ਚੰਡੀਗੜ, 3 ਅਕਤੂਬਰ (CDT) : ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਪੰਜਾਬ ਅਚੀਵਮੈਂਟ ਸਰਵੇ (ਪੀ.ਏ.ਐਸ.) ਦੇ ਪਹਿਲੇ ਪੜਾਅ ਦਾ ਕੰਮ ਸਫਲਤਾ ਪੂਰਨ ਮੁਕੰਮਲ ਕਰ ਲਿਆ ਹੈ। ਇਹ ਆਨ ਲਾਈਨ ਸਰਵੇ ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਦੇ ਵਿਦਿਆਰਥੀਆਂ ਦੇ ਸਿੱਖਣ ਦੇ ਨਤੀਜਿਆਂ ਦਾ ਮੁਲਾਂਕਣ ਕਰਵਾਉਣ ਲਈ ਆਯੋਜਿਤ ਕਰਵਾਇਆ ਗਿਆ ਹੈ। ਇਹ ਸਰਵੇ ਤਿੰਨ ਪੜਾਵਾਂ ਵਿੱਚ ਆਯੋਜਿਤ ਕਰਵਾਇਆ ਜਾਣਾ ਹੈ।
Read MoreCategory: PUNJABI
ਪਰਾਲੀ ਦੇ ਨਾੜ ਨੂੰ ਖੇਤਾਂ ਵਿਚ ਵਾਹ ਕੇ ਅਗਲੀ ਫਸਲ ਬੀਜਦਾ ਹੈ ਅਗਾਂਹਵਧੂ ਕਿਸਾਨ ਬਲਜਿੰਦਰ ਸਿੰਘ
ਗੁਰਦਾਸਪੁਰ,2 ਅਕਤੂਬਰ (ਅਸ਼ਵਨੀ) : ਪੰਜਾਬ ਸਰਕਾਰ ਵਲੋਂ ਪਰਾਲੀ ਨੂੰ ਖੇਤਾਂ ਵਿਚ ਵਹਾ ਕੇ ਅਗਲੀ ਫਸਲ ਬੀਜਣ ਤਹਿਤ ਕੀਤੇ ਜਾ ਰਹੇ ਸਫਲ ਉਪਰਾਲਿਆਂ ਤਹਿਤ ਕਿਸਾਨਾਂ ਵਲੋਂ ਖੇਤੀਬਾੜੀ ਵਿਭਾਗਦੀਆਂ ਨਵੀਆਂ ਤਕਨੀਕਾਂ ਨਾਲ ਖੇਤੀ ਕੀਤੀ ਜਾ ਰਹੀ ਹੈ ਅਤੇ ਵਾਤਾਵਰਣ ਨੂੰ ਪ੍ਰਦੂਸ਼ਿਤ ਮੁਕਤ ਕਰਨ ਵਿਚ ਅਹਿਮ ਯੋਗਦਾਨ ਪਾਇਆ ਜਾ ਰਿਹਾ ਹੈ।
Read Moreਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੀ ਬਿਜਾਏ ਜ਼ਮੀਨ ਵਿੱਚ ਵਾਹੋ ਜਾਂ ਚਾਰੇ ਦੇ ਤੌਰ ਤੇ ਵਰਤੋਂ ਲਈ ਇਕੱਠੀ ਕਰੋ : ਡਾ.ਅਮਰੀਕ ਸਿੰਘ
ਪਠਾਨਕੋਟ 2 ਅਕਤੂਬਰ(ਰਜਿੰਦਰ ਸਿੰਘ ਰਾਜਨ ਬਿਊਰੋ ਚੀਫ) : ਡਿਪਟੀ ਕਮਿਸ਼ਨਰ ਸੰਯਮ ਅਗਰਵਾਲ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾ.ਹਰਤਰਨਪਾਲ ਸਿੰਘ ਸੈਣੀ ਮੁੱਖ ਖੇਤੀਬਾੜੀ ਅਫਸਰ ਦੀ ਅਗਵਾਈ ਹੇਠ ਚਲਾਈ ਜਾ ਰਹੀ ਮੁਹਿੰਮ ਤਹਿਤ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਬਲਾਕ ਪਠਾਨਕੋਟ ਦੇ ਪਿੰਡ ਪਰਮਾਨੰਦ ਵਿਖੇ ਝੋਨੇ ਦੀ ਪਰਾਲੀ ਨੂੰ ਅੱਗ ਲਗਾ ਕੇ ਸਾੜਣ ਨਾਲ ਹੋਣ ਵਾਲੇ ਬੁਰੇ ਪ੍ਰਭਾਵਾਂ ਬਾਰੇ ਜਾਗਰੁਕ ਕਰਨ ਲਈ ਕਿਸਾਨ ਜਾਗਰੁਕਤਾ ਕੈਂਪ ਲਗਾਇਆ ਗਿਆ ।
Read Moreਸਮਾਜ ਸੇਵਕ ਕਿਸਾਨ ਸਤਵਿੰਦਰ ਸਿੰਘ ਦੂਜੇ ਕਿਸਾਨਾਂ ਲਈ ਬਣੇ ਪ੍ਰੇਰਨਾ ਸਰੋਤ
ਪਠਾਨਕੋਟ 2 ਅਕਤੂਬਰ (ਰਜਿੰਦਰ ਸਿੰਘ ਰਾਜਨ ਬਿਊਰੋ ਚੀਫ) : ਸਾਲ 2019 ਦੋਰਾਨ ਜਿਲਾ ਪ੍ਰਸਾਸਨ ਵੱਲੋਂ ਪਿੰਡ ਨੌਸ਼ਿਹਰਾ ਨਲਬੰਦਾ ਦੇ ਕਿਸਾਨ ਸਤਵਿੰਦਰ ਨੂੰ ਖੇਤਾਂ ਵਿੱਚ ਰਹਿੰਦ ਖੁਹੰਦ ਨੂੰ ਅੱਗ ਨਾ ਲਗਾਉਂਣ ਕਾਰਨ ਵਿਸ਼ੇਸ ਸਨਮਾਨ ਦੇ ਕੇ ਸਨਮਾਨਤ ਕੀਤਾ ਗਿਆ ਸੀ।ਕਿਸਾਨ ਸਤਵਿੰਦਰ ਸਿੰਘ ਲੰਬੇ ਸਮੇਂ ਤੋਂ ਫਸਲਾਂ ਦੀ ਤੁਹਿੰਦ ਖੂੰਹਦ ਜਲਾਏ ਬਗੈਰ ਕਣਕ ,ਝੋਨਾ ਅਤੇ ਮੱਕੀ ਦੀ ਕਾਸ਼ਤ ਕਰ ਰਿਹਾ ਹੈ।
Read Moreਮੁੱਖ ਮੰਤਰੀ ਪੰਜਾਬ ਵੱਲੋਂ ਮਿਸ਼ਨ ਤੰਦਰੁਸਤ ਪੰਜਾਬ ਅਧੀਨ ਮਾਡਲ ਖੇਡ ਮੈਦਾਨਾਂ ਦੇ ਨਿਰਮਾਣ ਕਾਰਜਾਂ ਦੀ ਸ਼ੁਰੂਆਤ
ਪਠਾਨਕੋਟ,2 ਅਕਤੂਬਰ (ਰਜਿੰਦਰ ਸਿੰਘ ਰਾਜਨ ਬਿਊਰੋ ਚੀਫ) : ਮਿਸਨ ਤੰਦਰੁਸਤ ਪੰਜਾਬ ਅਧੀਨ ਜਿਲੇ ਵਿੱਚ ਖੇਡ ਇਨਫਰਾਸਟਰਕਚ ਨੂੰ ਹੁਲਾਰਾ ਦਿੰਦਿਆਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਵੱਲੋਂ ਗਾਂਧੀ ਜਯੰਤੀ ਮੌਕੇ ਤੇ ਪਿੰਡਾਂ ਵਿੱਚ ਬਣਾਏ ਜਾਣ ਵਾਲੇ ਖੇਡ ਮੈਦਾਨਾਂ ਦੇ ਨਿਰਮਾਣ ਕਾਰਜਾਂ ਦੀ ਸ਼ੁਰੂਆਤ ਕਰਵਾਈ।
Read Moreਵਿਧਾਇਕ ਪਾਹੜਾ ਨੇ 35 ਲੱਖ ਰੁਪਏ ਦੀ ਲਾਗਤ ਨਾਲ ਉਸਾਰੇ ਗਏ ਪਿੰਡ ਗੋਤ ਪੋਖਰ ਦੇ ਖੇਡ ਸਟੇਡੀਅਮ ਦਾ ਕੀਤਾ ਉਦਘਾਟਨ
ਗੁਰਦਾਸਪੁਰ,2 ਅਕਤੂਬਰ (ਅਸ਼ਵਨੀ) : ਕੈਪਟਨ ਅਮਰਿੰਦਰ ਸਿੰੰਘ ਮੁੱਖ ਮੰਤਰੀ ਪੰਜਾਬ ਵਲੋਂ ‘ਮਿਸ਼ਨ ਤੰਦਰੁਸਤ ਪੰਜਾਬ’ਤਹਿਤ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਜੀ ਦੇ ਜਨਮ ਦਿਵਸ ਮੌਕੇ 750 ਨਵੇਂ ਖੇਡ ਸਟੇਡੀਅਮ ਅਤੇ ਖੇਡ ਮੈਦਾਨ ਦੇ ਉਸਾਰੀ ਦੇ ਕੰਮਾਂ ਦੀ ਸ਼ੁਰੂਆਤ ਅਤੇ 150 ਉਸਾਰੇ ਗਏ ਖੇਡ ਸਟੇਡੀਅਮ ਦੇ ਆਨਲਾਈਨ ਉਦਘਾਟਨ ਕੀਤੇ ਗਏ।ਗੁਰਦਾਸਪੁਰ ਵਿਧਾਨ ਸਭਾ ਹਲਕੇ ਦੇ ਪਿੰਡ ਗੋਤ ਪੋਖਰ ਵਿਖੇ ਉਸਾਰੇ ਗਏ ਸਟੇਡੀਅਮ ਦਾ ਉਦਘਾਟਨ ਸ. ਬਰਿੰਦਰਮੀਤ ਸਿੰਘਪਾਹੜਾ ਹਲਕਾ ਵਿਧਾਇਕ ਗੁਰਦਾਸਪੁਰ ਵਲੋਂ ਕੀਤਾ ਗਿਆ।
Read More9 ਲੱਖ ਰੁਪਏ ਦੀ ਲਾਗਤ ਨਾਲ ਪਿੰਡ ਅਰਗੋਵਾਲ ਵਿਖੇ ਬਣੇਗਾ ਖੇਡ ਸਟੇਡੀਅਮ : ਗਿਲਜੀਆਂ
ਗੜਦੀਵਾਲਾ 2 ਅਕਤੂੂਬਰ (ਚੌਧਰੀ) : ਮਿਸਨ ਤੰਦਰੁਸਤ ਪੰਜਾਬ ਤਹਿਤ ਰਾਸਟਰ ਪਿਤਾ ਮਹਾਤਮਾ ਗਾਂਧੀ ਜੀ ਦੇ ਜਨਮ ਦਿਵਸ ਮੋਕੇ ਮਾਨਯੋਗ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਪੂਰੇ ਪੰਜਾਬ ਅੰਦਰ ਆਨ ਲਾਈਨ ਸਿਸਟਮ ਰਾਹੀ 750 ਪੇਂਡੂ ਖੇਡ ਸਟੇਡੀਅਮਾਂ ਦਾ ਉਦਘਾਟਨ ਕੀਤਾ ਗਿਆ।ਇਸ ਮੌਕੇ ਹਲਕਾ ਟਾਂਡਾ ਦੇ ਪਿੰਡ ਅਰਗੋਵਾਲ ਵਿਖੇ ਐਮ ਐਲ ਏ ਸੰਗਤ ਸਿੰਘ ਗਿਲਜੀਆ ਵਲੋਂ ਖੇਡ ਸਟੇਡੀਅਮ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਸਮੂਹ ਇਕੱਠ ਨੂੰ ਸੰਬੋਧਨ ਕਰਦਿਆਂ ਸ.ਗਿਲਜੀਆ ਨੇ ਕਿਹਾ ਕਿ ਇਸ ਸਟੇਡੀਅਮ ਤੇ 9 ਲੱਖ ਰੁਪਏ ਖਰਚਾ ਆਵੇਗਾ।ਇਹ ਸਾਰਾ ਖਰਚਾ ਮਨਰੇਗਾ ਸਕੀਮ ਅਧੀਨ ਖਰਚਿਆ ਜਾਵੇਗਾ। ਇਸ ਮੌਕੇ ਪਿੰਡ ਦੇ ਸਰਪੰਚ ਹਰਜਿੰਦਰ ਸਿੰਘ ਸਮੁਹ ਪੰਚਾਇਤ ਮੈਬਰ ,ਬੀ ਡੀ ਓ ਪ੍ਰਦੀਪ ਸਾਰਦਾ,ਐਸ ਐਚ ਓ ਬਲਬਿੰਦਰ ਪਾਲ,ਕੇਵਲ ਕ੍ਰਿਸਨ,ਮਨਜੀਤ ਸਿੰਘ ,ਮੋਹਿਤ ਕੁਮਾਰ ਏ ਪੀਓ ,ਰਕੇਸ ਕੁਮਾਰ ਜੇ ਈ ,ਹਰਦੀਪ ਸਿੰਘ ਜੀਆਰ ਐਸ ,ਆਦਿ ਹਾਜਰ ਸਨ।
Read Moreਮਹਾਤਮਾ ਗਾਂਧੀ ਜੀ ਦੇ ਦਰਸਾਏ ਗਏ ਮਾਰਗ ’ਤੇ ਚੱਲ ਕੇ ਕੀਤਾ ਜਾ ਸਕਦਾ ਹੈ ਇਕ ਆਦਰਸ਼ ਸਮਾਜ ਦਾ ਨਿਰਮਾਣ : ਅਰੋੜਾ
ਹੁਸ਼ਿਆਰਪੁਰ, 2 ਅਕਤੂਬਰ(ਚੌਧਰੀ) :ਉਦਯੋਗ ਤੇ ਵਣਜ ਮੰਤਰੀ ਪੰਜਾਬ ਸੁੰਦਰ ਸ਼ਾਮ ਅਰੋੜਾ ਨੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਜੀ ਦੇ 151ਵੇਂ ਜੈਅੰਤੀ ਮੌਕੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਉਨ੍ਹਾਂ ਕਿਹਾ ਕਿ ਅਹਿੰਸਾ ਅਤੇ ਸ਼ਾਂਤੀ ਦਾ ਸੰਦੇਸ਼ ਦਿੰਦੇ ਹੋਏ ਦੇਸ਼ ਦੀ ਆਜ਼ਾਦੀ ਲਈ ਅਹਿਮ ਯੋਗਦਾਨ ਦੇਣ ਵਾਲੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਨੇ ਸਮਾਜ ਨੂੰ ਹਮੇਸ਼ਾਂ ਪਿਆਰ ਅਤੇ ਆਪਸੀ ਭਾਈਚਾਰੇ ਦਾ ਪਾਠ ਪੜਾਇਆ ਹੈ ਅਤੇ ਉਨ੍ਹਾਂ ਦੇ ਇਸ ਫਲਸਫੇ ’ਤੇ ਚੱਲਦਿਆਂ ਅਸੀਂ ਇਕ ਆਦਰਸ਼ ਸਮਾਜ ਦਾ ਨਿਰਮਾਣ ਕਰ ਸਕਦੇ ਹਾਂ। ਇਸ ਦੌਰਾਨ ਸਾਬਕਾ ਪ੍ਰਧਾਨ ਲਾਲ ਬਹਾਦਰ ਸ਼ਾਸਤਰੀ ਨੂੰ ਵੀ ਯਾਦ ਕਰਦਿਆਂ ਉਨ੍ਹਾਂ ਨੂੰ ਵੀ ਸ਼ਰਧਾ ਦੇ ਫੁੱਲ ਭੇਟ ਕੀਤੇ।
Read More82 लाख रुपए की लागत से जहानखेलां में बनेगा खेल स्टेडियम : सुंदर शाम अरोड़ा
होशियारपुर, 02 अक्टूबर(चौधरी) : उद्योग एवं वाणिज्य मंत्री पंजाब सुंदर शाम अरोड़ा ने आज गांव जहानखेलां में 82 लाख रुपए की लागत से बनने वाले खेल स्टेडियम के निर्माण को शुरु करवाते हुए कहा कि गांव में खेल स्टेडियम व खेल मैदानों की स्थापना से ही नौजवान पीढ़ी खेल की ओर प्रेरित होगी व पंजाब को खेलों के क्षेत्र में दोबारा अग्रणी राज्य के तौर पर उभारेगी।
Read Moreਨੈਨਵਾ ਬੀਤ ਵਿਖੇ ਲਵ ਕੁਮਾਰ ਗੋਲਡੀ ਨੇ ਖੇਡ ਸਟੇਡੀਅਮ ਦਾ ਕੀਤਾ ਉਦਘਾਟਨ
ਗੜ੍ਹਸ਼ੰਕਰ (ਅਸ਼ਵਨੀ ਸ਼ਰਮਾ) : ਮਿਸ਼ਨ ਤੰਦਰੁਸ਼ਤ ਪੰਜਾਬ ਤਹਿਤ ਰਾਸ਼ਟਰ ਪਿਤਾ ਮਹਾਤਮਾ ਗਾਧੀ ਜੀ ਦੇ ਜਨਮ ਦਿਵਸ ਮੌਕੇ ਅੱਜ ਪੰਜਾਬ ਸਰਕਾਰ ਵਲੋ ਸੂਬੇ ਅੰਦਰ 750 ਦੇ ਕਰੀਬ ਖੇਡ ਸਟੇਡੀਅਮ ਉਸਾਰੇ ਜਾ ਰਹੇ ਹਨ ਜਿਸ ਤਹਿਤ ਅੱਜ ਬਲਾਕ ਗੜ੍ਹਸ਼ੰਕਰ ਦੇ ਪਿੰਡ ਨੈਨਵਾ ਬੀਤ ਵਿਖੇ ਇਸ ਖੇਡ ਸਟੇਡੀਅਮ ਦਾ ਈ ਉਦਘਾਟਨ ਕੈਪਟਨ ਅਮਰਿੰਦਰ ਸਿੰਘ ਵਲੋ ਕੀਤਾ ਗਿਆ ਅਤੇ ਨੀਹ ਪੱਧਰ ਤੋ ਰਸਮੀ ਪਰਦਾ ਲਵ ਕੁਮਾਰ ਗੋਲਡੀ ਹਲਕਾ ਇੰਚਾਰਜ ਅਤੇ ਸਾਬਕਾ ਵਿਧਾਇਕ ਨੇ ਚੁੱਕਿਆ। ਸਰਕਾਰੀ ਮਿਡਲ ਸਕੂਲ ਨੈਨਵਾ ਵਿਖੇ ਸਥਾਰਨ ਸਮਾਗਮ ਸਕੂਲ ਦੇ ਮੁੱਖ ਅਧਿਆਪਕ ਅਮਰੀਕ ਸਿੰਘ ਦਿਆਲ ਦੀ ਦੇਖ-ਰੇਖ ਕਰਵਾਇਆ ਗਿਆ।
Read Moreਅਧਿਆਪਕ ਹਿੱਤਾਂ ਲਈ ਪੰਜ ਸੰਘਰਸ਼ੀ ਅਧਿਆਪਕ ਜੱਥੇਬੰਦੀਆਂ ਨੇ ਇੱਕ ਹੋਣ ਦਾ ਕੀਤਾ ਐਲਾਨ
ਗੁਰਦਾਸਪੁਰ 2 ਅਕਤੂਬਰ ( ਅਸ਼ਵਨੀ ) : ਡੈਮੋਕਰੇਟਿਕ ਟੀਚਰਜ਼ ਫਰੰਟ ਦੇ ਜਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਵਡਾਲਾ ਬਾਂਗਰ ਨੇ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਸਰਕਾਰ ਵੱਲੋਂ ਸਿੱਖਿਆ, ਵਿਦਿਆਰਥੀ ਅਤੇ ਅਧਿਆਪਕ ਹਿੱਤਾਂ ਦੇ ਉੱਲਟ ਕੀਤੇ ਜਾ ਰਹੇ ਨਿੱਜੀਕਰਨ ਪੱਖੀ ਫੈਸਲਿਆਂ ਵਿਰੁੱਧ ਏਕੇ ਤੇ ਤਿੱਖੇ ਸੰਘਰਸ਼ਾਂ ਦੀ ਰੂਪ ਰੇਖਾ ਉਲੀਕਣ ਲਈ ਅਧਿਆਪਕ ਏਕਤਾ ਕਮੇਟੀ ਪੰਜਾਬ ਦੇ ਬੈਨਰ ਹੇਠ ‘ਅਧਿਆਪਕ ਏਕਤਾ ਕਨਵੈਨਸ਼ਨ’ ਕੀਤੀ ਗਈ ਹੈ।
Read Moreਬਾਬਾ ਦੀਪ ਸਿੰਘ ਸੇਵਾ ਦਲ ਨੇ ਉਠਾਇਆ ਲੋੜਵੰਦ ਵਿਅਕਤੀ ਦੀ ਸੇਵਾ ਸੰਭਾਲ ਦਾ ਜਿੰਮਾ
ਗੜ੍ਹਦੀਵਾਲਾ 2 ਅਕਤੂਬਰ (ਚੌਧਰੀ) : ਬਾਬਾ ਦੀਪ ਸਿੰਘ ਸੇਵਾ ਦਲ ਅਤੇ ਵੈਲਫੇਅਰ ਸੁਸਾਇਟੀ ਗੜ੍ਹਦੀਵਾਲਾ ਵਲੋਂ ਅੰਮ੍ਰਿਤਧਾਰੀ ਸਿੰਘ ਸਵਰਨ ਸਿੰਘ ਪੁੱਤਰ ਧਨੀ ਰਾਮ ਵਾਸੀ ਰਘਵਾਲ ਤੋਂ 8 ਸਤੰਬਰ ਨੂੰ ਇਲਾਜ ਲਈ ਗੁਰ ਆਸਰਾ ਸੇਵਾ ਘਰ ਬਾਹਗਾ ਲਿਆਂਦਾ ਗਿਆ ਸੀ। ਜਿਹੜਾ ਕਿ ਚੱਲਣ ਫਿਰਨ ਵਿਚ ਅਸਮਰੱਥ ਅਤੇ ਹਾਰਟ ਦਾ ਮਰੀਜ ਸੀ।
Read Moreਬਾਬਾ ਦੀਪ ਸਿੰਘ ਸੇਵਾ ਦਲ ਵਲੋਂ ਡੇਂਗੂ ਦੀ ਬਚਾਅ ਲਈ ਵੱਖ-ਵੱਖ ਪਿੰਡਾਂ ‘ਚ ਕਰਵਾਈ ਫੋਗਿੰਗ
ਗੜ੍ਹਦੀਵਾਲਾ 2 ਅਕਤੂਬਰ (ਚੌਧਰੀ) : ਅੱਜ ਬਾਬਾ ਦੀਪ ਸਿੰਘ ਸੇਵਾ ਦਲ ਅਤੇ ਵੈਲਫੇਅਰ ਸੁਸਾਇਟੀ ਗੜ੍ਹਦੀਵਾਲਾ ਵਲੋਂ ਆਪਣੀਆਂ ਸਮਾਜਿਕ ਭਲਾਈ ਮੁਹਿੰਮਾਂ ਦੇ ਤਹਿਤ ਵੱਖ-ਵੱਖ ਪਿੰਡਾਂ ਵਿੱਚ ਡੇਂਗੂ ਤੋਂ ਬਚਾਅ ਲਈ ਫੋਗਿੰਗ ਸਪਰੇਅ ਕੀਤੀ ਗਈ।ਇਸ ਮੌਕੇ ਸੋਸਾਇਟੀ ਪ੍ਰਧਾਨ ਮਨਜੋਤ ਸਿੰਘ ਤਲਵੰਡੀ ਨੇ ਦੱਸਿਆ ਕਿ ਜਿਸਦੇ ਚਲਦੇ ਹੁਣ ਤੱਕ ਪਿੰਡ ਬਾਹਗਾ,ਤਲਵੰਡੀ ਜੱਟਾਂ, ਦਾਰਾਪੁਰ,ਧਰਮਕੋਟ,ਝੰਭੋਵਾਲ ਪਿੰਡਾਂ ਵਿਚ ਫੋਗਿੰਗ ਸਪਰੇਅ ਕੀਤੀ ਜਾ ਚੁੱਕੀ ਹੈ
Read Moreਕਰੋਨਾ ਟੈਸਟ ਨੂੰ ਲੈ ਕੇ ਲੋਕ ਹੋ ਰਹੇ ਹਨ ਜਾਗਰੁਕ ਹੁਣ ਤੱਕ ਜਿਲੇ ਵਿੱਚ ਕਰੀਬ 43 ਹਜਾਰ ਲੋਕਾਂ ਨੇ ਕਰਵਾਇਆ ਕਰੋਨਾ ਟੈਸਟ
ਪਠਾਨਕੋਟ,1 ਅਕਤੂਬਰ (ਰਜਿੰਦਰ ਸਿੰਘ ਰਾਜਨ ਬਿਊਰੋ ਚੀਫ) : ਜਿਲਾ ਪਠਾਨਕੋਟ ਵਿੱਚ ਕਰੋਨਾ ਨੂੰ ਲੈ ਕੇ ਲੋਕਾਂ ਵਿੱਚ ਜਾਗਰੁਕਤਾ ਆ ਰਹੀ ਹੈ ਅਤੇ ਲੋਕ ਆਪ ਕਰੋਨਾ ਟੈਸਟ ਕਰਵਾਉਂਣ ਲਈ ਅੱਗੇ ਆ ਰਹੇ ਹਨ ਇਸ ਦੇ ਲਈ ਜਿਲਾ ਪ੍ਰਸਾਸਨ ਦਾ ਬਹੁਤ ਧੰਨਵਾਦੀ ਹੈ, ਇਸ ਤੋਂ ਇਲਾਵਾ ਉਨਾਂ ਪੰਚਾਇਤਾਂ ਦਾ ਬਹੁਤ ਬਹੁਤ ਧੰਨਵਾਦ ਹੈ ਜਿਨਾਂ ਵੱਲੋਂ ਪੰਚਾਇਤਾਂ ਅੰਦਰ ਮਤੇ ਪਾ ਕੇ ਕਰੋਨਾ ਟੈਸਟ ਕਰਵਾਉਂਣ ਦਾ ਭਰੋਸਾ ਦਿੱਤਾ ਹੈ। ਇਹ ਪ੍ਰਗਟਾਵਾ ਸ੍ਰੀ ਸੰਯਮ ਅਗਰਵਾਲ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕੀਤਾ।
Read Moreਡਾ.ਵਰਿੰਦਰਪਾਲ ਜਗਤ ਨੇ ਸਿਵਲ ਸਰਜਨ ਗੁਰਦਾਸਪੁਰ ਦਾ ਅਹੁਦਾ ਸੰਭਾਲਿਆ
ਗੁਰਦਾਸਪੁਰ,1 ਅਕਤੂਬਰ (ਅਸ਼ਵਨੀ): ਸਿਵਲ ਸਰਜਨ ਗੁਰਦਾਸਪੁਰ ਡਾ.ਵਰਿੰਦਰਪਾਲ ਜਗਤ ਨੇ ਜਿਲਾ ਗੁਰਦਾਸਪੁਰ ਵਿਖੇ ਸਿਵਲ ਸਰਜਨ ਵਜੋਂ ਅਹੁਦਾ ਸੰਭਾਲ ਲਿਆ ਹੈ।ਜਿਲਾ ਪ੍ਰੋਗਰਾਮ ਅਫਸਰ ,ਪੈਰਾਮੈਡੀਕਲ ਸਟਾਫ ਅਤੇ ਐਨ.ਐਚ.ਐਮ ਅਧਿਕਾਰੀਆਂ/ਕਰਮਚਾਰੀਆਂ ਵਲੋਂ ਬੁੱਕੇ ਦੇ ਕੇ ਸਵਾਗਤ ਕੀਤਾ ਗਿਆ।
Read Moreਸਥਾਨਕ ਰੇਲਵੇ ਸਟੇਸ਼ਨ ਰੇਲਵੇ ਲਾਈਨ ਉਪਰ ਕਿਸਾਨਾਂ ਵੱਲੋਂ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ
ਗੁਰਦਾਸਪੁਰ 1 ਅਕਤੂਬਰ ( ਅਸ਼ਵਨੀ ) : ਮੋਦੀ ਸਰਕਾਰ ਵਲੋਂ ਖੇਤੀ/ਕਿਸਾਨੀ ਦੇ ਨਾਂ ‘ਤੇ ਪਾਸ ਕੀਤੇ ਗਏ ਲੋਕ-ਮਾਰੂ ਦੇਸ਼ ਵਿਰੋਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਪੰਜਾਬ ਦੀਆਂ ਸਮੂਹ ਕਿਸਾਨ ਜਥੇਬੰਦੀਆਂ ਦੇ ਸਾਂਝੇ ਮੰਚ ਵਲੋਂ ਪਹਿਲੀ ਅਕਤੂਬਰ ਤੋਂ ਪੰਜਾਬ ਭਰ ਵਿਚ ਦਿੱਤੇ ਰੇਲ ਰੋਕੋ ਅੰਦੋਲਨ ਦੇ ਸੱਦੇ ਦੇ ਤਹਿਤ ਅੱਜ ਭਾਰਤੀ ਕਿਸਾਨ ਯੂਨੀਅਨ(ਲੱਖੋਵਾਲ)ਦੇ ਸੀਨੀਅਰ ਆਗੂ ਸ.ਕਰਨੈਲ ਸਿੰਘ ਪੰਛੀ, ਜਮਹੂਰੀ ਕਿਸਾਨ ਸਭਾ ਦੇ ਮੱਖਣ ਸਿੰਘ ਕੁਹਾੜ, ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਆਗੂ ਚੰਨਣ ਸਿੰਘ ਦੋਰਾਂਗਲਾ, ਭਾਰਤੀ ਕਿਸਾਨ ਯੂਨੀਅਨ (ਮਾਨ) ਦੇ ਮੁੱਖ ਜ਼ਿਲ੍ਹਾ ਆਗੂ ਗੁਰਦੀਪ ਸਿੰਘ ਮੁਸਤਫ਼ਾਬਾਦ ਜੱਟਾਂ, ਲੋਕ ਭਲਾਈ ਇਨਸਾਫ਼ ਵੈਲਫ਼ੇਅਰ ਸੋਸਾਇਟੀ ਦੇ ਜਸਵੰਤ ਸਿੰਘ ਕੋਠੀ,ਪਠਾਨਕੋਟ, ਭਾਰਤੀ ਕਿਸਾਨ ਯੂਨੀਅਨ(ਰਾਜੇਵਾਲ) ਦੇ ਜ਼ਿਲ੍ਹਾ ਆਗੂ ਸ. ਅਜੈਬ ਸਿੰਘ, ਕੁਲ ਹਿੰਦ ਕਿਸਾਨ ਸਭਾ ਪੰਜਾਬ ਦੇ ਸੂਬਾਈ ਆਗੂ ਬਲਬੀਰ ਸਿੰਘ ਕੱਤੋਵਾਲ, ਮਾਝਾ ਕਿਸਾਨ ਸੰਘਰਸ਼ ਕਮੇਟੀ ਦੇ ਸ. ਕਸ਼ਮੀਰ ਸਿੰਘ ਤੁਗਲਵਾਲ, ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਨਰਿੰਦਰ ਸਿੰਘ ਕੋਟਲਾ ਬਾਮਾ, ਕਿਸਾਨ ਤੇ ਜਵਾਨ ਭਲਾਈ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਸ.ਪਰਮਪਾਲ ਸਿੰਘ ਮੇਤਲਾ, ਕੁੱਲ ਹਿੰਦ ਕਿਸਾਨ ਸਭਾ (ਪੁੰਨਾਂਵਾਲ) ਦੇ ਕਾ. ਲਖਵਿੰਦਰ ਸਿੰਘ ਮਰੜ੍ਹ ਅਤੇ ਪੰਜਾਬ ਕਿਸਾਨ ਯੂਨੀਅਨ ਦੇ ਸੂਬਾਈ ਆਗੂ ਸੁਖਦੇਵ ਸਿੰਘ ਭਾਗੋਕਾਵਾਂ ਦੀ ਅਗਵਾਈ ਹੇਠ ਸਥਾਨਕ ਰੇਲਵੇ ਸਟੇਸ਼ਨ ਦੇ ਨਜ਼ਦੀਕ ਰੇਲਵੇ ਲਾਈਨ ਉਪਰ ਅਣਮਿੱਥੇ ਸਮੇਂ ਦਾ ਧਰਨਾ ਸ਼ੁਰੂ ਕਰ ਦਿੱਤਾ ਗਿਆ। ਰੇਲਵੇ ਲਾਈਨ ਉੱਪਰ ਧਰਨਾ ਸ਼ੁਰੂ ਕਰਨ ਤੋਂ ਪਹਿਲਾਂ ਸਮੂਹ ਧਰਨਾਕਾਰੀ ਕਿਸਾਨ ਸ਼ਹਿਰ ਦੇ ਕੇਂਦਰ ਸੁੱਕਾ ਤਲਾਅ ਵਿਖੇ ਇਕੱਤਰ ਹੋਏ ਅਤੇ ਉਥੋਂ ਜੀ ਟੀ ਰੋਡ ਰਾਹੀ ਮਾਰਚ ਕਰਕੇ ਰੇਲਵੇ ਲਾਈਨ ਉੱਪਰ ਪਹੁੰਚੇ ।
Read Moreਤੁਸੀਂ ਸਿਰਫ਼ ਬੇਟੀ ਹੀ ਨਹੀਂ ਜਲਾਈ,ਅੰਧੇਰੇ ਚ ਇਨਸਾਨੀਅਤ ਨੂੰ ਜਲਾਇਆ ਹੈ : ਸ਼ਰਿਤਾ ਸ਼ਰਮਾ
ਗੜਸ਼ੰਕਰ (ਅਸ਼ਵਨੀ ਸ਼ਰਮਾ) : ਪਿਛਲੇ ਦਿਨ ਯੂਪੀ ਦੇ ਹਾਥਰਸ ਵਿਖੇ ਹੋਏ ਘਿਨੋਣੇ ਅਤਿਆਚਾਰ ਤੇ ਮਾਨਵਤਾ ਨੂੰ ਸ਼ਰਮਸਾਰ ਕਰਨ ਵਾਲੇ ਬੀਜੇਪੀ ਸਰਕਾਰ ਅਤੇ ਯੂਪੀ ਪੁਲਿਸ ਦੇ ਰਵਈਏ ਖਿਲਾਫ਼ ਅਜ ਸੈਲਾ ਖੁਰਦ ਵਿਖੇ ਮੈਡਮ ਸ਼ਰਿਤਾ ਸ਼ਰਮਾਂ ਮੈਬਰ ਪੰਜਾਬ ਪਰਦੇਸ ਕਾਗਰਸ ਕਮੇਟੀ ਦੀ ਅਗਵਾਈ ਚ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਉਹਨਾਂ ਨੇ ਕਿਹਾ ਕਿ ਯੂਪੀ ਦੀ ਜੋਗੀ ਸਰਕਾਰ ਨੇ ਗੈਂਗਰੇਪ ਪੀੜਿਤ ਮਨੀਸ਼ਾ ਦੀ ਕੋਈ ਸਹਾਇਤਾ ਨਹੀਂ ਕੀਤੀ। ਜਦੋਂ ਕਿ ਉਸ ਦਾ ਰਾਤ ਨੂੰ ਹੀ ਸਸਕਾਰ ਕਰਵਾਕੇ ਇਨਸਾਨੀਅਤ ਨੂੰ ਸ਼ਰਮਸਾਰ ਕਰ ਦਿੱਤਾ। ਇਸ ਤੋਂ ਵੀ ਮਾੜਾ ਕੰਮ ਇਹਨਾਂ ਨੇ ਇਹ ਕੀਤਾ ਕਿ ਪਰਿਵਾਰਕ਼ ਮੈਬਰਾਂ ਨੂੰ ਘਰ ਚ ਬੰਦੀ ਬਣਾ ਕੇ ਉਨ੍ਹਾਂ ਨੂੰ ਸੰਸਕਾਰ ਚ ਜਾਣ ਤੋਂ ਰੋਕਿਆ ਗਿਆ। ਸ਼ਰਿਤਾ ਸ਼ਰਮਾਂ ਨੇ ਕਿਹਾ ਕਿ ਯੂਪੀ ਦੀ ਜੋਗੀ ਸਰਕਾਰ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ। ਇਸ ਮੌਕੇ ਗੁਰਸੁਰਿੰਦਰ ਸਿੰਘ ਬੇਦੀ, ਦਵਿੰਦਰ ਬੈਸ, ਰੀਟਾ ਰਾਣਾ, ਰਾਣਾ ਰਜਿੰਦਰ, ਪ੍ਰੀਤਮ ਰਾਣਾ, ਸ਼ਾਮੀ ਪ੍ਰਧਾਨ, ਸਰਪੰਚ ਨੀਲਮ, ਵਿਜੇ, ਮਮਤਾ, ਹਰਮਨ ਬੰਗਾ, ਸਰਪੰਚ ਕੁਲਦੀਪ ਬੋੜਾ ਅਤੇ ਕਾਗਰਸੀ ਆਗੂ ਕੁਲਵਿੰਦਰ ਬਿਟੂ ਹਾਜਰ ਸਨ।
Read Moreਡਾ.ਪਵਨ ਸ਼ਹਿਰੀਆ ਪ੍ਰਫੈਸਰ ਈਸ਼ਵਰ ਚੰਦਰ ਨੰਦਾ ਅਵਾਰਡ ਨਾਲ ਸਨਮਾਨਿਤ
ਗੁਰਦਾਸਪੁਰ 1 ਅਕਤੂਬਰ ( ਅਸ਼ਵਨੀ ) : ਇੰਡੀਅਨ ਪੀਪਲਜ਼ ਥਿਏਟਰ ਐਸੋਸੀਏਸ਼ਨ (ਇਪਟਾ) ਗੁਰਦਾਸਪੁਰ ਅਤੇ ਬਾਬਾ ਰੋੜ ਪੀਰ ਯੂਥ ਕਲੱਬ ਗਾਂਧੀਆਂ ਵਲੋਂ ਪੰਜਾਬੀ ਨਾਟਕ ਦੇ ਪਿਤਾਮਾ ਪ੍ਰੋਫ਼ੈਸਰ ਈਸ਼ਵਰ ਚੰਦਰ ਨੰਦਾ ਦਾ ਜਨਮ ਦਿਨ ਉਨ੍ਹਾਂ ਦੇ ਜੱਦੀ ਪਿੰਡ ਗਾਂਧੀਆਂ ਪਨਿਆੜ ਵਿਚ ਮਨਾਇਆ ਗਿਆ।
Read Moreਪਤਨੀ ਤੋਂ ਦੁੱਖੀ ਕੇ ਪਤੀ ਵਲੋ ਕੋਈ ਜਹਿਰੀਲੀ ਦਵਾਈ ਪੀ ਲੈਣ ਕਾਰਨ ਮੌਤ,ਪਤਨੀ ਵਿਰੁਧ ਮਾਮਲਾ ਦਰਜ
ਗੁਰਦਾਸਪੁਰ 1 ਅਕਤੂਬਰ(ਅਸ਼ਵਨੀ) :- ਪਤਨੀ ਤੋਂ ਦੁੱਖੀ ਕੇ ਪਤੀ ਵਲੋ ਕੋਈ ਜਹਿਰੀਲੀ ਦਵਾਈ ਪੀ ਲੈਣ ਕਾਰਨ ਪਤੀ ਦੀ ਮੋਤ ਹੋ ਜਾਣ ਕਾਰਨ ਪੁਲਿਸ ਸਟੇਸ਼ਨ ਕਾਹਨੂੰਵਾਨ ਦੀ ਪੁਲਿਸ ਵਲੋ ਪਤਨੀ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।
Read Moreਜਬਰ ਜਨਾਹ ਦੀ ਸ਼ਿਕਾਰ ਦਲਿਤ ਸਮਾਜ ਦੀ ਲੜਕੀ ਦੀ ਹੋਈ ਮੌਤ ਦੀ ਆਤਮਿਕ ਸ਼ਾਤੀ ਲਈ ਕੱਢਿਆ ਕੈਂਡਲ ਮਾਰਚ
ਗੜ੍ਹਦੀਵਾਲਾ 1 ਅਕਤੂਬਰ (ਚੌਧਰੀ) : ਸਥਾਨਕ ਸ਼ਹਿਰ ਵਿਖੇ ਦਲਿਤ ਸਮਾਜ ਦੀਆਂ ਵੱਖ-ਵੱਖ ਸੰਸਥਾਵਾਂ ਵੱਲੋਂ ਉੱਤਰ ਪ੍ਰਦੇਸ਼ ‘ਚ ਜਬਰ ਜਨਾਹ ਦੀ ਸ਼ਿਕਾਰ ਦਲਿਤ ਸਮਾਜ ਦੀ ਲੜਕੀ ਦੀ ਹੋਈ ਮੌਤ ਦੀ ਆਤਮਿਕ ਸ਼ਾਤੀ ਲਈ ਕੈਂਡਲ ਮਾਰਚ ਕੱਢਦੇ ਹੋਏ ਮੋਦੀ ਅਤੇ ਯੋਗੀ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। ਇਹ ਕੈਂਡਲ ਮਾਰਚ ਭਗਵਾਨ ਬਾਲਮੀਕਿ ਮੰਦਰ ਗੜ੍ਹਦੀਵਾਲਾ ਤੋਂ ਸ਼ੁਰੂ ਹੋ ਕੇ ਬੱਸ ਸਟੈਂਡ ਗੜ੍ਹਦੀਵਾਲਾ ਵਿਖੇ ਸਮਾਪਤ ਹੋਇਆ।
Read Moreਐਨ.ਸੀ.ਸੀ ਯੂਨਿਟ ਵਲੋਂ ਫਿਟ ਇੰਡੀਆ ਦੇ ਉਲੀਕੇ ਗਏ ਰਾਸ਼ਟਰ ਪਧੱਰੀ ਫਿਟਨੈਸ ਪ੍ਰੋਗਰਾਮ “ਫਰੀਡਮ ਰਨ” ‘ਚ ਕੀਤੀਆਂ ਰੋਜਾਨਾ ਕਸਰਤਾਂ
ਗੜ੍ਹਦੀਵਾਲਾ 1 ਅਕਤੂਬਰ (ਚੌਧਰੀ) : ਭਾਰਤ ਸਰਕਾਰ ਦੀਆਂ ਹਿਦਾਇਤਾਂ ਅਨੁਸਾਰ ਗਰੁਪ ਕਮਾਂਡਰ, ਬਰਗੇਡਿਅਰ ਅਦਿੱਵਿਤਆ ਮਦਾਨ ਅਤੇ ਕਰਨਲ ਸੰਦੀਪ ਕੁਮਾਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅਤੇ ਪ੍ਰਿੰਸੀਪਲ ਜਤਿੰਦਰ ਸਿੰਘ ਦੇ ਕੁਸ਼ਲ ਮਾਰਗ ਨਿਰਦੇਸ਼ਨ ਹੇਠਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅੰਬਾਲਾ ਜੱਟਾਂ ਦੇ ਐਨ.ਸੀ.ਸੀ. ਅਫ਼ਸਰ ਡਾ.ਕੁਲਦੀਪ ਮਨਹਾਸ ਦੀ ਯੌਗ ਅਗਵਾਈ ਨਾਲ ਐਨ.ਸੀ . ਸੀ ਯੂਨਿਟ ਵਲੋਂ ਫਿਟ ਇੰਡੀਆ ਦੇ ਉਲੀਕੇ ਗਏ ਰਾਸ਼ਟਰ ਪਧੱਰੀ ਫਿਟਨੈਸ ਪ੍ਰੋਗਰਾਮ “ਫਰੀਡਮ ਰਨ” ਜੋ ਕਿ 15 ਅਗੱਸਤ ਤੋਂ ਲੈ ਕੇ 2 ਅਕਤੂਬਰ ਅਜ਼ਾਦੀ ਦਿਹਾੜੇ ਤੋਂ ਲੈਕੇ ਗਾਂਧੀ ਜੰਯਤੀ ਤੱੱਕ ਚਲਿਆ।
Read Moreਮੀਰੀ ਪੀਰੀ ਸੇਵਾ ਸੁਸਾਇਟੀ ਬੋਦਲ ਵੱਲੋਂ ਭਾਈ ਰਣਜੀਤ ਸਿੰਘ ਰਾਗੀ ਸਨਮਾਨਿਤ
ਗੜ੍ਹਦੀਵਾਲਾ 1 ਅਕਤੂਬਰ (ਚੌਧਰੀ) : ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਧਰਤੀ ਗੁਰਦੁਆਰਾ ਗਰਨਾ ਸਾਹਿਬ ਦੁਆਬੇ ਦਾ ਇੱਕ ਪਵਿੱਤਰ ਅਤੇ ਇਤਿਹਾਸਕ ਅਸਥਾਨ ਹੈ ਇਸ ਗੁਰਦੁਆਰਾ ਸਾਹਿਬ ਵਿਖੇ ਸੇਵਾ ਨਿਭਾਉਂਦੇ ਭਾਈ ਰਣਜੀਤ ਸਿੰਘ ਰਾਗੀ ਦਾ ਤਬਾਦਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਕੰਧ ਸਾਹਿਬ ਬਟਾਲਾ ਵਿਖੇ ਕੀਤਾ ਗਿਆ।ਇਸ ਸਬੰਧੀ ਮੀਰੀ ਪੀਰੀ ਸੇਵਾ ਸੁਸਾਇਟੀ ਬੋਦਲ ਗਰਨਾ ਸਾਹਿਬ ਦੇ ਪ੍ਰਧਾਨ ਮਨਦੀਪ ਸਿੰਘ ਢੀਂਡਸਾ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਭਾਈ ਰਣਜੀਤ ਸਿੰਘ ਰਾਗੀ ਵੱਲੋਂ ਗੁਰਦੁਆਰਾ ਗਰਨਾ ਸਾਹਿਬ ਬੋਦਲ ਵਿਖੇ ਤਕਰੀਬਨ 20 ਸਾਲ ਸੇਵਾ ਨਿਭਾਈ ਹੈ ਉਨ੍ਹਾਂ ਵੱਲੋਂ ਆਪਣੀ ਡਿਊਟੀ ਪੂਰੀ ਇਮਾਨਦਾਰੀ ਮਿਹਨਤ ਅਤੇ ਲਗਨ ਨਾਲ ਨਿਭਾਈ ਹੈ।
Read Moreਸਲਾਮ…..ਪਿੰਡ ਰਾਜੂ ਦਵਾਖਰੀ ਦੇ ਕਲਦੀਪ ਸਿੰਘ ਜੰਮੂ-ਕਸ਼ਮੀਰ ਦੇ ਨੌਗਾਮ ਸੈਕਟਰ ‘ਚ ਸ਼ਹੀਦ
BREAKING .. ਗੜ੍ਹਦੀਵਾਲਾ ਖੇਤਰ ਦੇ ਪਿੰਡ ਰਾਜੂ ਦਵਾਖਰੀ ਦੇ ਕਲਦੀਪ ਸਿੰਘ ਜੰਮੂ-ਕਸ਼ਮੀਰ ਦੇ ਨੌਗਾਮ ਸੈਕਟਰ ‘ਚ ਸ਼ਹੀਦ
ਗੜਦੀਵਾਲਾ 1 ਅਕਤੂਬਰ (ਚੌਧਰੀ /ਪ੍ਰਦੀਪ ਕੁਮਾਰ ) : ਜਿਲਾ ਹੁਸ਼ਿਆਰਪੁਰ ਦੇ ਖੇਤਰ ਗੜ੍ਹਦੀਵਾਲਾ ਦੇ ਪਿੰਡ ਰਾਜੂ ਦਵਾਖਰੀ ਦੇ ਫੌਜੀ ਜਵਾਬ ਕੁਲਦੀਪ ਸਿੰਘ(40) ਦੀ ਜੰਮੂ ਕਸ਼ਮੀਰ ਦੇ ਨੌਗਾਮ ਸੈਕਟਰ ਚ ਕੰਟਰੋਲ ਲਾਈਨ ਪਾਰ ਪਾਕਿਸਤਾਨ ਫੌਜੀਆਂ ਵਲੋਂ ਜੰਗਬੰਦੀ ਸਮਝੌਤੇ ਦਾ ਉਲੰਘਣ ਕਰਦੇ ਹੋਏ ਗੋਲੀਬਾਰੀ ਦੌਰਾਨ ਸ਼ਹੀਦ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਕੁਲਦੀਪ ਸਿੰਘ ਸਮੇਤ ਇਕ ਹੋਰ ਫੌਜੀ ਜਵਾਨ ਸ਼ਹੀਦ ਅਤੇ ਚਾਰ ਜਖਮੀ ਹੋਏ ਹਨ। ਜਿਵੇਂ ਹੀ ਕੁਲਦੀਪ ਸਿੰਘ ਦੇ ਸ਼ਹੀਦ ਹੋਣ ਦੀ ਖਬਰ 12 ਵਜੇੇ ਦੇ ਕਰੀਬ ਪਿੰਡ ਪਹੁੰਚੀ ਤਿਉਂ ਹੀ ਪਰਿਵਾਰ ਅਤੇ ਖੇਤਰ ਵਿਚ ਸ਼ੋਕ ਦੀ ਲਹਿਰ ਦੌੜ ਗਈ।
Read Moreਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ ਨੇ ਮੰਗਾਂ ਦੀ ਪੂਰਤੀ ਲਈ ਧਰਨੇ ਦਾ ਇੰਜੀਨੀਅਰ ਮੰਡਲ ਨੂੰ ਦਿੱਤਾ ਨੋਟਿਸ
ਹੁਸਿਆਰਪੁਰ,1 ਅਕਤੂਬਰ (ਚੌਧਰੀ ) : ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ(ਰਜਿ:ਨ.26)ਜਿਲ੍ਹਾ ਹੁਸਿਆਰਪੁਰ ਵੱਲੋਂ ਜਿਲ੍ਹਾ ਪ੍ਰਧਾਨ ਦਰਸਵੀਰ ਸਿੰਘ ਰਾਣਾ, ਜਿਲ੍ਹਾ ਜਨਰਲ ਸਕੱਤਰ ਕੁਲਦੀਪ ਸਿੰਘ ਰਾਣਾ,ਜੁਆਇੰਟ ਜਨਰਲ ਸਕੱਤਰ ਮਨਜੀਤ ਸਿੰਘ ਮੁਕੇਰੀਆਂ ਦੀ ਅਗਵਾਈ ਹੇਠ ਆਪਣੀਆਂ ਕਾਫੀ ਸਮੇਂ ਤੋਂ ਲਟਕਦੀਆਂ ਮੰਗਾਂ ਦੇ ਹੱਲ ਲਈ ਕਾਰਜਕਾਰੀ ਇੰਜੀਨੀਅਰ ਮੰਡਲ ਨੰ.1,2 ਹੁਸਿਆਰਪੁਰ ਨੂੰ ਧਰਨੇ ਦਾ ਨੋਟਿਸ ਦਿੱਤਾ।
Read Moreਸਕੂਲੀ ਵਿਦਿਆਰਥੀਆਂ ਵਿੱਚ ਨੈਤਿਕ ਕਦਰਾਂ-ਕੀਮਤਾਂ ਨੂੰ ਮਜ਼ਬੂਤ ਬਨਾਉਣ ਲਈ ‘ਸਵਾਗਤ ਜ਼ਿੰਦਗੀ’ ਨਾਂ ਦਾ ਨਵਾਂ ਵਿਸ਼ਾ ਲਾਗੂ
ਚੰਡੀਗੜ/ਹੁਸਿਆਰਪੁਰ, 1 ਅਕਤੂਬਰ(ਚੌਧਰੀ) : ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਦੀ ਪ੍ਰਵਾਨਗੀ ਤੋਂ ਬਾਅਦ ਸਕੂਲ ਸਿੱਖਿਆ ਵਿਭਾਗ ਨੇ ਵਿਦਿਆਰਥੀਆਂ ਵਿੱਚ ਨੈਤਿਕ ਕਦਰਾਂ-ਕੀਮਤਾਂ ਨੂੰ ਮਜ਼ਬੂਤ ਬਨਾਉਣ ਲਈ ‘ਸਵਾਗਤ ਜ਼ਿੰਦਗੀ’ ਨਾਂ ਦਾ ਨਵਾਂ ਵਿਸ਼ਾ ਲਾਗੂ ਕਰ ਦਿੱਤਾ ਹੈ।
Read Moreਕਾਰ ਚਾਲਕ ਵਲੋਂ ਕਾਰ ਦਾ ਸੰਤੁਲਨ ਖੋਹਣ ਤੇ ਮੀਟ ਦੀ ਦੁਕਾਨ ਦੇ ਸ਼ਟਰ ਚ ਵੱਜਣ ਨਾਲ ਹੋਇਆ ਨੁਕਸਾਨ,ਕਾਰ ਸਮੇਤ ਚਾਲਕ ਫਰਾਰ
ਗੜ੍ਹਦੀਵਾਲਾ 1 ਅਕਤੂਬਰ (ਚੌਧਰੀ) : ਬੀਤੀ ਮੰਗਲਵਾਰ ਰਾਤ ਕਰੀਬ 10/10.15 ਵਜੇ ਦੇ ਕਰੀਬ ਦਸੂਹਾ ਵਲੋਂ ਆ ਰਹੀ ਆਲਟੋ ਕਾਰ ਸੰਤੁਲਨ ਖੋਹਣ ਨਾਲ ਟਾਂਡਾ ਰੋਡ ਗੜ੍ਹਦੀਵਾਲਾ ਦੇ ਨਜਦੀਕ ਇੱਕ ਮੀਟ ਦੇ ਸ਼ਟਰ ਵਿੱਚ ਜੋਰਦਾਰ ਵੱਜਣ ਦੀ ਖਬਰ ਸਾਹਮਣੇ ਆਈ ਹੈ। ਇਸ ਸਬੰਧੀ ਦੁਕਾਨ ਮਾਲਕ ਪਵਨ ਕੁਮਾਰ ਪੁੱਤਰ ਰਾਧੇ ਕ੍ਰਿਸ਼ਨ ਨਿਵਾਸੀ ਜਲੰਧਰ ਕੈਂਟ ਨੇ ਦੱਸਿਆ ਕਿ ਮੇਰੀ ਟਾਂਡਾ ਮੋੜ ਗੜ੍ਹਦੀਵਾਲਾ ਦੇ ਨਜਦੀਕ ਏ ਵਨ ਨਾਂ ਦੀ ਇੱਕ ਮੀਟ ਦੀ ਦੁਕਾਨ ਹੈ।
Read Moreਘਰ-ਘਰ ਰੋਜ਼ਗਾਰ ਮੁਹਿੰਮ ਤਹਿਤ ਸ੍ਰੀ ਸਾਂਈ ਕਾਲਜ ਵਿਖੇ ਲਗਾਇਆ ਰੋਜ਼ਗਾਰ ਮੇਲਾ
ਪਠਾਨਕੋਟ 30 ਸਤੰਬਰ (ਰਜਿੰਦਰ ਸਿੰਘ ਰਾਜਨ ਬਿਊਰੋ ਚੀਫ ) : ਪੰਜਾਬ ਸਰਕਾਰ ਵਲੋਂ ਚਲਾਏ ਗਏ ਰੋਜ਼ਗਾਰ ਮਿਸ਼ਨ ਤਹਿਤ, ਬੇ-ਰੋਜ਼ਗਾਰ ਨੌਜਵਾਨਾਂ ਲਈ ਨੌਕਰੀਆਂ ਸਬੰਧੀ ਸਤੰਬਰ ਮਹੀਨੇ ਦੌਰਾਨ ਰਾਜ ਪੱਧਰੀ ਰੋਜ਼ਗਾਰ ਮੇਲਿਆਂ ਦਾ ਆਯੋਜਿਨ ਕੀਤਾ ਜਾ ਰਿਹਾ ਹੈ। ਇਸ ਅਧੀਨ ਜਿਲਾ ਪਠਾਨਕੋਟ ਵਿੱਚ ਮੈਗਾ ਤੀਸਰੇ ਰੋਜਗਾਰ ਮੇਲੇ ਦਾ ਆਯੋਜਨ ਸ੍ਰੀ ਸਾਂਈਂ ਗਰੁੱਪ ਆਫ ਇੰਸਟੀਚਿਊਟ ਬਧਾਨੀ ਵਿਖੇ ਕੀਤਾ ਗਿਆ। ਇਸ ਰੋਜ਼ਗਾਰ ਮੇਲੇ ਵਿੱਚ ਸ੍ਰੀ ਸੰਯਮ ਅਗਰਵਾਲ ਡਿਪਟੀ ਕਮਿਸ਼ਨਰ ਪਠਾਨਕੋਟ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ।
Read Moreਗੜਸ਼ੰਕਰ ‘ਚ ਹੁਣ ਨਸ਼ਾ ਵੇਚਣ ਵਾਲੀਆਂ ਦੀ ਖੈਰ ਨਹੀਂ : ਡੀਐਸਪੀ ਗੁਪਤਾ
ਗੜ੍ਹਸ਼ੰਕਰ (ਅਸ਼ਵਨੀ ਸ਼ਰਮਾ) : ਗੜ੍ਹਸ਼ੰਕਰ ਸਬ ਡਵੀਜਨ ‘ਚ ਨਵੇਂ ਆਏ ਏ.ਐਸ.ਪੀ. ਤੁਸ਼ਾਰ ਗੁਪਤਾ ਆਈ ਪੀ ਐੱਸ ਨੇ ਗੜ੍ਹਸ਼ੰਕਰ ਇਲਾਕੇ ਵਿੱਚ ਨਸ਼ਾ ਵੇਚਣ ਵਾਲਿਆਂ ਨੂੰ ਸਖ਼ਤ ਤਾੜਨਾ ਕਰਦਿਆਂ ਕਿਹਾ ਕਿ ਇਲਾਕੇ ਵਿੱਚ ਕਿਸੇ ਵੀ ਕੀਮਤ ਤੇ ਨਸ਼ਾ ਨਹੀਂ ਵੇਚਣ ਦਿੱਤਾ ਜਾਵੇਗਾ। ਸਥਾਨਕ ਦਫ਼ਤਰ ਵਿੱਚ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਨਸ਼ਾ ਵੇਚਣਾ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਜਿਹੇ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
Read Moreਡਿਪਟੀ ਕਮਿਸ਼ਨਰ ਵੱਲੋਂ ਕੋਵਿਡ ਦੇ ਮੱਦੇਨਜ਼ਰ ਪਰਾਲੀ ਸਾੜਣ ਦੇ ਰੁਝਾਨ ਨੂੰ ਠੱਲ ਪਾਉਣ ਲਈ ਕਿਸਾਨਾਂ ਨੂੰ ਸਹਿਯੋਗ ਦੇਣ ਦੀ ਅਪੀਲ
ਪਠਾਨਕੋਟ,30 ਸਤੰਬਰ (ਰਜਿੰਦਰ ਸਿੰਘ ਰਾਜਨ ਬਿਊਰੋ ਚੀਫ) : ਸਾਉਣੀ ਸੀਜ਼ਨ ਵਿੱਚ ਵਿਸ਼ੇਸ਼ ਕਰਕੇ ਕੋਵਿਡ ਮਹਾਂਮਾਰੀ ਦੇ ਮੱਦੇਨਜ਼ਰ ਪਰਾਲੀ ਸਾੜਣ ਦੀ ਰੋਕਥਾਮ ਲਈ ਜ਼ਿਲਾ ਪ੍ਰਸ਼ਾਸਨ ਨੇ ਝੋਨੇ ਦਾ ਉਤਪਾਦਨ ਕਰਨ ਵਾਲੇ ਪਿੰਡਾਂ ਜਿੱਥੇ ਪਰਾਲੀ ਨੂੰ ਰਵਾਇਤੀ ਤੌਰ ‘ਤੇ ਅੱਗ ਲਾਈ ਜਾਂਦੀ ਹੈ, ਲਈ ਨੋਡਲ ਅਫਸਰ ਨਿਯੁਕਤ ਕੀਤੇ ਹਨ।
ਕਿਸਾਨਾਂ ਦੇ ਸਹਿਯੋਗ ਦੀ ਮੰਗ ਕਰਦਿਆਂ ਸ੍ਰੀ ਸੰਯਮ ਅਗਰਵਾਲ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕਿਸਾਨਾਂ ਨੂੰ ਕੋਵਿਡ-19 ਦੀ ਮਹਾਂਮਾਰੀ ਫੈਲਣ ਦੀਆਂ ਵਿਸ਼ੇਸ਼ ਹਾਲਤਾਂ ਵਿੱਚ ਝੋਨੇ ਦੀ ਪਰਾਲੀ ਸਾੜਣ ਦੇ ਰੁਝਾਨ ਨੂੰ ਖਤਮ ਕਰਨ ਦੀ ਅਪੀਲ ਕੀਤੀ ਹੈ ਕਿਉਂ ਜੋ ਇਸ ਨਾਲ ਪਹਿਲਾਂ ਹੀ ਵੱਖ-ਵੱਖ ਬਿਮਾਰੀਆਂ ਨਾਲ ਜੂਝ ਰਹੇ ਲੋਕਾਂ ਦੀ ਸਿਹਤ ‘ਤੇ ਹੋਰ ਵੀ ਮਾੜਾ ਅਸਰ ਪਵੇਗਾ।