ਗੜਸ਼ੰਕਰ (ਅਸ਼ਵਨੀ ਸ਼ਰਮਾ) : ਪੰਜਾਬ ਸਰਕਾਰ ਕੋਰੋਨਾ ਮਹਾਂਮਾਰੀ ਦੀ ਰੋਕਥਾਮ ਲਈ ਹਰ ਮੁਹਾਜ਼ ‘ਤੇ ਫੇਲ੍ਹ ਹੋ ਚੁੱਕੀ ਹੈ। ਕੋਈ ਸੁਚੱਜੇ ਪ੍ਰਬੰਧ ਨਾ ਹੋਣ ਕਰਕੇ ਪੰਜਾਬ ਵਿੱਚ ਮਹਾਂਮਾਰੀ ਦੀ ਲਪੇਟ ਵਿੱਚ ਹਜ਼ਾਰਾਂ ਲੋਕ ਆ ਚੁੱਕੇ ਹਨ ਅਤੇ ਅਣਗਿਣਤ ਲੋਕ ਮੌਤ ਦੇ ਮੂੰਹ ਵਿੱਚ ਜਾ ਚੁੱਕੇ ਹਨ। ਆਮ ਆਦਮੀ ਪਾਰਟੀ ਨੇ ਦਿੱਲੀ ਦੀ ਸ੍ਰੀ ਅਰਵਿੰਦ ਕੇਜਰੀਵਾਲ ਦੀ ਸਰਕਾਰ ਦੀ ਤਰਜ਼ ‘ਤੇ ਕੋਰੋਨਾ ਤੋਂ ਬਚਾਅ ਲਈ ਹਰ ਪਿੰਡ ਵਿੱਚ ਅਕਸੀਮੀਟਰ ਵੰਡਣ ਦੀ ਸ਼ੁਰੂਆਤ ਕੀਤੀ ਹੈ। ਜਿਸ ਵਿੱਚ ਦਿੱਲੀ ਸਰਕਾਰ ਵਲੋਂ ਵੀਹ ਹਜ਼ਾਰ ਅਕਸੀਮੀਟਰ ਭੇਜੇ ਗਏ ਹਨ। ਵਿਧਾਨ ਸਭਾ ਹਲਕਾ ਗੜ੍ਹਸ਼ੰਕਰ ਦੇ ਹਰ ਪਿੰਡ ਤੇ ਹਰ ਵਾਰਡ ‘ਚ ਆਕਸੀਜਨ ਜਾਂਚ ਕੇਂਦਰ ਖੋਲ੍ਹਿਆ ਜਾਵੇਗਾ ਤਾਂ ਜੋ ਲੋਕਾਂ ਨੂੰ ਆਪਣੀ ਆਕਸੀਜਨ ਦੀ ਮਾਤਰਾ ਚੈੱਕ ਕਰਵਾਉਣ ਦੀ ਸਹੂਲਤ ਮਿਲ ਸਕੇ।
Read MoreCategory: PUNJABI
ਮੈਗਾ ਰੋਜ਼ਗਾਰ ਮੇਲੇ ‘ਚ ਮਾਈਕ੍ਰੋਸਾਫਟ ਤੇ ਹੋਰ ਮਲਟੀਨੈਸ਼ਨਲ ਕੰਪਨੀਆਂ ਵੀ ਲੈਣਗੀਆਂ ਭਾਗ : ਡੀ.ਸੀ
ਪਠਾਨਕੋਟ: 17 ਸਤੰਬਰ (ਰਜਿੰਦਰ ਸਿੰਘ ਰਾਜਨ ਬਿਊਰੋ ਚੀਫ) : ਡਿਪਟੀ ਕਮਿਸ਼ਨਰ ਸੰਯਮ ਅਗਰਵਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਘਰ-ਘਰ ਰੋਜਗਾਰ ਮਿਸ਼ਨ ਅਧੀਨ 24 ਤੋਂ 30 ਸਤੰਬਰ ਤੱਕ ਰਾਜ ਪੱਧਰੀ ਰੋਜਗਾਰ ਮੇਲਿਆਂ ਦਾ ਆਯੋਜਨ ਕੀਤਾ ਜਾਵੇਗਾ। ਜਿਸ ਵਿਚ ਮਾਈਕ੍ਰੋਸਾਫਟ ਵਰਗੀਆਂ ਮਲਟੀਨੈਸ਼ਨਲ ਕੰਪਨੀਆਂ ਵੀ ਭਾਗ ਲੈ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਇਹ ਰੋਜ਼ਗਾਰ ਮੇਲੇ ਵਰਚੁੱਅਲ ਤਰੀਕੇ ਨਾਲ ਕੀਤੇ ਜਾਣਗੇ, ਜਿਸ ‘ਚ ਬੀ.ਟੈਕ ਦੇ ਪ੍ਰਾਰਥੀ( ਸੀ.ਐਸ.ਸੀ,ਆਈ.ਟੀ.,ਈ.ਸੀ.ਈ.) ਜੋ 2021,2022,2023 ਬੈਚ ‘ਚ ਪਾਸ ਹੋ ਰਹੇ ਹਨ, ਭਾਗ ਲੈ ਸਕਦੇ ਹਨ।ਇਹ ਬੱਚੇ ਇਸ ਰੋਜ਼ਗਾਰ ਮੇਲੇ ‘ਚ ਸਾਫਟਵੇਅਰ ਇੰਜੀਨੀਅਰ ਸਪੋਰਟ ਇੰਜੀਨੀਅਰ ਤੇ ਤਕਨੀਕੀ ਕੰਸਲਟੈਂਟ ਦੇ ਤੋਰ ‘ਤੇ ਹੈਦਰਾਵਾਦ, ਬੈਂਗਲਰੁ, ਤੇ ਨੋਇਡਾ ‘ਚ ਨਿਯੁਕਤ ਕੀਤੇ ਜਾਣਗੇ।
Read Moreਲੋਕ ਇਨਸ਼ਾਫ ਪਾਰਟੀ ਦੇ ਪ੍ਰਧਾਨ ਸ਼੍ਰੀ ਖੁਰਾਲਗੜ ਸਾਹਿਬ ਹੋਏ ਨਤਮਸਤਕ
ਗੜ੍ਹਸ਼ੰਕਰ (ਅਸ਼ਵਨੀ ਸ਼ਰਮਾ) : ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਤੱਪ ਅਸ਼ਥਾਨ ਸ਼੍ਰੀਖੁਰਾਲਗੜ ਸਾਹਿਬ ਵਿਖੇ ਲੋਕ ਇਨਸ਼ਾਫ ਪਾਰਟੀ ਦੇ ਪ੍ਰਧਾਨ ਸਿਮਰਨਜੀਤ ਸਿੰਘ ਬੈਸ ਵਿਧਾਇਕ ਆਪਣੇ ਪਾਰਟੀ ਦੇ ਅਹੁਦੇਦਾਰਾ ਨਾਲ ਨਤਮਸਤਕ ਹੋਏ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋ ਪ੍ਰਧਾਨ ਡਾ ਕੇਵਲ ਸਿੰਘ ਨੇ ਉਹਨਾ ਦਾ ਸਵਾਗਤ ਅਤੇ ਸਿਰਾਪਾਓ ਨਾਲ ਸਨਮਾਨ ਕੀਤਾ।
Read Moreਗੁਰੂ ਸ਼ਬਦ’ ਅਤੇ ਬਾਣੀ ਨਾਲ ਜੁੜਣ ਤੇ ਹੀ ਆਤਮ ਗਿਆਨ ਦੀ ਪਾ੍ਰਪਤੀ ਹੋਵੇਗੀ : ਅਚਾਰੀਆ ਚੇਤਨਾ ਨੰਦ ਭੂਰੀਵਾਲੇ
ਗੜ੍ਹਸ਼ੰਕਰ,17 ਸਤੰਬਰ (ਅਸ਼ਵਨੀ ਸ਼ਰਮਾ) : ਸਤਿਗੁਰੂ ਭੂਰੀਵਾਲੇ ਗੁਰਗੱਦੀ ਪਰੰਪਰਾ (ਗਰੀਬਦਾਸ ਸੰਪਰਦਾਇ) ਦੇ ਇਤਿਹਾਸਿਕ ਸਥਾਨ ਸ੍ਰੀ ਲਾਲਪੁਰੀ ਧਾਮ ਭਵਾਨੀਪੁਰ(ਬੀਤ) ਵਿਖੇ ਸੰਗਰਾਂਦ ਦੇ ਸ਼ੁੱਭ ਦਿਹਾੜੇ ਮੌਕੇ ਇੱਕ ਰੋਜ਼ਾ ਮਹੀਨਵਾਰ ਸਤਿਸੰਗ ਮੌਜੂਦਾ ਗੱਦੀਨਸ਼ੀਨ ਵੇਦਾਂਤ ਅਚਾਰੀਆ ਸਵਾਮੀ ਸ੍ਰੀ ਚੇਤਨਾ ਨੰਦ ਜੀ ਮਹਾਰਾਜ ਭੂਰੀਵਾਲਿਆਂ ਵਲੋਂ ਕੋਰੋਨਾ ਮਹਾਮਾਰੀ ਦੌਰਾਨ ਸਰਕਾਰ ਅਤੇ ਪ੍ਰਸ਼ਾਸ਼ਨ ਦੀਆਂ ਹਦਾਇਤਾਂ ਵਿੱਚ ਰਹਿ ਕੇ ਕੀਤਾ ਗਿਆ।
Read Moreਮਨੀ ਪਲਾਂਟ ਵਾਲੇ ਬਰਤਨਾਂ ਵਿੱਚ ਖੜੇ ਪਾਣੀ ਵਿੱਚ ਪੈਦਾ ਹੋ ਸਕਦਾ ਹੈ ਡੇਂਗੂ ਦਾ ਮੱਛਰ
ਬਟਾਲਾ,17 ਸਤੰਬਰ (ਅਵਿਨਾਸ਼ ਸ਼ਰਮਾ,ਸੰਜੀਵ ਨਈਅਰ ) : ਘਰਾਂ ਵਿੱਚ ਸਜਾਵਟ ਲਈ ਲਗਾਏ ਜਾਂਦੇ ਮਨੀ ਪਲਾਂਟ ਦੇ ਬਰਤਨਾਂ, ਗਮਲਿਆਂ ਵਿੱਚ ਪਾਣੀ ਖੜਾ ਰਹਿਣ ਕਾਰਨ ਇਹ ਡੇਂਗੂ ਦਾ ਮੱਛਰ ਪੈਦਾ ਕਰਨ ਦਾ ਕਾਰਨ ਬਣ ਸਕਦਾ ਹੈ, ਜਿਸ ਤੋਂ ਸਾਵਧਾਨ ਰਹਿਣ ਦੀ ਲੋੜ ਹੈ। ਇਸ ਤੋਂ ਇਲਾਵਾ ਫਰਿੱਜ਼ਾਂ ਦੇ ਪਿਛਲੇ ਪਾਸੇ ਲੱਗੀ ਟ੍ਰੇਅ ਦੇ ਪਾਣੀ ਵਿੱਚ ਵੀ ਡੇਂਗੂ ਦਾ ਲਾਰਵਾ ਪਨਪਦਾ ਹੈ ਜਿਸ ਤੋਂ ਬਚਣ ਦੀ ਲੋੜ ਹੈ।
Read Moreਗੁਰਇਕਬਾਲ ਸਿੰਘ ਮਾਹਲ ਦੇ ਵੱਲੋਂ ਜਥੇਦਾਰ ਸੱਜਣ ਸਿੰਘ ਜੀ ਬੱਜੂਮਾਨ ਦੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ
ਬਟਾਲਾ /ਕਾਦੀਆਂ 17 ਸਤੰਬਰ (ਅਸ਼ੋਕ ਨਈਅਰ/ ਅਵਿਨਾਸ਼ ) : ਜਥੇਦਾਰ ਸੱਜਣ ਸਿੰਘ ਬਜੂਮਾਨ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਜੋ ਕਿ ਬੀਤੇ ਦਿਨੀਂ ਅਸਹਿਣਯੋਗ ਸਦੀਵੀ ਵਿਛੋੜਾ ਦੇ ਕੇ ਆਪਣੇ ਸਵਾਸਾਂ ਦੀ ਪੂੰਜੀ ਨੂੰ ਪੂਰਾ ਕਰਦੇ ਹੋਏ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ।
Read Moreसंक्रमण के पांचवें दिन एसएमओ डाॅ चेतना ने किए अपने अनुभव सांझे,लोगों से टैस्ट करवाने की अपील
गुरदासपुर, 16 सितंबर ( अश्वनी ) : कोविड़ काल के दौरान फ्रंट लाईन पर बहादुरी से लड़ रही महिला एसएमओं डाॅ चेतना ने लोगों से अपील की है कि वह अपने कोरोना के टैस्ट जरुर करवाएं। सिवल अस्पताल गुरदासपुर में बतौर एसएमओं तैनात डाॅ चेतना खुद संक्रमण का शिकार हो चुकी है जिन्होने कोरोना वायरस के लक्ष्ण पाए जाने के उपरांत अपना टैस्ट करवाया और संक्रमित पाई गई। लक्ष्ण पाए जाने के उपरांत उन्होने खुद को आईसोलेट कर लिया। संंक्रमण से जूझते हुए अपने पाॅजिटिव आने के पांचवें दिन डाॅ चेतना ने लोगों से अपना अनुभव सांझा करते हुए टैस्ट करवाने की अपील की है।
Read Moreਕੈਬਨਿਟ ਮੰਤਰੀ ਸ. ਬਾਜਵਾ, ਰੰਧਾਵਾ, ਸ੍ਰੀਮਤੀ ਚੋਧਰੀ ਅਤੇ ਵਿਧਾਇਕ ਸ. ਪਾਹੜਾ,ਬਾਜਵਾ ਤੇ ਲਾਡੀ ਵੱਲੋਂ ਰਈਆ-ਡੇਰਾ ਬਾਬਾ ਨਾਨਕ ਸੜਕ ਨੂੰ ਚਾਰ ਮਾਰਗੀ ਬਣਾਉਣ ਲਈ ਮੁੱਖ ਮੰਤਰੀ ਪੰਜਾਬ ਦਾ ਧੰਨਵਾਦ
ਗੁਰਦਾਸਪੁਰ, 16 ਸਤੰਬਰ (ਅਵਿਨਾਸ਼ ਸ਼ਰਮਾ /ਸੰਜੀਵ ਨਈਅਰ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੀ ਪੁਰਜ਼ੋਰ ਮੰਗ ਉਤੇ ਕੌਮੀ ਹਾਈਵੇਜ਼ ਅਥਾਰਟੀ ਵੱਲੋਂ ਰਈਆ-ਬਟਾਲਾ-ਡੇਰਾ ਬਾਬਾ ਨਾਨਕ ਸੜਕ ਨੂੰ ਚਾਰ ਮਾਰਗੀ ਬਣਾਉਣ ਦੀ ਪ੍ਰਵਾਨਗੀ ਦੇਣ ਉਤੇ ਪੰਜਾਬ ਦੇ ਕੈਬਨਿਟ ਮੰਤਰੀਆਂ ਅਤੇ ਵਿਧਾਇਕਾਂ ਨੇ ਕੇਂਦਰੀ ਸੜਕੀ ਆਵਾਜਾਈ ਮੰਤਰੀ ਦਾ ਧੰਨਵਾਦ ਕੀਤਾ ਹੈ।
Read Moreਗੈਰ-ਕਾਨੂੰਨੀ ਮਾਈਨਿੰਗ ਦੇ ਦੋਸ਼ਾਂ ਹੇਠ ਰੇਤਾ ਦੀ ਭਰੀ ਟ੍ਰੈਕਟਰ ਟਰਾਲੀ ਸਮੇਤ ਇੱਕ ਵਿਅਕਤੀ ਕਾਬੂ
ਗੜਦੀਵਾਲਾ,16 ਸਤੰਬਰ (ਚੌਧਰੀ /ਪ੍ਰਦੀਪ ਕੁਮਾਰ ) : ਸਥਾਨਕ ਪੁਲੀਸ ਨੇ ਮਾਈਨਿੰਗ ਵਿਭਾਗ ਦੀ ਸ਼ਿਕਾਇਤ ‘ਤੇ ਰੇਤਾ ਦੀ ਭਰੀ ਟਰਾਲੀ ਟਰੈਕਟਰ ਸਮੇਤ ਇੱਕ ਵਿਅਕਤੀ ਨੂੰ ਗੈਰ ਕਨੂੰਨੀ ਮਾਈਨਿੰਗ ਅਧੀਨ ਕਾਬੂ ਕਰਕੇ ਮਾਮਲਾ ਦਰਜ਼ ਕੀਤਾ ਹੈ।
Read Moreਵਕੀਲ਼ ਹਰਦੇਵ ਸਿੰਘ ਦੇ ਤਖ਼ਤ ਸ੍ਰੀ ਕੇਸਗੜ੍ਹ ਦੇ ਐਡੀਸ਼ਨਲ ਮੈਨੇਜਰ ਬਣਨ ਤੇ ਸਿੱਖ ਜਗਤ ਵਿੱਚ ਖੁਸ਼ੀ ਦੀ ਲਹਿਰ : ਰਮਦਾਸਪੁਰ ਟਕਸਾਲ
ਗੜ੍ਹਦੀਵਾਲਾ 15 ਸਤੰਬਰ (ਚੌਧਰੀ / ਪ੍ਰਦੀਪ ਕੁੁਮਾਰ) : ਗੁਰਦੁਆਰਾ ਗੁਰ ਸ਼ਬਦ ਪ੍ਰਕਾਸ਼ ਰਮਦਾਸਪੁਰ ਦੇ ਸਮੂਹ ਸੇਵਾਦਾਰਾਂ ਅਤੇ ਸੰਤ ਬਾਬਾ ਹਰਚਰਨ ਸਿੰਘ ਜੀ ਖਾਲਸਾ ਰਮਦਾਸਪੁਰ ਵਾਲਿਆਂ ਵਲੋਂ ਭਾਈ ਸਾਹਿਬ ਭਾਈ ਹਰਦੇਵ ਸਿੰਘ ਦੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਅਡੀਸ਼ਨਲ ਮੈਨੇਜਰ ਬਣਨ ਤੇ ਵਧਾਈ ਦਿੰਦਿਆਂ ਕਿਹਾ ਕਿ ਸਿੱਖ ਜਗਤ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।
Read Moreਹਰੀਸ਼ ਰਾਬਤ ਦਾ ਪੰਜਾਬ ਦਾ ਇੰਚਾਰਜ ਬਣਨ ਤੇ ਗੜ੍ਹਸ਼ੰਕਰ ‘ਚ ਖੁਸ਼ੀ ਦੀ ਲਹਿਰ
ਗੜ੍ਹਸ਼ੰਕਰ (ਅਸ਼ਵਨੀ ਸ਼ਰਮਾ) ਉਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਹਰੀਸ਼ ਰਾਬਤ ਨੂੰ ਪੰਜਾਬ ਕਾਾਂਗਰਸ ਦਾ ਇੰਚਾਰਜ ਬਣਨ ਤੇ ਹਲਕਾ ਗੜ੍ਹਸ਼ੰਕਰ ‘ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।ਪੰਜਾਬ ਪ੍ਰਦੇਸ਼ ਕਾਗਰਸ ਕਮੇਟੀ ਦੀ ਮੈਬਰ ਸ਼ਰਿਤਾ ਸ਼ਰਮਾ ਨੇ ਦੱਸਿਆ ਕਿ ਮੈਨੂੰ ਉਤਰਾਖੰਡ ‘ਚ ਸ਼੍ਰੀ ਰਾਵਤ ਜੀ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਜਦੋ ਹਾਈ ਕਮਾਡ ਨੇ ਮੈਨੂੰ ਉਤਰਾਖੰਡ ‘ਚ ਡੀਆਰਓ ਦੀ ਜਿੰਮੇਵਾਰੀ ਦਿਤੀ ਸੀ
Read More36 ਬੋਤਲਾਂ ਨਾਜਾਇਜ਼ ਸ਼ਰਾਬ ਸਣੇ ਇੱਕ ਵਿਅਕਤੀ ਨੂੰ ਪੁਲਸ ਨੇ ਕੀਤਾ ਕਾਬੂ
ਗੜ੍ਹਦੀਵਾਲਾ 15 ਸਤੰਬਰ (ਚੌਧਰੀ / ਪ੍ਰਦੀਪ ਕੁਮਾਰ) : ਪੁਲਸ ਵੱਲੋਂ ਨਾਕੇ ਦੌਰਾਨ ਇਕ ਵਿਅਕਤੀ ਨੂੰ 36 ਬੋਤਲਾਂ ਨਾਜਾਇਜ਼ ਸ਼ਰਾਬ ਸਣੇ ਕਾਬੂ ਕੀਤਾ ਹੈ। ਇਸ ਸੰਬੰਧ ਵਿੱਚ ਗੜ੍ਹਦੀਵਾਲਾ ਐਸ ਐਚ ਓ ਇੰਸਪੈਕਟਰ ਬਲਵਿੰਦਰ ਪਾਲ ਨੇ ਦੱਸਿਆ ਕਿ ਏ ਐੱਸ ਆਈ ਅਨਿਲ ਕੁਮਾਰ ਸਮੇਤ ਪੁਲਿਸ ਪਾਰਟੀ ਪਿੰਡ ਚੋਹਕਾ ਨਜਦੀਕ ਗਸ਼ਤ ਕਰ ਰਹੇ ਸਨ ਤਾਂ ਬਲਵੀਰ ਸਿੰਘ ਪੁੱਤਰ ਲਛਮਣ ਸਿੰਘ ਵਾਸੀ ਚੋਹਕਾ ਥਾਣਾ ਗੜ੍ਹਦੀਵਾਲਾ ਪਲਾਸਟਿਕ ਦੇ ਬੋਰੇ ਤੇ ਬੈਠਾ ਸੀ। ਜਿਸਨੂੰ ਸ਼ਕ ਦੇ ਅਧਾਰ ਦੇ ਤੇ ਪੁੱਛਗਿੱਛ ਕੀਤੀ ਗਈ ਤਾਂ ਉਸ ਦੇ ਬੋਰੇ ਦੀ ਤਲਾਸ਼ੀ ਲਈ ਗਈ ਤਾਂ ਉਸ ਵਿਚੋਂ 36 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ ਵਿਅਕਤੀ ਨੂੰ ਨਜਾਇਜ ਸ਼ਰਾਬ ਸਣੇ ਕਾਬੂ ਕਰਕੇ ਪੁਲਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।
Read Moreਸਰਕਾਰੀ ਮਿਡਲ ਸਕੂਲ ਮਸਤੀਵਾਲ ਦੇ ਸਮੂਹ ਅਧਿਆਪਕਾਂ ਵਲੋਂ ਮਾਪੇ- ਅਧਿਆਪਕ ਮਿਲਣੀ ਦਾ ਆਯੋਜਨ
ਗੜ੍ਹਦੀਵਾਲਾ 15 ਸਤੰਬਰ (ਚੌਧਰੀ) : ਪੰਜਾਬ ਦੇ ਸਕੂਲ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਜੀ ਦੇ ਦਿਸਾ ਨਿਰਦੇਸ਼ਾ ਤੇ ਜਿਲ੍ਹਾ ਸਿੱਖਿਆ ਅਫਸਰ ਸੰਜੀਵ ਗੌਤਮ ਜੀ ਦੀ ਯੋਗ ਅਗਵਾਈ ਹੇਠ ਅਤੇ ਸਕੂਲ ਮੁੱਖੀ ਹਰਮਿੰਦਰ ਕੁਮਾਰ ਜੀ ਦੀ ਅਗਵਾਈ ਹੇਠ ਸ਼ਹੀਦ ਕੰਸਟੇਬਲ ਨਰਿੰਦਰ ਸਿੰਘ ਸਰਕਾਰੀ ਮਿਡਲ ਸਕੂਲ ਮਸਤੀਵਾਲ ਦੇ ਸਮੂਹ ਅਧਿਆਪਕਾਂ ਵਲੋਂ ਬੱਚਿਆ ਦੇ ਮਾਪਿਆ ਦੇ ਨਾਲ ਅਧਿਆਪਕਾਂ ਦੀ ਮਿਲਣੀ ਕਰਵਾਈ ਗਈ|
Read Moreਸੀਵਰੇਜ ਟਰੀਟਮੈਂਟ ਪਲਾਂਟ ਬਣਨ ਦਾ ਰਾਹ ਪੱਧਰਾ ਹੋਇਆ,ਸਰਕਾਰ ਨੇ 6 ਏਕੜ ਜ਼ਮੀਨ ਖਰੀਦੀ : ਤ੍ਰਿਪਤ ਬਾਜਵਾ
ਬਟਾਲਾ,14 ਸਤੰਬਰ ( ਅਵਿਨਾਸ਼, ਸੰਜੀਵ ) : ਇਤਿਹਾਸਕ ਨਗਰ ਬਟਾਲਾ ਦੇ ਵਿਕਾਸ ਲਈ ਪੰਜਾਬ ਸਰਕਾਰ ਵਚਨਬੱਧ ਹੈ। ਸੂਬਾ ਸਰਕਾਰ ਵਲੋਂ ਬਟਾਲਾ ਸ਼ਹਿਰ ਦੀ 100 ਫੀਸਦੀ ਵਸੋਂ ਨੂੰ ਸੀਵਰੇਜ ਅਤੇ ਜਲ ਸਪਲਾਈ ਦੀ ਸਹੂਲਤ ਦੇਣ ਲਈ ਅਮੁਰਤ ਯੋਜਨਾ ਤਹਿਤ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਰਾਜ ਸਰਕਾਰ ਵਲੋਂ ਜਿਥੇ ਸ਼ਹਿਰ ਵਿੱਚ ਸੀਵਰੇਜ ਦੀਆਂ ਨਵੀਆਂ ਲਾਈਨਾਂ ਪਾਈਆਂ ਜਾ ਰਹੀਆਂ ਹਨ ਓਥੇ ਨਾਲ ਬਟਾਲਾ ਸ਼ਹਿਰ ਤੋਂ ਬਾਹਰਵਾਰ 6 ਏਕੜ ਵਿੱਚ ਇਕ ਵੱਡਾ ਸੀਵਰੇਜ ਟਰੀਟਮੈਂਟ ਪਲਾਂਟ ਬਣਾਉਣ ਦੀ ਪ੍ਰੀਕ੍ਰਿਆ ਵੀ ਸ਼ੁਰੂ ਕਰ ਦਿੱਤੀ ਹੈ। ਜ਼ਮੀਨ ਖਰੀਦਣ ਨਾਲ ਬਟਾਲਾ ਸ਼ਹਿਰ ਵਿਚ ਬਣਨ ਵਾਲੇ ਸੀਵਰੇਜ਼ ਟਰੀਟਮੈਂਟ ਬਣਨ ਦਾ ਰਾਹ ਪੱਧਰਾ ਹੋ ਗਿਆ ਹੈ।
Read Moreਨਾਕਾਬੰਦੀ ਦੌਰਾਨ ਆਕਸਾਈਜ ਸੈਲ ਨੇ ਇਕ ਵਿਅਕਤੀ ਨੂੰ ਹਰਿਆਣਾ ਸਟੇਟ ਨਾਜਾਇਜ ਸ਼ਰਾਬ ਸਮੇਤ ਕੀਤਾ ਕਾਬੂ
ਬਟਾਲਾ, 15 ਸਤੰਬਰ (ਅਵਿਨਾਸ਼ ਸ਼ਰਮਾ/ ਸੰਜੀਵ ਨਈਅਰ) : ਐਸਐਸਪੀ ਰਛਪਾਲ ਸਿੰਘ ਵੱਲੋਂ ਅਸਮਾਜਿਕ ਅਨਸਰਾਂ ਅਤੇ ਨਾਜਾਇਜ ਸਰਾਬ ਦੀ ਤਸਕਰੀ ਦੇ ਵਿਰੁੱਧ ਛੇੜੀ ਮੁਹਿੰਮ ਆਕਸਾਈਜ ਸੈਲ ਬਟਾਲਾ ਵੱਲੋਂ ਕਾਂਦੀਆਂ ਰੋਡ ‘ਤੇ ਪਿੰਡ ਸ਼ਾਹਬਾਦ ਨਾਕਾਬੰਦੀ ਦੌਰਾਨ ਇਕ ਵਿਅਕਤੀ ਹਰਿਆਣਾ ਸਟੇਟ ਮਾਰਕਾ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ। ਕਾਬੂ ਕੀਤੇ ਵਿਅਕਤੀ ਦੀ ਪਹਿਚਾਣ ਮੁਕੇਸ਼ ਕੁਮਾਰ ਵਾਸੀ ਸ਼ਾਹਬਾਦ ਦੇ ਤੌਰ ਹੋਈ ਹੈ। ਮੁਕੇਸ਼ ਕੁਮਾਰ ਨੇ ਪੁਲਿਸ ਨੂੰ ਦੱਸਿਆ ਕਿ ਉਹ ਇਹ ਸਰਾਬ ਲੱਖਾ ਮਸੀਹ ਤੋਂ 250 ਰੁਪਏ ਹਿਸਾਬ ਨਾਲ ਲਿਆਉਂਦਾ ਹੈ ਕਿ ਅੱਗੇ ਇਸ ਨੂੰ ਮਹਿੰਗੇ ਭਾਅ ‘ਤੇ ਵੇਚਦਾ ਹੈ।
Read Moreਪਿੰਡ ਸੁਨੱਈਆਂ ਵਿਖੇ ਆਕਸਾਈਜ ਵਿਭਾਗ ਨੇ ਛਾਪੇਮਾਰੀ ਦੌਰਾਨ 80 ਕਿਲੋ ਲਾਹਣ ਬਰਾਮਦ
ਬਟਾਲਾ, 15 ਸਤੰਬਰ (ਅਵਿਨਾਸ਼ ਸ਼ਰਮਾ / ਸੰਜੀਵ ਨਈਅਰ )- ਐਸਐਸਪੀ ਰਛਪਾਲ ਸਿੰਘ ਵੱਲੋਂ ਸਮਾਜਿਕ ਅਨਸਰਾਂ ਅਤੇ ਨਾਜਾਇਜ ਸਰਾਬ ਦਾ ਧੰਦਾ ਕਰਨਵਾਲੇ ਤਸਕਰਾਂ ਵਿਰੁੱਧ ਛੇੜੀ ਮੁਹਿੰਮ ਤਹਿਤ ਆਕਸਾਈਜ ਸੈਲ ਬਾਲਾ ਵੱਲੋਂ ਪਿੰਡ ਸੁੱਨਈਆ ‘ਚਛਾਪੇਮਾਰੀ ਦੌਰਾਨ ਪਿੰਡ ਵਿੱਚ ਸ਼ਰਾਬ ਤਸਕਰਾਂ ਵੱਲੋਂ ਵੱਖਰੇ ਹੀ ਢੰਗ ਨਾਲ ਲੁਕਾ ਕੇ ਰੱਖੇ 4 ਡੱਬੇਕਰੀਬ 80 ਕਿਲੋ ਲਾਹਣ ਬਰਾਮਦ ਕੀਤੀ ਗਈ। ਜਿਸ ਨੂੰ ਆਕਸਾਈਜ ਇੰਸਪੈਕਟਰ ਦੀ ਜ਼ੇਰੇ ਨਿਗਰਾਨੀ ਮੌਕੇ’ਤੇ ਨਸ਼ਟ ਕੀਤਾ ਗਿਆ। ਇਹ ਪਿੰਡ ਨਾਜਾਇਜ ਸ਼ਰਾਬ ਬਣਾਉਣ ‘ਚ ਮਸ਼ਹੂਰ ਹੈ, ਰੋਜ਼ਾਨਾ ਰੇਡ ਹੋਣ ਦੇਬਾਵਜੂਦ ਵੀ ਨਸ਼ਾਂ ਤਸਰਕਾਂ ਕੋਈ ਨਾ ਕੋਈ ਨਵਾਂ ਤਰੀਕਾਂ ਲੱਬ ਨਾਜਾਇਜ ਸ਼ਰਾਬ ਬਣਾਉਂਦੇ ਹਨ।ਆਕਸਾਈਜਸੈਲ ਇੰਚਾਰਜ ਗੁਰਦੀਪ ਸਿੰਘ ਵੱਲੋਂ ਪਿੰਡ ਵਾਲਿਆਂ ਨੂੰ ਸਖ਼ਤੀ ਨਾਲ ਚਿਤਾਵਨੀ ਦਿੱਤੀ ਕਿ ਉਹ ਬਾਜ਼ਆਉਣ ਨਹੀ ਤਾਂ ਕਿਸੇ ਵੀ ਕੀਮਤ ‘ਤੇ ਬਖਸ਼ੇ ਨਹੀਂ ਜਾਣਗੇ। ਇਸ ਮੌਕੇ ਏਐਸਆਈ ਸੰਤੋਖ ਸਿੰਘ , ਏਐਸਆਈ ਰਵਿੰਦਰ ਸਿੰਘ, ਹਰਜੀਤ ਸਿੰਘ ਆਦਿ ਹਾਜ਼ਰ ਸਨ।
Read Moreਗਊਸ਼ਾਲਾ ਪ੍ਰਬੰਧਨ ਦੀ ਵੱਡੀ ਲਾਪਰਵਾਹੀ,ਗਊਆਂ ਚਾਰਾ ਖਾਣ ਦੀ ਬਜਾਏ ਕੂੜਾ ਖਾਣ ਲਈ ਮਜ਼ਬੂਰ : ਵਿਜੇ ਪ੍ਰਭਾਕਰ,ਗੀਤਾ ਸ਼ਰਮਾ
ਬਟਾਲਾ, 15 ਸਤੰਬਰ (. ਸੰਜੀਵ ਨਈਅਰ): ਗਊਸ਼ਾਲਾ ਦੀ ਲਾਪਰਵਾਹੀ ਕਾਰਨ ਗਊਸ਼ਾਲਾ ਦੀ ਗਊਆਂ ਚਾਰਾ ਦੀ ਖਾਣ ਬਜਾਏ ਕੂੜਾ ਖਾਣ ਲਈ ਮਜ਼ਬੂਰ ਹੋ ਰਹੀਆਂ ਹਨ ਜੋ ਕਿ ਗਊਸ਼ਾਲਾ ਦੀ ਗਊਆਂ ਦੀ ਸਿਹਤ ਨਾਲ ਵੱਡਾ ਖਿਲਵਾੜ ਕੀਤਾ ਜਾ ਰਿਹਾ ਹੈ ਜਿਸਦੀ ਜਿੰਨੀ ਵੀ ਨਿੰਦਾ ਕੀਤੀ ਜਾ ਸਕੇ ਘੱਟ ਹੈ।
Read Moreਗੜਸ਼ੰਕਰ ਵਿਖੇ ਆਈਟੀ ਵਿੰਗ ਦੇ ਸਰਕਲ ਪ੍ਰਧਾਨ ਦਾ ਐਲਾਨ
ਗੜਸ਼ੰਕਰ (ਅਸ਼ਵਨੀ ਸ਼ਰਮਾ) : ਸ਼੍ਰੋਮਣੀ ਅਕਾਲੀ ਦਲ ਦਫਤਰ ਗੜੵਸ਼ੰਕਰ ਵਿਖੇ ਪਾਰਟੀ ਦੇ ਜਿਲਾ ਪ੍ਰਧਾਨ ਠੇਕੇਦਾਰ ਸੁਰਿੰਦਰ ਸਿੰਘ ਭੁਲੇਵਾਲ ਰਾਠਾ ਦੀ ਅਗਵਾਈ ਚ ਅੱਜ ਆਈ.ਟੀ ਵਿੰਗ ਗੜੵਸ਼ੰਕਰ ਦੇ ਸਰਕਲ ਪ੍ਧਾਨ ਸਹਿਬਾਨਾਂ ਦੀ ਜੱਥੇਬੰਦੀ ਦਾ ਐਲਾਨ ਕਰ ਦਿੱਤਾ ਗਿਆ ਜਿਹਨਾਂ ਚ ਡਾਂ ਆਤਮਜੀਤ ਸਿੰਘ ਗੜੵਸ਼ੰਕਰ ਸਰਕਲ, ਸਰਕਲ ਬੀਤ ਯਾਦਵਿੰਦਰ ਸਿੰਘ ਹੈਬੋਵਾਲ, ਡਘਾਮ ਸਰਕਲ ਹੈਪੀ ਮੋਲਾ ,ਸਰਕਲ ਸੈਲਾ ਖੁਰਦ ਸਾਹਿਲ ਢਿੱਲੋਂ ਬਡੇਸਰੋ, ਸਰਕਲ ਹਾਜੀਪੁਰ ਪਿ੍ੰਸ ਚੋਧਰੀ, ਘਾਗੋ ਰੋੜਾਵਾਲੀ ਸਸ਼ੀਪਾਲ ਸਿੰਘ ਡੁਗਰੀ,ਸਰਕਲ ਮਾਹਿਲਪੁਰ ਦਿਹਾਤੀ ਚੇਤਨ ਸ਼ਰਮਾਂ,ਸਰਕਲ ਮਾਹਿਲਪੁਰ ਸ਼ਹਿਰੀ ਪਰਜਿੰਦਰ ਸਿੰਘ, ਸਰਕਲ ਪੋਸੀ ਸਤਵਿੰਦਰ ਸਿੰਘ ਮੌਰਾਵਾਲੀ, ਸਰਕਲ ਬਿੰਜੋ ਗੁਰਪ੍ਰੀਤ ਸਿੰਘ ਪਰਮਾਰ,ਸਰਕਲ ਭੱਜਲਾਂ ਜੱਸੀ ਸਿੰਘ,ਸਰਕਲ ਸਮੁੰਦੜਾ ਸੁਰਿੰਦਰ ਸਿੰਘ ਦਾਰਾਪੁਰ, ਰਣਜੀਤ ਸਿੰਘ ਪੰਚ ਨੂੰ ਸਰਕਲ ਪ੍ਧਾਨ ਨਿਯੁਕਤ ਕੀਤਾ ਗਿਆ,ਤੇ ਏ.ਐਸ ਪਰਮਾਰ ਨੂੰ ਆਈ.ਟੀ ਵਿੰਗ ਹਲਕਾ ਗੜੵਸ਼ੰਕਰ ਦਾ ਇੰਚਾਰਜ ਲਗਾਇਆ ਗਿਆ।ਇਸ ਮੋਕੇ ਹਰਜੀਤ ਸਿੰਘ ਭਾਰਤਪੁਰ, ਸੁੱਚਾ ਸਿੰਘ ਬਿਲੜੋਂ,ਜਗਦੇਵ ਸਿੰਘ ਗੜੵੀਮਾਨਸੋਵਾਲ, ਤਰਲੋਕ ਸਿੰਘ ਨਾਗਪਾਲ ,ਸਰਕਲ ਪ੍ਧਾਨ ਪੋਸੀ ਜਰਨੈਲ ਸਿੰਘ, ਯੁਗੇਸ਼ ਵਾਲੀਆ, ਰਾਜੀਵ ਸਮੁੰਦੜਾ, ਦੀਪਾ ਡਘਾਮ, ਡਾਂ ਲਖਵੀਰ ਸਿੰਘ ਬਿਲੜੋਂ,ਅਜੇ ਬਿਲੜੋਂ ਤੇ ਨਾਲ ਹੋਰ ਹਾਜ਼ਰ ਸਨ।
Read Moreਸੇਵਾ ਕੇਂਦਰਾਂ ਵਿਚ ਕਰੋਨਾ ਮਹਾਮਾਰੀ ਤੋਂ ਬਚਾਉ ਲਈ ਨਿਯਮਾਂ ਦੀ ਪਾਲਣਾ ਯਕੀਨੀ ਹੋਵੇ
ਗੁਰਦਾਸਪੁਰ 14 ਸਤੰਬਰ ( ਅਸ਼ਵਨੀ ) : ਕਰੋਨਾ ਮਹਾਮਾਰੀ ਦੇ ਖਤਰੇ ਤੋਂ ਲੋਕਾਂ ਨੂੰ ਬਚਾਉਣ ਲਈ ਭਾਂਵੇ ਬਹੁਤ ਸਾਰੇ ਅਧਿਕਾਰੀ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੀ ਅਗਵਾਈ ਵਿਚ ਲੱਗੇ ਹੋਏ ਹਨ ਪਰ ਫੇਰ ਵੀ ਅਜਿਹਾ ਕੁਝ ਨਜ਼ਰੀਂ ਪੈ ਜਾਂਦਾ ਹੈ ਜਿਸ ਤੋਂ ਲੋਕਾਂ ਦੀ ਲਾਪਰਵਾਹੀ ਅਤੇ ਅਧਿਕਾਰੀਆ ਦੀ ਨਜ਼ਰ-ਅੰਦਾਜ਼ੀ ਕਾਰਨ ਖਤਰਾ ਪੈਦਾ ਹੋ ਸਕਦਾ ਹੈ।
Read Moreਆਂਗਣਵਾੜੀ ਵਰਕਰ/ਹੈਲਪਰ ਯੂਨੀਅਨ ਨੇ ਮੰਗਾਂ ਸਬੰਧੀ ਲਗਾਇਆ ਰੋਸ਼ ਧਰਨਾ
ਗੜ੍ਹਦੀਵਾਲਾ,14 ਸਤੰਬਰ (ਚੌਧਰੀ /ਪ੍ਰਦੀਪ ਕੁਮਾਰ ) : ਆਂਗਣਵਾੜੀ ਵਰਕਰ/ਹੈਲਪਰ ਯੂਨੀਅਨ ਦੀ ਜਿਲ੍ਹਾ ਪ੍ਰਧਾਨ ਛਿੰਦਰਪਾਲ ਕੌਰ ਦੀ ਪ੍ਰਧਾਨਗੀ ਹੇਠ ਭੂੰਗਾ ਵਿਖੇ ਮੰਗਾਂ ਸਬੰਧੀ ਰੋਸ ਧਰਨਾ ਲਾਇਆ। ਯੂਨੀਅਨ ਦੇ ਮੈਬਰਾਂ ਨੇ ਕਿਹਾ ਕਿ ਅਸੀਂ ਪਿਛਲੇ 2 ਸਾਲ ਤੋਂ ਆਪਣੇ ਪੈਸਿਆਂ ਨੂੰ ਲੈਕੇ ਸੰਘਰਸ ਕਰ ਰਹੀਆਂ ਹਾਂ।
Read Moreਸ.ਸ.ਸ ਸਕੂਲ ਅੰਬਾਲਾ ਜੱਟਾਂ ਵਿਖੇ ਸਮੂਹ ਅਧਿਆਪਕਾਂ ਵਲੋਂ ਵਿਦਿਆਰਥੀਆਂ ਦੀ ਆਨਲਾਈਨ ਮਾਪੇ ਅਧਿਆਪਕ ਮਿਲਨੀ ਕਰਵਾਈ
ਗੜ੍ਹਦੀਵਾਲਾ 14 ਸਤੰਬਰ (ਚੌਧਰੀ) : ਪੰਜਾਬ ਸਰਕਾਰ ਦੇ ਸਕੱਤਰ ਸਿੱਖਿਆ ਵਿਭਾਗ, ਕ੍ਰਿਸ਼ਨ ਕੁਮਾਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ, ਜ਼ਿਲ੍ਹਾ ਸਿੱਖਿਆ ਅਫਸਰ ਇੰਜ. ਸੰਜੀਵ ਗੌਤਮ ਦੇ ਮਾਰਗ ਨਿਰਦੇਸ਼ਨ ਅਤੇ ਪ੍ਰਿੰਸੀਪਲ ਜਤਿੰਦਰ ਸਿੰਘ ਦੇ ਯੋਗ ਅਗਵਾਹੀ ਹੇਠਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅੰਬਾਲਾ ਜੱਟਾਂ ਵਿਖੇ ਸਮੂਹ ਅਧਿਆਪਕਾਂ ਵਲੋਂ ਵਿਦਿੱਆਰਥੀਆਂ ਦੀ ਆਨਲਾਈਨ ਮਾਪੇ ਅਧਿਆਪਕ ਮਿਲਨੀ ਕਰਵਾਈ ਗਈ।
Read Moreਗੜਸ਼ੰਕਰ ਚ ਪੈਂਦੇ ਪਿੰਡ ਸੌਲੀ ਚ ਸੀਪੀਐਮ ਦੀ ਹੋਈ ਅਹਿਮ ਮੀਟਿੰਗ
ਗੜਸ਼ੰਕਰ 14 ਸਤੰਬਰ(ਅਸ਼ਵਨੀ ਸ਼ਰਮਾ) : ਗੜਸ਼ੰਕਰ ਤਹਿਸੀਲ ਦੇ ਸੌਲੀ ਵਿੱਚ ਸੀ ਪੀ ਆਈ (ਐਮ) ਵਲੋਂ ਰੋਹ ਭਰੀ ਵਿਸ਼ਾਲ ਮੀਟਿੰਗ ਹੋਈ। ਇਸ ਮੀਟਿੰਗ ਨੂੰ ਕਾਮਰੇਡ ਦਰਸ਼ਨ ਸਿੰਘ ਮੱਟੂ ਜਿਲਾ ਸਕੱਤਰ ਤੇ ਜਿਲਾ ਸਕੱਤਰੇਤ ਮੈਂਬਰ ਕਾਮਰੇਡ ਗੁਰਨੇਕ ਸਿੰਘ ਭੱਜਲ ਨੇ ਸੰਬੋਧਨ ਕਰਦੇ ਹੋਏ ਕੋਰੋਨਾ ਮਹਾਂਮਾਰੀ ਕਰਕੇ ਭੁੱਖਮਰੀ ਦੇ ਕੰਗਾਰ ਤੇ ਖੜੇ ਲੋਕਾਂ ਨੂੰ 7500ਰੁਪਏ ਤੇ 10 ਕਿਲੋ ਅਨਾਜ ਪ੍ਰਤੀ ਮਹੀਨਾ ਛੇ ਮਹੀਨੇ ਤਕ ਦੇਣ ਦੀ ਮੰਗ ਕੀਤੀ।ਕਿਸਾਨਾਂ ਤੇ ਖੇਤ ਮਜਦੂਰਾਂ ਦੇ ਕਰਜੇ ਮਾਫ ਕੀਤੇ ਜਾਣ,ਅਵਾਰਾ ਪਸ਼ੂਆਂ ਤੇ ਜੰਗਲੀ ਜਾਨਵਰਾਂ ਦਾ ਸਰਕਾਰ ਪ੍ਰਬੰਧ ਕਰੇ ਅਤੇ ਨੁਕਸਾਨ ਦਾ ਮੁਆਵਜਾ ਦਿੱਤਾ ਜਾਵੇ।
Read Moreਬੀਤੇ ਦਿਨ 179 ਲੋਕ ਕਰੋਨਾ ਪ੍ਰਭਾਵਿਤ ਪਾਏ ਗਏ,ਜਿਨ੍ਹਾਂ ‘ਚ 159 ਵਿਅਕਤੀਆਂ ਨੇ ਕੋਰੋਨਾ ਨੂੰ ਦਿੱਤੀ ਮਾਤ
ਗੁਰਦਾਸਪੁਰ 14 ਸਤੰਬਰ( ਅਸ਼ਵਨੀ ) : ਬੀਤੇ ਦਿਨ ਜਿਲੇ ਦੇ ਕਈ ਸੇਹਤ ਕਰਮਚਾਰੀਆਂ ਸਮੇਤ 179 ਲੋਕ ਕਰੋਨਾ ਪ੍ਰਭਾਵਿਤ ਪਾਏ ਗਏ।ਇਸ ਦੇ ਨਾਲ ਹੀ ਚੰਗੀ ਖ਼ਬਰ ਇਹ ਵੀ ਮਿਲੀ ਕਿ 159 ਵਿਅਕਤੀ ਕੋਰੋਨਾ ਨੂੰ ਹਾਰ ਦੇ ਕੇ ਆਪਣੇ ਘਰਾਂ ਨੂੰ ਗਏ ਹਨ।
Read Moreਬੀਤ ਇਲਾਕੇ ਦੀ ਉੱਘੀ ਸਖਸ਼ੀਅਤ ਪ੍ਰਿੰਸੀਪਲ ਰਾਜ ਕੁਮਾਰ ਦਾ ਦਿਹਾਂਤ,ਇਲਾਕੇ ਵਿੱਚ ਸੋਗ ਦੀ ਲਹਿਰ
ਗੜਸ਼ੰਕਰ (ਅਸ਼ਵਨੀ ਸ਼ਰਮਾ) : ਇਲਾਕੇ ਦੀ ਉਘੀ ਸਖਸ਼ੀਅਤ ਅਤੇ ਮਾਊਟ ਸਿਵਾਲਕ ਸਕੂਲ ਗੱਦੀਵਾਲ ਦੇ ਪ੍ਰਿੰਸੀਪਲ ਰਾਜ ਕੁਮਾਰ ਜੀ ਦੀ ਲੰਮੀ ਬਿਮਾਰੀ ਤੋ ਬਾਅਦ ਦਿਹਾਤ ਹੋਣ ਦਾ ਦਰਦਨਾਕ ਸਮਾਚਾਰ ਪ੍ਰਾਪਤ ਹੋਇਆ ਹੈ। ਮੌਤ ਦੀ ਖਬਰ ਜਿਵੇਂ ਹੀ ਬੀਤ ਇਲਾਕੇ ਚ ਪਤਾ ਲਗੀ ਇਲਾਕੇ ਅੰਦਰ ਸੋਗ ਦੀ ਲਹਿਰ ਫੈਲ ਗਈ। ਰਾਜ ਕੁਮਾਰ ਦੀ ਬੇਵਕਤੀ ਮੌਤ ਪਰਿਵਾਰ ਨਾਲ ਦੁਖ ਸਾਝਾ ਕਰਦਿਆਂ ਸਾਬਕਾ ਵਿਧਾਇਕ ਲਵ ਕੁਮਾਰ ਗੋਲਡੀ, ਸਾਬਕਾ ਵਿਧਾਇਕ ਠੇਕੇਦਾਰ ਸੁਰਿੰਦਰ ਸਿੰਘ ਭੁਲੇਵਾਲ ਰਾਠਾ, ਵਿਧਾਇਕ ਜੈ ਕਿਸ਼ਨ ਸਿੰਘ ਰੌੜੀ, ਕਾ ਦਰਸ਼ਨ ਸਿੰਘ ਮੱਟੂ,ਮੈਡਮ ਨਮਿਸ਼ਾ ਮਹਿਤਾ,ਬੀਬੀ ਸੁਭਾਸ਼ ਮੱਟੂ,ਮੈਡਮ ਸ਼ਰਿਤਾ ਸ਼ਰਮਾਂ,ਅਜੈਬ ਸਿੰਘ ਬੋਪਾਰਾਏ,ਜਗਦੇਵ ਸਿੰਘ, ਕੁਲਵਿੰਦਰ ਬਿਟੂ,ਰਾਕੇਸ਼ ਕੁਮਾਰ ਸਿਮਰਨ,ਪਵਨ ਕਟਾਰੀਆ,ਸਰਪੰਚ ਰਾਜਵਿੰਦਰ ਰਾਜਾ,ਕਮਲ ਕਟਾਰੀਆ,ਪਰਦੀਪ ਰੰਗੀਲਾ,ਰਜਨੀਸ਼ ਜੋਸ਼ੀ,ਜਰਨੈਲ ਜੈਲਾ,ਚਰਨਜੀਤ ਚੰਨੀ,ਸੰਜੇ ਪਿਪਲੀਵਾਲ,ਯਾਦਵਿੰਦਰ ਸਿੰਘ,ਸਰਪੰਚ ਲਾਲ,ਮੁਲਾਜ਼ਮ ਆਗੂ ਸਤੀਸ਼ ਰਾਣਾ,ਰਾਮਜੀ ਦਾਸ ਚੌਹਾਨ,ਅਮਰੀਕ ਦਿਆਲ,ਪਵਨ ਸ਼ਰਮਾਂ ਨੇ ਪਰਿਵਾਰ ਦੇ ਨਾਲ ਨਾਲ ਬੀਤ ਇਲਾਕੇ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ।
Read Moreਬਲਾਕ ਭੂੰਗਾ ਵਿੱਚ ਕੋਰੋਨਾ ਦਾ ਕਹਿਰ ਜਾਰੀ,6 ਹੋਰ ਲੋਕ ਆਏ ਕਰੋਨਾ ਦੀ ਚਪੇਟ ‘ਚ
ਗੜ੍ਹਦੀਵਾਲਾ 14 ਸਤੰਬਰ (ਚੌਧਰੀ ) :ਬਲਾਕ ਭੂੰਗਾ ਚ ਕੋਰੋਨਾ ਦਾ ਕਹਿਰ ਦਿਨੋ-ਦਿਨ ਵੱਧਦਾ ਨਜਰ ਆ ਰਿਹਾ ਹੈ। 6 ਹੋਰ ਵਿਅਕਤੀਆਂ ਦੀਆਂ ਰਿਪੋਰਟਾਂ ਕਰੋਨਾ ਪਾਜੀਟਿਵ ਆਈਆਂ ਹਨ। ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਪੀ ਐਚ ਸੀ ਭੂੰਗਾ ਦੇ ਐਸ ਐਮ ਓ ਡਾਕਟਰ ਮਨੋਹਰ ਲਾਲ ਨੇ ਦੱਸਿਆ ਕਿ ਭੂੰਗਾ ਵਿਖੇ ਸੈਂਪਲਿੰਗ ਕੀਤੀ ਗਈ ਸੀ। ਜਿਸ ਦੀਆਂ ਰਿਪੋਟਾਂ ਅੱਜ ਆਈਆਂ ਹਨ।
Read Moreਕਿਸਾਨ ਮਜਦੂਰਾਂ ਦਾ ਅੰਦੋਲਨ ਠੁਸ ਕਰਨ ਤੇ ਤੁਲੀ ਪੁਲਿਸ
ਗੜਸ਼ੰਕਰ 13 ਸਤੰਬਰ(ਅਸ਼ਵਨੀ ਸ਼ਰਮਾ) :ਕੁਲਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀਆਂ ਜਿਨਾਂ ਵਿੱਚ ਪੰਜਾਬ ਦੀਆਂ ਦੱਸ ਕਿਸਾਨ ਜਥੇਬੰਦੀਆਂ ਸਾਮਲ ਹਨ ਉਨਾ ਵਲੋ ਆਰਡੀਨੈਸ਼ਾ ਨੂੰ ਕਾਨੂੰਨਾ ਵਿੱਚ ਬਦਲਣ ਤੇ ਬਿਜਲੀ ਸੋਧ ਵਿੱਚ 2020 ਵਾਪਸ ਲੈਣ ਦੀ ਮੰਗ ਕਰ ਰਹੇ ਹਨ ਅਤੇ ਨਾਲ ਹੀ ਕਿਸਾਨ ਮਜਦੂਰਾਂ ਦੇ ਕਰਜੇ ਮਾਫ ਕਰਨ,ਡੀਜਲ ਦੇ ਭਾਅ ਘਟਾਉਣ ਤੇ ਜਿਨਸਾਂ ਦੀਆਂ ਕੀਮਤਾਂ ਵਾਪਸ ਦੇਣ ਵਰਗੀਆ ਮੰਗਾ ਪੂਰੀਆਂ ਕਰ ਰਹੇ ਲੋਕਾ ਦੇ ਅੰਦੋਲਨ ਨੂੰ ਮੁਖ ਰੱਖਦਿਆ ਅੱਜ ਅੱਡਾ ਸਤਨੋਰ,ਬਡੇਸਰੋ ਵਿਖੇ ਪੁਲਿਸ ਵਲੋ ਬਹੁਤ ਹੀ ਮੁਸਤੈਦੀ ਨਾਲ ਰੇਲਵੇ ਸਟੇਸ਼ਨ ਅਤੇ ਬੱਸ ਅੱਡੇ ਵਿਖੇ ਪਹਿਰਾ ਦਿੱਤਾ ਗਿਆ
Read Moreਅਗਲੇ ਸਾਲ ਲਈ ਜ਼ਰੂਰਤ ਅਨੁਸਾਰ ਝੋਨੇ ਅਤੇ ਬਾਸਮਤੀ ਦਾ ਬੀਜ ਖੁਦ ਤਿਆਰ ਕਰੋ : ਡਾ. ਅਮਰੀਕ ਸਿੰਘ
ਪਠਾਨਕੋਟ,13 ਸਤੰਬਰ ( ਰਜਿੰਦਰ ਸਿੰਘ ਰਾਜਨ ਬਿਊਰੋ ਚੀਫ ) : ਡਿਪਟੀ ਕਮਿਸ਼ਨਰ ਸ਼੍ਰੀ ਸੰਯਮ ਅਗਰਵਾਲ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾ. ਹਰਤਰਨਪਾਲ ਸਿੰਘ ਮੁੱਖ ਖੇਤੀਬਾੜੀ ਅਫਸਰ ਦੀ ਅਗਵਾਈ ਹੇਠ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਲਾਕ ਪਠਾਨਕੋਟ ਵੱਲੋਂ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਪਿੰਡ ਭਨਵਾਲ ਦਾ ਦੌਰਾ ਕਰਕੇ ਸਿੱਧੀ ਬਿਜਾਈ ਤਕਨੀਕ ਨਾਲ ਕਾਸ਼ਤ ਕੀਤੇ ਝੋਨੇ ਦੀ ਫਸਲ ਦਾ ਜਾਇਜ਼ਾ ਅਤੇ ਕਿਸਾਨਾਂ ਨੇ ਇਸ ਤਕਨੀਕ ਦੀ ਕਾਰਗੁਜ਼ਾਰੀ ਤੇ ਤਸੱਲੀ ਦਾ ਪ੍ਰਗਟਾਵਾ ਕੀਤਾ।ਇਸ ਮੌਕੇ ਤੇ ਕਿਸਾਨਾਂ ਨੂੰ ਮਿਸ਼ਨ ਫਤਿਹ ਅਧੀਨ ਜਾਗਰੁਕ ਕੀਤਾ ਗਿਆ।
Read Moreਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਅਧਿਆਪਕ-ਮਾਪੇ ਮਿਲਣੀ ਹਫਤੇ ਦੀ ਸ਼ੁਰੂਆਤ ਅੱਜ ਤੋਂ
ਪਠਾਨਕੋਟ,13 ਸਤੰਬਰ ( ਰਜਿੰਦਰ ਸਿੰਘ ਰਾਜਨ ਬਿਊਰੋ ਚੀਫ ) ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਰਾਜ ਦੇ ਸਰਕਾਰੀ ਸਕੂਲਾਂ ਵਿੱਚ ਪ੍ਰੀ-ਪ੍ਰਾਇਮਰੀ ਤੋਂ ਬਾਰਵੀਂ ਤੱਕ ਪੜਦੇ ਵਿਦਿਆਰਥੀਆਂ ਦੇ ਮਾਪਿਆਂ ਅਤੇ ਸਰਪ੍ਰਸਤਾਂ ਨਾਲ ਭਲਕੇ 14 ਤੋਂ 19 ਸਤੰਬਰ 2020 ਤੱਕ ਵਰਚੂਅਲ ਮਾਪੇ ਅਧਿਆਪਕ-ਮਿਲਣੀ ਹਫ਼ਤਾ ਆਯੋਜਿਤ ਕੀਤਾ ਜਾ ਰਿਹਾ ਹੈ।
Read Moreਸੀਵਰੇਜ ਬੰਦ ਹੋਣ ਕਰਕੇ ਬਟਾਲਾ ਸ਼ਹਿਰ ਨਰਕ ਦਾ ਰੂਪ ਧਾਰਨ ਕਰ ਚੁੱਕਾ : ਰਮੇਸ਼ ਨਈਅਰ
ਬਟਾਲਾ (ਸੰਜੀਵ/ ਅਵਿਨਾਸ਼ ) : ਸ਼ਿਵ ਸੈਨਾ ਬਾਲ ਠਾਕਰੇ ਦੀ ਇਕ ਹੰਗਾਮੀ ਮੀਟਿੰਗ ਪੰਜਾਬ ਉਪ ਪ੍ਰਧਾਨ ਰਮੇਸ਼ ਨਈਅਰ ਦੀ ਅਗਵਾਈ ਵਿਚ ਸਥਾਨਕ ਸਿਨੇਮਾ ਰੋਡ ਵਿਖੇ ਹੋਈ।ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਰਮੇਸ਼ ਨਈਅਰ ਨੇ ਕਿਹਾ ਕਿ ਸੀਵਰੇਜ ਬੰਦ ਹੋਣ ਕਰਕੇ ਬਟਾਲਾ ਸ਼ਹਿਰ ਨਰਕ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਸੀਵਰੇਜ ਬੋਰਡ ਦੇ ਐਸ ਡੀ ਉ ਅਤੇ ਵਾਟਰ ਸਪਲਾਈ ਦੇ ਜੇ ਈ ਵੱਲੋਂ ਪਾਏ ਗਏ ਪਾਇਪ ਲੀਕ ਹੋ ਰਹੇ ਹਨ ਅਤੇ ਉਕਤ ਮਹਿਕਮੇ ਵੱਲੋਂ ਇਨ੍ਹਾਂ ਨੂੰ ਠੀਕ ਕਰਨ ਜਾ ਬਦਲਣ ਦੀ ਬਜਾਏ ਇਨ੍ਹਾਂ ਉੱਪਰ ਲਿਫਾਫੇ ਬੰਨ ਦਿੰਦੇ ਹਨ। ਉਨ੍ਹਾਂ ਕਿਹਾ ਕਿ ਜਦੋਂ ਬਟਾਲਾ ਸ਼ਹਿਰ ਵਿਚ ਥੋੜ੍ਹਾ ਮੀਂਹ ਵੀ ਪੈਦਾ ਹੈ ਅਤੇ ਇਨ੍ਹਾਂ ਮਹਿਕਮਿਆਂ ਦੀ ਨਲਾਇਕੀ ਸਾਹਮਣੇ ਆਉਂਦੀ ਹੈ।
Read Moreਐੱਫ.ਆਰ.ਆਈ. ਦਰਜ ਹੋਣ ਤੋਂ ਬਾਅਦ ਮਾਪਿਆਂ ਨੇ ਨਿੱਜੀ ਸਕੂਲ ਖਿਲਾਫ ਖੋਲਿਆ ਮੋਰਚਾ
ਬਟਾਲਾ,13 ਸਤੰਬਰ ( ਸੰਜੀਵ ਨਈਅਰ /ਅਵਿਨਾਸ਼ ) : ਬਟਾਲਾ ਨੇੜਲੇ ਪਿੰਡ ਪੰਜ ਗਰਾਈਆਂ ਵਿਖੇ ਚੱਲ ਰਹੇ ਸ੍ਰੀ ਗੁਰੂ ਹਰਰਾਏ ਇੰਟੈਲੀਜੈਂਟ ਟਰੀਅਰ ਸਕੂਲ ਖਿਲਾਫ ਮਾਪਿਆਂ ਨੇ ਐੱਫ.ਆਰ.ਆਈ. ਦਰਜ ਹੋਣ ਤੋਂ ਬਾਅਦ ਮੋਰਚਾ ਖੋਲ੍ਹ ਦਿੱਤਾ ਹੈ। ਅੱਜ ਬਟਾਲਾ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਇਸ ਨਿੱਜੀ ਸਕੂਲ ਵਿੱਚ ਪੜ੍ਹਦੇ ਵਿਦਿਆਰਥੀਆਂ ਦੇ ਮਾਪਿਆਂ ਨੇ ਐਲਾਨ ਕੀਤਾ ਹੈ ਕਿ ਉਹ ਆਪਣੇ ਹੱਕਾਂ ਲਈ ਹਮੇਸ਼ਾਂ ਅਵਾਜ਼ ਉਠਾਉਂਦੇ ਰਹਿਣਗੇ ਅਤੇ ਕੋਰੋਨਾ ਕਾਲ ਦੌਰਾਨ ਸਕੂਲ ਦੀ ਲੁੱਟ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
Read More