Category: PUNJABI
Updated ..ਬਲਾਕ ਭੂੰਗਾ ‘ਚ ਕੋਰੋਨਾ ਪਾਜੀਟਿਵ ਦੋ ਮਹਿਲਾਵਾਂ ਦੀ ਹੋਈ ਮੌਤ
ਗੜ੍ਹਦੀਵਾਲਾ 1 ਸਤੰਬਰ (ਚੌਧਰੀ) : ਬਲਾਕ ਭੂੰਗਾ ‘ਚ ਅੱਜ ਕੋਰੋਨਾ ਪਾਜੀਟਿਵ ਮਰੀਜ ਦੋ ਮਹਿਲਾਵਾਂ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ। ਜਿਸ ਨਾਲ ਖੇਤਰ ਵਾਸੀਆਂ ਚ ਸਹਿਮ ਦਾ ਮਾਹੌਲ ਬਣ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀ ਐਚ ਸੀ ਭੂੰਗਾ ਦੇ ਐਸ ਐਮ ਓ ਡਾ ਮਨੋਹਰ ਲਾਲ ਨੇ ਦੱਸਿਆ ਕਿ ਪਿੰਡ ਮਾਛੀਆਂ ਦੀ 45 ਸਾਲਾ ਮਹਿਲਾ ਗਿਆਨ ਕੌਰ ਦੀ ਮੌਤ ਹੋਈ ਹੈ। ਇਹ ਮਹਿਲਾ ਅਮ੍ਰਿਤਸਰ ਦੇ ਇਕ ਹਸਪਤਾਲ ਵਿਚ ਜੇਰੇ ਇਲਾਜ ਸੀ। ਇਸੀ ਤਰ੍ਹਾਂ ਪਿੰਡ ਕੂਕਾਨੇਟ ਦੇ 70 ਸਾਲਾ ਮਹਿਲਾ ਦੀ ਮੌਤ ਹੋਈ ਹੈ। ਇਹ ਮਹਿਲਾ ਜਲੰਧਰ ਦੇ ਮਿਲਟਰੀ ਹਸਪਤਾਲ ਵਿਚ ਜੇਰੇ ਇਲਾਜ ਸੀ। ਸਿਹਤ ਵਿਭਾਗ ਭੂੰਗਾ ਦੀ ਟੀਮ ਦੋਵੇਂ ਮਹਿਲਾਵਾਂ ਦੀ ਮ੍ਰਿਤਕ ਦੇਹ ਲੈਣ ਲਈ ਗਈ ਹੋਈ ਹੈ। ਦੋਵੇਂ ਮ੍ਰਿਤਕ ਮਹਿਲਾਵਾਂ ਦਾ ਅੰਤਿਮ ਸੰਸਕਾਰ ਸਿਹਤ ਵਿਭਾਗ ਦੇ ਕਰਮਚਾਰੀਆਂ ਦੀ ਹਾਜਰੀ ਵਿੱਚ ਹੋਵੇਗਾ।
Read MoreBREAKING..ਬਲਾਕ ਭੂੰਗਾ ਖੇਤਰ ‘ਚ ਕੋਰੋਨਾ ਨੇ ਪੈਰ ਪਸਾਰੇ, ਗੜਦੀਵਾਲਾ ਸਮੇਤ ਹੋਰ ਪਿੰਡਾਂ ਦੇ 4 ਹੋਰ ਲੋਕ ਆਏ ਕਰੋਨਾ ਦੀ ਲਪੇਟ ‘ਚ
ਗੜ੍ਹਦੀਵਾਲਾ 1 ਸਤੰਬਰ (ਚੌਧਰੀ / ਪ੍ਰਦੀਪ ਸ਼ਰਮਾ) :ਬਲਾਕ ਭੂੰਗਾ ਖੇਤਰ ‘ਚ ਕੋਰੋਨਾ ਨੇ ਪੈਰ ਪਸਾਰੇ ਸ਼ੁਰੂ ਕਰ ਦਿੱਤੇ ਹਨ। ਜਿਸ ਨਾਲ ਖੇਤਰ ਦੇ ਲੋਕਾਂ ਚ ਸਹਿਮ ਦਾ ਮਾਹੌਲ ਬਣ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀ ਐਚ ਸੀ ਭੂੰਗਾ ਦੇ ਐਸ ਐਮ ਓ ਡਾ ਮਨਮੋਹਨ ਲਾਲ ਨੇ ਦੱਸਿਆ ਅੱਜ ਕਿ ਬਲਾਕ ਭੂੰਗਾ ਚ 4 ਕੇਸ ਕੋਰੋਨਾ ਪਾਜੀਟਿਵ ਆਏ ਹਨ। ਉਨ੍ਹਾਂ ਦੱਸਿਆ ਕਿ ਗੜਦੀਵਾਲਾ ਦੇ 74 ਸਾਲਾਂ ਬਜੁਰਗ, ਪਿੰਡ ਪੰਡੋਰੀ ਦੇ 45 ਅਤੇ 75 ਸਾਲਾ ਮਹਿਲਾ ਤੇ ਹਰਿਆਣਾ ਦੇ 46 ਸਾਲਾਂ ਮਹਿਲਾ ਦੀ ਰਿਪੋਰਟ ਕਰੋਨਾ ਪਾਜੀਟਿਵ ਆਈ ਹੈ।ਪਿੰਡ ਪੰਡੋਰੀ ਅਟਵਾਲ ਦੀਆਂ ਦੋਨੋਂ ਮਹਿਲਾਵਾਂ ਕਰੋਨਾ ਪਾਜੀਟਿਵ ਮਰੀਜ ਦੇ ਸੰਪਰਕ ਚ ਆਈਆਂ ਹਨ।
Read Moreਵੱਡੀ ਖ਼ਬਰ ..ਭਤੀਜੇ ਨੇ ਤਲਵਾਰਾਂ ਨਾਲ ਵੱਢਿਆ ਤਾਇਆ,ਮੌਕੇ ਤੇ ਹੋਈ ਮੌਤ
ਗੜਸ਼ੰਕਰ (ਅਸ਼ਵਨੀ ਸ਼ਰਮਾਂ) : ਬੀਤੀ ਰਾਤ ਸਬ ਡਵੀਜ਼ਨ ਗੜ੍ਹਸ਼ੰਕਰ ਦੀ ਸਰਹੱਦ ਨਾਲ ਲੱਗਦੇ ਪਿੰਡ ਪੈਲੀ ਵਿਖੇ 5 ਵਿਅਕਤੀਆਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਘਰ ‘ਚ ਦਾਖਲ ਹੋ ਕੇ ਬੇਰਿਹਮੀ ਨਾਲ ਇਕ 57 ਸਾਲ ਵਿਅਕਤੀ ਦਾ ਕਤਲ ਅਤੇ 3 ਨੂੰ ਜ਼ਖਮੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
Read Moreਲਮੇਂ ਸਮੇਂ ਤੋਂ ਲਟਕ ਰਹੀ ਪੁਲੀ ਬਣਾਉਣ ਦੀ ਪਿੰਡ ਬਰੂਹੀ ਨਿਵਾਸੀਆਂ ਦੀ ਮੰਗ
ਗੜ੍ਹਦੀਵਾਲਾ 1 ਸਤੰਬਰ (ਚੌਧਰੀ) : ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਹਰਮੀਤ ਸਿੰਘ ਔਲਖ ਵਲੋਂ ਹਲਕਾ ਟਾਡਾਂ ਉੜਮੁੜ ਦੇ ਕਸਬਾ ਗੜ੍ਹਦੀਵਾਲਾ ਅਧੀਨ ਪੈਂਦੇ ਪਿੰਡ ਬਰੂਹੀ ਦੇ ਚੋਅ ਉੱਤੇ ਸਲੈਬ ਪਾ ਕੇ ਪੁਲ ਬਣਾਉਣ ਦੀ ਮੰਗ ਕੀਤੀ ਗਈ ਹੈ।ਉਨ੍ਹਾਂ ਦੱਸਿਆ ਕਿ ਪਿੰਡ ਦੇ ਲੋਕਾਂ ਨੂੰ ਇਸ ਰਾਸਤੇ ਲੰਘਣ ਵਿਚ ਬਹੁਤ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਵਗਦੇ ਪਾਣੀ ਵਿਚ ਬੱਚਿਆਂ ਤੇ ਬਜੁਰਗਾਂ ਦਾ ਲੰਘਣਾ ਬਹੁਤ ਔਖਾ ਹੈ।ਉਨ੍ਹਾਂ ਕਿਹਾ ਕਿ ਅਕਸਰ ਕਈ ਵਾਰ ਲੰਘਣ ਵਾਲਿਆਂ ਦੇ ਤਿਲਕਣ ਨਾਲ ਸੱਟਾਂ ਚੋਟਾਂ ਲੱਗਦੀਆਂ ਰਹਿੰਦੀਆਂ ਹਨ।
Read Moreਪੋਸਟ ਮੈਟ੍ਰਿਕ ਵਜ਼ੀਫੇ ‘ਚ ਘਪਲਾ ਕਰਕੇ ਧਰਮਸੋਤ ਨੇ ਗਰੀਬ ਬੱਚਿਆਂ ਹੱਕ ਖੋਹ ਕੇ ਕੌਮ ਨਾਲ ਕੀਤੀ ਗਦਾਰੀ : ਕੁਲਦੀਪ ਮਿੰਟੂ
ਗੜ੍ਹਦੀਵਾਲ, 1 ਸਤੰਬਰ (ਚੌਧਰੀ /ਪ੍ਰਦੀਪ ਸ਼ਰਮਾ ) : ਐੱਸ.ਸੀ /ਬੀ.ਸੀ ਅਤੇ ਗਰੀਬ ਵਿਦਿਆਰਥੀਆਂ ਲਈ ਪੋਸਟ ਮੈਟਿਕ ਵਜੀਫਾ ਸਕੀਮ ਦੇ ਲਗਭਗ 63.91ਕਰੋੜ ਦਾ ਘੋਟਾਲਾ ਕਰਕੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਗਰੀਬ ਬੱਚਿਆਂ ਦਾ ਹੱਕ ਖੋਹ ਕੇ ਦੇਸ਼ ਨਾਲ ਗਦਾਰੀ ਕੀਤੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾਂ ਸੀਨੀਅਰ ਆਮ ਆਦਮੀ ਪਾਰਟੀ ਦੇ ਆਗੂ ਐੱਸ ਸੀ ਵਿੰਗ ਕੁਲਦੀਪ ਸਿੰਘ ਮਿੰਟੂ ਨੇ ਪ੍ਰੈਸ ਵਾਰਤਾ ਦੌਰਾਨ ਕੀਤਾ। ਉਨਾਂ ਕਿਹਾ ਕਿ ਧਰਮਸੋਤ ਨੇ ਜੋ ਗਰੀਬ ਵਿਦਿਆਰਥੀਆਂ ਦਾ ਹੱਕ ਖੋਇਆ ਹੈ, ਉਸ ਨੂੰ ਕਿਸੀ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨਾਂ ਕਿਹਾ ਕਿ ਕੈਪਟਨ ਸਰਕਾਰ ਕੈਬਨਿਟ ਮੰਤਰੀ ਧਰਮਸੋਤ ਨੂੰ ਮੰਤਰੀ ਮੰਡਲ ਵਿਚੋਂ ਬਰਖਾਸਤ ਕਰਕੇ ,ਇਸ ਘਪਲੇ ਦੀ ਸੀ.ਬੀ.ਆਈ ਜਾਂਚ ਕਰਵਾ ਕੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕੀਤਾ ਜਾਵੇ। ਪਿਛਲੇ ਦਿਨ ਗਦਾਰ ਧਰਮਸੋਤ ਨੇ ਚੰਡੀਗੜ੍ਹ ਚ ਪ੍ਰੈਸ ਕਾਨਫਰੰਸ ਰਾਹੀਂ ਇਸ ਘਪਲੇ ਦਾ ਸਾਰਾ ਨਜਲਾ ਨਿਚਲੇ ਕਰਮਚਾਰੀਆਂ ਤੇ ਸੁੱਟਿਆ ਹੈ ਅਤੇ ਇਹ ਵੀ ਕਿਹਾ ਹੈ ਕਿ ਮੈਂ ਪਹਿਲਾਂ ਇਸ ਮਾਮਲੇ ਚ ਚੁੱਪ ਸੀ। ਉਨਾਂ ਕਿਹਾ ਕਿ ਚੁੱਪ ਰਹਿਣ ਦਾ ਇੱਕ ਹੀ ਕਾਰਣ ਹੈ ਕਿ ਇਸ ਘਪਲੇ ਵਿੱਚ ਉਹਨਾਂ ਦਾ ਪੂਰਾ ਹੱਥ ਹੈ।
खेतों में छिपाई 19500 मिलीलीटर अवैध शराब बरामद
बटाला,31 अगस्त (संजीव नैयर, अविनाश ) : सहायक आबकारी कमिशनर मैडम राजविंदर कौर बाजवा और एसएसपी बटाला रछपाल सिंह के हुक्मों पर कार्रवई करते हुए एक्साइज विभाग की टीम ने गांव खतीब से धान के खेतों में छिपाई 19500 मिलीलीटर अवैध शराब बरामद की है। यह शराब एल्कोहल से तैयार की हुई थी।
Read Moreਨੌਜਵਾਨ ਦਾ ਕਤਲ ਕਰਕੇ ਭੱਜੇ ਮੁਲਾਜਮ(ਪੁਲਸ ਮੁਲਾਜ਼ਮਾਂ) ਨੂੰ ਬਟਾਲਾ ਪੁਲਿਸ ਨੇ ਦਬੋਚਿਆ
ਪੰਜਾਬ ਸਰਕਾਰ ਨੇ ਸਾਬਕਾ ਰਾਸ਼ਟਰਪਤੀ ਸ਼੍ਰੀ ਪ੍ਰਣਬ ਮੁਖਰਜੀ ਦੇ ਅਕਾਲ ਚਲਾਣੇ ‘ਤੇ ਸਤਿਕਾਰ ਵਜੋਂ ਸੱਤ ਦਿਨ ਦਾ ਰਾਜਸੀ ਸ਼ੋਕ ਐਲਾਨ ਕੀਤਾ
ਚੰਡੀਗੜ੍ਹ,31 ਅਗਸਤ : ਦੇਸ਼ ਦੇ ਸਾਬਕਾ ਰਾਸ਼ਟਰਪਤੀ, ਸ੍ਰੀ ਪ੍ਰਣਬ ਮੁਖਰਜੀ ਜੀ ਜਿੰਨਾਂ ਦਾ ਅੱਜ ਦਿੱਲੀ ਵਿਖੇ ਦਿਹਾਂਤ ਹੋ ਗਿਆ ਹੈ ਦੇ ਸਤਿਕਾਰ ਵਜੋਂ ਪੰਜਾਬ ਸਰਕਾਰ ਨੇ 31 ਅਗਸਤ ਤੋਂ 06 ਸਤੰਬਰ ਤੱਕ ਸੱਤ ਦਿਨ ਦਾ ਰਾਜ ਵਿੱਚ ਰਾਜਸੀ ਸ਼ੋਕ ਐਲਾਨ ਕੀਤਾ ਹੈ।
Read MoreLetest..ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਅਨਲਾਕ-4 ਤਹਿਤ ਹਦਾਇਤਾਂ ਜਾਰੀ,ਸ਼ਹਿਰੀ ਖੇਤਰਾਂ ’ਚ ਸ਼ਨੀਵਾਰ ਅਤੇ ਐਤਵਾਰ ਨੂੰ ਕਰਫਿਊ ਪਹਿਲਾਂ ਵਾਂਗ ਰਹੇਗਾ ਜਾਰੀ
ਹੁਸ਼ਿਆਰਪੁਰ, 31 ਅਗਸਤ(ਚੌਧਰੀ) : ਪੰਜਾਬ ਸਰਕਾਰ ਵਲੋਂ ਸੋਮਵਾਰ ਸ਼ਾਮ ਨੂੰ ਜਾਰੀ ਅਨਲਾਕ-4 ਦੀਆਂ ਹਦਾਇਤਾਂ ਦੀ ਲਗਾਤਾਰਤਾ ਵਿੱਚ ਜ਼ਿਲ੍ਹਾ ਮੈਜਿਸਟ੍ਰੇਟ-ਕਮ- ਅਪਨੀਤ ਰਿਆਤ ਨੇ ਹੁਕਮ ਜਾਰੀ ਕੀਤੇ ਹਨ ਜੋ ਕਿ 1 ਸਤੰਬਰ ਤੋਂ 30 ਸਤੰਬਰ ਤੱਕ ਸ਼ਹਿਰੀ ਖੇਤਰਾਂ ਵਿੱਚ ਲਾਗੂ ਰਹਿਣਗੇ।
Read MoreLetest.. ਜ਼ਿਲ੍ਹਾ ਮੈਜਿਸਟਰੇਟ ਨੇ ਅਜੀਤ ਨਗਰ,ਮੰਡਿਆਲਾ,ਕੈਂਥਾਂ ਮੁਹੱਲਾ ਦਸੂਹਾ ਤੇ ਉਚੀ ਬੱਸੀ ਨੂੰ ਐਲਾਨਿਆ ਮਾਈ¬ਕ੍ਰੋ ਕੰਟੇਨਮੈਂਟ ਜ਼ੋਨ
ਹੁਸ਼ਿਆਰਪੁਰ,31 ਅਗਸਤ(ਚੌਧਰੀ) : ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਕੋਰੋਨਾ ਵਾਇਰਸ ਦੇ ਪਿਛਲੇ ਦਿਨੀਂ ਆਏ ਪਾਜਿਟਿਵ ਕੇਸਾਂ ਦੇ ਮੱਦੇਨਜ਼ਰ ਸੀ.ਆਰ.ਪੀ.ਸੀ. ਧਾਰਾ 144 ਤਹਿਤ ਹੁਕਮ ਜਾਰੀ ਕਰਦਿਆਂ ਸਥਾਨਕ ਮੁਹੱਲਾ ਅਜੀਤ ਨਗਰ, ਪਿੰਡ ਮੰਡਿਆਲਾ, ਮੁਹੱਲਾ ਕੈਂਥਾਂ ਤਹਿਸੀਲ ਦਸੂਹਾ ਅਤੇ ਪਿੰਡ ਉਚੀ ਬੱਸੀ ਤਹਿਸੀਲ ਦਸੂਹਾ ਨੂੰ ਮਾਈ¬ਕ੍ਰੋ ਕੰਟੇਨਮੈਂਟ ਜ਼ੋਨ ਐਲਾਨਿਆ ਹੈ।
Read MoreUPDATED: ਗੜ੍ਹਦੀਵਾਲਾ ਚ ਪੁਲਸ ਮੁਲਾਜ਼ਮ ਆਇਆ ਕੋਰੋਨਾ ਦੀ ਚਪੇਟ ‘ਚ
ਗੜ੍ਹਦੀਵਾਲਾ 31 ਅਗਸਤ (ਚੌਧਰੀ /ਪ੍ਰਦੀਪ ਸ਼ਰਮਾ) : ਸਥਾਨਕ ਸ਼ਹਿਰ ਦੇ ਪਿੰਡ ਪੰਡੋਰੀ ਅਟਵਾਲ ਚ ਕੋਰੋਨਾ ਨੇ ਫਿਰ ਦਸਤਕ ਦਿੱਤੀ ਹੈ। ਸਿਹਤ ਵਿਭਾਗ ਵਲੋਂ ਮਿਲੀ ਜਾਣਕਾਰੀ ਮੁਤਾਬਕ 50 ਸਾਲਾਂ ਪੁਲਸ ਮੁਲਾਜ਼ਮ ਨਿਵਾਸੀ ਪੰਡੋਰੀ ਅਟਵਾਲ ਦੀ ਰਿਪੋਰਟ ਅੱਜ ਕੋਰੋਨਾ ਪਾਜੀਟਿਵ ਆਈ ਹੈ। ਇਸ ਪਲਸ ਮੁਲਾਜ਼ਮ ਦੇ ਬੀਤੀ ਦਿਨੀਂ ਸੈਂਪਲ ਲਏ ਗਏ ਸਨ। ਇਸ ਤੋਂ ਪਹਿਲਾਂ ਐਤਵਾਰ ਨੂੰ ਵਾਰਡ ਨੰਬਰ 10 ਗੜ੍ਹਦੀਵਾਲਾ ਦੇ 79 ਸਾਾਲਾਂ ਬੁਜਰਗ ਦੀ ਰਿਪੋਰਟ ਕੋਰੋਨਾ ਪਾਜੀਟਿਵ ਆਈ ਸੀ। ਜਿਸਨੂੰ ਸਿਹਤ ਵਿਭਾਗ ਵਲੋਂ ਅੱਜ ਆਈਸੋਲੇਸ਼ਨ ਵਾਰਡ ਰਿਆਤ ਬਹਾਰਾ ਹੁਸ਼ਿਆਰਪੁਰ ਵਿਖੇ ਲੈ ਜਾਇਆ ਗਿਆ ਹੈ।
Read Moreਬੱਬਰ ਲਹਿਰ ਦੇ ਸ਼ਹੀਦਾਂ ਦੀ ਯਾਦ ਵਿੱਚ ਸਮਾਗਮ ਕੱਲ
ਗੜਸ਼ੰਕਰ 31 ਅਗਸਤ (ਅਸ਼ਵਨੀ ਸ਼ਰਮਾ)ਸ਼ਹੀਦ ਬੱਬਰ ਉਦੈ ਸਿੰਘ ਸਪੋਰਟਸ ਅਤੇ ਵੇਲਫੇਅਰ ਕਲੱਬ ਰਾਮਗੜ ਝੂੰਗੀਆ ਵਲੋ ਬੱਬਰ ਲਹਿਰ ਦੇ ਮਹਾਨ ਸ਼ਹੀਦਾਂ ਦੀ ਯਾਦ ਵਿਚ ਕੱਲ ਪਿੰਡ ਦੇ ਗੁਰਦੁਆਰੇ ਵਿੱਚ ਸਹੀਦੀ ਸਮਾਗਮ ਕਰਵਾਇਆ ਜਾ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮਾ.ਮੁਕੇਸ਼ ਕੁਮਾਰ ਅਤੇ ਕੁਲਵਿੰਦਰ ਚਾਹਲ ਨੇ ਦੱਸਿਆ ਕਿ ਦੇਸ਼ ਦੀ ਗੁਲਾਮੀ ਦੇ ਜੂਲੇ ਨੁੂੰ ਲਾਉਣ ਦੇ ਲਈ ਗਦਰੀ ਬਾਬਿਆਂ ਬੱਬਰਾ ਵਲੋ ਬੇਥਾਹ ਕੁਰਬਾਨੀਆਂ ਕੀਤੀਆਂ ।ਅੰਗਰੇਜ਼ਾਂ ਤੋ ਦੇਸ਼ ਨੁੂੰ ਆਜਾਦ ਕਰਵਾਉਣ ਲਈ ਸੰਘਰਸ਼ ਕਰਨ ਵਾਲੇ ਯੋਧਿਆਂ ਬੱਬਰ ਕਰਮ ਸਿੰਘ ਦੌਲਤਪੁਰ, ਬੱਬਰ ਉਦੇੈ ਸਿਘ ਰਾਮ ਗੜ ਝੂੰਗੀਆ, ਬੱਬਰ ਬਿਸ਼ਨ ਸਿੰਘ ਮਾਂਗਟਾ ,ਬੱਬਰ ਮਹਿੰਦਰ ਸਿੰਘ ਪੰਡੋਰੀ ਗੰਗਾ ਸਿੰਘ ਦੀ ਨੁੂੰ 1 ਸਤੰਬਰ 1923 ਨੁੂੰ ਬੰਬੇਲੀ ਵਿਖੇ ਵੇਈ ਚ ਅੰਗਰੇਜ਼ਾਂ ਵਲੋਂ ਪੁਲਿਸ ਮੁਕਾਬਲੇ ਚ ਸ਼ਹੀਦ ਕਰ ਦਿੱਤਾ ਸੀ ਜਿਹਨਾਂ ਦੀ ਯਾਦ ਵਿੱਚ ਕੱਲ 1 ਸਤੰਬਰ ਨੂੰ ਪਿੰਡ ਰਾਮ ਗੜ ਝੂੰਗੀਆਂ ਵਿਖੇ ਸਹੀਦੀ ਸਮਾਗਮ ਕੱਲ ਸਵੇਰੇ 11ਵਜੇ ਗੁਰਦੁਵਾਰਾ ਸਾਹਿਬ ਹੋਵੇਗਾ ਜਿਸ ਵਿੱਚ ਸਭ ਨੁੂੰ ਪਹੁੰਚਣ ਦਾ ਸੱਦਾ ਹੈ।
UPDATED..ਧਰਮਸੋਤ ਦੀ ਬਰਖਾਸਤੀ ਨੂੰ ਲੈ ਕੇ ‘ਆਪ’ ਨੇ ਕੀਤਾ ਰੋਸ ਪ੍ਰਦਰਸ਼ਨ
ਪਠਾਨਕੋਟ / ਗੁਰਦਾਸਪੁਰ , 31 ਅਗਸਤ ( ਰਾਜਿੰਦਰ ਸਿੰਘ ਰਾਜਨ ਬਿਊਰੋ ਚੀਫ /ਅਸ਼ਵਨੀ ) : ਦਲਿਤ ਵਿਦਿਆਰਥੀਆਂ ਲਈ ਕੇਂਦਰ ਦੀ ਪੋਸਟ ਮੈਟ੍ਰਿਕ ਸਕਾਲਰਸ਼ਿਪ (ਵਜੀਫਾ) ਸਕੀਮ ‘ਚ 63.91 ਕਰੋੜ ਰੁਪਏ ਦੇ ਵੱਡੇ ਘਪਲੇ ‘ਚ ਘਿਰੇ ਸਮਾਜਿਕ ਨਿਆਂ, ਸ਼ਕਤੀਕਰਨ ਅਤੇ ਘੱਟ ਗਿਣਤੀ ਮਾਮਲਿਆਂ ਦੇ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਮੰਤਰੀ ਮੰਡਲ ‘ਚੋਂ ਤੁਰੰਤ ਬਰਖਾਸਤ ਕਰਕੇ ਪੂਰੇ ‘ਗਿਰੋਹ’ ਵਿਰੁੱਧ ਮੁਕੱਦਮਾ ਦਰਜ ਕਰਨ ਦੀ ਮੰਗ ਨੂੰ ਲੈ ਕੇ ਅੱਜ (ਸੋਮਵਾਰ) ਇੱਥੇ ਆਮ ਆਦਮੀ ਪਾਰਟੀ (ਆਪ) ਨੇ ਰੋਸ ਪ੍ਰਦਰਸ਼ਨ ਕੀਤਾ ਅਤੇ ਕਾਂਗਰਸ ਸਰਕਾਰ ਨੂੰ ਦਲਿਤ ਵਿਰੋਧੀ ਸਰਕਾਰ ਦੱਸਿਆ।
Read Moreਪੰਜਾਬ ਤੇ ਯੂ.ਟੀ. ਮੁਲਾਜ਼ਮ ਸੰਘਰਸ਼ ਮੋਰਚੇ’ ਦੇ ਸੱਦੇ ‘ਤੇ 1 ਤੋਂ 10 ਸਤੰਬਰ ਤੱਕ ਜ਼ਿਲ੍ਹਾ ਪੱਧਰੀ ਰੋਸ ਪ੍ਰਦਰਸ਼ਨਾਂ ਵਿੱਚ ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਪੰਜਾਬ ਵਲੋਂ’ ਭਰਵੀਂ ਸ਼ਮੂਲੀਅਤ ਕਰਨ ਦਾ ਐਲਾਨ
ਗੁਰਦਾਸਪੁਰ 31 ਅਗਸਤ ( ਅਸ਼ਵਨੀ ) : ਡੈਮੋਕਰੇਟਿਕ ਮੁਲਾਜ਼ਮ ਫੈਡਰੇਸ਼ਨ ਪੰਜਾਬ ਗੁਰਦਾਸਪੁਰ ਵਲੋਂ ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਪੰਜਾਬ ਦੇ ਸੱਦੇ ਤੇ ਪੰਜਾਬ ਅਤੇ ਯੂ ਟੀ ਮੁਲਾਜ਼ਮ ਸੰਘਰਸ਼ ਮੋਰਚੇ ਵਲੋਂ ਉਲੀਕੇ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ। ਹਰਜਿੰਦਰ ਸਿੰਘ ਵਡਾਲਾ ਬਾਂਗਰ ਅਤੇ ਜਰਨਲ ਸਕੱਤਰ ਅਮਰਜੀਤ ਸ਼ਾਸਤਰੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੀ ਕਾਰਵਾਈ ਪ੍ਰੈਸ ਨੂੰ ਜਾਰੀ ਕਰਦਿਆਂ ਵਰਗਿਸ ਸਲਾਮਤ ਅਤੇ ਜਮੀਤ ਰਾਜ ਪ੍ਰੈਸ ਸਕੱਤਰ ਨੇ ਕਿਹਾ ਕਿ ਡੀ ਐਮ ਐਫ ਪੰਜਾਬ ਗੁਰਦਾਸਪੁਰ ਵਲੋਂ ਮੁਲਾਜ਼ਮ ਸੰਘਰਸ਼ ਮੋਰਚੇ ਦੀ ਮੀਟਿੰਗ ਵਿੱਚ ਸ਼ਾਮਲ ਹੋ ਕੇ ਜ਼ਿਲਾ ਪੱਧਰੀ ਰੈਲੀ ਦੀ ਤਾਰੀਖ਼ ਦਾ ਐਲਾਨ ਕੀਤਾ ਜਾਵੇਗਾ।
Read Moreਪਿੰਡਾਂ ਵਿੱਚ ਛੱਪੜਾਂ ਚ ਖੜੇ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਰਕੇੇ ਪ੍ਰੇਸ਼ਾਨ ਲੋਕਾਂ ਨੇ ਦਿੱਤਾ ਮੰਗ ਪੱਤਰ
ਗੜਸ਼ੰਕਰ (ਅਸ਼ਵਨੀ ਸ਼ਰਮਾ) : ਅੱਜ ਗੜਸ਼ੰਕਰ ਬਲਾਕ ਦੇ ਪੰਚਾਂ,ਸਰਪੰਚਾਂ ਤੇ ਸਾਬਕਾ ਸਰਪੰਚ ਤੇ ਹੋਰ ਲੋਕਾਂ ਦਾ ਛੱਪੜਾਂ ਦੇ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਪਰੇੇੇੇਸ਼ਾਨ ਲੋਕਾ ਦਾ ਇਕੱਠ ਕੀਤਾ ਗਿਆ।ਇਸ ਵਿੱਚ ਸਰਵ ਸੰਮਤੀ ਨਾਲ ਕਾਮਰੇਡ ਗੁਰਨੇਕ ਸਿੰਘ ਭੱਜਲ ਨੂੰ ਕਨਵੀਨਰ ਚੁਣਕੇ ਗੰਦੇ ਪਾਣੀ ਦੀ ਨਿਕਾਸੀ ਤਕ ਸੰਘਰਸ਼ ਕਰਨ ਦਾ ਅਹਿਦ ਕੀਤਾ।
Read Moreਪਿੰਡ ਰਾਮਟਟਵਾਲੀ ਦੇ ਜੰਗਲ ਚੋਂ ਪਾਬੰਦੀਸ਼ੁਦਾ ਖੈਰ ਕੱਟਣ ਦੇ ਦੋਸ਼ ‘ਚ 10 ਵਿਅਕਤੀਆਂ ਖਿਲਾਫ ਮਾਮਲਾ ਦਰਜ
ਗੜ੍ਹਦੀਵਾਲਾ(ਚੌਧਰੀ /ਯੋਗੇਸ਼ ਗੁਪਤਾ /ਪ੍ਰਦੀਪ ਸ਼ਰਮਾ) : ਸਥਾਨਕ ਪੁਲਸ ਵੱਲੋਂ ਕੰਢੀ ਖੇਤਰ ਦੇ ਪਿੰਡ ਰਾਮਟਟਵਾਲੀ ਦੇ ਜੰਗਲ ਏਰੀਏ ਵਿੱਚ ਪਾਬੰਦੀਸ਼ੁਦਾ ਖੈਰ ਦੇ ਦਰੱਖਤ ਕੱਟਣ ਦੇ ਦੋਸ਼ ਹੇਠ 10 ਵਿਅਕਤੀ ਖਿਲਾਫ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਥਾਣਾ ਗੜ੍ਹਦੀਵਾਲਾ ਗੜ੍ਹਦੀਵਾਲਾ ਦੇ ਐਸ ਐਚ ਓ ਬਲਵਿੰਦਰਪਾਲ ਨੇ ਦੱਸਿਆ ਕਿ ਏ ਐਸ ਆਈ ਕੁਲਦੀਪ ਸਿੰਘ, ਏ ਐਸ ਆਈ ਸਿਕੰਦਰ ਸਿੰਘ, ਏ ਐਸ ਆਈ ਪਰਮਜੀਤ ਸਿੰਘ ਨੇ ਬਾਕੀ ਸਾਥੀਆਂ ਸਮੇਤ ਗਸ਼ਤ ਦੌਰਾਨ ਕੰਡੀ ਨਹਿਰ ਪੁਲ ਮਸਤੀਵਾਲ ਨਜਦੀਕ ਮੌਜੂਦ ਸਨ।
Read Moreਪੁਲਿਸ ਜਿਲਾ ਬਟਾਲਾ ਵੱਲੋਂ ਨਾਜਾਇਜ ਸ਼ਰਾਬ ਦਾ ਧੰਦਾ ਕਰਨ ਵਾਲਿਆਂ ਵਿਰੁੱਧ ਸਪੈਸ਼ਲ ਮੁਹਿੰਮ ਤਹਿਤ ਮਿਲੀ ਭਾਰੀ ਸਫਲਤਾ
ਬਟਾਲਾ, 31 ਅਗਸਤ (ਸੰਜੀਵ ਨਈਅਰ/ਅਵਿਨਾਸ਼ ਸ਼ਰਮਾ) : ਐਸਐਸਪੀ ਰਛਪਾਲ ਸਿੰਘ ਵੱਲੋਂ ਨਜਾਇਜ ਸ਼ਰਾਬ ਦਾ ਧੰਦਾ ਕਰਨ ਵਾਲਿਆਂ ਵਿਰੁੱਧ ਛੇੜੀ ਮੁਹਿੰਮ ਤਹਿਤ ਪੁਲਿਸ ਜਿਲਾ ਦੇ ਥਾਣਿਆਂ ਦੇ ਏਰੀਆ ਵਿੱਚ ਨਾਜ਼ਾਇਜ ਸਰਾਬ ਦਾ ਧੰਦਾ ਕਰਨ ਵਾਲਿਆਂ ਵਿਰੁੱਧ ਕਾਰਵਾਈ ਕਰਦਿਆਂ 17 ਮੁਕੱਦਮੇ ਦਰਜ ਕਰਕੇ 3100 ਕਿਲੋਗ੍ਰਾਮ ਲਾਹਣ, 430 ਬੋਤਲਾਂ ਸaਰਾਬ ਨਜਾਇਜ ਬ੍ਰਾਮਦ ਕਰਨ ਦਾ ਦਾਅਵਾ ਕੀਤਾ ਗਿਆ ਹੈ।
Read Moreਲੋਕ ਇਨਸਾਫ ਪਾਰਟੀ ਦੀ ਇਕ ਵਿਸ਼ੇਸ਼ ਮੀਟਿੰਗ ਟੌਪ ਸਿਟੀ ਕਲੋਨੀ ਬਟਾਲਾ ਵਿਚ ਹੋਈ ਸੰਪਨ
ਬਟਾਲਾ 30ਅਗਸਤ( ਸੰਜੀਵ ਨਈਅਰ/ਅਵਿਨਾਸ਼) : ਲੋਕ ਇਨਸਾਫ ਪਾਰਟੀ ਦੀ ਮੀਟਿੰਗ ਟੋਪ ਸਿਟੀ ਕਲੋਨੀ ਬਟਾਲਾ ਵਿਖੇ ਹੋਈ, ਜਿਸ ਵਿਚ ਵੱਖ-ਵੱਖ ਪਿੰਡਾਂ ਤੋਂ ਆਏ ਸਮਾਜ ਸੇਵੀ ਅਤੇ ਕਲੋਨੀ ਦੇ ਮੋਹਤਬਰਾਂ ਨੇ ਹਿੱਸਾ ਲਿਆ। ਉਨ੍ਹਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਸਾਨੂੰ ਫਕਰ ਹੈ ਕਿ ਜਿਵੇਂ ਪੰਜਾਬ ਦੇ ਮਸੀਹਾ ਅਤੇ ਕਿਸਾਨਾਂ ਨੂੰ ਹੱਕ ਦਵਾਉਣ ਲਈ ਸੰਘਰਸ਼ ਕਰਨ ਵਾਲੇ ਸਿਮਰਜੀਤ ਸਿੰਘ ਬੈਂਸ ਲੋਕਾਂ ਲਈ ਲੜਾਈ ਲੜਦੇ ਹਨ।
Read Moreਕੇਕ ਕੱਟਣ ਦੀ ਵਜਾਏ ਬੂਟੇ ਲਗਾ ਕੇ ਮਨਾਇਆ ਜਨਮ ਦਿਨ
ਗੜਸ਼ੰਕਰ (ਅਸ਼ਵਨੀ ਸ਼ਰਮਾ) : ਕੇਕ ਕੱਟ ਕੇ ਮਨਾਇਆ ਜਨਮ ਦਿਨ ਤਾਂ ਇਕ ਦਿਨ ਹੀ ਖੁਸ਼ੀ ਦਿੰਦਾ ਹੈ ਪਰ ਬੂਟਾ ਲਗਾ ਕੇ ਮਨਾਇਆ ਜਨਮ ਦਿਨ ਕਈ ਸਦੀਆਂ ਤੱਕ ਖੁਸ਼ੀਆਂ ਵੰਡਦਾ ਹੈ, ਪਿੰਡ ਬੀਣੇਵਾਲ ਦੀ ਗ੍ਰੀਨ ਵਿਲੇਜ ਵੈਲਫੇਅਰ ਸੁਸਾਇਟੀ ਇਸੇ ਮੰਤਵ ਨੂੰ ਸਮਰਪਿਤ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਪਿੰਡ ਬੀਣੇਵਾਲ ਵਿਚ ਬੱਚਿਆਂ ਦੇ ਜਨਮਦਿਨ ਨੂੰ ਇਸ ਤਰ੍ਹਾਂ ਮਨਾਉਣ ਦੀ ਕੋਸ਼ਿਸ਼ ਕਰ ਰਹੀ ਹੈ।
Read Moreਕੈਬਨਿਟ ਮੰਤਰੀ ਤ੍ਰਿਪਤ ਬਾਜਵਾ ਨੇ ਬਟਾਲਾ ਸ਼ਹਿਰ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜਾ ਲਿਆ
ਬਟਾਲਾ, 30 ਅਗਸਤ (ਅਵਿਨਾਸ਼ ਸ਼ਰਮਾ/ ਸੰਜੀਵ ਨਈਅਰ ) – ਪੰਜਾਬ ਸਰਕਾਰ ਵਲੋਂ ਬਟਾਲਾ ਸ਼ਹਿਰ ਵਿੱਚ ਵਿਕਾਸ ਕਾਰਜ ਲਗਾਤਾਰ ਜਾਰੀ ਹਨ ਅਤੇ ਸਰਕਾਰ ਵਲੋਂ ਸ਼ਹਿਰ ਦੇ ਵਿਕਾਸ ਵਿੱਚ ਫੰਡਾਂ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ।
Read Moreਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਵਿੱਚ ਮਨਾਇਆ ਖੇਡ ਦਿਵਸ
ਗੜਸ਼ੰਕਰ, 31 ਅਗਸਤ(ਅਸ਼ਵਨੀ) – ਇੱਥੋਂ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਵਿੱਚ ਪ੍ਰਿੰਸੀਪਲ ਡਾ. ਜਸਪਾਲ ਸਿੰਘ ਦੀ ਅਗਵਾਈ ਹੇਠ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ।ਇਸ ਮੌਕੇ ਕਾਲਜ ਦੀ ਪ੍ਰਬੰਧਕੀ ਕਮੇਟੀ ਦੇ ਜਨਰਲ ਸਕੱਤਰ ਗੁਰਿੰਦਰ ਸਿੰਘ ਬੈਂਸ,ਮੀਤ ਪ੍ਰਧਾਨ ਵਿੰਗ ਕਮਾਂਡਰ ਹਰਦੇਵ ਸਿੰਘ ਢਿਲੋਂ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ।
Read Moreਮਨਿਸਟਰੀਅਲ ਸਟਾਫ ਦੀ 25% ਵਾਲੀ ਨਜਾਇਜ਼ ਮੰਗ ਖਿਲਾਫ ਅਤੇ ਨਾਇਬ ਤਹਿਸੀਲਦਾਰਾ ਦੀ ਪੋਸਟ ਤੇ ਭਰਤੀ 100% ਕਾਨੂੰਗੋਆ ਵਿੱਚੋਂ ਹੀ ਕੀਤੀ ਜਾਵੇ
ਗੁਰਦਾਸਪੁਰ 31 ਅਗਸਤ ( ਅਸ਼ਵਨੀ ) : ਅੱਜ ਦੀ ਰੈਵੀਨਿਊ ਪਟਵਾਰ ਯੂਨੀਅਨ ਜਿਲ੍ਹਾ ਗੁਰਦਾਸਪੁਰ ਅਤੇ ਕਾਨੂੰਗੋ ਐਸੋਸੀਏਸ਼ਨ ਜਿਲ੍ਹਾ ਗੁਰਦਾਸਪੁਰ ਵਲੋਂ ਸਾਂਝੇ ਤੌਰ ਤੇ ਜਿਲ੍ਹਾ ਪ੍ਰਧਾਨ ਸ ਦਵਿੰਦਰ ਸਿੰਘ ਰੰਧਾਵਾ ਪਟਵਾਰ ਯੂਨੀਅਨ ਗੁਰਦਾਸਪੁਰ ਅਤੇ ਜਿਲ੍ਹਾ ਪ੍ਰਧਾਨ ਸ ਕੁਲਦੀਪ ਸਿੰਘ ਕਾਹਲੋਂ ਕਾਨੂੰਗੋ ਐਸੋਸੀਏਸ਼ਨ ਜਿਲ੍ਹਾ ਗੁਰਦਾਸਪੁਰ ਦੀ ਰਹਿਨੁਮਾਈ ਹੇਠ ਕੈਬਨਿਟ ਮੰਤਰੀ ਸ ਤਿੱਪ੍ਤ ਰਜਿੰਦਰ ਸਿੰਘ ਬਾਜਵਾ ਨੂੰ ਉਹਨਾਂ ਦੇ ਨਿਵਾਸ ਸਥਾਨ ਕਾਦੀਆਂ (ਗੁਰਦਾਸਪੁਰ )ਵਿਖੇ ਮਨਿਸਟਰੀਅਲ ਸਟਾਫ ਦੀ 25% ਵਾਲੀ ਨਜਾਇਜ਼ ਮੰਗ ਖਿਲਾਫ ਮੈਮੋਰੰਡਮ ਦਿੱਤਾ ਗਿਆ
Read Moreਆਓ ਮਿਲ ਕੇ ਕਰੀਏ ਕਰੋਨਾ ਖਿਲਾਫ ਸੁਰੂ ਕੀਤੇ ਪੰਜਾਬ ਸਰਕਾਰ ਦੇ ਮਿਸ਼ਨ ਫਤਿਹ ਨੂੰ ਕਾਮਯਾਬ : ਡਾ. ਭੁਪਿੰਦਰ ਸਿੰਘ
ਪਠਾਨਕੋਟ,30 ਅਗਸਤ (ਰਜਿੰਦਰ ਸਿੰਘ ਰਾਜਨ ਬਿਊਰੋ ਚੀਫ) : ਪੰਜਾਬ ਸਰਕਾਰ ਵੱਲੋਂ ਮਿਸ਼ਨ ਫਤਿਹ ਦੀ ਕਾਮਯਾਬੀ ਲਈ ਲੋਕਾਂ ਨੂੰ ਜਾਗਰੁਕ ਕਰਨ ਦੇ ਨਾਲ ਨਾਲ ਮਾਨਸਿਕ ਤੌਰ ਤੇ ਵੀ ਮਜ਼ਬੂਤ ਕੀਤਾ ਜਾ ਰਿਹਾ ਹੈ ਅਤੇ ਪੰਜਾਬ ਸਰਕਾਰ ਦਾ ਇੱਕ ਹੀ ਉਦੇਸ ਹੈ ਕਿ ਪੰਜਾਬ ਨੂੰ ਕਰੋਨਾ ਮੁਕਤ ਬਣਾ ਕੇ ਮਨੁੱਖੀ ਜੀਵਨ ਦੀ ਰੱਖਿਆ ਕੀਤੀ ਜਾਵੇ ਅਤੇ ਇਸ ਕਾਰਜ ਲਈ ਸਿਹਤ ਵਿਭਾਗ ਦਾ ਹਰੇਕ ਕਰਮਚਾਰੀ ਅਤੇ ਡਾਕਟਰ ਆਪਣੀਆਂ ਸੇਵਾਵਾਂ ਦੇ ਰਿਹਾ ਹੈ।
Read Moreਦੇਸ਼ ਦਾ ਗੱਦਾਰ ਗੁਰਪਤਵੰਤ ਸਿੰੰਘ ਪੰਨੂੰ ਹਿੰਦੂ ਸਿੱਖ ਏਕਤਾ ਨੂੰ ਤੋੜਨ ਵਾਲੇ ਮੰਨਸੂਬਿਆਂ ‘ਚ ਕਦੇ ਕਾਮਯਾਬ ਨਹੀਂ ਹੋਵੇਗਾ: ਬਿੱਟੂ ਯਾਦਵ,ਕਮਲ ਵਰਮਾ
ਬਟਾਲਾ, 30 ਅਗਸਤ (ਸੰਜੀਵ ਨਈਅਰ/ਅਵਿਨਾਸ਼) : ਸ਼ਿਵ ਸੈਨਾ ਸਮਾਜਵਾਦੀ ਦੇ ਅਹੁੱਦੇਦਾਰਾਂ ਵੱਲੋਂ ਪਾਰਟੀ ਦੇ ਮੁੱਖ ਸਲਾਹਕਾਰ ਬਿੱਟੂ ਯਾਦਵ ਪ੍ਰਜਾਪਤੀ ਦੀ ਅਗਵਾਈ ‘ਚ ਇੱਕ ਵਿਸ਼ੇਸ ਮੀਟਿੰਗ ਕੀਤੀ ਗਈ।ਇਸ ਮੌਕੇ ਸਲਾਹਕਾਰ ਬਿੱਟੂ ਯਾਦਵ ਪ੍ਰਜਾਪਤੀ ਨੇ ਕਿਹਾ ਕਿ 31 ਅਗਸਤ ਨੂੰ ਖਾਲਿਸਤਾਨੀ ਗੁਰਪਤਵੰਤ ਸਿੰਘ ਪੰਨੂੰ ਵੱਲੋਂ ਪੰਜਾਬ ਬੰਦ ਦੀ ਜੋ ਕਾਲ ਦਿੱਤੀ ਗਈ ਹੈ ਉਸਦਾ ਸ਼ਿਵ ਸੈਨਾ ਸਮਾਜਵਾਦੀ ਪਾਰਟੀ ਵੱਲੋਂ ਵਿਰੋਧ ਕਰਦੇ ਹਾਂ ਤੇ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਆਪਣੇ ਆਪਣ ਕਾਰੋਬਾਰ ਪਹਿਲਾਂ ਦੀ ਤਰ੍ਹਾਂ ਖੋਲੇ ਜਾਣ। ਜਿਸ ਨਾਲ ਗੁਰਪਤਵੰਤ ਸਿੰਘ ਪੰਨੂੰ ਵਰਗੇ ਘਟੀਆ ਮਾਨਸਿਕਤਾ ਸੋਚ ਰੱਖਣ ਵਾਲੇ ਨੂੰ ਮੂੰਹ ਤੌਡ ਜਵਾਬ ਦਿੱਤਾ ਜਾ ਸਕੇ।
Read Moreਘਰ ਫੋਨ ਕਰਨ ਦਾ ਬਹਾਨਾ ਲਗਾ ਕੇ ਬਾਈਕ ਸਵਾਰ ਦੋ ਨੌਜਵਾਨ ਮਜਦੂਰ ਦਾ ਮੋਬਾਈਲ ਲੈ ਕੇ ਹੋਏ ਫਰਾਰ
ਗੜ੍ਹਦੀਵਾਲਾ 30 ਅਗਸਤ (ਚੌਧਰੀ / ਯੋਗੇਸ਼ ਗੁਪਤਾ /ਪ੍ਰਦੀਪ ਸ਼ਰਮਾ) : ਮਜਦੂਰੀ ਕਰਕੇ ਘਰ ਪਰਤ ਰਹੇ ਇੱਕ ਪ੍ਰਵਾਸੀ ਮਜ਼ਦੂਰ ਕੋਲੋਂ ਦੋ ਬਾਈਕ ਸਵਾਰ ਲੁਟੇਰਿਆਂ ਵਲੋਂ ਮੋਬਾਈਲ ਖੋਹਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਜਾਣਕਾਰੀ ਅਨੁਸਾਰ ਸ਼ੁੱਕਰਵਾਰ ਸ਼ਾਮ ਕਰੀਬ ਸਾਢੇ ਸੱਤ ਵਜੇ ਇਕ ਪ੍ਰਵਾਸੀ ਮਜ਼ਦੂਰ ਜਿਸ ਨੇ ਆਪਣਾ ਨਾਮ ਅੰਕੁਲ ਨਿਵਾਸੀ ਪਿੰਡ ਪੁੰਨਿਆ(ਯੂਪੀ) ਹਾਲ ਨਿਵਾਸੀ ਮੁੁਹੱਲਾ ਚੌਧਰੀਆਂ ਗੜ੍ਹਦੀਵਾਲਾ ਰਹਿੰਦਾ ਦੱਸਿਆ ਹੈ।
Read MoreBREAKING.. ਗੜ੍ਹਦੀਵਾਲਾ ਵਿੱਚ ਕੋਰੋਨਾ ਦਾ ਇੱਕ ਹੋਰ ਹਮਲਾ,79 ਸਾਲਾਂ ਵਿਅਕਤੀ ਆਇਆ ਕਰੋਨਾ ਦੀ ਚਪੇਟ ‘ਚ
ਗੜ੍ਹਦੀਵਾਲਾ 30 ਅਗਸਤ (ਚੌਧਰੀ /ਪ੍ਰਦੀਪ ਸ਼ਰਮਾ ) : ਬਲਾਕ ਭੂੰਗਾ ਦੇ ਸ਼ਹਿਰ ਗੜ੍ਹਦੀਵਾਲਾ ਵਿੱਚ ਇੱਕ 79 ਸਾਲਾਂ ਵਿਅਕਤੀ ਕੋਰੋਨਾ ਦੀ ਚਪੇਟ ਦੀ ਆਣ ਦੀ ਖਬਰ ਸਾਹਮਣੇ ਆ ਰਹੀ ਹੈ। ਸਿਹਤ ਵਿਭਾਗ ਵਲੋਂ ਮਿਲੀ ਜਾਣਕਾਰੀ ਮੁਤਾਬਕ ਇਹ 79 ਸਾਲਾਂ ਵਿਅਕਤੀ ਨਿਵਾਸੀ ਵਾਰਡ ਨੰਬਰ 10 ਸ਼ਿਵਮ ਹਸਪਤਾਲ ਹੁਸ਼ਿਆਰਪੁਰ ਵਿਖੇ ਦਾਖਲ ਸੀ। ਜੇਰੇ ਇਲਾਜ ਦੌਰਾਨ ਇਸ ਦੇ ਸੈਂਪਲ ਲਏ ਗਏ ਸਨ। ਜਿਸਦੀ ਰਿਪੋਰਟ ਅੱਜ ਕੋਰੋਨਾ ਪਾਜੀਟਿਵ ਆਈ ਹੈ।ਸਿਹਤ ਵਿਭਾਗ ਵਲੋਂ ਉਸਨੂੰ ਨੂੰ ਸਵੇਰੇ ਆਈਸੋਲੇਸ਼ਨ ਵਾਰਡ ਰਿਆਤ ਬਹਾਰਾ ਹੁਸ਼ਿਆਰਪੁਰ ਵਿਖੇ ਲੈ ਜਾਇਆ ਜਾਵੇਗਾ।
Read Moreਸਰਪੰਚ ਜੋਤੀ ਦੇ ਯਤਨਾ ਸਦਕਾ ਪਿੰਡ ਹਰਸੀਆਂ ਮਾਡਰਨ ਪਿੰਡ ਵਜੋਂ ਉਭਰ ਕੇ ਆਇਆ ਸਾਹਮਣੇ
ਬਟਾਲਾ,30 ਅਗਸਤ(ਸੰਜੀਵ ਨਈਅਰ /ਅਵਿਨਾਸ਼ ਸ਼ਰਮਾ) : ਪਿੰਡ ਹਰਸ਼ੀਆਂ ਵਿਖੇ ਸਰਪੰਚ ਜੋਤੀ ਦੇ ਅਨਥੱਕ ਉਪਰਾਲਿਆਂ ਸਦਕਾ ਪਿੰਡ ਦੇ ਕਰਵਾਏ ਵਿਕਾਸ ਕਾਰਜਾ ਨੇ ਪਿੰਡ ਦੀ ਨੁਹਾਰ ਬਦਲ ਕੇ ਰੱਖ ਦਿੱਤੀ ਹੈ ਅੱਜ ਪਿੰਡ ਪੰਜਾਬ ਦੇ ਵਿਕਾਸਸ਼ੀਲ ਪਿੰਡਾਂ ਦੀ ਗਿਣਤੀ ਵਿੱਚ ਆਪਣੀ ਥਾਂ ਬਣਾ ਚੁੱਕਾ ਹੈ। ਸਰਪੰਚ ਜੋਤੀ ਪਿੰਡ ਹਰਸ਼ੀਆਂ ਵਿਖੇ ਕਰਵਾਏ ਵਿਕਾਸ ਕਾਰਜਾਂ ਦੀ ਹਰ ਪਾਸੇ ਸਲਾਘਾ ਹੋ ਰਹੀ ਹੈ। ਪਿੰਡ ਹਰਸੀਆਂ ਨੂੰ ਸਾਫ ਸੁਥਰਾ,ਸਵੱਛ,ਹਰਿਆ ਭਰਿਆ ਅਤੇ ਸੁੰਦਰ ਪਿੰਡ ਬਣਾਉਣ ਵਿੱਚ ਜੁਟੇ ਸਰਪੰਚ ਜੋਤੀ ਦੇ ਯਤਨਾ ਸਦਕਾ ਪਿੰਡ ਹਰਸੀਆਂ ਮਾਡਰਨ ਪਿੰਡ ਵਜੋਂ ਉਭਰ ਕੇ ਸਾਹਮਣੇ ਆਇਆ ਹੈ। ਸਰਪੰਚ ਜੋਤੀ ਵੱਲੋਂ ਪਿੰਡ ਦੇ ਮੋਹਤਬਰਾਂ ਦੇ ਸਹਿਯੋਗ ਨਾਲ ਪਿੰਡ ਵਿੱਚ ਹੁਣ ਤੱਕ ਕਰੀਬ 600 ਰੁੱਖ ਲਗਾਏ ਜਾ ਚੁੱਕੇ ਹਨ।
Read More34 ਗ੍ਰਾਮ ਹੈਰੋਇਨ ਸਮੇਤ ਇੱਕ ਨੂੰ ਪੁਲਸ ਨੇ ਦਬੋਚਿਆ
ਗੁਰਦਾਸਪੁਰ 30 ਅਗਸਤ ( ਅਸ਼ਵਨੀ ) :- ਪੁਲਿਸ ਸਟੇਸ਼ਨ ਤਿੱਬੜ ਦੀ ਪੁਲਿਸ ਵਲੋ ਇਕ ਵਿਅਕਤੀ ਨੂੰ 34 ਗ੍ਰਾਮ ਹੈਰੋਇਨ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ।ਸਬ ਇੰਸਪੈਕਟਰ ਪਰਸ ਰਾਮ ਨੇ ਦੱਸਿਆ ਕਿ ਉਹ ਥਾਣਾ ਤਿੱਬੜ ਹਾਜਰ ਸੀ ਕਿ ਏ ਐਸ ਆਈ ਸੱਤ ਪਾਲ ਸਪੈਸਲ ਬ੍ਰਾਂਚ ਗੁਰਦਾਸਪੁਰ ਨੇ ਫੋਨ ਕਰਕੇ ਦੱਸਿਆ ਕਿ ਉਸਨੇ ਪੁਲਿਸ ਪਾਰਟੀ ਸਮੇਤ ਗਸਤ ਕਰਦੇ ਹੋਏ ਮੁੱਖਬਰ ਦੀ ਇਤਲਾਹ ਤੇ ਦਲਬੀਰ ਪੈਲਸ ਨੇੜੇ ਨਾਕਾਬੰਦੀ ਕਰਕੇ ਵਹੀਕਲਾ ਦੀ ਚੈਕਿੰਗ ਕਰ ਰਹੇ ਸੀ
Read Moreਸਟੇਟ ਬੈਂਕ ਆਫ ਇੰਡੀਆ ਵਿੱਚ ਗਾਰਡ ਅਤੇ ਕਲਰਕ ਦੀ ਨੌਕਰੀ ਲਵਾਉਣ ਦਾ ਝਾਂਸਾ ਦੇ ਠੱਗੀ ਮਾਰਨ ਦੇ ਦੋਸ਼ ਵਿਚ ਇੱਕ ਵਿਅਕਤੀ ਤੇ ਮਾਮਲਾ ਦਰਜ
ਗੁਰਦਾਸਪੁਰ 30 ਅਗਸਤ ( ਅਸ਼ਵਨੀ ) : ਸਟੇਟ ਬੈਂਕ ਆਫ ਇੰਡੀਆ ਵਿੱਚ ਗਾਰਡ ਅਤੇ ਕਲਰਕ ਦੀ ਨੌਕਰੀ ਲਵਾਉਣ ਦਾ ਝਾਂਸਾ ਦੇ ਕੇ 2 ਲੱਖ 60 ਹਜਾਰ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਵਿਚ ਇਕ ਵਿਅਕਤੀ ਵਿਰੁਧ ਪੁਲਿਸ ਸਟੇਸ਼ਨ ਸਿਟੀ ਗੁਰਦਾਸਪੁਰ ਦੀ ਪੁਲਿਸ ਵਲੋ ਮਾਮਲਾ ਦਰਜ ਕੀਤਾ ਗਿਆ ਹੈ।ਜਗਤਾਰ ਸਿੰਘ ਪੁੱਤਰ ਰੂਪ ਸਿੰਘ ਵਾਸੀ ਕੋਟਲੀ ਬਾਬਲਾ ਥਾਣਾ ਫਤਿਹਗੜ ਚੂੜੀਆਂ ਬਟਾਲਾ,ਨੇ ਪੁਲਿਸ ਨੂੰ ਦਿਤੀ ਸ਼ਿਕਾਇਤ ਰਾਹੀ ਦਸਿਆ ਕਿ ਗੁਰਮੀਤ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਦੋਲਾਵਾਲ ਥਾਣਾ ਵੈਰੋਨੰਗਲ ਜਿਲਾ ਤਰਨ ਤਾਰਨ ਜੋ ਕਿ ਫੌਜ ਵਿੱਚੋ 2015 ਵਿੱਚ ਰਿਟਾਇਰ ਹੋਇਆ ਸੀ ਅਤੇ ਉਸ ਨਾਲ ਚੰਗੀ ਜਾਣ ਪਛਾਣ ਸੀ।
Read More