ਜ਼ਿਲ੍ਹਾ ਮੈਜਿਸਟਰੇਟ ਵਲੋਂ ਦੀਵਾਲੀ,ਗੁਰਪੁਰਬ,ਕ੍ਰਿਸਮਸ ਅਤੇ ਨਵੇਂ ਸਾਲ ਦੀ ਆਮਦ ਮੌਕੇ ਪਟਾਖੇ ਚਲਾਉਣ ਦਾ ਸਮਾਂ ਨਿਰਧਾਰਤ

ਹੁਸ਼ਿਆਰਪੁਰ, 24 ਅਕਤੂਬਰ(ਚੌਧਰੀ) : ਜ਼ਿਲ੍ਹਾ ਮੈਜਿਸਟਰੇਟ ਅਪਨੀਤ ਰਿਆਤ ਨੇ ਫੌਜਦਾਰੀ ਜਾਬਤਾ ਸੰਘਤਾ 1973 (1974) ਦੇ ਐਕਟ ਨੰਬਰ 2 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਹੁਸ਼ਿਆਰਪੁਰ ਦੀ ਹਦੂਦ ਅੰਦਰ ਨਿਰਧਾਰਿਤ ਸਮੇਂ ਅਨੁਸਾਰ ਹੀ ਪਟਾਖੇ/ਆਤਿਸ਼ਬਾਜੀ ਚਲਾਉਣ ਦੇ ਹੁਕਮ ਜਾਰੀ ਕੀਤੇ ਹਨ।

Read More

ਡੀ ਟੀ ਐਫ ਵਲੋ ਮੁਲਾਜ਼ਮਾ ਨੂੰ ਕੇਂਦਰੀ ਤਨਖਾਹ ਸਕੇਲ ਦੇਣ ਦੇ ਨੋਟੀਫਿਕੇਸ਼ਨ ਦਾ ਤਿੱਖਾ ਵਿਰੋਧ

ਗੜਸ਼ੰਕਰ, 24 ਅਕਤੂਬਰ (ਅਸ਼ਵਨੀ ਸ਼ਰਮਾ) : ਡੈਮੋਕਰੈਟਿਕ ਟੀਚਰਜ ਫਰੰਟ ਦੇ ਸੱਦੇ ਤੇ ਗੜਸ਼ੰਕਰ ਦੇ ਇਲਾਕੇ ਦੇ ਵੱਖ ਵੱਖ ਸਕੂਲਾ ਵਿੱਚ ਅਧਿਆਪਕਾ ਵਲੋਂ ਪੰਜਾਬ ਸਰਕਾਰ ਵਲੋ ਜਾਰੀ ਕੀਤੇ ਕੇਂਦਰੀ ਸਕੇਲਾ ਤੇ ਭਰਤੀ, ਤਨਖਾਹਾ ਅਤੇ ਪੇ ਕਮਿਸ਼ਨ ਦੇਣ ਵਾਲੇ ਪੱਤਰ ਦੀਆਂ ਕਾਪੀਆਂ ਸਾੜੀਆ ਗਈਆਂ। ਵੱਖ ਵੱਖ ਸਕੂਲਾਂ ਦੇ ਅਧਿਆਪਕਾ ਨੁੂੰ ਸੰਬੋਧਨ ਕਰਦਿਆਂ ਡੀ ਟੀ ਐਫ ਦੇ ਸੂਬਾ ਆਗੂ ਮੁਕੇਸ਼ ਗੁਜਰਾਤੀ ਨੇ ਕਿਹਾ ਕਿ ਚੋਣਾਂ ਤੋ ਪਹਿਲਾ ਮੌਜੂਦਾ ਸਰਕਾਰ ਨੇ ਸੱਤਾ ਵਿਚ ਆਣ ਤੇ ਮੁਲਾਜ਼ਮਾ ਨੁੂੰ ਸੌ ਦਿਨਾ ਚ ਪੰਜਾਬ ਦੇ ਪੇ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਦਾ ਵਾਅਦਾ ਕੀਤਾ ਸੀ ਪਰ ਸੱਤਾ ਚ ਆਣ ਦੇ ਸਾਢੇ ਤਿੰਨ ਸਾਲ ਹੋਣ ਦੇ ਬਾਵਜੂਦ ਛੇਵਾ ਤਨਖਾਹ.ਕਮਿਸ਼ਨ ਲਾਗੂ ਕਰਨ ਦੀ ਥਾਂ ਸਰਕਾਰ ਪੰਜਾਬ ਦੇ ਅਧਿਆਪਕਾ ਅਤੇ ਮੁਲਾਜਮਾ ਦੇ ਮੌਜੂਦਾ ਤਨਖਾਹ ਗਰੇਡਾ ਅਤੇ ਸਕੇਲਾ ਨੁੂੰ ਘਟਾ ਕੇ ਕੇਦਰੀ ਪੈਟਰਨ ਤੇ ਤਨਖਾਹ ਸਕੇਲਾ ਨੁੂੰ ਲਾਗੂ ਕਰ ਰਹੀ ਹੇੈ ਜਿਸਦਾ ਡੈਮੋਕਰੈਟਿਕ ਟੀਚਰਜ਼ ਫਰੰਟ ਡਟਵਾ ਵਿਰੋਧ ਕਰ ਰਹੀ ਹੈ। ਇਸ ਸਮੇਂ ਹੋਰਨਾ ਤੋ ਇਲਾਵਾ ਹੰਸ ਰਾਜ ਗੜਸ਼ੰਕਰ,ਸੱਤਪਾਲ ਕਲੇਰ,ਜਸਵੀਰ ਸਿੰਘ,ਜਤਿੰਦਰ ਸਿੰਘ,ਪਰਮਜੀਤ ਸਿੰਘ,ਹਰਸ਼ ਕੁਮਾਰ, ਸਿਮਰਜੀਤ ਸਿੰਘ,ਊਸ਼ਾ ਰਾਣੀ,ਖੂਸ਼ਵਿੰਦਰ ਕੌਰ ,ਇੰਦਰਜੀਤ ਕੌਰ ਆਦਿ ਹਾਜ਼ਿਰ ਸਨ।

Read More

ਖਾਲਸਾ ਕਾਲਜ, ਗੜ੍ਹਦੀਵਾਲਾ ਦੇ ਨਤੀਜੇ ਰਹੇ ਸ਼ਾਨਦਾਰ

ਗੜ੍ਹਦੀਵਾਲਾ 24 ਅਕਤੂਬਰ (ਚੌਧਰੀ) : ਖ਼ਾਲਸਾ ਕਾਲਜ, ਗੜ੍ਹਦੀਵਾਲਾ ਦੇ ਰਜਿਸਟਰਾਰ ਡਾ. ਦਵਿੰਦਰ ਸੰਦਲ ਨੇ ਦੱਸਿਆ ਕਿ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵੱਲੋਂ ਐਲਾਨੇ ਗਏ ਬੀ.ਏ. ਅਤੇ ਬੀ.ਐੱਸ-ਸੀ ਸਮੈਸਟਰ ਛੇਵਾਂ ਦਾ ਨਤੀਜਾ ਬਹੁਤ ਹੀ ਸ਼ਾਨਦਾਰ ਰਿਹਾ।ਬੀ.ਏ ਸਮੈਸਟਰ ਛੇਵਾਂ ਵਿੱਚ ਦਰਸ਼ਪ੍ਰੀਤ ਕੌਰ ਨੇ 78.96% ਅੰਕ, ਸ਼ੀਤਲ ਨੇ 78.54 % ਅਤੇ ਰਾਜਵੀਰ ਕੌਰ ਨੇ 76 % ਅੰਕ ਹਾਸਲ ਕਰਕੇ ਕ੍ਰਮਵਾਰ ਪਹਿਲਾ,ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ।ਇਸੇ ਤਰ੍ਹਾਂ ਬੀ.ਐੱਸ.ਸੀ. ਸਮੈਸਟਰ ਛੇਵਾਂ ਵਿਚੋਂ ਤਮੰਨਾਂ ਨੇ 82.05 % ਅੰਕ, ਲਵਲੀਨ ਕੌਰ ਨੇ 81.5 % ਅਤੇ ਸ਼ਿਵਾਨੀ ਨੇ 79.45 % ਅੰਕ ਹਾਸਲ ਕਰਕੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ।ਵਿਦਿਆਰਥੀਆਂ ਦੀਆਂ ਇਹਨਾਂ ਪ੍ਰਾਪਤੀਆਂ ਲਈ ਕਾਲਜ ਦੇ ਪ੍ਰਿੰਸੀਪਲ ਡਾ. ਸਤਵਿੰਦਰ ਸਿੰਘ ਢਿੱਲੋਂ ਨੇ ਵਿਭਾਗ ਦੇ ਅਧਿਆਪਕ ਸਾਹਿਬਾਨ ਨੂੰ ਸ਼ਾਨਦਾਰ ਨਤੀਜੇ ਲਈ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਨੂੰ ਹੋਰ ਮਿਹਨਤ ਕਰਨ ਦੀ ਪ੍ਰੇਰਨਾ ਦਿੱਤੀ।

Read More

ਮਾਨਗੜ੍ਹ ਟੋਲ ਪਲਾਜ਼ਾ ਤੇ ਕਿਸਾਨਾਂ ਦਾ ਸੰਘਰਸ਼ 16ਵੇਂ ਦਿਨ ਵੀ ਜਾਰੀ

ਗੜ੍ਹਦੀਵਾਲਾ 24 ਅਕਤੂਬਰ (ਚੌਧਰੀ) : ਗੰਨਾ ਸੰਘਰਸ਼ ਕਮੇਟੀ ਏ ਬੀ ਸ਼ੂਗਰ ਮਿੱਲ ਰੰਧਾਵਾ (ਦਸੂਹਾ)ਵੱਲੋਂ ਇਲਾਕੇ ਦੇ ਕਿਸਾਨਾਂ ਦੇ ਸਹਿਯੋਗ ਨਾਲ ਪ੍ਰਧਾਨ ਸੁਖਪਾਲ ਸਿੰਘ ਸਹੋਤਾ ਦੀ ਅਗਵਾਈ ਹੇਠ ਕੇਂਦਰ ਦੀ ਮੋਦੀ ਸਰਕਾਰ ਦੀ ਤਰਫੋਂ ਕਿਸਾਨ ਵਿਰੋਧੀ ਬਣਾਏ ਕਾਲੇ ਕਾਨੂੰਨ ਦੇ ਖਿਲਾਫ ਮਾਨਗੜ੍ਹ ਟੋਲ ਪਲਾਜ਼ਾ ਤੇ ਦਿੱਤੇ ਜਾ ਰਹੇ ਅਣਮਿੱਥੇ ਸਮੇਂ ਦੇ ਧਰਨੇ ਦੇ 16 ਵੇਂ ਦਿਨ ਮੋਦੀ ਸਰਕਾਰ ਖ਼ਿਲਾਫ਼ ਜੰਮ ਕੇ ਰੋਸ ਮੁਜ਼ਾਹਰਾ ਕੀਤਾ ਗਿਆ।ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਦਵਿੰਦਰ ਸਿੰਘ ਚੋਹਕਾ,ਚਰਨਜੀਤ ਸਿੰਘ ਚਠਿਆਲ,ਮਾਸਟਰ ਸਵਰਨ ਸਿੰਘ ਰੰਧਾਵਾ, ਮਾਸਟਰ ਤਾਰਾ ਸਿੰਘ ਕੁੰਡਾਲੀਆਂ, ਸਤਪਾਲ ਸਿੰਘ ਹੀਰਾਹਰ,ਜਸਵੀਰ ਸਿੰਘ ਰਮਦਾਸਪੁਰ,ਹਰਜਿੰਦਰ ਸਿੰਘ ਚੰਡੀਗਡ਼੍ਹ ਸਮੇਤ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਕਿਸਾਨਾਂ ਦੇ ਨਾਲ ਨਾਲ ਮਜ਼ਦੂਰ, ਨੌਜਵਾਨ ਤੇ ਸਮਾਜ ਵਰਗ ਅੰਦਰ ਮੋਦੀ ਸਰਕਾਰ ਤੇ ਉਸ ਦੇ ਜੋਟੀਦਾਰਾਂ ਕਾਰਪੋਰੇਟ ਅੰਬਾਨੀਆਂ,ਅਡਾਨੀਆਂ ਦੇਖ ਖ਼ਿਲਾਫ਼ ਗੁੱਸਾ ਤੇ ਰੋਹ ਠਾਠਾਂ ਮਾਰ ਰਿਹਾ ਹੈ ।

Read More

ਸ੍ਰੀ ਹਰਗੋਬਿੰਦਪੁਰ ਕਾਂਗਰਸੀ ਵਰਕਰਾਂ ਵੱਲੋਂ ਮੁੱਖਮੰਤਰੀ ਪੰਜਾਬ ਦੇ ਇਤਿਹਾਸਕ ਫੈਸਲੇ ਦੀ ਖੁਸ਼ੀ ‘ਚ ਸੁਖਮਨੀ ਸਾਹਿਬ ਦੇ ਪਾਠ ਕਰਵਾਏ

ਬਟਾਲਾ / ਸ੍ਰੀ ਹਰਗੋਬਿੰਦਪੁਰ, 23 ਅਕਤੂਬਰ (ਸੰਜੀਵ ਨਈਅਰ/ਅਵਿਨਾਸ਼ ਸ਼ਰਮਾ ): ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਿਸਾਨਾ ਲਈ ਲਏ ਗਏ ਇਤਿਹਾਸਕ ਫੈਸਲੇ ਨੂੰ ਮੁੱਖ ਰੱਖਦਿਆਂ ਅੱਜ ਹਲਕਾ ਸ੍ਰੀ ਹਰਗੋਬਿੰਦਪੁਰ ਦੇ ਸਮੂਹ ਕਾਂਗਰਸੀ ਵਰਕਰਾਂ ਵੱਲੋਂ ਗੁਰਦੁਆਰਾ ਦਮਦਮਾ ਸਾਹਿਬ ਵਿਖੇ ਸੁਖਮਨੀ ਸਾਬਿਹਬ ਦਾ ਪਾਠ ਕਰਵਾਏ ਗਏ।

Read More

ਫਰੀਡਮ ਫਾਇਟਰਜ਼, ਉਤੱਰਾਅਧਿਕਾਰੀ ਸੰਸਥਾ (ਰਜਿ.)ਪੰਜਾਬ,ਜਿਲ੍ਹਾ ਹੁਸ਼ਿਆਰਪੁਰ ਦੇ ਵਾਰਸਾਂ ਦੀ ਹੋਈ ਅਹਿਮ ਮੀਟਿਗ

ਗੜ੍ਹਦੀਵਾਲਾ 23 ਅਕਤੂਬਰ (ਚੌਧਰੀ) : ਫਰੀਡਮ ਫਾਇਟਰਜ਼, ਉਤੱਰਾਅਧਿਕਾਰੀ ਸੰਸਥਾ (ਰਜਿ.) ਪੰਜਾਬ, ਜਿਲ੍ਹਾ ਹੁਸ਼ਿਆਰਪੁਰ ਦੇ ਵਾਰਸਾ ਦੀ ਮੀਟਿਗ ਅਵਤਾਰ ਸਿੰਘ ਅਤੇ ਹਰਦੀਪ ਸਿੰਘ ਸਮਰਾ ਦੀ ਪ੍ਰਧਾਂਨਗੀ ਹੇਠ ਬਾਬਾ ਧਰਮ ਦਾਸ ਜੀ ਦੇ ਸਥਾਨ ਗੜ੍ਹਦੀਵਾਲਾ ਵਿਖੇ ਹੋਈ, ਮੀਟਿਗ ਵਿੱਚ ਬੁਲਾਰਿਆ ਨੇ ਕੇਂਦਰ ਸਰਕਾਰ ਵੱਲੋਂ ਕਿਸਾਨ ਮਾਰੂ ਬਿਲਾਂ ਵਾਰੇ ਪੂਰੀ ਤਰ੍ਹਾਂ ਦੱਸਿਆ ਅਤੇ ਫਰੀਡਮ ਫਾਇਟਰਜ਼, ਉਤੱਰਾ ਅਧਿਕਾਰੀ ਜਥੇਵੰਦੀ ਇਸ ਬਿੱਲ ਦੇ ਲਾਗੂ ਕਰਨ ਦੀ ਪੂਰੀ ਨਿਖੇਮੀ ਕਰਦੀ ਹੈ। ਇਹ ਜੋ ਸਰਕਾਰ ਵੱਲੋਂ ਤਿੰਨੇ ਕਾਲੇ ਬਿੱਲ ਲਾਗੂ ਕੀਤੇ ਗਏ ਹਨ, ਉਹਨਾਂ ਦਾ ਸਮੂਹ ਵਰਗ ਨੂੰ ਨੁਕਸਾਨ ਹੋਵੇਗਾ।ਇਸ ਲਈ ਹਰ ਇਕ ਵਰਗ ਦੇ ਲੋਕਾਂ ਨੂੰ ਇਸ ਸਘਰਸ ਵਿੱਚ ਹਿੱਸਾ ਲੈਣਾ ਚਾਹੀਦਾ ਹੈ। ਜੋ ਕਿ ਕੇਂਦਰ ਸਰਕਾਰ ਦੀਆਂ ਅੱਖਾਂ ਖੁੱਲਣ ਤੇ ਕਾਲੇ ਕਾਨੂੰਨ ਰੱਦ ਕੀਤੇ ਜਾਣ।

Read More

ਖਾਲਸਾ ਕਾਲਜ ਗੜ੍ਹਦੀਵਾਲਾ ਦੇ ਨਤੀਜੇ ਰਹੇ ਸ਼ਾਨਦਾਰ

ਗੜ੍ਹਦੀਵਾਲਾ 23 ਅਕਤੂਬਰ (ਚੌਧਰੀ) : ਖ਼ਾਲਸਾ ਕਾਲਜ, ਗੜ੍ਹਦੀਵਾਲਾ ਦੇ ਰਜਿਸਟਰਾਰ ਡਾ ਦਵਿੰਦਰ ਸੰਦਲ ਨੇ ਦੱਸਿਆ ਕਿ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਲੋਂ ਐਲਾਨੇ ਗਏ ਬੀ.ਸੀ.ਏ ਅਤੇ ਬੀ-ਕਾਮ ਸਮੈਸਟਰ ਛੇਵੇਂ ਦਾ ਨਤੀਜਾ ਬਹੁਤ ਹੀ ਸ਼ਾਨਦਾਰ ਰਿਹਾ।ਬੀ.ਸੀ.ਏ ਵਿਚ ਮਾਇਆ ਦੇਵੀ ਨੇ 68.26% ਹਾਸਲ ਕਰਕੇ ਪਹਿਲਾ ਸਥਾਨ ਹਾਸਲ ਕੀਤਾ।ਇਸੇ ਤਰ੍ਹਾਂ ਬੀ.ਕਾਮ ਸਮੈਸਟਰ ਛੇਵੇਂ ਵਿਚੋਂ ਮਨਪ੍ਰੀਤ ਕੌਰ ਨੇ 74.57% ਅੰਕ,ਜਸਬੀਰ ਕੌਰ ਨੇ 73.43% ਅਤੇ ਮਨਜੋਤ ਕੌਰ ਨੇ 70.51% ਅੰਕ ਹਾਸਲ ਕਰਕੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ। ਵਿਦਿਓਾਰਥੀਆਂ ਦੀਆਂ ਇਨ੍ਹਾਂ ਪ੍ਰਾਪਤੀਆਂ ਲਈ ਕਾਲਜ ਦੇ ਪ੍ਰਿੰਸੀਪਲ ਡਾ ਸਤਵਿੰਦਰ ਸਿੰਘ ਢਿਲੋਂ ਨੇ ਵਿਭਾਗ ਦੇ ਪ੍ਰੋ.ਸਾਹਿਬਾਨ ਨੂੰ ਸ਼ਾਨਦਾਰ ਨਤੀਜੇ ਲਈ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਨੂੰ ਹੋਰ ਮਿਹਨਤ ਕਰਨ ਦੀ ਪ੍ਰੇਰਨਾ ਦਿੱਤੀ।

Read More

ਹੁਸ਼ਿਆਰਪੁਰ ਜਿਲੇ ‘ਚ ਕੋਰੋਨਾ ਨਾਲ 4 ਮੌਤਾਂ,34 ਹੋਰ ਲੋਕ ਆਏ ਕਰੋਨਾ ਦੀ ਮਾਰ ਹੇਠ

ਹੁਸ਼ਿਆਰਪੁਰ 23 ਅਕਤੂਬਰ (ਚੌਧਰੀ) : ਅੱਜ ਫਲੂ ਵਰਗੇ ਸ਼ੱਕੀ ਲੱਛਣਾ ਵਾਲੇ 1787 ਨਵੇ ਸੈਪਲ ਲੈਣ ਨਾਲ ਅਤੇ 1544 ਸੈਪਲਾਂ ਦੀ ਰਿਪੋਟ ਪ੍ਰਾਪਤ ਹੋਣ ਨਾਲ ਅਤੇ ਪਾਜੇਟਿਵ ਮਰੀਜਾਂ ਦੇ 34 ਨਵੇ ਕੇਸ ਆਉਣ ਨਾਲ ਕੁੱਲ ਪਾਜੇਟਿਵ ਮਰੀਜਾਂ ਦੀ ਗਿਣਤੀ 5950 ਹੋ ਗਈ ਹੈ । ਜਿਲੇ ਵਿੱਚ ਕੋਵਿਡ 19 ਦੇ ਅੱਜ ਤੱਕ ਲਏ ਗਏ ਕੁੱਲ ਸੈਪਲਾਂ ਦੀ ਗਿਣਤੀ 143857 ਹੋ ਗਈ ਹੈ ਤੇ ਲੈਬ ਤੋ ਪ੍ਰਾਪਤ ਰਿਪੋਟਾਂ ਅਨੁਸਾਰ 137273 ਸੈਪਲ ਨੈਗਟਿਵ,ਜੱਦ ਕਿ 1693 ਸੈਪਲਾਂ ਦੀ ਰਿਪੋਟ ਦਾ ਇੰਤਜਾਰ ਹੈ,132 ਸੈਪਲ ਇਨਵੈਲਡ ਹਨ ਤੇ ਹੁਣ ਤੱਕ ਮੌਤਾਂ ਦੀ ਗਿਣਤੀ 205 ਹੈ । ਐਕਟਿਵ ਕੇਸਾ ਦੀ ਗਿਣਤੀ ਹੈ 247 ਜਦ ਕਿ ਠੀਕ ਹੋ ਕਿ ਘਰ ਗਏ ਮਰੀਜਾਂ ਦੀ ਗਿਣਤੀ 5501 ਹਨ ।

Read More

ਗਿਲਜੀਆਂ ਅਤੇ ਡਾ. ਰਾਜ ਕੁਮਾਰ ਚੱਬੇਵਾਲ ਨੇ ਕੀਤੀ ਪੀੜਤ ਪਰਿਵਾਰ ਨਾਲ ਮੁਲਾਕਾਤ,ਪੰਜਾਬ ਸਰਕਾਰ ਵਲੋਂ ਮੁਆਵਜ਼ੇ ਵਜੋਂ 4 ਲੱਖ ਰੁਪਏ ਦਾ ਚੈੱਕ ਭੇਂਟ

ਟਾਂਡਾ (ਹੁਸ਼ਿਆਰਪੁਰ), 23 ਅਕਤੂਬਰ(ਚੌਧਰੀ) : ਟਾਂਡਾ ਦੇ ਨੇੜਲੇ ਇਕ ਪਿੰਡ ਵਿੱਚ ਛੇ ਸਾਲਾ ਬੱਚੀ ਨੂੰ ਕਤਲ ਕਰਨ ਅਤੇ ਉਸ ਨੂੰ ਸਾੜਨ ਦੇ ਮਾਮਲੇ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਿਆਸੀ ਸਲਾਹਕਾਰ ਅਤੇ ਉੜਮੁੜ ਤੋਂ ਵਿਧਾਇਕ ਸੰਗਤ ਸਿੰਘ ਗਿਲਜੀਆਂ ਅਤੇ ਹਲਕਾ ਚੱਬੇਵਾਲ ਤੋਂ ਵਿਧਾਇਕ ਡਾ. ਰਾਜ ਕੁਮਾਰ ਨੇ ਅੱਜ ਪੀੜਤ ਪਰਿਵਾਰ ਨਾਲ ਮੁਲਾਕਾਤ ਕੀਤੀ ਅਤੇ ਪੰਜਾਬ ਸਰਕਾਰ ਵਲੋਂ ਚਾਰ ਲੱਖ ਰੁਪਏ ਦਾ ਚੈੱਕ ਮੁਆਵਜ਼ੇ ਵਜੋਂ ਦਿੱਤਾ।

Read More

ਰੱਖਿਆ ਸੇਵਾਵਾਂ ਭਲਾਈ ਪੰਜਾਬ ਵਲੋਂ ਸਾਬਕਾ ਸੈਨਿਕਾਂ,ਸੇਵਾ ਕਰ ਰਹੇ ਸੈਨਿਕਾਂ,ਵਿਧਵਾਵਾਂ ਅਤੇ ਉਨ੍ਹਾਂ ਦੇ ਆਸ਼ਰਿਤਾਂ ਦੀ ਭਲਾਈ ਲਈ ਵਚਨਬੱਧ

ਹੁਸ਼ਿਆਰਪੁਰ,23 ਅਕਤੂਬਰ(ਚੌਧਰੀ) : ਡਾਇਰੈਕਟਰ ਡਿਫੈਂਸ ਸਰਵਿਸਜ਼ ਵੈਲਫੇਅਰ ਪੰਜਾਬ ਬ੍ਰਿਗੇਡੀਅਰ(ਰਿਟਾ:) ਸਤਿੰਦਰ ਸਿੰਘ ਨੇ ਦੱਸਿਆ ਕਿ ਡਾਇਰੈਕਟੋਰੇਟ ਰੱਖਿਆ ਸੇਵਾਵਾਂ ਭਲਾਈ ਪੰਜਾਬ ਵਲੋਂ ਸਾਬਕਾ ਸੈਨਿਕਾਂ, ਸੇਵਾ ਕਰ ਰਹੇ ਸੈਨਿਕਾਂ, ਵਿਧਵਾਵਾਂ ਅਤੇ ਉਨ੍ਹਾਂ ਦੇ ਆਸ਼ਰਿਤਾਂ ਦੀ ਭਲਾਈ ਲਈ ਹਮੇਸ਼ਾਂ ਹੀ ਹਰ ਸੰਭਵ ਯਤਨ ਕੀਤੇ ਜਾਂਦੇ ਹਨ ਕਿ ਰਾਜ ਦੇ ਸਮੂਹ ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਆਸ਼ਰਿਤਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ।

Read More

200 ਮੀਟਰ ਪੁਲਿਸ ਥਾਣੇ ਦੀ ਦੂਰੀ ਤੇ ਚੋਰਾਂ ਨੇ ਦੁਕਾਨ ਦੇ ਤਾਲੇ ਤੋੜਕੇ 80 ਹਜ਼ਾਰ ਰੁਪਏ ਦਾ ਰੈਡੀਮੇਡ ਕੱਪੜਾ ਅਤੇ ਨਕਦੀ ਚੋਰੀ

ਕਾਦੀਆਂ 23 ਅਕਤੂਬਰ (ਸੰਜੀਵ ਨਈਅਰ/ਅਵਿਨਾਸ਼ ਸ਼ਰਮਾ) : 200 ਮੀਟਰ ਕਾਦੀਆਂ ਪੁਲਿਸ ਥਾਣੇ ਦੀ ਦੂਰੀ ਤੇ ਚੋਰਾਂ ਨੇ ਦੁਕਾਨ ਦੇ ਤਾਲੇ ਤੋੜ ਕੇ 80 ਹਜ਼ਾਰ ਰੁਪਏ ਦਾ ਰੈਡੀਮੇਡ ਕੱਪੜਾ ਅਤੇ ਨਕਦੀ ਅਤੇ ਮੰਦਰ ਦੇ ਵਿੱਚ ਪਏ ਕਰੀਬ 250 ਰੁਪਏ ਚੋਰਾਂ ਵੱਲੋਂ ਚੋਰੀ ਕੀਤੇ ਜਾਣ ਦੀ ਖਬਰ ਸਾਹਮਣੇ ਆਈ ਹੈ ।

Read More

25 ਗ੍ਰਾਮ ਹੈਰੋਇਨ,ਦੋ ਪਿਸਟਲ,4 ਕਾਰਤੂਸ,ਡਰਗ ਮਨੀ,ਨਸ਼ੇ ਵਾਲੀਆ ਗੋਲੀਆਂ ਅਤੇ ਡਰਗ ਮਨੀ ਸਮੇਤ 5 ਗ੍ਰਿਫਤਾਰ

ਗੁਰਦਾਸਪੁਰ 23 ਅਕਤੂਬਰ ( ਅਸ਼ਵਨੀ ) :- ਪੁਲਿਸ ਸਟੇਸ਼ਨ ਦੀਨਾ ਨਗਰ ਦੇ ਏ ਐਸ ਆਈ ਰਮੇਸ ਕੁਮਾਰ ਨੇ ਦਸਿਆ ਕਿ ਉਹ ਸਮੇਤ ਪੁਲਿਸ ਪਾਰਟੀ ਨਾਕਾਬੰਦੀ ਅਤੇ ਚੈਕਿੰਗ ਵਹੀਕਲਾ ਦੇ ਸਬੰਧ ਵਿੱਚ ਬਾਈਪਾਸ ਹਾਈਵੇ ਰੋਡ, ਘਰੋਟਾ ਮੋੜ ਦੀਨਾਨਗਰ ਤੋਂ ਜਤਿੰਦਰ ਸਿੰਘ ਉਰਫ ਵਿੱਕੀ ਪੁੱਤਰ ਜਸਬੀਰ ਸਿੰਘ ਵਾਸੀ ਅਮ੍ਰਿਤਸਰ, ਸੋਨੀਆ ਉਰਫ ਗੋਰਾਂ ਪਤਨੀ ਜੀਵਨ ਵਾਸੀ ਪਨਿਆੜ ਜੋ ਪਠਾਨਕੋਟ ਸਾਇਡ ਤੋਂ ਆ ਰਹੇ ਸਨ

Read More

ਹਿੰਦੂ ਕੋਪਰੇਟਿਵ ਬੈਂਕ ਖਾਤਾਧਾਰਕਾਂ ਨੇ ਕੀਤਾ ਰੋਸ਼ ਮੁਜਾਹਿਰਾ

ਪਠਾਨਕੋਟ, 22 ਅਕਤੂਬਰ ( ਰਜਿੰਦਰ ਸਿੰਘ ਰਾਜਨ ਬਿਊਰੋ ਚੀਫ,ਅਵਿਨਾਸ਼ ਚੀਫ ਰਿਪੋਰਟਰ ) : ਅੱਜ ਹਿੰਦੂ ਕੋਪਰੇਟਿਵ ਬੈਂਕ ਦੇ ਖਾਤਾ ਧਾਰਕਾਂ ਦਾ ਵਾਲਮੀਕ ਚੌਕ ਵਿੱਚ ਲਗਾਏ ਜਾ ਰਹੇ ਧਰਨੇ ਦਾ ਪੰਜਵੇ ਮਹੀਨੇ ਦਾ ਤੀਜਾ ਦਿਨ ਸੀ।ਅੱਜ ਵੀ ਖਾਤਾਧਾਰਕਾਂ ਨੇ ਬੈਂਕ ਪ੍ਰਸ਼ਾਸਨ, ਸਰਕਾਰ ਦੇ ਖਿਲਾਫ ਜਮ੍ਹ ਕੇ ਨਾਰੇਬਾਜੀ ਕਰ ਅਪਨਾ ਰੋਸ਼ ਪ੍ਰਕਟ ਕੀਤਾ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਆਉਨ ਵਾਲੇ ਤਿਓਹਾਰਾਂ ਨੁੰ ਦੇਖਦੇ ਹੋਏ ਉਨਾ ਨੁੰ ਬੈਂਕ ਤੋਂ ਪੈਸੇ ਕਡਾਉਨ ਦੀ ਇਜਾਜਤ ਦਿੱਤੀ ਜਾਵੇ ਤਾਂਕੀ ਓਹ ਸਾਰੇ ਅਪਨੇ ਪਰਿਵਾਰਿਕ ਮੈਂਬਰਾਂ ਨੇ ਤਿਓਹਾਰ ਮਨਾ ਸਕਣ।ਇਸ ਮੌਕੇ ਤੇ ਰਜਤ ਬਾਲੀ ਨੇ ਦਸਿਆ ਕਿ ਕਲ੍ਹ ਅਸੀਂ ਡੀਸੀ ਪਠਾਨਕੋਟ ਸੰਯਮ ਅਗਰਵਾਲ ਨਾਲ ਮਿਲੇ ਸੀ ਅਤੇ ਉਨਾ ਨੁੰ ਬੇਨਤੀ ਕੀਤੀ ਸੀ ਕਿ ਤਿਓਹਾਰ ਤੋਂ ਪਹਿਲੇ ਕੁਝ ਰਕਮ ਬੈਂਕ ਤੋਂ ਕੱਡਨ ਦੀ ਇਜਾਜਤ ਦਵਾਈ ਜਾਵੇ।ਮਾਨਯੋਗ ਜਿਲਾਧੀਸ਼ ਨੇ ਭਰੋਸਾ ਦਵਾਇਆ ਕਿ ਉਨਾ ਦੀ ਮੰਗਾਂ ਨੁੰ ਮੰਨਨ ਲਈ ਆਰਬੀਆਈ ਨੁੰ ਸਿਫਾਰਿਸ਼ ਕੀਤੀ ਜਾਵੇਗੀ ਅਤੇ ਕੁਝ ਨਾ ਕੁਝ ਰਕਮ ਦਿੱਤੀ ਜਾਵੇਗੀ।ਇਸ ਮੌਕੇ ਤੇ ਰਜਤ ਬਾਲੀ, ਬੀਆਰ ਗਰਗ,ਨਰੇਸ਼ ਰੈਣਾ, ਵਰਿੰਦਰ ਸਾਗਰ, ਨੀਲਕਮਲ, ਧਰਮਪਾਲ ਪੁਰੀ, ਰੰਜੀਵ ਮਹਾਜਨ, ਰਾਕੇਸ਼ ਸ਼ਰਮਾ ਅਤੇ ਜਗਦੀਪ ਹੋਰ ਮੋਜੂਦ ਸਨ॥


Read More

ਮਾਨਗੜ੍ਹ ਟੋਲ ਪਲਾਜ਼ਾ ਤੇ ਕਿਸਾਨਾਂ ਵਲੋਂ14ਵੇਂ ਦਿਨ ਵੀ ਸੰਘਰਸ਼ ਜਾਰੀ

ਗੜ੍ਹਦੀਵਾਲਾ / ਦਸੂਹਾ 22 ਅਕਤੂਬਰ (ਚੌਧਰੀ) : ਗੰਨਾ ਸੰਘਰਸ਼ ਕਮੇਟੀ ਏ ਬੀ ਸ਼ੂਗਰ ਮਿੱਲ ਰੰਧਾਵਾ (ਦਸੂਹਾ)ਵੱਲੋਂ ਇਲਾਕੇ ਦੇ ਕਿਸਾਨਾਂ ਦੇ ਸਹਿਯੋਗ ਨਾਲ ਪ੍ਰਧਾਨ ਸੁਖਪਾਲ ਸਿੰਘ ਸਹੋਤਾ ਦੀ ਅਗਵਾਈ ਹੇਠ ਕੇਂਦਰ ਦੀ ਮੋਦੀ ਸਰਕਾਰ ਦੀ ਤਰਫੋਂ ਕਿਸਾਨ ਵਿਰੋਧੀ ਬਣਾਏ ਕਾਲੇ ਕਾਨੂੰਨ ਦੇ ਖਿਲਾਫ ਮਾਨਗੜ੍ਹ ਟੋਲ ਪਲਾਜ਼ਾ ਤੇ ਦਿੱਤੇ ਜਾ ਰਹੇ ਅਣਮਿੱਥੇ ਸਮੇਂ ਦੇ ਧਰਨੇ ਦੇ 14ਵੇਂ ਦਿਨ ਮੋਦੀ ਸਰਕਾਰ ਖ਼ਿਲਾਫ਼ ਜੰਮ ਕੇ ਰੋਸ ਮੁਜ਼ਾਹਰਾ ਕੀਤਾ ਗਿਆ।

Read More

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਕਾਹਨੂੰਵਾਨ (ਲੜਕੇ) ਵਿੱਖੇ ਸਟਾਫ ਦੇ ਕੋਰੋਨਾ-19 ਟੈਸਟ ਕਰਵਾਏ

ਪਠਾਨਕੋਟ 22 ਅਕਤੂਬਰ (ਰਜਿੰਦਰ ਸਿੰਘ ਰਾਜਨ ਬਿਊਰੋ ਚੀਫ) : ਪੰਜਾਬ ਸਰਕਾਰ,ਮਾਣਯੋਗ ਸਕੱਤਰ ਸਕੂਲ ਸਿੱਖਿਆ ਪੰਜਾਬ ਅਤੇ ਜਿਲਾ ਸਿੱਖਿਆ ਅਫਸ਼ਰ (ਸੈ.ਸਿ.), ਗੁਰਦਾਸਪੁਰ ਵੱਲੋਂ ਜਾਰੀ ਆਦੇਸ਼ਾ ਅਨੁਸਾਰ ਸਕੂਲਾਂ ਨੂੰ ਨੋਵੀਂ ਤੋਂ ਬਾਰਹਵੀਂ ਜਮਾਤਾਂ ਲਈ 19 ਅਕਤੂਬਰ ਤੋਂ ਖੋਲਣ ਦੇ ਆਦੇਸ਼ ਜਾਰੀ ਕੀਤੇ ਗਏ ਸਨ । ਪਰ ਵਿਦਿਆਰਥੀਆਂ ਦੇ ਮਾਪੇ ਉਹਨਾਂ ਨੂੰ ਸਕੂਲ ਵਿੱਚ ਭੇਜਣ ਲਈ ਗੁਰੇਜ ਕਰ ਰਹੇ ਸਨ।ਹੁਣ ਮਾਣਯੋਗ ਡਿਪਟੀ ਕਮਿਸਨਰ, ਗੁਰਦਾਸਪੁਰ ਵੱਲੋਂ ਜਾਰੀ ਆਦੇਸ਼ਾਂ ਅਨੁਸਾਰ ਸ.ਸ.ਸ.ਸਕੂਲ, ਕਾਹਨੂੰਵਾਨ (ਲੜਕੇ) ਦੇ ਸਮੂਹ ਸਟਾਫ ਮੈਂਬਰਾਂ ਦੇ ਕੋਰੋਨਾ-19 ਟੈਸਟ ਪ੍ਰਿੰਸੀਪਲ ਡੀ.ਜੀ.ਸਿੰਘ ਦੀ ਅਗਵਾਈ ਵਿੱਚ ਕਰਵਾਏ ਗਏ ।

Read More

ਡਾ.ਓਬਰਾਏ ਵੱਲੋਂ ਦੁੱਖ ‘ਤੇ ਔਖੀ ਘੜੀ ‘ਚ ਵੀ ਪੀੜਤ ਪਰਿਵਾਰਾਂ ਦੀ ਫੜੀ ਜਾ ਰਹੀ ਹੈ ਬਾਂਹ

ਬਟਾਲਾ,22 ਅਕਤੂਬਰ ( ਅਵਿਨਾਸ਼ ਸ਼ਰਮਾ ) : ਪੰਜ ਧੀਆਂ ਦੇ ਨੇਤਰਹੀਣ ਪਿਤਾ ਅਤੇ ਪੈਰਾਲਇਜ ਦੇ ਅਟੈਕ ਨਾਲ ਮੰਜੇ ਤੇ ਪਈ ਉਸਦੀ ਪਤਨੀ ਦੀ ਸਾਰ ਲੇਂਦਿਆਂ ਸਰਬੱਤ ਦਾ ਭਲਾ ਚੈਰੀਟੇਬਲ ਟਰਸੱਟ ਦੇ ਮੁੱਖੀ ਅਤੇ ਦੁਬਈ ਦੇ ਉਘੇ ਸਿੱਖ ਸਰਦਾਰ ਕਾਰੋਬਾਰੀ ਡਾ. ਐਸ.ਪੀ.ਸਿੰਘ ਓਬਰਾਏ ਵਲੋ ਜਿੱਥੇ ਕਰੌਨਾ ਮਹਾਂਮਾਰੀ ਦੇ ਸਕੰਟ ਭਰੇ ਸਮੇ ਅੰਦਰ ਪਿਛਲੇ ਕਈ ਮਹੀਨਿਆਂ ਤੋ ਇਸ ਬੇਸਹਾਰਾ ਪਤੀ ਪਤਨੀ ਨੂੰ ਰਾਹਤ ਦਿੱਤੀ ਜਾ ਰਹੀ ਸੀ।ਜਦਕਿ ਡਾ.ਓਬਰਾਏ ਦੀ ਯੋਗ ਸਰਪ੍ਰਸਤੀ ਹੇਠ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਜਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਰਵਿੰਦਰ ਸਿੰਘ ਮਠਾਰੂ ਤੇ ਜਨਰਲ ਸਕੱਤਰ ਹਰਮਿੰਦਰ ਸਿੰਘ ਅਤੇ ਟੀਮ ਮੈਬਰਾਂ ਵੱਲੋਂ ਜਿਲਾ ਗੁਰਦਾਸਪੁਰ ਦੇ ਕਸਬਾ ਨੌਸ਼ਹਿਰਾ ਮੱਝਾ ਸਿੰਘ ਦੇ ਬਿਮਾਰ ਪਏ ਇਸ ਪਤੀ ਪਤਨੀ ਨੂੰ ਪਿਛਲੇ ਕਈ ਮਹੀਨਿਆਂ ਤੋਂ ਘਰ ਪੁੰਹਚਕੇ ਰਾਸ਼ਨ ਦੀਆਂ ਕਿੱਟਾਂ ਭੇਂਟ ਕੀਤੀਆਂ ਜਾ ਰਹੀਆਂ ਹਨ ।

Read More

ਦੇਸ਼ ਦੀ ਖਾਤਰ ਸ਼ਹੀਦ ਹੋਏ ਜਵਾਨਾਂ ਦੀ ਖਾਤਰ ਹੀ ਅਸੀਂ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ : ਐਸ.ਐੈਸ.ਪੀ ਡਾ.ਸੋਹਲ

ਗੁਰਦਾਸਪੁਰ,21 ਅਕਤੂਬਰ (ਅਸ਼ਵਨੀ) :ਦੇਸ਼ ਦੀ ਖਾਤਰ ਸ਼ਹੀਦੀਆਂ ਦੇਣ ਵਾਲੇ ਪੁਲਿਸ ਜਵਾਨਾਂ ਦੀ ਖਾਤਰ ਹੀ ਅੱਜ ਅਸੀਂ ਅਜ਼ਾਦੀ ਦਾ ਨਿੱਘ ਮਾਣ ਰਹੇ ਹਾਂ ਅਤੇ ਇਨਾਂ ਦੀ ਬਦੋਲਤ ਹੀ ਦੇਸ਼ ਅੰਦਰ ਅਮਨ-ਸ਼ਾਂਤੀ ਤੇ ਖੁਸ਼ਹਾਲੀ ਬਰਕਰਾਰ ਹੈ।

Read More

ਝਾੜਿਆਂ ਦੀ ਆਸਰਾ ਲੈਕੇ ਨਸ਼ਾ ਕਰਦੇ ਦੋ ਨੋਜਵਾਨਾਂ ਨੂੰ ਪੁਲਸ ਨੇ ਦਬੋਚਿਆ,ਇਕ ਫਰਾਰ

ਪਠਾਨਕੋਟ, 21 ਅਕਤੂਬਰ (ਰਜਿੰਦਰ ਸਿੰਘ ਰਾਜਨ ਬਿਊਰੋ ਚੀਫ) : ਪਠਾਨਕੋਟ ਡਿਵੀਜਨ ਨੰਬਰ ਦੋ ਪੁਲਿਸ ਵਲੋਂ ਦੋ ਵਿਅਕਤਿਆਂ ਦੇ ਖਿਲਾਫ ਨਸ਼ੇ ਨੁੰ ਲੈਕੇ ਮਾਮਲਾ ਦਰਜ ਕੀਤਾ ਗਿਆ ਹੈ।ਥਾਨਾ ਮੁਖੀ ਮੰਦੀਪ ਨੇ ਦਸਿਆ ਕਿ ਗਉਸ਼ਾਲਾ ਰੋਡ ਦੇ ਨੇੜੇ ਦੋ ਵਿਅਕਤੀਆਂ ਵਲੋਂ ਝਾੜਿਆਂ ਦੀ ਆਸਰਾ ਲੈਕੇ ਚਿੱਟੇ ਦਾ ਨਸ਼ਾ ਕਰ ਰਹੇ ਸਨ। ਜਿਸ ਤੇ ਏ ਐਸ ਆਈ ਨਿਰਮਲ ਨੇ ਕਾਰਵਾਈ ਕਰਦੇ ਹੋਏ ਇੱਕ ਨੁੰ ਮੌਕੇ ਤੇ ਫੜ ਲਿਆ, ਜੱਦਕਿ ਇੱਕ ਆਰੋਪੀ ਮੌਕੇ ਤੋਂ ਫਰਾਰ ਹੋ ਗਿਆ।ਫੜਿਆ ਗਿਆ ਆਰੋਪੀ ਇੰਦਰਾ ਕਲੋਨੀ ਦਾ ਰਹਿਣ ਵਾਲਾ ਹੈ ਜੱਦਕਿ ਫਰਾਰ ਹੋਇਆ ਆਰੋਪੀ ਆਨੰਦਪੁਰ ਕੁਲਿਆ ਦਾ ਹੈ।

Read More

ਅਧਿਆਪਕ ਜਥੇਬੰਦੀਆਂ ਵੱਲੋਂ ਪੇਅ ਕਮਿਸ਼ਨ ਦੇ ਨੋਟੀਫਿਕੇਸ਼ਨ ਦੀਆਂ ਸਾੜੀਆਂ ਕਾਪੀਆਂ

ਬਟਾਲਾ /ਕਾਦੀਆਂ 21ਅਕਤੂਬਰ ( ਅਵਿਨਾਸ਼ ) : ਪੁਰਾਣੀ ਪੈਨਸ਼ਨ ਬਹਾਲੀ ਬਲਾਕ ਕਾਦੀਆਂ ਵੱਲੋਂ ਪੇ ਸਾਕੇਲ ਘਟਾਉਣ ਵਾਲੇ ਪੱਤਰ ਦੀਆਂ ਕਾਪੀਆਂ ਅੱਜ ਸਥਾਨਕ ਕ੍ਰਿਸ਼ਨਾ ਮੰਦਰ ਦੇ ਬਾਹਰ ਸਾੜੀਆਂ ਗਈਆਂ। ਇਸ ਮੌਕੇ ਤੇ ਜਾਣਕਾਰੀ ਦਿੰਦਿਆ ਮੋਹਿਤ ਗੁਪਤਾ,ਵਿਪਨ ਕੁਮਾਰ ਪ੍ਰਾਸ਼ਰ,ਪ੍ਰਦੀਪ ਕੁਮਾਰ ਪਵਨ ਕੁਮਾਰ ਅਤੇ ਮੁਕੇਸ਼ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੱਤਵੇਂ ਪੇਅ ਕਮਿਸ਼ਨ ਜਾਰੀ ਕੀਤਾ ਗਿਆ ਨੋਟੀਫਿਕੇਸ਼ਨ ਬਹੁਤ ਹੀ ਮੰਦਭਾਗਾ ਹੈ।

Read More

ਗੜ੍ਹਦੀਵਾਲਾ ‘ਚ ਖੇਤੀ ਆਰਡੀਨੈਂਸਾਂ ਦੇ ਵਿਰੋਧ ਵਿਚ ਮੋਦੀ ਸਰਕਾਰ ਦਾ ਪੁਤਲਾ ਫੂਕ ਕੇ ਪਿੱਟ ਸਿਆਪਾ

ਗੜ੍ਹਦੀਵਾਲਾ 21 ਅਕਤੂਬਰ(ਚੌਧਰੀ) : ਅੱਜ ਗੜ੍ਹਦੀਵਾਲਾ ਵਿਖੇ ਸੀਟੂ ਵੱਲੋਂ ਮਨਜੀਤ ਕੌਰ ਦੀ ਅਗਵਾਈ ਹੇਠ ਕੇਂਦਰ ਸਰਕਾਰ ਵੱਲੋਂ ਖੇਤੀ ਸਬੰਧੀ ਜਾਰੀ ਕੀਤੇ ਗਏ ਆਰਡੀਨੈਂਸ ਦੇ ਵਿਰੋਧ ਵਿਚ ਮੋਦੀ ਸਰਕਾਰ ਦਾ ਪੁਤਲਾ ਫੂਕ ਕੇ ਪਿੱਟ ਸਿਆਪਾ ਕੀਤਾ ਗਿਆ।

Read More

ਪੰਜਾਬ ਪੁਲਿਸ ਪਠਾਨਕੋਟ ਨੇ ਕੀਤਾ ਸ਼ਹੀਦਾਂ ਨੂੰ ਯਾਦ

ਪਠਾਨਕੋਟ,21 ਅਕਤੂਬਰ(ਰਜਿੰਦਰ ਸਿੰਘ ਰਾਜਨ ਬਿਊਰੋ ਚੀਫ) : ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪੁਲਿਸ ਸ਼ਹੀਦੀ ਦਿਵਸ ਪੁਲਿਸ ਲਾਈਨ ਪਠਾਨਕੋਟ ਵਿਖੇ ਗੁਲਨੀਤ ਸਿੰਘ ਖੁਰਾਣਾ(ਆਈ.ਪੀ.ਐਸ) ਸੀਨੀਅਰ ਪੁਲਿਸ ਕਪਤਾਨ ਪਠਾਨਕੋਟ ਦੀ ਪ੍ਰਧਾਨਗੀ ਹੇਠਮਨਾਇਆ ਗਿਆ। ਇਸ ਮੋਕੇ ਤੇ ਸਭ ਤੋਂ ਪਹਿਲਾ ਪੰਜਾਬ ਪੁਲਿਸ ਦੀ ਟੁਕੜੀ ਵੱਲੋਂ ਗਾਰਡ ਆਫ ਆਨਰ ਕੀਤਾ ਗਿਆ।ਸਮਾਰੋਹ ਵਿੱਚ ਹਾਜ਼ਰ ਗੁਲਨੀਤ ਸਿੰਘ ਖੁਰਾਣਾ(ਆਈ.ਪੀ.ਐਸ)ਸੀਨੀਅਰ ਪੁਲਿਸ ਕਪਤਾਨ ਪਠਾਨਕੋਟ ਵੱਲੋਂ ਦੀਪਕ ਰੋਸ਼ਨ ਕਰ ਕੇ ਅਤੇ ਸਰਧਾ ਦੇ ਫੁੱਲ ਭੇਂਟ ਕਰ ਕੇ ਸ਼ਹੀਦਾ ਨੂੰ ਨਮਨ ਕੀਤਾ ਗਿਆ ਅਤੇ ਪੰਜਾਬ ਪੁਲਿਸ ਵੱਲੋਂ ਸਲਾਮੀ ਦਿੱਤੀ ਗਈ।

Read More

ਜ਼ਿਲ੍ਹੇ ’ਚ ਪਟਾਕਿਆਂ ਦੀ ਵਿਕਰੀ ਲਈ ਟੈਂਪਰੇਰੀ ਲਾਈਸੈਂਸ ਲੈਣ ਲਈ 23 ਤੋਂ 1 ਨਵੰਬਰ ਤੱਕ ਦਿੱਤੀਆਂ ਜਾ ਸਕਦੀਆਂ ਅਰਜ਼ੀਆਂ

ਹੁਸ਼ਿਆਰਪੁਰ, 21 ਅਕਤੂਬਰ(ਚੌਧਰੀ) : ਵਧੀਕ ਡਿਪਟੀ ਕਮਿਸ਼ਨਰ (ਜ) ਅਮਿਤ ਕੁਮਾਰ ਪੰਚਾਲ ਨੇ ਦੱਸਿਆ ਕਿ ਤਿਉਹਾਰਾਂ ਦੇ ਸੀਜਨ ਦੌਰਾਨ ਜ਼ਿਲ੍ਹੇ ਵਿੱਚ ਪਟਾਕਿਆਂ ਦੀ ਵਿਕਰੀ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਟੈਂਪਰੇਰੀ ਲਾਈਸੈਂਸ ਜਾਰੀ ਕੀਤੇ ਜਾਣਗੇ ਅਤੇ ਜਿਨ੍ਹਾਂ ਵਿਅਕਤੀਆਂ ਨੇ ਪਟਾਕਿਆਂ ਦੀ ਵਿਕਰੀ ਲਈ ਟੈਂਪਰੇਰੀ ਲਾਈਸੈਂਸ ਲੈਣਾ ਹੈ ਉਹ ਆਪਣੇ ਸਬੰਧਤ ਐਸ.ਡੀ.ਐਮ ਦਫ਼ਤਰ ਵਿੱਚ 23 ਅਕਤੂਬਰ ਤੋਂ 1 ਨਵੰਬਰ ਸ਼ਾਮ 5 ਵਜੇ ਤੱਕ ਅਰਜ਼ੀਆਂ ਦੇ ਸਕਦੇ ਹਨ। ਉਨ੍ਹਾਂ ਦੱਸਿਆ ਕਿ ਪ੍ਰਾਪਤ ਬਿਨੈ ਪੱਤਰਾਂ ਵਿਚੋਂ 3 ਨਵੰਬਰ ਨੂੰ ਸ਼ਾਮ 4 ਵਜੇ ਡਿਪਟੀ ਕਮਿਸ਼ਨਰ ਵਲੋਂ ਲੱਕੀ ਡਰਾਅ ਰਾਹੀਂ ਟੈਂਪਰੇਰੀ ਲਾਈਸੈਂਸ ਦਿੱਤਾ ਜਾਵੇਗਾ ਅਤੇ ਜਿਨ੍ਹਾਂ ਵਿਅਕਤੀਆਂ ਦਾ ਲਾਈਸੈਂਸ ਬਣੇਗਾ, ਸਿਰਫ ਉਹ ਹੀ ਵਿਅਕਤੀ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਨਿਰਧਾਰਿਤ ਕੀਤੇ ਸਥਾਨਾਂ ’ਤੇ ਪਟਾਕੇ ਵੇਚ ਸਕੇਗਾ।

Read More

ਬਾਲ ਵਾਟਿਕਾ ਸਕੂਲ ਨੇ ਕੋਰੋਨਾ ਮਹਾਮਾਰੀ ਦੌਰਾਨ ਆਨ ਲਾਈਨ ਪੜ੍ਹਾਈ ਰੱਖੀ ਜਾਰੀ

ਗੜ੍ਹਦੀਵਾਲਾ 21 ਅਕਤੂਬਰ (ਚੌਧਰੀ) : ਜਿੱਥੇ ਕਰੋਨਾ ਮਹਾਮਾਰੀ ਦੇ ਦੌਰਾਨ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਅਦਾਰਿਆਂ ਨੂੰ ਬੰਦ ਕਰ ਦਿੱਤਾ ਗਿਆ ਸੀ।ਹੁਣ ਸਰਕਾਰ ਵੱਲੋਂ ਦਿੱਤੀਆਂ ਗਈਆਂ ਹਦਾਇਤਾਂ ਦੇ ਨਾਲ ਸਕੂਲ ਤੇ ਕਾਲਜ ਖੋਲ੍ਹਣ ਇਜਾਜ਼ਤ ਦਿੱਤੀ ਗਈ। ਪਰ ਬਾਲ ਵਾਟਿਕਾ ਪਲੇਅ ਵੇ ਸਕੂਲ ਨੇ ਬੱਚਿਆਂ ਦੇ ਭਵਿੱਖ ਨੂੰ ਦੇਖਦੇ ਹੋਏ ਕੋਰੋਨਾ ਮਹਾਮਾਰੀ ਦੇ ਦੌਰਾਨ ਵੀ ਆਪਣੀ ਸਿੱਖਿਆ ਦੀ ਆੱਨ ਲਾਈਨ ਪੜ੍ਹਾਈ ਜਾਰੀ ਰੱਖਦੇ ਹੋਏ ਬੱਚਿਆਂ ਦਾ ਭਵਿੱਖ ਸੁੰਦਰ ਬਣਾਉਣ ਵਿੱਚ ਕੋਈ ਕਸਰ ਨਹੀਂ ਛੱਡੀ। ਸਰਕਾਰ ਦੇ ਦਿੱਤੇ ਨਿਰਦੇਸ਼ਾਂ ਅਨੁਸਾਰ ਸਕੂਲ ਦਾ ਸਾਰਾ ਸਟਾਫ਼ ਸੌ ਪ੍ਰਤੀਸ਼ਤ ਸਕੂਲ ਆ ਰਿਹਾ ਹੈ ਅਤੇ ਬੱਚਿਆਂ ਨੂੰ ਆਨਲਾਈਨ ਸਿੱਖਿਆ ਮੁਹਇਆ ਕਰਵਾ ਰਿਹਾ ਹੈ।

Read More

ਗੜ੍ਹਦੀਵਾਲਾ ‘ਚ ਵੱਡਾ ਹਾਦਸਾ ਹੋਣੋਂ ਟਲਿਆ,ਟਰਾਲੀ ਤੇ ਲੱਦੀ ਪਰਾਲੀ ਨੂੰ ਲੱਗੀ ਅੱਗ

ਗੜਦੀਵਾਲਾ 21 ਅਕਤੂਬਰ (ਚੌਧਰੀ) : ਮੰਗਲਵਾਰ ਸਵੇਰੇ ਕਰੀਬ 11 ਵਜੇ ਗੜ੍ਹਦੀਵਾਲਾ ਦਾਣਾ ਮੰਡੀ ਰੋਡ ਨਜ਼ਦੀਕ ਸ਼ਮਸ਼ਾਨਘਾਟ ਤੇਜਾ ਰਹੀ ਟਰਾਲੀ ਤੇ ਲੱਦੀ ਪਰਾਲੀ ਨੂੰ ਅੱਗ ਲੱਗ ਗਈ। ਇਹ ਟਰਾਲੀ ਗੁੱਜਰ ਭਾਈਚਾਰੇ ਦੇ ਵਿਅਕਤੀ ਮੌਜਦੀਨ ਦੀ ਸੀ, ਜਿਸਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਦ ਉਹ ਪਰਾਲੀ ਲੈ ਕੇ ਦਾਣਾ ਮੰਡੀ ਕੋਲ ਪੈਂਦੇ ਉਨ੍ਹਾਂ ਦੇ ਡੇਰੇ ਲੈ ਕੇ ਆ ਰਹੇ ਸੀ ਤਾਂ ਰਸਤੇ ਚ ਸ਼ਮਸ਼ਾਨਘਾਟ ਦੇ ਨਜ਼ਦੀਕ ਪਹੁੰਚੇ ਤਾਂ ਰੋਡ ਉੱਤੇ ਲੱਗੀਆਂ ਬਿਜਲੀ ਦੀਆਂ ਤਾਰਾਂ ਦੇ ਸੁਪਾਰਕ ਹੋਣ ਨਾਲ ਟਰਾਲੀ ਤੇ ਲੱਦੀ ਪਰਾਲੀ ਨੂੰ ਅੱਗ ਲੱਗ ਗਈ। ਟਰੈਕਟਰ ਚਾਲਕ ਅਬਾਦੀ ਵਾਲੀ ਜਗ੍ਹਾ ਤੋਂ ਟਰੈਕਟਰ ਦੋੜਾ ਕੇ ਖੁੱਲ੍ਹੇ ਖੇਤ ਵਿਚ ਲੈ ਗਿਆ, ਜਿੱਥੇ ਪਰਾਲੀ ਢੇਰ ਕਰ ਦਿੱਤੀ।

Read More

WATCH VIDEO UPDATED: ਮੋਦੀ ਸਰਕਾਰ ਨੇ ਕਿਸਾਨੀ ਨੂੰ ਡੋਬਣ ਵਿਚ ਕੋਈ ਕਸਰ ਨਹੀਂ ਛੱਡੀ : ਜੋਗਿੰਦਰ ਗਿਲਜੀਆਂ

ਗੜ੍ਹਦੀਵਾਲਾ 21 ਅਕਤੂਬਰ (ਚੌਧਰੀ) : ਕੋਕਲਾ ਮਾਰਕੀਟ ਗੜ੍ਹਦੀਵਾਲਾ ਸਥਿਤ ਕਾਂਗਰਸ ਦਫਤਰ ਵਿਖੇ ਕਾਂਗਰਸ ਵਰਕਰਾਂ ਅਤੇ ਆਹੁਦੇਦਾਰਾਂ ਦੀ ਅਹਿਮ ਮੀਟਿੰਗ ਬਲਾਕ ਪ੍ਰਧਾਨ ਕੈਪਟਨ ਬਹਾਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਵਿਸ਼ੇਸ਼ ਤੌਰ ਤੇ ਪ੍ਰਦੇਸ਼ ਕਾਂਗਰਸ ਮੈਂਬਰ ਜੋਗਿੰਦਰ ਸਿੰਘ ਗਿਲਜੀਆਂ ਨੇ ਸ਼ਿਰਕਤ ਕੀਤੀ। ਇਸ ਮੌਕੇ ਜੋਗਿੰਦਰ ਸਿੰਘ ਗਿਲਜੀਆਂ ਨੇ ਕਿਹਾ ਕਿ ਭਾਜਪਾ ਦੀ ਮੋਦੀ ਸਰਕਾਰ ਵੱਲੋਂ ਬਣਾਏ ਖੇਤੀ ਵਿਰੋਧੀ ਕਾਨੂੰਨਾ ਨੂੰ ਬੇਅਸਰ ਕਰਨ ਲਈ ਸੂਬੇ ਦੇ ਵਜੀਰ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਵਲੋਂ ਅੱਜ ਵਿਧਾਨ ਸਭਾ ਵਿਚ ਪਾਸ ਕੀਤਾ ਗਿਆ ਮਤਾ ਇਤਿਹਾਸਕ ਕਦਮ ਹੈ ਅਤੇ ਸ਼ਲਾਘਾਯੋਗ ਕਦਮ ਹੈ।

Read More

ਕੋਵਿਡ-19 ਦੇ ਚੱਲਦਿਆਂ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੀ ਬਿਜਾਏ ਜ਼ਮੀਨ ਵਿੱਚ ਵਾਹੋ ਜਾਂ ਚਾਰੇ ਦੇ ਤੌਰ ਤੇ ਵਰਤੋਂ ਲਈ ਇਕੱਠੀ ਕਰੋ : ਡਾ.ਅਮਰੀਕ ਸਿੰਘ

ਪਠਾਨਕੋਟ,20 ਅਕਤੂਬਰ (ਰਜਿੰਦਰ ਸਿੰਘ ਰਾਜਨ ਬਿਊਰੋ ਚੀਫ ) : ਡਿਪਟੀ ਕਮਿਸ਼ਨਰ ਸੰਯਮ ਅਗਰਵਾਲ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾ. ਹਰਤਰਨਪਾਲ ਸਿੰਘ ਸੈਣੀ ਮੁੱਖ ਖੇਤੀਬਾੜੀ ਅਫਸਰ ਦੀ ਅਗਵਾਈ ਹੇਠ ਚਲਾਈ ਜਾ ਰਹੀ ਮੁਹਿੰਮ ਤਹਿਤ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਬਲਾਕ ਪਠਾਨਕੋਟ ਦੇ ਪਿੰਡ ਚੱਕ ਪਸਵਾਲ ਵਿਖੇ ਝੋਨੇ ਦੀ ਪਰਾਲੀ ਨੂੰ ਅੱਗ ਲਗਾ ਕੇ ਸਾੜਣ ਨਾਲ ਹੋਣ ਵਾਲੇ ਬੁਰੇ ਪ੍ਰਭਾਵਾਂ ਬਾਰੇ ਜਾਗਰੁਕ ਕਰਨ ਲਈ ਚੌਪਰ ਮਸ਼ੀਨ ਨੂੰ ਚਲਾ ਕੇ ਪ੍ਰਦਰਸ਼ਤ ਕੀਤਾ ਗਿਆ।

Read More

ਲਾਇਨਜ ਕੱਲਬ ਵੱਲੋਂ ਸਿਵਲ ਹਸਪਤਾਲ ਦੀ ਸੁੰਦਰਤਾ ਤੇ ਹਰਿਆਵਲ ਨਿਖਾਰਨ ਲਈ ਐਸ. ਐਮ.ਓ.ਡਾ.ਚੇਤਨਾ ਢਿੰਗਰਾਂ ਦੇ ਕਹਿਣ ਤੇ ਕੀਤੀ ਮੱਦਦ

ਗੁਰਦਾਸਪੁਰ 20 ਅਕਤੂਬਰ ( ਅਸ਼ਵਨੀ ) : ਲਾਇਨਜ ਕਲੱਬ ਕਾਹਨੂੰਵਾਨ ਫਤਿਹ ਵੱਲੋਂ ਸਿਵਲ ਹਸਪਤਾਲ ਗੁਰਦਾਸਪੁਰ ਨੂੰ ਵੱਡੇ ਗਮਲੇ,ਪੌਦੇ ਆਦਿ ਭੇਂਟ ਕੀਤੇ ਗਏ ਜੋ ਕਿ ਇਸ ਦੀ ਹਰਿਆਵਲ ਲਈ ਜਰੂਰੀ ਹਨ । ਡਾ. ਚੇਤਨਾ ਐਸ.ਐਮ.ਓ ਸਿਵਲ ਹਸਪਤਾਲ ਦੇ ਪ੍ਰਧਾਨ ਰੋਮੇਸ਼ ਮਹਾਜਨ ਨੈਸ਼ਨਲ ਐਵਾਰਡੀ ਜੀ ਨੂੰ ਕਹਿਣ ਤੇ ਉਨ੍ਹਾਂ ਕਲੱਬ ਵਲੋਂ ਵੱਡੇ ਗਮਲੇ ਪੌਦੇ ਹਸਪਤਾਲ ਨੂੰ ਭੇਂਟ ਕੀਤੇ ਗਏ।ਇਸ ਤੋਂ ਇਲਾਵਾ ਹਸਪਤਾਲ ਅੰਦਰ ਬਿਨਾਂ ਮਾਸਕ ਤੋਂ ਘੁਮ ਰਹੇ ਮਰੀਜਾਂ ਅਤੇ ਉਨਾਂ ਦੇ ਪਰਿਵਾਰਾਕ ਮੈਂਬਰ ਨੂੰ 100 ਤੋਂ ਵੱਧ ਮਾਸਕ ਵੀ ਵੱਡੇ ਗਏ ਅਤੇ ਮੈਡਮ ਡਾ. ਚੇਤਨਾ ਵੱਲੋਂ ਖਿਲਾਫ ਲੋਕਾਂ ਨੂੰ ਜਾਗਰੂਕ ਵੀ ਕੀਤਾ ਗਿਆ।ਇਸ ਮੋਕੇ ਤੇ ਮਹਾਜਨ ਨੇ ਕਿਹਾ ਕਿ ਕਲੱਬ ਹਰ ਵੇਲੇ ਸਿਵਲ ਹਸਪਤਾਲ ਦੀ ਸੇਵਾ ਵਿੱਚ ਹੈ।ਇਸ ਮੋਕੇ ਤੇ ਡਾ.ਸ਼ਮਿਦਰ ਅਤੇ ਕੰਵਨਰਪਾਲ,ਦਲਵੀਰ ਸਿੰਘ,ਜੈ ਰਘੂਵੀਰ ਆਦਿ ਮੌਜੂਦ ਸਨ ।

Read More

ਰੋਜਗਾਰ ਵਿਭਾਗ ਦੀਆਂ ਗਤੀਵਿਧੀਆਂ ਬਾਰੇ ਪਿੰਡਾਂ ਦੇ ਸਰਪੰਚਾਂ ਨਾਲ ਕੀਤੀ ਗਈ ਵਿਸ਼ੇਸ਼ ਮੀਟਿੰਗ

ਪਠਾਨਕੋੋੋਟ,20 ਅਕਤੂਬਰ (ਰਜਿੰਦਰ ਸਿੰਘ ਰਾਜਨ ਬਿਊਰੋ ਚੀਫ ) : ਪੰਜਾਬ ਸਰਕਾਰ ਵਲੋਂ ਹਰੇਕ ਜਿਲੇ ਵਿਚ ਜਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ ਸਥਾਪਿਤ ਕੀਤੇ ਗਏ ਹਨ। ਇਨ੍ਹਾਂ ਰੋਜ਼ਗਾਰ ਬਿਉਰੋ ਰਾਹੀਂ ਬੇ-ਰੋਜ਼ਗਾਰਾਂ ਦੇ ਭਵਿੱਖ ਲਈ ਬਹੁਤ ਸਾਰੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਜਿਲਾ ਰੋਜ਼ਗਾਰ ਅਤੇ ਕਾਰੋਬਾਰ ਪਠਾਨਕੋਟ ਵਿਖੇ ਬੱਚਿਆਂ ਦੀ ਕਾਉਂਸਲਿੰਗ,ਨੋਕਰੀਆਂ ਦੇ ਉਪਰਾਲੇ,ਸਵੈ-ਰੋਜ਼ਗਾਰ ਸਕੀਮ ਬਾਰੇ ਜਾਣਕਾਰੀ,ਮੁਫਤ ਇੰਟਰਨੈ•ਟ ਸਹੂਲਤ,ਐਲ.ਈ.ਡੀ. ਰਾਹੀਂਂ ਵੱਖ-ਵੱਖ ਆਸਾਮੀਆਂ ਬਾਰੇ ਸਕਿੱਲ ਕੋਰਸਾਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ ਜਾਂਦੀ ਹੈ।

Read More

ਨਵੇਂ ਬਿੱਲ ਪੇਸ਼ ਕਰਕੇ ਕੈਪਟਨ ਨੇ ਦਿੱਤਾ ਕਿਸਾਨਾਂ ਦੇ ਰਾਖੇ ਹੋਣ ਦਾ ਸਬੂਤ : ਰਮਨ ਬਹਿਲ

ਗੁਰਦਾਸਪੁਰ,20 ਅਕਤੂਬਰ ( ਅਸ਼ਵਨੀ ) : ਪੰਜਾਬ ਵਿਧਾਨ ਸਭਾ ਵਿੱਚ ਕੇਂਦਰ ਦੇਖੇਤੀ ਕਾਨੂੰਨਾਂ ਖਿਲਾਫ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੇਸ਼ ਕੀਤੇ ਗਏ। ਨਵੇਂ ਬਿੱਲ ਦੀ ਸ਼ਲਾਘਾ ਕਰਦਿਆਂ ਚੇਅਰਮੈਨ ਅਧੀਨ ਸੇਵਾਂਵਾਂ ਚੋਣ ਬੋਰਡ ਪੰਜਾਬ ਰਮਨ ਬਹਿਲ ਨੇ ਕਿਹਾ ਕਿ ਪੰਜਾਬ ਦੇ ਪਾਣੀਆਂ ਦੇ ਰਾਖੇ ਵਜੋਂ ਜਾਣੇ ਜਾਂਦੇ ਕੈਪਟਨ ਅਮਰਿੰਦਰ ਸਿੰਘ ਅੱਜ ਕਿਸਾਨਾਂ ਦੇ ਹਿਤਾਂ ਦੇ ਰਾਖੇ ਵੀ ਸਾਬਿਤ ਹੋਏ ਹਨ ।

Read More

ਮੁਲਾਜਮਾਂ ਦੀਆਂ ਮੰਗਾਂ 11 ਨੰਵਬਰ ਤੱਕ ਲਾਗੂ ਨਾ ਕਰਨ ਤੇ ਕਾਲੀ ਦੀਵਾਲੀ ਮਨਾੳਣ ਦਾ ਐਲਾਨ

ਗੁਰਦਾਸਪੁਰ 20 ਅਕਤੂਬਰ ( ਅਸ਼ਵਨੀ ) : ਸੀਟੂ ਨਾਲ ਸਬੰਧਤ ਗੋਰਮਿੰਟ ਪੈਨਸ਼ਨਰਜ ਯੂਨੀਅਨ ਪੰਜਾਬ ਦੇ ਬੁਲਾਰੇ ਅਤੇ ਸੀ ਪੀ ਆਈ (ਐਮ) ਤਹਿਸੀਲ ਤੇ ਜ਼ਿਲ੍ਹਾ ਗੁਰਦਾਸਪੁਰ ਦੇ ਮੈਂਬਰ ਕਾਮਰੇਡ ਅਮਰਜੀਤ ਸਿੰਘ ਸੈਣੀ ਨੇ ਇਕ ਪ੍ਰੈਸ ਬਿਆਨ ਜਾਰੀ ਕਰਦਿਆਂ ਕੈਪਟਨ ਸਰਕਾਰ ਦੇ ਪੈਨਸ਼ਨਰਾ ਤੇ ਮੁਲਾਜ਼ਮਾਂ ਦੀਆਂ ਹੱਕੀ ਤੇ ਜਾਿੲਜ ਮੰਗਾ ਬਾਰੇ ਵਰਤੇ ਜਾ ਰਹੇ ਅੜੀਅਲ ਵਤੀਰੇ ਦੀ ਨਿਖੇਧੀ ਕਰਦਿਆਂ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਨੇ ਆਪਣੇ ਚੋਣ ਮੈਨੀਫੈਸਟੋ ਵਿਚ ਪੈਨਸ਼ਨਰਾ ਤੇ ਮੁਲਾਜਮਾਂ ਦੀਆਂ ਮੰਗਾ ਪੂਰੀਆਂ ਕਰਨ ਦਾ ਵਾਅਦਾ ਕੀਤਾ ਸੀ

Read More