BAD NEWS..ਗੜ੍ਹਦੀਵਾਲਾ ਦੇ ਪਿੰਡ ਰਾਜੂ ਦਵਾਖਰੀ ਚ 5 ਸਾਲਾ ਬੱਚੇ ਦੇ ਸਿਰ ਤੇ ਗਰਿੱਲ ਡਿੱਗਣ ਨਾਲ ਹੋਈ ਮੌਤ

ਗੜ੍ਹਦੀਵਾਲਾ 28 ਅਕਤੂਬਰ(ਚੌਧਰੀ) : ਬੀਤੀ ਸ਼ਾਮ ਗੜ੍ਹਦੀਵਾਲਾ ਦੇ ਪਿੰਡ ਰਾਜੂ ਦਵਾਖਰੀ ਚ ਬੱਚੇ ਦੇ ਸਿਰ ਤੇ ਲੋਹੇ ਦੀ ਗਰਿੱਲ ਡਿੱਗਣ ਨਾਲ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪਿੰਡ ਦੇ ਇੱਕ ਘਰ ਵਿਚ ਪਰਿਵਾਰ ਵਲੋਂ ਟਾਇਲਾਂ ਲਗਵਾਉਣ ਦਾ ਕੰਮ ਚੱਲ ਰਿਹਾ ਸੀ ਤੇ ਉਸ ਦੇ ਚਲਦੇ ਕੁਝ ਗਰਿੱਲਾਂ ਲਾਹ ਕੇ ਥੱਲੇ ਰੱਖੀਆਂ ਹੋਈਆਂ ਸਨ। ਬੱਚਾ ਵੰਸ਼ (5) ਰੱਖੀਆਂ ਹੋਈਆਂ ਗਰਿੱਲਾਂ ਵੱਲ ਚੱਲਾ ਗਿਆ ਤਾਂ ਅਚਾਨਕ ਗਰਿੱਲ ਉਸ ਦੇ ਸਿਰ ਤੇ ਡਿੱਗ ਪਈ। ਜਿਸ ਨਾਲ ਉਹ ਗੰਭੀਰ ਜਖਮੀ ਹੋ ਗਿਆ। ਪਰਿਵਾਰ ਵਲੋਂ ਤੁਰੰਤ ਉਸ ਨੂੰ ਸਿਵਿਲ ਹਸਪਤਾਲ ਦਸੂੂਹਾ ਵਿਖੇ ਲਿਜਾਇਆ ਗਿਆ ਜਿੱਥੇ ਬੱਚੇ ਦੇ ਦਮ ਤੋੜ ਦਿੱਤਾ।

Read More

ਭਗਤ ਨਾਮਦੇਵ ਜੀ ਦੇ 750ਵੇਂ ਪ੍ਰਕਾਸ਼ ਦਿਹਾੜੇ ਮੌਕੇ ਕੈਬਨਿਟ ਮੰਤਰੀ ਰੰਧਾਵਾ ਤੇ ਵਿਧਾਇਕ ਲਾਡੀ ਸ੍ਰੀ ਨਾਮਦੇਵ ਦਰਬਾਰ ਘੁਮਾਣ ਵਿਖੇ ਹੋਏ ਨਤਮਸਤਕ

ਬਟਾਲਾ, 26 ਅਕਤੂਬਰ ( ਸੰਜੀਵ ਨਈਅਰ/ ਅਵਿਨਾਸ਼ ਸ਼ਰਮਾ) : ਸ਼ਰੋਮਣੀ ਭਗਤ ਸ੍ਰੀ ਨਾਮਦੇਵ ਜੀ ਦੇ 750ਵੇਂ ਪ੍ਰਕਾਸ਼ ਦਿਹਾੜੇ ਮੌਕੇ ਸਹਿਕਾਰਤਾ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਅੱਜ ਵਿਸ਼ੇਸ਼ ਤੌਰ ’ਤੇ ਭਗਤ ਨਾਮਦੇਵ ਦਰਬਾਰ ਘੁਮਾਣ ਵਿਖੇ ਨਤਮਸਤਕ ਹੋਏ। ਇਸ ਮੌਕੇ ਉਨ੍ਹਾਂ ਨਾਲ ਵਿਧਾਇਕ ਸ੍ਰੀ ਹਰਗੋਬਿੰਦਪੁਰ ਸ. ਬਲਵਿੰਦਰ ਸਿੰਘ ਲਾਡੀ, ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫ਼ਾਕ, ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਡਾ. ਸਤਨਾਮ ਸਿੰਘ ਨਿੱਝਰ, ਐੱਸ.ਐੱਸ.ਪੀ. ਬਟਾਲਾ ਸ. ਰਛਪਾਲ ਸਿੰਘ ਅਤੇ ਐੱਸ.ਡੀ.ਐੱਮ. ਬਟਾਲਾ ਸ. ਬਲਵਿੰਦਰ ਸਿੰਘ ਵੀ ਮੌਜੂਦ ਸਨ।

Read More

ਝੋਨੇ ਦੀ ਵਿਕਰੀ ਸਮੇਂ ਹੋਣ ਵਾਲੀ ਖੱਜਲ ਖਰਾਬੀ ਤੋਂ ਬਚਣ ਲਈ ਹਾਈਬ੍ਰਿਡ ਕਿਸਮਾਂ ਦੀ ਕਾਸ਼ਤ ਨਾਂ ਕੀਤੀ ਜਾਵੇ : ਬਲਾਕ ਖੇਤੀਬਾੜੀ ਅਫਸਰ

ਪਠਾਨਕੋਟ :27 ਅਕਤੂਬਰ (ਰਜਿੰਦਰ ਸਿੰਘ ਰਾਜਨ ਬਿਊਰੋ ਚੀਫ ) : ਦਾਣਾ ਮੰਡੀਆਂ ਵਿੱਚ ਕਿਸਾਨਾਂ ਨੂੰ ਦਰਪੇਸ਼ ਸਮੱਸਿਆਵਾਂ ਨੂੰ ਮੁੱਖ ਰੱਖਦਿਆਂ ਡਾ. ਹਰਤਰਨਪਾਲ ਸਿੰਘ ਮੁੱਖ ਖੇਤੀਬਾੜੀ ਅਫਸਰ ਦੇ ਹੁਕਮਾਂ ਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਲਾਕ ਪਠਾਨਕੋਟ ਦੀ ਟੀਮ ਵੱਲੋਂ ਡਾ. ਅਮਰੀਕ ਸਿੰਘ ਬਲਾਕ ਖੇਤੀਬਾੜੀ ਅਫਸਰ ਦੀ ਅਗਵਾਈ ਹੇਠ ਸਰਨਾ ਦਾਣਾ ਮੰਡੀ ਦਾ ਦੌਰਾ ਕਰਕੇ ਹੋ ਰਹੀ ਝੋਨੇ ਦੀ ਜਿਨਸ ਦੀ ਤੁਲਾਈ ਦਾ ਨਿਰੀਖਣ ਕੀਤਾ। ਇਸ ਮੌਕੇ ਉਨਾਂ ਦੇ ਨਾਲ ਸ੍ਰੀ ਸੁਭਾਸ਼ ਚੰਦਰ,ਸ੍ਰੀ ਗੁਰਦਿੱਤ ਸਿੰਘ ਖੇਤੀਬਾੜੀ ਵਿਸਥਾਰ ਅਫਸਰ,ਨਿਰਪਜੀਤ ਸਿੰਘ ਖੇਤੀ ਉਪ ਨਿਰੀਖਕ, ਮੰਡੀ ਸੁਪਰਵਾਈਜ਼ਰ ਸ਼੍ਰੀ ਰਜ਼ਨੀਸ਼ ਕੁਮਾਰ,ਸ੍ਰੀ ਗੁਰਨਾਮ ਸਿੰਘ ਛੀਨਾ ਪ੍ਰਧਾਨ ਆੜਤੀ ਐਸੋਸੀਏਸ਼ਨ ਅਤੇ ਅਮਨਦੀਪ ਸਿੰਘ ਸਹਾਇਕ ਤਕਨਾਲੋਜੀ ਪ੍ਰਬੰਧਕ (ਆਤਮਾ) ਹਾਜ਼ਰ ਸਨ।

Read More

ਜਿਲਾ ਸਿਹਤ ਅਫਸਰ ਵੱਲੋਂ ਖਾਦ ਪਦਾਰਥਾਂ ਦੇ 10 ਸੈਪਲ ਲਏ

ਹੁਸ਼ਿਆਰਪੁਰ 27 ਅਕਤੂਬਰ( ਚੌਧਰੀ) : ਮਿਸ਼ਨ ਤੰਦਰੁਸਤ ਪੰਜਾਬ ਤਹਿਤ ਜਿਲਾ ਸਿਹਤ ਅਫਸਰ ਡਾ ਸੁਰਿੰਦਰ ਸਿੰਘ, ਫੂਡ ਸੇਫਟੀ ਅਫਸਰ ਪੁਨੀਤ ਸ਼ਰਮਾਂ ਅਤੇ ਹਰਦੀਪ ਸਿੰਘ ਅਤੇ ਉਹਨਾਂ ਦੀ ਟੀਮ ਵੱਲੋ ਹੁਸ਼ਿਆਰਪੁਰ ਸ਼ਹਿਰ ਦੀਆਂ ਵੱਖ ਵੱਖ ਖੇਤਰਾਂ ਵਿੱਚ ਅਤੇ ਬਾਗਪੁਰ, ਭੀਖੋਵਾਲ, ਹਰਿਆਣਾ ਭੂੰਗਾ ਆਦਿ ਤੋਂ ਤਿਉਹਾਰਾਂ ਦੀ ਆਮਦ ਦੋ ਮੱਦੇ ਨਜਰ ਚੈਕਿੰਗ ਕਰਕੇ ਖਾਦ ਪਦਾਰਥਾਂ 10 ਸੈਪਲ ਲਏ ਹਨ ਤੇ ਅਗਲੇਰੀ ਜਾਂਚ ਲਈ ਫੂਡ ਲੈਬ ਚੰਡੀਗੜ ਭੇਜ ਦਿੱਤੇ ਗਏ ਹਨ ।

Read More

ਕ੍ਰਿਕੇਟ ਆਈ ਪੀ ਐਲ ਮੈਚਾਂ ‘ਤੇ ਆਨਲਾਈਨ ਦੜਾ ਸੱਟਾ ਲਗਾਉਣ ਵਾਲੇ ਤੋਂ 32 ਬੋਰ ਦੇ 31 ਨਾਜਾਇਜ਼ ਰੌਂਦ ਬਰਾਮਦ : ਐਸ.ਐਸ.ਪੀ ਦੁੱਗਲ

ਰਾਜਪੁਰਾ/ਪਟਿਆਲਾ/ਹੁਸ਼ਿਆਰਪੁਰ,27 ਅਕਤੂਬਰ(ਚੌਧਰੀ) :
ਪਟਿਆਲਾ ਪੁਲਿਸ ਵੱਲੋਂ ਬੀਤੇ ਦਿਨ ਗ੍ਰਿਫ਼ਤਾਰ ਕੀਤੇ ਗਏ ਕ੍ਰਿਕੇਟ ਆਈਪੀਐਲ ਮੈਚਾ ‘ਤੇ ਆਨਲਾਈਨ ਦੜਾ ਸੱਟਾ ਲਗਾਉਣ ਵਾਲੇ ਮੁੱਖ ਸਰਗਣੇ ਰੌਕੀ ਤੋਂ ਅੱਜ 32 ਬੋਰ ਦੇ ਨਾਜਾਇਜ਼ ਰੌਂਦ ਬਰਾਮਦ ਕੀਤੇ ਗਏ ਹਨ। ਇਸ ਸਬੰਧੀ ਵੀ ਇੱਕ ਹੋਰ ਮਾਮਲਾ ਦਰਜ ਕੀਤਾ ਗਿਆ ਹੈ।

Read More

ਮੀਰੀ-ਪੀਰੀ ਸੇਵਾ ਸੋਸਾਇਟੀ ਬੋਦਲ ਗਰਨਾ ਸਾਹਿਬ ਵੱਲੋਂ ਲੋੜਵੰਦਾਂ ਦੀ ਆਰਥਿਕ ਮਦਦ

ਦਸੂੂਹਾ 27 ਅਕਤੂਬਰ (ਚੌਧਰੀ) :ਮੀਰੀ-ਪੀਰੀ ਸੇਵਾ ਸੋਸਾਇਟੀ ਬੋਦਲ ਗਰਨਾ ਸਾਹਿਬ ਵੱਲੋਂ ਪਿੱਛਲੇ ਦਿਨੀਂ ਦੋ ਵੱਖ-ਵੱਖ ਆਰਥਿਕ ਤੌਰ ਤੇ ਕਮਜ਼ੋਰ ਪਰਿਵਾਰਾਂ ਦੀ ਮੱਦਦ ਕੀਤੀ ਗਈ ਹੈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮਨਦੀਪ ਸਿੰਘ ਢੀਂਡਸਾ ਨੇ ਦੱਸਿਆ ਕਿ ਸੋਸਾਇਟੀ ਵੱਲੋਂ ਪਿੰਡ ਬੋਦਲ ਦੇ ਇੱਕ ਲੋੜ੍ਹਵੰਦ ਪਰਿਵਾਰ ਦੀ ਬੇਟੀ ਦੇ ਵਿਆਹ ਮੌਕੇ 21 ਹਜ਼ਾਰ ਰੁਪਏ ਸ਼ਗਨ ਦੇ ਰੂਪ ਵਿੱਚ ਦਿੱਤੇ ਗਏ ।

Read More

ਮਾਨਗੜ੍ਹ ਟੋਲ ਪਲਾਜ਼ਾ ਵਿਖੇ ਕਿਸਾਨਾਂ ਵਲੋਂ ਸਘੰਰਸ਼ 19 ਵੇਂ ਦਿਨ ਵੀ ਜਾਰੀ

ਗੜ੍ਹਦੀਵਾਲਾ 27 ਅਕਤੂਬਰ (ਚੌਧਰੀ) :ਗੰਨਾ ਸੰਘਰਸ਼ ਕਮੇਟੀ ਏ ਬੀ ਸ਼ੂਗਰ ਮਿੱਲ ਰੰਧਾਵਾ (ਦਸੂੂਹਾ) ਵਲੋਂ ਇਲਾਕੇ ਦੇ ਕਿਸਾਨਾਂ ਦੇ ਸਹਿਯੋਗ ਨਾਲ ਪ੍ਰਧਾਨ ਸੁਖਪਾਲ ਸਿੰਘ ਸਹੋਤਾ ਦੀ ਅਗਵਾਈ ਹੇਠ ਕੇਂਦਰ ਦੀ ਮੋਦੀ ਸਰਕਾਰ ਵੱਲੋ ਕਿਸਾਨ ਵਿਰੋਧੀ ਬਣਾਏ ਕਾਲੇ ਕਾਨੂੰਨ ਦੇ ਖਿਲਾਫ ਮਾਨਗੜ੍ਹ ਟੋਲ ਪਲਾਜ਼ਾ ਵਿਖੇ ਦਿੱਤੇ ਜਾ ਰਹੇ ਅਣਮਿੱਥੇ ਸਮੇਂ ਦੇ ਧਰਨੇ ਦੇ 19ਵੇਂ ਦਿਨ ਮੋਦੀ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ।

Read More

ਖਾਲਸਾ ਕਾਲਜ,ਗੜ੍ਹਦੀਵਾਲਾ ਦੇ ਨਤੀਜੇ ਰਹੇ ਸ਼ਾਨਦਾਰ

ਗੜ੍ਹਦੀਵਾਲਾ 27 ਅਕਤੂਬਰ (ਚੌਧਰੀ) : ਖ਼ਾਲਸਾ ਕਾਲਜ, ਗੜ੍ਹਦੀਵਾਲਾ ਦੇ ਰਜਿਸਟਰਾਰ ਡਾ. ਦਵਿੰਦਰ ਸੰਦਲ ਨੇ ਦੱਸਿਆ ਕਿ ਪੰਜਾਬ ਯੂਨੀਵਰਸਿਟੀ,ਚੰਡੀਗੜ੍ਹ ਵੱਲੋਂ ਐਲਾਨੇ ਗਏ ਬੀ.ਐੱਸ. ਸੀ.ਐਗਰੀਕਲਚਰ ਸਮੈਸਟਰ ਅੱਠਵਾਂ ਦਾ ਨਤੀਜਾ ਬਹੁਤ ਹੀ ਸ਼ਾਨਦਾਰ ਰਿਹਾ।

Read More

ਕਪੂਰਥਲਾ ਜੇਲ੍ਹ ਚ ਦੋ ਗੁੱਟਾਂ ਵਿਚ ਹੋਈ ਗੈਂਗਵਾਰ,ਜੋਤੀ ਖੁਰਦਾਂ(ਗੜ੍ਹਦੀਵਾਲਾ) ਗੰਭੀਰ ਜਖਮੀ

ਕਪੂਰਥਲਾ 27 ਅਕਤੂਬਰ (CDT) :ਅੱਜ ਦੁਪਹਿਰ ਕਪੂਰਥਲਾ ਜੇਲ੍ਹ ਚ ਹੋਈ ਗੈਂਗਵਾਰ ਵਿਚ ਹੱਤਿਆ ਦੇ ਮਾਮਲੇ ਵਿਚ ਬੰਦ ਜੋਤੀ ਖੁਰਦਾਂ ਨਿਵਾਸੀ ਖੁਰਦਾਂ (ਗੜ੍ਹਦੀਵਾਲਾ) ਹੁਸ਼ਿਆਰਪੁਰ ਸਮੇਤ ਕਈ ਕੈਦੀਆਂ ਦੇ ਜਖਮੀ ਹੋਣ ਦੀ ਖਬਰ ਸਾਹਮਣੇ ਆਈ ਹੈ।


Read More

ਆਸ਼ਾ ਵਰਕਰਜ ਅਤੇ ਫੈਸੀਲੀਟੇਟਰਜ ਦੇ ਮਸਲੇ ਪਹਿਲ ਦੇ ਆਧਾਰ ਤੇ ਹੋਣਗੇ ਹੱਲ : ਸਿਵਲ ਸਰਜਨ

ਗੁਰਦਾਸਪੁਰ 26 ਅਕਤੂਬਰ ( ਅਸ਼ਵਨੀ ) ਆਸ਼ਾ ਵਰਕਰਜ ਅਤੇ ਫੈਸੀਲੀਟੇਟਰਜ ਨੂੰ ਮਹੀਨਾ ਵਾਰ ਤਨਖਾਹ ਅਤੇ ਮਾਨ ਭੱਤਾ ਦੀਆਂ ਸਮੇਂ ਸਿਰ ਅਦਾਇਗੀ ਕੀਤੀ ਜਾਵੇਗੀ ਅਤੇ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਆਸ਼ਾ ਵਰਕਰਾਂ ਅਤੇ ਫੈਸੀਲੀਟੇਟਰਜ ਵਲੋਂ ਲਿਆਂਦੇ ਗਏ ਮਰੀਜ਼ਾਂ ਦੀ ਖਜਲ ਖੁਆਰੀ ਨੂੰ ਰੋਕਣ ਲਈ ਉਚਿਤ ਕਦਮ ਚੁੱਕੇ ਜਾਣਗੇ।

Read More

ਹਿੰਦੂ ਧਰਮ ਦੀਆਂ ਧਾਰਮਿਕ ਭਾਵਨਾਵਾਂ ਨੂੰ ਆਹਤ ਕਰਨ ਤੇ ਸਰਿਤਾ ਸ਼ਰਮਾ ਦੀ ਅਗਵਾਈ ਹੇਠ ਡੀ.ਐਸ.ਪੀ ਨੂੰ ਦਿੱਤਾ ਮੰਗ ਪੱਤਰ

ਗੜ੍ਹਸ਼ੰਕਰ 26 ਅਕਤੂਬਰ (ਅਸ਼ਵਨੀ ਸ਼ਰਮਾ): ਬੀਤੇ ਦਿਨ ਸ਼੍ਰੀ ਰਾਮਾ ਡਰਾਮਾ ਕਮੇਟੀ ਗੰਗੂਵਾਲ ਜਿਲ੍ਹਾਂ ਰੋਪੜ, ਡਰਾਮਾ ਕਮੇਟੀ ਕਾਂਗੜਾ ਅਤੇ ਸ਼੍ਰੀ ਰਾਮ ਬੀਕਾਨੇਰੀ ਕੰਪਨੀ ਵਲੋਂ ਰਾਮਲੀਲਾ ਵਿਚ ਅਸ਼ਲੀਲਤਾ ਅਤੇ ਫਿਲਮੀ ਗਾਣੇ ਵਿਖਾ ਕੇ ਮਾਤਾ ਸੀਤਾ ਦੇ ਕਿਰਦਾਰ ਨੂੰ ਗਲਤ ਢੰਗ ਨਾਲ ਪੇਸ਼ ਕਰਕੇ ਹਿੰਦੂ ਧਰਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਣ ਤੇ ਅੱਜ ਸਰਿਤਾ ਸ਼ਰਮਾ ਦੀ ਅਗਵਾਈ ਵਿਚ ਡੀ.ਐਸ.ਪੀ ਗੜ੍ਹਸ਼ੰਕਰ ਤੁਸ਼ਾਰ ਗੁਪਤਾ ਆਈ.ਪੀ.ਐਸ ਨੂੰ ਮੰਗ ਦੇ ਕੇ ਦੋਸ਼ੀਆਂ ਦੇ ਖਿਲਾਫ ਪਰਚਾ ਦਰਜ ਕਰਕੇ ਸਖਤ ਕਾਰਵਾਈ
ਦੀ ਮੰਗ ਕੀਤੀ ਗਈ।

Read More

ਕਿਸਾਨਾਂ ਦੇ ਪੱਖ ਵਿੱਚ ਬਿੱਲ ਪਾਸ ਕਰਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਚਿਆ ਇਤਿਹਾਸ : ਹਰਪਾਲ ਸਿੰਘ ਹਰਪੁਰਾ

ਬਟਾਲਾ, 26 ਅਕਤੂਬਰ ( ਸੰਜੀਵ ਨਈਅਰ/ਅਵਿਨਾਸ਼ ਸ਼ਰਮਾ ) – ਕੇਂਦਰ ਸਰਕਾਰ ਦੁਆਰਾ ਖੇਤੀਬਾੜੀ ਵਿਰੋਧੀ ਬਣਾਏ ਕਾਨੂੰਨਾਂ ਤੋਂ ਪੰਜਾਬ ਦੇ ਕਿਸਾਨਾਂ ਨੂੰ ਬਚਾਉਣ ਲਈ ਪੰਜਾਬ ਵਿਧਾਨ ਸਭਾ ਵਿੱਚ ਬਿੱਲ ਪਾਸ ਕਰਵਾਕੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਇਤਿਹਾਸ ਰਚ ਦਿੱਤਾ ਹੈ। ਆਪਣੇ ਇਸ ਕਦਮ ਨਾਲ ਕੈਪਟਨ ਅਮਰਿੰਦਰ ਸਿੰਘ ਇੱਕ ਵਾਰ ਫਿਰ ਸੱਚੇ ਕਿਸਾਨ ਹਿਤੈਸ਼ੀ ਸਾਬਤ ਹੋਏ ਹਨ।

Read More

6459 ਪੀੜਤਾਂ ਨੇ ਕੋਰੋਨਾ ਬਿਮਾਰੀ ‘ਤੇ ਫ਼ਤਿਹ ਹਾਸਲ ਕੀਤੀ ਕੋਰੋਨਾ ਵਾਇਰਸ ਦੇ 157830 ਸ਼ੱਕੀ ਮਰੀਜਾਂ ਵਿਚੋਂ 151805 ਵਿਅਕਤੀਆਂ ਦੀ ਰਿਪੋਰਟ ਨੈਗਵਿਟ

ਬਟਾਲਾ / ਗੁਰਦਾਸਪੁਰ, 26 ਅਕਤੂਬਰ ( ਅਵਿਨਾਸ਼ ਸ਼ਰਮਾ/ਸੰਜੀਵ ਨਈਅਰ ) : ਡਾ.ਵਰਿੰਦਰ ਜਗਤ ਸਿਵਲ ਸਰਜਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਲੇ ਅੰਦਰ ਹੁਣ ਤਕ 157830 ਸ਼ੱਕੀ ਮਰੀਜਾਂ ਦੀ ਸੈਂਪਲਿੰਗ ਕੀਤੀ ਗਈ, ਜਿਸ ਵਿਚੋਂ 151805 ਨੈਗਟਿਵ, 3488 ਪੋਜਟਿਵ ਮਰੀਜ਼ (ਆਰ.ਟੀ.ਪੀ.ਸੀ.ਆਰ), 803 ਪੋਜ਼ਟਿਵ ਮਰੀਜ, ਜਿਨਾਂ ਦੀ ਦੂਸਰੇ ਜ਼ਿਲਿਆਂ ਵਿਚ ਟੈਸਟਿੰਗ ਹੋਈ ਹੈ, ਟਰੂਨੈਟ ਰਾਹੀ ਟੈਸਟ ਕੀਤੇ ਪੋਜਟਿਵ ਮਰੀਜ 79, ਐਂਟੀਜਨ ਟੈਸਟ ਰਾਹੀਂ 2458 ਵਿਅਕਤੀਆਂ ਦੀ ਰਿਪੋਰਟ ਪੋਜ਼ਟਿਵ ਆਈ ਹੈ ਤੇ ਕੁਲ 6828 ਪੋਜ਼ਟਿਵ ਮਰੀਜ਼ ਹਨ।

Read More

ਬਲਾਕ ਪਠਾਨਕੋਟ ਨੂੰ ਲਗਾਤਾਰ ਪੰਜਵੀਂ ਵਾਰ ਪ੍ਰਦੂਸ਼ਣ ਰਹਿਤ ਬਨਾਉਣ ਲਈ ਜਾਗਰੁਗਤਾ ਮੁਹਿੰਮ ਦਾ ਦੂਜਾ ਪੜਾਅ ਸ਼ੁਰੂ : ਡਾ.ਅਮਰੀਕ ਸਿੰਘ

ਪਠਾਨਕੋਟ 26 ਅਕਤੂਬਰ (ਰਜਿੰਦਰ ਸਿੰਘ ਰਾਜਨ ਬਿਊਰੋ ਚੀਫ) : ਬਲਾਕ ਪਠਾਨਕੋਟ ਵਿੱਚ ਅਕਤੁਬਰ ਮਹੀਨੇ ਦੌਰਾਨ ਕੀਤੇ ਜਾ ਰਹੇ ਖੇਤੀ ਪਸਾਰ ਕਾਰਜਾਂ ਦੀ ਸਮੀਖਿਆ ਲਈ ਸਥਾਨਕ ਖੇਤੀਬਾੜੀ ਦਫਤਰ ਇੰਦਰਾ ਕਾਲੋਨੀ ਵਿਖੇ ਮਹੀਨਾਵਾਰ ਮੀਟਿੰਗ ਡਾ. ਅਮਰੀਕ ਸਿੰਘ ਬਲਾਕ ਖੇਤੀਬਾੜੀ ਅਫਸਰ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਡਾ. ਮਨਦੀਪ ਕੌਰ ਖੇਤੀਬਾੜੀ ਵਿਕਾਸ ਅਫਸਰ, ਸੁਭਾਸ਼ ਚੰਦਰ, ਸ੍ਰੀ ਗੁਰਦਿੱਤ ਸਿੰਘ ਖੇਤੀ ਵਿਸਥਾਰ ਅਫਸਰ, ਸ਼੍ਰੀ ਸੁਦੇਸ਼ ਕੁਮਾਰ, ਅੰਸ਼ੁਮਨ ਕੁਮਾਰ, ਮਿਸ ਮਨਜੀਤ ਕੌਰ, ਨਿਰਪਜੀਤ ਸਿੰਘ, ਸ਼੍ਰੀ ਮਤੀ ਸਾਕਸ਼ੀ ਖੇਤੀਬਾੜੀ ਉਪ ਨਿਰੀਖਕ, ਅਰਮਾਨ ਮਹਾਜਨ ਸਹਾਇਕ ਤਕਨਾਲੋਜੀ ਮੈਨੇਜਰ (ਆਤਮਾ) ਹਾਜ਼ਰ ਸਨ।

Read More

ਟੋਲ ਪਲਾਜਾ ਮਾਨਗੜ੍ਹ ਵਿਖੇ ਕਿਸਾਨਾਂ ਵਲੋਂ 18 ਵੇਂ ਦਿਨ ਵੀ ਧਰਨਾ ਜਾਰੀ

ਗੜ੍ਹਦੀਵਾਲਾ, 26 ਅਕਤੂਬਰ (ਚੌਧਰੀ ) : ਗੰਨਾ ਸੰਘਰਸ਼ ਕਮੇਟੀ ਏ. ਬੀ. ਸ਼ੂਗਰ ਮਿੱਲ ਰੰਧਾਵਾ (ਦਸੂਹਾ) ਵੱਲੋਂ ਇਲਾਕੇ ਦੇ ਕਿਸਾਨਾਂ ਦੇ ਸਹਿਯੋਗ ਨਾਲ ਪ੍ਰਧਾਨ ਸੁਖਪਾਲ ਸਿੰਘ ਸਹੋਤਾ ਦੀ ਅਗਵਾਈ ਹੇਠ ਕੇਂਦਰ ਦੀ ਮੋਦੀ ਸਰਕਾਰ ਦੀ ਤਰਫੋਂ ਕਿਸਾਨ ਵਿਰੋਧੀ ਬਣਾਏ ਕਾਲੇ
ਕਾਨੂੰਨ ਦੇ ਖ਼ਿਲਾਫ਼ ਮਾਨਗੜ੍ਹ ਟੋਲ ਪਲਾਜ਼ੇ ਤੇ ਦਿੱਤੇ ਜਾ ਰਹੇ ਅਣਮਿੱਥੇ ਸਮੇਂ ਦੇ ਧਰਨੇ ਦੇ 18 ਵੇਂ ਦਿਨ ਮੋਦੀ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ।

Read More

ਭੁੱਖ ਹੜਤਾਲ ਦੇ ਅੱਗੇ ਝੁਕਿਆ ਪ੍ਰਸ਼ਾਸਨ 42 ਲੱਖ ਰੁ: ਕੀਤੇ ਮੰਨਜੂਰ

ਹੁਸ਼ਿਆਰਪੁਰ 26 ਅਕਤੂਬਰ (ਚੌਧਰੀ) : ਮੁੱਹਲਾ ਦਸ਼ਮੇਸ਼ ਨਗਰ ਦੇ ਆਲੇ-ਦੁਆਲੇ ਤੇ ਮੁੱਹਲਾ ਵਾਸੀਆਂ ਵੱਲੋਂ ਡਗਾਣਾ ਰੋਡ ਨੂੰ ਬਣਾਉਣ ਲਈ ਰੱਖੀ ਗਈ ਭੁੱਖ ਹੜਤਾਲ ਉਸ ਵੇਲੇ ਕਾਮਯਾਬ ਹੋ ਗਈ ਕਿ ਜਦੋਂ
ਐਕਸੀਅਨ ਹਰਪ੍ਰੀਤ ਸਿੰਘ ਤੇ ਐਸ.ਈ. ਰਣਜੀਤ ਸਿੰਘ ਨੇ ਵਾਰਡ ਵਿੱਚ ਪਹੁੰਚ ਕੇ ਸਮੂਹ ਮੁੱਹਲਾ ਵਾਸੀਆਂ ਦੀ ਹਾਜਰੀ ਵਿੱਚ ਭਰੋਸਾ ਦਿੱਤਾ ਕਿ ਉਹ ਮੁੱਹਲਾ ਵਾਸੀਆਂਂ ਦੀ ਮੰਗ ਨੂੰ ਮੰਨਦੇ ਹੋਏ ਰੋਡ ਨੂੰ ਛੇਤੀ ਬਣਾਉਣਾ ਸ਼ੁਰੂ ਕਰ ਦੇਣਗੇ ਤੇ ਕਿਹਾ ਕਿ ਪ੍ਰਸ਼ਾਸ਼ਨ ਵੱਲੋਂ ਇਸ ਰੋਡ ਨੂੰ ਬਣਾਉਣ ਲਈ 42 ਲੱਖ ਰੁ: ਵੀ ਮੰਨਜੂਰ ਕਰ ਦਿੱਤੇੇ ਗਏ ਹਨ ।

Read More

ਮੋਦੀ ਦਾ ਪੁਤਲਾ ਫੂਕ ਕੇ ਪਿੰਡ ਤਲਵੰਡੀ ਜੱਟਾਂ ‘ਚ ਨਵੇਂ ਸ਼ਮਸ਼ਾਨਘਾਟ ਅਤੇ ਭੱਠੀ ਦਾ ਕੀਤਾ ਉਦਘਾਟਨ

ਗੜ੍ਹਦੀਵਾਲਾ 26 ਅਕਤੂਬਰ(ਚੌਧਰੀ) : ਪਿੰਡ ਤਲਵੰਡੀ ਜੱਟਾਂ ਵਿੱਚ ਨਵੇ ਬਣੇ ਸ਼ਮਸ਼ਾਨ ਘਾਟ ਤੇ ਭੱਠੀ ਵਿਚ ਮੋਦੀ ਦਾ ਪੁਤਲਾ ਫੂਕ ਕੇ ਉਦਘਾਟਨ ਕੀਤਾ ਗਿਆ ।ਮਨਜੋਤ ਸਿੰਘ ਤਲਵੰਡੀ ਦੀ ਅਗਵਾਈ ਹੇਠ ਕੇਂਦਰ ਦੀ ਮੋਦੀ ਸਰਕਾਰ ਦੀ ਤਰਫੋਂ ਕਿਸਾਨ ਵਿਰੋਧੀ ਬਣਾਏ ਕਾਲੇ ਕਾਨੂੰਨ ਦੇ ਖਿਲਾਫ ਪਿੰਡ ਤਲਵੰਡੀ ਜੱਟਾਂ ਦੇ ਸ਼ਮਸ਼ਾਨਘਾਟ ਦਾ ਉਦਘਾਟਨ ਮੋਦੀ ਦਾ ਪੁਤਲਾ ਫੂਕ ਕੇ ਕੀਤਾ।

Read More

BREAKING..32 ਬੋਰ ਦੇਸੀ ਪਿਸਤੋਲ ਅਤੇ 6 ਜ਼ਿੰਦਾ ਰੌਂਦ ਸਮੇਤ ਇਕ ਕਾਬੂ

ਗੁਰਦਾਸਪੁਰ 26 ਅਕਤੂਬਰ ( ਅਸ਼ਵਨੀ ) :- ਪੁਲਿਸ ਸਟੇਸ਼ਨ ਦੋਰਾਂਗਲਾ ਦੀ ਪੁਿਲਸ ਵੱਲੋਂ ਇਕ ਵਿਅਕਤੀ ਨੂੰ .32 ਬੋਰ ਦੇਸੀ ਪਿਸਤੋਲ ਅਤੇ 6 ਰੌਂਦਾਂ ਜ਼ਿੰਦਾ ਸਮੇਤ ਇਕ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ।ਸਹਾਇਕ ਇੰਸਪੈਕਟਰ ਧਰਮਜੀਤ ਨੇ ਦਸਿਆਂ ਕਿ ਉਸ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਕਰਦੇ ਹੋਏ ਮੁਖ਼ਬਰ ਦੀ ਸੁਚਨਾ ਤੇ ਪਿੰਡ ਆਦੀਆ ਨੇੜੇ ਹਰਜੀਤ ਸਿੰਘ ਉਰਫ ਜੀਤਾ ਪੁੱਤਰ ਗੁਰਮੇਜ ਸਿੰਘ ਵਾਸੀ ਪਿੰਡ ਸ਼ਹੂਰ ਕਲਾਂ ਨੂੰ ਇਕ 32 ਬੋਰ ਦੇਸੀ ਪਿਸਤੋਲ ਅਤੇ 6 ਰੌਂਦਾਂ ਜ਼ਿੰਦਾ ਸਮੇਤ ਕਾਬੂ ਕਰਕੇ ਮਾਮਲਾ ਦਰਜ ਕੀਤਾ ਹੈ ।

Read More

ਕਿਰਤੀ ਕਿਸਾਨ ਯੂਨੀਅਨ ਵੱਲੋਂ ਬਾਬਾ ਬੰਦਾ ਸਿੰਘ ਬਹਾਦੁਰ ਜੀ ਦੇ 350ਵੇਂ ਜਨਮਦਿਨ ਨੂੰ ਸਮਰਪਿਤ ਕੀਤੀ ਜਾ ਰਹੀ ਵਿਸ਼ਾਲ ਕਿਸਾਨ ਕਾਨਫਰੰਸ ਦੀਆਂ ਤਿਆਰੀਆਂ ਮੁਕੰਮਲ

ਗੁਰਦਾਸਪੁਰ 25 ਅਕਤੂਬਰ ( ਅਸ਼ਵਨੀ ) : ਕਿਰਤੀ ਕਿਸਾਨ ਯੂਨੀਅਨ ਵੱਲੋਂ ਬਾਬਾ ਬੰਦਾ ਸਿੰਘ ਬਹਾਦੁਰ ਜੀ ਦੇ 350ਵੇਂ ਜਨਮਦਿਨ ਨੂੰ ਸਮਰਪਿਤ ਗੁਰਦਾਸ ਨੰਗਲ (ਗੁਰਦਾਸਪੁਰ) ਵਿਖੇ ਕੀਤੀ ਜਾ ਰਹੀ ਵਿਸ਼ਾਲ ਕਿਸਾਨ ਕਾਨਫਰੰਸ ਦੀਆਂ ਤਿਆਰੀਆਂ ਮੁਕੰਮਲ।ਵੱਖ-ਵੱਖ ਪਿੰਡਾਂ ਵਿੱਚੋਂ ਕਿਰਤੀ ਕਿਸਾਨ ਯੂਨੀਅਨ ਦੇ ਕਾਰਕੁੰਨ ਕਰਵਾਉਣਗੇ ਕਿਸਾਨ-ਮਜ਼ਦੂਰਾਂ ਦੀ ਵੱਡੀ ਸ਼ਮੂਲੀਅਤ।

Read More

2 ਕਿੱਲੋ 200 ਗ੍ਰਾਮ ਚਰਸ ਸਮੇਤ ਇਕ ਕਾਬੂ

ਗੁਰਦਾਸਪੁਰ 25 ਅਕਤੂਬਰ ( ਅਸ਼ਵਨੀ ) :- ਪੁਲਿਸ ਸਟੇਸ਼ਨ ਬਹਿਰਾਮਪੁਰ ਦੀ ਪੁਲਿਸ ਵੱਲੋਂ ਇਕ ਵਿਅਕਤੀ ਨੂੰ 2 ਕਿੱਲੋ 2 ਸੋ ਗ੍ਰਾਮ ਚਰਸ ਸਮੇਤ ਇਕ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ । ਸਹਾਇਕ ਸਬ ਇੰਸਪੈਕਟਰ ਕੰਚਨ ਕਿਸ਼ੋਰ ਨੇ ਦਸਿਆਂ ਕਿ ਉਸ ਨੇ ਪੁਲਿਸ ਪਾਰਟੀ ਸਮੇਤ ਟੀ ਪੁਆਇੰਟ ਡਾਲਾ ਮੋੜ ਤੇ ਨਾਕਾਬੰਦੀ ਕੀਤੀ ਹੋਈ ਸੀ ਸ਼ੱਕ ਪੈਣ ਤੇ ਸੁਧੀਰ ਕੁਮਾਰ ਪੁੱਤਰ ਧਿਆਨ ਸਿੰਘ ਵਾਸੀ ਚੰਬਾ ਹਿਮਾਚਲ ਪ੍ਰਦੇਸ਼ ਨੂੰ ਆਲਟੋ ਕਾਰ ਸਮੇਤ ਰੋਕ ਕੇ ਚੈਕਿੰਗ ਕੀਤੀ ਗਈ ਤਾਂ ਕਾਰ ਦੇ ਡੇਸ਼ ਬੋਰਡ ਵਿੱਚੋਂ ਇਕ ਮੋਮੀ ਲਿਫ਼ਾਫ਼ਾ ਮਿਲਿਆਂ ਜਿਸ ਵਿੱਚ ਨਸ਼ੀਲਾ ਪਦਾਰਥ ਹੋਣ ਦਾ ਸ਼ੱਕ ਪੈਣ ਤੇ ਪੁਲਿਸ ਸਟੇਸ਼ਨ ਬਹਿਰਾਮਪੁਰ ਨੂੰ ਸੁਚਿਤ ਕੀਤਾ ਅਤੇ ਮੋਕਾਂ ਤੇ ਤਫਤੀਸ਼ੀ ਅਫਸਰ ਭੇਜਣ ਲਈ ਕਿਹਾ ਇਸ ਬਾਰੇ ਮੋਕਾਂ ਤੇ ਹਰਜੀਤ ਸਿੰਘ ਸਹਾਇਕ ਇੰਸਪੈਕਟਰ ਤਫਤੀਸ਼ੀ ਅਫਸਰ ਨੇ ਪੁਲਿਸ ਪਾਰਟੀ ਸਮੇਤ ਪੁੱਜ ਕੇ ਮਹੇਸ਼ ਕੁਮਾਰ ਉਪ ਪੁਲਿਸ ਕਪਤਾਨ ਦੀਨਾਨਗਰ ਦੀ ਨਿਗਰਾਨੀ ਹੇਠ ਕਾਬੂ ਕੀਤੇ ਸੁਧੀਰ ਕੁਮਾਰ ਦੀ ਤਲਾਸ਼ੀ ਕੀਤੀ ਤਾਂ 2 ਕਿੱਲੋ 2 ਸੋ ਗ੍ਰਾਮ ਚਰਸ ਬਰਾਮਦ ਕੀਤੀ ਗਈ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਅੱਗੇ ਕਾਰਵਾਈ ਕੀਤੀ ਜਾ ਰਹੀ ਹੈ ।



Read More

ਪਿੰਡ ਸਿੰਘੋਵਾਲ ਵਿੱਚ ਪਰਾਲੀ ਨੂੰ ਲੱਗੀ ਅੱਗ

ਦੀਨਾਨਗਰ (ਬਲਵਿੰਦਰ ਸਿੰਘ ਬਿੱਲਾ) : ਥਾਣਾ ਦੀਨਾਨਗਰ ਅਧੀਨ ਆਉਂਦੇ ਪਿੰਡ ਸਿਘੋਵਾਲ ਵਿਚ ਅਚਾਨਕ ਗੁੱਜਰ ਦੀ ਪਰਾਲੀ ਨੂੰ ਅੱਗ ਲੱਗ ਗਈ। ਅੱਗ ਬੁਝਾਉਣ ਵਾਲੀ ਫਾਇਰ ਬ੍ਰਿਗੇਡ ਨੂੰ ਪਿੰਡ ਦੇ ਲੋਕਾਂ ਦੀ ਸਹਾਇਤਾ ਨਾਲ ਬੁਲਾਇਆ।

Read More

ਪੰਜਾਬ ਸਰਕਾਰ ਦੋਸ਼ੀਆਂ ਨੂੰ ਜਲਦ ਤੋਂ ਜਲਦ ਕਰੜੀ ਸਜ਼ਾ ਦਿਵਾਉਣ ਲਈ ਵਚਨਬੱਧ: ਅਰੁਣਾ ਚੌਧਰੀ

ਟਾਂਡਾ, (ਹੁਸ਼ਿਆਰਪੁਰ) 25 ਅਕਤੂਬਰ(ਚੌਧਰੀ) : ਨੇੜਲੇ ਪਿੰਡ ਜਲਾਲਪੁਰ ਵਿੱਚ ਛੇ ਸਾਲਾ ਬੱਚੀ ਨਾਲ ਬਲਾਤਕਾਰ ਤੇ ਕਤਲ ਦੀ ਹੌਲਨਾਕ ਘਟਨਾ ’ਤੇ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਅਤੇ ਹਮਦਰਦੀ ਪ੍ਰਗਟਾਉਣ ਪਹੁੰਚੇ ਪੰਜਾਬ ਦੇ ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਮੰਤਰੀ ਅਰੁਣਾ ਚੌਧਰੀ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮਾਮਲੇ ਵਿੱਚ ਹੋ ਰਹੀ ਕਾਰਵਾਈ ਦੀ ਨਿੱਜੀ ਤੌਰ ’ਤੇ ਦੇਖਰੇਖ ਕਰ ਰਹੇ ਹਨ ਤਾਂ ਜੋ ਇਸ ਘਿਨਾਉਣੇ ਜੁਰਮ ਦੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਸਖਤ ਤੋਂ ਸਖਤ ਸਜਾ ਦਵਾਈ ਜਾ ਸਕੇ।

Read More

ਸ਼ਹੀਦ ਦੇ ਨਾਂ ਤੇ ਕਮਿਊਨਿਟੀ ਹਾਲ ਬਣਾਉਣ ਲਈ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਵੱਲੋਂ ਭੇਜੀ 5 ਲੱਖ ਰੁਪਏ ਦੀ ਗ੍ਰਾਂਟ ਜਿਲ੍ਹਾ ਪ੍ਰਧਾਨ ਸੰਜੀਵ ਮਨਹਾਸ ਵੱਲੋਂ ਪੰਚਾਇਤ ਨੂੰ ਭੇਂਟ

ਗੜ੍ਹਦੀਵਾਲਾ 25 ਅਕਤੂਬਰ (ਚੌਧਰੀ) : ਭਾਜਪਾ ਜਿਲ੍ਹਾ ਪ੍ਰਧਾਨ ਸੰਜੀਵ ਮਨਹਾਸ ਨੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਵੱਲੋਂ ਭੇਜੀ ਪੰਜ ਲੱਖ ਰੁਪਏ ਦੀ ਗ੍ਰਾੰਟ ਪਿੰਡ ਰਾਜੂ ਦਵਾਖਰੀ ਦੀ ਪੰਚਾਇਤ ਨੂੰ ਸ਼ਹੀਦ ਕੁਲਦੀਪ ਸਿੰਘ ਦੀ ਮਾਤਾ ਮਨਜੀਤ ਕੌਰ ਦੀ ਹਾਜਰੀ ਵਿੱਚ ਸ਼ਹੀਦ ਦੇ ਨਾਂ ਤੇ ਕਮਿਊਨਿਟੀ ਹਾਲ ਬਣਾਉਣ ਲਈ ਭੇਂਟ ਕੀਤੀ।

Read More

ਸਿੰਘਲੈਂਡ ਸੰਸਥਾ ਵਲੋਂ ਜ਼ਰੂਰਤਮੰਦ ਦੇ ਇਲਾਜ ਲਈ 25 ਹਜ਼ਾਰ ਰੁਪਏ ਦੀ ਆਰਥਿਕ ਮਦਦ

ਗੜ੍ਹਦੀਵਾਲਾ 25 ਅਕਤੂਬਰ (ਚੌਧਰੀ) : ਸਿੰਘਲੈਂਡ ਸੰਸਥਾ ਦੇ ਪ੍ਰਧਾਨ ਅੰਮ੍ਰਿਤ ਪਾਲ ਸਿੰਘ ਢਿੱਲੋਂ ਦੀ ਅਗਵਾਈ ਹੇਠ ਆਪਣੇ ਸਮਾਜ ਭਲਾਈ ਦੇ ਕੰਮਾਂ ਨੂੰ ਅੱਗੇ ਵਧਾਉਂਦੇ ਹੋਏ ਅੱਜ ਪਿੰਡ ਬਸੀ ਮਰੂਫ ਦੇ ਰਹਿਣ ਵਾਲੇ ਸੰਦੀਪ ਕੁਮਾਰ ਦੇ ਇਲਾਜ ਲਈ 25 ਹਜ਼ਾਰ ਰੁਪਏ ਦੀ ਆਰਥਿਕ ਮਦਦ ਦਿੱਤੀ ਗਈ।ਇਸ ਮੌਕੇ ਇਹ ਸੰਸਥਾ ਮੈਂਬਰਾਂ ਨੇ ਦੱਸਿਆ ਕਿ ਸੰਦੀਪ ਕੁਮਾਰ ਪਲੰਬਰ ਦਾ ਕੰਮ ਕਰਦਾ ਸੀ ਕੁਝ ਦਿਨ ਪਹਿਲਾਂ ਫੈਕਟਰੀ ਵਿਚ ਕੰਮ ਕਰਦੇ ਸਮੇਂ ਹਾਈ ਵੋਲਟ ਬਿਜਲੀ ਦੀਆਂ ਤਾਰਾਂ ਨਾਲ ਕਰੰਟ ਲੱਗਣ ਕਾਰਨ ਸੰਦੀਪ ਦੀਆਂ ਦੋਵੇਂ ਬਾਹਵਾਂ ਅਤੇ ਪੈਰਾਂ ਦੇ ਪੰਜੇ ਕੱਟਣੇ ਪਏ ਸਨ।

Read More

ਕਿਸਾਨਾਂ ਦੀਆਂ ਜਮੀਨਾਂ ਤੇ ਕਾਰਪੋਰੇਟ ਘਰਾਣਿਆਂ ਦਾ ਕਬਜਾ ਕਦੇ ਨਹੀਂ ਹੋਣ ਦਿਆਂਗੇ : ਕਾਮਰੇਡ ਚਰਨਜੀਤ ਚਠਿਆਲ

ਗੜ੍ਹਦੀਵਾਲਾ 25 ਅਕਤੂਬਰ (ਚੌਧਰੀ) : ਗੰਨਾ ਸੰਘਰਸ਼ ਕਮੇਟੀ ਏ ਬੀ ਸ਼ੂਗਰ ਮਿੱਲ ਰੰਧਾਵਾ (ਦਸੂਹਾ)ਵੱਲੋਂ ਇਲਾਕੇ ਦੇ ਕਿਸਾਨਾਂ ਦੇ ਸਹਿਯੋਗ ਨਾਲ ਪ੍ਰਧਾਨ ਸੁਖਪਾਲ ਸਿੰਘ ਸਹੋਤਾ ਦੀ ਅਗਵਾਈ ਹੇਠ ਕੇਂਦਰ ਦੀ ਮੋਦੀ ਸਰਕਾਰ ਦੀ ਤਰਫੋਂ ਕਿਸਾਨ ਵਿਰੋਧੀ ਬਣਾਏ ਕਾਲੇ ਕਾਨੂੰਨ ਦੇ ਖਿਲਾਫ ਮਾਨਗੜ੍ਹ ਟੋਲ ਪਲਾਜ਼ਾ ਤੇ ਦਿੱਤੇ ਜਾ ਰਹੇ ਅਣਮਿੱਥੇ ਸਮੇਂ ਦੇ ਧਰਨੇ ਦੇ 17 ਵੇਂ ਦਿਨ ਮੋਦੀ ਸਰਕਾਰ ਖ਼ਿਲਾਫ਼ ਜੰਮ ਕੇ ਰੋਸ ਮੁਜ਼ਾਹਰਾ ਕੀਤਾ ਗਿਆ।

Read More

हिमालय कला मंच और लव कुश दशहरा कमेटी की ओर से चंचल भवन में रामायण जी का पाठ रखा

बटाला 24 अक्टूबर (अविनाश शर्मा/ संजीव नैयर ) :
हिमाचल कला मंच और लव कुश दशहरा कमेटी द्वारा इस बार चंचल भवन नजदीक हाथी गेट मे 24.10.20 को सुबह 10.00 बजे से चंचल भवन मे रामायण का पाठ रखा गया ।

Read More

ਰਾਜ ਸਰਕਾਰ ਵਲੋਂ ਸ਼ਹਿਰਾਂ ਦੀ ਨੁਹਾਰ ਬਦਲਣ ਲਈ ਕੀਤੇ ਗਏ ਵਿਸ਼ੇਸ ਉਪਰਾਲੇ : ਵਿਧਾਇਕ ਪਾਹੜਾ

ਗੁਰਦਾਸਪੁਰ,25 ਅਕਤੂਬਰ (ਅਸ਼ਵਨੀ) : ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਵਲੋਂ ਪਿੰਡਾਂ ਦੇ ਸਰਬਪੱਖੀ ਵਿਕਾਸ ਲਈ ‘ ਸ਼ਹਿਰੀ ਵਾਤਾਵਰਣ ਸੁਧਾਰ ਪ੍ਰੋਗਰਾਮ ‘ ਦੇ ਦੂਜੇ ਪੜਾਅ ਦੀ ਅੱਜ ਵਰਚੂਅਲ ਤੌਰ ਤੇ ਰਸਮੀ ਸ਼ੁਰੂਆਤ ਕੀਤੀ ਗਈ। ਜਿਸ ਤਹਿਤ ਅੱਜ ਗੁਰਦਾਸਪੁਰ ਵਿਖੇ ਕਰਵਾਏ ਗਏ ਸਮਾਗਮ ਵਿਚ ਸ. ਬਰਿੰਦਰਮੀਤ ਸਿੰਘ ਪਾਹੜਾ ਹਲਕਾ ਵਿਧਾਇਕ ਗੁਰਦਾਸਪੁਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਉਨਾਂ ਵਲੋਂ ਸ਼ਹਿਰ ਅੰਦਰ ‘ ਸ਼ਹਿਰੀ ਵਾਤਾਵਰਣ ਸੁਧਾਰ ਪ੍ਰੋਗਰਾਮ’ ਦੇ ਦੂਜਾ ਪੜਾਅ ਦਾ ਸ਼ਾਨਦਾਰ ਆਗਾਜ਼ ਕੀਤਾ ਗਿਆ।

Read More

ਦੁਸਹਿਰੇ ਮੌਕੇ ਪ੍ਰਧਾਨ ਮੰਤਰੀ ਮੋਦੀ ਦੇ ਪੁਤਲੇ ਸਾੜੇਗੀ ਪੰਜਾਬ ਯੂਥ ਕਾਂਗਰਸ

ਚੰਡੀਗੜ੍ਹ/ਹੁੁਸਿਆਰਪੁਰ, 25 ਅਕਤੂਬਰ(ਚੌਧਰੀ) : ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਖੇਤੀ ਬਿੱਲਾਂ ਦੇ ਵਿਰੋਧ ਵਿੱਚ ਪੰਜਾਬ ਯੂਥ ਕਾਂਗਰਸ ਨੇ ਅੱਜ ਐਲਾਨ ਕੀਤਾ ਕਿ ਉਹ ਦੁਸਹਿਰੇ ਮੌਕੇ ਮਾਨਸਾ ਵਿਖੇ ਰਾਵਣ ਵਾਂਗ ਪ੍ਰਧਾਨ ਮੰਤਰੀ ਨਰਿੰਦਰ ਦਾ ਪੁਤਲਾ ਸਾੜ ਕੇ ਆਪਣੇ ਰੋਹ ਦਾ ਪ੍ਰਗਟਾਵਾ ਕਰਨਗੇ। ਇਸ ਤੋਂ ਪਹਿਲਾਂ ਮਾਨਸਾ ਦੇ ਪਿੰਡਾਂ ਵਿੱਚ ਇੱਕ ਸਾਈਕਲ ਰੈਲੀ ਵੀ ਕੱਢੀ ਜਾਵੇਗੀ।

Read More

ਉਦਯੋਗ ਮੰਤਰੀ ਵੱਲੋਂ ਪੀੜਤ ਪਰਿਵਾਰ ਨਾਲ ਮੁਲਾਕਾਤ,ਪਿੰਡ ਵਿੱਚ ਪੰਜ ਮਰਲੇ ਦਾ ਪਲਾਟ ਦੇਣ ਦਾ ਐਲਾਨ

ਟਾਂਡਾ (ਹੁਸ਼ਿਆਰਪੁਰ), 25 ਅਕਤੂਬਰ(ਚੌਧਰੀ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਹਦਾਇਤਾਂ ਉਤੇ ਉਦਯੋਗ ਤੇ ਵਪਾਰ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਅੱਜ ਸ਼ਾਮ ਪਿੰਡ ਜਲਾਲਪੁਰ ਵਿਖੇ ਜਾ ਕੇ ਪੀੜਤ ਪਰਿਵਾਰ ਨਾਲ ਮੁਲਾਕਾਤ ਕੀਤੀ।

Read More