ਪਠਾਨਕੋਟ ,9 ਅਕਤੂਬਰ (ਰਜਿੰਦਰ ਸਿੰਘ ਰਾਜਨ ਬਿਊਰੋ ਚੀਫ ) : ਕੇਵਿਡ 13 ਮਹਾਂਮਾਰੀ ਦੇ ਕਾਰਨ ਹਰੇਕ ਵਰਗ ਪ੍ਰਭਾਵਿਤ ਹੋਇਆ ਹੈ ਅਤੇ ਦੇਸ ਦੀ ਅਰਥ ਵਿਵਸਥਾ ਉੱਤੇ ਵੀ ਮਾੜਾ ਅਸਰ ਪਿਆ ਹੈ , ਕੋਵਿਡ 19 ਦੇ ਚਲਦਿਆਂ ਦਿੱਤੀਆਂ ਗਈਆਂ ਹਦਾਇਤਾਂ ਸਮਾਜਿੱਕ ਦੂਰੀ ਅਤੇ ਇੱਕਠ ਨਾ ਕਰਨ ਦੇ ਨਿਯਮਾਂ ਸਦਕਾ ਡੇਅਰੀ ਵਿਕਾਸ ਵਿਭਾਗ ਵਲੋਂ ਚਲਾਈਆਂ ਜਾਂਦੀਆਂ ਸਿਖਲਾਈਆਂ ਉੱਤੇ ਵੀ ਅਸਰ ਪਿਆ ਹੈ। ਹੁਣ ਤ੍ਰਿਪਤ ਰਜਿੰਦਰ ਸਿੰਘ ਬਾਜਵਾ,ਮਾਨਯੋਗ ਕੈਬਨਿਟ ਮੰਤਰੀ, ਪੇਂਡੂ ਵਿਕਾਸ ਤੇ ਪੰਚਾਇਤ, ਪਸੂ ਪਾਲਣ, ਮੱਛੀ ਪਾਲਣ, ਡੇਅਰੀ ਵਿਕਾਸ ਅਤੇ ਉਚੇਰੀ ਸਿੱਖਿਆ ਵਿਭਾਗ ਪੰਜਾਬ ਦੇ ਆਦੇਸ਼ਾਂ ਅਨੁਸਾਰ ਹੁਣ ਡੇਅਰੀ ਵਿਕਾਸ ਵਿਭਾਗ ਵੱਲੋਂ 19 ਅਕਤੂਬਰ 2020 ਤੋਂ ਦੁੱਧ ਉਤਪਾਦਕਾਂ ਅਤੇ ਡੇਅਰੀ ਫਾਰਮਰਾਂ ਨੂੰ ਘਰੇ ਬੈਠੇ ਹੀ ਆਨਲਾਈਨ ਸਿਖਲਾਈ ਦੇਣ ਲਈ ਅਗਲਾ ਬੈਚ ਸੁਰੂ ਕਰੇਗਾ।
Read MoreCategory: PUNJABI
ਕੋਰੋਨਾ ਦੇ ਚੱਲਦਿਆਂ ਝੋਨੇ ਦੀ ਪਰਾਲੀ ਨੂੰ ਸਾੜੇ ਬਗੈਰ ਹੈਪੀ ਸੀਡਰ ਜਾਂ ਸੁਪਰ ਸੀਡਰ ਨਾਲ ਕਣਕ ਕਰਨ ਨੂੰ ਤਰਜੀਹ ਦਿੱਤੀ ਜਾਵੇ: ਡਾ.ਹਰਤਰਨਪਾਲ ਸਿੰਘ ਸੈਣੀ
ਪਠਾਨਕੋਟ:9 ਅਕਤੁਬਰ (ਰਜਿੰਦਰ ਸਿੰਘ ਰਾਜਨ ਬਿਊਰੋ ਚੀਫ ) : ਝੋਨੇ ਦੀ ਪਰਾਲੀ ਸਾੜਨ ਕਾਰਨ ਪੈਦਾ ਹੁੰਦੇ ਧੂੰਏਂ ਨਾਲ ਦਿਨ ਵੇਲੇ ਦੇਖਣ ਦੀ ਵੱਧ ਤੋਂ ਵੱਧ ਹੱਦ ਬਹੁਤ ਘੱਟ ਜਾਂਦੀ ਹੈ ਜਿਸ ਨਾਲ ਸੜਕੀ ਦੁਰਘਟਨਾਵਾਂ ਵਿੱਚ ਵਾਧਾ ਹੁੰਦਾ ਹੈ ਅਤੇ ਕੀਮਤੀ ਮਨੁੱਖੀ ਜਾਨਾਂ ਅਜਾਈਂ ਚਲੀਆਂ ਜਾਂਦੀਆਂ ਹਨ,ਇਸ ਲਈ ਝੋਨੇ ਦੀ ਪਰਾਲੀ ਨੂੰ ਅੱਗ ਲਗਾ ਕੇ ਨਹੀਂ ਸਾੜਣ ਦੀ ਬਿਜਾਏ ਖੇਤ ਵਿੱਚ ਨਸ਼ਟ ਕਰ ਕੇ ਕਣਕ ਦੀ ਬਿਜਾਈ ਕਰਨੀ ਚਾਹੀਦੀ ਹੈ। ਇਹ ਵਿਚਾਰ ਡਾ. ਹਰਤਰਨਪਾਲ ਸਿੰਘ ਨੇ ਗੱਲਬਾਤ ਕਰਦਿਆਂ ਕਹੇ। ਇਸ ਮੌਕੇ ਉਨਾਂ ਦੇ ਨਾਲ ਡਾ. ਹਰਿੰਦਰ ਸਿੰਘ ਬੈਂਸ ,ਡਾ.ਰਜਿੰਦਰ ਕੁਮਾਰ ,ਡਾ.ਅਮਰੀਕ ਸਿੰਘ ਖੇਤੀਬਾੜੀ ਅਫਸਰ,ਡਾ.ਪਿ੍ਰਤਪਾਲ ਸਿੰਘ,ਡਾ.ਅਰਜੁਨ ਸਿੰਘ,ਡਾ ਪ੍ਰਅਿੰਕਾ ਵੀ ਹਾਜ਼ਰ ਸਨ।
Read Moreਪੰਜਾਬ ਸਰਕਾਰ ਵੱਲੋਂ ਲੋਕ ਸਾਂਝੇਦਾਰੀ ਮੁੰਹਿਮ ਨੂੰ ਲੈ ਕੇ ਨੇ ਕੀਤੀ ਸਿਹਤ ਕਰਮਚਾਰੀਆਂ ਅਤੇ ਅਧਿਕਾਰੀਆਂ ਨਾਲ ਮੀਟਿੰਗ
ਪਠਾਨਕੋਟ,9 ਅਕਤੂਬਰ(ਰਜਿੰਦਰ ਸਿੰਘ ਰਾਜਨ ਬਿਊਰੋ ਚੀਫ ) : ਜਿਵੈਂ ਕਿ ਪਿਛਲੇ ਕਰੀਬ 7-8 ਮਹੀਨਿਆਂ ਤੋਂ ਸਿਹਤ ਵਿਭਾਗ ਦਾ ਹਰੇਕ ਅਧਿਕਾਰੀ ਅਤੇ ਕਰਮਚਾਰੀ ਕਰੋਨਾ ਮਹਾਂਮਾਰੀ ਦੇ ਚਲਦਿਆਂ ਅਪਣੀਆਂ ਸੇਵਾਵਾਂ ਬਹੁਤ ਚੰਗੇ ਤਰੀਕੇ ਨਾਲ ਨਿਭਾ ਰਿਹਾ ਹੈ ਅਤੇ ਹੁਣ ਕੋਵਿਡ 19 ਮਹਾਂਮਾਰੀ ਨੂੰ ਹਰਾਉਣ ਲਈ ਪੰਜਾਬ ਸਰਕਾਰ ਵੱਲੋਂ ਲੋਕ ਸਾਂਝੇਦਾਰੀ ਮੁੰਹਿਮ ਸੁਰੂ ਕੀਤੀ ਗਈ ਹੈ ਇਸ ਮੁੰਹਿਮ ਵਿੱਚ ਕੌਂਸਲਰ, ਸਰਪੰਚ, ਪੰਚਾਇਤ ਮੈਂਬਰ, ਸਮਾਜ ਸੇਵੀ ਸੰਸਥਾਵਾਂ , ਮਹਿਲਾ ਅਰੋਗਿਆ ਸੰਮਤੀ, ਪੈਡੂ ਸਿਹਤ ਤੋਂ ਸਫਾਈ ਕਮੇਟੀਆਂ ਆਦਿ ਨਾਲ ਮੀਟਿੰਗਾਂ ਕਰ ਕੇ ਕਰੋਨਾ ਬਾਰੇ ਜਾਗੂਰਕ ਕੀਤਾ ਜਾ ਰਿਹਾ ਹੈ।
Read Moreਲੋਕ ਸਮੇਂ ਸਿਰ ਡੇਂਗੂ ਦੀ ਰੋਕਥਾਮ ਲਈ ਜਾਗਰੂਕ ਨਾ ਹੋਏ ਤਾਂ ਆਉਣ ਵਾਲੇ ਸਮੇਂ ਵਿੱਚ ਡੇਂਗੂ ਦੀ ਸਥਿਤੀ ਹੋ ਸਕਦੀ ਗੰਭੀਰ : ਡਾ.ਨਿਸ਼ਾ
ਪਠਾਨਕੋਟ (ਰਜਿੰਦਰ ਸਿੰਘ ਰਾਜਨ ਬਿਊਰੋ ਚੀਫ ) : ਸ਼ਹਿਰ ਦੀਆਂ ਤਕਰੀਬਨ ਸਾਰੀਆਂ ਥਾਵਾਂ ‘ਤੇ ਡੇਂਗੂ ਦੀ ਫੜੋ ਦਿਨੋ ਦਿਨ ਵੱਧਦੀ ਜਾ ਰਹੀ ਹੈ।ਪਿਛਲੇ ਦਿਨੀਂ ਇੰਦਰਾ ਕਲੋਨੀ ਵਿੱਚ ਡੇਂਗੂ ਦੇ ਮਰੀਜ਼ ਦੀ ਸ਼ਨਾਖਤ ਹੋਈ।ਸ਼ੁੱਕਰਵਾਰ ਨੂੰ ਪਿੰਡ ਢਾਕੀ ਵਿੱਚ ਅਤੇ ਚਾਰ ਮਰਲੇ ਕੁਆਟਰ ਵਿੱਚ ਦੋ ਡੇਂਗੂ ਮਰੀਜ਼ਾਂ ਨੇ ਦਸਤਕ ਦਿੱਤੀ। ਇਸ ਕਾਰਨ ਸਿਹਤ ਵਿਭਾਗ ਦੀ ਟੀਮ ਨੇ ਡੇਂਗੂ ਪੀੜਤ ਦੇ ਘਰ ਦੇ ਆਲੇ ਦੁਆਲੇ ਇਕ ਸਰਵੇਖਣ ਕੀਤਾ ਅਤੇ ਡੇਂਗੂ ਦੇ ਲਾਰਵੇ ਨੂੰ ਮੌਕੇ ‘ਤੇ ਹੀ ਨਸ਼ਟ ਕਰ ਦਿੱਤਾ।
Read Moreਹੈਲਥ ਇੰਸਪੈਕਟਰ ਗੁਰਦੀਪ ਸਿੰਘ ਨੂੰ ਸੇਵਾ ਮੁਕਤੀ ਤੇ ਨਿੱਘੀ ਵਿਦਾਇਗੀ
ਪਠਾਨਕੋਟ (ਰਜਿੰਦਰ ਸਿੰਘ ਰਾਜਨ / ਅਵਿਨਾਸ਼ ) : ਸਿਹਤ ਵਿਭਾਗ ਵਿੱਚ ਸਿਵਲ ਸਰਜਨ ਦਫਤਰ ਪਠਾਨਕੋਟ ਵਿਖੇ ਡਿਊਟੀ ਨਿਭਾ ਰਹੇ ਸਿਹਤ ਇੰਸਪੈਕਟਰ ਗੁਰਦੀਪ ਸਿੰਘ ਨੂੰ ਅੱਜ ਸਿਵਲ ਸਰਜਨ ਦਫ਼ਤਰ ਪਠਾਨਕੋਟ ਵੱਲੋਂ ਸੇਵਾ ਮੁਕਤੀ ਤੇ ਨਿੱਘੀ ਵਿਦਾਇਗੀ ਦਿੱਤੀ ਗਈ। ਲੱਗਭੱਗ 31 ਸਾਲ ਸਿਹਤ ਮਹਿਕਮੇ ਵਿੱਚ ਸੇਵਾਵਾਂ ਦੇਣ ਦੇ ਨਾਲ ਨਾਲ ਆਪ ਵੱਲੋਂ ਆਪਣੇ ਹੱਕਾਂ ਦੇ ਸੰਘਰਸ਼ ਲਈ ਯੂਨੀਅਨ ਵਿੱਚ ਇੱਕ ਚੰਗੇ ਆਗੂ ਵਜੋਂ ਵੀ ਕੰਮ ਕਰਦੇ ਰਹੇ ਅਤੇ ਗ਼ਰੀਬ ਲੋਕਾਂ ਲਈ ਆਵਾਜ਼ ਉਠਾ ਕੇ ਉਨ੍ਹਾਂ ਨੂੰ ਹੱਕ ਦਿਵਾਉਂਦੇ ਰਹੇ।
Read Moreਬੀ ਜੇ ਪੀ ਅਤੇ ਕਾਂਗਰਸ ਕਿਸਾਨਾਂ ਨੂੰ ਗੁੰਮਰਾਹ ਕਰਕੇ ਉਨ੍ਹਾਂ ‘ਚ ਪਾ ਰਹੀ ਹੈ ਫੁੱਟ : ਭਗਵੰਤ ਮਾਨ
ਦਸੂਹਾ, 09 ਅਕਤੂਬਰ (ਚੌਧਰੀ)- ਬਾਦਲਾਂ ਨੂੰ ਕਿਸਾਨਾ ਖਿਲਾਫ ਲਿਆਦੇ ਕਿਸਾਨ ਮਾਰੂ ਖੇਤੀ ਬਿੱਲ ਸਬੰਧੀ ਜਾਣਕਾਰੀ ਪਹਿਲਾਂ ਤੋ ਹੀ ਸੀ ਇਹ ਤਾਂ ਹੁਣ ਪੰਜਾਬ ਦੇ ਕਿਸਾਨਾਂ ਨਾਲ ਝੂਠੀ ਹਮਦਰਦੀ ਜਿਤਾ ਰਹੇ ਹਨ।ਅਕਾਲ਼ੀ ਦਲ ਨੇਇਸ ਕਿਸਾਨ ਵਿਰੋਧੀ ਬਿੱਲ ਦੀ ਅੰਦਰਖਾਤੇ ਹੀ ਮਦਦ ਨਹੀ ਕੀਤੀ ਸਗੋ ਮੀਡੀਆ ਸਾਹਮਣੇ ਵੀ ਇਸ ਮਾਰੂ ਬਿੱਲ ਦੇ ਗੋਗੇ ਗਾਏ ਸਨ।ਇਨਾ ਵਿਚਾਰਾ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਮੈਬਰ ਪਾਰਲੀਮੈਟ ਅਤੇ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਦਸੂਹਾ ਤਹਿਸੀਲ ਦੇ ਪਿੰਡ ਝਿੰਗੜ ਕਲਾਂ ਵਿਖੇ ਪਾਰਟੀ ਵਲੋ ਚਲਾਈ ‘ਕਿਸਾਨ ਬਚਾਓ, ਪੰਜਾਬ ਬਚਾਓ’ ਮੁਹਿੰਮ ਦੌਰਾਨ ਵਰਕਰਾਂ ਦੇ ਭਰਵੇ ਇੱਕਠ ਨੂੰ ਸੰਬੋਧਨ ਕਰਦਿਆਂ ਹੋਏ ਕੀਤੇ ।
Read Moreਇਪਟਾ ਤੋਂ ਸ਼ੁਰੂ ਹੋਈ ਉਪੇਰਾ ਪੰਰਪਰਾ ਦੇ ਆਖਰੀ ਚਿਰਾਗ਼ ਮਰਹੂਮ ਮੱਲ ਸਿੰਘ ਰਾਮਪੁਰੀ ਨੂੰ ਇਪਟਾ ਦੇ ਕਰਕੁਨਾ ਨੇ ਕੀਤਾ ਚੇਤੇ
ਗੁਰਦਾਸਪੁਰ 9 ਅਕਤੂਬਰ ( ਅਸ਼ਵਨੀ ) : ਇਪਟਾ ਤੋਂ ਸ਼ੁਰੂ ਹੋਈ ਉਪੇਰਾ ਪੰਰਪਰਾ ਦੇ ਆਖਰੀ ਚਿਰਾਗ਼ ਅਤੇ ਇਪਟਾ ਦੇ ਕਾਰਕੁਨ ਤੇਰਾ ਸਿੰਘ ਚੰਨ, ਸ਼ੀਲਾ ਭਾਟੀਆ, ਜੋਗਿੰਦਰ ਬਾਹਰਲਾ, ਜਗਦੀਸ਼ ਫਰਿਆਦੀ ਅਤੇ ਹਰਨਾਮ ਸਿੰਘ ਨਰੂਲਾ ਦੇ ੳੇਪੇਰਿਆਂ ਦੇ ਇਕਲੌਤੇ ਵਾਇਰ ਮਰਹੂਮ ਮੱਲ ਸਿੰਘ ਰਾਮਪੁਰੀ ਨੂੰ ਇਪਟਾ, ਪੰਜਾਬ ਦੇ ਕਰਕੁਨਾ ਨੇ ਜੂਮ-ਐਪ ਰਾਹੀਂ ਹੋਈ ਸ਼ਰਧਾਜਲੀ ਇੱਕਤਰਤਾ ਵਿਚ ਚੇਤੇ ਕੀਤਾ।ਉਨਾਂ ਦੇ ਕੰਮ ਉਪਰ ਪੀ.ਐਚ.ਡੀ ਕਰਨ ਵਾਲੇ ਪਟਿਆਲਾ ਤੋਂ ਨਾਟਕਰਮੀ ਡਾ. ਕੁਲਦੀਪ ਸਿੰਘ ਦੀਪ ਨੇ ਕਿਹਾ ਕਿ ਮੱਲ ਸਿੰਘ ਰਾਮਪੁਰੀ ਰੰਗਮੰਚ ਤੇ ਸਾਹਿਤ ਦੇ ਖੇਤਰ ਦਾ ਮੱਲ ਸੀ।ਉਨਾਂ ਦਾ ਸਾਰਾ ਕਾਰਜ ਲਿਖਤੀ ਰੂਪ ਵਿਚ ਪਾਠਕਾਂ ਦੇ ਸਨਮੁੱਖ ਕਰਨ ਦਾ ਮੈਂਨੂੰ ਸੁਭਾਗ ਪ੍ਰਾਪਤ ਹੋਇਆ।
Read Moreਡੈਮੋਕ੍ਰੇਟਿਕ ਜੰਗਲਾਤ ਮੁਲਾਜ਼ਮ ਯੂਨੀਅਨ ਗੁਰਦਾਸਪੁਰ ਵਣ ਰੇਂਜ ਦੇ ਅਹੁਦੇਦਾਰਾਂ ਦੀ ਹੋਈ ਚੋਣ, ਜਰਨੈਲ ਸਿੰਘ ਡੇਹਰੀਵਾਲ ਬਣੇ ਪ੍ਰਧਾਨ
ਗੁਰਦਾਸਪੁਰ 9 ਅਕਤੂਬਰ ( ਅਸ਼ਵਨੀ ) : ਡੈਮੋਕ੍ਰੇਟਿਕ ਜੰਗਲਾਤ ਮੁਲਾਜ਼ਮ ਯੂਨੀਅਨ ਵਣ ਰੇਂਜ ਗੁਰਦਾਸਪੁਰ ਦੀ ਚੋਣ ਨਿਰਮਲ ਸਿੰਘ ਸਰਵਾਲੀ ਜ਼ਿਲਾ ਪ੍ਰਧਾਨ ਅਤੇ ਹਰਜਿੰਦਰ ਸਿੰਘ ਵਡਾਲਾ ਬਾਂਗਰ ਜ਼ਿਲਾ ਪ੍ਰਧਾਨ ਡੀ ਐਮ ਐਫ ਪੰਜਾਬ ਗੁਰਦਾਸਪੁਰ ਦੀ ਪ੍ਰਧਾਨਗੀ ਹੇਠ ਹੋਈ। ਜਿਸ ਿਵਚ ਗੁਰਦਾਸਪੁਰ ਰੇਜ ਦੇ ਦੀਹਾੜੀਦਾਰ ਮਜ਼ਦੂਰ ਵੱਡੀ ਗਿਣਤੀ ਵਿਚ ਇਕੱਠੇ ਹੋਏ। ਹਾਜ਼ਰ ਵਰਕਰਾਂ ਨੇ ਸਰਵਸੰਮਤੀ ਨਾਲ ਜਰਨੈਲ ਸਿੰਘ ਡੇਹਰੀਵਾਲ ਨੂੰ ਰੇਂਜ ਪ੍ਰਧਾਨ ਅਤੇ ਬਲਕਾਰ ਸਿੰਘ ਨੂੰ ਜਰਨਲ ਸਕੱਤਰ ਤੋਂ ਇਲਾਵਾ ਰਜਨੀ ਕੁਮਾਰੀ,ਪਿੰਕੀ,ਪਰਮਜੀਤ ਕੌਰ,ਸਰਬਜੀਤ ,ਕੌਰ ਸੱਤਿਆ ਦੇਵੀ,ਹਰਜੀਤ ਸਿੰਘ,ਜਗਜੀਤ ਸਿੰਘ ਕਮੇਟੀ ਮੈਂਬਰ ਚੁਣੇ ਗਏ। ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਜਥੇਬੰਦੀ ਦੇ ਜਰਨਲ ਸਕੱਤਰ ਦਵਿੰਦਰ ਸਿੰਘ ਕਾਦੀਆਂ ਨੇ ਦੱਸਿਆ ਕਿ ਜੰਗਲਾਤ ਵਿਭਾਗ ਅੰਦਰ ਕੰਮ ਕਰਦੇ ਮਜ਼ਦੂਰਾਂ ਨੂੰ ਅਫ਼ਸਰਸ਼ਾਹੀ ਵਲੋਂ ਬਗੈਰ ਕਿਸੇ ਕਾਰਨ ਤੋਂ ਕੰਮ ਤੋਂ ਜਵਾਬ ਦੇਣ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਹਨ।ਅੱਤ ਦੀ ਮਹਿੰਗਾਈ ਵਿਚ ਕਈ ਕਈ ਮਹੀਨੇ ਬਣਦੀ ਉਜਰਤਾਂ ਨਾ ਦੇ ਕੇ ਲੇਬਰ ਕਾਨੂੰਨਾਂ ਦੀ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਵੀਹ-ਵੀਹ ਸਾਲ ਤੋਂ ਪੱਕੇ ਹੋਣ ਦੀ ਮੰਗ ਕਰ ਰਹੇ ਵਰਕਰਾਂ ਨੂੰ ਸੀਨੀਆਰਤਾ ਸੂਚੀ ਵਿੱਚ ਗੜਬੜ ਕਰਕੇ ਆਪਸ ਵਿੱਚ ਉਲਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
Read Moreकेंद्र सरकार किसान विरोधी तीनों बिलों को वापिस या एमएसपी के लिए कानून नहीं बनाती संघर्ष जारी रहेगा: तिवारी
गढ़शंकर (अशवनी सहिजपाल) : भाजपा नेतृत्व वाली केंद्र सरकार कानून पास कर और पहले बने कानूनों को संशोधित कर देश में लोकतंत्र को खत्म कर साऊथ कोरिया पैर्टन अडापिट करना चाहती है। जिसमें एक तानाशाह हो और चार पांच सरमाएदार हौ और वह लोग ही देश को अपने ही तरीके देश का चलाए। यह शब्द गढ़शंकर व माहिलपुर की अनाज मंडियों में धान की खरीद का जायजा लेने व किसानों की समस्याओं सुनने के लिए पहुंचे सांसद मनीष तिवारी ने कहे।
Read Moreਐਸ.ਸੀ/ਬੀ.ਸੀ ਜਥੇਬੰਦੀ ਦੀ ਹੰਗਾਮੀ ਮੀਟਿੰਗ 11 ਨੂੰ
ਗੜਦੀਵਾਲਾ 8 ਅਕਤੂੂਬਰ(ਚੌਧਰੀ) : ਰਾਖਵਾਕਰਨ ਬਚਾਓ -ਸਬਿਧਾਨ ਮੁਹਿੰਮ ਅਧੀਨ ਐਲਾਇਸ ਆਫ ਐਸ ਸੀ ਬੀ ਸੀ ਆਰਗੇਨਾਈਜੇੇਸ਼ਨ ਪੰਜਾਬ ਦੀ ਹੰਗਾਮੀ ਮੀਟਿੰਗ 11 ਅਕਤੂਬਰ ਨੂੰ ਠੀਕ 11:00 ਵਜੇ ਗੁਰੁ ਰਵਿਦਾਸ ਹਰੀ ਮੰਦਰ ਪਟਿਆਲਾ (ਫੈਕਟਰੀ ਏਰੀਆ) ਵਿਖੇ ਹੋ ਰਹੀ ਹੈ।ਪੰਜਾਬ ਅਤੇ ਕੇਂਦਰ ਦੀਆਂ ਸਰਕਾਰਾਂ ਰਾਖਵਾਕਰਨ ਬੰਦ ਕਰਨ,ਸੰਵਿਧਾਨ ਖਤਮ ਕਰਨ ਦੀਆਂ ਕੁਚਾਲਾਂ ,ਸਮਾਜ ਅਤੇ ਇਸ ਦੇ ਕਰਮਚਾਰੀ ਅਧਿਕਾਰੀਆਂ ਨਾਲ ਕੀਤੇ ਜਾ ਰਹੇ ਧੋਖਿਆਂ,ਵਧੀਕੀਆਂ ਅਤੇ ਅਤਿਆਚਾਰ ਵਿਰੁਧ ਐਕਸ਼ਨ ਪਲੈਨ ਉਲੀਕਿਆ ਜਾਵੇਗਾ ਤਾਂ ਕਿ ਸਰਕਾਰ ਦਾ ਮੰਹ ਤੋੜਵਾ ਜਵਾਬ ਦਿੱਤਾ ਜਾ ਸਕੇ।
Read Moreकिसान की पक्की हुई फसल जबरदस्ती काटने तथा उसके परिवार के साथ मारपीट करने पर 9 नामजद तथा 8/10 अज्ञात लोगों के खिलाफ विभिन्न धाराओं तहत मामला दर्ज
दसूहा 8 अक्त्तूबर (चौधरी) : मनतोष सिंह पुत्र गुरदीप सिंह निवासी हमजा दसूहा ने दसूहा थाना में शिकायत दर्ज करवाई है कि वह खेतीबाड़ी का काम करता हैं। मेरे पिता ने हरिंदर सिंह पुत्र नौनिहाल सिंह निवासी कोटली खुर्द से 17 ऐकड 4 कनाल जमीन कोटली खुर्द में ही 10 वर्ष के पटे पर 28 मई 2012 से 28 मई 2022 तक पटा 18 हजार रुपए प्रति ऐकड तह किया था। पटा दोबारा नया 21 मार्च 2016 को किया था। जिस पर हम लगातार खेती करते आ रहे हैं 14 सितंबर 2020 को मेरे पिता की मृत्यु हो गई। हमने इस जमीन में 10 ऐकड गन्ना तथा 6 ऐकड धान की फसल लगाई थी।
Read Moreਵਧੀਆ ਉਪਰਾਲਾ.. ਸਿੰਘਲੈਂਡ ਸੰਸਥਾ ਵਲੋਂ ਲੋੜਵੰਦ ਦੇ ਇਲਾਜ ਲਈ 20 ਹਜਾਰ ਰੁਪਏ ਦਿੱਤੀ ਆਰਥਿਕ ਮਦਦ
ਗੜ੍ਹਦੀਵਾਲਾ 8 ਅਕਤੂਬਰ (ਚੌਧਰੀ) : ਪ੍ਰਧਾਨ ਅਮ੍ਰਿਤਪਾਲ ਸਿੰਘ ਢਿੱਲੋਂ ਦੀ ਅਗਵਾਈ ਵਿੱਚ ਚਲਾਈ ਜਾ ਰਹੀ ਸਿੰਘਲੈਂਡ ਯੂ ਐਸ ਏ ਸੰਸਥਾ ਵਲੋਂ ਜਸਵਿੰਦਰ ਸਿੰਘ ਵਾਸੀ ਮਿਰਜਾਪੁਰ ਖਡਿਆਲਾ ਦੇ ਇਲਾਜ ਲਈ 20 ਹਜਾਰ ਰੁਪਏ ਦੀ ਆਰਥਿਕ ਮੱਦਦ ਦਿੱਤੀ ਹੈ। ਸੁਸਾਇਟੀ ਮੈਂਬਰਾਂ ਨੇ ਦੱਸਿਆ ਕਿ ਜਸਵਿੰਦਰ ਸਿੰਘ ਦਰੱਖਤ ਵੱਢਣ ਦਾ ਕੰਮ ਕਰਦੇ ਸਨ। ਦਰਖੱਤ ਵੱਢਣ ਸਮੇਂ ਦਰਖੱਤ ਉਹਨਾਂ ਦੇ ਉੱਪਰ ਆ ਡਿੱਗਿਆ। ਜਿਸ ਕਾਰਨ ਉਨ੍ਹਾਂ ਨੂੰ ਗੰਭੀਰ ਸੱਟਾਂ ਲੱਗੀਆਂ ਸਨ। ਬੜੀ ਮੁਸ਼ਕਿਲ ਨਾਲ ਪਰਿਵਾਰ ਨੇ ਇਨ੍ਹਾਂ ਦਾ ਹੁਣ ਤੱਕ ਇਲਾਜ ਕਰਵਾਇਆ ਹੈ ਪ੍ਰੰਤੂ ਅਜੇ ਇਹਨਾਂ ਦਾ ਇੱਕ ਆਪ੍ਰੇਸ਼ਨ ਹੋਰ ਹੋਣਾ ਹੈ। ਜਿਸ ਕਰਕੇ ਇਨ੍ਹਾਂ ਨੇ ਸੰਸਥਾ ਤੋਂ ਮਦਦ ਮੰਗੀ ਹੈ। ਸੰਸਥਾ ਮੈਂਬਰਾਂ ਨੇ ਉਨ੍ਹਾਂ ਦੇ ਘਰ ਪਹੁੰਚ ਕੇ 20 ਹਜਾਰ ਰੁਪਏ ਦੀ ਆਰਥਿਕ ਮਦਦ ਦਿੱਤੀ ਹੈ। ਇਸ ਮੌਕੇ ਮਨਦੀਪ ਸਿੰਘ,ਸਿਮਰਨਜੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ।
36 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਇੱਕ ਵਿਅਕਤੀ ਕਾਬੂ
ਗੜ੍ਹਦੀਵਾਲਾ 8 ਅਕਤੂਬਰ (ਚੌਧਰੀ) : ਗੜ੍ਹਦੀਵਾਲਾ ਪੁਲਸ ਵੱਲੋਂ ਨਾਕੇ ਦੌਰਾਨ ਇੱਕ ਵਿਅਕਤੀ ਨੂੰ 36 ਬੋਤਲਾਂ ਨਜਾਇਜ਼ ਸਰਾਬ ਸਹਿਤ ਕਾਬੂ ਕੀਤਾ ਹੈ। ਇਸ ਸੰਬੰਧ ਵਿੱਚ ਐਸ ਐਚ ਓ ਗੜ੍ਹਦੀਵਾਲਾ ਇੰਸਪੈਕਟਰ ਬਲਵਿੰਦਰ ਪਾਲ ਨੇ ਦੱਸਿਆ ਕਿ ਏ ਐੱਸ ਆਈ ਸੁਸ਼ੀਲ ਕੁਮਾਰ ਅਪਣੀ ਪੁਲਿਸ ਪਾਰਟੀ ਸਮੇਤ ਬੈਰਮ ਪੁਰ ਮੌਜੂਦ ਸੀ ਤਾਂ ਮਨਦੀਪ ਸਿੰਘ ਪੁੱਤਰ ਚਰਨਜੀਤ ਸਿੰਘ ਵਾਸੀ ਧੂਤ ਕਲਾਂ ਹੁਸ਼ਿਆਰਪੁਰ ਵਲੋਂ ਆ ਰਿਹਾ ਸੀ ਜਦੋਂ ਉਸ ਰੋਕ ਕੇ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ 36 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ।ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।
Read Moreਉਂਕਾਰ ਸਿੰਘ ਨੇ ਨਾਇਬ ਤਹਿਸੀਲਦਾਰ ਵਜੋਂ ਆਪਣਾ ਅਹੁੱਦਾ ਸੰਭਾਲਿਆ
ਗੜ੍ਹਦੀਵਾਲਾ,7 ਅਕਤੂਬਰ (ਚੌਧਰੀ) : ਗੜ੍ਹਦੀਵਾਲਾ ਸਬ ਤਹਿਸੀਲ ਵਿਖੇ ਉਂਕਾਰ ਸਿੰਘ ਨੇ ਨਾਇਬ ਤਹਿਸੀਲਦਾਰ ਵਜੋਂ ਆਪਣਾ ਅਹੁੱਦਾ ਸੰਭਾਲ ਲਿਆ ਹੈ।ਇਸ ਸਬੰਧੀ ਉਨ੍ਹਾ ਆਪਣੇ ਦਫ਼ਤਰੀ ਸਟਾਫ਼ ਨਾਲ ਮੀਟਿੰਗ ਕਰਨ ਉਪਰੰਤ ਪ੍ਰੈਸ ਨੂੰ ਜਾਣਕਾਰੀ ਦਿੰਦਿਆ ਕਿਹਾ ਕਿ ਤਹਿਸੀਲ ਅੰਦਰ ਲੋਕਾਂ ਨੂੰ ਲੋੜੀਦੇ ਕੰਮ ਕਰਵਾਉਣ ਲਈ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ,ਤੇ ਜੇਕਰ ਕਿਸੇ ਵਿਅਕਤੀ ਨੂੰ ਕੋਈ ਆਪਣਾ ਜਰੂਰੀ ਕੰਮ ਕਰਾਵਾਉਣ ਲਈ ਦਿੱਕਤ ਆਉਂਦੀ
ਹੈ,ਤਾਂ ਉਹ ਮੇਰੇ ਨਾਲ ਸਿੱਧਾ ਸਪਰੰਕ ਕਰ ਸਕਦੇ ਹਨ। ਇਸ ਮੌਕੇ ਕਾਨੂੰਗੋ ਕਮਲ ਸ਼ਰਮਾ,ਰੀਡਰ ਸਰਬਜੀਤ ਸਿੰਘ,ਕਲੱਰਕ ਇਕਬਾਲ ਕੌਰ ਸਮੇਤ ਸਮੂਹ ਸਟਾਫ਼ ਹਾਜ਼ਰ ਸੀ।
Read Moreਹਵਾ,ਪਾਣੀ ਅਤੇ ਮਿੱਟੀ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਸਾਂਝੇ ਉਪਰਾਲੇ ਕਰਨ ਦੀ ਜ਼ਰੂਰਤ : ਡਾ.ਅਮਰੀਕ ਸਿੰਘ
ਪਠਾਨਕੋਟ,7 ਅਕਤੂਬਰ(ਰਾਜਿੰਦਰਸਿੰਘ ਰਾਜਨ ਬਿਊਰੋ ਚੀਫ) : ਕੁਦਰਤੀ ਸੋਮਿਆਂ ਦੇ ਬਚਾਅ ਅਤੇ ਖੇਤੀ ਖਰਚੇ ਘਟਾਉਣ ਲਈ ਝੋਨੇ ਦੀ ਸਿੱਧੀ ਬਿਜਾਈ,ਝੋਨੇ ਦੀ ਕਾਸ਼ਤ ਲਈ ਬੇਹਤਰ ਵਿਕਲਪ ਸਿੱਦ ਹੋ ਸਕਦਾ ਹੈ।ਇਹ ਵਿਚਾਰ ਡਾ. ਅਮਰੀਕ ਸਿੰਘ ਬਲਾਕ ਖੇਤੀਬਾੜੀ ਅਫਸਰ ਨੇ ਡਿਪਟੀ ਕਮਿਸ਼ਨਰ ਸੰਯਿਮ ਅਗਰਵਾਲ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾ. ਹਰਤਰਨ ਪਾਲ ਸਿੰਘ ਮੁੱਖ ਕੇਤੀਬਾਵੀ ਅਫਸਰ ਦੀ ਅਗਵਾਈ ਹੇਠ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਚਲਾਈ ਜਾ ਰਹੀ ਮੁਹਿੰੰਮ ਤਹਿਤ ਪਿੰਡ ਇਸਲਾਮਪੁਰ ਵਿੱਚ ਝੋਨੇ ਦੀ ਪਰਾਲੀ ਨਾਲ ਹੋਣ ਵਾਲੇ ਨੁਕਸਾਨ ਅਤੇ ਸੁਚੱਜੀ ਸਾਂਭ ਸੰਭਾਲ ਬਾਰੇ ਜਾਗਰੁਕ ਕਰਨ ਲਈ ਲਗਾਏ ਕਿਸਾਨ ਜਾਗਰੁਕਤਾ ਕੈਂਪ ਮੌਕੇ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਕਹੇ। ਇਸ ਮੰਕੇ ਡਾ. ਮਨਦੀਪ ਕੌਰ ਖੇਤੀਬਾੜੀ ਉਪ ਨਿਰੀਖਕ, ਸ੍ਰੀ ਗੁਰਦਿੱਤ ਸਿੰਘ ਖੇਤੀਬਾੜੀ ਵਿਸਥਾਰ ਅਫਸਰ, ਨਿਰਪਜੀਤ ਸਿੰਘ ਖੇਤੀ ਉਪ ਨਿਰੀਖਕ, ਅਮਨਦੀਪ ਸਿੰਘ,ਉੱਤਮ ਚੰਦ,ਬਚਨ ਲਾਲ ਸਰਪੰਚ ਰੀਟਾ ਰਾਣੀ ,ਪੰਚਾਇਤ ਸਕੱਤਰ ਸ੍ਰੀ ਵਿਜੇ ਕੁਮਾਰ ਸਮੇਤ ਹੋਰ ਕਿਸਾਨ ਹਾਜ਼ਰ ਸਨ।
Read Moreਬਾਬਾ ਦੀਪ ਸਿੰਘ ਸੇਵਾ ਸੁਸਾਇਟੀ ਵਲੋਂ ਇੱਕ ਹੋਰ ਨਿਵੇਕਲਾ ਉਪਰਾਲਾ, 3 ਮਹੀਨੇ ਤੋਂ ਲਾਪਤਾ ਵਿਅਕਤੀ ਨੂੰ ਪਰਿਵਾਰ ਨਾਲ ਮਿਲਾਇਆ
ਗੜ੍ਹਦੀਵਾਲਾ 7 ਅਕਤੂਬਰ (ਚੌਧਰੀ) : ਬਾਬਾ ਦੀਪ ਸਿੰਘ ਸੇਵਾ ਦਲ ਅਤੇ ਵੈਲਫੇਅਰ ਸੁਸਾਇਟੀ ਗੜ੍ਹਦੀਵਾਲਾ ਵਲੋਂ ਇੱਕ ਹੋਰ ਵੱਡਾ ਉਪਰਾਲਾ ਕੀਤਾ ਗਿਆ ਹੈ। ਜਿਸ ਵਿਚ ਉਨ੍ਹਾਂ ਪਰਿਵਾਰ ਨਾਲੋਂ ਲਾਪਤਾ ਹੋਏ ਇਕ ਵਿਅਕਤੀ ਨੂੰ ਪਰਿਵਾਰ ਨਾਲ ਮਿਲਾਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਸਾਇਟੀ ਦੇ ਮੁੱਖ ਸੇਵਾਦਾਰ ਮਨਜੋਤ ਸਿੰਘ ਤਲਵੰਡੀ ਨੇ ਦੱਸਿਆ ਇਕ ਮੰਦਬੁੱਧੀ ਵੀਰ ਅੱਜ ਤੋਂ ਤਿੰਨ ਮਹੀਨੇ ਪਹਿਲਾਂ ਘਰੋਂ ਲਾਪਤਾ ਹੋ ਗਿਆ ਸੀ ਤੇ ਗੁਜਰਾਂ ਵਲੋਂ ਇਸ ਨੂੰ ਬੰਦੀ ਬਣਾ ਕੇ ਇਸ ਤੋਂ ਕੰਮ ਕਰਵਾਇਆ ਜਾਂਦਾ ਸੀ। ਇਸ ਵੀਰ ਨੇ ਉੱਥੋਂ ਭੱਜ ਕੇ ਆਪਣੀ ਜਾਨ ਬਚਾਈ ਤੇ ਫਿਰ ਆਪਣਾ ਪਤਾ ਪਿੰਡ ਕਰਾਲੀਆਂ ਤਹਿਸੀਲ ਅਜਨਾਲਾ ਜਿਲਾ ਅਮ੍ਰਿਤਸਰ ਦੱਸਿਆ।
Read Moreਗੜਸ਼ੰਕਰ ਦੇ ਵਿਧਾਇਕ ਜੈ ਕਿਸ਼ਨ ਸਿੰਘ ਰੌੜੀ ਨਾਲ ਕੀਤਾ ਦੁਖ ਸਾਂਝਾ
ਗੜਸ਼ੰਕਰ (ਅਸ਼ਵਨੀ ਸ਼ਰਮਾ) : ਵਿਧਾਇਕ ਜੈ ਕ੍ਰਿਸ਼ਨ ਸਿੰਘ ਰੌੜੀ ਨਾਲ ਵੱਖ-ਵੱਖ ਸਮਾਜਿਕ ਤੇ ਰਾਜਨੀਤਿਕ ਆਗੂਆਂ ਨੇ ਉਹਨਾਂ ਦੇ ਗ੍ਰਹਿ ਵਿਖੇ ਪਿਤਾ ਸਵ: ਚੈਨ ਸਿੰਘ ਦੀ ਮੌਤ ਤੇ ਅਫਸੋਸ ਪ੍ਰਗਟ ਕੀਤਾ।
Read More54 ਹੋਰ ਲੋਕਾਂ ਨੇ ਕੋਰੋਨਾ ਨੂੰ ਦਿੱਤੀ ਮਾਤ, ਬੁੱਧਵਾਰ ਨੂੰ ਆਈ 50 ਲੋਕਾਂ ਦੀ ਰਿਪੋਰਟ ਕਰੋਨਾ ਪਾਜੀਟਿਵ
ਪਠਾਨਕੋਟ ,7 ਅਕਤੂਬਰ(ਰਜਿੰਦਰ ਸਿੰਘ ਰਾਜਨ ਬਿਊਰੋ ਚੀਫ ) : ਪਠਾਨਕੋਟ ਜ਼ਿਲੇ ਅੰਦਰ ਬੁੱਧਵਾਰ ਨੂੰ 54 ਹੋਰ ਲੋਕਾਂ ਨੇ ਕੋਰੋਨਾ ਨੂੰ ਮਾਤ ਦਿੱਤੀ ਹੈ ਅਤੇ ਕਿਸੇ ਵੀ ਤਰਾਂ ਦਾ ਕੋਈ ਵੀ ਕਰੋਨਾ ਲੱਛਣ ਨਾ ਹੋਣ ਤੇ ਬੁੱਧਵਾਰ ਨੂੰ 54 ਲੋਕਾਂ ਨੂੰ ਅਪਣੇ ਘਰਾਂ ਲਈ ਰਵਾਨਾ ਕੀਤਾ ਗਿਆ , ਜਿਕਰਯੋਗ ਹੈ ਕਿ ਜਿਲਾ ਪਠਾਨਕੋਟ ਵਿੱਚ ਕੁੱਲ 3943 ਲੋਕ ਕਰੋਨਾ ਪਾਜੀਟਿਵ ਸਨ ਜਿਨ੍ਹਾਂ ਵਿੱਚੋਂ 3396 ਲੋਕ ਠੀਕ ਹੋ ਕੇ ਅਪਣੇ ਘਰਾਂ ਨੂੰ ਜਾ ਚੁੱਕੇ ਹਨ।ਇਹ ਪ੍ਰਗਟਾਵਾ ਸੰਯਮ ਅਗਰਵਾਲ ਡਿਪਟੀ ਕਮਿਸਨਰ ਪਠਾਨਕੋਟ ਨੇ ਕੀਤਾ।
Read Moreਚੰਦਨ ਗਰੇਵਾਲ ਦਾ ਉੱਚ ਪੱਧਰੀ ਕਮੇਟੀ ਵਿੱਚ ਸ਼ਾਮਲ ਹੋਣਾ ਦਲਿਤ ਅਤੇ ਵਾਲਮੀਕਿ ਸਮਾਜ ਲਈ ਮਾਣ ਵਾਲੀ ਗੱਲ : ਕੁਲਦੀਪ ਬੁੱਟਰ
ਗੜ੍ਹਦੀਵਾਲਾ 7 ਅਕਤੂਬਰ (ਚੌਧਰੀ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਪੰਜਾਬ ਵਿੱਚ ਦਲਿਤ ਵਰਗ ਉੱਪਰ ਲਗਾਤਾਰ ਵਧ ਰਹੀਆਂ ਬੇਇਨਸਾਫੀਆਂ ਅਤੇ ਧੱਕੇਸ਼ਾਹੀ ਨੂੰ ਰੋਕਣ ਲਈ ਅਤੇ ਪੀੜਤ ਪਰਿਵਾਰਾਂ ਨਾਲ ਇਨਸਾਫ਼ ਕਰਵਾਉਣ ਲਈ ਪਾਰਟੀ ਦੇ ਸੀਨੀਅਰ ਲੀਡਰਾਂ ਤੇ ਆਧਾਰਿਤ ਜੋ 27 ਮੈਂਬਰੀ ਉੱਚ ਪੱਧਰੀ ਕਮੇਟੀ ਬਣਾਈ ਗਈ ਹੈ
Read Moreਪਿੰਡਾਂ ਅੰਦਰ ਸਾਂਝਦਾਰੀਆਂ ਕਮੇਟੀਆਂ ਵਲੋਂ ਲੋਕਾਂ ਨੂੰ ਕੋਰੋਨਾ ਵਾਇਰਸ ਵਿਰੁੱਧ ਕੀਤਾ ਜਾ ਰਿਹਾ ਜਾਗਰੂਕ : ਸਿਵਲ ਸਰਜਨ
ਗੁਰਦਾਸਪੁਰ,7 ਅਕਤੂਬਰ (ਅਸ਼ਵਨੀ) : ਸਿਵਲ ਸਰਜਨ ਡਾ. ਵਰਿੰਦਰਪਾਲ ਜਗਤ ਵਲੋਂ ਸਿਵਲ ਸਰਜਨ ਦਫਤਰ ਵਿਖੇ ਟੀ.ਬੀ.ਕਲੀਨਿਕ,ਪੀ.ਪੀ.ਯੂਨਿਟ,ਜ਼ਿਲਾ ਮਾਸ ਮੀਡੀਆ ਦਫਤਰ,ਜ਼ਿਲਾ ਮਲੇਰੀਆ ਲੈਬੋਰਟਰੀ ਦਾ ਨਿਰੀਖਣ ਕੀਤਾ ਗਿਆ।
Read Moreਸਹਾਇਕ ਲੇਬਰ ਕਮਿਸ਼ਨਰ ਪਠਾਨਕੋਟ ਨੇ ਹਰੇਕ ਵਰਗ ਦੇ ਵਰਕਰਾਂ ਨੂੰ ਕੀਤੀ ਅਪੀਲ ਲੱਛਣ ਹੋਣ ਤੇ ਕਰਵਾਓ ਕਰੋਨਾ ਦੀ ਜਾਂਚ
ਪਠਾਨਕੋਟ,6 ਅਕਤੂਬਰ ( ਰਜਿੰਦਰ ਸਿੰਘ ਰਾਜਨ ਬਿਊਰੋ ਚੀਫ) : ਜਿਲਾ ਪਠਾਨਕੋਟ ਦੇ ਕੰਨਸਟਕਸ਼ਨ ਵਰਕਰਜ, ਇੰਡਸਟ੍ਰੀਜ ਵਰਕਰਜ ਅਤੇ ਹੋਰ ਫੀਲਡ ਦੇ ਵਰਕਰਾਂ ਨੂੰ ਅਪੀਲ ਹੈ ਕਿ ਅਗਰ ਕਿਸੇ ਨੂੰ ਕਰੋਨਾ ਬੀਮਾਰੀ ਦੇ ਲੱਛਣ ਨਜਰ ਆਉਂਦੇ ਹਨ ਤਾਂ ਉਹ ਅਪਣਾ ਕਰੋਨਾ ਟੈਸਟ ਜਰੂਰ ਕਰਵਾਓ, ਜੋ ਸਰਕਾਰੀ ਹਸਪਤਾਲਾਂ ਵਿੱਚ ਫ੍ਰੀ ਕੀਤਾ ਜਾਂਦਾ ਹੈ। ਇਹ ਪ੍ਰਗਟਾਵਾ ਸ੍ਰੀ ਕੁੰਵਰ ਡਾਵਰ ਸਹਾਇਕ ਲੈਬਰ ਕਮਿਸ਼ਨਰ ਪਠਾਨਕੋਟ ਨੇ ਕੀਤਾ।
Read Moreਬਾਹੋਵਾਲ ਰਿਲਾਇੰਸ ਪੰਪ ਤੇ ਕਿਸਾਨਾਂ ਵਲੋਂ ਦਿੱਤਾ ਧਰਨਾ
ਗੜਸ਼ੰਕਰ 6 ਅਕਤੂਬਰ (ਅਸ਼ਵਨੀ ਸ਼ਰਮਾ) : ਕਿਸਾਨਾਂ ਕੇਂਦਰ ਸਰਕਾਰ ਵਲੋਂ ਕਿਸਾਨ ਵਿਰੋਧੀ ਪਾਸ ਕੀਤੇ ਗਏ ਬਿੱਲਾਂ ਦੇ ਵਿਰੋਧ ਵਿਚ ਸਾਂਝੇ ਕਿਸਾਨ ਮੋਰਚੇ ਵਲੋਂ ਚੰਡੀਗੜ੍ਹ ਹੁਸ਼ਿਆਰਪੁਰ ਮੁੱਖ ਮਾਰਗ ਤੇ ਅੱਡਾ ਬਾਹੋਵਾਲ ਤੇ ਰਿਲਾਇੰਸ ਪੈਟਰੋਲ ਨੂੰ ਬੰਦ ਕਰਵਾ ਕੇ ਵੱਡੀ ਗਿਣਤੀ ਵਿਚ ਸ਼ਾਮਿਲ ਹੋਏ ਕਿਸਾਨਾਂ ਵਲੋਂ ਧਰਨਾ ਦਿੱਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਏ।
Read Moreਹਰਿਆਣਾ ਪੁਲਿਸ ਵੱਲੋਂ ਲੋਕਾਂ ਉੱਪਰ ਜਲ ਤੋਪਾਂ ਅਤੇ ਅੱਥਰੂ ਗੈਸ ਦੇ ਗੋਲੀਆਂ ਨਾਲ ਹਮਲੇ ਦੀ ਨਿਖੇਧੀ
ਗੁਰਦਾਸਪੁਰ 6 ਅਕਤੂਬਰ ( ਅਸ਼ਵਨੀ ) : ਜਮਹੂਰੀ ਅਧਿਕਾਰ ਸਭਾ ਪੰਜਾਬ ਸਿਰਸਾ ਵਿਖੇ ਖੇਤੀ ਕਨੂੰਨਾਂ ਖਿ਼ਲਾਫ਼ ਦੁਸ਼ਿਅੰਤ ਚੌਟਾਲਾ ਦਾ ਘਿਰਾਓ ਕਰਨ ਜਾ ਰਹੇ ਲੋਕਾਂ ਉੱਪਰ ਹਰਿਆਣਾ ਪੁਲਿਸ ਵੱਲੋਂ ਜਲ ਤੋਪਾਂ ਅਤੇ ਅੱਥਰੂ ਗੈਸ ਦੇ ਗੋਲਿਆਂ ਨਾਲ ਹਮਲਾ ਕਰਨ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦੀ ਹੈ। ਚਾਹੇ ਯੂਪੀ ਵਿਚ ਬਲਾਤਕਾਰਾਂ ਅਤੇ ਕਤਲਾਂ ਦੇ ਵਰਤਾਰੇ ਵਿਰੁੱਧ ਇਨਸਾਫ਼ ਦੀ ਲੜਾਈ ਹੈ ਜਾਂ ਹਰਿਆਣਾ ਵਿਚ ਕਿਸਾਨ ਸੰਘਰਸ਼, ਹਰ ਥਾਂ ਹੀ ਨਿਆਂ ਅਤੇ ਹੱਕ ਮੰਗਦੇ ਲੋਕਾਂ ਨੂੰ ਦਬਾਉਣ ਲਈ ਆਰ.ਐੱਸ.ਐੱਸ.-ਭਾਜਪਾ ਵੱਲੋਂ ਨੰਗੇ ਚਿੱਟੇ ਤੌਰ ‘ਤੇ ਪੁਲਿਸ ਰਾਜ ਥੋਪਿਆ ਜਾ ਰਿਹਾ ਹੈ।
Read Moreਸਿਹਤ ਵਿਭਾਗ ਦੀ ਟੀਮ ਵਲੋਂ ਡੇਰਿਆਂ ਤੱਕ ਪੁਹੰਚ ਕਰਕੇ ਕੋਰੋਨਾ ਟੈਸਟਿੰਗ ਬਾਰੇ ਕੀਤਾ ਜਾਗਰੂਕ
ਗੁਰਦਾਸਪੁਰ,6 ਅਕਤੂਬਰ (ਅਸ਼ਵਨੀ) :ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਦੀ ਅਗਵਾਈ ਹੇਠ ਸਿਹਤ ਵਿਭਾਗ ਵਲੋਂ ਜ਼ਿਲੇ ਭਰ ਅੰਦਰ ਕੋਰੋਨਾ ਟੈਸਟਿੰਗ ਲਈ ਵਿਸ਼ੇਸ ਉਪਰਾਲੇ ਕੀਤੇ ਜਾ ਰਹੇ ਹਨ,ਜਿਸ ਦੇ ਚੱਲਦਿਆਂ ਡਾ. ਲਖਵਿੰਦਰ ਸਿੰਘ ਅਠਵਾਲ ਐਸ.ਐਮ.ਓ ਕਲਾਨੋਰ ਦੀ ਅਗਵਾਈ ਹੇਠ ਸਿਹਤ ਟੀਮ ਵਲੋ ਕਲਾਨੋਰ ਇਲਾਕੇ ਦੇ ਆਸ ਪਾਸ ਦੇ ਡੇਰਿਆਂ ਤੇ ਜਾ ਕੇ ਕੋਰੋਨਾ ਟੈਸਟਿੰਗ ਕਰਵਾਉਣ ਲਈ ਜਾਗਰੂਕ ਕੀਤਾ ਗਿਆ।
Read Moreਬਾਬਾ ਦੀਪ ਸਿੰਘ ਸੇਵਾ ਸੁਸਾਇਟੀ ਵਲੋਂ ਇੱਕ ਹੋਰ ਵੱਡਾ ਉਪਰਾਲਾ,ਵਿਛੜੇ ਨੌਜਵਾਨ ਨੂੰ ਪਰਿਵਾਰ ਦੀ ਝੋਲੀ ਪਾਇਆ
ਗੜ੍ਹਦੀਵਾਲਾ 7 ਅਕਤੂਬਰ (ਚੌਧਰੀ) : ਬਾਬਾ ਦੀਪ ਸਿੰਘ ਸੇਵਾ ਦਾ ਐਂਡ ਵੈੱਲਫੇਅਰ ਸੁਸਾਇਟੀ ਗੜ੍ਹਦੀਵਾਲਾ ਵੱਲੋਂ ਪਿੰਡ ਬਾਹਗਾ ਵਿਖੇ ਗੁਰ ਆਸਰਾ ਸੇਵਾ ਘਰ ਚਲਾਇਆ ਜਾ ਰਿਹਾ ਹੈ ।ਜਿੱਥੇ ਲਾਵਾਰਿਸ, ਮੰਦਬੁੱਧੀ,ਬੇਸਹਾਰਾ ਦੀ ਦੇਖਭਾਲ ਤੇ ਸਾਂਭ ਸੰਭਾਲ ਕੀਤੀ ਜਾ ਰਹੀ ਹੈ। ਅੱਜ ਇੱਕ ਹੋਰ ਵੱਡੀ ਸੇਵਾ ਸੁਸਾਇਟੀ ਵੱਲੋਂ ਕੀਤੀ ਗਈ,ਜਿਸ ਵਿਚ ਇੱਕ ਪਰਿਵਾਰ ਤੋਂ ਵਿਛੜੇ ਨੌਜਵਾਨ ਨੂੰ ਪਰਿਵਾਰ ਨਾਲ ਮਿਲਾਇਆ ਗਿਆ। ਜੋ ਕਿ ਅੱਜ ਤੋਂ 6 ਦਿਨ ਪਹਿਲਾਂ ਭੋਗਪੁਰ ਤੋਂ ਮਿਲਿਆ ਸੀ।
Read Moreਮੰਗਲਵਾਰ ਨੂੰ ਗੜ੍ਹਦੀਵਾਲਾ ਖੇਤਰ ‘ਚ 3 ਵਿਅਕਤੀਆਂ ਦੀ ਰਿਪੋਰਟ ਆਈ ਕੋਰੋਨਾ ਪਾਜੀਟਿਵ
ਗੜ੍ਹਦੀਵਾਲਾ 7 ਅਕਤੂਬਰ (ਚੌਧਰੀ) : ਪੰਜਾਬ ਸਰਕਾਰ ਤੇ ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਤੇ ਸਿਵਲ ਸਰਜਨ ਹੁਸ਼ਿਆਰਪੁਰ ਦੀ ਅਗਵਾਈ ਤੇ ਐੱਸਐੱਮਓ ਭੂੰਗਾ ਡਾ. ਮਨੋਹਰ ਲਾਲ ਦੀ ਦੇਖ ਰੇਖ ਵਿਚ ਸੀ ਐਚ ਸੀ ਭੂੰਗਾ ‘ਚ ਕਰੋਨਾ ਦੀ ਰੈਪਿਡ ਐਂਟੀਜਨ ਟੈਸਟ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਅੱਜ ਗੜ੍ਹਦੀਵਾਲਾ ਡਿਸਪੈਂਸਰੀ, ਪੀ ਐਚ ਸੀ ਭੂੰਗਾ ਵਿਖੇ ਕਰੋਨਾ ਸਬੰਧਤ ਰੋਟੀਨ ਸੈਂਪਲਿੰਗ ਕੀਤੀ ਗਈ।
Read Moreਕਨੇਡਾ ਭੇਜਣ ਦੇ ਦਾ ਝਾਂਸਾ ਦੇ ਕੇ 7 ਲੱਖ ਦੀ ਠੱਗੀ ਮਾਰਣ ਦੇ ਦੋਸ਼ ਵਿਚ ਮਾਂ ਅਤੇ ਪੁੱਤਰ ਵਿਰੁਧ ਮਾਮਲਾ ਦਰਜ
ਗੁਰਦਾਸਪੁਰ 6 ਅਕਤੂਬਰ ( ਅਸ਼ਵਨੀ ) :- ਪੁਲਿਸ ਜਿਲਾ ਗੁਰਦਾਸਪੁਰ ਅਧੀਨ ਪੈਂਦੇ ਪੁਲਿਸ ਸਟੇਸ਼ਨ ਬਹਿਰਾਮਪੁਰ ਦੀ ਪੁਲਿਸ ਵੱਲੋਂ ਕਿ ਮਾਂ ਅਤੇ ਉਸ ਦੇ ਪੁੱਤਰ ਵਿਰੁਧ ਇਕ ਲੜਕੀ ਨੂੰ ਕਨੇਡਾ ਭੇਜਣ ਦੇ ਨਾ ਤੇ ਸੱਤ ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ਾਂ ਵਿਚ ਮਾਮਲਾ ਦਰਜ ਕੀਤਾ ਗਿਆ ਹੈ ।ਸੰਤੋਸ਼ ਉਬਰਾਏ ਪਤਨੀ ਸਵਰਗੀ ਰਘਬੀਰ ਪਾਲ ਵਾਸੀ ਪਿੰਡ ਭਰਥ ਕਾਜੀ ਚੱਕ ਨੇ ਪੁਲਿਸ ਨੂੰ ਕੀਤੀ ਸ਼ਿਕਾਇਤ ਰਾਹੀਂ ਦੋਸ਼ ਲਗਾਇਆ ਕਿ ਜੋਰਸ ਸੋਨੀ ਪੁੱਤਰ ਸਵਰਗੀ ਇੰਦਰਜੀਤ ਸੋਨੀ ਅਤੇ ਰਜਿੰਦਰ ਕੋਰ ਪਤਨੀ ਸਵਰਗੀ ਇੰਦਰਜੀਤ ਸੋਨੀ ਵਾਸੀ ਹੁਸ਼ਿਆਰਪੁਰ ਨੇ ਉਸ ਦੀ ਪੋਤਰੀ ਸਨਾ ਉਬਰਾਏ ਨੂੰ ਕਨੇਡਾ ਭੇਜਣ ਦਾ ਝਾਂਸਾ ਦੇ ਕੇ ਸੱਤ ਲੱਖ ਦੀ ਠੱਗੀ ਮਾਰੀ ਹੈ।ਐਸ ਆਈ ਹਰਜੀਤ ਸਿੰਘ ਨੇ ਦਸਿਆ ਕਿ ਇਸ ਸ਼ਿਕਾਇਤ ਦੀ ਜਾਂਚ ਉਪ ਪੁਲਿਸ ਕਪਤਾਨ ਦੀਨਾ ਨਗਰ ਵੱਲੋਂ ਕਰਨ ਉਪਰਾਂਤ ਮਾਮਲਾ ਦਰਜ ਕੀਤਾ ਗਿਆ ਹੈ।
Read MoreUPDATED..ਪੁਲਿਸ ਨੇ 2 ਕੁਵਿੰਟਲ 75 ਕਿਲੋ ਚੁਰਾ ਪੋਸਤ ਸਮੇਤ 2 ਵਿਅਕਤੀਆਂ ਨੂੰ ਕੀਤਾ ਕਾਬੂ
ਗੜ੍ਹਦੀਵਾਲਾ 7 ਅਕਤੂਬਰ (ਚੌਧਰੀ /ਪ੍ਰਦੀਪ ਕੁਮਾਰ) : ਸਥਾਨਕ ਪੁਲਿਸ ਨੇ ਦੋ ਵਿਅਕਤੀਆਂ ਨੂੰ ਭਾਰੀ ਮਾਤਰਾ ਚ ਚੂਰਾ ਪੋਸਤ ਸਮੇਤ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਐਸ ਐਚ ਓ ਗੜ੍ਹਦੀਵਾਲਾ ਬਲਜਿੰਦਰਪਾਲ ਨੇ ਦੱਸਿਆ ਕਿ ਏ ਐਸ ਆਈ ਸਤਵਿੰਦਰ ਸਿੰਘ ਆਪਣੇ ਬਾਕੀ ਸਾਥੀਆਂ ਸਮੇਤ ਚੈਕਿੰਗ ਸਬੰਧੀ ਜੀ ਟੀ ਰੋੜ ਭਾਨਾ ਮੋੜ ਤੇ ਮੌਜੂਦ ਸੀ ਤਾਂ ਇਕ ਟਰੱਕ ਨੰਬਰੀ ਪੀ ਬੀ 10 ਡੀ ਐਮ 7713 ਮਾਰਕਾ ਆਈਸ਼ਰ 12 ਟਾਇਰੀ ਜਿਸ ਨੂੰ ਇੱਕ ਸਰਦਾਰ ਵਿਅਕਤੀ ਚਲਾ ਰਿਹਾ ਸੀ ਜੋ ਰੰਧਾਵਾ ਸਾਈਡ ਤੋਂ ਆ ਰਿਹਾ ਸੀ,ਤਾਂ ਟਰੱਕ ਡਰਾਈਵਰ ਨੇ ਟਰੱਕ ਨੂੰ ਪਿੰਡ ਭਾਨਾ ਸਾਈਡ ਮੋੜ ਲਿਆ।
Read MoreBREAKING.. ਗੜ੍ਹਦੀਵਾਲਾ ਪਾਲ ਢਾਬਾ ਦੇ ਸਾਹਮਣੇ ਹੋਈ ਦੁਰਘਟਨਾ ਚ ਸਕੂਟਰੀ ਸਵਾਰ ਵਿਅਕਤੀ ਹੋਈ ਮੌਤ
ਗੜਦੀਵਾਲਾ 7 ਅਕਤੂਬਰ (ਚੌਧਰੀ /ਪ੍ਰਦੀਪ ਕੁਮਾਰ) : ਅੱਜ ਸ਼ਾਮ ਸਾਢੇ ਛੇ ਵਜੇ ਦੇ ਕਰੀਬ ਹੋਈ ਇਕ ਦੁਰਘਟਨਾ ਵਿਚ ਇਕ ਵਿਅਕਤੀ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਅਨੁਸਾਰ ਰਿਟਾਇਰਡ ਫੌਜੀ ਮੱਖਣ ਸਿੰਘ ਪੁੱਤਰ ਗੁਰਬਚਨ ਸਿੰਘ ਨਿਵਾਸੀ ਬਲਾਲਾ ਆਪਣੀ ਸਕੂਟਰੀ ਵਿਚ ਤੇਲ ਪਾਉਣ ਲਈ ਪੈਟਰੋਲ ਪੰਪ ਤੇ ਜਾ ਰਿਹਾ ਸੀ।
Read Moreਸਰਦਾਰ ਜੋਗਿੰਦਰ ਸਿੰਘ ਭਾਨਾ ਮੈਂਬਰ ਸੀਨੀਅਰ ਸਿਟੀਜ਼ਨਜ਼ ਵੈਲਫੇਅਰ ਐਸੋਸੀਏਸ਼ਨ ਨੂੰ ਦਿੱਤੀ ਸ਼ਰਧਾਂਜਲੀ
ਦਸੂਹਾ 7 ਅਕਤੂਬਰ (ਚੌਧਰੀ) :ਸੀਨੀਅਰ ਸਿਟੀਜ਼ਨਜ਼ ਵੈਲਫੇਅਰ ਐਸੋਸੀਏਸ਼ਨ ਦਸੂਹਾ ਦੇ ਸੀਨੀਅਰ ਮੈਂਬਰ ਜੋਗਿੰਦਰ ਸਿੰਘ ਭਾਨਾ ਮਿਤੀ 5 ਅਕਤੂਬਰ 2022 ਨੂੰ ਅਚਾਨਕ ਅਕਾਲ ਚਲਾਣਾ ਕਰ ਗਏ। ਉਹਨਾਂ ਦਾ ਅੰਤਿਮ ਸੰਸਕਾਰ ਮਿਤੀ 6 ਅਕਤੂਬਰ 2020 ਨੂੰ ਉਹਨਾਂ ਦੇ ਪਿੰਡ ਭਾਨਾ ਵਿਖੇ ਕੀਤਾ ਗਿਆ।ਉਹ ਇੰਡੀਅਨ ਏਅਰ ਫੋਰਸ ਵਿੱਚੋਂ ਰਿਟਾਇਰ ਹੋਣ ਤੋਂ ਬਾਅਦ ਵੀ ਖੇਡਾਂ ਵਿੱਚ ਹਿੱਸਾ ਲੈਂਦੇ ਰਹੇ ਅਤੇ ਉਹ ਅਨੇਕਾਂ ਵਾਰ ਗੋਲਡ ਮੈਡਲ ਜੇਤੂ ਵੀ ਰਹੇ। ਸੀਨੀਅਰ ਸਿਟੀਜ਼ਨਜ਼ ਵੈਲਫੇਅਰ ਐਸੋਸੀਏਸ਼ਨ ਦਸੂਹਾ ਵੱਲੋਂ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਤੇ ਪਿੰਡ ਵਾਸੀਆਂ ਤੋਂ ਇਲਾਵਾ ਜਨਰਲ ਸਕੱਤਰ ਕੁਮਾਰ ਸੈਣੀ, ਸਤੀਸ਼ ਕਾਲੀਆ, ਇਕਬਾਲ ਸਿੰਘ ਧਾਮੀ, ਸੁਰਿੰਦਰ ਸਿੰਘ ਬਸਰਾ, ਕੈਪਟਨ ਲਸ਼ਮਣ ਸਿੰਘ, ਜਸਵੀਰ ਸਿੰਘ, ਪਾਲ ਸਿੰਘ ਧਾਮੀ ਆਦਿ ਮੌਜੂਦ ਸਨ।
Read More