ਚੌਧਰੀ ਪਰਿਵਾਰ ਵੱਲੋਂ ਸਰਕਾਰੀ ਡਿਸਪੈਂਸਰੀ ਗੜ੍ਹਦੀਵਾਲਾ ਨੂੰ ਵਾਟਰ ਕੂਲਰ ਭੇਂਟ

ਗੜ੍ਹਦੀਵਾਲਾ 7 ਮਈ (ਚੌਧਰੀ / ਯੋਗੇਸ਼ ਗੁਪਤਾ ) : ਚੌਧਰੀ ਪਰਿਵਾਰ ਵੱਲੋ ਗੜਦੀਵਾਲਾ ਸਰਕਾਰੀ ਡਿਸਪੈਸਰੀ ਨੂੰ ਵਾਟਰ ਕੂਲਰ ਭੇਂਟ ਕੀਤਾ ਗਿਆ। ਇਹ ਵਾਟਰ ਕੂਲਰ ਸਵ.ਚੌਧਰੀ ਬੂੜ ਸਿੰਘ ਅਤੇ ਸਵ.ਚੌਧਰੀ ਤਾਰਾ ਸਿੰਘ ਜੀ ਦੀ ਯਾਦ ਵਿੱਚ ਚੌਧਰੀ ਸੁਖਰਾਜ ਸਿੰਘ  ਤੇ ਚੌਧਰੀ ਰਾਜਵਿੰਦਰ ਸਿੰਘ ਰਾਜਾ ਸੀਨੀਅਰ ਯੂਥ ਆਗੂ ਆਮ ਆਦਮੀ ਪਾਰਟੀ ਵੱਲੋਂ ਦਿਤਾ ਗਿਆ।

Read More

ਸੀਨੀਅਰ ਪੱਤਰਕਾਰ ਐਸ ਐਸ ਡੋਗਰਾ ਨੇ ਕਰੋਨਾ ਵੈਕਸੀਨ ਦੀ ਦੂਸਰੀ ਡੋਜ ਲਵਾਈ

ਗੜ੍ਹਦੀਵਾਲਾ,7 ਮਈ (ਚੌਧਰੀ) : ਗੜ੍ਹਦੀਵਾਲਾ ਵਿਖੇ ਸੀਨੀਅਰ ਪੱਤਰਕਾਰ ਐਸ.ਐਸ.ਡੋਗਰਾ (87 ਸਾਲ) ਵਲੋਂ ਸਿਵਲ ਗੜਦੀਵਾਲਾ ਵਿਖੇ ਕੋਰੋਨਾ ਵੈਕਸੀਨ ਦੀ ਦੂਸਰੀ ਡੋਜ ਲਵਾ ਕੇ ਆਮ ਜਨਤਾ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਦੀਆਂ ਹਦਾਇਤਾਂ ਇਨ ਬਿਨ ਪਾਲਣਾ ਕਰਨ ਅਤੇ ਬਹੁਤ ਜਰੂਰੀ ਕੰਮ ਲਈ ਘਰੋਂ ਬਾਹਰ 
ਨਿਕਲਣ ਤੇ ਮਾਸਕ ਪਾ ਰੱਖਣ ਅਤੇ ਸਮਾਜਿਕ ਦੂਰੀ ਬਣਾਈ ਰੱਖਣ।ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਕੋਰੋਨਾ ਵੈਕਸੀਨ ਜਰੂੂਰ ਕਰਵਾਉਣ। ਇਹ ਵੈਕਸੀਨ ਸੁਰੱਖਿਅਤ ਹੈ ਤੇ ਲਾਭਦਾਇਕ ਹੈ।

Read More

Top News.. ਪਠਾਨਕੋਟ ਦੇ ਨਵੇਂ ਮੇਅਰ ਪੰਨਾ ਲਾਲ ਭਾਟੀਆ ਨੇ ਸੰਭਾਲਿਆ ਮੇਅਰ ਦਾ ਅਹੁਦਾ

ਪਠਾਨਕੋਟ 6 ਮਈ (ਰਜਿੰਦਰ ਸਿੰਘ ਰਾਜਨ /ਅਵਿਨਾਸ਼ )- ਪਠਾਨਕੋਟ ਵਿੱਚ ਨਗਰ ਨਿਗਮ ਚੋਣਾਂ ਖ਼ਤਮ ਹੁੰਦਿਆਂ ਹੀ ਪਠਾਨਕੋਟ ਦੇ ਦੂਜੇ ਮੇਅਰ ਨੂੰ ਲੈ ਕੇ ਚਰਚਾ ਸ਼ੁਰੂ ਹੋ ਗਈ ਸੀ ਕਿ ਹੁਣ ਪਠਾਨਕੋਟ ਦਾ ਦੂਜਾ ਮੇਅਰ ਕੋਨ ਹੋਵੇਗਾ । ਜਿਸ ਦੇ ਚਲਦਿਆਂ ਕੁਝ ਦਿਨ ਪਹਿਲਾਂ ਹੀ ਪਠਾਨਕੋਟ ਦੇ ਦੂਜੇ ਮੇਅਰ ਦਾ ਨਤੀਜਾ ਵੀ ਸਾਹਮਣੇ ਆ ਗਿਆ ਸੀ ਤੇ ਪੰਨਾ ਲਾਲ ਭਾਟੀਆ ਨੂੰ ਕਾਂਗਰਸ ਦੇ ਪਹਿਲੇ ਤੇ ਪਠਾਨਕੋਟ ਦੇ ਦੂਜੇ ਮੇਅਰ ਬਣਾਇਆ ਗਿਆ ਸੀ। ਇਸ ਦੇ ਨਾਲ ਹੀ ਸੀਨੀਅਰ ਡਿਪਟੀ ਮੇਅਰ ਦੇ ਅਹੁਦੇ ਵਜੋਂ ਵਿਕਰਮ ਮਹਾਜਨ ਤੇ ਡਿਪਟੀ ਮੇਅਰ ਦੇ ਅਹੁਦੇ ਵਜੋਂ ਅਜੇ ਕੁਮਾਰ ਨੂੰ ਚੁਣਿਆ ਗਿਆ ਸੀ। ਜਿਸ ਦੇ ਚਲਦਿਆਂ ਅੱਜ ਨਵੇਂ ਬਣੇ ਮੇਅਰ ਪੰਨਾ ਲਾਲ ਭਾਟੀਆ ਨੇ ਪਠਾਨਕੋਟ ਦੇ ਮੇਅਰ ਦੀ ਕੁਰਸੀ ਤੇ ਬੈਠ ਕੇ ਆਪਣਾ ਕਾਰਜ ਭਾਰ ਸੰਭਾਲਿਆ ।

Read More

BREKING..ਤੇਜ ਰਫਤਾਰ ਬਲੈਰੋ ਗੱਡੀ ਹਰਿਆਣਾ ਦੇ ਪੰਡੋਰੀ ਸੁਮਲਾਂ ਦਾ ਮੋੜ ਮੁੜਨ ਦੀ ਬਜਾਏ ਸਿੱਧੀ ਕੰਧ ਵਿਚ ਵੱਜੀ,ਗੱਡੀ ਸਵਾਰ ਦੋਵਾਂ ਵਿਅਕਤੀਆਂ ਦੀ ਮੌਕੇ ਤੇ ਮੌਤ

ਗੜ੍ਹਦੀਵਾਲਾ 6 ਮਈ (ਚੌਧਰੀ) : ਬੀਤੀ 5/6 ਦੀ ਦਰਮਿਆਨੀ ਰਾਤ ਨੂੰ ਪਿੰਡ ਪੰਡੋਰੀ ਸੁਮਲਾਂ ਦੇ ਮੋੜ ਤੇ ਤੇਜ ਰਫਤਾਰ ਬਲੈਰੋ ਜੀਪ ਪਲਟ ਨਾਲ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਸੰਜੀਵ ਕੁਮਾਰ ਪੁੱਤਰ ਵਿਜੈ ਕੁਮਾਰ ਕੋਟ ਭਾਮ ਬ੍ਰਾਹਮਣ ਬੱਸੀ ਵਜੀਦ ਅਤੇ ਮਿਲਵ ਕੁਮਾਰ ਪੁੱਤਰ ਅਸ਼ਵਨੀ ਕੁਮਾਰ ਵਾਸੀ ਮੁਹੱਲਾ ਚਮਾਰ ਛੱਪੜੀ ਜਨੌੜੀ ਦੋਵੇ ਅਪਣੀ ਗੱਡੀ ਨੂੰ ਪੀ ਬੀ 07 ਬੀ ਯੂ 9409 ਤੇ ਸਵਾਰ ਹੋ ਕੇ ਹਰਿਆਣਾ ਸਾਇਡ ਤੋਂ ਦਸੂਹਾ ਸਾਇਡ ਨੂੰ ਜਾ ਰਹੇ ਸਨ।

Read More

ਵੱਡੀ ਖਬਰ.. ਪਰਿਵਾਰ ਨਾਲੋਂ ਵਿਛੜੀ ਲੜਕੀ ਨੂੰ ਬਾਬਾ ਦੀਪ ਸਿੰਘ ਸੇਵਾ ਦਲ ਗੜਦੀਵਾਲਾ ਦੇ ਮੈਂਬਰਾਂ ਨੇ 24 ਘੰਟਿਆਂ ਅੰਦਰ ਪਰਿਵਾਰ ਨਾਲ ਮਿਲਾਇਆ

ਗੜ੍ਹਦੀਵਾਲਾ 6 ਮਈ (ਚੌਧਰੀ) : ਅੱਜ ਮਿਤੀ 06 ਮਈ ਨੂੰ ਬਾਬਾ ਦੀਪ ਸਿੰਘ ਸੇਵਾ ਦਲ ਅਤੇ ਵੈਲਫੇਅਰ ਸੁਸਾਇਟੀ ਗੜ੍ਹਦੀਵਾਲਾ ਵਲੋਂ ਆਪਣੇ ਸਮਾਜ ਭਲਾਈ ਦੇ ਕੰਮਾਂ ਨੂੰ ਅੱਗੇ ਵਧਾਉਂਦੇ ਹੋਏ ਪਰਿਵਾਰ ਤੋਂ ਵਿਛੜੀ ਹੋਈ ਬੇਟੀ ਨੂੰ ਪਰਿਵਾਰ ਨਾਲ 24 ਘੰਟਿਆਂ ਦੇ ਵਿਚ ਮਿਲਾਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਸੁਸਾਇਟੀ ਦੇ ਮੁੱਖ ਸੇਵਾਦਾਰ ਸਰਦਾਰ ਮਨਜੋਤ ਸਿੰਘ ਤਲਵੰਡੀ ਨੇ ਦੱਸਿਆ ਕਿ ਬੇਟੀ ਕਲਪਨਾ ਕੁਮਾਰੀ ਪੁੱਤਰੀ ਦੇਬੂ ਵਾਸੀ ਤੇਡਾ ਮਹਿਤਪੁਰ ਥਾਣਾ ਬਲਾਚੌਰ ਸ਼ਹੀਦ ਭਗਤ ਸਿੰਘ ਨਗਰ ਨਵਾਂਂਸ਼ਹਿਰ ਦੀ ਹੈ।

Read More

UPDATED.. ਕਾਰ ਅਤੇ ਮੋਟਰਸਾਇਕਲ ਦੀ ਟੱਕਰ ਦੀ ਇੱਕ ਹੀ ਪਰਿਵਾਰ ਦੇ ਪੰਜ ਜੀਆਂ ਦੀ ਮੌਤ,ਦੋ ਜਖ਼ਮੀ

ਹੁਸ਼ਿਆਰਪੁਰ,6 ਮਈ ( ਤਰਸੇਮ ਦੀਵਾਨਾ )  :  ਮਾਹਿਲਪੁਰ  ਦੇ ਨਜਦੀਕ ਪਿੰਡ ਜੈਤਪੁਰ ਵਿੱਚ ਇੱਕ ਕਾਰ ਅਤੇ ਮੋਟਰਸਾਇਕਲ ਦੀ ਟੱਕਰ ਵਿੱਚ ਇੱਕ ਹੀ ਪਰਿਵਾਰ  ਦੇ ਪੰਜ ਜੀਆਂ ਦੀ ਮੌਤ ਹੋ ਗਈ ਹੈ ਜਦੋਂ ਕਿ ਕਾਰ ਚਾਲਕ ਦੋ ਵਿਅਕਤੀ ਜਖ਼ਮੀ ਹੋ ਗਏ।ਜਾਣਕਾਰੀ ਅਨੁਸਾਰ ਰਾਜੇਸ਼ ਕੁਮਾਰ ਪੁੱਤਰ ਹਰੀ ਸਿੰਘ ਹਾਲ ਨਿਵਾਸੀ ਨੰਗਲ ਖਿਲਾੜੀਆਂ ਆਪਣੀ ਪਤਨੀ ਕਮਲ ਅਤੇ ਬੱਚਿਆਂ ਦੇ ਨਾਲ ਮੋਟਰਸਾਇਕਲ  ਨੰਬਰ ਪੀ.ਬੀ -07 ਬੀ.ਟੀ 8434 ਉੱਤੇ ਸਵਾਰ ਹੋ ਕੇ ਬਾੜੀਆਂ ਕਲਾਂ ਵਲੋਂ ਹੁਸ਼ਿਆਰਪੁਰ ਨੂੰ ਜਾ ਰਹੇ ਸਨ।

Read More

LATEST.. ਗੜ੍ਹਦੀਵਾਲਾ ਖੇਤਰ ‘ਚ ਕੋਰੋਨਾ ਨਾਲ ਹੋਈ ਇੱਕ ਵਿਅਕਤੀ ਦੀ ਮੌਤ

ਗੜ੍ਹਦੀਵਾਲਾ 6 ਮਈ(ਚੌਧਰੀ) :ਗੜ੍ਹਦੀਵਾਲਾ ਦੇ ਖੇਤਰ ਵਿਚ ਕੋਰੋਨਾ ਨਾਲ ਇੱਕ ਵਿਅਕਤੀ ਦੀ ਮੌਤ ਹੋਈ ਹੈ। ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਗਡ਼੍ਹਦੀਵਾਲਾ ਦੇ ਅਧੀਨ ਪੈਂਦੇ ਪਿੰਡ ਲਿੱਟਾਂ ਦੇ 49 ਸਾਲਾ ਵਿਅਕਤੀ ਦੀੀ ਕੋਰੋਨਾ ਨਾਲ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਵਿਚ ਮੌਤ ਹੋਈ ਹੈ। ਅੱਜ ਦੇਰ ਸ਼ਾਮ ਸੇਹਤ ਵਿਭਾਗ ਦੀ ਨਿਗਰਾਨੀ ਹੇੇੇਠ ਇਸ ਵਿਅਕਤੀ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ।

Read More

LATEST.. ਜਿਲਾ ਹੁਸ਼ਿਆਰਪੁਰ ‘ਚ ਕੋਰੋਨਾ ਨਾਲ ਹੋਇਆਂ 2 ਮੌਤਾਂ,229 ਹੋਰ ਲੋਕਾਂ ਦੀ ਰਿਪੋਰਟ ਆਈ ਪਾਜੇਟਿਵ

ਹੁਸ਼ਿਆਰਪੁਰ 6 ਮਈ (ਚੌਧਰੀ )  :ਅੱਜ  ਫਲੂ ਵਰਗੇ ਸ਼ੱਕੀ ਲੱਛਣਾ ਵਾਲੇ  4348 ਨਵੇ ਸੈਪਲ ਲੈਣ  ਨਾਲ ਅਤੇ   3191ਸੈਪਲਾਂ ਦੀ ਰਿਪੋਟ ਪ੍ਰਾਪਤ ਹੋਣ ਨਾਲ ਅਤੇ ਕੋਵਿਡ ਦੇ  229 ਨਵੇ ਪਾਜੇਟਿਵ ਮਰੀਜਾਂ ਦੇ  ਕੇਸ ਆਉਣ ਨਾਲ ਕੁੱਲ ਪਾਜੇਟਿਵ ਮਰੀਜਾਂ ਦੀ ਗਿਣਤੀ 20304 ਹੋ ਗਈ ਹੈ । ਜਿਲੇ ਵਿੱਚ ਕੋਵਿਡ-19 ਦੇ ਅੱਜ ਤੱਕ ਲਏ ਗਏ ਕੁੱਲ ਸੈਪਲਾਂ ਦੀ ਗਿਣਤੀ 471509 ਹੋ ਗਈ ਹੈ ਤੇ ਲੈਬ ਤੋ ਪ੍ਰਾਪਤ ਰਿਪੋਟਾਂ ਅਨੁਸਾਰ  446867 ਸੈਪਲ  ਨੈਗਟਿਵ,ਜਦ ਕਿ 5960  ਸੈਪਲਾਂ ਦੀ ਰਿਪੋਟ ਦਾ ਇੰਤਜਾਰ ਹੈ।

Read More

ਧਮਕੀਆਂ ਤੋਂ ਪ੍ਰੇਸ਼ਾਨ ਵਿਅਕਤੀ ਵੱਲੋਂ ਜ਼ਹਿਰੀਲੀ ਦਵਾਈ ਖਾ ਕੇ ਜੀਵਨ ਲੀਲਾ ਸਮਾਪਤ,ਪੰਜ ਵਿਅਕਤੀਆਂ ਵਿਰੁੱਧ ਮਾਮਲਾ ਦਰਜ

ਗੁਰਦਾਸਪੁਰ 6 ਮਈ ( ਅਸ਼ਵਨੀ ) :- ਪੁਲਿਸ ਜਿਲਾ ਗੁਰਦਾਸਪੁਰ ਅਧੀਨ ਪੈਂਦੇ ਪੁਲਿਸ ਸਟੇਸ਼ਨ ਸਦਰ ਦੇ ਪਿੰਡ ਨਿਉ ਹਯਾਤ ਨਗਰ ਕਲੋਨੀ ਵਸਨੀਕ ਇਕ ਵਿਅਕਤੀ ਵੱਲੋਂ ਧਮਕੀਆਂ ਤੋਂ ਪ੍ਰੇਸ਼ਾਨ ਹੋ ਕੇ ਜ਼ਹਿਰੀਲੀ ਦਵਾਈ ਖਾ ਕੇ ਜੀਵਨ ਲੀਲਾ ਸਮਾਪਤ ਕਰ ਲੈਣ ਦੇ ਦੋਸ਼ ਵਿੱਚ ਮਿ੍ਰਤਕ ਵਿਅਕਤੀ ਦੀ ਪਤਨੀ ਦੇ ਬਿਆਨਾਂ ਤੇ ਪੰਜ ਵਿਅਕਤੀਆਂ ਵਿਰੁੱਧ ਮਾਮਲਾ ਦਰਜ  ਕੀਤਾ ਗਿਆ ਹੈ ।

Read More

ਸ਼ਰਾਬ ਪੀ ਕੇ ਇਕ ਦੂਜੇ ਨੂੰ ਮਜ਼ਾਕ ਵਿੱਚ ਗਾਲਾ ਕਢੱਣਾ ਉਸ ਵੇਲੇ ਮਹਿੰਗਾ ਪੈ ਗਿਆ ਜਦੋਂ ਨੇੜੇ ਤੋਂ ਲੰਘ ਰਹੇ ਵਿਅਕਤੀ ਨੇ ਸਾਥੀਆਂ ਸਮੇਤ ਹੱਮਲਾ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ

ਗੁਰਦਾਸਪੁਰ 6 ਮਈ ( ਅਸ਼ਵਨੀ ) :- ਇਕੱਠੇ ਬੈਠ ਕੇ ਸ਼ਰਾਬ ਪੀਂਦੇ ਹੋਏ ਇਕ ਦੂਜੇ ਨੂੰ ਮਜ਼ਾਕ-ਮਜ਼ਾਕ ਵਿੱਚ ਗੱਲਾਂ ਕੱਢਣਾ ਉਸ ਵੇਲੇ ਮਹਿੰਗਾ ਪੈ ਗਿਆ ਜਦੋਂ ਇਕ ਵਿਅਕਤੀ ਦੀ ਮੋਤ ਹੋ ਗਈ ਤੇ ਦੋ ਜਖਮੀ ਹੋ ਗਏ । ਇਸ ਸੰਬੰਧ ਵਿੱਚ ਪੁਲਿਸ ਸਟੇਸ਼ਨ ਸਦਰ ਗੁਰਦਾਸਪੁਰ ਦੀ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਅੱਗੇ ਕਾਰਵਾਈ ਕੀਤੀ ਜਾ ਰਹੀ ਹੈ ।

Read More

ਹੈਰੋਇਨ ਅਤੇ ਨਜਾਇਜ ਸ਼ਰਾਬ ਸਮੇਤ ਦੋ ਕਾਬੂ

ਗੁਰਦਾਸਪੁਰ 6 ਮਈ ( ਅਸ਼ਵਨੀ ) :- ਪੁਲਿਸ ਜਿਲਾ ਗੁਰਦਾਸਪੁਰ ਅਧੀਨ ਪੈਂਦੇ ਵੱਖ-ਵੱਖ ਪੁਲਿਸ ਸਟੇਸ਼ਨਾ ਦੀ ਪੁਲਿਸ ਵੱਲੋਂ ਦੋ ਵਿਅਕਤੀਆ ਨੂੰ 15 ਗ੍ਰਾਮ ਹੈਰੋਇਨ ਅਤੇ 28500 ਐਮ ਐਲ ਨਜਾਇਜ ਸ਼ਰਾਬ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ।
         

Read More

ਏ.ਯੂ. ਸਮਾਲ ਫਾਈਨਾਂਸ ਬੈਂਕ ਨੇ ਜ਼ਿਲ੍ਹਾ ਰੈਡ ਕ੍ਰਾਸ ਸੁਸਾਇਟੀ ਨੂੰ 50 ਪੀ.ਪੀ. ਈ.ਕਿੱਟਾਂ ਤੇ 1000 ਫੇਸ ਮਾਸਕ ਸੌਂਪੇ

ਹੁਸ਼ਿਆਰਪੁਰ, 6 ਮਈ(ਚੌਧਰੀ) : ਡਿਪਟੀ ਕਮਿਸ਼ਨਰ-ਕਮ-ਪ੍ਰਧਾਨ ਜ਼ਿਲ੍ਹਾ ਰੈਡ ਕ੍ਰਾਸ ਸੁਸਾਇਟੀ ਹੁਸ਼ਿਆਰਪੁਰ ਅਪਨੀਤ ਰਿਆਤ ਨੇ ਕਿਹਾ ਕਿ ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਕੋਵਿਡ-19 ਦੇ ਇਸ ਮੁਸ਼ਕਲ ਦੌਰ ਵਿੱਚ ਜ਼ਰੂਰਤਮੰਦ ਲੋਕਾਂ ਨੂੰ ਹਰ ਸੰਭਵ ਸਹਾਇਤਾ ਪਹੁੰਚਾ ਰਹੀ ਹੈ।

Read More

LATEST.. ਗੜ੍ਹਦੀਵਾਲਾ ਦੇ ਸਾਬਕਾ ਕੌਂਸਲਰ ਦਾ ਬੇਟਾ ਸਿਮਰਜੀਤ ਸਿੰਘ ਸਿੰਮਾ ਆਮ ਆਦਮੀ ਪਾਰਟੀ ‘ਚ ਹੋਇਆ ਸ਼ਾਮਲ

ਗੜ੍ਹਦੀਵਾਲਾ, 6 ਮਈ (CHOUDHARY / YOGESH GUPTA ) : ਆਮ ਆਦਮੀ ਪਾਰਟੀ ਨੂੰ ਗੜ੍ਹਦੀਵਾਲਾ ਵਿਚ ਉਸ ਸਮੇਂ ਤਾਕਤ ਮਿਲੀ ਜਦੋਂ ਸਾਬਕਾ ਕੌਂਸਲਰ ਗੁਰਦੀਪ ਸਿੰਘ ਦੇ ਪੁੱਤਰ ਸਿਮਰਜੀਤ ਸਿੰਘ ਸਿੰਮਾ ਅੱਜ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਏ।ਆਮ ਆਦਮੀ ਪਾਰਟੀ ਦੇ ਯੂਥ ਆਗੂ ਚੌਧਰੀ ਰਾਜਵਿੰਦਰ ਸਿੰਘ ਰਾਜਾ ਦੀ ਪ੍ਰਧਾਨਗੀ ਹੇਠ ਗੜ੍ਹਦੀਵਾਲਾ ਵਿਖੇ ਇੱਕ ਮੀਟਿੰਗ ਕੀਤੀ ਗਈ।  ਜਿਸ ਵਿਚ,ਹਲਕਾ ਟਾਂਡਾ ਦੇ ਇੰਚਾਰਜ ਅਤੇ ਟ੍ਰਾਂਸਪੋਰਟ ਵਿੰਗ ਦੇ ਉਪ ਮੀਤ ਪ੍ਰਧਾਨ ਜਸਵੀਰ ਸਿੰਘ ਰਾਜਾ ਗਿੱਲ ਸ਼ਾਮਲ ਹੋਏ।

Read More

LATEST.. ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰਜ਼ ਯੂਨੀਅਨ(ਰਜਿ)11 ਮਈ ਨੂੰ ਦੇਵੇਗੀ ਨਿਗਰਾਨ ਇੰਜਨੀਅਰ ਹਲਕਾ ਹੁਸ਼ਿਆਰਪੁਰ ਦੇ ਦਫ਼ਤਰ ਦੇ ਬਾਹਰ ਰੋਸ ਧਰਨਾ

ਹੁਸ਼ਿਆਰਪੁਰ 6 ਮਈ (ਚੌਧਰੀ ) : ਅੱਜ ਮਿਤੀ 06 ਮਈ ਨੂੰ ਜਲ ਸਪਲਾਈ ਅਤੇ ਵਰਕਰਜ਼ ਯੂਨੀਅਨ (ਰਜਿ-26 )ਜ਼ਿਲ੍ਹਾ ਕਮੇਟੀ ਦੀ ਜ਼ਿਲ੍ਹਾ ਪ੍ਰਧਾਨ ਦਰਸ਼ਵੀਰ ਸਿੰਘ ਰਾਣਾ ਦੀ ਅਗਵਾਈ ਵਿਚ ਮੀਟਿੰਗ ਹੋਈ।ਇਸ ਮੌਕੇ ਆਗੂਆਂ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਲ ਸਪਲਾਈ ਵਿਭਾਗ ਦੇ ਵਿਚ ਪਿਛਲੇ ਲੰਬੇ ਸਮੇਂ ਤੋਂ ਠੇਕਾ ਵਰਕਰ ਪਿਛਲੇ 10/15 ਸਾਲਾਂ ਤੋਂ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ ।

Read More

LATEST UPDATED:: ਦੁਖਦ ਖਬਰ.. ਸੀਨੀਅਰ ਅਕਾਲੀ ਆਗੂ ਕਰਨੈਲ ਸਿੰਘ ਆਪਣੇ ਪੁੱਤ ਦੀਪਾ ਗੋਂਦਪੁਰ ਦੀ ਮੌਤ ਨੂੰ ਬਰਦਾਸ਼ਤ ਨਹੀਂ ਕਰ ਸਕਿਆ, ਭੋਗ ਤੋਂ ਇੱਕ ਦਿਨ ਪਹਿਲਾਂ ਪਿਤਾ ਨੇ ਦੁਨਿਆਂ ਨੂੰ ਕਿਹਾ ਅਲਵਿਦਾ

ਗੜ੍ਹਦੀਵਾਲਾ 6 ਅਪ੍ਰੈਲ (ਚੌਧਰੀ) : ਸਵਰਗੀ ਅਕਾਲੀ ਨੇਤਾ ਪੁੱਤਰ ਕਲਦੀਪ ਸਿੰਘ ਦੀਪਾ ਗੋਂਦਪੁਰ ਦੇ ਪਰਿਵਾਰ ਤੇ ਉਸ ਵੇਲੇ ਦੁਖਾਂ ਦਾ ਪਹਾੜ ਟੁੱਟ ਪਿਆ ਜਦੋਂ ਦੀਪਾ ਪੁੱਤਰ ਦੇ ਭੋਗ ਤੋਂ ਇੱਕ ਦਿਨ ਪਹਿਲਾਂ ਅੱਜ ਸਵੇਰੇ 5 ਵਜੇ ਪਿਤਾ ਅਕਾਲੀ ਆਗੂ ਸਰਦਾਰ ਕਰਨੈਲ ਸਿੰਘ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਕਹਿ ਗਏ।ਜਿਸ ਕਰਕੇ ਪਰਿਵਾਰ ਨੂੰ ਕਦੇ ਵੀ ਪੂਰਾ ਨਾ ਹੋਣ ਵਾਲਾ ਇੱਕ ਹੋਰ ਵੱਡਾ ਘਾਟਾ ਪਿਆ ਹੈ। ਜਿਕਰਯੋਗ ਹੈ ਕਿ ਅਕਾਲੀ ਦਲ ਦੇ ਜਿਲ੍ਹਾ ਵਾਈਸ ਪ੍ਰਧਾਨ ਸਰਦਾਰ ਕੁਲਦੀਪ ਸਿੰਘ ਦੀ 26 ਅਪ੍ਰੈਲ ਨੂੰ ਬੇਵਕਤੀ ਮੌਤ ਹੋ ਗਈ ਸੀ

Read More

LATEST.. ਸਾਵਧਾਨ.. ਜਿਲਾ ਹੁਸ਼ਿਆਰਪੁਰ ‘ਚ ਕੋਰੋਨਾ ਦੇ ਪ੍ਰਕੋਪ ਨੇ ਲਈ 7 ਲੋਕਾਂ ਦੀ ਜਾਨ,345 ਹੋਰ ਲੋਕਾਂ ਦੀ ਰਿਪੋਰਟ ਆਈ ਪਾਜੇਟਿਵ

ਹੁਸ਼ਿਆਰਪੁਰ 5 ਮਈ (ਚੌਧਰੀ )  :  ਅੱਜ  ਫਲੂ ਵਰਗੇ ਸ਼ੱਕੀ ਲੱਛਣਾ ਵਾਲੇ  3951 ਨਵੇ ਸੈਪਲ ਲੈਣ ਨਾਲ ਅਤੇ 3949 ਸੈਪਲਾਂ ਦੀ ਰਿਪੋਟ ਪ੍ਰਾਪਤ ਹੋਣ ਨਾਲ ਅਤੇ ਕੋਵਿਡ ਦੇ  345 ਨਵੇਂ ਪਾਜੇਟਿਵ ਮਰੀਜਾਂ ਦੇ  ਕੇਸ ਆਉਣ ਨਾਲ ਕੁੱਲ ਪਾਜੇਟਿਵ ਮਰੀਜਾਂ ਦੀ ਗਿਣਤੀ 20075 ਹੋ ਗਈ ਹੈ । ਜਿਲੇ ਵਿੱਚ ਕੋਵਿਡ-19 ਦੇ ਅੱਜ ਤੱਕ ਲਏ ਗਏ ਕੁੱਲ ਸੈਪਲਾਂ ਦੀ ਗਿਣਤੀ 467161 ਹੋ ਗਈ ਹੈ ਤੇ ਲੈਬ ਤੋ ਪ੍ਰਾਪਤ ਰਿਪੋਟਾਂ ਅਨੁਸਾਰ 440359 ਸੈੰਪਲ ਨੈਗਟਿਵ,ਜਦ ਕਿ 8345  ਸੈਪਲਾਂ ਦੀ ਰਿਪੋਟ ਦਾ ਇੰਤਜਾਰ ਹੈ ।

Read More

ਕੋਰੋਨਾ ਕਰਫਿਊ ਦੀ ਉਲੰਘਣਾ ਕਰਨ ਵਾਲੇ ਵਿਅਕਤੀਆਂ ਨੂੰ ਨਜ਼ਰਬੰਦ ਰੱਖਣ ਲਈ ਬਣਾਈ ਆਰਜ਼ੀ ਜੇਲ : ਡਿਪਟੀ ਕਮਿਸ਼ਨਰ

ਬਠਿੰਡਾ,5 ਮਈ(CDT) : ਜ਼ਿਲਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਸ਼੍ਰੀ ਬੀ.ਸ਼੍ਰੀਨਿਵਾਸਨ ਵੱਲੋਂ ਜਾਰੀ ਹੁਕਮਾਂ ਅਨੁਸਾਰ ਸਥਾਨਕ ਐਸ.ਐਸ.ਡੀ ਸੀਨੀਅਰ ਸੈਕੰਡਰੀ ਸਕੂਲ ਨੂੰ ਓਪਨ ਜੇਲ ਬਣਾਇਆ ਗਿਆ ਹੈ। ਉਨਾਂ ਵੱਲੋਂ ਇਹ ਹੁਕਮ ਕੋਵਿਡ-19(ਕੋਰੋਨਾ ਵਾਇਰਸ) ਨੂੰ ਫੈਲਣ ਤੋਂ ਰੋਕਣ ਲਈ ਫੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਕੀਤਾ ਗਿਆ ਹੈ।

Read More

ਰੇਲਵੇ ਸਟੇਸ਼ਨ ਕਿਸਾਨ ਮੋਰਚੇ ਤੇ 134 ਵੇਂ ਜੱਥੇ ਨੇ ਭੁੱਖ-ਹੜਤਾਲ ਰੱਖੀ,ਕੇਂਦਰ ਤੇ ਪੰਜਾਬ ਸਰਕਾਰ ਦੀ ਕਰੋਨਾ ਬਹਾਨੇ ਲਾਕਡਾਉਨ ਕਰਕੇ ਮਜਦੁਰਾਂ ਤੇ ਦੁਕਾਨਦਾਰਾਂ ਨਾਲ ਖਿਲਵਾੜ ਕਰਨ ਦੀ ਨੀਤੀ ਨਿਖੇਧੀ ਯੋਗ : ਆਗੂ

ਗੁਰਦਾਸਪੁਰ 5 ਮਈ ( ਅਸ਼ਵਨੀ ) :- ਰੇਲਵੇ ਸਟੇਸ਼ਨ ਗੁਰਦਾਸਪੁਰ ਵਿਖੇ ਚੱਲ ਰਹੇ ਪੱਕੇ ਕਿਸਾਨ ਮੋਰਚੇ ਉੱਪਰ ਅੱਜ ਪੰਜਾਬ ਕਿਸਾਨ ਯੂਨੀਅਨ ਵੱਲੋਂ ਅਸ਼ਵਨੀ ਕੁਮਾਰ ਲੱਖਣਕਲਾਂ , ਗੁਰਦੀਪ ਸਿੰਘ ਕਮਾਲਪੁਰ , ਅਜੀਤ ਸਿੰਘ ਬੱਲ , ਮਹਿੰਦਰ ਸਿੰਘ ਲੱਖਣਖੁਰਦ ਤੇ ਪਲਵਿੰਦਰ ਸਿੰਘ ਘਰਾਲ਼ਾਂ ਨੇ 134 ਵੇਂ ਜੱਥੇ ਵਜੋਂ ਭੁੱਖ-ਹੜਤਾਲ ਰੱਖੀ ।
                       

Read More

LATEST.. ਬੀਤੇ 24 ਘੰਟਿਆਂ ‘ਚ ਕੋਰੋਨਾ ਨਾਲ 20 ਦੀ ਮੌਤ,691 ਨਵੇਂ ਕੇਸ ਆਏ ਤੇ 655 ਹੋਏ ਤੰਦਰੁਸਤ

ਬਠਿੰਡਾ, 5 ਮਈ (CDT ) : ਜ਼ਿਲੇ ਅੰਦਰ ਕੋਵਿਡ-19 ਤਹਿਤ ਕੁਲ 237652 ਸੈਂਪਲ ਲਏ ਗਏ। ਜਿਨਾਂ ਵਿਚੋਂ 24014 ਪਾਜੀਟਿਵ ਕੇਸ ਆਏ, ਇਨਾਂ ਵਿੱਚੋਂ 18183 ਕਰੋਨਾ ਪੀੜਤ ਸਿਹਤਯਾਬ ਹੋ ਕੇ ਆਪੋ-ਆਪਣੇ ਘਰ ਵਾਪਸ ਪਰਤ ਗਏ। ਇਸ ਸਮੇਂ ਜ਼ਿਲੇ ਵਿੱਚ ਕੁੱਲ 5392 ਕੇਸ ਐਕਟਿਵ ਹਨ ਤੇ ਹੁਣ ਤੱਕ 439 ਕਰੋਨਾ ਪ੍ਰਭਾਵਿਤ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼੍ਰੀ ਬੀ.ਸ਼੍ਰੀਨਿਵਾਸਨ ਨੇ ਸਾਂਝੀ ਕੀਤੀ।

Read More

ਬੰਗਾਲ ਵਿਖੇ ਟੀ ਐਮ ਸੀ ਪਾਰਟੀ ਵੱਲੋਂ ਭਾਜਪਾ ਕਾਰਜਕਰਤਾ ਤੇ ਕੀਤੇ ਜਾ ਰਹੇ ਹਮਲਿਆਂ ਦੇ ਵਿਰੋਧ ‘ ਚ ਜਤਾਇਆ ਰੋਸ ਪ੍ਰਦਰਸ਼ਨ

ਗੜ੍ਹਦੀਵਾਲਾ 5 ਮਈ (ਚੌਧਰੀ) : ਅੱਜ ਭਾਜਪਾ ਯੂਵਾ ਮੋਰਚਾ ਜਿਲ੍ਹਾ ਪ੍ਰਧਾਨ ਯੋਗੇਸ਼ ਸਪਰਾ ਦੀ ਪ੍ਰਧਾਨਗੀ ਹੇਠ ਗੜ੍ਹਦੀਵਾਲਾ ਵਿਖੇ ਭਾਜਪਾ ਵੱਲੋਂ ਟੀ ਐਮ ਸੀ ਪਾਰਟੀ ਦੇ ਖ਼ਿਲਾਫ਼ ਧਰਨਾ ਪ੍ਰਦਰਸ਼ਨ ਕੀਤਾ ਗਿਆ।

Read More

LATEST.. ਸਿਵਲ ਡਿਸਪੈਂਸਰੀ ਗੜ੍ਹਦੀਵਾਲਾ ਵਿਖੇ ਡਾ.ਗੁਰਜੀਤ ਸਿੰਘ ਮੈਡੀਕਲ ਅਫਸਰ ਨੇ ਬਤੌਰ ਇੰਚਾਰਜ ਆਪਣਾ ਚਾਰਜ ਸੰਭਾਲਿਆ

ਗੜ੍ਹਦੀਵਾਲਾ, 5 ਮਈ (ਚੌਧਰੀ ) : ਬੀਤੇ ਕੱਲ ਸਿਵਲ ਡਿਸਪੈਂਸਰੀ ਗੜ੍ਹਦੀਵਾਲਾ ਵਿਖੇ ਡਾ. ਗੁਰਜੀਤ ਸਿੰਘ ਮੈਡੀਕਲ ਅਫਸਰ ਪੀ.ਸੀ.ਐਮ.ਐਸ-1 ਐਮ-ਬੀ.ਬੀ.ਐਸ) ਨੇ ਬਤੌਰ ਇੰਚਾਰਜ ਆਪਣਾ ਚਾਰਜ ਸੰਭਾਲਿਆ।ਡਾ.ਗੁਰਜੀਤ ਸਿੰਘ ਸੀ.ਐਸ.ਈ. ਕਮਾਹੀ ਦੇਵੀ ਤੋਂ ਤਬਦੀਲ ਕੇ ਗੜਦੀਵਾਲਾ ਵਿਖੇ ਆਏ ਹਨ।

Read More

ਮਾਨਗੜ੍ਹ ਟੋਲਪਲਾਜਾ ਤੇ ਕਿਸਾਨਾਂ ਦਾ ਸੰਘਰਸ਼ 209 ਵੇਂ ਦਿਨ ਵੀ ਜਾਰੀ

ਗੜ੍ਹਦੀਵਾਲਾ 4 ਮਈ (ਚੌਧਰੀ) : ਅੱਜ ਮਾਨਗੜ੍ਹ ਟੋਲ ਪਲਾਜ਼ਾ ਤੇ ਕਿਸਾਨਾਂ ਵੱਲੋਂ ਗੰਨਾ ਸੰਘਰਸ਼ ਕਮੇਟੀ ਰੰਧਾਵਾ (ਦਸੂਹਾ) ਦੇ ਪ੍ਰਧਾਨ ਸੁਖਪਾਲ ਸਿੰਘ ਸਹੋਤਾ ਦੀ ਅਗਵਾਈ ਹੇਠ ਦਿੱਤੇ ਜਾ ਰਹੇ ਧਰਨੇ ਦੇ 209 ਵੇਂ ਦਿਨ ਦੌਰਾਨ ਇਲਾਕੇ ਭਰ ਦੇ ਕਿਸਾਨਾਂ ਵੱਲੋਂ ਵੱਖ ਵੱਖ ਕਿਸਾਨ ਜਥੇਬੰਦੀਆਂ ਦੇ ਸੱਦੇ ਤੇ ਕੇਂਦਰ ਦੀ ਮੋਦੀ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਕੇ ਪਿੱਟ ਸਿਆਪਾ ਕੀਤਾ।

Read More

LATEST.. 66 ਕੇ ਵੀ ਲਾਇਨ ਦਸੂਆ ਤੋਂ ਗੜਦੀਵਾਲਾ ‘ਚ ਆਈ ਤਕਨੀਕੀ ਖਰਾਬੀ,2 ਘੰਟੇ ਬਾਅਦ ਬਿਜਲੀ ਆਉਣ ਦੀ ਸੰਭਾਵਨਾ

ਗੜ੍ਹਦੀਵਾਲਾ 4 ਮਈ (ਚੌਧਰੀ) :66 ਕੇ ਵੀ ਲਾਇਨ ਦਸੂਆ ਤੋਂ ਗੜਦੀਵਾਲਾ ‘ਚ ਆਈ ਤਕਨੀਕੀ ਖਰਾਬੀ ਆਉਣ ਕਾਰਣ ਗੜ੍ਹਦੀਵਾਲਾ ਅਤੇ ਆਸਪਾਸ ਦੇ ਇਲਾਕੇ ਦੀ ਬਿਜਲੀ ਸਪਲਾਈ ਬੰਦ ਹੈ। ਜਿਸ ਕਾਰਨ ਲੋਕਾਂ ਨੂੰ ਕੁਝ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਿਭਾਗੀ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਵਿਭਾਗ ਦੇ ਕਰਮਚਾਰੀਆਂ ਵਲੋਂ ਤਕਨੀਕੀ ਖਰਾਬੀ ਨੂੰ ਠੀਕ ਕਰਨ ਲਈ ਯਤਨ ਜਾਰੀ ਹਨ। ਉਨਾਂ ਦੱਸਿਆ ਕਿ ਇਸ ਨੂੰ ਲਗਭਗ 2 ਘੰਟੇ ਲੱਗ ਸਕਦੇ ਹਨ। 

Read More

LATEST..ਡੀ.ਡੀ ਪੰਜਾਬੀ ਤੇ ਸਕੂਲੀ ਵਿਦਿਆਰਥੀਆਂ ਲਈ ਆਨਲਾਈਨ ਜਮਾਤਾਂ ਦੀ ਸ਼ੁਰੂਆਤ 5 ਮਈ ਤੋਂ

ਹੁਸ਼ਿਆਰਪੁਰ, 4 ਮਈ (ਚੌਧਰੀ ) : ਸੂਬੇ ‘ਚ ਕਰੋਨਾ ਮਹਾਂਮਾਰੀ ਦੇ ਵਧਦੇ ਕਹਿਰ ਦੌਰਾਨ ਸਰਕਾਰ ਵੱਲੋਂ ਵਿਦਿਆਰਥੀਆਂ ਏ ਸਕੂਲ ਆਉਣ ‘ਤੇ ਲੱਗੀਆਂ ਪਾਬੰਦੀਆਂ ਦਰਮਿਆਨ ਸਰਕਾਰੀ ਸਕੂਲਾਂਦੇ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਨੂੰ ਸੋਸ਼ਲ ਮੀਡੀਆ ਦੇ ਵੱਖ ਵੱਖ ਸਾਧਨਾਂ ਜਰੀਏ ਆਨਲਾਈਨ ਤਰੀਕੇ ਪੜ੍ਹਾਈ ਕਰਵਾਈ ਜਾ ਰਹੀ ਹੈ।

Read More

LATEST..ਐਨ.ਐਚ.ਐਮ ਮੁਲਾਜਮਾਂ ਵਲੋਂ ਅਣਮੱਥੇ ਸਮੇਂ ਦੀ ਹੜਤਾਲ ਦੀ ਸ਼ੁਰੂਆਤ

ਹੁਸ਼ਿਆਰਪੁਰ, 4 ਮਈ (ਚੌਧਰੀ) : ਰਾਸ਼ਟਰੀ ਸਿਹਤ ਮਿਸ਼ਨ ਪੰਜਾਬ ਦੇ ਅਧੀਨ ਕੰਮ ਕਰ ਰਹੇ ਸਮੂਹ ਮੁਲਾਜਮਾਂ ਵਲੋਂ ਸੂਬਾ ਸਰਕਾਰ ਦੇ ਖਿਲਾਫ ਆਰ ਪਾਰ ਦੀ ਲੜਾਈ ਕਰਦੇ ਹੋਏ, ਆਪਣੀਆਂ ਹੱਕੀ ਮੰਗਾਂ ਮੰਨਣ ਤੱਕ ਅਣਮਿੱਥੇ ਸਮੇ ਤੱਕ ਹੜਤਾਲ ਦੀ ਸ਼ੁਰੂਆਤ ਕੀਤੀ ਹੈ।

Read More

LATEST.. ਫਰੰਟਲਾਈਨ ਐਨ ਐੱਚ ਐਮ ਕਰਮਚਾਰੀਆਂ ਵਲੋਂ ਅਣਮਿੱਥੇ ਸਮੇਂ ਦੀ ਹੜਤਾਲ ਕਰਨ ਦੀ ਵਜਾਈ ਘੰਟੀ

ਗੜ੍ਹਦੀਵਾਲਾ 4 ਮਈ (ਚੌਧਰੀ) : ਪਿਛਲੇ 13 ਸਾਲਾਂ ਤੋਂ ਐਨ ਐੱਚ ਐਮ ਕਰਮਚਾਰੀ ਬਹੁਤ ਹੀ ਘੱਟ ਤਨਖਾਹ ਤੇ ਆਪਣੇ ਕੰਮ ਨੂੰ ਪੂਰੀ ਇਮਾਨਦਾਰੀ ਅਤੇ ਲਗਨ ਨਾਲ ਕਰਦੇ ਆ ਰਹੇ ਹਨ। ਪਿਛਲੇ ਸਾਲ ਤੋਂ ਚੱਲ ਰਹੀ ਕਰੋਨਾ ਮਹਾਮਾਰੀ ਕਾਲ ਦੇ ਦੌਰਾਨ ਇਹ ਐਨ ਐਚ ਐਮ ਕਰਮਚਾਰੀ ਆਪਣੀ ਅਤੇ ਆਪਣੇ ਪਰਿਵਾਰ ਦੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਫਰੰਟਲਾਈਨ ਵਰਕਰ ਦੇ ਤੌਰ ਤੇ ਸਰਕਾਰ ਨਾਲ ਮਿਲ ਕੇ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ।

Read More

UPDATED.. ਸਾਵਧਾਨ .. ਜਿਲਾ ਹੁਸ਼ਿਆਰਪੁਰ ‘ਚ ਕੋਰੋਨਾ ਨਾਲ ਗੜ੍ਹਦੀਵਾਲਾ, ਭੂੰਗਾ,ਢੋਲਵਾਹਾ ਸਮੇਤ 7 ਲੋਕਾਂ ਦੀ ਹੋਈ ਮੌਤ,167 ਹੋਰ ਲੋਕਾਂ ਦੀ ਰਿਪੋਰਟ ਆਈ ਪਾਜੇਟਿਵ

ਹੁਸ਼ਿਆਰਪੁਰ 4 ਮਈ(ਚੌਧਰੀ) : ਅੱਜ ਫਲੂ ਵਰਗੇ ਸ਼ੱਕੀ ਲੱਛਣਾ ਵਾਲੇ 3547 ਨਵੇਂ ਸੈਂਪਲ ਲੈਣ  ਨਾਲ ਅਤੇ   3299 ਸੈਂਪਲਾਂ ਦੀ ਰਿਪੋਟ ਪ੍ਰਾਪਤ ਹੋਣ ਨਾਲ ਅਤੇ ਕੋਵਿਡ ਦੇ  167 ਨਵੇਂ ਪਾਜੇਟਿਵ ਮਰੀਜਾਂ ਦੇ  ਕੇਸ ਆਉਣ ਨਾਲ ਕੁੱਲ ਪਾਜੇਟਿਵ ਮਰੀਜਾਂ ਦੀ ਗਿਣਤੀ 19730 ਹੋ ਗਈ ਹੈ । ਜਿਲੇ ਵਿੱਚ ਕੋਵਿਡ-19 ਦੇ ਅੱਜ ਤੱਕ ਲਏ ਗਏ ਕੁੱਲ ਸੈਪਲਾਂ ਦੀ ਗਿਣਤੀ 462916 ਹੋ ਗਈ ਹੈ ਤੇ ਲੈਬ ਤੋ ਪ੍ਰਾਪਤ ਰਿਪੋਟਾਂ ਅਨੁਸਾਰ 440149 ਸੈਪਲ  ਨੈਗਟਿਵ,ਜਦ ਕਿ 4655 ਸੈਪਲਾਂ ਦੀ ਰਿਪੋਟ ਦਾ ਇੰਤਜਾਰ ਹੈ ।

Read More

LATEST.. ਕੋਵਿਡ ਸਬੰਧੀ ਹਦਾਇਤਾਂ ਦੀ ਪਾਲਣਾ ਨਾ ਕਰਨ ਵਾਲਿਆਂ ਖਿਲਾਫ਼ 15 ਪਰਚੇ ਦਰਜ

ਨਵਾਂਸ਼ਹਿਰ, 4 ਮਈ (ਜੋਸ਼ੀ) : ਸੀਨੀਅਰ ਪੁਲਿਸ ਕਪਤਾਨ ਅਲਕਾ ਮੀਨਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕੋਰੋਨਾ ਮਹਾਮਾਰੀ ਸਬੰਧੀ ਜਾਰੀ ਕੀਤੇ ਗਏ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਜ਼ਿਲਾ ਪੁਲਿਸ ਵੱਲੋਂ ਕੋਵਿਡ ਸਬੰਧੀ ਹਦਾਇਤਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਅੱਜ 15 ਪਰਚੇ ਦਰਜ ਕੀਤੇ ਗਏ ਹਨ।

Read More

ਗੁਰਦਾਸਪੁਰ ਦੇ ਵਸਨੀਕ ਕੈਨੇਡਾ ਗਏ ਨੌਜਵਾਨ ਦੀ ਹਾਦਸੇ ’ਚ ਮੌਤ

ਗੁਰਦਾਸਪੁਰ 4 ਮਈ ( ਅਸ਼ਵਨੀ ) :- ਗੁਰਦਾਸਪੁਰ ਨਿਵਾਸੀ ਇਕ ਨੌਜਵਾਨ, ਜੋ ਕੈਨੇਡਾ ’ਚ ਬੀਤੇ ਲਗਭਗ ਚਾਰ ਸਾਲ ਤੋਂ ਰਹਿ ਰਿਹਾ ਸੀ, ਦੀ ਸੜਕ ਹਾਦਸੇ ’ਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸਾਹਿਲ ਕਪੂਰ (31) ਪੁਤਰ ਸੰਦੀਪ ਕਪੂਰ ਨਿਵਾਸੀ ਗੁਰਦਾਸਪੁਰ ਦੇ ਤੋਂਰ ਤੇ ਹੋਈ ਹੈ। ਮ੍ਰਿਤਕ ਦੇ ਪਿਤਾ ਸੰਦੀਪ ਕਪੂਰ ਅਨੁਸਾਰ ਸਾਹਿਲ ਉਨਾਂ ਦਾ ਇਕਲੌਤਾ ਮੁੰਡਾ ਸੀ।

Read More

ਨਾਈਟ ਕਰਫਿਊ ਦੌਰਾਨ ਪ੍ਰਾਪਰਟੀ ਸਲਾਹਕਾਰ ਸਲਾਹਕਾਰ ਦਾ ਦਫਤਰ ਖੋਲ ਕੇ ਸ਼ਰਾਬ ਪੀ ਰਹੇ ਤਿੰਨ ਖ਼ਿਲਾਫ਼ ਮਾਮਲਾ ਦਰਜ

ਹੁਸ਼ਿਆਰਪੁਰ, 3 ਮਈ(ਚੌਧਰੀ) : ਕੋਰੋਨਾ ਵਾਇਰਸ ਦੇ ਮੱਦੇਨਜਰ ਸਰਕਾਰ ਵੱਲੋਂ ਜਾਰੀ ਨਵੀਂਆਂ ਹਦਾਇਤਾਂ ਦੀ ਉਲੰਘਣਾ ਅਤੇ ਨਾਈਟ ਕਰਫਿਊ ਦੌਰਾਨ ਪ੍ਰਾਪਰਟੀ ਸਲਾਹਕਾਰ ਦਾ ਦਫਤਰ ਖੋਲ ਕੇ ਅੰਦਰ ਸ਼ਰਾਬ ਪੀ ਰਹੇ ਤਿੰਨ ਵਿਅਕਤੀਆਂ ਖ਼ਿਲਾਫ਼ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ।

Read More