ਗੁਰਦਾਸਪੁਰ,23 ਸਤੰਬਰ (ਅਸ਼ਵਨੀ) : ਸ. ਬਰਿੰਦਰਮੀਤ ਸਿੰਘ ਪਾਹੜਾ ਹਲਕਾ ਵਿਧਾਇਕ ਗੁਰਦਾਸਪੁਰ ਵਲੋਂ ਅਰਬਨ ਅਸਟੇਟ-2 ਗੁਰਦਾਸਪੁਰ ਦੇ ਵੱਖਵੱਖ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਮੌਕੇ ਸ੍ਰੀ ਵਾਸੂਦੇਵ ਐਕਸੀਅਨ (ਇਲੈਕਟ੍ਰੀਕਲ),ਸ. ਚਰਨਜੀਤ ਸਿੰਘ ਐਕਸੀਅਨ (ਸਿਵਲ), ਦਵਿੰਦਰ ਸੈਣੀ ਐਸ.ਡੀ.ਓ (ਸਿਵਲ), ਗੁਰਜੇਪਾਲ ਸਿੰਘ ਐਸ.ਡੀ.ਓ (ਹਾਰਟੀਕਲਚਰ), ਪੰਕਜ ਪਾਬੋਰੀਆ ਜੀਏ ਤੇ ਦਾਨਿਸ਼ ਜੇਈ ਆਦਿ ਮੋਜੂਦ ਸਨ।
Read MoreCategory: PUNJABI
ਜਮਹੂਰੀ ਅਧਿਕਾਰ ਸਭਾ ਵੱਲੋਂ ਕਿਸਾਨ ਸੰਘਰਸ਼ ਦਾ ਡੱਟਕੇ ਸਾਥ ਦੇਣ ਦੀ ਅਪੀਲ
ਗੁਰਦਾਸਪੁਰ 23 ਸਤੰਬਰ ( ਅਸ਼ਵਨੀ ) : ਜਮਹੂਰੀ ਅਧਿਕਾਰ ਸਭਾ ਪੰਜਾਬ ਨੇ ਆਰ.ਐੱਸ.ਐੱਸ.-ਭਾਜਪਾ ਦੇ ਤਾਨਾਸ਼ਾਹ ਰਾਜ ਵਿਰੁੱਧ ਕਿਸਾਨ ਸੰਘਰਸ਼ ਦੀ ਹਮਾਇਤ ਕਰਦਿਆਂ ਆਪਣੇ ਸਮੂਹ ਮੈਂਬਰਾਂ ਅਤੇ ਆਮ ਲੋਕਾਂ ਨੂੰ ਇਸ ਸੰਘਰਸ਼ ਦਾ ਵੱਧ-ਚੜ੍ਹ ਕੇ ਸਾਥ ਦੇਣ ਅਤੇ 25 ਸਤੰਬਰ ਦੇ ਬੰਦ ਵਿਚ ਵੱਧ-ਚੜ੍ਹ ਕੇ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ। ਸਭਾ ਦੇ ਆਗੂਆਂ ਨੇ ਕਿਹਾ ਕਿ ਆਰ.ਐੱਸ.ਐੱਸ.-ਭਾਜਪਾ ਦੀ ਸਰਕਾਰ ਵਿਦੇਸ਼ੀ ਅਤੇ ਦੇਸੀ ਕਾਰਪੋਰੇਟ ਸਰਮਾਏਦਾਰੀ ਦੇ ਵਿਤੀ ਗ਼ਲਬੇ ਨੂੰ ਮਜ਼ਬੂਤ ਬਣਾਉਣ ਦਾ ਸੰਦ ਬਣ ਗਈ ਹੈ ਅਤੇ ਇਸ ਦੇ ਹਮਲਿਆਂ ਨੂੰ ਪਛਾੜਣ ਲਈ ਲੋਕ ਏਕਤਾ ਤੇ ਸੰਘਰਸ਼ਾਂ ਨੂੰ ਹੋਰ ਵੀ ਵਿਸ਼ਾਲ ਅਤੇ ਮਜ਼ਬੂਤ ਕਰਨਾ ਅੱਜ ਸਮੇਂ ਦਾ ਸਭ ਤੋਂ ਮਹੱਤਵਪੂਰਨ ਤਕਾਜ਼ਾ ਹੈ।
Read Moreਜਿਲਾ ਗੁਰਦਾਸਪੁਰ ਦੀ ਹੱਦ ਅੰਦਰ ਝੋਨੇ ਦੀ ਰਹਿੰਦ ਖੂੰਦ/ਪਰਾਲੀ/ਨਾੜ ਨੂੰ ਅੱਗ ਲਗਾਉਣ ਤੇ ਪਾਬੰਦੀ ਲਗਾਉਣ ਦੇ ਹੁਕਮ ਜਾਰੀ
ਗੁਰਦਾਸਪੁਰ,23 ਸਤੰਬਰ (ਅਸ਼ਵਨੀ) : ਸ. ਤੇਜਿੰਦਰਪਾਲ ਸਿੰਘ ਸੰਧੂ ਵਧੀਕ ਜਿਲਾ ਮੈਜਿਸਟਰੇਟ , ਗੁਰਦਾਸਪੁਰ ਫੌਜਦਾਰੀ ਜਾਬਤਾ ਸੰਘਤਾ 1973 ਦੀ ਧਾਰਾ 144 ਦੇ ਤਹਿਤ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋ ਕਰਦੇ ਹੋਏ ਜਿਲਾ ਗੁਰਦਾਸਪੁਰ ਦੀ ਹੱਦ ਅੰਦਰ ਝੋਨੇ ਦੀ ਰਹਿੰਦ ਖੂੰਦ/ ਪਰਾਲੀ/ ਨਾੜ ਨੂੰ ਅੱਗ ਲਗਾਉਣ ਤੇ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ ।
Read Moreਦਲਿਤ ਵਿਰੋਧੀ ਡੀ.ਸੀ ਸ਼ੇਨਾ ਅਗਰਵਾਲ ਦੀ ਪਿੰਡ ਡਘਾਮ,ਪਿੰਡ ਕੁਪਾਵਲੀ ਵਿਚ ਫੂਕੀ ਅਰਥੀ
ਗੜਸ਼ੰਕਰ (ਅਸ਼ਵਨੀ ਸ਼ਰਮਾ) : ਪੰਜਾਬ ਸਟੂਡੈਂਟਸ ਯੂਨੀਅਨ ਦੇ ਜਿਲ੍ਹਾ ਮੀਤ ਪ੍ਰਧਾਨ ਕਮਲਦੀਪ ਮੱਲੂਪੋਤਾ, ਜਿਲ੍ਹਾ ਆਗੂ ਰੋਹਿਤ ਚੌਹਾਨ ਨੇ ਕਿਹਾ ਕਿ 7 ਸਤੰਬਰ 2020 ਨੂੰ ਨਵਾਸ਼ਹਿਰ ਦੀ ਡੀ.ਸੀ ਸ਼ੇਨਾ ਅਗਰਵਾਲ ਦੀ ਅਗਵਾਈ ਹੇਠ ਕਾਲਜ ਮੈਨਜਮੈਟਾਂ ਤੇ ਪੀ.ਐੱਸ.ਯੂ ਦੇ ਮੈਬਰਾਂ ਸਮੇਤ ਕਾਲਜ ਦੇ ਵਿਦਿਆਰਥੀਆਂ ਦੀ ਹਾਜਰੀ ਵਿਚ ਫੈਸਲਾ ਹੋਇਆ ਸੀ, ਕਿ ਬੰਗਾ ਤੇ ਨਵਾਸ਼ਹਿਰ ਦੇ ਕਾਲਜਾਂ ਵਿਚ ਐੱਸ.ਸੀ ਵਿਦਿਆਰਥੀ ਤੋਂ ਇਕ ਸਮੈਸਟਰ ਦਾ ਸਿਰਫ 2500 ਰੁਪਿਆ ਲਿਆ ਜਾਵੇਗਾ ਤੇ ਇਕ ਸਾਲ ਦੀ ਕੁੱਲ ਰਕਮ 5000 ਰੁਪਏ ਬਣਦੀ, ਪਰ ਕਾਲਜਾਂ ਦੇ ਪ੍ਰਿੰਸੀਪਲਾਂ ਨੇ ਇਸ ਸਮਝੋਤੇ ਦੀ ਉਲੰਘਣਾ ਕਰਕੇ ਐੱਸ.ਸੀ ਵਿਦਿਆਰਥੀਆਂ ਤੋਂ ਪੂਰੀ ਫੀਸ ਵਸੂਲਣ ਦਾ ਹੁਕਮ ਚਾੜ ਦਿੱਤਾ ਤੇ ਜਿਹੜਾ ਵਿਦਿਆਰਥੀ ਪੂਰੀ ਫੀਸ ਨਹੀਂ ਦੇ ਸਕਦਾ,ਕਾਲਜ ਵਿੱਚ ਉਸ ਦੇ ਦਾਖਲੇ ਉੱਤੇ ਪਾਬੰਦੀ ਲਗਾ ਦਿੱਤੀ ।
Read Moreਜੰਮੂ-ਕਸ਼ਮੀਰ ‘ਚ ਲੋਕ ਵਿਰੋਧੀ,ਗ਼ੈਰ-ਲੋਕਤਾਂਤ੍ਰਿਕ ਅਤੇ ਗ਼ੈਰ-ਵਿਗਿਆਨਕ ਫ਼ੈਸਲਾ ਰੱਦ ਕਰਕੇ ਪੰਜਾਬੀ ਭਾਸ਼ਾ ਦਾ ਮੌਜੂਦਾ ਤੇ ਸੰਵਿਧਾਨਕ ਹੱਕ ਬਹਾਲ ਕੀਤਾ ਜਾਵੇ : ਕੇਂਦਰੀ ਪੰਜਾਬੀ ਲੇਖਕ ਸਭਾ
ਚੰਡੀਗੜ੍ਹ / ਹੁਸਿਆਰਪੁਰ 23 ਸਤੰਬਰ (ਚੌਧਰੀ) : ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਕਰੋਨਾ ਮਹਾਂਮਾਰੀ ਦੇ ਇਸ ਦੌਰ ਵਿੱਚ ਦੇਸ਼ ਦੀ ਆਰਥਿਕ, ਸਮਾਜਿਕ ਅਤੇ ਰਾਜਸੀ ਸਥਿਤੀ ਨੂੰ ਦਰਪੇਸ਼ ਗੰਭੀਰ ਸੰਕਟਾਂ ਬਾਰੇ ਆਪਣੀ ਫ਼ਿਕਰਮੰਦੀ ਜ਼ਾਹਰ ਕਰਦੀ ਹੈ। ਕੇਂਦਰ ਸਰਕਾਰ ਨੇ ਨਵੇਂ ਬਣੇ ਕੇਂਦਰੀ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ਵਿੱਚ ਪੰਜਾਬੀ ਭਾਸ਼ਾ ਨੂੰ ਸਰਕਾਰੀ ਭਾਸ਼ਾਵਾਂ ਦੀ ਸੂਚੀ ਵਿੱਚੋਂ ਬਾਹਰ ਕਰ ਦਿੱਤਾ ਹੈ। ਜੰਮੂ ਖਿੱਤੇ ਦੀ ਵਸੋਂ ਦਾ ਵੱਡਾ ਹਿੱਸਾ ਪੰਜਾਬੀ ਭਾਸ਼ੀ ਹੈ। ਇਸ ਖਿੱਤੇ ਵਿੱਚ ਪੰਜਾਬੀ ਭਾਸ਼ਾ ਦੀਆਂ ਉਪ-ਭਾਸ਼ਾਵਾਂ ਤੇ ਬੋਲੀਆਂ,ਸਥਾਨਕ ਵਸੋਂ ਵੱਲੋਂ ਬੋਲੀਆਂ ਜਾਂਦੀਆਂ ਹਨ।
Read More25 ਸਤੰਬਰ ਦੇ ਪੰਜਾਬ ਬੰਦ ਦਾ ਗੜਸ਼ੰਕਰ ਯੂਥ ਕਾਂਗਰਸ ਕਰੇਗੀ ਸਮਰਥਨ : ਕਟਾਰੀਆ
ਗੜਸ਼ੰਕਰ (ਅਸ਼ਵਨੀ ਸ਼ਰਮਾ) : ਯੂਥ ਕਾਂਗਰਸ ਹਲਕਾ ਗੜ੍ਹਸ਼ੰਕਰ ਵਲੋ 25 ਨੂੰ ਕਿਸਾਨੀ ਬਚਾਉਣ ਲਈ ਭਾਰਤ ਬੰਦ ਕਰਨ ਦਾ ਕਿਸਾਨ ਜੱਥੇਬੰਦੀਆਂ ਦਾ ਸਮਰਥਨ ਕੀਤਾ ਜਾਂਦਾ ਹੈ ਅਸੀਂ ਯੂਥ ਕਾਂਗਰਸ ਹਲਕਾ ਗੜ੍ਹਸ਼ੰਕਰ ਦੀ ਸਾਰੀ ਟੀਮ ਸ ਬਰਿੰਦਰ ਸਿੰਘ ਢਿੱਲੋਂ ਪ੍ਰਧਾਨ ਪੰਜਾਬ ਯੂਥ ਕਾਂਗਰਸ ਜੀ ਦੀ ਅਗਵਾਈ ਵਿਚ ਕਿਸਾਨਾਂ ਨਾਲ ਖੜੇ ਹਾਂ ਜੋ ਵੀ ਸਾਨੂੰ ਕਿਸਾਨ ਭਾਈਚਾਰਾ ਹੁਕਮ ਲਗਾਵੇਂਗਾ ਅਸੀਂ ਪੰਜਾਬ ਦੀ ਕਿਸਾਨੀ ਬਚਾਉਣ ਲਈ ਹਰ ਕੁਰਬਾਨੀ ਦੇਣ ਲਈ ਤਿਆਰ ਹਾਂ ਅਤੇ ਪੁਰਣ ਤੌਰ ਤੇ 25 ਤਰੀਕ ਦੇ ਬੰਦ ਦਾ ਸਮਰਥਨ ਕਰਦੇ ਹਾਂ ਕਮਲ ਕਟਾਰੀਆ ਪ੍ਰਧਾਨ ਯੂਥ ਕਾਂਗਰਸ ਹਲਕਾ ਗੜ੍ਹਸ਼ੰਕਰ, ਚੰਦਨ ਸਰਮਾ ਉਪ ਪ੍ਰਧਾਨ ਹਲਕਾ ਗੜ੍ਹਸ਼ੰਕਰ, ਮਨਪ੍ਰੀਤ ਮੰਨੀ ਕੋਆਰਡੀਨੇਟਰ ਯੂਥ ਕਾਂਗਰਸ ਸੋਸਲ ਮੀਡੀਆ ਹਲਕਾ ਗੜ੍ਹਸ਼ੰਕਰ,ਰਣਜੀਤ ਸਿੰਘ,ਵਿਕਾਸ ਅਗਨੀਹੋਤਰੀ,ਲਾਡੀ ਗਿੱਲ,ਸਚਿਨ ਧੀਮਾਨ,ਜੀਵਨ ਲਾਲ,ਮਨੋਹਰ ਲਾਲ ਲੀਡਰ ਕਟਾਰੀਆ, ਗੁਰਚਰਨ ਖੇਪੜ, ਪਰਥ, ਅਮਰਜੀਤ ਭਾਟੀਆ, ਬਲਵਿੰਦਰ ਸਿੰਘ ਆਦਿ
Read Moreਸੇਵਾ ਹਫ਼ਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮਦਿਨ ਵਜੋਂ ਮਨਾਇਆ
ਬਟਾਲਾ,23 ਸਤੰਬਰ (ਸੰਜੀਵ ਨਈਅਰ/ਅਵਿਨਾਸ਼ ਸ਼ਰਮਾ ) : ਸੇਵਾ ਹਫ਼ਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮਦਿਨ ਵਜੋਂ ਮਨਾਇਆ ਗਿਆ। ਬਟਾਲਾ ਵਿਖੇ ਸਾਬਕਾ ਸਿਟੀ ਕੌਂਸਲ ਦੇ ਪ੍ਰਧਾਨ ਨਰੇਸ਼ ਮਹਾਜਨ ਨੇ ਬਟਾਲਾ ਵਿਖੇ ਆਪਣੇ ਕੌਂਸਲਰ ਅਤੇ ਸਾਥੀ ਸਫ਼ਾਈ ਸੇਵਕਾਂ ਅਤੇ ਸ਼ਹਿਰ ਵਾਸੀਆਂ ਨੂੰ ਪੰਜਾਬ ਪ੍ਰਦੇਸ਼ ਦੀ ਅਸਿੱਧੇ ਭਾਰਤੀ ਜਨਤਾ ਪਾਰਟੀ ਅਸ਼ਵਨੀ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ‘ਤੇ ਮਖੌਟਾ ਵੰਡੇ ਅਤੇ ਲੋਕਾਂ ਨੂੰ ਕੋਵਿਡ -19 ਤੋਂ ਬਚਾਅ ਲਈ ਜਾਗਰੂਕ ਕੀਤਾ।
Read Moreਪੰਜਾਬ ਭਾਜਪਾ ਦੇ ਸੀਨੀਅਰ ਲੀਡਰ ਯਾਦਵਿੰਦਰ ਸਿੰਘ ਬੁੱਟਰ ਦੇ ਘਰ ਦੇ ਬਾਹਰ ਮੋਦੀ ਦਾ ਸਾੜਿਆ ਪੁਤਲਾ ਕੇਂਦਰ ਤੇ ਪੰਜਾਬ ਸਰਕਾਰ ਵਿਰੁੱਧ ਕਿਸਾਨਾਂ ਨੇ ਕੀਤੀ ਨਾਅਰੇਬਾਜ਼ੀ
ਕਾਦੀਆਂ 23 ਸਤੰਬਰ ( ਅਸ਼ੋਕ ਨਈਅਰ/ ਅਵਿਨਾਸ਼ ) : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਕਿਸਾਨਾਂ ਵੱਲੋਂ ਅੱਜ ਵਿਧਾਨ ਸਭਾ ਹਲਕਾ ਬਟਾਲਾ ਦੇ ਅਧੀਨ ਪੈਂਦੇ ਪਿੰਡ ਬੁੱਟਰ ਕਲਾਂ ਦੇ ਵਿੱਚ ਭਾਜਪਾ ਦੇ ਸੀਨੀਅਰ ਲੀਡਰ ਯਾਦਵਿੰਦਰ ਸਿੰਘ ਬੁੱਟਰ ਦੇ ਘਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਨਾਲ ਹੀ ਕਿਸਾਨਾਂ ਦੇ ਵੱਲੋਂ ਮੋਦੀ ਸਰਕਾਰ ਦਾ ਪੁਤਲਾ ਸਾੜਿਆ ਗਿਆ ਅਤੇ ਕਾਂਗਰਸ ਸਰਕਾਰ ਦੇ ਵਿਰੁੱਧ ਜੰਮ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ।ਇਸ ਮੌਕੇ ਕਿਸਾਨਾਂ ਨੇ ਦੱਸਿਆ ਕਿ ਕਿਸਾਨ ਵਿਰੋਧੀ ਬਿੱਲ ਕੇਂਦਰ ਦੀ ਸਰਕਾਰ ਵੱਲੋਂ ਜੋ ਪਾਸ ਕੀਤੇ ਗਏ ਹਨ ਇਹ ਕਿਸਾਨਾਂ ਲਈ ਬਹੁਤ ਹੀ ਮਾਰੂ ਫ਼ੈਸਲਾ ਹੈ।
Read Moreਪੰਜਾਬ ਬੰਦ ਹੋਣ ਕਾਰਨ 25 ਸਤੰਬਰ ਨੂੰ ਲੱਗਣ ਵਾਲਾ ਮੈਗਾ ਰੋਜ਼ਗਾਰ ਮੇਲਾ 30 ਸਤੰਬਰ ਨੂੰ ਤਵੀ ਗਰੁੱਪ ਆਫ ਕਾਲਜ ਸ਼ਾਹਪੁਰ ਕੰਡੀ ਵਿਖੇ ਲੱਗੇਗਾ
ਪਠਾਨਕੋਟ ,23 ਸਤੰਬਰ( ਰਜਿੰਦਰ ਸਿੰਘ ਰਾਜਨ ਬਿਊਰੋ ਚੀਫ ) : ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਬਲਰਾਜ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਘਰ-ਘਰ ਰੋਜਗਾਰ ਮਿਸ਼ਨ ਅਧੀਨ ਜਿਲ੍ਹਾ ਪਠਾਨਕੋਟ ਵਿੱਚ 24 ਤੋਂ 30 ਸਤੰਬਰ ਤੱਕ ਰਾਜ ਪੱਧਰੀ ਰੋਜਗਾਰ ਮੇਲੇ ਆਯੋਜਿਤ ਕੀਤੇ ਜਾ ਰਹੇ ਹਨ । ਉਹਨਾਂ ਦੱਸਿਆ ਕਿ 25 ਸਤੰਬਰ 2020 ਨੂੰ ਜੋ ਮੈਗਾ ਰੋਜ਼ਗਾਰ ਮੇਲਾ ਤਵੀ ਗਰੁੱਪ ਆਫ ਕਾਲਜ ਸ਼ਾਹਪੁਰ ਕੰਡੀ ਵਿਖੇ ਲਗਾਇਆ ਜਾਣਾ ਸੀ ।ਉਹ ਰੋਜ਼ਗਾਰ ਮੇਲਾ ਕਿਸਾਨਾਂ ਦੇ ਮੁੱਦਿਆਂ ਕਾਰਨ ਪੰਜਾਬ ਬੰਦ ਹੋਣ ਕਾਰਨ ਮਿਤੀ 30 ਸਤੰਬਰ 2020 ਨੂੰ ਲਗਾਇਆ ਜਾਵੇਗਾ।
Read Moreਤਰਨਾ ਦਲ ਵੱਲੋਂ ਕਿਸਾਨ ਜਥੇਬੰਦੀਆਂ ਦੇ 25 ਦੇ ਪੰਜਾਬ ਬੰਦ ਦੇ ਸੱਦੇ ਨੂੰ ਸਮਰਥਨ ਦਾ ਐਲਾਨ
ਗੜਸ਼ੰਕਰ (ਅਸ਼ਵਨੀ ਸ਼ਰਮਾ) : ਮਿਸਲ ਸ਼ਹੀਦਾਂ ਤਰਨਾ ਦਲ ਦੇ ਮੁਖੀ ਜਥੇਦਾਰ ਸਵਰਨਜੀਤ ਸਿੰਘ ਨੇ ਮੋਦੀ ਸਰਕਾਰ ਵੱਲੋਂ ਪਾਸ ਖੇਤੀ ਬਿੱਲਾਂ ਖ਼ਿਲਾਫ਼ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਦੇਸ਼ ਵਿਆਪੀ ਸੰਘਰਸ਼ ਦੀ ਹਮਾਇਤ ’ਚ ਉੱਤਰਦਿਆਂ ਕਿਸਾਨ ਜਥੇਬੰਦੀਆਂ ਵੱਲੋਂ 25 ਸਤੰਬਰ ਨੂੰ ਪੰਜਾਬ ਬੰਦ ਦੇ ਦਿੱਤੇ ਗਏ ਸੱਦੇ ਨੂੰ ਸਫਲ ਬਣਾਉਣ ਦੀ ਪੰਜਾਬ ਵਾਸੀਆਂ ਨੂੰ ਪੁਰਜ਼ੋਰ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਤਰਨਾ ਦਲ ਨਿਹੰਗ ਸਿੰਘ ਜਥੇਬੰਦੀ ਪੰਜਾਬ ਅਤੇ ਕਿਸਾਨਾਂ ਦੇ ਹੱਕ ’ਚ ਚਟਾਨ ਵਾਂਗ ਖੜੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਅਨਾਜ ਪੱਖੋਂ ਆਤਮਨਿਰਭਰ ਕਰਨ ਵਾਲੀ ਕਿਸਾਨੀ ਬਿਹਤਰ ਵਰਤਾਓ ਦੇ ਹੱਕਦਾਰ ਹਨ,ਪਰ ਅਫ਼ਸੋਸ ਕਿ ਅੱਜ ਸਰਕਾਰਾਂ ਦੀਆਂ ਗ਼ਲਤ ਨੀਤੀਆਂ ਕਾਰਨ ਕਿਸਾਨ ਸੜਕਾਂ ’ਤੇ ਉੱਤਰਨ ਲਈ ਮਜਬੂਰ ਹਨ।
Read Moreਜਿਆਦਾ ਤੋਂ ਜਿਆਦਾ ਲੋਕ ਕੋਰੋਨਾ ਟੈਸਟ ਕਰਵਾਓ ਤਾਂ ਜੋ ਪੰਜਾਬ ਸਰਕਾਰ ਦੇ ਕੋਰੋਨਾ ਮੁਕਤ ਪੰਜਾਬ ਬਣਾਉਂਣ ਦੇ ਮਿਸ਼ਨ ਫਤਿਹ ਨੂੰ ਕਾਮਯਾਬ ਕੀਤਾ ਜਾ ਸਕੇ : ਅਮਿਤ ਵਿੱਜ
ਪਠਾਨਕੋਟ ,23 ਸਤੰਬਰ ( ਰਜਿੰਦਰ ਸਿੰਘ ਰਾਜਨ ਬਿਊਰੋ ਚੀਫ ) : ਇਸ ਸਮੇਂ ਅਸੀਂ ਸਾਰੇ ਲੋਕ ਕਰੋਨਾ ਮਹਾਂਮਾਰੀ ਦੀ ਮਾੜੀ ਘੜ•ੀ ਵਿੱਚੋਂ ਗੁਜਰ ਰਹੇ ਹਾਂ ਅਤੇ ਸਾਡਾ ਸਾਰਿਆਂ ਦਾ ਫਰਜ ਬਣਦਾ ਹੈ ਕਿ ਇਸ ਕਰੋਨਾ ਨੂੰ ਸਮਾਪਤ ਕਰਨ ਲਈ ਅਪਣਾ ਸਹਿਯੋਗ ਦੇਈਏ, ਇਸ ਲਈ ਜਿਆਦਾ ਤੋਂ ਜਿਆਦਾ ਲੋਕ ਕਰੋਨਾ ਟੈਸਟ ਕਰਵਾਓ ਤਾਂ ਜੋ ਕਰੋਨਾ ਦੀ ਲੜੀ ਨੂੰ ਤੋੜ ਕੇ ਪੰਜਾਬ ਸਰਕਾਰ ਦੇ ਕਰੋਨਾ ਮੁਕਤ ਪੰਜਾਬ ਬਣਾਉਂਣ ਦੇ ਮਿਸ਼ਨ ਫਤਿਹ ਨੂੰ ਕਾਮਯਾਬ ਕੀਤਾ ਜਾ ਸਕੇ।ਇਹ ਪ੍ਰਗਟਾਵਾ ਸ੍ਰੀ ਅਮਿਤ ਵਿੱਜ ਵਿਧਾਇਕ ਹਲਕਾ ਪਠਾਨਕੋਟ ਨੇ ਕੀਤਾ।
Read More24 ਤੋਂ 26 ਸਤੰਬਰ ਤੱਕ ਪੰਜ ਜਾਂ ਪੰਜ ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ,ਜਲੂਸ ਕੱਢਣ ਅਤੇ ਰੈਲੀਆਂ ਆਦਿ ਕਰਨ ਤੇ ਪਾਬੰਦੀ ਦੇ ਹੁਕਮ ਲਾਗੂ
ਗੁਰਦਾਸਪੁਰ,23 ਸਤੰਬਰ (ਅਸ਼ਵਨੀ ) ਸ. ਤੇਜਿੰਦਰਪਾਲ ਸਿੰਘ ਸੰਧੂਵਧੀਕ ਜ਼ਿਲਾ ਮੈਜਿਸਟਰੇਟ,ਗੁਰਦਾਸਪੁਰ ਨੇ ਜ਼ਾਬਤਾ ਫੌਜਦਾਰੀ 1973 ਦੀ ਦਾਰਾ 144 ਅਧੀਨ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲਾ ਗੁਰਦਾਸਪੁਰ ਵਿਚ ਸਮੂਹ ਸਧਾਰਨ ਜਨਤਾ ਨੂੰ ਜਾਂ ਇਸ ਦੇ ਕਿਸੇ ਮੈਂਬਰ (ਪੱਗੜੀ ਸੰਭਾਲ ਜੱਟਾਂ ਲਹਿਰ ਅਤੇ ਵੱਖਵੱਖ ਕਿਸਾਨ ਜਥੇਬੰਦੀਆਂ) ਨੂੰ ਕਿਸੇ ਪਬਲਿਕ ਥਾਂ ਪੰਜ ਜਾਂ ਪੰਜ ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ, ਜਲੂਸ ਕੱਢਣ ਅਤੇ ਰੈਲੀਆਂ ਆਦਿ ਕਰਨ ਤੋਂ ਇਲਾਵਾ ਹਰ ਤਰਾਂ ਦੇ ਮਾਰੂ ਹਥਿਆਰਾਂ ਨੂੰ ਨਾਲ ਲੈ ਕੇ ਜਾਣ ਤੇ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ।
Read MoreBREAKING..ਬੀਤ ਇਲਾਕੇ ਦੇ ਪਿੰਡ ਕੋਟ ਦੇ ਛੱਪੜ ‘ਚੋਂ ਨੌਜਵਾਨ ਦੀ ਮਿਲੀ ਲਾਸ਼
ਗੜਸ਼ੰਕਰ (ਅਸ਼ਵਨੀ ਸ਼ਰਮਾ) : ਸਥਾਨਕ ਸ਼ਹਿਰ ਤੋਂ ਨਜਦੀਕ ਪੈਂਦੇ ਪਿੰਡ ਕੋਟ ਦੇ ਛੱਪੜ ਵਿੱਚੋਂ ਇੱਕ ਨੌਜਵਾਨ ਦੀ ਲਾਸ਼ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਮੌਕੇ ਤੇ ਪੁਲਿਸ ਚੌਕੀ ਬੀਣੇਵਾਲ ਬੀਤ ਦੇ ਏਐਸਆਈ ਜਸਵੀਰ ਸਿੰਘ ਨੇ ਪੁਲਿਸ ਪਾਰਟੀ ਸਮੇਤ ਪਹੁੰਚ ਕੇ ਗੋਤਾਖੋਰਾਂ ਦੀ ਸਹਾਇਤਾ ਨਾਲ ਲਾਸ਼ ਛੱਪੜ ਵਿੱਚੋਂ ਬਾਹਰ ਕੱਢੀ। ਏਐਸਆਈ ਜਸਵੀਰ ਸਿੰਘ ਨੇ ਦੱਸਿਆ ਕਿ ਮਰਨ ਵਾਲੇ ਦੀ ਪਹਿਚਾਣ ਨੀਰਜ ਸੋਹਲ (26) ਪੁੱਤਰ ਸੁਭਾਸ਼ ਚੰਦਰ ਵਾਸੀ ਬੀਣੇਵਾਲ ਬੀਤ ਵਜੋਂ ਹੋਈ ਅਤੇ ਲਾਸ਼ ਸਿਵਲ ਹਸਪਤਾਲ ਗੜਸ਼ੰਕਰ ਵਿਖੇ ਰੱਖ ਦਿੱਤੀ ਗਈ ਹੈ।
Read Moreਵੱਡੀ ਖਬਰ…ਸਿੱਖਿਆ ਵਿਭਾਗ ਨੇ ਚਾੜਿਆ ਚੰਨ,ਲਿੰਗ ਫੜੀ ਬਾਂਦਰ ਪੇਪਰ ‘ਚ ਕੀਤਾ ਪੇਸ਼
ਚੰਡੀਗੜ 23 ਸਤੰਬਰ (CDT) : ਪੰਜਾਬ ਦੇ ਸਿੱਖਿਆ ਵਿਭਾਗ ਵੱਲੋਂ ਇਕ ਨਵਾਂ ਕਾਰਨਾਮਾ ਕਰ ਦਿੱਤਾ ਹੈ, ਜਦੋਂ ਇਕ ਟੈਸਟ ਵਿਚ ਇਕ ਬਾਂਦਰ ਦੀ ਅਜਿਹੀ ਫੋਟੋ ਲਗਾ ਦਿੱਤੀ ਗਈ ਜਿਸ ਵਿਚ ਬਾਂਦਰ ਆਪਣਾ ਲਿੰਗ (ਗੁਪਤ ਅੰਗ) ਫੜ ਕੇ ਬੈਠਾ ਹੋਇਆ ਹੈ, ਸਭ ਤੋਂ ਵੱਡੀ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਹ ਕਾਰਨਾਮਾ ਸਿੱਖਿਆ ਵਿਭਾਗ ਦੇ ਪ੍ਰਾਈਮਰੀ ਵਿੰਗ ਵੱਲੋਂ ਕੀਤਾ ਗਿਆ ਹੈ, ਦਰਅਸਲ ਪੰਜਾਬ ਸਕੂਲ ਸਿੱਖਿਆ ਵਿਭਾਗ ਇਕ ਮੁਲਾਂਕਣ ਕਰਵਾ ਰਿਹਾ ਹੈ।
Read MoreBREAKING.. ਗੜ੍ਹਦੀਵਾਲਾ ਵਿੱਚ 2 ਅਤੇ ਭੂੰਗਾ ‘ਚ ਇਕ ਵਿਅਕਤੀ ਆਇਆ ਕਰੋਨਾ ਦੀ ਮਾਰ ਹੇਠ
ਗੜ੍ਹਦੀਵਾਲਾ 23 ਸਤੰਬਰ (ਚੌਧਰੀ) : ਪੰਜਾਬ ਸਰਕਾਰ ਤੇ ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਤੇ ਸਿਵਲ ਸਰਜਨ ਹੁਸ਼ਿਆਰਪੁਰ ਦੀ ਅਗਵਾਈ ਤੇ ਐੱਸਐੱਮਓ ਭੂੰਗਾ ਡਾ. ਮਨੋਹਰ ਲਾਲ ਦੀ ਦੇਖ ਰੇਖ ਵਿਚ ਸੀਐਚਸੀ ਭੂੰਗਾ ‘ਚ ਕਰੋਨਾ ਦੀ ਰੈਪਿਡ ਐਂਟੀਜਨ ਟੈਸਟ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਅੱਜ ਗੜ੍ਹਦੀਵਾਲਾ,ਹਰਿਆਣਾ ਅਤੇ ਪੀ ਐਚ ਸੀ ਭੂੰਗਾ ਵਿਖੇ ਕੋਵਿਡ-19 ਟੀਮ ਨੇ ਕੁੱਲ 78 ਲੋਕਾਂ ਦੇ ਟੈਸਟ ਕੀਤੇ ਸਨ।
Read Moreਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ ਬ੍ਰਾਂਚ ਗੜ੍ਹਦੀਵਾਲਾ ਵੱਲੋਂ 25 ਸਤੰਬਰ ਭਾਰਤ ਬੰਦ ਸੱਦੇ ਦੀ ਕੀਤੀ ਜਾਵੇਗੀ ਡਟਵੀਂ ਹਿਮਾਇਤ : ਰਣਦੀਪ, ਦਰਸ਼ਵੀਰ
ਗੜ੍ਹਦੀਵਾਲਾ 23 ਸਤੰਬਰ (ਚੌਧਰੀ) : ਅੱਜ ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ (ਰਜਿ: ਨੰਬਰ 26) ਬ੍ਰਾਂਚ ਗੜ੍ਹਦੀਵਾਲਾ ਦੀ ਮੀਟਿੰਗ ਜਨਰਲ ਸਕੱਤਰ ਰਣਦੀਪ ਸਿੰਘ ਧਨੋਆ ਦੀ ਅਗਵਾਈ ਹੇਠ ਹੋਈ। ਜਿਸ ਵਿੱਚ ਜ਼ਿਲ੍ਹਾ ਪ੍ਰਧਾਨ ਦਰਸ਼ਵੀਰ ਸਿੰਘ ਰਾਣਾ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ ।ਇਸ ਮੌਕੇ ਆਗੂਆਂ ਨੇ ਦੱਸਿਆ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਦੇਸ਼ ਦੀ ਕਿਸਾਨੀ ਵਿਰੁੱਧ ਲਿਆਂਦੇ 3 ਆਰਡੀਨੈਂਸਾਂ ਨੂੰ ਸੰਸਦ ਦੇ ਇਜਲਾਸ ਵਿੱਚ ਬਹੁਸੰਮਤੀ ਨਾਲ ਪਾਸ ਕੀਤਾ ਜਾ ਚੁੱਕਾ ਹੈ।
Read Moreਕਾਂਗਰਸੀ ਆਗੂਆਂ ਨੇ ਭਾਜਪਾ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਘਰ ਦਾ ਕੀਤਾ ਘੇਰਾਵ
ਪਠਾਨਕੋਟ,23 ਸਤੰਬਰ (ਰਜਿੰਦਰ ਸਿੰਘ ਰਾਜਨ / ਅਵਿਨਾਸ਼ ਸ਼ਰਮਾ) : ਕਿਸਾਨ ਵਿਰੋਧੀ ਬਿਲਾਂ ਦੇ ਖਿਲਾਫ ਕਾਂਗਰਸ ਪਾਰਟੀ ਦੇ ਆਗੂਆ ਨੇ ਅੱਜ ਵੱਡੀ ਗਿਣਤੀ ਵਿੱਚ ਸਥਾਨਕ ਸ਼ਾਸ਼ਤਰੀ ਨਗਰ ਵਿਖੇ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਘਰ ਦਾ ਘੇਰਾਓ ਕੀਤਾ।ਕਾਂਗਰਸ ਦੇ ਸੀਨੀਅਰ ਆਗੂ ਅਤੇ ਪਲਾਨਿੰਗ ਬੋਰਡ ਚੇਅਰਮੈਨ ਅਨਿਲ ਮਹਾਜਨ ਧਾਰਾ, ਇੰਪਰੂਵਮੇਂਟ ਟਰੱਸਟ ਚੇਅਰਮੈਨ ਵੀਭੂਤੀ ਸ਼ਰਮਾ, ਜਿਲਾ ਪ੍ਰਧਾਨ ਸੰਜੀਵ ਭੈਂਸ ਸਮੇਤ ਵੱਡੀ ਗਿਣਤੀ ‘ਚ ਪਾਰਟੀ ਵਰਕਰ ਮੋਜੂਦ ਸਨ।
Read Moreਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਜਿਲ੍ਹਾ ਪਠਾਨਕੋਟ ਦੇ ਹਜ਼ਾਰਾਂ ਲੋਕਾਂ ਨੇ ਲਿਆ ਫਾਇਦਾ : ਡਾ. ਜੁਗਲ ਕਿਸ਼ੋਰ
ਪਠਾਨਕੋਟ,22 ਸਤੰਬਰ (ਰਜਿੰਦਰ ਸਿੰਘ ਰਾਜਨ ਬਿਊਰੋ ਚੀਫ ) : ਸਰਬੱਤ ਸਿਹਤ ਬੀਮਾ ਯੋਜਨਾ ਅਧੀਨ ਪੰਜਾਬ ਸਰਕਾਰ ਦੁਆਰਾ 5 ਲੱਖ ਤੱਕ ਦਾ ਸਿਹਤ ਬੀਮਾ ਕੀਤਾ ਜਾਂਦਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਪਠਾਨਕੋਟ ਡਾ. ਜੁਗਲ ਕਿਸ਼ੋਰ ਨੇ ਦੱਸਿਆ ਕਿ ਇਹ ਸਕੀਮ ਪੰਜਾਬ ਸਰਕਾਰ ਦੁਆਰਾ 20 ਅਗਸਤ 2019 ਵਿੱਚ ਪੂਰੇ ਪੰਜਾਬ ਵਿੱਚ ਸ਼ੁਰੂ ਕੀਤੀ ਗਈ ਸੀ।
Read Moreਕੋਵਿਡ -19 ਦੇ ਚੱਲਦਿਆਂ ਹਵਾ ਦਾ ਪ੍ਰਦੂਸ਼ਣ ਬੱਚਿਆਂ, ਬਜੁਰਗਾਂ ਅਤੇ ਮਹਿਲਾਵਾਂ ਲਈ ਵਧੇਰੇ ਖਤਰਨਾਕ : ਡਾ.ਅਮਰੀਕ ਸਿੰਘ
ਪਠਾਨਕੋਟ: 22 ਸਤੰਬਰ (ਰਜਿੰਦਰ ਸਿੰਘ ਰਾਜਨ ਬਿਊਰੋ ਚੀਫ) : ਡਿਪਟੀ ਕਮਿਸ਼ਨਰ ਪਠਾਨਕੋਟ ਸ਼੍ਰੀ ਸੰਯਮ ਅਗਰਵਾਲ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾ. ਹਰਤਰਨਪਾਲ ਸਿੰਘ ਮੁੱਖ ਖੇਤੀਬਾੜੀ ਅਫਸਰ ਦੀ ਅਗਵਾਈ ਹੇਠ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਲਾਕ ਪਠਾਨਕੋਟ ਵੱਲੋਂ ਬਲਾਕ ਪਠਨਕੋਟ ਨੂੰ ਲਗਾਤਾਰ ਪੰਜਵੀਂ ਵਾਰ ਪ੍ਰਦੂਸ਼ਣ ਮੁਕਤ ਬਨਾਉਣ ਦੇ ਟੀਚੇ ਨਾਲ ਸ਼ੁਰੂ ਕੀਤੀ ਗਈ ਵਿਸ਼ੇਸ਼ ਮੁਹਿੰਮ ਤਹਿਤ ਪਹਿਲੇ ਪੜਾਅ ਵੱਜੋਂ ਗਰਾਮ ਪੰਚਾਇਤਾਂ ਵੱਲੋਂ ਮਤੇ ਪਵਾਏ ਜਾ ਰਹੇ ਹਨ ਜਿਸ ਵਿੱਚ ਸਰਪੰਚ ਸਹਿਬਾਨ ਵੱਲੋਂ ਪੂਰਾ ਸਹਿਯੋਗ ਕੀਤਾ ਜਾ ਰਿਹਾ ਹੈ।
Read Moreਪੰਜਾਬ ਪ੍ਰਾਪਤੀ ਸਰਵੇਖਣ ਦੇ ਚੰਗੇ ਨਤੀਜਿਆਂ ਲਈ ਅਧਿਆਪਕ ਕਰ ਰਹੇ ਹਨ ਅਣਥੱਕ ਮਿਹਨਤ
ਪਠਾਨਕੋਟ, 22 ਸਤੰਬਰ (ਰਜਿੰਦਰ ਸਿੰਘ ਰਾਜਨ ਬਿਊਰੋ ਚੀਫ) : ਸਕੂਲ ਸਿੱਖਿਆ ਵਿਭਾਗ ਪੰਜਾਬ ਸਰਕਾਰ ਅਤੇ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਦੇ ਦਿਸਾ ਨਿਰਦੇਸਾਂ ਅਤੇ ਸਿੱਖਿਆ ਸਕੱਤਰ ਕਿ੍ਰਸਨ ਕੁਮਾਰ ਦੀ ਯੋਗ ਅਗਵਾਈ ਅਧੀਨ ਸਕੂਲੀ ਸਿੱਖਿਆ ਦੇ ਵਿਕਾਸ ਲਈ ਨਿਰੰਤਰ ਯਤਨਸੀਲ ਹੈ। ਕੋਰੋਨਾ ਮਹਾਂਮਾਰੀ ਦੇ ਮਾੜੇ ਦੌਰ ਕਾਰਨ ਜਿੱਥੇ ਸਕੂਲ ਬੰਦ ਹਨ ਉੱਥੇ ਵਿਭਾਗ ਨੇ ਵਿਦਿਆਰਥੀਆਂ ਦੀ ਪੜ੍ਹਾਈ ਨੂੰ ਤਾਲਾਬੰਦੀ ਦੇ ਸਮੇਂ ਤੋਂ ਹੀ ਜਾਰੀ ਰੱਖਿਆ ਹੋਇਆ ਹੈ।
ਸਿੱਖਿਆ ਵਿਭਾਗ ਵੱਲੋਂ ਵਿਦਿਆਰਥੀਆਂ ਲਈ ਆਨ-ਲਾਈਨ ਕਲਾਸਾਂ ਦਾ ਪ੍ਰਬੰਧ ਕਰਨ ਲਈ ਟੈਲੀਵਿਜਨ,ਰੇਡੀਓ, ਯੂ-ਟਿਊਬ, ਜੂਮ ਐਪ, ਗੂਗਲ ਡਰਾਈਵ,ਵਟਸਐਪ,ਪੰਜਾਬ ਐਜੂਕੇਅਰ ਐਪ ਅਤੇ ਹੋਰ ਸਾਧਨਾਂ ਰਾਹੀਂ ਪੜ੍ਹਾਈ ਕਰਵਾਈ ਜਾ ਰਹੀ ਹੈ।
ਜਿਲ੍ਹਾ ਪਠਾਨਕੋਟ ਵਿੱਚ 20,21,22 ਸਤੰਬਰ ਨੂੰ ਮਾਈਗਰ੍ਰੇਟਰੀ ਆਬਾਦੀ ਦੇ ਕੁੱਲ 4268 ਬੱਚਿਆਂ ਨੂੰ ਪਿਲਾਈਆਂ ਪੋਲੀਓ ਰੋਕੂ ਬੂੰਦਾਂ
ਪਠਾਨਕੋਟ, 22 ਸਤੰਬਰ ( ਰਜਿੰਦਰ ਸਿੰਘ ਰਾਜਨ ਬਿਊਰੋ ਚੀਫ) : ਭਾਰਤ ਸਰਕਾਰ ਦੀਆਂ ਹਦਾਇਤਾਂ ਅਨੁਸਾਰ 20,21,22 ਸਤੰਬਰ ਨੂੰ ਸਿਹਤ ਵਿਭਾਗ ਵੱਲੋਂ ਸਮੂਹ ਵਿਭਾਗਾਂ ਦੇ ਸਹਿਯੋਗ ਨਾਲ ਮਾਈਗਰ੍ਰੇਟਰੀ ਰਾਊਂਡ ਚਲਾਇਆ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਸਿਹਤ ਅਫਸਰ ਡਾ. ਰੇਖਾ ਘਈ ਨੇ ਜਾਣਕਾਰੀ ਦਿੰਦਿਆਂ ਦੱਸਿਆਂ ਕਿ ਸ਼ਹਿਰੀ ਅਤੇ ਪੇਂਡੂ ਖੇਤਰਾਂ ਦੇ ਘਰ-ਘਰ ਦਾ ਦੌਰਾ ਕਰਕੇ ਕੁੱਲ 4268 ਬੱਚਿਆਂ ਨੂੰ ਪੋਲਿਓ ਰੋਕੂ ਬੂੰਦਾਂ ਪਿਲਾਈਆਂ ਗਈਆਂ।
Read Moreਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ, ਗੁਰਦਾਸਪੁਰ ਵਿੱਚ ਗੈਸ ਫੈਕਿਲਟੀ,ਫਿਟਰ ਇੰਸਟਰਕਟਰ,ਵੈਲਡਰ ਇੰਸਟਰਕਟਰ ਆਦਿ ਅਸਾਮੀਆਂ ਲਈ ਚਾਹਵਾਨ ਪ੍ਰਾਰਥੀ 28 ਸਤੰਬਰ ਤਕ ਬਿਨੈਪੱਤਰ ਕਰਨ
ਗੁਰਦਾਸਪੁਰ,22 ਸਤੰਬਰ (ਅਸ਼ਵਨੀ ) : ਪਰਸ਼ੋਤਮ ਸਿੰਘ ਜ਼ਿਲਾ ਰੋਜ਼ਗਾਰ ਅਫਸਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਕੋਰੋਨਾ ਮਹਾਂਮਾਰੀ ਨਾਲ ਨਜਿੱਠਣ ਦੇ ਨਾਲ-ਨਾਲ ਘਰ-ਘਰ ਰੋਜ਼ਗਾਰ ਸਕੀਮ ਤਹਿਤ ਬੇਰੁਜ਼ਗਾਰ ਪ੍ਰਾਰਥੀਆ ਨੂੰ ਰੋਜਗਾਰ ਮੁਹਈਆ ਕਰਵਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਉਨਾਂ ਦੱਸਿਆ ਕਿ ਜਿਲਾ ਗੁਰਦਾਸਪੁਰ ਵਿਖੇ 24 ਸਤੰਬਰ ਤੋਂ 30 ਸਤੰਬਰ ਤੱਕ ਰਾਜ ਪੱਧਰੀ ਰੋਜਗਾਰ ਮੇਲੇ ਲਗਾਏ ਜਾ ਰਹੇ ਹਨ ।
Read Moreਪੌਦੇ ਮਨੁੱਖ ਦੇ ਮਰਨ ਤੇ ਵੀ ਸਾਥ ਨਿਭਾਉਂਦੇ ਹਨ : ਇੰਜੀ.ਨਾਨੋਵਾਲੀਆ
ਗੁਰਦਾਸਪੁਰ 22 ਸਤੰਬਰ ( ਅਸ਼ਵਨੀ ) : ਅੱਜ ਦੇ ਪਦਾਰਥਵਾਦੀ ਸਮੇਂ ਦੋਰਾਨ ਬਹੁ ਗਿਣਤੀ ਲੋਕ ਜਿਉਦਿਆਂ ਹੀ ਮਨੁੱਖ ਦਾ ਸਾਥ ਛੱਡ ਕੇ ਲੋੜ ਪੈਣ ਤੇ ਕਿਨਾਰਾ ਕਰ ਜਾਂਦੇ ਹਨ ਪਰ ਪੌਦੇ ਮਨੁੱਖ ਦੇ ਮਰਣ ਤੇ ਵੀ ਸਾਥ ਨਿਭਾਉਂਦੇ ਹਨ।ਇਹਨਾ ਵਿਚਾਰਾ ਦਾ ਪ੍ਰਗਟਾਵਾ ਅੱਜ ਵੱਖ ਵੱਖ ਪਿੰਡਾਂ ਵਿਚ ਫਲਦਾਰ ਅਤੇ ਛਾਂਦਾਰ 67 ਪੌਦੇ ਲਗਾੳੇਣ ਉਪਰਾਂਤ ਸ਼ੋਸ਼ਲ ਵੈਲਫੇਅਰ ਸੋਸਾਇਟੀ ਦੇ ਮੁਖੀ ਇੰਜੀ. ਜੋਗਿੰਦਰ ਸਿੰਘ ਨਾਨੋਵਾਲੀਆ ਨੇ ਕੀਤਾ।
Read Moreਜਿਲ੍ਹਾ ਮੈਜਿਸਟਰੇਟ ਪਠਾਨਕੋਟ ਨੇ ਨਿਰਧਾਰਤ ਸਮਾਂ ਪੂਰਾ ਕਰਨ ਤੇ ਚਾਰ ਮਾਈਕਰੋ ਕੰਨਟੇਨਮੈਂਟ ਜ਼ੋਨਾ ਨੂੰ ਤੁਰੰਤ ਪ੍ਰਭਾਵ ਤੋਂ ਖੋਲਿਆ
ਪਠਾਨਕੋਟ, 22 ਸਤੰਬਰ (ਰਜਿੰਦਰ ਸਿੰਘ ਰਾਜਨ ਬਿਊਰੋ ਚੀਫ) : ਇੱਕ ਹੁਕਮ ਜਾਰੀ ਕਰਦਿਆਂ ਸ੍ਰੀ ਸੰਯਮ ਅਗਰਵਾਲ (ਆਈ.ਏ.ਐਸ.) ਜਿਲ੍ਹਾ ਮੈਜਿਸਟਰੇਟ ਪਠਾਨਕੋਟ ਨੇ ਕਿਹਾ ਕਿ ਕੋਵਿਡ-19 (ਕਰੋਨਾ ਵਾਈਰਸ) ਦੇ ਸੰਕਰਮਣ ਨੂੰ ਰੋਕਣ ਲਈ ਜਿਲ੍ਹਾ ਪਠਾਨਕੋਟ ਦੀ ਹਦੂਰ ਅੰਦਰ ਜਿਹੜੇ ਹਿੱਸਿਆਂ/ਥਾਵਾਂ ਵਿੱਚ ਨਿਰਧਾਰਤ ਸੰਖਿਆਂ ਵਿੱਚ ਕਰੋਨਾ ਪਾਜੀਟਿਵ ਮਰੀਜ ਪਾਏ ਗਏ ਸਨ ਉਨ੍ਹਾਂ ਹਿੱਸਿਆਂ/ਥਾਵਾਂ ਤੇ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਮੇਂ ਸਮੇਂ ਤੇ ਮਾਇਕਰੋ ਕੰਨਟੇਨਮੈਂਟ ਜ਼ੋਨ ਸਥਾਪਿਤ ਕੀਤੇ ਗਏ ਸਨ।
Read Moreਇਕ ਨੌਜਵਾਨ ਨੂੰ ਘੇਰ ਦਾਤਰ ਨਾਲ ਹਮਲਾ ਕਰਨ ਤੇ 5 ਨੌਜਵਾਨਾਂ ਪਰ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ
ਗੜ੍ਹਦੀਵਾਲਾ 22 ਸਤੰਬਰ (ਚੌਧਰੀ) : ਸਥਾਨਕ ਪੁਲਸ ਨੇ ਇਕ ਨੌਜਵਾਨ ਨੂੰ ਘੇਰ ਕਰ ਉਸ ਪਰ ਦਾਤਰ ਨਾਲ ਹਮਲਾ ਕਰਨ ਤੇ ਪੰਜ ਵਿਅਕਤੀਆਂ ਤੇ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਗੁਰਦੀਪ ਸਿੰਘ ਉਰਫ ਗੀਪਾ ਪੁੱਤਰ ਕਸ਼ਮੀਰ ਸਿੰਘ ਵਾਸੀ ਅਰਗੋਵਾਲ ਥਾਣਾ ਗੜ੍ਹਦੀਵਾਲਾ ਨੇ ਦੱਸਿਆ ਕਿ ਮੈਂ 17 ਸਤੰਬਰ ਨੂੰ ਸ਼ਾਮ 7 ਵਜੇ ਦੇ ਕਰੀਬ ਗੜਦੀਵਾਲਾ ਤੋਂ ਆਪਣੇ ਘਰ ਜਾ ਰਿਹਾ ਸੀ ਤਾਂ ਰਸਤੇ ਵਿੱਚ ਜਸਕਰਨ ਸਿੰਘ, ਸੁੱਖਾ,ਬਿੰਦੀ,ਅਭੀ ਸਾਰੇ ਵਾਸੀਅਨ ਤਲਵੰਡੀ ਜੱਟਾਂ ਅਤੇ ਵਰਿੰਦਰ ਸਿੰਘ ਵਾਸੀ ਅਰਗੋਵਾਲ ਥਾਣਾ ਗੜ੍ਹਦੀਵਾਲਾ ਨੇ ਉਸਨੂੰ ਘੇਰ ਲਿਆ ਤੇ ਜਸਕਰਨ ਸਿੰਘ ਨੇ ਉਸਤੇ ਦਾਤਰ ਦਾ ਵਾਰ ਕੀਤਾ। ਜਿਸ ਨਾਲ ਉਸ ਦੇ ਖੱਬੇ ਗੁੱਟ ਦੇ ਨਜਦੀਕ ਹੱਡੀ ਵੱਡੀ ਗਈ ਤੇ ਉਸ ਦੇ ਰੌਲਾ ਪਾਉਣ ਤੇ ਉੱਥੇ ਲੋਕਾਂ ਦਾ ਇੱਕਠ ਹੁੰਦਾ ਦੇਖ ਕੇ ਉਹ ਸਭ ਮੌਕੇ ਸਮੇਤ ਆਪਣੇ ਹਥਿਆਰ ਭੱਜ ਗਏ। ਜਿਸ ਪਰ ਪੁਲੀਸ ਨੇ ਜਸਕਰਨ ਸਿੰਘ,ਸੁੱਖਾ,ਬਿੰਦੀ,ਅਭੀ ਸਾਰੇ ਵਾਸੀਅਨ ਤਲਵੰਡੀ ਜੱਟਾਂ ਅਤੇ ਵਰਿੰਦਰ ਸਿੰਘ ਵਾਸੀ ਅਰਗੋਵਾਲ ਥਾਣਾ ਗੜ੍ਹਦੀਵਾਲਾ ਪਰ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ।
Read More48 ਬੋਤਲਾਂ ਪੰਜਾਬ ਕੈਸ਼ ਵਿਸਕੀ ਸ਼ਰਾਬ ਸਮੇਤ ਇੱਕ ਕਾਬੂ
ਗੜ੍ਹਦੀਵਾਲਾ 22 ਸਤੰਬਰ (ਚੌਧਰੀ) :ਸਥਾਨਕ ਪੁਲਸ ਨੇ ਇਕ ਵਿਅਕਤੀ ਨੂੰ 48 ਬੋਤਲਾਂ ਸ਼ਰਾਬ ਸਮੇਤ ਕਾਬੂ ਕੀਤਾ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ ਐਮ ਓ ਬਲਵਿੰਦਰਪਾਲ ਨੇ ਦੱਸਿਆ ਕਿ ਏ ਐੱਸ ਆਈ ਸਤਪਾਲ ਸਿੰਘ ਸਾਥੀ ਕਰਮਚਾਰੀਆਂ ਸਮੇਤ ਗਸ਼ਤ ਦੌਰਾਨ ਪਿੰਡ ਰੂਪੋਵਾਲ ਤੋਂ ਮੱਲੀਆਂ ਵੱਲ ਜਾ ਰਹੇ ਸੀ ਤਾਂ ਇਕ ਮੋਨਾ ਵਿਅਕਤੀ ਸਕੂਟਰ ਨੰਬਰ ਪੀ ਬੀ 07 ਐਮ 4043 ਤੇਂ ਆਉਂਦਾ ਦਿਖਾਈ ਦਿੱਤਾ।ਜੋ ਪੁਲਸ ਪਾਰਟੀ ਨੂੰ ਦੇਖ ਕੇ ਪਿੱਛੇ ਨੂੰ ਮੁੜਨ ਲੱਗਾ।
Read Moreਕੋਰੋਨਾ ਦਾ ਕਹਿਰ ਜਾਰੀ, ਗੜ੍ਹਦੀਵਾਲਾ ‘ਚ ਤਿੰਨ ਅਤੇ ਭੂੰਗਾ ਚ ਇਕ ਵਿਅਕਤੀ ਆਇਆ ਕਰੋਨਾ ਦੀ ਮਾਰ ਹੇਠ
ਗੜ੍ਹਦੀਵਾਲਾ 22 ਸਤੰਬਰ (ਚੌਧਰੀ) : ਪੰਜਾਬ ਸਰਕਾਰ ਤੇ ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਤੇ ਸਿਵਲ ਸਰਜਨ ਹੁਸ਼ਿਆਰਪੁਰ ਦੀ ਅਗਵਾਈ ਤੇ ਐੱਸਐੱਮਓ ਭੂੰਗਾ ਡਾ. ਮਨੋਹਰ ਲਾਲ ਦੀ ਦੇਖ ਰੇਖ ਵਿਚ ਸੀਐਚਸੀ ਭੂੰਗਾ ‘ਚ ਕੋਰੋਨਾ ਦੀ ਰੈਪਿਡ ਐਂਟੀਜਨ ਟੈਸਟ ਕੀਤੇ ਜਾ ਰਹੇ ਹਨ।ਇਸ ਸਬੰਧੀ ਐਸ ਐਮ ਓ ਡਾ ਮਨਮੋਹਨ ਲਾਲ ਨੇ ਦੱਸਿਆ ਕਿ ਅੱਜ ਗੜ੍ਹਦੀਵਾਲਾ,ਹਰਿਆਣਾ ਅਤੇ ਪੀ ਐਚ ਸੀ ਭੂੰਗਾ ਵਿਖੇ ਕੋਵਿਡ-19 ਟੀਮ ਨੇ 85 ਲੋਕਾਂ ਦੇ ਟੈਸਟ ਕੀਤੇ ਸਨ।
Read Moreਮੋਦੀ ਸਰਕਾਰ ਫਸਲਾਂ ਦਾ ਉਚਿਤ ਮੁੱਲ ਪ੍ਰਦਾਨ ਕਰਨ ਅਤੇ ਕਿਸਾਨਾਂ ਦੀ ਆਮਦਨੀ ਨੂੰ ਦੁੱਗਣਾ ਕਰਨ ਲਈ ਵਚਨਬੱਧ : ਸੰਜੀਵ ਮਨਹਾਸ
ਗੜ੍ਹਦੀਵਾਲਾ 22 ਸਤੰਬਰ (ਚੌਧਰੀ / ਪ੍ਰਦੀਪ ਸ਼ਰਮਾ) : ਅੱਜ ਭਾਜਪਾ ਜਿਲ੍ਹਾ ਪ੍ਰਧਾਨ ਸੰਜੀਵ ਮਨਹਾਸ ਨੇ ਗੜ੍ਹਦੀਵਾਲਾ ਵਿਖੇ ਪ੍ਰੈਸ ਕਾਨਫਰੰਸ ਰਾਹੀਂ ਪੱਤਰਕਾਰਾਂ ਨਾਲ਼ ਗੱਲਬਾਤ ਦੌਰਾਨ ਕਿਹਾ ਕਿ ਹਾੜੀ ਦੀਆਂ ਫਸਲਾਂ ਦੇ ਐਮਐਸਪੀ ਨੂੰ 50 ਰੁਪਏ ਤੋਂ ਲੈ ਕੇ 300 ਰੁਪਏ ਵਧਾ ਕੇ ਮੋਦੀ ਸਰਕਾਰ ਨੇ ਕਿਸਾਨਾਂ ਨੂੰ ਤੋਹਫ਼ਾ ਦਿੱਤਾ ਹੈ ।
Read Moreਸਰਕਾਰੀ ਪ੍ਰਾਇਮਰੀ ਸਕੂਲ ਚਸ਼ਮਾਂ ਬਲਾਕ ਪਠਾਨਕੋਟ 1 ਐਂਟ ਘਰੋਟਾ ਦਾ ਕੀਤਾ ਉਦਘਾਟਨ
ਪਠਾਨਕੋਟ,21 ਸਤੰਬਰ (ਰਜਿੰਦਰ ਸਿੰਘ ਰਾਜਨ ਬਿਊਰੋ ਚੀਫ) : ਸਰਕਾਰੀ ਪ੍ਰਾਇਮਰੀ ਸਕੂਲ ਚਸ਼ਮਾਂ ਬਲਾਕ ਪਠਾਨਕੋਟ 1 ਐਂਟ ਘਰੋਟਾ, ਦੇ ਮੁੱਖ ਗੇਟ ਦਾ ਨਿਰਮਾਣ ਹੈੱਡ ਟੀਚਰ ਪ੍ਰਵੀਨ ਸਿੰਘ ਦੀ ਅਗਵਾਈ ਵਿੱਚ ਸਮਾਜ ਸੇਵੀ ਅਤੇ ਦਾਨੀ ਸੱਜਣ ਰਮਨ ਗੋਇਲ ਸਾਬਕਾ ਅਧਿਆਪਕ ਅਤੇ ਰਾਜਨ ਮਹਿਤਾ ਸਮਾਜ ਸੇਵਕ ਦਾਨੀ ਸੱਜਣ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਚਸ਼ਮਾਂ ਨੂੰ ਇੱਕ ਲੱਖ ਰੁਪਏ ਦਾਨ ਕਰਕੇ ਕਰਵਾਇਆ ਗਿਆ ਹੈ। ਇਸ ਮੌਕੇ ‘ਤੇ ਸਰਕਾਰੀ ਪ੍ਰਾਇਮਰੀ ਸਕੂਲ ਚਸ਼ਮਾਂ ਦਾ ਉਦਘਾਟਨ ਸ਼੍ਰੀ ਬਲਦੇਵ ਰਾਜ ਜ਼ਿਲ੍ਹਾ ਸਿੱਖਿਆ ਅਫ਼ਸਰ (ਐ: ਸਿੱਖਿਆ) ਮੁੱਖ ਮਹਿਮਾਨ ਵੱਲੋਂ ਕੀਤਾ ਗਿਆ
Read More24 ਸਤੰਬਰ ਤੋਂ 30 ਸਤੰਬਰ ਤੱਕ ਜਿਲ੍ਹਾ ਪਠਾਨਕੋਟ ਵਿੱਚ ਲਗਾਏ ਜਾਣਗੇ ਰੋਜ਼ਗਾਰ ਮੇਲੇ : ਡਿਪਟੀ ਕਮਿਸ਼ਨਰ
ਪਠਾਨਕੋਟ, 22 ਸਤੰਬਰ (ਰਜਿੰਦਰ ਸਿੰਘ ਰਾਜਨ ਬਿਊਰੋ ਚੀਫ) : ਪੰਜਾਬ ਸਰਕਾਰ ਵਲੋਂ ਘਰ-ਘਰ ਰੋਜ਼ਗਾਰ ਸਕੀਮ ਤਹਿਤ ਰਾਜ ਪੱਧਰੀ ਰੋਜ਼ਗਾਰ ਮੇਲੇ 24 ਸਤੰਬਰ ਤੋਂ 30 ਸਤੰਬਰ ਤੱਕ ਲਗਾਏ ਜਾਣੇ ਹਨ, ਜਿਨ੍ਹਾ ਵਿੱਚ ਵੱਖ-ਵੱਖ ਕੰਪਨੀਆਂ ਵਲੋਂ 90000 ਅਸਾਮੀਆਂ ਲਈ ਬੇ-ਰੋਜ਼ਗਾਰਾਂ ਦੀ ਚੋਣ ਕੀਤੀ ਜਾਣੀ ਹੈ, ਬੇਰੋਜਗਾਰ ਨੋਜਵਾਨਾਂ ਨੂੰ ਅਪੀਲ ਹੈ ਕਿ ਇਨ੍ਹਾਂ ਰੋਜਗਾਰ ਮੇਲਿਆਂ ਤੋਂ ਲਾਭ ਪ੍ਰਾਪਤ ਕਰੋ। ਇਹ ਪ੍ਰਗਟਾਵਾ ਸ੍ਰੀ ਸੰਯਮ ਅਗਰਵਾਲ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕੀਤਾ।
Read More