ਗੁਰਦਾਸਪੁਰ 5 ਅਕਤੂਬਰ ( ਅਸ਼ਵਨੀ ) : ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਗੁਰਦਾਸਪੁਰ ਵਲੋਂ ਹਰਜਿੰਦਰ ਸਿੰਘ ਵਡਾਲਾ ਬਾਂਗਰ ਅਤੇ ਅਮਰਜੀਤ ਸ਼ਾਸਤਰੀ ਦੀ ਅਗਵਾਈ ਹੇਠ ਪਹਿਲੀ ਅਕਤੂਬਰ ਤੋਂ ਰੇਲਵੇ ਲਾਈਨ ਗੁਰਦਾਸਪੁਰ ਵਿਖੇ ਚੱਲ ਰਹੇ ਕਿਸਾਨ ਜਥੇਬੰਦੀਆਂ ਦੇ ਧਰਨੇ ਵਿੱਚ ਸ਼ਾਮਲ ਹੋਕੇ ਇਕਮੁੱਠਤਾ ਦਾ ਪ੍ਰਗਟਾਵਾ ਕੀਤਾ ।ਇਸ ਮੌਕੇ ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਗੁਰਦਾਸਪੁਰ,ਆਸ਼ਾ ਵਰਕਰਜ ਅਤੇ ਫੈਸੀਲੀਟੇਟਰਜ ਯੂਨੀਅਨ ਪੰਜਾਬ,ਜਮਹੂਰੀ ਅਧਿਕਾਰ ਸਭਾ ਪੰਜਾਬ ਜਿਲਾ ਗੁਰਦਾਸਪੁ ਇਕਾਈ ਅਤੇ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਕਿਸਾਨ ਮਜ਼ਦੂਰ ਵਿਰੋਧੀ ਖੇਤੀ ਕਾਨੂੰਨਾ ਨੂੰ ਕਾਰਪੋਰੇਟ ਪੱਖੀ ਕਰਾਰ ਦਿੰਦਿਆਂ ਤਰੁੰਤ ਵਾਪਸ ਲੈਣ ਦੀ ਮੰਗ ਕੀਤੀ।
Read MoreCategory: PUNJABI
ਵਿਸਵ ਅਧਿਆਪਕ ਦਿਵਸ ਤੇ ਸੈਸ਼ਨ ਦੌਰਾਨ ਵਧੀਆ ਸੇਵਾਵਾਂ ਲਈ 30 ਅਧਿਆਪਕ ਸਨਮਾਨਿਤ
ਪਠਾਨਕੋਟ,5 ਅਕਤੂਬਰ (ਰਜਿੰਦਰ ਸਿੰਘ ਰਾਜਨ ਬਿਊਰੋ ਚੀਫ ) : ਅੱਜ ਪੂਰੇ ਸੰਸਾਰ ਵਿੱਚ ਵਿਸਵ ਅਧਿਆਪਕ ਦਿਵਸ ਮਨਾਇਆ ਜਾ ਰਿਹਾ ਹੈ ਅਤੇ ਸਿੱਖਿਆ ਦੇ ਖੇਤਰ ਵਿੱਚ ਵੱਡਮੁੱਲਾ ਯੋਗਦਾਨ ਪਾਉਣ ਵਾਲੇ ਅਧਿਆਪਕਾਂ ਨੂੰ ਸਮਰੋਹਾਂ ਦਾ ਆਯੋਜਨ ਕਰ ਸਨਮਾਨਿਤ ਕੀਤਾ ਜਾ ਰਿਹਾ ਹੈ।
Read Moreਹਾਥਰਸ ਜਬਰ ਜਿਨਾਹ ਕਾਂਡ ਖ਼ਿਲਾਫ਼ ਰਾਸ਼ਟਰਪਤੀ ਦੇ ਨਾਂਅ ਸੌਂਪਿਆਂ ਮੰਗ ਪੱਤਰ
ਗੜ੍ਹਸ਼ੰਕਰ,5 ਅਕਤੂਬਰ (ਅਸ਼ਵਨੀ ਸ਼ਰਮਾ) : ਲੋਕ ਇਨਸਾਫ ਪਾਰਟੀ ਹਲਕਾ ਗੜ੍ਹਸ਼ੰਕਰ ਵੱਲੋਂ ਭਾਰਤ ਦੇ ਰਾਸ਼ਟਰਪਤੀ ਦੇ ਨਾਂਅ ਇੱਕ ਮੰਗ ਪੱਤਰ ਐਸ ਡੀ ਐਮ ਗੜ੍ਹਸ਼ੰਕਰ ਹਰਬੰਸ ਸਿੰਘ ਨੂੰ ਦਿੱਤਾ ਗਿਆ। ਮੰਗ ਪੱਤਰ ਵਿੱਚ ਯੂਪੀ ਦੇ ਹਾਥਰਸ ਵਿਚ ਇੱਕ ਦਲਿਤ ਲੜਕੀ ਨਾਲ ਹੋਏ ਜਬਰ ਜਨਾਹ ਤੋਂ ਬਾਅਦ ਉਸ ਦੀ ਹੱਤਿਆ ਕਰਨ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਗਈ।
Read Moreਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਧਾਰ ਕਲਾਂ ਵਿਖੇ ਚਾਰ ਕਮਰਿਆਂ ਦਾ ਲੈਂਟਰ ਪਾਉਣ ਦਾ ਕੰਮ ਮੁਕੰਮਲ
ਪਠਾਨਕੋਟ,5 ਅਕਤੂਬਰ(ਰਜਿੰਦਰ ਸਿੰਘ ਰਾਜਨ ਬਿਊਰੋ ਚੀਫ ) : ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਧਾਰ ਕਲਾਂ ਵਿਖੇ ਨਵਾਰਡ ਸਕੀਮ ਤਹਿਤ ਸਿੱਖਿਆ ਵਿਭਾਗ ਵੱਲੋਂ ਪ੍ਰਾਪਤ ਅਨੁਦਾਨ ਰਾਸੀ ਨਾਲ ਚਾਰ ਵਾਧੂ ਕਮਰਿਆਂ ਦਾ ਲੈਂਟਰ ਪਾਉਣ ਦਾ ਕੰਮ ਸਕੂਲ ਪ੍ਰਿੰਸੀਪਲ ਨਸੀਬ ਸਿੰਘ ਸੈਣੀ ਦੀ ਦੇਖ-ਰੇਖ ਹੇਠ ਅੱਜ ਮੁਕੰਮਲ ਹੋ ਗਿਆ।
Read Moreਪ੍ਰੋ. ਕੰਵਲਜੀਤ ਕੌਰ ਸਹੋਤਾ ਨੂੰ ਸੇਵਾਮੁਕਤੀ ਤੇ ਦਿੱਤੀ ਵਿਦਾਇਗੀ ਪਾਰਟੀ
ਗੜ੍ਹਦੀਵਾਲਾ 6 ਅਕਤੂਬਰ (ਚੌਧਰੀ) : ਖ਼ਾਲਸਾ ਕਾਲਜ ਗੜ੍ਹਦੀਵਾਲਾ ਵਿਖੇ ਬੌਟਨੀ ਵਿਭਾਗ ਦੀ ਪ੍ਰੋ. ਕੰਵਲਜੀਤ ਕੌਰ ਸਹੋਤਾ ਲੱਗਭੱਗ 22 ਵਰ੍ਹੇ ਸੇਵਾ ਨਿਭਾਉਣ ਉਪਰੰਤ 30 ਸਤੰਬਰ, 2020 ਨੂੰ ਸੇਵਾ-ਮੁਕਤ ਹੋ ਗਏ ਹਨ। ਉਹਨਾਂ ਦੀ ਸੇਵਾ-ਮੁਕਤੀ ਮੌਕੇ ਕਾਲਜ ਪ੍ਰਿੰਸੀਪਲ, ਟੀਚਿੰਗ ਤੇ ਨਾਨ-ਟੀਚਿੰਗ ਸਟਾਫ਼ ਵਲੋਂ ਉਹਨਾਂ ਨੂੰ ਭਾਵਭਿੰਨੀ ਵਿਦਾਇਗੀ ਪਾਰਟੀ ਦਿੱਤੀ ਗਈ। ਪਾਰਟੀ ਮੌਕੇ ਸਭ ਤੋਂ ਪਹਿਲਾਂ ਰਾਜਨੀਤੀ ਸ਼ਾਸ਼ਤਰ ਵਿਭਾਗ ਦੇ ਪ੍ਰੋਫੈਸਰ ਡਾ.ਗੁਰਪ੍ਰੀਤ ਸਿੰਘ ਵਲੋਂ ਪ੍ਰੋ.ਸਹੋਤਾ ਵਲੋਂ ਕਾਲਜ ਵਿੱਚ ਨਿਭਾਈਆਂ ਸੇਵਾਵਾਂ ਬਾਰੇ ਜਾਣਕਾਰੀ ਦਿੰਦੇ ਹੋਏ ਉਹਨਾਂ ਨੁੰ ਇੱਕ ਮਿਹਨਤੀ ਅਧਿਆਪਕ ਤੇ ਸੁਹਿਰਦ ਸ਼ਖਸੀਅਤ ਦੱਸਿਆ।
Read Moreਵੱਡੀ ਵਾਰਦਾਤ.. ਪੰਜਾਬ ਨੈਸ਼ਨਲ ਬੈਂਕ ਦੀ ਪਿਛਲੀ ਕੰਧ ਪਾੜ ਕੇ ਚੋਰ 5 ਲਾਕਰ ਲੈ ਕੇ ਮੌਕੇੇ ਤੋਂ ਫਰਾਰ
ਹੁਸ਼ਿਆਰਪੁਰ/ਟਾਂਡਾ ਉੜਮੁੜ( ਚੌਧਰੀ) ਜਿਲਾ ਹੁਸ਼ਿਆਰਪੁਰ ਦੇ ਹਲਕਾ ਟਾਂਡਾ ਦੇ ਪਿੰਡ ਖੁੱਡਾ ‘ਚ ਪੰਜਾਬ ਨੈਸ਼ਨਲ ਬੈਂਕ ਦੀ
ਸ਼ਾਖਾ ਖੁੱਡਾ ਨੇੜੇ ਟਾਂਡਾ ‘ਚ ਬੀਤੀ ਰਾਤ ਚੋਰਾਂ ਵੱਲੋਂ ਵੱਡੀ ਵਾਰਦਾਤ
ਨੂੰ ਅੰਜਾਮ ਦਿੱਤਾ ਗਿਆ।ਬੈਂਕ ਦੀ ਪਿਛਲੀ ਕੰਧ ਪਾੜ ਕੇ ਚੋਰ
ਬੈਂਕ ‘ਚ ਦਾਖ਼ਲ ਹੋਏ ਅਤੇ 5 ਲਾਕਰ ਲੈ ਕੇ ਮੌਕੇੇ ਤੋਂ ਫਰਾਰ ਹੋ
ਗਏ।ਐਤਵਾਰ ਛੁੱਟੀ ਦਾ ਦਿਨ ਹੋਣ ਹੋਣ ਕਰਕੇ ਬੈਂਕ ਬੰਦ ਸੀ ਜਿਸਦਾ ਚੋਰਾਂ ਨੇ ਫਾਇਦਾ ਉਠਾਇਆ ਹੈ।
ਕਿਸਾਨ ਝੋਨੇ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਦੀ ਬਜਾਇ ਪੈਲੀ ਵਿਚ ਵਾਹੁਣ : ਡਿਪਟੀ ਕਮਿਸ਼ਨਰ
ਗੁਰਦਾਸਪੁਰ,5 ਅਕਤੂਬਰ (ਅਸ਼ਵਨੀ) : ਜਨਾਬ ਮੁਹੰਮਦ ਇਸ਼ਫਾਕ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੇ ਜਾਣਕਾਰੀ ਦੱਸਿਆ ਕਿ ਗੁਰਦਾਸਪੁਰ ਜ਼ਿਲੇ ਵਿਚ 04 ਅਕਤੂਬਰ ਤੱਕ 20188 ਮੀਟਰਕ ਟਨ ਝੋਨੇ ਦੀ ਆਮਦ ਹੋਈ ਸੀ, ਜਿਸ ਵਿਚੋਂ 16942 ਮੀਟਰਕ ਟਨ ਝੋਨੇ ਦੀ ਖਰੀਦ ਹੋ ਚੁੱਕੀ ਹੈ। ਪਨਗਰੇਨ ਨੇ 7300,ਮਾਰਕਫੈੱਡ ਨੇ 5059,ਪਨਸਪ ਨੇ 3209,ਵੇਅਰਹਾਊਸ ਨੇ 1369, ਐਫ.ਸੀ..ਆਈ ਨੇ 05 ਮੀਟਰਕ ਟਨ ਝੋਨੇ ਦੀ ਖਰੀਦ ਕੀਤੀ ਹੈ।
Read Moreਨਾਬਾਲਿਗ ਨਾਲ ਬਲਾਤਕਾਰ,ਦੋ ਵਿਰੁਧ ਮਾਮਲਾ ਦਰਜ
ਗੁਰਦਾਸਪੁਰ 5 ਅਕਤੂਬਰ ( ਅਸ਼ਵਨੀ ) :- ਪੁਲਿਸ ਸਟੇਸ਼ਨ ਤਿੱਬੜ ਦੀ ਪੁਲਿਸ ਵੱਲੋਂ ਇਕ ਨਾਬਾਲਗ਼ ਲੜਕੀ ਦੀ ਸ਼ਿਕਾਇਤ ਤੇ ਬਲਾਤਕਾਰ ਦੇ ਦੋਸ਼ ਵਿਚ ਦੋ ਦੇ ਵਿਰੁਧ ਮਾਮਲਾ ਦਰਜ ਕੀਤਾ ਗਿਆ ਹੈ । ਪੁਲਿਸ ਸਟੇਸ਼ਨ ਤਿੱਬੜ ਅਧੀਨ ਪੈਂਦੇ ਇਕ ਪਿੰਡ ਦੀ ਇਕ ਨਬਾਲਗ਼ ਲੜਕੀ ਨੇ ਪੁਲਿਸ ਨੂੰ ਦਿਤੇ ਬਿਆਨ ਵਿਚ ਕਿਹਾ ਕਿ ਬੀਤੀ 1 ਅਕਤੂਬਰ ਨੂੰ ਉਹ ਆਪਣੇ ਘਰ ਤੋਂ ਬਾਹਰ ਜੰਗਲ਼ ਪਾਣੀ ਲਈ ਗਈ ਸੀ ਤਾਂ ਇਸ ਦੋਰਾਨ ਅਮਨ ਅਤੇ ਰੋਬਿਨ ਵਸਨੀਕ ਪਿੰਡ ਬੱਬਰੀ ਨੰਗਲ ਉਸ ਨੂੰ ਡਰਾ ਧਮਕਾ ਕੇ ਮੋਟਰ-ਸਾਈਕਲ ਤੇ ਬਿਠਾ ਕੇ ਲੈ ਗਏ ਅਮਨ ਨੇ ਉਸ ਦੇ ਨਾਲ ਦੋ ਵਾਰ ਬਲਾਤਕਾਰ ਕੀਤਾ ਦੋ ਅਕਤੂਬਰ ਦੀ ਸਵੇਰ 11 ਵਜੇ ਦੇ ਕਰੀਬ ਉਹ ਉਸ ਨੂੰ ਪਿੰਡ ਛੱਡ ਕੇ ਚੱਲੇ ਗਏ । ਪੁਲਿਸ ਨੇ ਪੀੜਤ ਲੜਕੀ ਦੇ ਬਿਆਨਾ ਤੇ ਮਾਮਲਾ ਦਰਜ ਕਰਕੇ ਅੱਗੇ ਕਾਰਵਾਈ ਕੀਤੀ ਜਾ ਰਹੀ ਹੈ ।
Read Moreਜਿਲੇ ਚ ਕੋਰੋਨਾ ਨਾਲ ਹੋਈਆਂ 2 ਮੌਤਾਂ,46 ਹੋਰ ਲੋਕ ਆਏ ਕਰੋਨਾ ਦੀ ਮਾਰ ਹੇਠ
ਗੁਰਦਾਸਪੁਰ 5 ਅਕਤੂਬਰ ( ਅਸ਼ਵਨੀ ) : ਜਿਲਾ ਗੁਰਦਾਸਪੁਰ ਵਿਚ ਬੀਤੇ ਦਿਨ ਕਰੋਨਾ ਕਾਰਨ ਦੋ ਦੀ ਮੋਤ ਜਦੋਂ ਕਿ 46 ਨਵੇਂ ਮਾਮਲੇ ਆਏ ਇਸ ਨਾਲ ਜਿਲਾ ਗੁਰਦਾਸਪੁਰ ਵਿਚ ਮਿ੍ਤਕਾਂ ਦੀ ਗਿਣਤੀ 159 ਹੋ ਗਈ।ਕਰੋਨਾ ਪੀੜਤਾ ਦੀ ਕੁਲ ਗਿਣਤੀ 6184 ਹੋ ਗਈ । ਬੀਤੇ ਦਿਨ ਜਿਲੇ ਵਿਚ ਐਕਟਿਵ ਕੇਸਾਂ ਦੀ ਗਿਣਤੀ 618 ਹੈ। ਜਿਲੇ ਵਿਚ 122895 ਲੋਕਾਂ ਦੇ ਕਰੋਨਾ ਟੈਸਟ ਕੀਤੇ ਗਏ ਹਨ। ਇਹਨਾਂ ਵਿਚ 116281 ਲੋਕਾਂ ਦੀ ਰਿਪੋਰਟ ਨੈਗਟਿਵ ਆਈ ਹੈ ਜਦੋਂ ਕਿ 6184 ਦੀ ਰਿਪੋਰਟ ਪਾਜਟਿਵ ਆਈ ਹੈ ।
Read Moreਪਿਛਲੇ ਕਰੀਬ 10-12 ਸਾਲਾਂ ਤੋਂ ਨਹੀਂ ਲਗਾਈ ਖੇਤਾਂ ਅੰਦਰ ਫਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ : ਕਿਸਾਨ ਮਨਦੀਪ ਸਿੰਘ
ਪਠਾਨਕੋਟ,5 ਅਕਤੂਬਰ ( ਰਜਿੰਦਰ ਸਿੰਘ ਰਾਜਨ ਬਿਊਰੋ ਚੀਫ) : ਪਿਛਲੇ ਕਰੀਬ 10-12 ਸਾਲ ਤੋਂ ਕਦੇ ਵੀ ਅਪਣੇ ਖੇਤਾਂ ਵਿੱਚ ਪਰਾਲੀ ਅਤੇ ਕਣਕ ਦੇ ਰਹਿੰਦ ਖੂੰਹਦ ਨੂੰ ਅੱਗ ਨਹੀਂ ਲਗਾਈ ਅਤੇ ਖੇਤੀ ਮਾਹਿਰਾਂ ਦੀ ਦੱਸੀ ਸਲਾਹ ਤੇ ਹੀ ਅਮਲ ਕਰਕੇ ਵਧੇਰਾ ਮੁਨਾਫਾ ਕਮਾ ਰਿਹਾ ਹਾਂ।ਇਹ ਪ੍ਰਗਟਾਵਾ ਪਿੰਡ ਸਹੀਦਪੁਰ ਜਿਲਾ ਪਠਾਨਕੋਟ ਦਾ ਵਸਨੀਕ ਕਿਸਾਨ ਮਨਦੀਪ ਸਿੰਘ ਨੇ ਕਿਸਾਨ ਭਰਾਵਾਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਂਣ ਲਈ ਪ੍ਰੇਰਿਤ ਕਰਦਿਆਂ ਕੀਤਾ।
Read Moreਕੋਰੋਨਾ ਪਾਜੀਟਿਵ ਤੋਂ ਠੀਕ ਹੋ ਕੇ ਵਾਪਿਸ ਆਏ ਪ੍ਰਿੰ. ਵਿਨੋਦ ਕੁਮਾਰ ਡੋਗਰਾ ਨੇ ਜਿਲਾ ਪ੍ਰਸਾਸਨ ਦੇ ਪ੍ਰਬੰਧਾਂ ਤੇ ਜਤਾਈ ਤਸੱਲੀ
ਪਠਾਨਕੋਟ,5 ਅਕਤੂਬਰ (ਰਜਿੰਦਰ ਸਿੰਘ ਰਾਜਨ ਬਿਊਰੋ ਚੀਫ) : ਪਿਛਲੇ ਦਿਨਾਂ ਦੋਰਾਨ ਕਰੋਨਾ ਪਾਜੀਟਿਵ ਆਉਂਣ ਤੋਂ ਬਾਅਦ ਮੈਂ ਅਪਣਾ ਇਲਾਜ ਕਰਵਾਉਂਣ ਲਈ ਅਪਣੇ ਪਰਿਵਾਰ ਸਹਿਤ ਚਿੰਤਪੂਰਨੀ ਮੈਡੀਕਲ ਕਾਲਜ ਆਈਸੋਲੇਸ਼ਨ ਸੈਂਟਰ ਪਠਾਨਕੋਟ ਵਿਖੇ ਪਹੁੰਚਿਆ ਕਰੀਬ 17 ਦਿਨ ਇਲਾਜ ਕਰਵਾਉਂਣ ਤੋਂ ਬਾਅਦ ਠੀਕ ਹੋ ਕੇ ਵਾਪਿਸ ਅਪਣੇ ਘਰ ਆਇਆ ਹਾਂ ਅਤੇ ਇਸ ਗੱਲ ਦੀ ਪੁਸਟੀ ਕਰਦਾ ਹਾਂ ਕਿ ਪੰਜਾਬ ਸਰਕਾਰ ਦੇ ਉਪਰਾਲਿਆਂ ਸਦਕਾ ਅਤੇ ਜਿਲਾ ਪ੍ਰਸਾਸਨ ਵੱਲੋਂ ਆਈਸੋਲੇਸ਼ਨ ਸੈਂਟਰ ਬੰਧਾਨੀ ਵਿਖੇ ਇਲਾਜ ਲਈ ਸਾਰੇ ਪ੍ਰਬੰਧ ਬਹੁਤ ਵਧੀਆ ਹਨ। ਇਹ ਪ੍ਰਗਟਾਵਾ ਸ੍ਰੀ ਪਿ੍: ਵਿਨੋਦ ਕੁਮਾਰ ਡੋਗਰਾ ਨੇ ਕੀਤਾ।
Read Moreਵਿਧਾਇਕ ਰੌੜੀ ਦੇ ਪਿਤਾ ਚੌ.ਚੈਨ ਸਿੰਘ ਰੌੜੀ ਨੂੰ ਹੰਝੂਆਂ ਭਰੀ ਅੰਤਿਮ ਵਿਦਾਈ
ਗੜਸ਼ੰਕਰ 5 ਅਕਤੂਬਰ (ਅਸ਼ਵਨੀ ਸ਼ਰਮਾ) : ਹਲਕਾ ਗੜ੍ਹਸ਼ੰਕਰ ਦੇ ਵਿਧਾਇਕ ਚੌਧਰੀ ਜੈ ਕ੍ਰਿਸ਼ਨ ਸਿੰਘ ਰੌੜੀ ਦੇ ਪਿਤਾ ਚੌ: ਚੈਨ ਸਿੰਘ ਰੌੜੀ ਜੋ ਬੀਤੇ ਦਿਨ ਅਕਾਲ ਚਲਾਣਾ ਕਰ ਗਏ ਸਨ ਦਾ ਅੱਜ ਗੜ੍ਹਸ਼ੰਕਰ ਵਿਖੇ ਸਸਕਾਰ ਕਰ ਦਿੱਤਾ ਗਿਆ।
Read Moreਆਮ ਆਦਮੀ ਪਾਰਟੀ ਦਾ ਵਫ਼ਦ ਹਲਕਾ ਚੱਬੇਵਾਲ ਅਬਜਰਵਰ ਐੱਮ ਐੱਲ ਏ ਮਨਜੀਤ ਸਿੰਘ ਬਿਲਾਸਪੁਰੀ ਨੂੰ ਮਿਲਿਆ
ਗੜਸ਼ੰਕਰ (ਅਸ਼ਵਨੀ ਸ਼ਰਮਾ) : ਹਲਕਾ ਚੱਬੇਵਾਲ ਤੋਂ ਆਮ ਆਦਮੀ ਪਾਰਟੀ ਦਾ ਬਵਫ ਹਲਕਾ ਚੱਬੇਵਾਲ ਅਬਜਰਵਰ ਐੱਮ ਐੱਲ ਏ ਮਨਜੀਤ ਸਿੰਘ ਬਿਲਾਸਪੁਰੀ ਨੂੰ ਮਿਲਿਆ | ਇਲਾਕੇ ਦੇ ਪ੍ਰਮੁੱਖ ਆਗੂ ਪ੍ਰਿੰਸੀਪਲ ਸਰਬਜੀਤ ਸਿੰਘ,ਰਾਓ ਕੈਂਡੋਵਾਲ, ਹਰਵਿੰਦਰ ਨਾਗਦੀਪੁਰੀ ਅਤੇ ਦਲਜੀਤ ਸਿੰਘ ਇਸ ਬਵਦ ਵਿਚ ਸ਼ਾਮਿਲ ਸਨ ਆਪ ਮਿਸ਼ਨ 2022 ਦੀ ਸਫਲਤਾ ਲਈ ਆਪ ਐੱਮ ਐਲ ਏ ਸ ਮਨਜੀਤ ਸਿੰਘ ਬਿਲਾਸਪੁਰੀ ਹੁਰਾਂ ਨਾਲ ਹਲਕਾ ਚੱਬੇਵਾਲ ਦੇ ਮੌਜੂਦਾ ਰਾਜਨੀਤਕ ਦ੍ਰਿਸ਼ ਦੀਆਂ ਜਮੀਨੀ ਹਕੀਕਤਾਂ, ਪੁਰਾਣੇ ਵਲੰਟੀਅਰਾਂ ਵਰਕਰਾਂ, ਵੋਟਰਾਂ ਸਪੋਰਟਰਾਂ ਦੇ ਵਿਚਾਰਾਂ, ਸੋਸ਼ਲ ਤੇ ਅਸਮਾਨੀ ਚਰਚੇ ਅਤੇ 2017 ਇਲੈਕਸ਼ਨ ਦੀਆਂ ਕਮੀਆਂ ਕਮਜੋਰੀਆਂ ਵਫਾਦਾਰੀਆਂ ਸਬੰਧੀ ਗੰਭੀਰ ਵਿਚਾਰ ਕੀਤੀ |
Read Moreਵੱਡਾ ਉਪਰਾਲਾ.. ਬਾਬਾ ਦੀਪ ਸਿੰਘ ਸੇਵਾ ਦਲ ਵਲੋਂ 9 ਮਹੀਨੇ ਤੋਂ ਲਾਪਤਾ ਵਿਅਕਤੀ ਨੂੰ ਪਰਿਵਾਰ ਨਾਲ ਮਿਲਾਇਆ
ਗੜ੍ਹਦੀਵਾਲਾ 5 ਅਕਤੂਬਰ (ਚੌਧਰੀ) : ਬਾਬਾ ਦੀਪ ਸਿੰਘ ਸੇਵਾ ਦਲ ਅਤੇ ਵੈੱਲਫੇਅਰ ਸੁਸਾਇਟੀ ਗੜ੍ਹਦੀਵਾਲਾ ਵੱਲੋਂ ਪਿੰਡ ਬਾਹਗਾ ਵਿਖੇ ਗੁਰ ਆਸਰਾ ਸੇਵਾ ਘਰ ਚਲਾਇਆ ਜਾ ਰਿਹਾ ਹੈ।ਜਿੱਥੇ ਕਿ ਲਾਵਾਰਿਸ ,ਮੰਦਬੁੱਧੀ ,ਬੇਸਹਾਰਾ ਲੋਕਾਂ ਦੀ ਦੇਖਭਾਲ ਤੇ ਸਾਂਭ ਸੰਭਾਲ ਕੀਤੀ ਜਾ ਰਹੀ ਹੈ। ਅੱਜ ਇੱਕ ਹੋਰ ਉਪਰਾਲਾ ਸੁਸਾਇਟੀ ਵੱਲੋਂ ਕੀਤਾ ਗਿਆ। ਸੁਸਾਇਟੀ ਵੱਲੋਂ ਪਰਿਵਾਰ ਨਾਲੋਂ 9 ਮਹੀਨੇ ਪਹਿਲਾਂ ਵਿਛੜੇ ਵਿਅਕਤੀ ਨੂੰ ਪਰਿਵਾਰ ਨਾਲ ਮਿਲਾਇਆ ਗਿਆ। ਜੋ ਕਿ ਅੱਜ ਤੋਂ 9 ਮਹੀਨੇ ਪਹਿਲਾਂ ਦਿਮਾਗੀ ਹਾਲਤ ਖਰਾਬ ਹੋਣ ਕਰਕੇ ਬਿਹਾਰ ਜ਼ਿਲ੍ਹਾ ਛੱਪੜਾ ਪਿੰਡ ਬਸਹੀ ਤੋਂ ਰੇਲ ਗੱਡੀ ਵਿੱਚ ਬੈਠ ਕੇ ਪੰਜਾਬ ਆ ਗਿਆ ਅਤੇੇ ਮੁਕੇਰੀਆਂ ਰੇਲਵੇ ਸਟੇਸ਼ਨ ਤੇ ਪਹੁੰਚ ਗਿਆ ਸੀ।
Read Moreਸਾਂਝ ਕੇਂਦਰਾਂ ਦੀਆਂ 14 ਸੇਵਾਵਾਂ ਹੁਣ ਸੇਵਾ ਕੇਂਦਰਾਂ ਵਿਚ ਮਿਲਣਗੀਆਂ
ਹੁਸ਼ਿਆਰਪੁਰ, 5 ਅਕਤੂਬਰ(ਚੌਧਰੀ) : ਸਰਕਾਰ ਵੱਲੋਂ ਸਾਂਝ ਕੇਂਦਰਾਂ ਦੀਆਂ ਪੰਜ ਮਹੱਤਵਪੂਰਨ ਸੇਵਾਵਾਂ ਨੂੰ ਸੇਵਾ ਕੇਂਦਰਾਂ ਨਾਲ ਅਟੈਚ ਕਰਨ ਤੋਂ ਬਾਅਦ ਹੁਣ 14 ਹੋਰ ਸੇਵਾਵਾਂ ਨੂੰ ਵੀ ਸੇਵਾ ਕੇਂਦਰਾਂ ਨਾਲ ਆਨਲਾਈਨ ਜੋੜ ਦਿੱਤਾ ਗਿਆ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਦੱਸਿਆ ਕਿ ਇਹ 14 ਸੇਵਾਵਾਂ 5 ਅਕਤੂਬਰ ਤੋਂ ਸੇਵਾ ਕੇਂਦਰਾਂ ਵਿਚ ਮਿਲਣੀਆਂ ਸ਼ੁਰੂ ਹੋ ਜਾਣਗੀਆਂ।
Read Moreਹੁਸ਼ਿਆਰਪੁਰ ਜਿਲੇ ਵਿਚ ਕੋਰੋਨਾ ਨਾਲ ਹੋਈਆਂ 3 ਮੌਤਾਂ,25 ਹੋਰ ਲੋਕ ਆਏ ਕਰੋਨਾ ਦੀ ਚਪੇਟ ‘ਚ
ਹੁਸ਼ਿਆਰਪੁਰ 4 ਅਕਤੂਬਰ ( ਚੌਧਰੀ ) : ਅੱਜ ਫਲੂ ਵਰਗੇ ਸ਼ੱਕੀ ਲੱਛਣਾ ਵਾਲੇ 1318 ਨਵੇ ਸੈਪਲ ਲੈਣ ਨਾਲ ਅਤੇ 804 ਸੈਪਲਾਂ ਦੀ ਰਿਪੋਟ ਪ੍ਰਾਪਤ ਹੋਣ ਨਾਲ ਅਤੇ ਪਾਜੇਟਿਵ ਮਰੀਜਾਂ ਦੇ 25 ਨਵੇ ਕੇਸ ਆਉਣ ਨਾਲ ਕੁੱਲ ਪਾਜੇਟਿਵ ਮਰੀਜਾਂ ਦੀ ਗਿਣਤੀ 4714 ਹੋ ਗਈ ਹੈ । ਜਿਲੇ ਵਿੱਚ ਕੋਵਿਡ 19 ਦੇ ਅੱਜ ਤੱਕ ਲਏ ਗਏ ਕੁੱਲ ਸੈਪਲਾਂ ਦੀ ਗਿਣਤੀ 111605 ਹੋ ਗਈ ਹੈ ਤੇ ਲੈਬ ਤੋ ਪ੍ਰਾਪਤ ਰਿਪੋਟਾਂ ਅਨੁਸਾਰ 105642 ਸੈਪਲ ਨੈਗਟਿਵ, ਜੱਦ ਕਿ 1705 ਸੈਪਲਾਂ ਦੀ ਰਿਪੋਟ ਦਾ ਇੰਤਜਾਰ ਹੈ ,127 ਸੈਪਲ ਇਨਵੈਲਡ ਹਨ ਤੇ ਹੁਣ ਤੱਕ ਮੌਤਾਂ ਦੀ ਗਿਣਤੀ 170 ਹੈ ।ਐਕਟਿਵ ਕੇਸਾ ਦੀ ਗਿਣਤੀ ਹੈ 478, ਠੀਕ ਹੋ ਕਿ ਘਰ ਗਏ ਮਰੀਜਾੰ ਦੀ ਗਿਣਤੀ 4067 । ਸਿਵਲ ਸਰਜਨ ਡਾ ਜਸਬੀਰ ਸਿੰਘ ਨੇ ਇਹ ਵੀ ਦੱਸਿਆ ਕਿ ਅੱਜ ਜਿਲਾਂ ਹੁਸ਼ਿਆਰਪੁਰ ਵਿੱਚ 25 ਪਾਜੇਟਿਵ ਕੇਸ ਨਵੇ ਹਨ ।
Read Moreਕੋਰੋਨਾ ਟੈਸਟਿੰਗ ਲਈ ਸਿਹਤ ਵਿਭਾਗ ਦੀ ਟੀਮ ਰਾਈਸ ਮਿੱਲ ਪੁੱਜੀ-ਕਾਮਿਆਂ ਦੇ ਕੀਤੇ ਕੋਰੋਨਾ ਟੈਸਟ
ਗੁਰਦਾਸਪੁਰ,4 ਅਕਤੂਬਰ (ਅਸ਼ਵਨੀ ) :ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਦੀ ਅਗਵਾਈ ਹੇਠ ਸਿਹਤ ਵਿਭਾਗ ਵਲੋਂ ਜ਼ਿਲੇ ਭਰ ਅੰਦਰ ਕੋਰੋਨਾ ਟੈਸਟਿੰਗ ਲਈ ਵਿਸ਼ੇਸ ਉਪਰਾਲੇ ਕੀਤੇ ਜਾ ਰਹੇ ਹਨ। ਜਿਸ ਦੇ ਚੱਲਦਿਆਂ ਡਾ. ਲਖਵਿੰਦਰ ਸਿੰਘ ਅਠਵਾਲ ਐਸ. ਐਮ.ਓ ਕਲਾਨੋਰ,ਦੀ ਅਗਵਾਈ ਹੇਠ ਸਿਹਤ ਟੀਮ,ਰਾਈਸ ਮਿੱਲ ਕਲਾਨੋਰ,ਹਕੀਮਪੁਰ ਰੋਡ ਵਿਖੇ ਪੁਹੰਚੀ ਤੇ ਵਿਸ਼ੇਸ ਕੈਂਪ ਲਗਾ ਕੇ ਰਾਈਸ਼ ਮਿੱਲ ਵਿਚ ਕੰਮ ਕਰਕੇ ਕਾਮਿਆਂ ਦੇ ਕੋਰੋਨਾ ਟੈਸਟ ਕੀਤੇ ਗਏ।
Read Moreਦਿੱਤੀਆਂ ਜਾ ਰਹੀਆਂ ਹਦਾਇਤਾਂ ਤੇ ਅਮਲ ਕਰਕੇ ਜਿਲ੍ਹਾ ਪਠਾਨਕੋਟ ਨੂੰ ਬਣਾਇਆ ਜਾ ਸਕਦਾ ਹੈ ਕਰੋਨਾ ਮੁਕਤ : ਅਮਿਤ ਵਿੱਜ
ਪਠਾਨਕੋਟ 4 ਅਕਤੂਬਰ (ਰਜਿੰਦਰ ਸਿੰਘ ਰਾਜਨ ਬਿਊਰੋ ਚੀਫ) : ਪੰਜਾਬ ਸਰਕਾਰ ਦੇ ਚਲਾਏ ਜਾ ਰਹੇ ਮਿਸ਼ਨ ਫਤਿਹ ਅਧੀਨ ਦਿੱਤੀਆਂ ਜਾ ਰਹੀਆਂ ਹਦਾਇਤਾਂ ਤੇ ਅਮਲ ਕਰਕੇ ਜਿਲ੍ਹਾ ਪਠਾਨਕੋਟ ਨੂੰ ਕਰੋਨਾ ਮੁਕਤ ਬਣਾਇਆ ਜਾ ਸਕਦਾ ਹੈ । ਇਹ ਪ੍ਰਗਟਾਵਾ ਅਮਿਤ ਵਿੱਜ ਵਿਧਾਹਿਕ ਹਲਕਾ ਪਠਾਨਕੋਟ ਨੇ ਕੀਤਾ। ਉਨ੍ਹਾ ਕਿਹਾ ਕਿ ਅਸੀਂ ਸਾਰੇ ਮਿਲ ਕੇ ਸਹਿਯੋਗ ਕਰਾਂਗੇ ਤਾ ਜਲਦੀ ਹੀ ਇਸ ਕਰੋਨਾ ਮਹਾਂਮਾਰੀ ਖਤਮ ਕੀਤਾ ਜਾ ਸਕਦਾ ਹੈ।
Read Moreਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਸ਼ਹੀਦ ਭਗਤ ਸਿੰਘ ਦੇ 113ਵੇਂ ਜਨਮਦਿਨ ਮੌਕੇ ਵਿਦਿਆਰਥੀ-ਨੌਜਵਾਨਾਂ ਨਾਲ ਵਿਚਾਰ-ਵਟਾਂਦਰਾ
ਗੁਰਦਾਸਪੁਰ 4 ਅਕਤੂਬਰ ( ਅਸ਼ਵਨੀ ) : ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਪਿੰਡ ਕਲੇਰ(ਛੋਟੇ) ਵਿਖੇ ਸ਼ਹੀਦ ਭਗਤ ਸਿੰਘ ਦੇ 113ਵੇਂ ਜਨਮਦਿਨ ਮੌਕੇ ਵਿਦਿਆਰਥੀ-ਨੌਜਵਾਨਾਂ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਹਾਥਰਸ(ਯੂ.ਪੀ) ਵਿੱਚ ਦਲ਼ਿਤ ਔਰਤ ਨਾਲ ਹੋਏ ਜਬਰ ਜਨਾਹ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੀ ਮੰਗ ਕੀਤੀ ਗਈ।
Read Moreਸਾਂਝ ਕੇਂਦਰਾਂ ਦੀਆਂ 14 ਸੇਵਾਵਾਂ ਹੁਣ ਸੇਵਾ ਕੇਂਦਰਾਂ ‘ਚ ਮਿਲਣਗੀਆਂ
ਪਠਾਨਕੋਟ 4 ਅਕਤੂਬਰ (ਰਜਿੰਦਰ ਸਿੰਘ ਰਾਜਨ ਬਿਊਰੋ ਚੀਫ) : ਸਰਕਾਰ ਵਲੋਂ ਸਾਂਝ ਕੇਂਦਰਾਂ ਦੀਆਂ ਪੰਜ ਮੱਹਤਵਪੂਰਨ ਸੇਵਾਵਾਂ ਨੂੰ ਸੇਵਾ ਕੇਂਦਰਾਂ ਨਾਲ ਅਟੈਚ ਕਰਨ ਤੋ ਬਾਅਦ ਹੁਣ 14 ਹੋਰ ਸੇਵਾਵਾਂ ਨੂੰ ਸੇਵਾ ਕੇਂਦਰਾਂ ਨਾਲ ਆਨਲਾਈਨ ਜੋੜ ਦਿੱਤਾ ਗਿਆ ਹੈ।ਇਹ ਜਾਣਕਾਰੀ ਦਿੰਦੀਆਂ ਡਿਪਟੀ ਕਮਿਸ਼ਨਰ ਸ਼੍ਰੀ ਸੰਯਮ ਅਗਰਵਾਲ ਨੇ ਦੱਸਿਆ ਕਿ ਇਹ ਸੇਵਾਵਾਂ 5 ਅਕਤੂਬਰ ਤੋਂ ਸੇਵਾ ਕੇਂਦਰਾਂ ‘ਮਿਲਣੀਆਂ ਸ਼ੁਰੂ ਹੋ ਜਾਣਗੀਆਂ ।
Read Moreਸ਼ਾਨਦਾਰ ਸੇਵਾਵਾਂ ਬਦਲੇ ਸਮੂਹ ਅਧਿਆਪਕਾਂ ਵੱਲੋਂ ਬੀਪੀਈਓ ਕਿਸ਼ੋਰ ਚੰਦ ਨੂੰ ਸੇਵਾਮੁਕਤੀ ਤੇ ਦਿੱਤੀ ਗਈ ਨਿੱਘੀ ਵਿਦਾਇਗੀ
ਪਠਾਨਕੋਟ, 4 ਅਕਤੂਬਰ ( ਰਜਿੰਦਰ ਸਿੰਘ ਰਾਜਨ ਬਿਊਰੋ ਚੀਫ, ਅਵਿਨਾਸ਼ ਚੀਫ ਰਿਪੋਰਟਰ ) : ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਪਠਾਨਕੋਟ-2 ਸ੍ਰੀ ਕਿਸ਼ੋਰ ਚੰਦ ਨੂੰ ਸ਼ਾਨਦਾਰ ਸੇਵਾਵਾਂ ਹੋਣ ਦੇ ਬਦਲੇ ਸੈਂਟਰ ਤੰਗੋਸਾਹ ਦੇ ਸਮੂਹ ਅਧਿਆਪਕਾਂ ਵੱਲੋਂ ਸੈਂਟਰ ਹੈਡ ਟੀਚਰ ਸ੍ਰੀ ਨੰਦ ਲਾਲ ਦੀ ਅਗਵਾਈ ਵਿੱਚ ਉਨ੍ਹਾਂ ਦੀ ਸੇਵਾ ਮੁਕਤੀ ‘ਤੇ ਵਿਦਾਇਗੀ ਸਮਾਰੋਹ ਦਾ ਆਯੋਜਨ ਕਰ ਨਿੱਘੀ ਵਿਦਾਈ ਦਿੱਤੀ ਗਈ। ਸਮਰੋਹ ਦੌਰਾਨ ਸੈਂਟਰ ਤੰਗੋਸਾਹ ਦੇ ਸਮੂਹ ਅਧਿਆਪਕਾਂ ਵੱਲੋਂ ਸੰਬੋਧਨ ਕਰਦੇ ਹੋਏ ਸੈਂਟਰ ਹੈਡ ਟੀਚਰ ਨੰਦ ਲਾਲ ਨੇ ਕਿਹਾ ਕਿ ਅਸੀਂ ਸਾਰੇ ਅਧਿਆਪਕ ਬੀਪੀਈਓ ਸਾਹਿਬ ਜੀ ਦੀ ਤੰਦਰੁਸਤ ਲੰਬੀ ਉਮਰ ਦੀ ਦੁਆ ਕਰਦੇ ਹਾਂ
Read Moreਜਿਲੇ ਚ ਤਿੰਨ ਲੋਕਾਂ ਦੀ ਕੋਰੋਨਾ ਕਾਰਨ ਹੋਈ ਮੌਤ, 63 ਹੋਰ ਲੋਕ ਆਏ ਕੋਰੋਨਾ ਦੀ ਚਪੇਟ ‘ਚ
ਗੁਰਦਾਸਪੁਰ 4 ਅਕਤੂਬਰ ( ਅਸ਼ਵਨੀ ) : ਗੁਰਦਾਸਪੁਰ ਦੇ ਪਿੰਡ ਕੱਲੂ ਸੋਹਲ ਦੇ ਵਸਨੀਕ 74 ਸਾਲ ਦੇ ਇਕ ਆਦਮੀ ਦੀ ਕੋਰੋਨਾ ਕਾਰਨ ਅੰਮ੍ਰਿਤਸਰ ਦੇ ਨਿੱਜੀ ਹੱਸਪਤਾਲ ਵਿਚ ਬੀਤੇ ਦਿਨ ਮੌਤ ਹੋ ਜਾਣ ਕਾਰਨ ਕੱਲੂ ਸੋਹਲ ਦੇ ਕੁਝ ਵਸਨੀਕਾ ਜੋ ਮ੍ਰਿਤਕ ਦੇ ਸੰਪਰਕ ਵਿਚ ਆਏ ਸਨ ਦੀ ਕਰੋਨਾ ਜਾਂਚ ਕਰਨ ਲਈ ਗਈ ਸੇਹਤ ਵਿਭਾਗ ਦੀ ਟੀਮ ਨੂੰ ਲੋਕਾਂ ਨੇ ਸੈਂਪਲ ਦੇਣ ਤੋਂ ਮਨਾ ਕਰ ਦਿੱਤਾ ਭਾਂਵੇ ਪਿੰਡ ਦੇ ਸਰਪੰਚ ਨੇ ਆਪਣੇ ਤਿੰਨ ਸਾਥੀਆ ਸਮੇਤ ਕਰੋਨਾ ਟੈਸਟ ਕਰਵਾ ਕੇ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਇਸ ਦੇ ਬਾਵਜੂਦ ਵੀ ਲੋਕ ਨਹੀਂ ਮੰਣੇ ।
Read Moreਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸ ਚਰਨ ਸਿੰਘ ਬਾਹਲਾ ਨੁੂੰ ਸਦਮਾ,ਪਤਨੀ ਦਾ ਦਿਹਾਂਤ..
ਗੜ੍ਹਦੀਵਾਲਾ 4 ਅਕਤੂਬਰ (ਚੌਧਰੀ) : ਸ਼ੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸ ਚਰਨ ਸਿੰਘ ਬਾਹਲਾ ਨੁੂੰ ਉਸ ਸਮੇਂ ਗਹਿਰਾ ਸਦਮਾ ਲਗਾ ਜਦੋਂ ਉਹਨਾਂ ਦੀ ਧਰਮ ਪਤਨੀ ਗੁਰਮੀਤ ਕੋਰ 74 ਸਾਲ ਦਾ ਹਾਰਟ ਅਟੈਕ ਨਾਲ ਦਿਹਾਂਤ ਹੋ ਗਿਆ। ਉਹਨਾਂ ਦਾ ਸਸਕਾਰ ਪਿੰਡ ਬਾਹਲੇ ਵਿਖੇ ਕੀਤਾ ਗਿਆ।
Read Moreਖੇਤਾਂ ਚੋਂ ਆ ਰਹੇ ਨੌਜਵਾਨ ਦਾ ਤੇਜ ਹਥਿਆਰ ਨਾਲ ਗੁੱਟ ਬਾਂਹ ਤੋਂ ਅਲੱਗ ਕਰਕੇ ਪਿੰਡ ਦੇ ਹੀ ਤਿੰਨ ਨੌਜਵਾਨ ਹੋਏ ਫਰਾਰ,ਇਲਾਜ ਦੌਰਾਨ ਮੌਤ
ਗੜ੍ਹਦੀਵਾਲਾ 4 ਅਕਤੂਬਰ (ਚੌਧਰੀ) : ਗੜ੍ਹਦੀਵਾਲਾ ਦੇ ਪਿੰਡ ਜਮਸ਼ੇਰ ਚਠਿਆਲ ਵਿਚ ਬੀਤੇ ਦਿਨ 2 ਅਕਤੂਬਰ ਰਾਤ 9 ਵਜੇ ਦੇ ਕਰੀਬ ਲੜਾਈ ਝਗੜੇ ਦੇ ਦੌਰਾਨ ਇਕ ਨੌਜਵਾਨ ਦਾ ਗੁੱਟ ਬਾਂਹ ਤੋਂ ਅੱਲਗ ਕਰਨ ਅਤੇ ਇਲਾਜ ਦੌਰਾਨ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸੰਬੰਧ ਵਿੱਚ ਥਾਣਾ ਗੜ੍ਹਦੀਵਾਲਾ ਦੇ ਅਡੀਸ਼ਨਲ ਐਸ ਐਚ ਓ ਪਰਮਿੰਦਰ ਸਿੰਘ ਅਤੇ ਏ ਐਸ ਆਈ ਅਨਿਲ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਦਲਜੀਤ ਸਿੰਘ ‘ਕਾਕਾ’ ਉਮਰ ਕਰੀਬ 29 ਸਾਲ ਪੁੱਤਰ ਰਾਮ ਪਾਲ ਆਪਣੇ ਕੁਝ ਦੋਸਤਾਂ ਨਾਲ 2 ਅਕਤੂਬਰ ਨੂੰ ਰਾਤ 9 ਵਜੇ ਦੇ ਕਰੀਬ ਖੇਤਾਂ ਵਿਚੋਂ ਵਾਪਿਸ ਆਪਣੇ ਘਰ ਆ ਰਿਹਾ ਸੀ ਕਿ ਪਿੰਡ ਦੇ ਹੀ ਕੁੱਝ ਨੌਜਵਾਨਾਂ ਨਾਲ ਝਗੜਾ ਹੋ ਗਿਆ।
Read Moreਪੰਜਾਬ ਪੁਲਿਸ ਨੇ ਕਨੇਡਾ ਤੇ ਜਰਮਨੀ ਤੋਂ ਚਲਾਏ ਜਾ ਰਹੇ ਖਾਲਿਸਤਾਨ ਜ਼ਿੰਦਾਬਾਦ ਫੋਰਸ ਦੇ ਅੱਤਵਾਦੀ ਮੋਡਿਊਲ ਦਾ ਕੀਤਾ ਪਰਦਾਫਾਸ਼
ਚੰਡੀਗੜ੍ਹ 4 ਅਕਤੂਬਰ( CDT) : ਪੰਜਾਬ ਪੁਲਿਸ ਨੂੰ ਐਤਵਾਰ ਨੂੰ ਮਿਲੀ ਇਕ ਵੱਡੀ ਸਫ਼ਲਤਾ ਤਹਿਤ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਨੂਰਪੁਰ ਜੱਟਾਂ ਦੇ ਦੋ ਵਿਅਕਤੀਆਂ ਮੱਖਣ ਸਿੰਘ ਗਿੱਲ ਉਰਫ਼ ਅਮਲੀ ਅਤੇ ਦਵਿੰਦਰ ਸਿੰਘ ਉਰਫ਼ ਹੈਪੀ ਨੂੰ ਗ੍ਰਿਫ਼ਤਾਰ ਕਰਕੇ ਖਾਲਿਸਤਾਨ ਜ਼ਿੰਦਾਬਾਦ ਫੋਰਸ (ਕੇਜੇਡਐਫ) ਦੇ ਅੱਤਵਾਦੀ ਮੌਡਿਊਲ ਦਾ ਪਰਦਾਫਾਸ਼ ਕੀਤਾ ਗਿਆ। ਪੁਲਿਸ ਨੇ ਉਂਨਾਂ ਕੋਲੋਂ 2 ਅਤਿ-ਆਧੁਨਿਕ ਹਥਿਆਰ ਅਤੇ ਅਸਲਾ ਬਰਾਮਦ ਕੀਤਾ ਜਿਸ ਵਿੱਚ ਇੱਕ ਐਮਪੀ5 ਸਬ-ਮਸ਼ੀਨ ਗੰਨ ਸਮੇਤ ਦੋ ਮੈਗਜ਼ੀਨ ਤੇ 30 ਜ਼ਿੰਦਾ ਕਾਰਤੂਸ ਅਤੇ ਇੱਕ 9 ਐਮਐਮ ਪਿਸਤੌਲ ਸਮੇਤ ਦੋ ਮੈਗਜ਼ੀਨ ਤੇ 30 ਜ਼ਿੰਦਾ ਕਾਰਤੂਸਾਂ ਤੋਂ ਇਲਾਵਾ ਇੱਕ ਚਿੱਟੇ ਰੰਗ ਦੀ ਈਟੀਓਸ ਕਾਰ (ਪੀਬੀ-11-ਬੀਕਯੂ 9994), 4 ਮੋਬਾਈਲ ਫੋਨ ਅਤੇ ਇਕ ਇੰਟਰਨੈਟ ਡੌਂਗਲ ਸ਼ਾਮਲ ਹਨ।
Read Moreਗ੍ਰਾਮ ਸਭਾ ਭੋਲੇਕੇ ਵਲੋ ਕਿਸਾਨ ਵਿਰੋਧੀ ਕਾਨੂੰਨਾਂ ਨੂੰ ਨਾਮੰਨਜ਼ੂਰ ਅਤੇ ਰੱਦ ਕਰਕੇ ਕੀਤਾ ਬਾਈਕਾਟ
ਗੁਰਦਾਸਪੁਰ 3 ਅਕਤੂਬਰ ( ਅਸ਼ਵਨੀ ) : ਪਿੰਡ ਭੋਲੇਕੇ ਦੇ ਜਰਨਲ ਹਾਊਸ,ਗ੍ਰਾਮ ਸਭਾ ਅੱਜ ਸਰਕਾਰੀ ਹਾਈ ਸਕੂਲ ਭੋਲੇਕੇ ਵਿਖੇ ਹੋਈ।ਜਿਸ ਵਿੱਚ ਕੇਂਦਰ ਸਰਕਾਰ ਵੱਲੋਂ ਖੇਤੀ ਬਾੜੀ ਸਬੰਧੀ ਪਾਸ ਕੀਤੇ ਤਿੰਨ ਕਾਨੂੰਨਾਂ;”ਫਾਰਮਰ ਟਰੇਡ ਐਂਡ ਕਮਰਸ(ਪਰੋਮੋਸ਼ਨ ਐਂਡ ਫੈਸਿਲੀਟੇਸ਼ਨ ) ਐਕਟ 2020″, “ਦੀ ਫਾਰਮਰਜ਼ (ਐਂਮਪਾਰਮੈਂਟ ਐਂਡ ਪਰੋਟੈਕਸ਼ਨ) ਐਗਰੀਮੈਂਠ ਓਨ ਪਰਾਈਸ ਅਸ਼ੋਰੈਂਸ ਐਂਡ ਫਾਰਮ ਸਰਵਿਸਜ਼ ਐਕਟ”, ਅਤੇ “ਇਸੈਂਨਸੀਅਲ ਕਮੋਡਿਠਿਟੀਜ਼ (ਅਮੈਂਡਮੈਂਟ) ਐਕਟ 2020” ਨੂੰ ਵਿਚਾਰਿਆ ਗਿਆ।
Read Moreਇਪਟਾ ਗੁਰਦਾਸਪੁਰ ਵਲੋਂ ਸਿਰਮੌਰ ਲੇਖਕ ਤੇ ਅਦਾਕਾਰ ਰਜਿੰਦਰ ਭੋਗਲ ਦੇ ਜਨਮ ਦਿਨ ਤੇ ਉਨ੍ਹਾਂ ਨੂੰ ਕੀਤਾ ਯਾਦ
ਗੁਰਦਾਸਪੁਰ 3 ਅਕਤੂਬਰ ( ਅਸ਼ਵਨੀ ) : ਇੰਡੀਅਨ ਪੀਪਲਜ਼ ਥਿਏਟਰ ਐਸੋਸੀਏਸ਼ਨ (ਇਪਟਾ) ਗੁਰਦਾਸਪੁਰ ਵੱਲੋਂ ਅੱਜ ਉਨ੍ਹਾਂ ਦੇ ਜਨਮ ਦਿਹਾੜੇ ਤੇ ਜ਼ੂਮ ਐਪ ਰਾਹੀਂ ਆਨ ਲਾਈਨ ਮੀਟਿੰਗ ਕਰਕੇ ਯਾਦ ਕੀਤਾ ਗਿਆ। ਜਿਸ ਵਿੱਚ ਇਪਟਾ ਪੰਜਾਬ ਤੇ ਗੁਰਦਾਸਪੁਰ ਸਰਪ੍ਰਸਤ ਅਮਰਜੀਤ ਸਿੰਘ ਗੁਰਦਾਸਪੁਰੀ, ਪ੍ਰਧਾਨ ਗੁਰਮੀਤ ਸਿੰਘ ਪਾਹੜਾ, ਜਨਰਲ ਸਕੱਤਰ ਗੁਰਮੀਤ ਸਿੰਘ ਬਾਜਵਾ, ਵਿੱਤ ਸਕੱਤਰ ਬੂਟਾ ਰਾਮ ਆਜ਼ਾਦ,ਰਜਿੰਦਰ ਭੋਗਲ ਜੀ ਦੀ ਧਰਮ ਪਤਨੀ ਬੀਬੀ ਅਮਰਜੀਤ ਕੌਰ ਭੋਗਲ, ਉਨ੍ਹਾਂ ਦੀ ਬੇਟੀ ਡਾ.ਅਮਨ ਭੋਗਲ ਇਪਟਾ ਪੰਜਾਬ ਦੇ ਵਿੱਤ ਸਕੱਤਰ ਖਰੜ ਤੋਂ,ਬੀਬੀ ਹਰਮੀਤ ਕੌਰ,ਦਿਲਪ੍ਰੀਤ ਧਨੀ ਭੋਗਲ ਜੀ ਦੇ ਦੋਹਤੇ, ਨਵਰਾਜ ਸਿੰਘ ਸੰਧੂ ਪ੍ਰੈਸ ਸਕੱਤਰ ਇਪਟਾ ਗੁਰਦਾਸਪੁਰ ਹਾਜ਼ਰ ਹੋਏ।
Read Moreਵਰਿੰਦਰ ਸਿੰਘ ਸੈਣੀ ਦੀ ਮੌਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ
ਗੁਰਦਾਸਪੁਰ 3 ਅਕਤੂਬਰ ( ਅਸ਼ਵਨੀ ) : ਇਪਟਾ ਗੁਰਦਾਸਪੁਰ ਦੇ ਮੁਢਲੇ ਮੈਂਬਰ ਤੇ ਅਡਵਾਈਜ਼ਰ,ਨਟਾਲੀ ਰੰਗਮੰਚ ਗੁਰਦਾਸਪੁਰ ਦੇ ਸੀਨੀਅਰ ਮੀਤ ਪ੍ਰਧਾਨ, ਸਾਹਿਤ ਸਭਾ ਗੁਰਦਾਸਪੁਰ ਦੇ ਸਲਾਹਕਾਰ, ਜ਼ਿਲ੍ਹਾ ਕੋਆਰਡੀਨੇਟਰ ਚਾਈਲਡ ਹੈਲਪ ਲਾਈਨ ਨੰਬਰ 1098 ਗੁਰਦਾਸਪੁਰ, ਤੇ ਸੇਵਾ ਮੁਕਤ ਸੀਨੀਅਰ ਲੈਕਚਰਾਰ ਵਰਿੰਦਰ ਸਿੰਘ ਸੈਣੀ ਦੀ ਬੇ ਵਕਤੀ ਮੌਤ ਵੱਖ ਵੱਖ ਸੰਸਥਾਵਾਂ ਦੇ ਆਹੁਦੇਦਾਰਾਂ ਜਿਨ੍ਹਾਂ ਵਿੱਚ ਗੁਰਮੀਤ ਸਿੰਘ ਪਾਹੜਾ, ਜੇ ਪੀ ਸਿੰਘ ਖਰਲਾਂਵਾਲਾ, ਰੰਜਨ ਵਫ਼ਾ, ਰਛਪਾਲ ਸਿੰਘ ਘੁੰਮਣ, ਅਮਰੀਕ ਸਿੰਘ ਮਾਨ, ਜੋਧ ਸਿੰਘ, ਗੁਰਮੀਤ ਸਿੰਘ ਬਾਜਵਾ, ਬੂਟਾ ਰਾਮ ਆਜ਼ਾਦ, ਤਰਲੋਚਨ ਸਿੰਘ ਲੱਖੋਵਾਲ, ਅਸ਼ਵਨੀ ਕੁਮਾਰ ਸ਼ਰਮਾ, ਹਰਭਜਨ ਸਿੰਘ ਮਾਂਗਟ, ਸਨਕ ਰਾਜ ਰਠੌਰ, ਅਮਰਪਾਲ ਸਿੰਘ ਟਾਂਡਾ ਤੇ ਪ੍ਰਸ਼ੋਤਮ ਲਾਲ, ਸੁਖਵਿੰਦਰ ਸਿੰਘ ਸੈਣੀ, ਤੇ ਨਰਿੰਦਰ ਸਿੰਘ ਕਾਹਲੋਂ ਨੇ ਗਹਿਰੇ ਦੁਖ ਦਾ ਪ੍ਰਗਟਾਵਾ ਕੀਤਾ ਹੈ।
Read Moreਬਾਬਾ ਗੁਰਦਿੱਤ ਸਿੰਘ ਪਾਰਕ ਵਿੱਚ ਬੂਟੇ ਲਗਾਏ : ਸੁਭਾਸ਼ ਮੱਟੂ
ਗੜਸ਼ੰਕਰ 3ਅਕਤੂਬਰ (ਅਸ਼ਵਨੀ ਸ਼ਰਮਾ) : ਮਹਾਨ ਦੇਸ਼ ਭਗਤ ਬਾਬਾ ਗੁਰਦਿੱਤ ਸਿੰਘ ਜਿਨ੍ਹਾਂ ਨੇ ਦੇਸ਼ ਦੀ ਅਜਾਦੀ ਲਈ ਜੇਲਾਂ ਕੱਟੀਆਂ।1946 ਵਿੱਚ ਜੇਲ ਸੁਪਰਟੈਡੈਂਟ ਲਹੌਰ ਜੋ ਜੇਲ ਵਿੱਚ ਦੇਸ਼ ਭਗਤਾਂ ਨੂੰ ਤੰਗ ਪ੍ਰੇਸ਼ਾਨ ਕਰਦਾ ਸੀ,ਦਾ ਫਸਤਾ ਵੱਢਣ ਲਈ ਲਾਹੌਰ ਜਾਣ ਲਈ ਸ਼ਾਮ ਚੁਰਾਸੀ ਰੇਲਵੇ ਸਟੇਸ਼ਨ ਖੜੇ ਸੀ
Read Moreਬਲਾਕ ਪੱਧਰੀ ਆਨਲਾਈਨ ਪੋਸਟਰ ਮੇਕਿੰਗ ਵਿੱਚ ਪ੍ਰੀਆ ਅਤੇ ਸ਼ਬਦ ਗਾਇਨ ਮੁਕਾਬਲੇ ‘ਚ ਹਰਮਨਪ੍ਰੀਤ ਕੌਰ ਰਹੀਆਂ ਦੂਜੇ ਸਥਾਨ ਤੇ
ਗੜ੍ਹਦੀਵਾਲਾ 3 ਅਕਤੂਬਰ (ਚੌਧਰੀ) : ਪੰਜਾਬ ਦੇ ਸਕੂਲ ਸਿੱਖਿਆ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਜੀ ਦੇ ਦਿਸਾ ਨਿਰਦੇਸ਼ਾ ਤੇ ਜਿਲ੍ਹਾ ਸਿੱਖਿਆ ਅਫਸਰ ਸੰਜੀਵ ਗੌਤਮ,ਉਪ ਜਿਲ੍ਹਾ ਸਿੱਖਿਆ ਅਫਸਰ ਸੁਖਵਿੰਦਰ ਸਿੰਘ ਅਤੇ ਉਪ ਜਿਲ੍ਹਾ ਸਿੱਖਿਆ ਅਫਸਰ ਰਾਕੇਸ਼ ਕੁਮਾਰ ਦੀ ਦੇਖਰੇਖ ਹੇਠ ਸ੍ਰੀ ਗੁਰੂ ਤੇਗਬਹਾਦਰ ਸਾਹਿਬ ਜੀ 400 ਸਾਲਾਂ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਜੋ ਆਨਲਾਈਨ ਪੋਸਟਰ ਮੇਕਿੰਗ ਅਤੇ ਸਬਦ ਗਾਣ ਮੁਕਾਬਲੇ ਕਰਵਾਏ ਜਾ ਰਹੇ ਹਨ।
Read More