ਖ਼ਾਲਸਾ ਕਾਲਜ ‘ਚ ਗ੍ਰੈਜੂਏਟ ਤੇ ਪੋਸਟ-ਗ੍ਰੈਜੂਏਟ ਕਲਾਸਾਂ ਲਈ ਬਿਨ੍ਹਾਂ ਲੇਟ ਫੀਸ ਦਾਖਲਾ 10 ਤੱਕ

ਗੜਸ਼ੰਕਰ (ਅਸ਼ਵਨੀ ਸ਼ਰਮਾ) : ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਗੜ੍ਹਸ਼ੰਕਰ ਵਿਖੇ ਵਿਦਿਅਕ ਸੈਸ਼ਨ 2020-21 ਦੀਆਂ ਗ੍ਰੈਜੂਏਟ ਤੇ ਪੋਸਟ-ਗ੍ਰੈਜੂਏਟ ਕਲਾਸਾਂ ‘ਚ ਬਿਨ੍ਹਾਂ ਲੇਟ ਫੀਸ ਦਾਖਲਾ 10 ਸਤੰਬਰ ਤੱਕ ਜਾਰੀ ਹੈ। ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਪ੍ਰੋ. ਜਸਪਾਲ ਸਿੰਘ ਨੇ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਸ ਮੋਹਰੀ ਕਾਲਜ ਵਿਚ ਗ੍ਰੈਜੂਏਟ ਪੱਧਰ ‘ਤੇ ਬੀ.ਏ,ਬੀ.ਐੱਸਸੀ,ਬੀ.ਕਾਮ,ਬੀ.ਸੀ.ਏ,4 ਸਾਲਾ ਇੰਟਗ੍ਰੈਟਿਡ ਕੋਰਸ ਬੀ.ਏ./ਬੀ.ਐੱਡ ਅਤੇ ਬੀ.ਐੱਸ.ਸੀ/ਬੀ.ਐੱਡ, ਪੋਸਟ-ਗ੍ਰੈਜੂਏਟ ਪੱਧਰ ‘ਤੇ ਪੀ.ਜੀ.ਡੀ.ਸੀ.ਏ,ਐੱਮ.ਐੱਸਸੀ ਕੈਮਿਸਟਰੀ,ਫਿਜਿਕਸ,ਗਣਿਤ,ਐੱਮ. ਕਾਮ. ਅਤੇ ਐੱਮ.ਏ. ਹਿਸਟਰੀ ਦੇ ਕੋਰਸ ਸਫਲਤਾ ਪੂਰਵਕ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ ਦਾਖਲਾ ਲੈ ਚੁੱਕੇ ਵਿਦਿਆਰਥੀਆਂ ਦੀ ਆਨ-ਲਾਈਨ ਪੜ੍ਹਾਈ ਜਾਰੀ ਹੈ ਤੇ ਜਿਹੜੇ ਵਿਦਿਆਰਥੀ ਦਾਖਲਾ ਨਹੀਂ ਲੈ ਸਕੇ ਉਹ 10 ਸਤੰਬਰ ਤੱਕ ਦਾਖਲਾ ਲੈ ਕੇ ਕਾਲਜ ਖੁੱਲਣ ਤੱਕ ਆਨਲਾਈਨ ਪੜ੍ਹਾਈ ਸ਼ੁਰੂ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਕਾਲਜ ਵਿੱਚ ਵਿਦਿਆਰਥੀਆਂ ਲਈ ਐੱਸ.ਸੀ. ਸਕਾਲਰਸ਼ਿਪ, ਮਨਿਉਰਿਟੀ ਸਕਾਲਰਸ਼ਿਪ ਅਤੇ ਅੰਮ੍ਰਿਤਧਾਰੀ ਬੱਚਿਆਂ ਲਈ ਸਕਾਲਰਸ਼ਿਪ ਦੀ ਸੁਵਿਧਾ ਤੋਂ ਇਲਾਵਾ ਲੋੜਵੰਦ ਬੱਚਿਆਂ ਨੂੰ ਫੀਸ ਵਿਚ ਯੋਗ ਰਿਆਇਤ ਦਿੱਤੀ ਜਾਂਦੀ ਹੈ।

Read More

ਪੀ ਟੀ ਆਈ ਰਛਪਾਲ ਸਿੰਘ ਬਣੇ ਐਨ ਆਈ ਐਸ ਕੋਚ

ਗੜ੍ਹਦੀਵਾਲਾ 9 ਸਤੰਬਰ (ਚੌਧਰੀ) :ਸਰਕਾਰੀ ਮਿਡਲ ਸਕੂਲ ਮਸਤੀਵਾਲ ਦੇ ਪੀ ਟੀ ਆਈ ਰਛਪਾਲ ਸਿੰਘ ਜਿਨ੍ਹਾਂ ਨੇ ਲਾਕਡਾਊਨ ਸਮੇਂ ਸਕੂਲ ਦੇ ਵਿਦਿਆਰਥੀਆਂ ਨੂੰ ਕਰਾਟੇ, ਕਿਕ ਬਾਕਸਿੰਗ, ਵੁਸ਼ੂ ਵਰਗੀਆਂ ਖੇਡਾਂ ਦੀ ਆਨਲਾਈਨ ਟ੍ਰੇਨਿੰਗ ਦੇਣ ਵਾਲੇ ਜਿਲੇ ਦੇ ਪਹਿਲੇ ਸਰੀਰਿਕ ਸਿਖਿਆ ਅਧਿਆਪਕ ਬਣੇ ਸੀ। ਪੀ ਟੀ ਆਈ ਰਛਪਾਲ ਸਿੰਘ ਨੇ ਸਪੋਰਟਸ ਅਥਾਰਟੀ ਆਫ ਇੰਡੀਆ (SAI) ਵਲੋਂ ਚਲਾਏ ਜਾ ਰਹੇ ਕੋਚ ਐਜੂਕਸ਼ਨ ਪ੍ਰੋਗਰਾਮ (CEP) ਸੈਸ਼ਨ ਜੂਨ – ਜੁਲਾਈ 2020 ਵਿੱਚ ਵੁਸ਼ੂ ਖੇਡ ਦੇ ਨੈਸ਼ਨਲ ਕੋਚ ਲਈ NIS ਪਟਿਆਲਾ ਵਲੋਂ ਲਾਕਡਾਊਨ ਦੌਰਾਨ ਆਨਲਾਈਨ ਟ੍ਰੇਨਿੰਗ ਲੈ ਕੇ coach Education Program (CEP) Examination ਟੈਸਟ ਕਲੀਅਰ ਕੀਤਾ ਹੈ।

Read More

ਮਿਸ਼ਨ 2022 ਫਤਿਹ ਕਰਨ ਲਈ ਬਸਪਾ ਦੀ ਹਲਕਾ ਪ੍ਰਧਾਨ ਮਨਜੀਤ ਸਿੰਘ ਸਹੋਤਾ ਦੀ ਅਗਵਾਈ ‘ਚ ਹੋਈ ਹੰਗਾਮੀ ਮੀਟਿੰਗ

ਗੜਦੀਵਾਲਾ 8 ਸਤੰਬਰ(ਚੌਧਰੀ) : ਅੱਜ ਗੜ੍ਹਦੀਵਾਲਾ ਵਿਖੇ ਬਹੁਜਨ ਸਮਾਜ ਪਾਰਟੀ ਦੀ ਮੀਟਿੰਗ ਮਨਜੀਤ ਸਿੰਘ ਸਹੋਤਾ ਹਲਕਾ ਪ੍ਰਧਾਨ ਦੀ ਅਗਵਾਈ ਵਿਚ ਹੋਈ।ਜਿਸ ਵਿਚ ਵਿਸ਼ੇਸ਼ ਤੌਰ ਤੇ ਮਨਿੰਦਰ ਸਿੰਘ ਸੇਰਪੁਰੀ ਜੋਨ ਇੰਚਾਰਜ ਲੋਕ ਸਭਾ ਅਤੇ ਹਲਕਾ ਇੰਚਾਰਜ ਉੜਮੁੜ ਟਾਂਡਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹਏ ਅਤੇ ਉਨ੍ਹਾਂ ਨਾਲ ਗੁਰਮੁੱਖ ਸਿੰਘ ਪੰਡੋਰੀ ਖਜੂਰ ਜਿਲ੍ਹਾ ਇੰਚਾਰਜ, ਕੁਲਦੀਪ ਸਿੰਘ ਬਿੱਟੂ ਜਿਲ੍ਹਾ ਸਕੱਤਰ,ਨਗਿੰਦਰ ਸਿੰਘ ਮਾਂਗਾ ਵਿਧਾਨ ਸਭਾ ਹਲਕਾ ਜੋਨ ਇੰਚਾਰਜ, ਪਟੇਲ ਸਿੰਘ ਧੁੱਗਾ ਹਲਕਾ ਪ੍ਰਧਾਨ ਯੂਥ ਵਿੰਗ ਟਾਂਡਾ ਉੜਮੁੜ ਸ਼ਾਮਿਲ ਹੋਏ।

Read More

ਗੈਰ ਕਨੂੰਨੀ ਮਾਈਨਿੰਗ ਦੇ ਦੋਸ਼ਾਂ ਹੇਠ ਜੇਸੀਬੀ ਤੇ ਟਰੈਕਟਰ ਟਰਾਲੀ ਸਮੇਤ ਇੱਕ ਨੂੰ ਦਬੋਚਿਆ

ਗੜਦੀਵਾਲਾ 8 ਸਤੰਬਰ (ਚੌਧਰੀ /ਪ੍ਰਦੀਪ ਸ਼ਰਮਾ) : ਸਥਾਨਕ ਪੁਲੀਸ ਨੇ ਮਾਈਨਿੰਗ ਵਿਭਾਗ ਦੀ ਸ਼ਿਕਾਇਤ ‘ਤੇ ਇੱਕ ਜੇਸੀਬੀ ਤੇ ਰੇਤਾ ਦੀ ਭਰੀ ਟਰਾਲੀ ਨੂੰ ਗੈਰ ਕਨੂੰਨੀ ਮਾਈਨਿੰਗ ਅਧੀਨ ਕਾਬੂ ਕਰਕੇ ਮਾਮਲਾ ਦਰਜ਼ ਕੀਤਾ ਹੈ। ਇਸ ਸਬੰਧੀ ਮਾਈਨਿੰਗ ਵਿਭਾਗ ਦੇ ਜੇ.ਈ ਹਰਮਿੰਦਰਪਾਲ ਸਿੰਘ ਨੇ ਗੜਦੀਵਾਲਾ ਪੁਲਸ ਨੂੰ ਸ਼ਿਕਾਇਤ ਕੀਤੀ ਸੀ

Read More

LATEST UPDATED: ਘਰ ਚ ਦਾਖਲ ਹੋ ਕੇ ਪਤੀ-ਪਤਨੀ ਨਾਲ ਕੁੱਟਮਾਰ, 9 ਲੋਕਾਂ ਤੇ ਮਾਮਲਾ ਦਰਜ READ MORE::

ਗੜ੍ਹਦੀਵਾਲਾ 8 ਸਤੰਬਰ (ਚੌਧਰੀ /ਯੋਗੇਸ਼ ਗੁਪਤਾ / ਪ੍ਰਦੀਪ ਸ਼ਰਮਾ) :ਸਥਾਨਕ ਪੁਲਸ ਨੇ ਦਸਤੀ ਹਥਿਆਰਾਂ ਸਮੇਤ ਘਰ ਵਿੱਚ ਦਾਖਲ ਹੋ ਕੇ ਇੱਕ ਵਿਅਕਤੀ ਅਤੇ ਪਤਨੀ ਨਾਲ ਮਾਰਪੀਟ ਕਰਨ ਤੇ 9 ਲੋਕਾਂ ਤੇ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨਾਂ ਵਿਚ ਪੂਰਨ ਚੰਦ(50) ਪੁੱਤਰ ਕਰਤਾਰ ਚੰਦ ਵਾਸੀ ਧਰਮਕੋਟ ਥਾਣਾ ਗੜ੍ਹਦੀਵਾਲਾ ਨੇ ਕਿਹਾ ਕਿ 3 ਸਤੰਬਰ ਨੂੰ ਉਹ ਅਤੇ ਉਸਦੀ ਪਤਨੀ ਸਰਬਜੀਤ ਕੌਰ ਹਵੇਲੀ ਤੋਂ ਘਰ ਨੂੰ ਜਾ ਰਹੇ ਸੀ ਤੇ ਜੋਗਿੰਦਰ ਸਿੰਘ ਪੁੱਤਰ ਧਨੀ ਰਾਮ,ਨਿੱਕਾ ਪੁੱਤਰ ਮਹਿੰਦਰ ਸਿੰਘ, ਮਹਿੰਦਰ ਸਿੰਘ ਪੁੱਤਰ ਧਨੀ ਰਾਮ, ਤੋਤਾ ਪੁੱਤਰ ਜੋਗਿੰਦਰ ਸਿੰਘ, ਬਲਵੀਰ ਸਿੰਘ ਪੁੱਤਰ ਰਾਮਪਾਲ, ਮਨਿੰਦਰ ਸਿੰਘ ਉਰਫ ਸਾਜਨ ਪੁਤਰ ਬਲਵੀਰ ਸਿੰਘ, ਤੇਜੀ ਪੁੱਤਰ ਰਾਣਾ,ਰਾਹੁਲ ਪੁੱਤਰ ਬਿੱਟੂ,ਮਲਕੀਤ ਸਿੰਘ ਪੁੱਤਰ ਬੁੱਧ ਸਿੰਘ ਵਾਸੀਅਨ ਧਰਮਕੋਟ ਥਾਣਾ ਗੜ੍ਹਦੀਵਾਲਾ ਨੇ ਆਪਣੇ ਆਪਣੇ ਦਸਤੀ ਹਥਿਆਰਾਂ ਸਮੇਤ ਉਸ ਦੇ ਘਰ ਵਿੱਚ ਦਾਖਲ ਹੋ ਕੇ ਉਸ ਅਤੇ ਉਸਦੀ ਪਤਨੀ ਸਰਬਜੀਤ ਕੌਰ ਨਾਲ ਕੁੱਟਮਾਰ ਕੀਤੀ ਹੈ। ਪੁਲਸ ਨੇ ਕੁੱਟਮਾਰ ਕਰਨ ਵਾਲੇ 9 ਲੋਕਾਂ ਤੇ ਧਾਰਾ 323, 324,452,148,149 ਭ/ਦ ਅਧੀਨ ਮਾਮਲਾ ਦਰਜ ਕੀਤਾ ਹੈ।



Read More

ਬਲਾਕ ਭੂੰਗਾ ‘ਚ ਕੋਰੋਨਾ ਦਾ ਕਹਿਰ ਜਾਰੀ,9 ਹੋਰ ਲੋਕ ਆਏ ਕਰੋਨਾ ਦੀ ਮਾਰ ਹੇਠ

ਗੜ੍ਹਦੀਵਾਲਾ 8 ਸਤੰਬਰ(ਚੌਧਰੀ) : ਬਲਾਕ ਭੂੰਗਾ’ ਚ ਕੋਰੋਨਾ ਦਾ ਕਹਿਰ ਦਿਨੋ-ਦਿਨ ਵੱਧਦਾ ਨਜਰ ਆ ਰਿਹਾ ਹੈ। ਅੱਜ ਗੜ੍ਹਦੀਵਾਲਾ ਵਿਚ 6 ਅਤੇ ਭੂੰਗਾ ਇਲਾਕੇ ਦੇ 3 ਵਿਅਕਤੀਆਂ ਦੀ ਰਿਪੋਰਟ ਕਰੋਨਾ ਪਾਜੀਟਿਵ ਆਉਣ ਨਾਲ ਸ਼ਹਿਰ ਵਿਚ ਸਹਿਮ ਦਾ ਮਾਹੌਲ ਬਣ ਗਿਆ ਹੈ।

Read More

ਸੀਐੱਚਸੀ ਘਰੋਟਾ ਦੇ ਮੁਲਾਜ਼ਮਾਂ ਵੱਲੋਂ ਸਿਹਤ ਮੰਤਰੀ ਅਤੇ ਕੈਪਟਨ ਅਮਰਿੰਦਰ ਦਾ ਫੂਕਿਆ ਗਿਆ ਪੁਤਲਾ

ਪਠਾਨਕੋਟ 8 ਸਤੰਬਰ ( ਰਜਿੰਦਰ ਸਿੰਘ ਰਾਜਨ ਚੀਫ ਬਿਊਰੋ ) : ਸਿਹਤ ਮੁਲਾਜ਼ਮ ਸੰਘਰਸ਼ ਕਮੇਟੀ ਪੰਜਾਬ ਦੇ ਦਿੱਤੇ ਪ੍ਰੋਗਰਾਮ ਅਨੁਸਾਰ ਪਠਾਨਕੋਟ ਜ਼ਿਲ੍ਹੇ ਦੇ ਸਿਹਤ ਕਾਮਿਆਂ ਵੱਲੋਂ ਸਟੇਟ ਕਮੇਟੀ ਮੈਂਬਰ ਚੰਚਲ ਬਾਲਾ ਦੀ ਅਗਵਾਈ ਵਿੱਚ ਬਲਾਕ ਘਰੋਟਾ ਵਿਖੇ ਸਿਹਤ ਮੰਤਰੀ ਅਤੇ ਕੈਪਟਨ ਅਮਰਿੰਦਰ ਸਿੰਘ ਪੰਜਾਬ ਦਾ ਪੁਤਲਾ ਸਾੜਿਆ ਗਿਆ।

Read More

ਪੇਂਡੂ ਤੇ ਖੇਤ ਮਜਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ(ਪੰਜਾਬ) ਵਲੋਂ ਐਕਸੀਅਨ ਨੂੰ ਦਿਤਾ ਮੰਗ ਪੱਤਰ

ਗੜ੍ਹਸ਼ੰਕਰ (ਅਸ਼ਵਨੀ ਸ਼ਰਮਾ) : ਪੇਂਡੂ ਤੇ ਖੇਤ ਮਜਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ(ਪੰਜਾਬ)ਵਲੋਂ ਅੱਜ ਲਾਕਡਾਊਨ ਦੌਰਾਨ ਮਜਦੂਰਾਂ ਨੂੰ ਭੇਜੇ ਗਏ ਹਜਾਰਾਂ ਰੁਪਏ ਦੇ ਬਿਜਲੀ ਦੇ ਬਿੱਲਾਂ ਨੂੰ ਲੈ ਕੇ ਐਕਸੀਅਨ ਪਾਵਰਕਾਮ ਗੜ੍ਹਸ਼ੰਕਰ ਨੂੰ ਇੱਕ ਮੰਗ ਪੱਤਰ ਦਿਤਾ ਗਿਆ।ਮੰਗ ਵਾਰੇ ਜਾਣਕਾਰੀ ਦਿੰਦਿਆ ਬਗੀਚਾ ਸਿੰਘ ਸਹੂੰਗੜਾ ਨੇ ਦੱਸਿਆ ਕਿ ਲਾਕਡਾਊਨ ਦੀ ਮਾਰ ਕਾਰਨ ਬੇਰੁਜਗਾਰ ਲੋਕਾਂ ਨੂੰ ਹਜਾਰਾਂ ਰੁਪਏ ਦੇ ਘਰੇਲੂ ਬਿਜਲੀ ਬਿੱਲ ਭੇਜਕੇ ਪਾਵਰਕਾਮ ਵਲੋ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਜਦੋਂ ਕਿ ਪੇਂਡੂ ਮਜਦੂਰਾਂ ਵਲੋਂ ਕੀਤੇ ਲੰਮੇ ਸੰਘਰਸ਼ ਤੋ ਬਾਅਦ ਸਰਕਾਰ ਵਲੋ ਇਹਨਾ ਦੀ ਮਾੜੀ ਹਾਲਤ ਨੂੰ ਦੇਖਦਿਆਂ ਹੋਇਆਂ ਬਿਜਲੀ ਦੇ ਬਿੱਲ ਮੁਆਫ ਕੀਤੇ ਗਏ ਸਨ।

Read More

ਨਿਮਿਸ਼ਾ ਮਹਿਤਾ ਦੇ ਘਰ ਪਾਈ ਸਿੰਚਾਈ ਅਤੇ ਜਲ ਸਰੋਤ ਮੰਤਰੀ ਸੁੱਖ ਸਰਕਾਰੀਆ ਨੇ ਫੇਰੀ

ਗੜ੍ਹਸ਼ੰਕਰ (ਅਸ਼ਵਨੀ ਸ਼ਰਮਾ) : ਪੰਜਾਬ ਦੇ ਸਿੰਚਾਈ, ਜਲ ਸਰੋਤ ਮਾਈਨਿੰਗ ਅਤੇ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਮੰਤਰੀ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਨੇ ਕਾਂਗਰਸੀ ਆਗੂ ਨਿਮਿਸ਼ਾ ਮਹਿਤਾ ਦੇ ਘਰ ਵਿਖੇ ਫੇਰੀ ਪਾਈ। ਇਸ ਦੌਰਾਨ ਨਿਮਿਸ਼ਾ ਮਹਿਤਾ ਅਤੇ ਉਨ੍ਹਾਂ ਦੇ ਸਾਥੀਆਂ ਵਲੋਂ ਕੈਬਨਿਟ ਮੰਤਰੀ ਦਾ ਗੜ੍ਹਸ਼ੰਕਰ ਆਉਣ ‘ਤੇ ਸਵਾਗਤ ਕੀਤਾ ਗਿਆ। ਇਸ ਮੌਕੇ ਨਿਮਿਸ਼ਾ ਮਹਿਤਾ ਨੇ ਪੰਜਾਬ ਦੇ ਨਹਿਰੀ, ਜਲ ਸਰੋਤ ਅਤੇ ਸਿੰਚਾਈ ਵਿਭਾਗ ਦੇ ਮੰਤਰੀ ਕੋਲ ਗੜ੍ਹਸ਼ੰਕਰ ਹਲਕੇ ਦੀਆਂ ਪਾਣੀਆਂ ਦੀਆਂ ਮੁਸ਼ਕਲਾਂ ਰੱਖੀਆਂ।

Read More

ਲਾਇਨਜ ਕੱਲਬ ਫ਼ਤਿਹ ਕਾਹਨੂੰਵਾਨ ਵੱਲੋਂ ਨਤਾਸ਼ਾ ਨਾਟੀਲਾ ਸੋਮਰ ਨੂੰ 15 ਹਜ਼ਾਰ ਰੁਪਏ ਨਕਦ ਦਿਤੀ ਸਹਾਇਤਾ

ਗੁਰਦਾਸਪੁਰ 7 ਸਤੰਬਰ (ਅਸ਼ਵਨੀ) : ਲਾਇਨਜ ਕੱਲਬ ਫ਼ਤਿਹ ਕਾਹਨੂੰਵਾਨ ਵੱਲੋਂ ਨਤਾਸਾ ਨਾਟੀਲਾ ਸੋਮਰ ਨੂੰ 15 ਹਜ਼ਾਰ ਰੁਪਏ ਨਕਦ ਸਹਾਇਤਾ ਦਿਤੀ ਗਈ ਹੈ ਇਸ ਸਹਾਇਤਾ ਦੇ ਨਾਲ ਇਹ ਡੇਨਮਾਰਕ ਵਸਨੀਕ ਲੜਕੀ ਭਾਰਤੀ ਉਵਰਸੀਜ ਕਾਰਡ ਬਣਾਏਗੀ ਇਸ ਦੀ ਸਹਾਇਤਾ ਦੇ ਨਾਲ ਨਤਾਸਾ ਪੂਰੀ ਜਿੰਦਗੀ ਭਾਰਤ ਵਿਚ ਰਹਿ ਸਕੇਗੀ ਕਿਉਂ ਜੋ ਨਤਾਸ਼ਾ ਨੇ ਪੂਰੀ ਜਿੰਦਗੀ ਭਾਰਤ ਵਿਚ ਰਹਿ ਕੇ ਸਮਾਜਿਕ ਕਾਰਜਾਂ ਅਤੇ ਲੋਕਾਂ ਨੂੰ ਨਸ਼ਿਆ ਵਿਰੁਧ ਜਾਗਰੂਕ ਕਰਣਾ ਜਾਰੀ ਰੱਖਣਾ ਚਾਹੁੰਦੀ ਹੈ। ਜਿਕਰਯੋਗ ਹੈ ਕਿ ਨਤਾਸਾ ਨਾਟੀਲਾ ਸੋਮਰ ਨੇ ਇਕ ਭਾਰਤੀ ਲੜਕੇ ਦੇ ਨਾਲ ਵਿਆਹ ਕਰਵਾਿੲਆ ਸੀ ਅਤੇ ਭਾਰਤ ਆਈ ਸੀ।

Read More

ਕੋਰੋਨਾ ਨਾਲ 2 ਮੌਤਾਂ ਹੋਣ ਨਾਲ ਦਸੂਹਾ ‘ਚ ਸ਼ੌਕ ਦੀ ਲਹਿਰ,12 ਹੋਰ ਲੋਕ ਆਏ ਕੋਰੋਨਾ ਦੀ ਚਪੇਟ’ ਚ

ਦਸੂਹਾ 7 ਸਤੰਬਰ (ਚੌਧਰੀ) : ਦਸੂਹਾ ਇਲਾਕੇ ‘ਚ ਕੋਰੋਨਾ ਦਾ ਪ੍ਰਕੋਪ ਦਿਨੋ-ਦਿਨ ਲਗਾਤਾਰ ਵੱਧਦਾ ਜਾ ਰਿਹਾ ਹੈ। ਇਕ ਪ੍ਰਸਿੱਧ ਠੇਕੇਦਾਰ ਜੋ ਪਰਿਵਾਰ ਸਮੇਤ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਸੀ, ਉਕਤ ਠੇਕੇਦਾਰ ਨੂੰ ਹਾਲਤ ਜ਼ਿਆਦਾ ਖਰਾਬ ਹੋਣ ਦੇ ਚਲਦਿਆਂ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਉਸ ਦੀ ਅੱਜ ਸਵੇਰੇ ਤੜਕੇ ਉਸ ਦੀ ਮੌਤ ਹੋ ਗਈ।

Read More

ਪੰਜਾਬ ਤੇ ਯੂ.ਟੀ ਮੁਲਾਜ਼ਮ ਸੰਘਰਸ਼ ਮੋਰਚੇ ਦੇ ਸੱਦੇ ‘ਤੇ ਸਰਕਾਰੀ ਲਾਰਿਆਂ ਤੋਂ ਅੱਕੇ ਪੰਜਾਬ ਦੇ ਮੁਲਾਜ਼ਮਾਂ ਨੇ ਕੀਤੀ ਰੋਸ ਰੈਲੀ

ਗੁਰਦਾਸਪੁਰ 7 ਸਤੰਬਰ ( ਅਸ਼ਵਨੀ ) : ਪੰਜਾਬ ਅਤੇ ਯੂ ਟੀ ਮੁਲਾਜ਼ਮ ਮੋਰਚੇ ਗੁਰਦਾਸਪੁਰ ਵਲੋਂ ਅੱਜ ਗੁਰੂ ਨਾਨਕ ਪਾਰਕ ਗੁਰਦਾਸਪੁਰ ਵਿਖੇ ਵੱਡੀ ਗਿਣਤੀ ਵਿਚ ਇਕੱਠੇ ਹੋ ਕੇ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਮਨਵਾਉਣ ਲਈ ਸ਼ਹਿਰ ਵਿਚ ਰੋਸ ਪ੍ਰਦਰਸ਼ਨ ਕਰ ਕੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਰਾਹੀਂ ਮੰਗ ਪੱਤਰ ਦਿੱਤਾ।

Read More

ਸਿਹਤ ਮੁਲਾਜ਼ਮ ਸੰਘਰਸ਼ ਕਮੇਟੀ ਵੱਲੋਂ ਅੱਜ ਸਿਵਲ ਹਸਪਤਾਲ ਵਿਖੇ ਕੀਤਾ ਗਿਆ ਰੋਸ ਪ੍ਰਦਰਸ਼ਨ

ਪਠਾਨਕੋਟ 7ਸਤਬਰ ( ਰਾਜਨ ਚੀਫ ਬਿਊਰੋ /ਅਵਿਨਾਸ਼ ਚੀਫ ਰੀਪੋਟਰ ) : ਸਿਹਤ ਮੁਲਾਜ਼ਮ ਸੰਘਰਸ਼ ਕਮੇਟੀ ਪੰਜਾਬ ਦੇ ਦਿੱਤੇ ਪ੍ਰੋਗਰਾਮ ਅਨੁਸਾਰ ਪਠਾਨਕੋਟ ਜ਼ਿਲ੍ਹੇ ਦੇ ਸਿਹਤ ਕਾਮਿਆਂ ਵੱਲੋਂ ਸਿਵਲ ਹਸਪਤਾਲ ਵਿਖੇ ਮੀਟਿੰਗ ਵਿੱਚ ਸਿਹਤ ਮੰਤਰੀ ਅਤੇ ਖ਼ਜ਼ਾਨਾ ਮੰਤਰੀ ਵਿਰੁੱਧ ਕੀਤਾ ਗਿਆ ਰੋਸ ਪ੍ਰਦਰਸ਼ਨ ।

Read More

ਅਧਿਆਪਕ ਦਿਵਸ ਦੇ ਮੌਕੇ ਕੌਮੀ ਸਿਖਿਆ ਨੀਤੀ 2020 ਦਾ ਕੀਤਾ ਵਿਰੋਧ

ਗੁਰਦਾਸਪੁਰ 7 ਸਤੰਬਰ ( ਅਸ਼ਵਨੀ ) : ਅੱਜ ਡੈਮੋਕਰੇਟਿਕ ਟੀਚਰਜ਼ ਫਰੰਟ ਪੰਜਾਬ ਵਲੋਂ ਪੂਰੇ ਪੰਜਾਬ ਵਿੱਚ ਕੌਮੀ ਸਿਖਿਆ ਨੀਤੀ 2020 ਦੇ ਵਿਰੋਧ ਦਾ ਸੱਦਾ ਦਿੱਤਾ ਗਿਆ ਸੀ। ਇਸੇ ਨੂੰ ਲਾਗੂ ਕਰਦੇ ਹੋਏ ਡੀ ਟੀ ਐਫ ਗੁਰਦਾਸਪੁਰ ਦੇ ਆਗੂ ਉਪਕਾਰ ਸਿੰਘ ਵਡਾਲਾ ਬਾਂਗਰ ਦੀ ਅਗਵਾਈ ਵਿਚ ਕਲਾਨੌਰ ਵਿਖੇ ਹੱਥਾਂ ਵਿੱਚ ਮਾਟੋ ਲੈ ਕੇ ਕੌਮੀ ਸਿਖਿਆ ਨੀਤੀ ਖਿਲਾਫ ਵਿਰੋਧ ਦਰਜ ਕਰਵਾਇਆ ਗਿਆ।
ਇਸ ਮੋਕੇ ਉਪਕਾਰ ਸਿੰਘ ਨੇ ਦੱਸਿਆ ਕਿ ਇਹ ਸਿਖਿਆ ਨੀਤੀ ਨਿਜੀਕਰਨ ਅਤੇ ਵਪਾਰੀਕਰਨ ਨੂੰ ਵਧਾਉਣ ਵਾਲੀ ਹੈ।

Read More

ਵਿਆਹੁਤਾ ਦੀ ਸ਼ਿਕਾਇਤ ਤੇ ਪਤੀ,ਸਹੁਰੇ ਅਤੇ ਸੱਸ ਵਲੋਂ ਦਾਜ ਖਾਤਰ ਤੰਗ ਪ੍ਰੇਸ਼ਾਨ ਅਤੇ 7 ਸੀਟਰ ਗੱਡੀ ਦੀ ਮੰਗ ਕਰਨ ਤੇ ਮਾਮਲਾ ਦਰਜ

ਗੁਰਦਾਸਪੁਰ 7 ਸਤੰਬਰ ( ਅਸ਼ਵਨੀ ) : ਪੁਲਿਸ ਸਟੇਸ਼ਨ ਸਿਟੀ ਗੁਰਦਾਸਪੁਰ ਦੀ ਪੁਲਿਸ ਵਲੋ ਇਕ ਵਿਆਹੁਤਾ ਦੀ ਸ਼ਿਕਾਇਤ ਤੇ ਉਸ ਦੇ ਪਤੀ, ਸਹੁਰਾ ਅਤੇ ਸੱਸ਼ ਵਲੋ ਦਾਜ ਦੀ ਖਾਤਰ ਤੰਗ ਪ੍ਰੇਸਾਨ ਕਰਨ ਅਤੇ 7 ਸੀਟਰ ਗੱਡੀ ਦੀ ਮੰਗ ਕਰਨ ਤੇ ਮਾਮਲਾ ਦਰਜ ਕੀਤਾ ਗਿਆ ਹੈ!ਜਾਣਕਾਰੀ ਅਨੁਸਾਰ ਸਵੇਤਾ ਸਰਮਾਂ ਪੁੱਤਰੀ ਸੁਰਿੰਦਰ ਕੁਮਾਰ ਵਾਸੀ ਗੁਰਦਾਸਪੁਰ ਦੀ ਸਾਦੀ 14 ਫਰਵਰੀ 2015 ਨੂੰ ਵਰੂਣ ਸਰਮਾਂ ਪੁੱਤਰ ਸੁਭਾਸ ਸਰਮਾਂ ਵਾਸੀ ਲੁਧਿਆਣਾ ਨਾਲ ਹੋਈ ਸੀ ਵਿਆਹ ਤੋਂ ਬਾਅਦ ਸ਼ਵੇਤਾ ਸ਼ਰਮਾਂ ਦਾ ਪਤੀ, ਸਹੁਰਾ ਅਤੇ ਸੱਸ਼ ਦਾਜ ਦੀ ਖਾਤਰ ਉਸ ਨੂੰ ਤੰਗ ਪ੍ਰੇਸਾਨ ਕਰਦੇ ਸਨ ਅਤੇ ਦਾਜ ਵਿੱਚ 7 ਸੀਟਰ ਗੱਡੀ ਦੀ ਮੰਗ ਕਰਦੇ ਸਨ,ਸ਼ਵੇਤਾ ਸ਼ਰਮਾਂ ਨੂੰ ਉਸਦੇ ਮਾਪਿਆ ਵਲੋਂ ਦਿੱਤਾ ਇਸਤਰੀ ਧੰਨ ਵੀ ਉਸ ਦੇ ਪਤੀ, ਸਹੁਰਾ ਅਤੇ ਸੱਸ਼ ਨੇ ਖੁਰਦ ਬੁਰਦ ਕਰ ਦਿੱਤਾ ਸੀ।ਇਸ ਸ਼ਿਕਾਇਤ ਦੀ ਜਾਂਚ ਅੋਰਤਾ ਵਿਰੁਧ ਅਪਰਾਧ ਸ਼ਾਖਾ ਵਲੋਂ ਕਰਨ ਉਪਰਾਂਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈੱ !

Read More

ਜਿਲਾ ਗੁਰਦਾਸਪੁਰ ਦੇ ਵੱਖ ਵੱਖ ਪੁਲਿਸ ਸਟੇਸ਼ਨਾਂ ਦੀ ਪੁਲਸ ਨੇ ਨਸ਼ੇ ਵਾਲੇ ਕੈਪਸੂਲਾਂ ਤੇ ਗੋਲੀਆਂ ਸਮੇਤ 3 ਨੂੰ ਦਬੋਚਿਆ

ਗੁਰਦਾਸਪੁਰ 6 ਸਤੰਬਰ ( ਅਸ਼ਵਨੀ) : ਪੁਲਿਸ ਜਿਲਾ ਗੁਰਦਾਸਪੁਰ ਅਧੀਨ ਪੈਂਦੇ ਵੱਖ ਵੱਖ ਪੁਲਿਸ ਸਟੇਸ਼ਨਾਂ ਦੀ ਪੁਲਿਸ ਵਲੋ ਨਸ਼ੇ ਵਾਲੇ ਕੈਪਸੂਲਾਂ ਤੇ ਗੋਲੀਆਂ ਸਮੇਤ 3 ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ!

Read More

175 नए मरीज पाए गए कोरोना संक्रमित,कुल आंकड़ा पहुंचा 2999, एक्टिव मरीजों की संख्या घट कर हुई 888

गुरदासपुर, 7 सितंबर ( अशवनी ) :- जिला गुरदासपुर में रविवार को कुल 175 मरीज कोरोना संक्रमित पाए गए । जिसके उपरांत जिले में कुल कोविड़ 19 मरीजों की संख्या 2999 हो गई है। वहीं रविवार को 68 मरीज कोरोना से ठीक भी हुए है जिसके चलते जिले में एक्टिव मरीजों की संख्या 888 रह गई है। जिले में देर रात दो मरीजों की मौत के उपरांत जिले में कुल मृतकों की संख्या 67 है।

Read More

ਹੁਸ਼ਿਆਰਪੁਰ ਜਿਲੇ ‘ਚ ਕੋਰੋਨਾ ਨਾਲ 2 ਦੀ ਮੌਤ, 92 ਲੋਕ ਹੋਰ ਆਏ ਕੋਰੋਨਾ ਦੀ ਚਪੇਟ’ ਚ

ਹੁਸ਼ਿਆਰਪੁਰ 6 ਸਤੰਬਰ(ਚੌਧਰੀ) : ਫਲੂ ਵਰਗੇ ਸ਼ੱਕੀ ਲੱਛਣਾ ਵਾਲੇ ਵਿਆਕਤੀਆਂ ਦੇ 716 ਨਵੇ ਸੈਪਲ ਲੈਣ ਨਾਲ ਅਤੇ 496 ਸੈਪਲਾਂ ਦੀ ਰਿਪੋਟ ਪ੍ਰਾਪਤ ਹੋਣ ਨਾਲ ਅਤੇ ਪਾਜੇਟਿਵ ਮਰੀਜਾਂ ਦੇ 92 ਨਵੇ ਕੇਸ ਆਉਣ ਨਾਲ ਕੁੱਲ ਪਾਜੇਟਿਵ ਮਰੀਜਾਂ ਦੀ ਗਿਣਤੀ 2038 ਹੋ ਗਈ ਹੈ । ਜਿਲੇ ਵਿੱਚ ਕੋਵਿਡ 19 ਦੇ ਕੁੱਲ ਸੈਪਲਾਂ ਦੀ ਗਿਣਤੀ 65486 ਹੋ ਗਈ ਹੈ ਤੇ ਲੈਬ ਤੋ ਪ੍ਰਾਪਤ ਰਿਪੋਟਾਂ ਅਨੁਸਾਰ 62447 ਸੈਪਲ ਨੈਗਟਿਵ, ਜਦ ਕਿ 1241 ਸੈਪਲਾਂ ਦੀ ਰਿਪੋਟ ਦਾ ਇੰਤਜਾਰ ਹੈ ,

Read More

मंदी की मार झेल रहे दुकानदारों की समस्याओं का हल करे सरकार एवं प्रशासन,बुरे दौर से गुजर रहा व्यापारी

गुरदासपुर, 6 सितंबर ( अश्वनी ) : शहर में शनिवार को दुकानें खोलने की मांग को लेकर रोष प्रर्दशन कर रहे दुकानदारों पर पुलिस प्रशासन की ओर से मामला दर्ज करने पर अकाली दल के जिला प्रधान एवं पूर्व संसदीय सचिव गुरबचन सिंह बब्बेहाली दुकानदारों के हक में खड़े हुए है। उन्होने करीब 30 लोगों पर मामला दर्ज होने की निंदा की है। बब्बेहाली ने कहा कि प्रशासन को दुकानदारों का दुख समझना चाहिए तथा उनकी समस्याओं का कोई हल निकाले।

Read More

ਕੁੱਲ ਹਿੰਦ ਕਿਸਾਨ ਸਭਾ ,ਕੁਲ ਹਿੰਦ ਖੇਤ ਮਜਦੂਰ ਯੁਨੀਅਨ ਤੇ ਸੀਟੂ ਵਲੋਂ ਪੈਦਲ ਮਾਰਚ

ਗੜਦੀਵਾਲਾ 6 ਸਤੰਵਰ (ਚੌਧਰੀ) : ਕੇਦਰ ਤੇ ਪੰਜਾਬ ਸਰਕਾਰ ਦੀਆ ਲੋਕ ਵਿਰੋਧੀ ਨੀਤੀਆ ਖਿਲਾਫ ਕੱਲ ਹਿੰਦ ਕਿਸਾਨ ਸਭਾ , ਕੁਲ ਹਿੰਦ ਖੇਤ ਮਜਦੂਰ ਯੁਨੀਅਨ ਤੇ ਸੀਟੂ ਵਲੋਂ ਪਿੰਡ ਬ੍ਰਾਂਡਾ,ਸੀਂਹ ਚਠਿਆਲ, ਤੇ ਚਾਂਗ ਵਸੌਆ ਵਿਚ ਪੈਦਲ ਮਾਰਚ ਕਰਕੇ ਸਰਕਾਰ ਖਿਲਾਫ ਨਾਹਰੇ ਬਾਜੀ ਕੀਤੀ ਗਈ।

Read More

ਸੁੱਕੇ ਦਰਖ਼ਤ ਦੇ ਰਹੇ ਹਾਦਸਿਆਂ ਨੂੰ ਸੱਦਾ,ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ

ਗੁਰਦਾਸਪੁਰ 5 ਸਤੰਬਰ ( ਅਸ਼ਵਨੀ) :- ਗੁਰਦਾਸਪੁਰ ਸ਼ਹਿਰ ਵਿੱਚ ਕਈ ਥਾਂਵਾਂ ਤੇ ਲੱਗੇ ਹੋਏ ਦਰੱਖਤ ਮੋਸਮ ਦੀ ਮਾਰ ਜਾਂ ਹੋਰ ਕਈ ਕਾਰਨਾਂ ਕਰਕੇ ਸੁੱਕ ਚੁੱਕੇ ਸੜਕਾਂ ਉਪਰ ਖੜੇ ਹਨ ਜੇਕਰ ਪ੍ਰਸ਼ਾਸਨ ਜਾਂ ਅਧਿਕਾਰੀਆ ਵੱਲੋਂ ਸਮਾਂ ਰਹਿੰਦੇ ਹੋਏ ਇਹਨਾਂ ਨੂੰ ਕੱਟਿਆ ਜਾ ਹਟਾਇਆ ਨਾਂ ਗਿਆ

Read More

ਵੱਡੀ ਖਬਰ..ਚੰਡੀਗੜ੍ਹ ਅਤੇ ਜੰਮੂ ਵਿਖੇ ਬੱਚਿਆਂ ਦੇ 6 ਸਤੰਬਰ ਨੂੰ ਹੋ ਰਹੇ ਨੀਟ ਅਤੇ ਸੀ.ਈ.ਟੀ ਟੈਸਟਾਂ ਲਈ ਸਪੈਸ਼ਲ ਟਰੇਨਾਂ ਚਲਣਗੀਆਂ : ਰੇਲਵੇ ਅਧਿਕਾਰੀ

ਗੁਰਦਾਸਪੁਰ 5 ਸਤੰਬਰ ( ਅਸ਼ਵਨੀ ) :- ਰੇਲਵੇ ਵਿਭਾਗ ਵੱਲੋ ਬੱਚਿਆਂ ਦੇ ਨੀਟ ਅਤੇ ਸੀ.ਈ. ਟੀ. ਟੈਸਟ ਜੋ ਕਿ 6 ਸਤੰਬਰ ਨੂੰ ਚੰਡੀਗੜ੍ਹ ਅਤੇ ਜੰਮੂ ਵਿਖੇ ਜੋ ਟੈਸਟ ਹੋ ਰਹੇ ਹਨ , ਨੂੰ ਮੁੱਖ ਰੱਖਦੇ ਹੋਏ ਬੱਚਿਆਂ ਦੀ ਸੁਵਿਧਾ ਲਈ ਗੁਰਦਾਸਪੁਰ ਤੋ ਚੰਡੀਗੜ੍ਹ ਅਤੇ ਗੁਰਦਾਸਪੁਰ ਤੋ ਜੰਮੂ ਲਈ 02 ਸਪੈਸ਼ਲ ਟਰੇਨਾਂ ਚਨਾਈਆ ਜਾ ਰਹੀਆਂ ਹਨ ।

Read More

ਲੇਟੈਸਟ ਨਿਊਜ਼: ਸੀਨੀਅਰ ਅਕਾਲੀ ਆਗੂ ਸ.ਲਖਵਿੰਦਰ ਸਿੰਘ ਲੱਖੀ ਦੀ ਧਰਮ ਪਤਨੀ ਸਰਦਾਰਨੀ ਮਨਜੀਤ ਕੌਰ ਇਸ ਸੰਸਾਰ ਨੂੰ ਅਲਵਿਦਾ ਕਹਿ ਕੇ ਸਵਰਗ ਸਿਧਾਰ ਗਏ::READ MORE::

ਗੜ੍ਹਦੀਵਾਲਾ 5 ਸਤੰਬਰ (Choudhary / Yogesh Gupta) : ਹਲਕਾ ਉੜਮੁੜ ਟਾਂਡਾ ਦੇ ਸੀਨੀਅਰ ਅਕਾਲੀ ਆਗੂ, ਪੀਏਸੀ ਮੈਂਬਰ ਅਤੇ ਸਾਬਕਾ ਕਮਿਸ਼ਨਰ ਪੰਜਾਬ ਸ.ਲਖਵਿੰਦਰ ਸਿੰਘ ਲੱਖੀ ਗਿਲਜੀਆਂ ਨੂੰ ਉਸ ਸਮੇਂ ਭਾਰੀ ਸਦਮਾ ਲੱਗਾ ਜਦੋਂ ਉਨਾਂ ਦੀ ਧਰਮ ਪਤਨੀ ਸਰਦਾਰਨੀ ਮਨਜੀਤ ਕੌਰ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਕੇ ਸਵਰਗ ਸਿਧਾਰ ਗਏ|ਇਸ ਦੁੱਖ ਦੀ ਘੜੀ ਚ ਪਾਰਟੀ ਦੇ ਸੀਨੀਅਰ ਆਗੂਆਂ ਅਤੇ ਹੋਰ ਰਾਜਨੀਤਕ ਪਾਰਟੀਆਂ ਦੇ ਆਗੂਆਂ ਉਨ੍ਹਾਂ ਨਾਲ ਦੁਖ ਦਾ ਪ੍ਰਗਟਾਵਾ ਕੀਤਾ ਅਤੇ ਇਸ ਦੁੱਖ ਦੀ ਘੜੀ ਵਿੱਚ ਸ. ਲੱਖੀ ਨੂੰ ਪ੍ਰਮਾਤਮਾ ਦਾ ਭਾਣਾ ਮੰਨਣ ਦਾ ਬਲ ਬਖਸ਼ਣ ਦੀ ਅਰਦਾਸ ਕੀਤੀ।

Read More

ਕਾਲਜ ਦੀ ਪ੍ਰਬੰਧਕ ਕਮੇਟੀ ਵਲੋਂ ਲੋੜਵੰਦ ਅਤੇ ਹੁਸ਼ਿਆਰ ਵਿਦਿਆਰਥੀਆਂ ਨੂੰ ਮੋਬਾਇਲ ਫੋਨ ਵੰਡੇ

ਗੜਸ਼ੰਕਰ, 5 ਸਤੰਬਰ(ਅਸ਼ਵਨੀ ਸ਼ਰਮਾ) : ਸਿੱਖ ਵਿੱਦਿਅਕ ਕੌਂਸਲ ਦੇ ਪ੍ਰਬੰਧਾਂ ਅਧੀਨ ਚੱਲ ਰਹੇ ਖੇਤਰ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ,ਮਾਹਿਲਪੁਰ ਵਿੱਚ ਕੌਂਸਲ ਦੇ ਪ੍ਰਧਾਨ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਦੀ ਪ੍ਰਧਾਨਗੀ ਹੇਠ ਕਰਵਾਏ ਇਕ ਸੰਖੇਪ ਸਮਾਰੋਹ ਮੌਕੇ ਸੈਸ਼ਨ 2020-21 ਤਹਿਤ ਗਰੈਜੂਏਟ ਕਲਾਸਾਂ ਦੀ ਚੱਲ ਰਹੀ ਆਨ ਲਾਇਨ ਪੜ੍ਹਾਈ ਸਬੰਧੀ ਕਾਲਜ ਦੇ ਲੋੜਵੰਦ ਅਤੇ ਹੁਸ਼ਿਆਰ ਵਿਦਿਆਰਥੀਆਂ ਨੂੰ ਮੁਫ਼ਤ ਮੋਬਾਇਲ ਫੋਨ ਤਕਸੀਮ ਕੀਤੇ ਗਏ

Read More

ਬਾਬਾ ਦੀਪ ਸਿੰਘ ਸੇਵਾ ਦਲ ਦੀ ਕਰਾਮਾਤ,ਪੰਜ ਸਾਲਾਂ ਤੋਂ ਲਾਪਤਾ ਰਾਕੇਸ਼ ਕੁਮਾਰ ਨੂੰ ਪਰਿਵਾਰਕ ਮੈਂਬਰਾਂ ਨਾਲ ਮਿਲਾਇਆ

ਗੜ੍ਹਦੀਵਾਲਾ 5 ਸਤੰਬਰ (ਚੌਧਰੀ /ਯੋਗੇਸ਼ ਗੁਪਤਾ) : ਬਾਬਾ ਦੀਪ ਸਿੰਘ ਸੇਵਾ ਦਲ ਅਤੇ ਵੈਲਫੇਅਰ ਸੁਸਾਇਟੀ ਵੱਡਾ ਉਪਰਾਲਾ ਕੀਤਾ ਗਿਆ ਹੈ,ਵੱਲੋਂ ਪਿਛਲੇ ਪੰਜ ਸਾਲਾਂ ਤੋਂ ਲਾਪਤਾ ਰਾਕੇਸ਼ ਕੁਮਾਰ ਸ਼ਰਮਾ ਨੂੰ ਉਸ ਦੇ ਪਰਿਵਾਰ ਨਾਲ ਮਿਲਾਇਆ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਬਾਬਾ ਦੀਪ ਸਿੰਘ ਸੇਵਾ ਦਲ ਅਤੇ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਮਨਜੋਤ ਸਿੰਘ ਤਲਵੰਡੀ ਨੇ ਦੱਸਿਆ ਕਿ ਰਾਕੇਸ਼ ਕੁਮਾਰ ਸ਼ਰਮਾ ਹੁਸੈਨ ਪੁਰ (ਬਿਹਾਰ) ਦਾ ਰਹਿਣ ਵਾਲਾ ਹੈ।ਇਹ ਸਭ ਕੁਝ ਸੁਭਾਸ਼ ਸ਼ਰਮਾ ਜੋ ਕਿ ਵਿਧਾਨ ਸਭਾ ਚੰਡੀਗੜ੍ਹ ਦੇ ਵਿਚ ਕੰਮ ਕਰਦੇ ਹਨ। ਇਸਦੇ ਪਰਿਵਾਰ ਨੂੰ ਲੱਭਣ ਵਿੱਚ ਬਹੁਤ ਵੱਡਾ ਸਹਿਯੋਗ ਨਿਭਾਇਆ ਹੈ।

Read More

ਅਧਿਆਪਕ ਦਿਵਸ ਤੇ ਸ਼ਹੀਦ ਫੌਜੀ ਪਰਿਵਾਰਾਂ ਦੇ ਬੱਚਿਆਂ ਦੀ ਪੜ੍ਹਾਈ ‘ਚ ਮਦਦ ਕਰਨ ਦਾ ਐਲਾਨ : ਚੌ.ਕੁਮਾਰ ਸੈਣੀ

ਦਸੂਹਾ 5 ਸਤੰਬਰ (ਚੌਧਰੀ) : ਆਈ.ਕੇ.ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਦੇ ਅਧੀਨ ਬੀਬੀ ਅਮਰ ਕੌਰ ਜੀ ਐਜੂਕੇਸ਼ਨਲ ਸੁਸਾਇਟੀ ਵੱਲੋਂ ਸਥਾਪਿਤ ਕੇ.ਐੱਮ.ਐਸ ਕਾਲਜ ਆਫ ਆਈ.ਟੀ. ਐਂਡ ਮੈਨੇਜਮੈਂਟ ਚੌ. ਬੰਤਾ ਸਿੰਘ ਕਲੋਨੀ ਦਸੂਹਾ ਵਿਖੇ ਅੱਜ ਅਧਿਆਪਕ ਦਿਵਸ ਦੇ ਮੌਕੇ ਤੇ ਡਾਕਟਰ ਰਾਧਾ ਕ੍ਰਿਸ਼ਨ ਜੀ ਨੂੰ ਯਾਦ ਕਰਦੇ ਹੋਏ ਕੇ.ਐੱਮ.ਐਸ ਕਾਲਜ ਪਰਿਵਾਰ ਨੇ ਸਾਰੇ ਹੀ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਕੇ.ਐੱਮ.ਐਸ ਕਾਲਜ ਆਪਣੇ ਉਦੇਸ਼ “ਕਰਮ ਮਿਹਨਤ ਸੇਵਾ” ਨੂੰ ਮੁੱਖ ਰੱਖਦੇ ਹੋਏ ਹਮੇਸ਼ਾ ਹੀ ਵਿਦਿਆਰਥੀ ਵਰਗ ਦੀ ਸੇਵਾ ਕਰਦਾ ਆ ਰਿਹਾ ਹੈ।

Read More

ਗਾਇਕ ਸਾਗਰ ਕਾਠਾ ਦੇ ਗੀਤ “ਰੋਇਆ ਨਾ ਕਰ” ਨੂੰ ਕੀਤਾ ‘ ਲੋਕ ਅਰਪਨ ‘

ਗੁਰਦਾਸਪੁਰ 4 ਸ਼ਤੰਬਰ ( ਅਸ਼ਵਨੀ ) :- ਸਾਹਿਤ ਸਭਾ ਗੁਰਦਾਸਪੁਰ ਦੇ ਪ੍ਰੈੱਸ ਸਕੱਤਰ ਬੋਧ ਰਾਜ ਕੌਂਟਾ ਦੇ ਹੋਣਹਾਰ ਸਪੁੱਤਰ ਸਾਗਰ ਕਾਠਾ (ਚਮਨ ਲਾਲ ਗੁਰਦਾਸਪੁਰੀ ਦੇ ਲਾਡਲੇ ਸ਼ਾਗਿਰਦ) ਦਾ ਗੀਤ ਅੰਬੇਦਕਰ ਭਵਨ ਗੁਰਦਾਸਪੁਰ ਵਿੱਚ ਸਭਾ ਵਲੋਂ ਕਰਵਾਏ ਛੋਟੇ ਪਰ ਪ੍ਰਭਾਵਸ਼ਾਲੀ ਸਮਾਗਮ ਵਿੱਚ ਰਲੀਜ਼ ਕੀਤਾ ਗਿਆ।

Read More

ਹੁਸ਼ਿਆਰਪੁਰ ਜਿਲੇ ਵਿੱਚ ਹੋਈਆਂ 3 ਮੌਤਾਂ,52 ਨਵੇਂ ਕੋਰੋਨਾ ਪਾਜੇਟਿਵ ਮਰੀਜ ਆਏ

ਹੁਸ਼ਿਆਰਪੁਰ 4 ਸਤੰਬਰ ( ਚੌਧਰੀ ) : ਫਲੂ ਵਰਗੇ ਸ਼ੱਕੀ ਲੱਛਣਾ ਵਾਲੇ ਵਿਆਕਤੀਆਂ ਦੇ 1216 ਨਵੇ ਸੈਪਲ ਲੈਣ ਨਾਲ ਅਤੇ 1148 ਸੈਪਲਾਂ ਦੀ ਰਿਪੋਟ ਪ੍ਰਾਪਤ ਹੋਣ ਨਾਲ ਅਤੇ ਪਾਜੇਟਿਵ ਮਰੀਜਾਂ ਦੇ 52 ਨਵੇ ਕੇਸ ਆਉਣ ਨਾਲ ਕੁੱਲ ਪਾਜੇਟਿਵ ਮਰੀਜਾਂ ਦੀ ਗਿਣਤੀ 1859 ਹੋ ਗਈ ਹੈ । ਜਿਲੇ ਵਿੱਚ ਕੋਵਿਡ 19 ਦੇ ਕੁੱਲ ਸੈਪਲਾਂ ਦੀ ਗਿਣਤੀ 63447 ਹੋ ਗਈ ਹੈ ਤੇ ਲੈਬ ਤੋ ਪ੍ਰਾਪਤ ਰਿਪੋਟਾਂ ਅਨੁਸਾਰ 60273 ਸੈਪਲ ਨੈਗਟਿਵ, ਜਦ ਕਿ 1010 ਸੈਪਲਾਂ ਦੀ ਰਿਪੋਟ ਦਾ ਇੰਤਜਾਰ ਹੈ , 80 ਸੈਪਲ ਇਨਵੈਲਡ ਹਨ ਤੇ ਹੁਣ ਤੱਕ ਮੌਤਾਂ ਦੀ ਗਿਣਤੀ 56 ਹੈ । ਐਕਟਿਵ ਕੇਸਾ ਦੀ ਗਿਣਤੀ 428 ਹੈ,ਤੇ 1375 ਮਰੀਜ ਠੀਕ ਹੋ ਕਿ ਆਪਣੇ ਘਰ ਜਾ ਚੁਕੇ ਹਨ।

Read More

वृक्ष हमारे जीवन का आधार हैं : एस.डी.एम. हरबंस सिंह

माहिलपुर (अश्वनी सहिजपाल) : सेंट सोल्जर डिवाइन पब्लिक स्कूल माहिलपुर में वन महोत्सव मनाया गया। इस का मुख्य उद्देश्य जीवन में पेड़ों के महत्व को समझते हुए पर्यावरण को हरा-भरा बनाने के लिए एक प्रयास था।

Read More

ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾਂ ਪ੍ਰਕਾਸ ਪੁਰਬ ਨੂੰ ਸਮਰਪਿਤ ਭਾਸ਼ਣ ਮੁਕਾਬਲਿਆਂ ਦੇ ਬਲਾਕ ਪੱਧਰੀ ਨਤੀਜਿਆਂ ਦਾ ਐਲਾਨ

ਪਠਾਨਕੋਟ 4 ਸਤੰਬਰ ( ਰਜਿੰਦਰ ਸਿੰਘ ਰਾਜਨ ਬਿਊਰੋ ਚੀਫ ) :ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਦੀ ਲੜੀ ‘ਚ ਸਕੂਲ ਸਿੱਖਿਆ ਵਿਭਾਗ ਵੱਲੋਂ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ ‘ਚ ਕਰਵਾਏ ਜਾ ਰਹੇ ਆਨਲਾਈਨ ਵਿਦਿਅਕ ਮੁਕਾਬਲਿਆਂ ਦੀ ਭਾਸ਼ਨ ਪ੍ਰਤੀਯੋਗਤਾ ਦੇ ਬਲਾਕ ਪੱਧਰ ਦੇ ਨਤੀਜੇ ਐਲਾਨ ਦਿੱਤੇ ਹਨ। ਸਕੱਤਰ ਸਕੂਲ ਸਿੱਖਿਆ ਸ੍ਰੀ ਕ੍ਰਿਸ਼ਨ ਕੁਮਾਰ ਦੀ ਦੇਖ-ਰੇਖ ‘ਚ ਚੱਲ ਰਹੇ ਭਾਸ਼ਨ ਮੁਕਾਬਲਿਆਂ ਵਿੱਚ ਜਿਲਾ ਭਰ ਦੇ ਸਰਕਾਰੀ ਸਕੂਲਾਂ ਦੇ ਸੈਕੰਡਰੀ, ਮਿਡਲ ਤੇ ਪ੍ਰਾਇਮਰੀ ਵਰਗ ਦੇ ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਨਾਲ ਸ੍ਰੀ ਗੁਰੂ ਤੇਗ ਬਹਾਦਰ ਜੀ ਪ੍ਰਤੀ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ। ਇਸ ਦੇ ਨਾਲ ਹੀ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਨੇ ਵੀ ਤਿੰਨੇ ਵਰਗਾਂ ‘ਚ ਹਿੱਸਾ ਲਿਆ।

Read More