜੀ ਦੀ ਸ਼ੋਭਾ ਇੱਕਲੇ ਭਾਰਤ ਵਿਚ ਹੀ ਨਹੀਂ ਸਗੋਂ ਪੂਰੇ ਵਿਸ਼ਵ ਵਿਚ ਫ਼ੈਲੀ ਹੋਈ ਹੈ। ਭਗਵਾਨ ਵਾਲਮਿਕੀ ਨੇ ਰਮਾਇਣ ਨੂੰ ਮਾਧਿਅਮ ਬਣਾ ਕੇ ਭਾਰਤੀ ਸੰਸਕ੍ਰਿਤੀ ਦੀ ਨੀਂਹ ਰੱਖੀ।

Read More

ਹੁਸ਼ਿਆਰਪੁਰ ਜਿਲੇ ਵਿੱਚ 35 ਨਵੇ ਪਾਜੇਟਿਵ ਮਰੀਜ ਆਉਣ ਨਾਲ ਪਾਜੇਟਿਵ ਮਰੀਜਾਂ ਦੀ ਗਿਣਤੀ ਹੋਈ 6198

ਹੁਸ਼ਿਆਰਪੁਰ 31 ਅਕਤੂਬਰ ( ਚੌਧਰੀ ) : ਅੱਜ ਫਲੂ ਵਰਗੇ ਸ਼ੱਕੀ ਲੱਛਣਾ ਵਾਲੇ 1119 ਨਵੇ ਸੈਪਲ ਲੈਣ ਨਾਲ ਅਤੇ 1528 ਸੈਪਲਾਂ ਦੀ ਰਿਪੋਟ ਪ੍ਰਾਪਤ ਹੋਣ ਨਾਲ ਅਤੇ ਪਾਜੇਟਿਵ ਮਰੀਜਾਂ ਦੇ 35 ਨਵੇ ਕੇਸ ਆਉਣ ਨਾਲ ਕੁੱਲ ਪਾਜੇਟਿਵ ਮਰੀਜਾਂ ਦੀ ਗਿਣਤੀ 6198 ਹੋ ਗਈ ਹੈ ।

Read More

ਪ੍ਰੋ. ਅਵਤਾਰ ਜੌੜਾ ਦੇ ਸਦੀਵੀਂ ਵਿਛੋੜੇ ਨਾਲ ਪੰਜਾਬੀ ਸਾਹਿਤ ਅਤੇ ਪੰਜਾਬੀ ਦੀ ਸਾਹਿਤਕ ਪੱਤਰਕਾਰੀ ਨੂੰ ਨਾ ਪੂਰਿਆ ਜਾਣ ਵਾਲਾ ਪਿਆ ਘਾਟਾ

ਗੁਰਦਾਸਪੁਰ 30 ਅਕਤੂਬਰ ( ਅਸ਼ਵਨੀ ) : ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੇ ਸਾਬਕਾ ਜਨਰਲ ਸਕੱਤਰ ਅਤੇ ਸਾਬਕਾ ਪ੍ਰਧਾਨ ਪ੍ਰੋ. ਅਵਤਾਰ ਜੌੜਾ ਸਦੀਵੀ ਵਿਛੋੜਾ ਦੇ ਗਏ ਹਨ। ਉਹ ਡੀ.ਏ.ਵੀ. ਕਾਲਜ ਦਸੂਹਾ ਵਿਖੇ ਲੰਮਾ ਸਮਾਂ ਪੰਜਾਬੀ ਦੇ ਪ੍ਰੋਫ਼ੈਸਰ ਰਹੇ। ਨਵਾਂ ਜ਼ਮਾਨਾ ਵਿੱਚ ਛਪਦਾ ਉਨ੍ਹਾਂ ਦਾ ਸਾਹਿਤਕ ਕਾਲਮ ‘ਸੱਚੋ ਸੱਚ ਦੱਸ ਵੇ ਜੋਗੀ’ ਬਹੁਤ ਮਕਬੂਲ ਹੋਇਆ ਸੀ। ਉਹ ਪੰਜਾਬੀ ਲੇਖਕ ਸਭਾਵਾਂ ਨੂੰ ਜਥੇਬੰਦ ਕਰਨ ਅਤੇ ਕੇਂਦਰੀ ਸਭਾ ਨੂੰ ਇੱਕ ਮਜ਼ਬੂਤ ਸਾਹਿਤਕ ਸੰਸਥਾ ਬਣਾਉਣ ਵਾਲੇ ਲੇਖਕਾਂ ਦੀ ਮੂਹਰਲੀ ਕਤਾਰ ਵਿੱਚ ਸ਼ਾਮਲ ਸਨ। ਦੂਰਦਰਸ਼ਨ ਜਲੰਧਰ ਅਤੇ ਸਾਹਿਤਕ ਪੱਤਰਕਾਰੀ ਨਾਲ ਉਨ੍ਹਾਂ ਦਾ ਲਗਾਉ ਲੰਮੇ ਅਰਸੇ ਤੱਕ ਰਿਹਾ।

Read More

ਮੁੱਖ ਮੰਤਰੀ ਦੇ ਹੁਕਮਾਂ ਦੀ ਸਖਤੀ ਨਾਲ ਪਾਲਣਾ ਕਰਦਿਆਂ ਪੰਜਾਬ ਪੁਲਿਸ ਵੱਲੋਂ 6 ਵਰਿਆਂ ਦੀ ਦਲਿਤ ਬੱਚੀ ਦੇ ਜਬਰ-ਜਿਨਾਹ ਤੇ ਕਤਲ ਮਾਮਲੇ ’ਚ 10 ਦਿਨਾਂ ਤੋਂ ਵੀ ਘੱਟ ਸਮੇਂ ’ਚ ਚਲਾਨ ਪੇਸ਼

ਚੰਡੀਗੜ / ਹੁਸਿਆਰਪੁਰ,30 ਅਕਤੂਬਰ(ਚੌਧਰੀ) :ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੁਕਮਾਂ ’ਤੇ ਤੇਜ਼ੀ ਨਾਲ ਅਮਲ ਕਰਦੇ ਹੋਏ ਪੰਜਾਬ ਪੁਲਿਸ ਨੇ 10 ਦਿਨਾਂ ਤੋਂ ਵੀ ਘੱਟ ਸਮੇਂ ਵਿੱਚ ਪੜਤਾਲ ਪੂਰੀ ਕਰਦੇ ਹੋਏ ਹੋਸ਼ਿਆਰਪੁਰ ਵਿਖੇ 6 ਵਰਿਆਂ ਦੀ ਦਲਿਤ ਬੱਚੀ ਦੇ ਜਬਰ-ਜਿਨਾਹ ਤੇ ਕਤਲ ਮਾਮਲੇ ਵਿੱਚ ਸ਼ੁੱਕਰਵਾਰ ਨੂੰ ਚਲਾਨ ਪੇਸ਼ ਕਰ ਦਿੱਤਾ।

Read More