ਗੜ੍ਹਦੀਵਾਲਾ 25 ਅਗਸਤ (ਚੌਧਰੀ) : ਅੱਜ ਗੜ੍ਹਦੀਵਾਲਾ ਅਤੇ ਪਿੰਡ ਮੁਸ਼ਤਾਪੁਰ ਚ ਕਰੋਨਾ ਨੇ ਦਸਤਕ ਦਿੱਤੀ ਹੈ। ਜਿਸ ਨਾਲ ਖੇਤਰ ਨਿਵਾਸੀਆਂ ਵਿੱਚ ਇਕ ਵਾਰ ਫਿਰ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਸਿਹਤ ਵਿਭਾਗ ਦੀ ਜਾਣਕਾਰੀ ਅਨੁਸਾਰ ਪਿੰਡ ਮੁਸ਼ਤਾਪੁਰ ‘ਚ ਪਿਤਾ, ਪੁੱਤਰ ਦੀ ਰਿਪੋਰਟ ਕਰੋਨਾ ਪਾਜੀਟਿਵ ਆਈ ਹੈ।ਇਸ ਤਰਾਂ 27 ਸਾਲਾਂ ਨੌਜਵਾਨ ਨਿਵਾਸੀ ਗੜ੍ਹਦੀਵਾਲਾ ਦੀ ਰਿਪੋਰਟ ਕਰੋਨਾ ਪਾਜੀਟਿਵ ਆਈ ਹੈ ।ਸਿਹਤ ਵਿਭਾਗ ਵਲੋਂ ਇਹਨਾਂ ਨੂੰ ਆਈਸੋਲੇਸ਼ਨ ਵਾਰਡ ਰਿਆਤ ਬਹਾਰਾ ਹੁਸ਼ਿਆਰਪੁਰ ਭੇਜਿਆ ਗਿਆ ਹੈ। ਸਿਹਤ ਵਿਭਾਗ ਕੱਲ ਇਹਨਾਂ ਦੇ ਸੰਪਰਕ ਚ ਆਏ ਲੋਕਾਂ ਦੇ ਸੈਂਪਲ ਲਵੇਗਾ।
Read MoreCategory: PUNJABI
ਵੱਡੀ ਖ਼ਬਰ UPDATED: ਡਾਕਟਰ ਜੁਗਲ ਕਿਸ਼ੋਰ ਨੇ ਸਿਵਲ ਸਰਜਨ ਦਾ ਅਹੁਦਾ ਸੰਭਾਲਿਆ CLICK HERE: READ MORE::
ਪਠਾਨਕੋਟ 25 ਅਗਸਤ (ਰਾਜਿੰਦਰ ਸਿੰਘ ਰਾਜਨ ਬਿਊਰੋ ਚੀਫ /ਅਵਿਨਾਸ਼ ) : ਅੱਜ ਡਾਕਟਰ ਜੁਗਲ ਕਿਸ਼ੋਰ ਨੇ ਸਿਵਲ ਸਰਜਨ ਪਠਾਨਕੋਟ ਆਪਣਾ ਚਾਰਜ ਸੰਭਾਲਿਆ ਹੈ। ਇਸ ਤੋਂ ਪਹਿਲਾਂ ਡਾਕਟਰ ਜੁਗਲ ਕਿਸ਼ੋਰ ਸਿਵਿਲ ਸਰਜਨ ਫਿਰੋਜ਼ਪੁਰ ਅਪਣੀਆਂ ਸੇਵਾਵਾਂ ਨਿਭਾ ਚੁੱਕੇ ਹਨ। ਇਸ ਤੋਂ ਪਹਿਲਾਂ ਡਾਕਟਰ ਵਿਨੋਦ ਸਰੀਨ ਸਿਵਲ ਸਰਜਨ ਪਠਾਨਕੋਟ ਅਪਣੀਆਂ ਸੇਵਾਵਾਂ ਨਿਭਾਅ ਰਹੇ ਸਨ। ਉਨਾਂ ਨੂੰ ਸਿਵਲ ਸਰਜਨ ਫਿਰੋਜ਼ਪੁਰ ਲਗਾਇਆ ਗਿਆ ਹੈ।
Read Moreਵੱਡੀ ਖ਼ਬਰ UPDATED : ਕੈਬਨਿਟ ਮੰਤਰੀ ਸ਼ਾਮ ਸੁੰਦਰ ਅਰੋੜਾ ਦੀ ਰਿਪੋਰਟ ਆਈ ਕਰੋਨਾ ਪਾਜੀਟਿਵ
ਚੰਡੀਗੜ੍ਹ 25 ਅਗਸਤ : ਹੁਸਿਆਰਪੁਰ ਜਿਲੇ ਦੇ ਕੈਬਨਿਟ ਮੰਤਰੀ ਸ਼ਾਮ ਸੁੰਦਰ ਦੀ ਰਿਪੋਰਟ ਕਰੋਨਾ ਪਾਜੀਟਿਵ ਆਈ ਹੈ ।ਰਿਪੋਰਟ ਪੋਜ਼ਟਿਵ ਆਉਣ ਤੇ ਉਨ੍ਹਾਂ ਨੂੰ ਚੰਡੀਗੜ੍ਹ ਚ ਕੁਆਰੰਟਾਈਨ ਕੀਤਾ ਗਿਆ ਹੈ। ਪਿਛਲੇ ਕੁਝ ਦਿਨਾਂ ਤੋਂ ਉਨ੍ਹਾਂ ਦੇ ਸੰਪਰਕ ਚ ਆਏ ਲੋਕਾਂ ਨੂੰ ਟੈਸਟ ਕਰਵਾਉਣ ਦੀ ਅਪੀਲ ਕੀਤੀ ਗਈ ਹੈ ਤਾਂਕਿ ਕਿਸੀ ਰੋੜਾਤਰਾਂ ਦੀ ਕੋਵਿਡ-19 ਨੂੰ ਲੈਕੇ ਸ਼ਕ ਨਾ ਬਣਾ ਰਹੇ। ਉਨਾਂ ਨੇ ਕਿਹਾ ਕਿ ਕੁਆਰੰਟਾਈਨ ਦਾ ਸਮਾਂ ਪੁਰਾ ਕਰਨ ਉਪਰੰਤ ਉਹ ਫਿਰ ਲੋਕਾਂ ਦੀ ਸੇਵਾ ਚ ਹਾਜਰ ਹੋਣਗੇ। ਇਸ ਤੋਂ ਪਹਿਲਾਂ ਡੇਢ ਮਹੀਨਾ ਪਹਿਲਾਂ ਉਨਾਂ ਦੇ ਸੈਂਪਲ ਦੀ ਰਿਪੋਰਟ ਨੈਗਟਿਵ ਆਈ ਸੀ। ਵੜੀ ਜਿਮੇਦਾਰੀ ਅਤੇ ਜਨਸੰਪਰਕ ਹੋਣ ਨਾਲ ਕਰੋਨਾ ਵਾਇਰਸ ਨੇ ਉਨ੍ਹਾਂ ਨੂੰ ਪ੍ਰਭਾਵਿਤ ਕੀਤਾ ਹੈ। ਜਿਸਦੇ ਚਲਦੇ ਉਨ੍ਹਾਂ ਨੂੰ ਚੰਡੀਗੜ੍ਹ ਘਰ ਚ ਕੁਆਰੰਟਾਈਨ ਕੀਤਾ ਗਿਆ ਹੈ। ਜਿਲਾ ਹੁਸ਼ਿਆਰਪੁਰ ਦੇ ਕਾਂਗਰਸੀ ਵਰਕਰਾਂ ਅਤੇ ਸ਼ਹਿਰ ਨਿਵਾਸੀਆਂ ਨੇ ਉਨ੍ਹਾਂ ਦੇ ਜਲਦ ਠੀਕ ਹੋਣ ਦੀ ਕਾਮਨਾ ਕੀਤੀ ਹੈ।
Read Moreਵਿਦਿਆਰਥੀਆਂ ਦੇ ਘਰ ਘਰ ਜਾਕੇ ਪੰਜਾਬ ਪ੍ਰਾਪਤੀ ਸਰਵੇਖਣ 2020 ਸਬੰਧੀ ਕੀਤਾ ਜਾਗਰੂਕ
ਗੜ੍ਹਦੀਵਾਲਾ 25 ਅਗਸਤ (ਚੌਧਰੀ) : ਸਿੱਖਿਆ ਵਿਭਾਗ ਪੰਜਾਬ ਦੀ ਪਹਿਲਕਦਮੀ ਸਦਕਾ ਹੋ ਰਿਹਾ ਪੰਜਾਬ ਪ੍ਰਾਪਤੀ ਸਰਵੇਖਣ 2020 ਨੂੰ ਮਜਬੂਤੀ ਦੇਣ ਲਈ ਅਤੇ ਵਿਦਿਆਰਥੀਆਂ ਨੂੰ ਇਸ ਸਰਵੇਖਣ ਵਿਚ ਉਹਨਾਂ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਲਈ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅੰਬਾਲਾ ਜੱਟਾਂ ਦੇ ਪ੍ਰਿੰਸੀਪਲ ਜਤਿੰਦਰ ਸਿੰਘ ਦੀ ਯੋਗ ਅਗਵਾਈ ਹੇਠਾਂ ਸਟੇਟ ਅਵਾਰਡੀ ਅਧਿਆਪਕ ਡਾ.ਕੁਲਦੀਪ ਸਿੰਘ ਮਨਹਾਸ ਵਲੋਂ ਵਿਦਿਆਰਥੀਆਂ ਦੇ ਘਰ ਘਰ ਜਾਕੇ ਪੰਜਾਬ ਪ੍ਰਾਪਤੀ ਸਰਵੇਖਣ 2020 ਸਬੰਧੀ ਜਾਗਰੂਕ ਕੀਤਾ ਗਿਆ। ਜੋ ਵਿਦਿਆਰਥੀ ਮੋਬਾਇਲ ਫ਼ੋਨ ਅਤੇ ਇੰਟਰਨੈਟ ਤੋਂ ਅਸਮਰਥ ਹਨ ਉਹਨਾਂ ਦਾ ਵਿਕਲਪ ਕੱਢ ਕੇ ਉਹਨਾਂ ਕੋਲੋ ਇਹ ਟੈਸਟ ਕਰਵਾਇਆ ਗਿਆ ਤਾਂ ਜੋ ਕੋਈ ਵਿਦਿਆਰਥੀ ਇਸ ਟੈਸਟ ਤੋਂ ਪਿੱਛੇ ਨਾ ਰਹਿ ਸਕੇ ਅਤੇ ਅਤੇ ਪੰਜਾਬ ਸਰਕਾਰ ਦੇ ਇਸ ਵਧੀਆ ਸਰਵੇਖਣ ਵਿਚ ਅਪਣਾ ਯੋਗਦਾਨ ਪਾ ਸਕੇ।
Read Moreਬੁਰੀ ਖਬਰ..ਕਰਜੇ ਦੀ ਦੈਂਤ ਨੇ ਨਿਗਲਿਆ ਇਕ ਹੋਰ ਨੌਜਵਾਨ
ਫਾਜਿਲਕਾ 25 ਅਗਸਤ (ਬਲਦੇਵ ਸਿੰਘ ਵੜਵਾਲ) : ਗੁਰੂਹਰਸਹਾਏ ਦੇ ਸਾਡੇ ਹੋਣਹਾਰ ਨੌਜਵਾਨ ਲਾਭਪ੍ਰੀਤ ਸਿੰਘ ਸੰਧੂ ਨੇ ਆਪਣੇ ਪਰਿਵਾਰ ਸਿਰ ਚੜੇ ਕਰਜੇ ਅਤੇ ਆਪਣੀ ਬੇਰੋਜਗਾਰੀ ਤੋਂ ਤੰਗ ਹੋ ਕੇ ਅੱਜ ਖ਼ੁਦਕੁਸ਼ੀ ਕਰ ਲਈ,ਖ਼ੁਦਕੁਸ਼ੀ ਤੋਂ ਪਹਿਲਾਂ ਨੌਜਵਾਨ ਨੇ ਫੇਸਬੁੱਕ ਤੇ ਆਪਣੇ ਦਿਲ ਦੇ ਦਰਦ ਨੂੰ ਬਿਆਨ ਕੀਤਾ ਤੇ ਉਸ ਤੋਂ ਬਾਅਦ ਮੌਤ ਨੂੰ ਗਲੇ ਲਗਾ ਲਿਆ।ਵਾਹਿਗੁਰੂ ਵੀਰ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ੇ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ, ਸਰਕਾਰ ਨੂੰ ਬੇਨਤੀ ਹੈ ਕਿ ਜਿਸ ਕਰਜੇ ਕਾਰਨ ਨੌਜਵਾਨ ਨੇ ਖ਼ੁਦਕੁਸ਼ੀ ਕੀਤੀ ਹੈ ਉਸਦਾ ਸਾਰਾ ਕਰਜ ਮੁਆਫ ਕਰ ਪਰਿਵਾਰ ਨੂੰ ਬਣਦਾ ਮੁਆਵਜਾ ਦੇਵੇ ਕਿਉਂਕਿ ਇਸ ਘਟਨਾ ਦੀ ਜਿੰਮੇਵਾਰ ਕਾਂਗਰਸ ਸਰਕਾਰ ਹੈ ਜੋ ਘਰ ਘਰ ਨੌਕਰੀ ਤੇ ਸੰਪੂਰਨ ਕਰਜ਼ਾ ਮੁਆਫੀ ਦਾ ਵਾਅਦਾ ਕਰਕੇ ਸੱਤਾ ‘ਚ ਆਈ ਸੀ ਪਰ ਅੱਜ ਮੁੱਕਰ ਚੁੱਕੀ ਹੈ ਜਿਸ ਕਰਕੇ ਪੰਜਾਬ ਦਾ ਨੌਜਵਾਨ ਨਿਰਾਸ਼ਾ ਦੇ ਆਲਮ ਚੋ ਗੁਜ਼ਰ ਰਿਹਾ ਹੈ ਤੇ ਅਜਿਹੇ ਮੰਦਭਾਗੇ ਕਦਮ ਚੁੱਕ ਰਿਹਾ ਹੈ|
ਬਾਰਿਸ਼ ਦੇ ਕਾਰਨ ਖਰਾਬ ਹੋਈ ਫਸਲ ਦੀ ਰਿਪੋਰਟ ਭੇਜਣ ਦੇ ਡਿਪਟੀ ਕਮਿਸ਼ਨਰ ਫਾਜਿਲਕਾ ਨੇ ਦਿੱਤੇ ਹੁਕਮ
ਫ਼ਾਜ਼ਿਲਕਾ,25 ਅਗਸਤ (ਬਲਦੇਵ ਸਿੰਘ ਵੜਵਾਲ) : ਡਿਪਟੀ ਕਮਿਸ਼ਨਰ ਸ: ਅਰਵਿੰਦ ਪਾਲ ਸਿੰਘ ਸੰਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਪਿੱਛਲੇ ਦਿਨੀਂ ਜ਼ਿਲੇ ਵਿਚ ਭਾਰੀ ਬਾਰਿਸ ਕਾਰਨ ਹੋਏ ਫਸਲਾਂ ਦੇ ਖਰਾਬੇ ਸਬੰਧੀ ਰਿਪੋਰਟ ਮਾਲ ਵਿਭਾਗ ਤੋਂ ਮੰਗੀ ਗਈ ਹੈ। ਉਨਾਂ ਨੇ ਕਿਹਾ ਕਿ ਉਪ ਮੰਡਲ ਮੈਜਿਸਟ੍ਰੇਟਾਂ ਨੂੰ ਕਿਹਾ ਗਿਆ ਹੈ ਕਿ ਉਹ ਤਹਿਸੀਲਦਾਰਾਂ ਅਤੇ ਨਾਇਬ ਤਹਿਸੀਲਦਾਰਾਂ ਦੇ ਮਾਰਫ਼ਤ ਖਰਾਬੇ ਦੀ ਰਿਪੋਰਟ ਭੇਜਣ ਤਾਂ ਜੋ ਖਰਾਬੇ ਦੀ ਸਥਿਤੀ ਸੰਬੰਧੀ ਸਰਕਾਰ ਨੂੰ ਵਿਸਥਾਰਤ ਰਿਪੋਰਟ ਭੇਜੀ ਜਾ ਸਕੇ ਅਤੇ ਜਿੰਨਾਂ ਦਾ ਨੁਕਸਾਨ ਹੋਇਆ ਹੈ ਉਸ ਸਬੰਧੀ ਸਰਕਾਰ ਵੱਲੋਂ ਮੁਆਵਜਾ ਦਿੱਤਾ ਜਾ ਸਕੇ। ਇਸੇ ਤਰਾਂ ਰਿਹਾਇਸੀ ਇਲਾਕਿਆਂ ਵਿਚੋਂ ਪਾਣੀ ਦੀ ਨਿਕਾਸੀ ਲਈ ਵੀ ਸਬੰਧਤ ਵਿਭਾਗਾਂ ਨੂੰ ਹਦਾਇਤ ਕੀਤੀ ਗਈ ਹੈ।
Read Moreਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਦੇ ਸਬੰਧ ਵਿਚ ਸਬ ਡਵੀਜ਼ਨ ਬਟਾਲਾ ਵਿਖੇ ਅੱਜ ਲੋਕਲ ਛੁੱਟੀ ਰਹੇਗੀ
ਗੁਰਦਾਸਪੁਰ,25 ਅਗਸਤ (ਅਸ਼ਵਨੀ) : ਜਨਾਬ ਮੁਹੰਮਦ ਇਸ਼ਫਾਕ ਜ਼ਿਲਾ ਮੈਜਿਸਟਰੇਟ ਗੁਰਦਾਸਪੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਦੇ ਸਬੰਧ ਵਿਚ ਕੱਲ 25 ਅਗਸਤ,ਦਿਨ ਮੰਗਲਵਾਰ ਨੂੰ ਸਬ ਡਵੀਜ਼ਨ ਬਟਾਲਾ ਵਿਖੇ ਪੈਂਦੇ ਪੰਜਾਬ ਸਰਕਾਰ ਦੇ ਸਮੂਹ ਸਰਕਾਰੀ ਦਫਤਰਾਂ,ਸਰਕਾਰੀ ਅਤੇ ਗੈਰ ਸਰਕਾਰੀ ਵਿਦਿਅਕ ਸੰਸਥਾਵਾਂ ਵਿਚ ਲੋਕਲ ਛੁੱਟੀ ਕੀਤੀ ਜਾਂਦੀ ਹੈ।ਪਰੰਤੂ ਇਸ ਦਿਨ ਬੋਰਡ/ਯੂਨੀਵਰਸਿਟੀ ਵਲੋਂ ਲਈਆਂ ਜਾ ਰਹੀਆਂ ਪ੍ਰੀਖਿਆਵਾਂ ਪਹਿਲਾਂ ਦੀ ਤਰਾਂ ਹੋਣਗੀਆਂ।
ਨਗਰ ਕੌਂਸਲ ਗੜ੍ਹਸ਼ੰਕਰ ਦੇ ਈ.ਓ ਅਵਤਾਰ ਚੰਦ ਦਾ ਬ੍ਰਾਹਮਣ ਸਭਾ ਵੱਲੋਂ ਵਿਸ਼ੇਸ਼ ਸਨਮਾਨ
ਗੜ੍ਹਸ਼ੰਕਰ, 24 ਅਗਸਤ (ਅਸ਼ਵਨੀ ਸ਼ਰਮਾ) : ਬ੍ਰਾਹਮਣ ਸਭਾ ਰਜਿ: ਗੜ੍ਹਸ਼ੰਕਰ ਵੱਲੋਂ ਸਭਾ ਦੇ ਪ੍ਰਧਾਨ ਠੇਕੇਦਾਰ ਕੁਲਭੂਸ਼ਨ ਸ਼ੋਰੀ ਦੀ ਅਗਵਾਈ ਵਿੱਚ ਕੋਰੋਨਾ ਵਾਇਰਸ ਦੀ ਮਹਾਂਮਾਰੀ ਵਿਰੁੱਧ ਲੜਨ ਵਾਲੇ ਯੋਧਿਆਂ ਦਾ ਵਿਸ਼ੇਸ਼ ਸਨਮਾਨ ਕੀਤਾ ਜਾ ਰਿਹਾ ਹੈ।ਇਸ ਲੜੀ ਦੇ ਤਹਿਤ ਨਗਰ ਕੌਂਸਲ ਗੜ੍ਹਸ਼ੰਕਰ ਦੇ ਈ.ਓ ਅਵਤਾਰ ਚੰਦ ਵੱਲੋਂ ਕੋਰੋਨਾ ਅਤੇ ਲਾਕਡਾਂਉਨ ਦੌਰਾਨ ਬੇਖੌਫ਼ ਹੋਕੇ ਨਿਭਾਇਆ ਵਧੀਆ ਸੇਵਾਵਾਂ ਦੇ ਮੱਦੇਨਜ਼ਰ ਬ੍ਰਾਹਮਣ ਸਭਾ ਗੜ੍ਹਸ਼ੰਕਰ ਵੱਲੋਂ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।
Read Moreਪੀਣ ਵਾਲੇ ਪਾਣੀ ਦੀਆਂ ਟੂਟੀਆਂ ਦੇ ਬਿੱਲ ਮੁਆਫ ਕੀਤੇ ਜਾਣ ਤੇ ਕੱਟੇ ਨੀਲੇ ਕਾਰਡ ਬਹਾਲ ਕੀਤੇ ਜਾਣ : ਮੱਟੂ
ਗੜਸ਼ੰਕਰ 24 ਅਗਸਤ (ਅਸ਼ਵਨੀ ਸ਼ਰਮਾ) : ਅੱਜ ਸੀ ਪੀ ਆਈ ਐਮ ਕੇਂਦਰੀ ਕਮੇਟੀ ਦੇ ਸੱਦੇ ਤੇ ਪਿੰਡ ਲਹਿਰਾ, ਖਾਨਪੁਰ ਤੇ ਸ਼ਾਹਪੁਰ ਭਰਵੀਆਂ ਮੀਟਿੰਗਾਂ ਕੀਤੀਆਂ ਗਈਆਂ। ਇਨ੍ਹਾਂ ਮੀਟਿੰਗਾਂ ਨੂੰ ਕਾਮਰੇਡ ਸੁਭਾਸ਼ ਮੱਟੂ ਸੂਬਾ ਕਮੇਟੀ ਮੈਂਬਰ ਨੇ ਬੋਲਦੇ ਹੋਏ ਕਿਹਾ ਕਿ ਪੀਣ ਵਾਲਾ ਪਾਣੀ ਬੁਨਿਆਦੀ ਲੋੜ ਹੈ।ਪਾਣੀ ਪੀਣ ਵਾਲੀਆਂ ਟੂਟੀਆਂ ਦੇ ਬਿੱਲ ਮੁਆਫ ਕੀਤੇ ਜਾਣ ਅਤੇ ਗਰੀਬ ਲੋਕਾਂ ਦੇ ਕੱਟੇ ਨੀਲੇ ਕਾਰਡ ਬਹਾਲ ਕੀਤੇ ਜਾਣ ਨਹੀਂ ਤਾਂ ਆਉਣ ਸਮੇਂ ਸੰਘਰਸ਼ ਤੇ ਕੀਤਾ ਜਾਵੇਗਾ।
Read Moreਕੋਵਿਡ-19 ਦੇ ਚਲਦਿਆਂ ਹੁਣ ਪ੍ਰਾਈਵੇਟ ਹਸਪਤਾਲਾਂ ਵਿੱਚ ਵੀ ਕੀਤਾ ਜਾਵੇਗਾ ਕਰੋਨਾ ਦਾ ਇਲਾਜ
ਪਠਾਨਕੋਟ,24 ਅਗਸਤ(ਰਜਿੰਦਰ ਸਿੰਘ ਰਾਜਨ ਬਿਊਰੋ ਚੀਫ) : ਕੋਵਿਡ-19 ਦੇ ਚਲਦਿਆਂ ਹੁਣ ਕਰੋਨਾ ਵਾਈਰਸ ਮਹਾਮਾਰੀ ਬਣ ਗਿਆ ਹੈ ਜਿਸ ਦੇ ਚਲਦਿਆਂ ਜਿਲਾ ਪਠਾਨਕੋਟ ਵਿੱਚ ਸਰਕਾਰੀ ਹਸਪਤਾਲਾਂ ਦੇ ਨਾਲ ਨਾਲ ਪ੍ਰਾਈਵੇਟ ਹਸਪਤਾਲ ਵੀ ਕੋਵਿਡ ਮਰੀਜਾਂ ਨੂੰ ਠੀਕ ਕਰਨ ਦੇ ਲਈ ਬੈਡਜ ਦੀ ਸੁਵਿਧਾ ਪ੍ਰਦਾਨ ਕਰੇਗਾ। ਇਹ ਪ੍ਰਗਟਾਵਾ ਸ੍ਰੀ ਸੰਯਮ ਅਗਰਵਾਲ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕੀਤਾ।
Read Moreਰਾਜ ਪੱਧਰੀ ਰੋਜ਼ਗਾਰ ਮੇਲਿਆਂ ਵਿਚ ਭਾਗ ਲੈਣ ਲਈ ਪ੍ਰਾਰਥੀ PGRKAM ਪੋਰਟਲ ਤੇ ਕਰਵਾਉਣ ਰਜਿਸ਼ਟਰੇਸ਼ਨ
ਪਠਾਨਕੋਟ,24 ਅਗਸਤ (ਰਜਿੰਦਰ ਸਿੰਘ ਰਾਜਨ ਬਿਊਰੋ ਚੀਫ ) : ਸਰਕਾਰ ਦੇ ਘਰ-ਘਰ ਰੋਜਗਾਰ ਮਿਸ਼ਨ ਅਧੀਨ 24 ਤੋਂ 30 ਸਤੰਬਰ ਤੱਕ ਰਾਜ ਪੱਧਰੀ ਰੋਜਗਾਰ ਮੇਲਿਆਂ ਦਾ ਆਯੋਜਨ ਕੀਤਾ ਜਾਵੇਗਾ। ਪੰਜਾਬ ਸਰਕਾਰ ਨੇ ਇਸ ਮੈਗਾ ਰੋਜਗਾਰ ਮੇਲੇ ਨੂੰ ਧਿਆਨ ਵਿਚ ਰੱਖਦੇ ਹੋਏ ਪ੍ਰਾਰਥੀਆਂ ਦੀ PGRKAM ਪੋਰਟਲ www.pgrkam.com ਤੇ ਰਜਿਸਟਰੇਸ਼ਨ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।ਇਸ ਕਰਕੇ ਜੋ ਪ੍ਰਾਰਥੀ ਮੈਗਾ ਰੋਜਗਾਰ ਮੇਲੇ ਵਿਚ ਭਾਗ ਲੈਣਾ ਚਾਹੰਦੇ ਹਨ,ਉਹ ਅਪਣੇ ਪੱਧਰ ਤੇ ਜਾਂ ਪਿੰਡਾਂ ਵਿਚ ਖੋਲੇ ਗਏ ਕਾਮਨ ਸਰਵਿਸ ਸੈਂਟਰ ਵਿਖੇ ਜਾ ਕੇ ਨਾਮ ਰਜਿਸ਼ਟਰ ਕਰਵਾ ਸਕਦਾ ਹਨ। ਇਹ ਜਾਣਕਾਰੀ ਸ. ਬਲਰਾਜ ਸਿੰਘ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨੇ ਦਿੱਤੀ।
Read Moreਔਰਤਾਂ ਸਵੈ ਸਹਾਇਤਾ ਸਮੂਹ ਨਾਲ ਜੁੜ ਕੇ ਆਪਣੀ ਆਮਦਨ ਵਿਚ ਕਰ ਰਹੀਆਂ ਨੇ ਵਾਧਾ
ਗੁਰਦਾਸਪੁਰ,24 ਅਗਸਤ (ਅਸ਼ਵਨੀ) : ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ’ ਅਧੀਨ ਔਰਤਾਂ ਸਵੈ-ਸਹਾਇਤਾ ਸਮੂਹਾਂ ਰਾਹੀਂ ਆਪਣੀ ਆਰਥਿਕ ਸਥਿਤੀ ਮਜ਼ਬੂਤ ਕਰ ਰਹੀਆਂ ਹਨ। ਇਸ ਮਿਸ਼ਨ ਤਹਿਤ ‘ਸੁਆਣੀ ਸਵੈ ਸਹਾਇਤਾ ਸਮੂਹ ‘ ਗੱਡੀਆਂ ਰਾਹੀ ਆਪਣੇ ਵਲੋਂ ਤਿਆਰ ਕੀਤੇ ਗਏ ਆਚਾਰ,ਚੱਟਨੀ, ਸਰਬਤ ਅਤੇ ਮੁਰੱਬਿਆ ਦੀ ਹੋਮ ਡਿਲਵਰੀ ਕਰ ਰਹੀਆਂ ਹਨ।
Read Moreਕਿਸੇ ਤਰ੍ਹਾਂ ਦਾ ਵੀ ਕਰੋਨਾ ਲੱਛਣ ਹੋਣ ਤੇ ਤਰੁੰਤ ਕਰਵਾਓ ਕਰੋਨਾ ਟੈਸਟ : ਅਮਿਤ ਵਿੱਜ
ਪਠਾਨਕੋਟ,24 ਅਗਸਤ (ਰਾਜਿੰਦਰ ਸਿੰਘ ਰਾਜਨ ਬਿਊਰੋ ਚੀਫ ) : ਕੋਵਿਡ-19 ਦੇ ਚਲਦਿਆਂ ਕਰੋਨਾ ਵਾਈਰਸ ਤੋਂ ਡਰਨ ਦੀ ਲੋੜ ਨਹੀਂ ਹੈ ਬਸ ਸਾਵਧਾਨੀਆਂ ਅਤੇ ਜਾਗਰੁਕ ਹੋਣ ਦੀ ਲੋੜ ਹੈ ਸਾਰੇ ਲੋਕ ਜਾਗਰੁਕ ਹੋਣ ,ਅਗਰ ਕਿਸੇ ਤਰ੍ਹਾਂ ਦਾ ਕੋਈ ਵੀ ਕਰੋਨਾ ਦਾ ਲੱਛਣ ਨਜਰ ਆਉਂਦਾ ਹੈ ਤਾਂ ਸਮਾਂ ਲੰਘਣ ਤੋਂ ਪਹਿਲਾ ਸਰਕਾਰੀ ਹਸਪਤਾਲ ਜਾਂ ਟੋਲ ਫ੍ਰੀ ਨੰਬਰ ਤੇ ਸੰਪਰਕ ਕਰਕੇ ਆਪਣਾ ਕਰੋਨਾ ਟੈਸਟ ਕਰਵਾਓ, ਅਸੀਂ ਇਹ ਕਰੋਨਾ ਟੈਸਟ ਅਪਣੀ ਅਤੇ ਅਪਣੇ ਪਰਿਵਾਰ ਦੀ ਸੁਰੱਖਿਆ ਲਈ ਕਰਵਾਉਂਣਾ ਹੈ ਇਸ ਲਈ ਜਾਗਰੁਕ ਹੋਵੋ ਤੱਦ ਹੀ ਕਰੋਨਾ ਮਹਾਂਮਾਰੀ ਤੇ ਕਾਬੂ ਪਾਇਆ ਜਾ ਸਕਦਾ ਹੈ। ਇਹ ਪ੍ਰਗਟਾਵਾ ਸ੍ਰੀ ਅਮਿਤ ਵਿੱਜ ਵਿਧਾਇਕ ਹਲਕਾ ਪਠਾਨਕੋਟ ਨੇ ਕੀਤਾ।
Read Moreਲਾਇਨਿਜਮ ਵਿੱਚ ਕੱਲਬ ਦੇ 30 ਵੀਂ ਵਾਰ ਪ੍ਰਧਾਨ ਬਨ ਕੇ ਰਿਕਾਰਡ ਤੋੜਿਆ : ਰਾਮੇਸ਼ ਮਹਾਜਨ
ਗੁਰਦਾਸਪੁਰ 24 ਅਗਸਤ ( ਅਸ਼ਵਨੀ ) : ਲਾਇਨ ਕੱਲਬ ਕਾਹਨੂੰਵਾਨ ਫ਼ਤਿਹ ਦੇ ਲਗਾਤਾਰ ਸਰਬ ਸਮੰਤੀ ਨਾਲ ਬਣਦੇ ਆ ਰਹੇ ਪ੍ਰਧਾਨ,ਰਾਮੇਸ਼ ਮਹਾਜਨ ਇੱਕ ਵਾਰ ਫੇਰ ਬੀਤੇ ਦਿਨ ਲਾਇਨ ਕੱਲਬ ਦੀ ਮੀਟਿੰਗ ਦੋਰਾਨ ਕੱਲਬ ਦੇ ਕਾਰਜਾਂ ਲਈ ਪ੍ਰਧਾਨ ਚੁਣੇ ਗਏ ਹਨ।
Read MoreUPDATED:ਵਧਦੇ ਕੋਰੋਨਾ ਕੇਸਾਂ ਤੋਂ ਬਚਾਉ ਲਈ ਸਮਾਜਿਕ ਦੂਰੀ ਦੀ ਇੰਨ-ਬਿੰਨ ਪਾਲਣਾ ਕਰਨੀ ਬੇਹੱਦ ਜ਼ਰੂਰੀ : ਡਾ.ਤਰਨਜੀਤ ਕੌਰ
ਗੜ੍ਹਦੀਵਾਲਾ,24 ਅਗਸਤ (ਚੌਧਰੀ) : ਪੰਜਾਬ ਵਿਚ ਲਗਾਤਾਰ ਕੋਰੋਨਾ ਮਰੀਜ਼ਾ ਦਾ ਹੋ ਰਿਹਾ ਵਾਧਾ ਬਹੁਤ ਹੀ ਚਿਤਾਂ ਦਾ ਵਿਸ਼ਾ ਹੈ। ਇਨਾ ਵਿਚਾਰਾਂ ਦਾ ਪ੍ਰਗਟਾਵਾਂ ਡਾ.ਤਰਨਜੀਤ ਕੌਰ ਨੇ ਪ੍ਰੈਸ ਵਾਰਤਾ ਦੌਰਾਨ ਕੀਤਾ। ਉਨਾ ਕਿਹਾ ਕਿ ਇਸ ਕੋਰੋਨਾ ਮਹਾਮਾਰੀ ਮਰੀਜ਼ਾ ਦਾ ਪੰਜਾਬ ਵਿਚ 40 ਹਜ਼ਾਰ ਤੋਂ ਵੱਧ ਦਾ ਅੰਕੜਾ ਟੱਪ ਗਿਆ ਹੈ।
Read Moreਬਾਬਾ ਬੇਅੰਤ ਸਿੰਘ ਦੀ ਬਰਸੀ ਮੌਕੇ ਗੁਰਮਤਿ ਸਮਾਗਮ
ਗੜਸ਼ੰਕਰ (ਅਸ਼ਵਨੀ ਸ਼ਰਮਾ ) : ਗੁਰਦੁਆਰਾ ਸ਼ਹੀਦ ਬਾਬਾ ਬੇਅੰਤ ਸਿੰਘ ਕੋਟ ਪੱਲੀਆਂ ਚੋਹੜਾ ਵਿਖੇ ਜਥੇਦਾਰ ਸਵਰਨਜੀਤ ਸਿੰਘ ਮੁੱਖੀ ਮਿਸ਼ਲ ਸ਼ਹੀਦਾਂ ਤਰਨਾ ਦਲ ਦੀ ਯੋਗ ਅਗਵਾਈ ਹੇਠ ਸੰਗਤਾਂ ਦੇ ਸਹਿਯੋਗ ਨਾਲ ਸ਼ਹੀਦ ਬਾਬਾ ਬੇਅੰਤ ਸਿੰਘ ਦੀ ਸਲਾਨਾ ਬਰਸੀ ਮੌਕੇ ਭਾਰੀ ਗੁਰਮਤਿ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਜਿਸ ਵਿਚ ਸ੍ਰੀ ਅਖੰਡ ਪਾਠਾ ਦੇ ਭੋਗ ਪਾਏ ਗਏ ਉਪਰੰਤ ਕੀਰਤਨ ਦੀ ਹਾਜ਼ਰੀ ਭਾਈ ਝਰਮਨ ਸਿੰਘ ਬਕਾਪੁਰ ਵਾਲੇ ਜਥੇ ਨੇ ਰਸਭਿੰਨਾ ਕੀਰਤਨ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ
Read Moreसेवा भारती गुरदासपुर ने गांव लित्तर में किया पौधारोपण
गुरदासपुर 23 अगस्त ( अशवनी ) : हरियावल पंजाब के अंतर्गत रविवार को सेवा भारती गुरदासपुर ने गांव लित्तर में पौधा रोपण किया। जिसका शुभारंभ नरेंद्र, प्रदीप बहल व रणदीप गुप्ता के नेतृत्व में किया गया।
Read Moreਨਗਰ ਸੁਧਾਰ ਟਰੱਸਟ ਕਲੌਨੀ ਬਟਾਲਾ ਰੋਡ ਵਿਖੇ ਚੇਅਰਮੈਨ ਰੰਜਨ ਸ਼ਰਮਾ ਰੰਜੂ ਨੇ ਕੀਤਾ ਸਫ਼ਾਈ ਮੁਹਿੰਮ ਦਾ ਆਗਾਜ਼
ਗੁਰਦਾਸਪੁਰ 23 ਅਗਸਤ ( ਅਸ਼ਵਨੀ ) : ਨਗਰ ਸੁਧਾਰ ਟਰੱਸਟ ਕਲੌਨੀ ਬਟਾਲਾ ਰੋਡ ਗੁਰਦਾਸਪੁਰ ਦੇ ਪਾਰਕਾਂ ਅਤੇ ਸੜਕਾਂ ਕਿਨਾਰੇ ਉਪਰ ਉਗੀ ਖਤਰਨਾਕ ਘਾਹ ਬੂਟੀ ਕਾਰਨ ਬੱਚਿਆਂ ਦੇ ਖੇਲਣ ਅਤੇ ਕਲੌਨੀ ਵਾਸੀਆਂ ਦੇ ਸੈਰ ਕਰਨ ਵਿਚ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ। ਨਗਰ ਸੁਧਾਰ ਟਰੱਸਟ ਗੁਰਦਾਸਪੁਰ ਦੇ ਚੇਅਰਮੈਨ ਰੰਜਨ ਸ਼ਰਮਾ ਰੰਜੂ ਨੇ ਨਗਰ ਕੌਂਸਲ ਗੁਰਦਾਸਪੁਰ ਦੇ ਸਹਿਯੋਗ ਨਾਲ ਅੱਜ਼ ਵੱਡੀ ਗਿਣਤੀ ਵਿਚ ਸਫਾਈ ਕਰਮਚਾਰੀਆਂ ਅਤੇ ਟਰੈਕਟਰ ਟਰਾਲੀਆਂ ਦੇ ਨਾਲ ਘਾਹ ਬੂਟੀ ਦੀ ਸਫ਼ਾਈ ਮੁਹਿੰਮ ਦਾ ਆਗਾਜ਼ ਕੀਤਾ।
Read MoreBREAKING..ਪੱਤਰਕਾਰ ਨਾਲ ਕੁੱਟ-ਮਾਰ ਕਰਨ ਅਤੇ ਮੋਬਾਇਲ ਖੋਹਣ ਤੇ ਦੋ ਵਿਰੁਧ ਮਾਮਲਾ ਦਰਜ
ਗੁਰਦਾਸਪੁਰ 23 ਅਗਸਤ ( ਅਸ਼ਵਨੀ ) :- ਜਲੰਧਰ ਤੋਂ ਛੱਪਦੇ ਇੱਕ ਪੰਜਾਬੀ ਅਖ਼ਬਾਰ ਦੇ ਪੱਤਰਕਾਰ ਨਾਲ ਕੁੱਟ-ਮਾਰ ਕਰਨ ਅਤੇ ਉਸ ਦਾ ਮੋਬਾਇਲ ਖੋਹਣ ਤੇ ਦੋ ਵਿਅਕਤੀਆ ਦੇ ਵਿਰੁਧ ਪੁਲਿਸ ਸਟੇਸ਼ਨ ਪੁਰਾਣਾ ਸ਼ਾਲਾਂ ਦੀ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਕਥਿਤ ਦੋਸ਼ੀਆ ਨੂੰ ਗ੍ਰਿਫਤਾਰ ਕਰਨ ਸੰਬੰਧੀ ਕਾਰਵਾਈ ਕੀਤੀ ਜਾ ਰਹੀ ਹੈ।
Read MoreBREAKING..ਸੇਹਰਾ ਲੱਗਣ ਤੋਂ ਪਹਿਲਾਂ ਹੀ ਕਰੰਟ ਲੱਗਣ ਨਾਲ ਲਾੜੇ ਦੀ ਹੋਈ ਮੌਤ,ਘਰ ਦੀਆਂ ਖੁਸ਼ੀਆਂ ਮਾਤਮ ਚ ਬਦਲੀਆਂ
ਗੁਰੂਹਰਸਹਾਏ 23 ਅਗਸਤ ( ਬਲਦੇੇੇਵ ਸਿੰੰਘ ਵੜਵਾਲ ) : ਫਿਰੋਜਪੁਰ ਦੇ ਕਸਬਾ ਮਮਦੋਟ ਵਿਚ ਦੇ ਪਿੰਡ ਕੜ੍ਹਮਾਂ ‘ਚ ਉਸ ਵੇਲੇ ਵਿਆਹ ਦੀਆਂ ਖੁਸ਼ੀਆਂ ‘ਚ ਮਾਤਮ ਛਾ ਗਿਆ ਜਦੋਂ ਸਿਹਰਾ ਬਨਣ ਤੋਂ ਕੁਝ ਘੰਟੇ ਪਹਿਲਾਂ ਹੀ ਲਾੜੇ ਦੀ ਮੌਤ ਹੋ ਗਈ। ਦਰਅਸਲ ਪਿੰਡ ਕੜ੍ਹਮਾਂ ਦੇ ਨੌਜਵਾਨ ਮੋਨੂੰ ਕਪਾਹੀ ਦੀ ਅੱਜ ਬਾਰਾਤ ਚੜ੍ਹਨੀ ਸੀ ਅਤੇ ਸ਼ਨੀਵਾਰ ਨੂੰ ਉਸ ਨੂੰ ਸ਼ਗਨ ਲੱਗਾ ਸੀ, ਪਰ ਸਿਹਰਾ ਬਨਣ ਤੋਂ ਪਹਿਲਾਂ ਹੀ ਰਾਤ ਸਮੇਂ ਕਰੰਟ ਲੱਗਣ ਕਾਰਣ ਲਾੜੇ ਦੀ ਮੌਤ ਹੋ ਗਈ।
Read Moreਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਭਾਸ਼ਨ ਮੁਕਾਬਲੇ
ਪਠਾਨਕੋਟ,23 ਅਗਸਤ ( ਰਜਿੰਦਰ ਸਿੰਘ ਰਾਜਨ ਬਿਊਰੋ ਚੀਫ) : ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਦੀ ਲੜੀ ‘ਚ ਸਕੂਲ ਸਿੱਖਿਆ ਵਿਭਾਗ ਵੱਲੋਂ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ ‘ਚ ਕਰਵਾਏ ਜਾ ਰਹੇ ਆਨਲਾਈਨ ਵਿਦਿਅਕ ਮੁਕਾਬਲਿਆਂ ਦੀ ਭਾਸ਼ਨ ਪ੍ਰਤੀਯੋਗਤਾ ‘ਚ ਜਿਲ੍ਹੇ ਦੇ 557 ਵਿਦਿਆਰਥੀਆਂ ਨੇ ਹਿੱਸਾ ਲਿਆ ਹੈ।
Read Moreਪ੍ਰੈੱਸ ਕਲੱਬ ਵੱਲੋਂ ਪੱਤਰਕਾਰ ਡਾਨਸੀਵਾਲੀਆ ਦੇ ਦੇਹਾਂਤ ਤੇ ਦੁੱਖ ਦਾ ਪ੍ਰਗਟਾਵਾ
ਗੜ੍ਹਸ਼ੰਕਰ, 23 ਅਗਸਤ (ਅਸ਼ਵਨੀ ਸ਼ਰਮਾ) : ਉੱਘੇ ਪੱਤਰਕਾਰ ਅਤੇ ਸੈਲਾਬ ਮੈਗਜ਼ੀਨ ਦੇ ਮੁੱਖ ਸੰਪਾਦਕ ਨਰਿੰਦਰ ਡਾਨਸੀਵਾਲੀਆ ਦੀ ਬੇਵਕਤੀ ਮੌਤ ਉੱਤੇ ਪ੍ਰੈੱਸ ਕਲੱਬ ਗੜ੍ਹਸ਼ੰਕਰ ਵੱਲੋਂ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਗਿਆ। ਪ੍ਰੈਸ ਕਲੱਬ ਗੜ੍ਹਸ਼ੰਕਰ ਦੇ ਪ੍ਰਧਾਨ ਸਰਪੰਚ ਜੋਗਿੰਦਰ ਕੁੱਲੇਵਾਲ ਚੇਅਰਮੈਨ ਹਰੀ ਕ੍ਰਿਸ਼ਨ ਗੰਗੜ,ਲਖਵਿੰਦਰ ਸਿੰਘ ਧਾਲੀਵਾਲ,ਪੰਕਜ ਸ਼ੋਰੀ,ਅਸ਼ਵਨੀ ਕੁਮਾਰ ਸਹਿਜਪਾਲ, ਸੁਮੇਸ਼ ਕੁਮਾਰ ਬਾਲੀ,ਅਜਾਇਬ ਸਿੰਘ ਬੋਪਾਰਾਏ,ਦਲਵਿੰਦਰ ਸਿੰਘ ਮਨੌਚਾ,ਹਰਦੀਪ ਬਸੀ,ਅਜਮੇਰ ਭਨੋਟ,ਸੰਜੀਵ ਕੁਮਾਰ,ਰਾਕੇਸ਼ ਕੁਮਾਰ ਵਸ਼ਿਸ਼ਟ, ਜਸਵੀਰ ਸਿੰਘ ਲੋਈ, ਜਸਵੀਰ ਸਿੰਘ ਝੱਲੀ,ਫੂਲਾ ਸਿੰਘ,ਰਾਜਿੰਦਰ ਕੁਮਾਰ ਆਦਿ ਪੱਤਰਕਾਰ ਭਾਈਚਾਰੇ ਨੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਡਾਨਸੀਵਾਲ ਦੀ ਬੇਵਕਤੀ ਮੌਤ ਨਾਲ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ ਦੇ ਪਰਿਵਾਰ ਨੂੰ ਦੁੱਖ ਦੀ ਘੜੀ ਵਿੱਚ ਨਾਲ ਖੜ੍ਹਨ ਦਾ ਭਰੋਸਾ ਦਿੱਤਾ।
Read Moreਕੋਵਾ ਐਪ ‘ਤੇ ਹੁਣ ਬੈਡਜ ਦੀ ਸਮਰੱਥਾ,ਕੋਵਿਡ ਦੇ ਇਲਾਜ ਵਾਲੇ ਹਸਪਤਾਲਾਂ ਤੇ ਟੈਸਟ ਸੈਂਟਰਾਂ ਸਬੰਧੀ ਜਾਣਕਾਰੀ ਉਪਲੱਬਧ : ਡਿਪਟੀ ਕਮਿਸ਼ਨਰ
ਪਠਾਨਕੋਟ,23 ਅਗਸਤ (ਰਜਿੰਦਰ ਸਿੰਘ ਰਾਜਨ ਬਿਊਰੋ ਚੀਫ ) : ਸ੍ਰੀ ਸੰਯਮ ਅਗਰਵਾਲ ਡਿਪਟੀ ਕਮਿਸਨਰ ਪਠਾਨਕੋਟ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਹੁਣ ਜ਼ਿਲਾ ‘ਚ ਬੈਡਜ ਦੀ ਸਮਰੱਥਾ, ਕੋਵਿਡ ਦੇ ਇਲਾਜ ਵਾਲੇ ਹਸਪਤਾਲਾਂ ਤੇ ਟੈਸਟ ਸੈਂਟਰਾਂ ਸਬੰਧੀ ਸਾਰੀ ਜਾਣਕਾਰੀ ਪੰਜਾਬ ਸਰਕਾਰ ਵੱਲੋਂ ਵਿਕਸਤ ਕੀਤੀ ਗਈ ਕੋਵਾ ਐਪ ‘ਤੇ ਉਪਲੱਬਧ ਕਰਵਾ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਕੋਵਿਡ ਤੋਂ ਠੀਕ ਹੋਏ ਵਿਅਕਤੀ ਪਲਾਜ਼ਮਾ ਦਾਨ ਕਰਨ ਲਈ ਵੀ ਆਪਣੀ ਰਜਿਸਟਰੇਸ਼ਨ ਕੋਵਾ ਐਪ ‘ਤੇ ਕਰਵਾ ਸਕਦੇ ਹਨ।
Read Moreगुरदासपुर में कोरोना संक्रमित दो मरीजों की हुई मौत,102 नए केस भी आए पाॅजिटिव,शहर पूरी तरह बंद
गुरदासपुर, 22 अगस्त ( अशवनी ) : शनिवार को पंजाब सरकार की ओर से लगाए गए वीकेंड कर्फ्यू के चलते पूरा शहर बंद रहा।वहीं कुछ दुकानदार अपनी दुकानों के आगे ताश जरुर खेलते दिखे। पुलिस की ओर से कर्फ्यू के चलते गश्त बढ़ाई गई परन्तु लोगो ने इसे आम दिनों की भांति ही समझा तथा घरों में बैठने से ज्यादा ताश के पत्ते एवं बाजारों में एकत्र होकर लूडो खेलने में ज्यादा दिलचस्पी दिखाई। हालाकि पुलिस की ओर से नियमों की उलंघन्ना करने वालों के चालान भी काटे गए।
Read Moreघुसपैठ के साथ साथ नशा तस्करी रोकने में बीएसएफ के जवान निभा रहे अहम भूमिका
गुरदासपुर, 22 अगस्त ( अशवनी ) : सैक्टर गुरदासपुर में पड़ती अंतराष्ट्रीय भारत पाकिस्तान सीमा पर बीएसएफ के जवान पूरी तरह चौकस है तथा हर गतिविधि पर पैनी नजर रखे हुए है। बीएसएफ के जवान पाकिस्तान से घुसपैठ रोकने के साथ साथ नशा तस्करी रोकने में भी अहम भूमिका अदा कर रहे है।
Read Moreਵੀਕਐਂਡ ਲਾਕਡਾਉਨ ਤੇ ਜਰੂਰੀ ਸੇਵਾਵਾਂ ਨੂੰ ਛੱਡਕੇ ਸ਼ਹਿਰ ‘ਚ ਦੁਕਾਨਾਂ ਮੁਕਮੰਲ ਤੌਰ ਤੇ ਰਹੀਆਂ ਬੰਦ
ਗੜ੍ਹਸ਼ੰਕਰ, 22 ਅਗਸਤ (ਅਸ਼ਵਨੀ ਸ਼ਰਮਾ) : ਪੰਜਾਬ ਸਰਕਾਰ ਵਲੋਂ ਕੋਰੋਨਾ ਵਾਇਰਸ ਦੇ ਲਗਾਤਾਰ ਵੱਧ ਰਹੇ ਮਾਮਲਿਆਂ ਨੂੰ ਦੇਖਦਿਆਂ ਸੂਬੇ ਭਰ ਦੇ ਵਿੱਚ ਸ਼ਨੀਵਾਰ ਅਤੇ ਐਤਵਾਰ ਨੂੰ ਕੁੱਝ ਜਰੂਰੀ ਸੇਵਾਵਾਂ ਦੀਆਂ ਦੁਕਾਨਾਂ ਨੂੰ ਛੱਡਕੇ ਵੀਕਐਂਡ ਲਾਕਡਾਂਉਨ ਦਾ ਐਲਾਨ ਕੀਤਾ ਹੈ।ਇਸ ਵੀਕਐਂਡ ਲਾਕਡਾਂਉਨ ਦਾ ਅਸਰ ਗੜ੍ਹਸ਼ੰਕਰ ਦੇ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ।
Read Moreਕਾਰਪੋਰੇਸ਼ਨ ਵੱਲੋਂ ਟੀਮਾਂ ਬਣਾ ਕੇ ਕੋਵਿਡ-19 ਦੇ ਚਲਦਿਆਂ ਗਲੀਆਂ ਮੁਹੱਲਿਆਂ ਨੂੰ ਕਰਵਾਇਆ ਸੈਨੀਟਾਈਜ ਅਤੇ ਫੋਗਿੰਗ
ਪਠਾਨਕੋਟ, 22 ਅਗਸਤ ( ਰਜਿੰਦਰ ਸਿੰਘ ਰਾਜਨ ) : ਕਰੋਨਾ ਵਾਈਰਸ ਦੇ ਵੱਧ ਰਹੇ ਪ੍ਰਸਾਰ ਨੂੰ ਵੇਖਦਿਆਂ ਕਾਰਪੋਰੇਸ਼ਨ ਪਠਾਨਕੋਟ ਵੱਲੋਂ ਵਿਸ਼ੇਸ ਟੀਮਾਂ ਬਣਾ ਕੇ ਗਲੀਆਂ ਅਤੇ ਮੁਹੱਲਿਆਂ ਵਿੱਚ ਸੈਟੀਟਾਈਜ ਅਤੇ ਫੋਗਿੰਗ ਕਰਵਾਈ ਗਈ ਹੈ ਅਤੇ ਲੋਕਾਂ ਨੂੰ ਕਰੋਨਾ ਦੇ ਪ੍ਰਭਾਵ ਤੋਂ ਬਾਹਰ ਕੱਢਣ ਦੇ ਲਈ ਜਾਗਰੁਕ ਵੀ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਮਿਸ਼ਨ ਫਤਿਹ ਅਧੀਨ ਲੋਕਾਂ ਨੂੰ ਡੋਰ ਟੂ ਡੋਰ ਜਾਗਰੁਕ ਵੀ ਕੀਤਾ ਜਾ ਰਿਹਾ ਹੈ।
Read Moreਸਵੱਛਤਾ ਸਰਵੇਖਣ 2020 ਫਾਜ਼ਿਲਕਾ ਨੇ ਹਾਸਲ ਕੀਤਾ ਪੰਜਾਬ ਵਿਚੋਂ ਪਹਿਲਾਂ ਅਤੇ ਉੱਤਰੀ ਭਾਰਤ ਵਿਚੋਂ 5 ਵਾਂ ਸਥਾਨ
ਫਾਜ਼ਿਲਕਾ, 22 ਅਗਸਤ(ਬਲਦੇਵ ਸਿੰਘ ਵੜਵਾਲ) : ਭਾਰਤ ਸਰਕਾਰ ਵੱਲੋਂ ਐਲਾਣ ਸਵੱਛਤਾ ਸਰਵੇਖਣ 2020 ਦੇ ਨਤੀਜੇ ਵਿਚ ਫਾਜ਼ਿਲਕਾ ਨਗਰ ਕੌਂਸਲ ਨੇ 50 ਹਜਾਰ ਤੋਂ 1 ਲੱਖ ਦੀ ਅਬਾਦੀ ਵਾਲੇ ਸ਼ਹਿਰਾਂ ਦੀ ਸ਼੍ਰੇਣੀ ਵਿਚ ਪੰਜਾਬ ਵਿਚੋਂ ਪਹਿਲਾਂ ਅਤੇ ਉੱਤਰੀ ਭਾਰਤ ਵਿਚੋਂ 5ਵਾਂ ਰੈਂਕ ਹਾਸਲ ਕੀਤਾ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ: ਅਰਵਿੰਦ ਪਾਲ ਸਿੰਘ ਸੰਧੂ ਨੇ ਦਿੱਤੀ ਹੈ।
Read Moreਪੰਜਾਬ ਸਰਕਾਰ ਨੇ ਹਸਪਤਾਲਾਂ ਵਿਚ ਉਪਲਬੱਧ ਖਾਲੀ ਬਿਸਤਰਿਆਂ ਦੀ ਸੂਚਨਾ ਕੋਵਾ ਐਪ ‘ਚ ਕਰਵਾਈ ਉਪਲਬੱਧ
ਬਟਾਲਾ, 22 ਅਗਸਤ ( ਸੰਜੀਵ ਨਈਅਰ/ ਅਵਿਨਾਸ਼ ) : ਸੂਬਾ ਸਰਕਾਰ ਵਲੋਂ ਲੋਕਾਂ ਨੂੰ ਕੋਵਿਡ-19 ਸਬੰਧੀ ਹਰ ਜਾਣਕਾਰੀ ਤੋਂ ਅਪਡੇਟ ਕਰਵਾਉਣ, ਕਰਫਿਊ ਦੌਰਾਨ ਜ਼ਰੂਰੀ ਕੰਮਾਂ ਲਈ ਆਉਣ-ਜਾਣ ਲਈ ਕਰਫਿਊ ਪਾਸ ਦੀ ਸਹੂਲਤ ਅਤੇ ਹੋਰ ਕਈ ਜ਼ਰੂਰੀ ਜਾਣਕਾਰੀਆਂ ਮੁਹੱਈਆ ਕਰਵਾਉਣ ਲਈ ਪੰਜਾਬ ਕੋਵਾ ਐਪ ਬਣਾਈ ਗਈ ਹੈ, ਜੋ ਕਿ ਸੂਬਾ ਵਾਸੀਆਂ ਲਈ ਲਾਭਦਾਇਕ ਸਿੱਧ ਹੋ ਰਹੀ ਹੈ।
Read Moreਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਸੁਜਾਨਪੁਰ ਵਿਖੇ ਨਵੇਂ ਸੈਸ਼ਨ ਦੇ ਦਾਖ਼ਲੇ ਸ਼ੁਰੂ : ਪ੍ਰਿੰਸੀਪਲ ਭੁਪਿੰਦਰ ਕੌਰ
ਸੁਜਾਨਪੁਰ 22 ਅਗਸਤ (ਰਜਿੰਦਰ ਰਾਜਨ, ਅਵਿਨਾਸ਼) :
ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਸਜਾਨਪੁਰ ਵਿਖੇ ਸੈਸ਼ਨ (2020-21) ਦੇ ਦਾਖਲ ਸ਼ਰੂ ਹੋ ਗਏ ਹਨ। ਇਸ ਸਬੰਧੀ ਕਾਲਜ ਦੀ ਪ੍ਰਿੰਸੀਪਲ ਭੁਪਿੰਦਰ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ
ਕਾਲਜ ਵਿਚ ਬੀ. ਏ,ਬੀ.ਐਸ.ਸੀ(ਇਕਨਾਮਿਕਸ,ਨਾਨ ਮੈਡੀਕਲ, ਕੰਪਿਊਟਰ ਸਾਇੰਸ),ਬੀ.ਕਾਮ,ਪੀ.ਜੀ.ਡੀ.ਸੀ.ਏ ਦੇ ਕੋਰਸ ਪਹਿਲਾਂ ਤੋਂ ਹੀ ਚੱਲ ਰਹੇ ਹਨ।