ਪਠਾਨਕੋਟ 18 ਅਗਸਤ:(ਰਜਿੰਦਰ ਸਿੰਘ ਰਾਜਨ ਬਿਊਰੋ ਚੀਫ ) : ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਪਿਛਲੇ ਕੁਝ ਸਾਲਾਂ ਦੌਰਾਨ ਚੁੱਕੇ ਗਏ ਸੁਧਾਰਵਾਦੀ ਕਦਮਾਂ ਨਾਲ ਜਿੱਥੇ ਢਾਂਚਾਗਤ ਤੇ ਸਹੂਲਤਾਂ ਪੱਖੋਂ ਸਰਕਾਰੀ ਸਕੂਲ ਦੀ ਨੁਹਾਰ ਬਦਲੀ ਹੈ, ਉੱਥੇ ਸਕੂਲ ਪ੍ਰਬੰਧਨ ਅਤੇ ਗੁਣਾਤਮਕ ਸਿੱਖਿਆ ਲਈ ਵੀ ਵੱਡੇ ਪੱਧਰ ‘ਤੇ ਉਪਰਾਲੇ ਕੀਤੇ ਜਾ ਰਹੇ ਹਨ।
Read MoreCategory: PUNJABI
ਕਾਂਗਰਸ ਦੇ ਸ਼ਹਿਰੀ ਪ੍ਰਧਾਨ ਐਡਵੋਕੇਟ ਸੰਦੀਪ ਜੈਨ ਨੂੰ ਲੱਗਾ ਸਦਮਾ,ਮਾਤਾ ਦਾ ਦੇਹਾਂਤ
ਗੜ੍ਹਦੀਵਾਲਾ 18 ਅਗਸਤ (ਚੌਧਰੀ / ਪ੍ਰਦੀਪ ਸ਼ਰਮਾ) :ਕਾਂਗਰਸ ਦੇ ਸ਼ਹਿਰੀ ਪ੍ਰਧਾਨ ਐਡਵੋਕੇਟ ਸੰਦੀਪ ਜੈਨ ਨੂੰ ਉਸ ਸਮੇਂ ਸਦਮਾ ਲੱਗਾ ਜਦੋਂ ਉਨ੍ਹਾਂ ਦੀ ਮਾਤਾ ਮੀਨਾ ਜੈਨ ਪਤਨੀ ਰਿਟਾਇਰਡ ਡੀ ਐਸ ਪੀ ਮਨੋਹਰ ਲਾਲ ਜੈਨ ਦਾ ਬੀਮਾਰ ਕਾਰਨ ਅੱਜ ਦੇਹਾਂਤ ਹੋ ਗਿਆ। ਉਹ 77 ਵਰੇਆਂ ਦੇ ਸਨ। ਉਨਾਂ ਦਾ ਸ਼ਿਵ ਪੁਰੀ ਸ਼ਮਸ਼ਾਨਘਾਟ ਚ ਪੂਰੀਆਂ ਰਸਮਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਉਨਾਂ ਦੀ ਆਤਮਿਕ ਸ਼ਾਂਤੀ ਲਈ ਅੰਤਿਮ ਅਰਦਾਸ 23 ਅਗਸਤ ਨੂੰ 1 ਵਜੇ ਕੇ ਆਰ ਕੇ ਡੀ ਏ ਵੀ ਸੀਨੀਅਰ ਸੈਕੰਡਰੀ ਸਕੂਲ ਗੜ੍ਹਦੀਵਾਲਾ ਵਿਖੇ ਹੋਵੇਗੀ। ਇਸ ਮੌਕੇ ਸਮੂਹ ਕਾਂਗਰਸ ਲੀਡਰਸ਼ਿਪ,ਨਾਇਬ ਤਹਿਸੀਲਦਾਰ ਨਿਰਮਲ ਸਿੰਘ, ਸਮੂਹ ਜੈਨ ਬਿਰਾਦਰੀ ਅਤੇ ਸ਼ਹਿਰ ਦੀਆਂ ਪ੍ਰਮੁੱਖ ਸ਼ਖਸੀਅਤਾਂ ਨੂੰ ਉਨ੍ਹਾਂ ਦੇ ਪਰਿਵਾਰ ਨਾਲ ਗਹਿਰਾ ਦੁੱਖ ਸਾਂਝਾ ਕੀਤਾ।
Read MoreUPDATED : ਪੁਲਿਸ ਨਹੀਂ ਚਾਹੁੰਦੀ ਚਲਾਨ ਕੱਟਣਾ ਪਰ ਲੋਕ ਹਦਾਇਤਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ : ਐਸ.ਐਸ.ਪੀ.ਮਾਹਲ: READ MORE: CLICK HERE::
ਹੁਸ਼ਿਆਰਪੁਰ,18 ਅਗਸਤ : ਜ਼ਿਲ੍ਹੇ ਨੂੰ ਕੋਰੋਨਾ ਮੁਕਤ ਕਰਨ ਦੇ ਮਕਸਦ ਨਾਲ ਐਸ.ਐਸ.ਪੀ. ਨਵਜੋਤ ਸਿੰਘ ਮਾਹਲ ਨੇ ‘ਸੇਵਾ ਸੰਕਲਪ ਸੋਸਾਇਟੀ’ ਦੇ ਸਹਿਯੋਗ ਨਾਲ ਅੱਜ ਇਥੇ ਵਿਸ਼ੇਸ਼ ਜਾਗਰੂਕਤਾ ਮੁਹਿੰਮ ‘ਸੈਲਫ ਸੇਫਟੀ ਸਲੋਗਨ’ ਦੀ ਸ਼ੁਰੂਆਤ ਕਰਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਹੀ ਢੰਗ ਨਾਲ ਮਾਸਕ ਪਹਿਨਣ ਅਤੇ ਇਕ ਦੂਜੇ ਤੋਂ ਮਿਥੀ ਦੂਰੀ ਦੀ ਪਾਲਣਾਂ ਨੂੰ ਆਪਣੀ ਰੋਜ਼ਮਰਾ ਦੀ ਜ਼ਿੰਦਗੀ ਵਿੱਚ ਲਾਜ਼ਮੀ ਕਰਨ।
Read Moreਕਾਂਗਰਸ ਸਰਕਾਰ ਨੇ ਸੂਬੇ ਨੂੰ ਖੁਸ਼ਹਾਲ ਬਣਾਉਣ ਦੀ ਬਿਜਾਏ ਬਰਬਾਦ ਕਰਕੇ ਰੱਖ ਦਿੱਤਾ : ਜਸਵੀਰ ਸਿੰਘ ਰਾਜਾ/ ਪਾਬਲਾ
ਗੜ੍ਹਦੀਵਾਲਾ 18 ਅਗਸਤ (ਚੌਧਰੀ / ਯੋਗੇਸ਼ ਗੁਪਤਾ ) ਹਲਕਾ ਉੜਮੁੜ ਅਧੀਨ ਪੈਂਦੇ ਕਸਬਾ ਗੜ੍ਹਦੀਵਾਲਾ ਦੇ ਪਿੰਡ ਮੱਲ੍ਹੇਵਾਲ ਵਿਖੇ ਆਮ ਆਦਮੀ ਪਾਰਟੀ ਦੀ ਮੀਟਿੰਗ ਪਾਰਟੀ ਦੇ ਸੀਨੀਅਰ ਆਗੂ ਜਸਵੀਰ ਸਿੰਘ ਰਾਜਾ ਗਿੱਲ ਦੀ ਅਗਵਾਈ ਹੇਠ ਹੋਈ। ਜਿਸ ਵਿੱਚ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋ ਪਿੰਡ ਮੱਲੇਵਾਲ੍ਹ ਨਿਵਾਸੀਆਂ ਨੂੰ ਜਾਗਰੂਕ ਕਰਵਾਉਦਿਆਂ ਕਿਹਾ ਕਿ ਲੋਕੀ ਰਵਾਇਤੀ ਪਾਰਟੀਆਂ ਨੂੰ ਛੱਡ ਕੇ ਆਮ ਆਦਮੀ ਪਾਰਟੀ ਦਾ ਝਾੜੂ ਫੜ ਰਹੇ ਹਨ।
Read Moreਤਾਲਮੇਲ ਕਮੇਟੀ ਦੇ ਸੱਦੇ ‘ਤੇ ਬਿਜਲੀ ਕਾਮਿਆਂ ਵਲੋਂ ਗੜਦੀਵਾਲਾ ਵਿਖੇ ਰੋਸ ਪ੍ਰਦਰਸ਼ਨ
ਗੜਦੀਵਾਲਾ,18 ਅਗਸਤ(ਚੌਧਰੀ /ਯੋਗੇਸ਼ ਗੁਪਤਾ) : ਨੈਸ਼ਨਲ ਕੋਆਰਡੀਨੇਸ਼ਨ ਕਮੇਟੀ ਦੇ ਸੱਦੇ ‘ਤੇ ਬਿਜਲੀ ਸੋਧ ਬਿੱਲ 2020 ਦੇ ਵਿਰੋਧ ਅਤੇ ਹੋਰ ਮੰਗਾਂ ਲਈ ਗੜਦੀਵਾਲਾ ਵਿਖੇ ਬਿਜਲੀ ਮੁਲਾਜ਼ਮਾਂ ਵਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ।ਇਸ ਰੋਸ ਪ੍ਰਦਰਸ਼ਨ ਦੀ ਅਗਵਾਈ ਇੰਪਲਾਈਜ਼ ਫੈਡਰੇਸ਼ਨ ਗੜਦੀਵਾਲਾ ਦੇ ਪ੍ਰਧਾਨ ਸੁਰਜੀਤ ਸਿੰਘ ਨੇ ਕੀਤੀ।
Read Moreਬਜੁਰਗ ਮਾਤਾ ਦੇ ਘਰ ਦਾ ਬੁਝਿਆ ਚਿਰਾਗ,ਬਿਜਲੀ ਦਾ ਕਰੰਟ ਨਾਲ ਨੌਜਵਾਨ ਦੀ ਮੌਤ
ਦਸੂਹਾ 18 ਅਗਸਤ (ਚੌਧਰੀ) : ਦਸੂਹਾ ਦੇ ਪਿੰਡ ਬਸੋਆ ਵਿਖੇ ਬਿਜਲੀ ਠੀਕ ਕਰਨ ਲਈ ਟਰਾਂਸਫਰ ਤੇ ਚੜੇ ਨੌਜਵਾਨ ਦੀ ਬਿਜਲੀ ਦਾ ਕਰੰਟ ਲੱਗਣ ਨਾਲ ਮੌਕੇ ਤੇ ਮੌਤ ਹੋ ਗਈ। ਨੌਜਵਾਨ ਦੀ ਪਹਿਚਾਣ ਗੁਰਭੇਜ ਸਿੰਘ ਪੁੱਤਰ ਮਹਿੰਦਰ ਸਿੰਘ ਨਿਵਾਸੀ ਪੁਲ ਪੁਖਤਾ ਵਜੋਂ ਹੋਈ ਹੈ।ਮਿਲੀ ਜਾਣਕਾਰੀ ਮੁਤਾਬਕ ਇਹ ਨੌਜਵਾਨ ਬਿਜਲੀ ਵਿਭਾਗ ਦਾ ਕੰਮ ਠੇਕੇਦਾਰ ਅਧੀਨ ਕਰਦਾ ਸੀ,ਜੋ ਕਿ ਪਿੰਡ ਬਸੋਆ ਵਿਖੇ ਇੱਕ ਕਿਸਾਨ ਦੀ ਬਿਜਲੀ ਠੀਕ ਕਰਨ ਲਈ 11 ਕੇ ਵੀ ਬਿਜਲੀ ਦੇ ਟਰਾਂਸਫਰ ਤੇ ਚੜ੍ਹਿਆ ਅਚਾਨਕ ਬਿਜਲੀ ਆ ਜਾਨ ਤੇ ਨਿਕਲੇ ਹਾਈ ਵੋਲਟੇਜ ਕਰੰਟ ਲੱਗਣ ਨਾਲ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ।
Read Moreਡੀ ਏ ਵੀ ਕਾਲਜ ਫਾਰ ਗਰਲਜ ਗੜਸ਼ੰਕਰ ਵਲੋਂ ਕੋਰੋਨਾ ਮਹਾਮਾਰੀ ਕਾਰਨ ਦਿਤੀਆਂ ਖਾਸ ਰਿਆਇਤਾ
ਗੜਸ਼ੰਕਰ 17 ਅਗਸਤ(ਅਸ਼ਵਨੀ ਸ਼ਰਮਾ) : ਡੀ ਏ ਵੀ ਕਾਲਜ ਫਾਰ ਗਰਲਜ ਗੜਸ਼ੰਕਰ ਵਲੋ ਕੋਰੋਨਾ ਮਹਾਮਾਰੀ ਦੇ ਹਾਲਾਤ ਨੂੰ ਮੁੱਖ ਰੱਖਦਿਆ ਫੀਸਾ ਵਿੱਚ ਭਾਰੀ ਰਿਆਇਤਾ ਦਿੱਤੀਆ ਜਾ ਰਹੀਆ ਹਨ ਕਾਲਜ ਦੇ ਪ੍ਰਿੰਸੀਪਲ ਡਾ ਬਿੱਕਰ ਸਿੰਘ ਜੀ ਨੇ ਦੱਸਿਆ ਕਿ 22 ਅਗਸਤ ਤੱਕ(ਜੋ ਕਿ ਪੰਜਾਬ ਯੂਨੀਵਰਸਿਟੀ ਦਾਖਲੇ ਦੀ ਅੰਤਿਮ ਤਰੀਕ ਹੈ) ਦਾਖਲ ਹੋਣ ਵਾਲੀਆ ਵਿਦਿਆਰਥਣਾ ਨੂੰ ਫੀਸਾ ਵਿੱਚ 2000/-ਰੁਪਏ ਤੱਕ ਦੀ ਰਿਆਇਤ ਦਿੱਤੀ ਜਾ ਰਹੀ ਹੈ ਉਨਾ ਦੱਸਿਆ ਕਿ ਇਹ ਰਿਆਇਤਾ ਕਾਲਜ ਵਿੱਚ ਪਹਿਲੇ ਸਾਲ ਵਿੱਚ ਦਾਖਲ ਹੋਣ ਵਾਲੀਆ ਵਿਦਿਆਰਥਣਾ ਨੂੰ ਦਿੱਤੀਆ ਜਾਦੀਆ ਹਨ ਇਹ ਵੀ ਦੱਸਿਆ ਕਿ ਫੀਸਾ ਪਿਛਲੇ ਸਾਲ ਵਾਲੀਆ ਹੀ ਹਨ ਕੋਈ ਵੀ ਵਾਧਾ ਨਹੀ ਕੀਤਾ ਗਿਆ
Read More21 ਅਗਸਤ ਨੂੰ 11 ਵਜੇ ਹੋਵੇ ਜਿਲਾ ਪ੍ਰਬੰਧਕੀ ਕੰਪਲੈਕਸ ਦੀ ਕੰਟੀਨ ਅਤੇ ਪਾਰਕਿੰਗ ਨੂੰ ਠੇਕੇ ਤੇ ਦਿੱਤੇ ਜਾਣ ਦੀ ਬੋਲੀ
ਪਠਾਨਕੋਟ, 17 ਅਗਸਤ 2020 ( ਰਜਿੰਦਰ ਸਿੰਘ ਰਾਜਨ ਬਿਊਰੋ ਚੀਫ / ਜਸ਼ਨੂਰ ) : 21 ਅਗਸਤ ਨੂੰ ਸਵੇਰੇ 11 ਵਜੇ ਜਿਲਾ ਪ੍ਰਬੰਧਕੀ ਕੰਪਲੈਕਸ ਦੀ ਕੰਟੀਨ ਅਤੇ ਪਾਰਕਿੰਗ ਨੂੰ ਠੇਕੇ ਤੇ ਦਿੱਤੇ ਜਾਣ ਦੀ ਬੋਲੀ ਕੀਤੀ ਜਾਵੇਗੀ। ਇਹ ਜਾਣਕਾਰੀ ਸ੍ਰੀਮਤੀ ਨਿਧੀ ਕੁਮੁਦ ਬਾਂਬਾ ਪੀ.ਸੀ.ਐਸ. ਸਹਾਇਕ ਕਮਿਸ਼ਨਰ(ਜ) ਨੇ ਦਿੱਤੀ। ਉਨਾਂ ਦੱਸਿਆ ਕਿ ਵਿੱਤੀ ਸਾਲ 2020-21 ਲਈ ਮਿਤੀ 1 ਸਤੰਬਰ 2020 ਤੋਂ 31 ਮਾਰਚ 2021 ਲਈ ਜਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਚਲ ਰਹੀ ਕੰਟੀਨ ਅਤੇ ਪਾਰਕਿੰਗ ਦਾ ਠੇਕਾ ਖੁੱਲੀ ਬੋਲੀ ਰਾਹੀਂ ਦਿੱਤਾ ਜਾਣਾ ਹੈ,
Read Moreਤੇਜਵੀਰ ਸਿੰਘ ਨੇ ਸੰਭਾਲਿਆ ਹੈਡਮਾਸਟਰ ਦਾ ਆਹੁਦਾ
ਪਠਾਨਕੋਟ,17 ਅਗਸਤ ( ਰਜਿੰਦਰ ਸਿੰਘ ਰਾਜਨ ਬਿਊਰੋ ਚੀਫ ,ਜਸ਼ਨੂਰ ) : ਬੀਤੇ ਦਿਨ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਲੋਕ ਹਿੱਤ ਅਤੇ ਬੱਚਿਆਂ ਦੀ ਪੜ੍ਹਾਈ ਨੂੰ ਮੁੱਖ ਰਖਦਿਆਂ ਹੋਇਆਂ ਮਾਸਟਰ ਕਾਡਰ ਦੀਆਂ ਬਦਲੀਆਂ ਅਤੇ ਤਾਇਨਾਤੀਆਂ ਕੀਤੀਆਂ ਗਈਆਂ ਹਨ। ਜਿਨ੍ਹਾਂ ਵਿੱਚ ਸਕੱਤਰ ਸਕੂਲ ਸਿੱਖਿਆ ਸ੍ਰੀ ਕ੍ਰਿਸਨ ਕੁਮਾਰ ਵੱਲੋਂ ਸ੍ਰੀ ਤੇਜਵੀਰ ਸਿੰਘ ਨੂੰ ਸਰਕਾਰੀ ਹਾਈ ਸਕੂਲ ਬਨੀ ਲੋਧੀ ਦਾ ਹੈਡਮਾਸਟਰ ਨਿਯੁਕਤ ਕੀਤਾ ਹੈ।
Read Moreਆਸ਼ਾ ਵਰਕਰਜ ਅਤੇ ਫੈਸੀਲੀਟੇਟਰਜ ਯੂਨੀਅਨ ਦੇ ਸੰਘਰਸ਼ ਨੂੰ ਪਿਆ ਬੂਰ
ਗੁਰਦਾਸਪੁਰ 17 ਅਗਸਤ ( ਅਸ਼ਵਨੀ ) : ਲੰਮੇ ਸਮੇਂ ਤੋਂ ਅਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰ ਰਹੀਆਂ ਆਸ਼ਾ ਵਰਕਰਾਂ ਅਤੇ ਫੈਸੀਲੀਟੇਟਰਜ ਦੇ ਰੋਕੇ ਫੰਡ ਆਖਿਰ ਸਿਵਲ ਸਰਜਨ ਦਫ਼ਤਰ ਗੁਰਦਾਸਪੁਰ ਵਲੋਂ ਜਾਰੀ ਕਰ ਦਿੱਤੇ ਹਨ। ਰਾਜਵਿੰਦਰ ਕੌਰ ਤੇ ਬਲਵਿੰਦਰ ਕੌਰ ਅਲੀ ਸ਼ੇਰ ਦੀ ਅਗਵਾਈ ਹੇਠ ਆਸ਼ਾ ਵਰਕਰਜ ਅਤੇ ਫੈਸੀਲੀਟੇਟਰਜ ਯੂਨੀਅਨ ਗੁਰਦਾਸਪੁਰ ਵਲੋਂ ਜੁਲਾਈ ਮਹੀਨੇ ਤੋਂ ਆਪਣੀ ਹੱਕੀ ਮੰਗਾਂ ਮਨਵਾਉਣ ਲਈ ਲਗਾਤਾਰ ਕੀਤੇ ਸੰਘਰਸ਼ ਨੂੰ ਬੂਰ ਪਿਆ ਹੈ ਕਿਉਂਕਿ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦਾ ਕੋਵਿਡ19 ਮਹਾਂਮਾਰੀ ਖਾਤਮਾ ਭੱਤਾ ਜੁਲਾਈ ਮਹੀਨੇ ਤੋਂ ਬੰਦ ਕਰ ਦਿੱਤਾ ਸੀ।
Read Moreਜ਼ਹਿਰੀਲੀ ਸ਼ਰਾਬ ਪੀਣ ਨਾਲ 130 ਮਾਸੂਮਾਂ ਦੀਆਂ ਗਈਆਂ ਜਾਨਾਂ ਦੇ ਵਿਰੋਧ ਚ ਭਾਜਪਾ ਨੇ ਪੰਜਾਬ ਸਰਕਾਰ ਦਾ ਫੂਕਿਆ ਪੁਤਲਾ
ਗੜ੍ਹਦੀਵਾਲਾ/ਟਾਂਡਾ 17 ਅਗਸਤ (ਚੌਧਰੀ / ਯੋਗੇਸ਼ ਗੁਪਤਾ) : ਅੱਜ ਪੰਜਾਬ ਸਰਕਾਰ ਖਿਲਾਫ ਟਾਂਡਾ ਵਿਖੇ ਜਿਲਾ ਭਾਜਪਾ ਪ੍ਰਧਾਨ ਦੇਹਾਤੀ ਸੰਜੀਵ ਮਨਹਾਸ ਦੀ ਅਗਵਾਈ ਹੇਠ ਰੋਸ਼ ਧਰਨਾ ਦੇਣ ਉਪਰਾਂਤ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ।ਜਿਸਦਾ ਕਾਰਨ ਪੰਜਾਬ ਵਿਚ ਜ਼ਹਿਰੀਲੀ ਸ਼ਰਾਬ ਪੀਣ ਨਾਲ 130 ਮਾਸੂਮਾਂ ਦੀਆਂ ਜਾਨਾ ਗਇਆ ਹਨ। ਇਸ ਮੋਕੇ ਜਿਲਾ ਪ੍ਰਧਾਨ ਸੰਜੀਵ ਮਨਹਾਸ ਨੇ ਕਿਹਾ ਕਿ ਜਿਸ ਦਾ ਕਸੂਰਵਾਰ ਸਿਰਫ ਪੰਜਾਬ ਸਰਕਾਰ ਅਤੇ ਉਸਦੇ ਭ੍ਰਸ਼ਟ ਐਮ ਐਲ ਏ ਹਨ ਜਿਨ੍ਹਾਂ ਦੀ ਮਿਲੀਭਗਤ ਨਾਲ ਸਰੇਆਮ ਜ਼ਹਿਰੀਲੀ ਸ਼ਰਾਬ ਵਿਕ ਰਹੀ ਹੈ।
Read Moreਦਸਮੇਸ਼ ਯੁਵਕ ਸੇਵਾਵਾਂ ਕਲੱਬ ਥੇਂਦਾ ਨੇ ਸੜਕਾਂ ਦੇ ਕਿਨਾਰੇ ਕੀਤੀ ਸਫ਼ਾਈ
ਗੜ੍ਹਦੀਵਾਲਾ 17 ਅਗਸਤ (ਚੌਧਰੀ /ਯੋਗੇਸ਼ ਗੁਪਤਾ) : ਅੱਜ ਪਿੰਡ ਥੇਂ ਦਾ ਵਿਖੇ ਦਸਮੇਸ਼ ਯੁਵਕ ਸੇਵਾਵਾਂ ਕਲੱਬ ਵੱਲੋਂ ਪਿੰਡ ਦੀ ਮੇਨ ਸੜਕ ਦੇ ਆਲੇ ਦੁਆਲੇ ਲੱਗੀਆਂ ਹੋਈਆਂ ਝਾੜੀਆਂ-ਬੂਟੀਆਂ ਦੀ ਸਫਾਈ ਕੀਤੀ ਗਈ।ਇਸ ਮੌਕੇ ਕਲੱਬ ਦੇ ਪ੍ਰਧਾਨ ਹਰਵਿੰਦਰ ਸਿੰਘ ਸਮਰਾ ਨੇ ਦੱਸਿਆ ਕਿ ਨੌਜਵਾਨਾਂ ਵੱਲੋਂ ਬਰਸਾਤ ਦੇ ਮੌਸਮ ਨੂੰ ਦੇਖਦੇ ਹੋਏ ਪਿੰਡ ਦੀ ਜਿਵੇਂ ਸੜਕ ਦੇ ਕਿਨਾਰੇ ਲੱਗੀ ਭੰਗ ਬੂਟੀ ਨੂੰ ਵੰਡ ਕੇ ਸਫਾਈ ਕੀਤੀ ਗਈ।
Read Moreਨੌਜਵਾਨਾਂ ਨੂੰ ਸਮਾਜਿਕ ਬੁਰਾਈਆਂ ਤੋਂ ਦੂਰ ਰਹਿ ਕੇ ਖੇਡਾਂ ਵੱਲ ਧਿਆਨ ਦੇਣ ਦੀ ਲੋੜ : ਰਾਜਾ ਚੌਧਰੀ
ਗੜ੍ਹਦੀਵਾਲਾ 16 ਅਗਸਤ (ਚੌਧਰੀ /ਯੋਗੇਸ਼ ਗੁਪਤਾ) : ਟੋਰਾਂਟੋ ਫਿਟਨੈਸ ਕਲੱਬ ਦੇ ਐਮਡੀ ਚੌਧਰੀ ਰਾਜਵਿੰਦਰ ਸਿੰਘ ਰਾਜਾ ਵਲੋਂ ਐਂਡਲੈਸ ਗਬਰੂ ਸਪੋਰਟਸ ਕਲੱਬ ਨੂੰ ਸਪੋਰਟਸ ਕਿੱਟ ਭੇਂਟ ਕੀਤੀ ਗਈ।ਇਸ ਮੌਕੇ ਨੌਜਵਾਨਾਂ ਨੂੰ ਸਪੋੋਰਟ ਕਿੱਟ ਭੇਂਟ ਕਰਦਿਆਂ ਚੌਧਰੀ ਰਾਜਵਿੰਦਰ ਸਿੰਘ ਰਾਜਾ ਨੇ ਕਿਹਾ ਕਿ ਨੌਜਵਾਨ ਸਾਡੇ ਦੇਸ਼ ਦੀ ਰੀੜ ਹਨ,ਨੌਜਵਾਨਾਂ ਨੂੰ ਮਜਬੂਰ ਕਰਨ ਲਈ ਖੇਡਾਂ ਵਿੱਚ ਰੂਚੀ ਪੈਦਾ ਕਰਨਾ ਬਹੁਤ ਜਰੂਰੀ ਹੈ। ਉਨਾਂ ਕਿ ਅੱਜ ਕੱਲ ਪੰਜਾਬ ਵਿੱਚ ਨਸ਼ਿਆਂ ਦਾ ਛੇਵਾਂ ਦਰਿਆ ਵਗ ਰਿਹਾ। ਜਿਸ ਤੋਂ ਨੌਜਵਾਨਾਂ ਨੂੰ ਬਚਾਉਣ ਲਈ ਉਹਨਾਂ ਦਾ ਧਿਆਨ ਖੇਡਾਂ ਵੱਲ ਲਗਾਉਣਾ ਬਹੁਤ ਜਰੂਰੀ ਹੈ।
Read Moreਸਬ ਤਹਿਸੀਲ ਗੜ੍ਹਦੀਵਾਲਾ ਦੇ ਪਿੰਡ ਚੌਹਕਾ ਅਤੇ ਰਘਵਾਲ ਦੇ ਆਜ਼ਾਦੀ ਘੁਲਾਟੀਏ ਹੋਏ ਸਨਮਾਨਿਤ
ਗੜ੍ਹਦੀਵਾਲਾ 16 ਅਗਸਤ (ਚੌਧਰੀ / ਯੋਗੇਸ਼ ਗੁਪਤਾ) : ਆਜ਼ਾਦੀ ਦਿਹਾੜੇ ਮੌਕੇ ਇਸ ਵਾਰ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ,ਜ਼ਿਲ੍ਹਾ ਹੁਸ਼ਿਆਰਪੁਰ ਦੇ ਡੀ ਸੀ ਅਪਨੀਤ ਰਿਆਤ ਅਤੇ ਐੱਸ ਡੀ ਐਮ ਦਸੂਹਾ ਰਣਦੀਪ ਸਿੰਘ ਹੀਰ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਤੇ ਸਾਵਧਾਨੀਆਂ ਨੂੰ ਧਿਆਨ ਵਿੱਚ ਰੱਖਦਿਆਂ ਨਾਇਬ ਤਹਿਸੀਲਦਾਰ ਵੱਲੋਂ ਸਬ ਤਹਿਸੀਲ ਗੜ੍ਹਦੀਵਾਲਾ ਵਿੱਚ ਪੈਂਦੇ ਦੋ ਪਿੰਡਾਂ ਦੇ ਆਜ਼ਾਦੀ ਘੁਲਾਟੀਏ ਰਣਜੀਤ ਸਿੰਘ ਫਰੀਡਮ ਫਾਈਟਰ ਪਿੰਡ ਚੋਹਕਾ ਅਤੇ ਧਰਮ ਸਿੰਘ ਫਰੀਡਮ ਫਾਈਟਰ ਪਿੰਡ ਰਘਵਾਲ ਨੂੰ ਉਨ੍ਹਾਂ ਦੇ ਘਰ ਵਿੱਚ ਪਹੁੰਚ ਕੇ ਉਨ੍ਹਾਂ ਦੀਆਂ ਦੇਸ਼ ਪ੍ਰਤੀ ਦਿੱਤੀਆਂ ਸੇਵਾਵਾਂ ਨੂੰ ਯਾਦ ਰੱਖਦੇ ਹੋਏ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।
Read Moreਸੰਵਿਧਾਨ ਬਚਾਓ ਦੇਸ ਬਚਾਓ ਸੰਕਲਪ ਦਿਵਸ ਮਨਾਇਆ
ਗੜਦੀਵਾਲਾ 16 ਅਗਸਤ(ਚੌਧਰੀ / ਯੋਗੇਸ਼ ਗੁਪਤਾ) : ਦੇਸ ਦੀ ਆਜਾਦੀ , ਏਕਤਾ,ਆਖੰਡਤਾ ਦੀ ਰਾਖੀ ਲਈ 15 ਅਗਸਤ ਨੂੰ ਸੰਵਿਧਾਨ ਬਚਾਓ ਦੇਸ ਬਚਾਓ ਦਿਵਸ ਵਜੋ ਸੀ ਪੀ ਆਈ( ਐਮ) ਕਾਮਰੇਡ ਗੁਰਮੇਸ ਸਿੰਘ ਦੀ ਅਗਵਈ ਹੇਠ ਚਾਰ ਥਾਵਾ ਤੇ ਮਨਾਇਆ ਗਿਆ।ਇਥੋ ਦੇ ਪਿੰਡ ਕੱਕੋ ਵਿਖੇ ਸਰਪੰਚ ਬਲਬਿੰਦਰ ਕੌਰ ਦੀ ਪ੍ਰਧਾਨਗੀ ਹੇਠ ,ਪਿੰਡ ਧੂਤਕਲਾ ਵਿਖੈ ਹਰਬੰਸ ਸਿੰਘ ਦੀ ਅਗਵਾਈ ਹੇਠ, ਪਿੰਡ ਲਾਲੋਵਾਲ ਵਿਖੇ ਹਰਮੇਲ ਸਿੰਘ ਦੀ ਅਗਵਾਈ ਹੇਠ ਤੇ ਪਿੰਡ ਮਾਛੀਆ ਵਿਖੇ ਕੁਲਵੰਤ ਸਿੰਘ ਦੀ ਅਗਵਾਈ ਹੇਠ ਮਨਾਇਆ ਗਿਆ।ਇਨਾਂ ਪਿੰਡਾਂ ਚ ਬੋਲਦਿਆ ਗੁਰਮੇਸ ਸਿੰਘ ਨੇ ਕਿਹਾ ਕਿ ਅੱਜ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਸਾਨੁੰ ਸਵਿਧਾਨ ਦੀ ਰਾਖੀ,ਧਰਮਨਿਰਪੇਖਤਾ,ਤੇ ਸੰਘੀ ਢਾਚੇ ਦੀ ਰਾਖੀ ਲਈ ਲੜਨਾ ਪੈ ਰਿਹਾ ਹੈ।
Read Moreਬੀਤੀ ਰਾਤ ਗੜ੍ਹਦੀਵਾਲਾ ‘ਚ ਕਬਾੜੀਏ ਦੀ ਦੁਕਾਨ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ
ਗੜ੍ਹਦੀਵਾਲਾ 16 ਅਗਸਤ(ਚੌਧਰੀ /ਯੋਗੇਸ਼ ਗੁਪਤਾ) :ਬੀਤੀ ਰਾਤ ਟਰੱਕ ਯੂਨੀਅਨ ਦੇ ਨਜਦੀਕ ਇੱਕ ਕਬਾੜੀਏ ਦੀ ਦੁਕਾਨ ਨੂੰ ਅਣਪਛਾਤੇ ਚੋਰਾਂ ਨੇ ਆਪਣਾ ਨਿਸ਼ਾਨਾ ਬਣਾਇਆ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਦੁਕਾਨ ਮਾਲਕ ਦਵਿੰਦਰ ਸਿੰਘ ਪੁੱਤਰ ਭੁਪਿੰਦਰ ਸਿੰਘ ਵਾਸੀ ਟਾਂਡਾ ਨੇ ਦੱਸਿਆ ਕਿ ਉਹ 15 ਅਗਸਤ ਨੂੰ ਰੋਜਾਨਾ ਦੀ ਤਰ੍ਹਾਂ ਆਪਣੀ ਦੁਕਾਨ ਬੰਦ ਕਰਕੇ ਘਰ ਚੱਲਾ ਗਿਆ।
Read Moreਸਿੱਖਿਆ ਵਿਭਾਗ ਪਠਾਨਕੋਟ ਵੱਲੋਂ ਸਰਕਾਰੀ ਸਕੂਲਾਂ ਦੀਆਂ ਪ੍ਰਾਪਤੀਆਂ ਦੇ ਸਰਵੇਖਣ ਦੀਆਂ ਤਿਆਰੀਆਂ ਮੁਕੰਮਲ
ਪਠਾਨਕੋਟ,16ਅਗਸਤ: (ਰਜਿੰਦਰ ਸਿੰਘ ਰਾਜਨ ਬਿਊਰੋ ਚੀਫ ) : ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ‘ਚ ਨਿੱਤ ਨਵੀਆਂ ਪੁਲਾਘਾਂ ਪੁੱਟ ਰਹੇ ਰਾਜ ਦੇ ਸਰਕਾਰੀ ਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਦੀਆਂ ਪ੍ਰਾਪਤੀਆਂ ਦਾ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਸਰਵੇਖਣ ਕਰਵਾਉਣ ਦਾ ਫੈਸਲਾ ਕੀਤਾ ਹੈ। ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਦੀ ਦੇਖ-ਰੇਖ ‘ਚ ਹੋਣ ਵਾਲੇ ਇਸ ਸਰਵੇਖਣ ਦੀ ਤਿਆਰੀਆਂ ਲਗਭਗ ਮੁਕੰਮਲ ਕਰ ਲਈਆਂ ਗਈਆਂ ਹਨ। ‘ਪੰਜਾਬ ਪ੍ਰਾਪਤੀ ਸਰਵੇਖਣ’ (ਪੰਜਾਬ ਅਚੀਵਮੈਂਟ ਸਰਵੇ) ਦੀ ਤਿਆਰੀ ਲਈ ਜਿਲਾ ਸਿੱਖਿਆ ਅਫਸਰਾਂ, ਬਲਾਕ ਪ੍ਰਾਇਮਰੀ ਸਿੱਖਿਆ ਅਫਸਰਾਂ, ਸੀਐਚਟੀਆਂ,ਪੜੋ ਪੰਜਾਬ ਪੜਾਓ ਪੰਜਾਬ ਟੀਮ ਤੇ ਅਧਿਆਪਕਾਂ ਨਾਲ ਵਿਸਥਾਰਪੂਰਵਕ ਆਨਲਾਈਨ ਮੀਟਿੰਗਾਂ ਲਗਾਤਾਰ ਜਾਰੀ ਹਨ।
Read Moreਸਾਡੀ ਵੀ ਸਾਰ ਲਵੇ ਸਰਕਾਰ,ਡੀਜੇ,ਲਾਈਟ, ਸਾਊਂਡ ਵਾਲੇ ਹੋਏ ਬੇਰੁਜ਼ਗਾਰ : ਗੜ੍ਹਦੀਵਾਲਾ ਐਸੋਸੀਏਸ਼ਨ
ਗੜ੍ਹਦੀਵਾਲਾ 16 ਅਗਸਤ (ਚੌਧਰੀ / ਯੋਗੇਸ਼ ਗੁਪਤਾ) : ਗੜ੍ਹਦੀਵਾਲਾ ਵਿਖੇ ਲਾਈਟ,ਸਾਊਂਡ ਟੈਂਟ ਅਤੇ ਡੀਜੇ ਐਸੋਸੀਏਸ਼ਨ ਵੱਲੋਂ ਇੱਕ ਦਿਨਾਂ ਹੜਤਾਲ ਸਨੀ ਡੀਜੇ ਦੀ ਅਗਵਾਈ ਹੇਠ ਕੀਤੀ ਗਈ।ਜਿਸ ਦੌਰਾਨ ਐਸੋਸੀਏਸ਼ਨ ਵੱਲੋਂ ਗੱਲਬਾਤ ਕਰਦਿਆਂ ਸ਼ੈਂਕੀ (ਸੰਨੀ ਡੀ ਜੇ) ਨੇ ਕਿਹਾ ਕਿ ਗੜ੍ਹਦੀਵਾਲਾ ਦੇ ਐਸੋਸੀਏਸ਼ਨ ਦੇ ਕਾਮਿਆਂ ਵੱਲੋਂ ਅੱਜ ਵਿਸ਼ੇਸ਼ ਤੌਰ ਤੇ ਹੜਤਾਲ ਕੀਤੀ ਗਈ ਜਿਸ ਦੌਰਾਨ ਕੋਰੋਨਾ ਮਹਾਂਮਾਰੀ ਕਾਰਨ ਲਗਭਗ ਚਾਰ ਪੰਜ ਮਹੀਨਿਆਂ ਤੋਂ ਲਾਈਟ, ਸਾਊਂਡ ,ਟੈਂਟ ਅਤੇ ਡੀਜੇ ਦਾ ਕੰਮ ਬਿਲਕੁਲ ਠੱਪ ਹੋ ਗਿਆ ਹੈ, ਜਿਸ ਕਾਰਨ ਆਰਥਿਕ ਤੌਰ ਤੇ ਬਹੁਤ ਜ਼ਿਆਦਾ ਮੰਦੀ ਝੱਲਣੀ ਪੈ ਰਹੀ ਹੈ, ਘਰ ਦੇ ਗੁਜ਼ਾਰੇ ਮੁਸ਼ਕਿਲ ਚੱਲ ਰਹੇ ਹਨ, ਬੱਚਿਆਂ ਦੀਆਂ ਫੀਸਾਂ ਦੇਣੀਆਂ ਮੁਸ਼ਕਲ ਹੋ ਰਹੀਆਂ ਹਨ, ਘਰ ਵਿੱਚ ਰਾਸ਼ਨ ਦੀ ਤੰਗੀ ਹੋ ਚੁੱਕੀ ਹੈ।
Read More15 ਐਸ.ਸੀ. ਬੀ.ਸੀ ਮੁਲਾਜ਼ਮ ਸੰਘਰਸ਼ੀ ਜਥੇਬੰਦੀਆਂ ਵੱਲੋਂ ਸਰਕਾਰ ਨੂੰ ਘੇਰਨ ਦਾ ਐਲਾਨ
ਗੜ੍ਹਦੀਵਾਲਾ 16 ਅਗਸਤ (ਚੌਧਰੀ / ਪ੍ਰਦੀਪ ਕੁਮਾਰ) : ਪੰਜਾਬ ਦੀ ਕਾਂਗਰਸ ਸਰਕਾਰ ਅਤੇ ਕੇਂਦਰ ਦੀ ਭਾਜਪਾ ਅਕਾਲੀ ਗੱਠਜੋੜ ਦੀ ਸਰਕਾਰ ਵੱਲੋਂ ਦਲਿਤ ਅਤੇ ਪਿਛੜੇ ਸਮਾਜ ਦੇ ਹਿੱਤਾਂ ਤੇ ਮਾਰੇ ਜਾ ਰਹੇ ਡਾਕਿਆਂ ਨੂੰ ਰੋਕਣ ਲਈ ਗਜ਼ਟਿਡ ਨਾਨ ਗਜ਼ਟਿਡ ਐਸ.ਸੀ, ਬੀ.ਸੀ ਇੰਪਲਾਈਜ਼ ਵੈੱਲਫੇਅਰ ਫੈੱਡਰੇਸ਼ਨ ਪੰਜਾਬ ਦੇ ਚੇਅਰਮੈਨ ਜਸਵੀਰ ਸਿੰਘ ਪਾਲ ਦੀ ਪ੍ਰੇਰਨਾ ਅਤੇ ਸੁਹਿਰਦ ਯਤਨਾਂ ਸਦਕਾ ਅੱਜ ਜ਼ੂਮ ਵੀਡੀਓ ਕਾਨਫਰੰਸ ਰਾਹੀਂ ਪੰਜਾਬ ਦੇ ਵੱਖ-ਵੱਖ ਵਿਭਾਗਾਂ ਦੀਆਂ 15 ਐਸ.ਸੀ, ਬੀ.ਸੀ ਮੁਲਾਜ਼ਮ ਜਥੇਬੰਦੀਆਂ ਵੱਲੋਂ ਆਨਲਾਈਨ ਸੈਂਕੜੇ ਜੁਝਾਰੂ ਸਾਥੀਆਂ ਦੀ ਹਾਜ਼ਰੀ ਵਿੱਚ ਰਾਖਵਾਂਕਰਨ ਬਚਾਓ- ਭਾਰਤੀ ਸੰਵਿਧਾਨ ਬਚਾਓ ਮੁਹਿੰਮ ਨੂੰ ਹੋਰ ਤੇਜ਼ ਕਰਨ ਲਈ ਲਾਕਡਾਊਨ ਖਤਮ ਹੁੰਦਿਆਂ ਸਾਰ ਹੀ ਸਾਂਝੇ ਫ਼ਰੰਟ ਵੱਲੋਂ ਫ਼ੈਸਲਾਕੁਨ ਤਿੱਖਾ ਸੰਘਰਸ਼ ਕਰਕੇ ਸੰਵਿਧਾਨਿਕ ਹੱਕਾਂ ਦੀ ਪੂਰਤੀ ਲਈ ਸਰਕਾਰ ਨੂੰ ਮਜਬੂਰ ਕਰਨ ਦਾ ਫੈ਼ਸਲਾ ਕੀਤਾ.I
Read Moreਕਾਂਗਰਸ ਦੇ ਸ਼ਹਿਰੀ ਪ੍ਰਧਾਨ ਸਵਰਨ ਮੁੱਢ ਵਲੋਂ ਕਾਂਗਰਸ ਭਵਨ ਵਿਖੇ ਝੰਡਾ ਲਹਿਰਾਇਆ
ਬਟਾਲਾ(ਅਵਿਨਾਸ਼ ਸ਼ਰਮਾ/ ਸੰਜੀਵ ਨਈਅਰ) : ਸ਼ਹਿਰ ਬਟਾਲਾ ਵਿਖੇ ਸਿਟੀ ਕਾਂਗਰਸ ਪ੍ਰਧਾਨ ਸਵਰਨ ਮੁੱਢ ਦੀ ਅਗਵਾਈ ਵਿਚ ਕਾਂਗਰਸ ਭਵਨ ਬਟਾਲਾ ਵਿਖੇ ਅਜਾਦੀ ਦਿਵਸ ਮਨਾਇਆ ਗਿਆ।ਇਸ ਮੌਕੇ ਸਵਰਨ ਮੁੱਢ ਨੇ ਦੇਸ਼ ਦਾ ਰਾਸ਼ਟਰੀ ਤਰਿੰਗਾ ਲਹਿਰਾਇਆ ਅਤੇ ਝੰਡੇ ਨੂੰ ਸਲਾਮੀ ਦਿੱਤੀ।
Read Moreਕੈਬਨਿਟ ਵਜ਼ੀਰ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਲਹਿਰਾਇਆ ਰਾਸ਼ਟਰੀ ਤਿੰਰਗਾ
ਗੁਰਦਾਸਪੁਰ,15ਅਗਸਤ (ਅਸ਼ਵਨੀ) :ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਪੇਂਡੂ ਵਿਕਾਸ ਅਤੇ ਪੰਚਾਇਤ, ਪਸ਼ੂ ਪਾਲਣ, ਮੱਛੀ ਪਾਲਣ, ਡੇਅਰੀ ਵਿਕਾਸ ਵਿਭਾਗ ਅਤੇ ਉਚੇਰੀ ਸਿੱਖਿਆ ਮੰਤਰੀ ਪੰਜਾਬ ਸਰਕਾਰ ਵਲੋਂ ਸਥਾਨਕ ਲੈਫ. ਨਵਦੀਪ ਸਿੰਘ (ਅਸੋਕ ਚੱਕਰ) ਖੇਡ ਸਟੇਡੀਅਮ ਵਿਖੇ ਮਨਾਏ ਗਏ ਜ਼ਿਲਾ ਪੱਧਰੀ ਆਜ਼ਾਦੀ ਦਿਵਸ ਮੌਕੇ ਰਾਸ਼ਟਰੀ ਝੰਡਾ ਲਹਿਰਾਇਆ ਗਿਆ ਤੇ ਜ਼ਿਲਾ ਵਾਸੀਆਂ ਨੂੰ ਆਪਣਾ ਸੰਦੇਸ਼ ਦਿੱਤਾ ਗਿਆ।
Read Moreਸ਼ੋਸ਼ਲ ਵੇਲਫੇਅਰ ਸੁਸਾਇਟੀ ਵੱਲੋਂ ਪਿੰਡਾਂ ‘ਚ ਲਗਾਏ ਫਲਦਾਰ ਪੌਦੇ
ਗੁਰਦਾਸਪੁਰ 15 ਅਗਸਤ ( ਅਸ਼ਵਨੀ ) : ਸ਼ੋਸ਼ਲ ਵੇਲਫੇਅਰ ਸੋਸਾਇਟੀ ਦੇ ਮੁਖੀ ਇੰਜੀ.ਜੋਗਿੰਦਰ ਸਿੰਘ ਨਾਨੋਵਾਲੀਆ ਨੇ ਆਪਣੇ ਸਹਿਯੋਗੀ ਦਿਲਬਾਗ ਸਿੰਘ ਲਾਇਨਮੈਨ,ਅਮਨਦੀਪ ਅਮਨ ਅਤੇ ਗੁਰਮੀਤ ਸਿੰਘ ਲ.ਮ.ਦੀ ਮਦਦ ਨਾਲ ਅੱਜ ਬੇਟ ਇਲਾਕੇ ਦੇ ਵੱਖ ਵੱਖ ਪਿੰਡਾ ਦੇ ਘਰਾ ਵਿੱਚ ਅਤੇ ਸੁਰੱਖਿਅਤ ਰਿਹਾਇਸ਼ੀ ਪਲਾਟਾਂ ਵਿੱਚ ਤਰ੍ਹਾ ਤਰ੍ਹਾ ਦੀ ਕਿਸਮ ਦੇ ਫਲਦਾਰ 26 ਪੋਦੇ ਲਗਾਏ ਅਤੇ ਇਹਨਾਂ ਪੌਦਿਆਂ ਦੀ ਉਚਿਤ ਸਾਂਭ ਸੰਭਾਲ ਲਈ ਲੋਕਾਂ ਨੂੰ ਵਿਸਥਾਰ ਨਾਲ ਜਾਗਰਿਤ ਕੀਤਾ।
Read Moreਬਾਲ ਵਾਟਿਕਾ ਸਕੂਲ ਵਿਖੇ 74 ਵਾਂ ਗਣਤੰਤਰ ਦਿਵਸ ਨਾਲ ਮਨਾਇਆ
ਗੜ੍ਹਦੀਵਾਲਾ 16 ਅਗਸਤ (ਚੌਧਰੀ) : ਗੜ੍ਹਦੀਵਾਲਾ ਕੰਡੀ ਖੇਤਰ ਦੇ ਬਾਲ ਵਾਟਿਕਾ ਸਕੂਲ ਵਿਖੇ 74 ਵਾਂ ਗਣਤੰਤਰ ਦਿਵਸ ਨਾਲ ਮਨਾਇਆ ਗਿਆ।ਇਸ ਮੌਕੇ ਸਕੂਲ ਸਕੂਲ ਪ੍ਰਿੰਸੀਪਲ ਮੁਨੀਸ਼ਾ ਸ਼ਰਮਾ ਦੀ ਅਗਵਾਈ ਵਿਚ ਸਕੂਲ ਐੱਮ ਡੀ ਨਰੇਸ਼ ਡਡਵਾਲ ਨੇ ਝੰਡਾ ਲਹਰਾਉਣ ਦੀ ਰਸਮ ਅਦਾ ਕੀਤੀ ਅਤੇ ਦੇਸ਼ ਦੇ ਅਮਰ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।
Read Moreਆਪ ਨੇ ਗੜਸ਼ੰਕਰ ਚ ਮਨਾਇਆ 74 ਵਾਂ ਅਜਾਦੀ ਦਿਵਸ
ਗੜਸ਼ੰਕਰ (ਅਸ਼ਵਨੀ ਸ਼ਰਮਾਂ) ਆਮ ਆਦਮੀ ਪਾਰਟੀ ਗੜ੍ਹਸ਼ੰਕਰ ਵਲੋਂ ਅਜਾਦੀ ਦਿਵਸ ਮੌਕੇ ਸ਼ਹੀਦੇ ਆਜਮ ਭਗਤ ਸਿੰਘ ਸਮਾਰਕ ਤੇ ਇਕ ਪ੍ਰਭਾਵਸ਼ਾਲੀ ਸਮਾਗਮ ਦਾ ਆਯੋਜਨ ਕੀਤਾ ਗਿਆ। ਕੌਮੀ ਝੰਡਾ ਲਹਿਰਾਉਣ ਦੀ ਰਸਮ ਕਾਰਗਿਲ ਸ਼ਹੀਦ ਬਲਦੇਵ ਰਾਜ ਦੇ ਪਿਤਾ ਸ਼੍ਰੀ ਰਾਮ ਦਾਸ ਬੀਣੇਵਾਲ ਨੇ ਅਦਾ ਕੀਤੀ।ਆਪ ਵਲੰਟੀਅਰ ਵਲੋਂ ਰਾਸ਼ਟਰੀ ਗੀਤ ਜਨ ਗਣ ਮਨ ਸਮੂਹਿਕ ਰੂਪ ਚ ਗਾਇਆ ।
Read Moreਡਾਇਰੈਕਟਰ ਗੁਰਵੀਰ ਸਿੰਘ ਚੌਟਾਲਾ ਦੇ ਗੁਰ ਆਸਰਾ ਸੇਵਾ ਘਰ ਬਾਹਗਾ ਪਹੁੰਚਣ ਤੇ ਸਨਮਾਨ
ਗੜ੍ਹਦੀਵਾਲਾ 15 ਅਗਸਤ (ਚੌਧਰੀ) : ਅੱਜ ਨਵ ਨਿਯੁਕਤ ਡਾਇਰੈਕਟਰ ਪੰਜਾਬ ਮੰਡੀ ਬੋਰਡ ਐਡਵੋਕੇਟ ਗੁਰਵੀਰ ਸਿੰਘ ਚੌਟਾਲਾ ਗੁਰ ਆਸਰਾ ਸੇਵਾ ਘਰ ਬਾਹਗਾ ਵਿਖੇ ਅਨਾਥ, ਮੰਦਬੁੱਧੀ ਅਤੇ ਬੇਸਹਾਰਾ ਬਜੁਰਗਾਂ ਦਾ ਅਸ਼ੀਰਵਾਦ ਲੈਣ ਲਈ ਪਹੁੰਚੇ। ਇਸ ਮੌਕੇ ਬਾਬਾ ਦੀਪ ਸਿੰਘ ਸੇਵਾ ਦਲ ਅਤੇ ਵੈਲਫੇਅਰ ਸੁਸਾਇਟੀ ਗੜ੍ਹਦੀਵਾਲਾ ਵਲੋਂ ਗੁਰੂ ਜੀ ਦੀ ਬਕਸ਼ੀ ਹੋਈ ਦਾਤ ਸਿਰੋਪਾ ਭੇਂਟ ਕਰਕੇ ਸਨਮਾਨ ਕੀਤਾ ਗਿਆ।ਐਡਵੋਕੇਟ ਗੁਰਵੀਰ ਸਿੰਘ ਚੌਟਾਲਾ ਪਹਿਲਾਂ ਤੋਂ ਹੀ ਬਾਬਾ ਦੀਪ ਸਿੰਘ ਸੇਵਾ ਦਲ ਅਤੇ ਵੈਲਫੇਅਰ ਸੁਸਾਇਟੀ ਗੜ੍ਹਦੀਵਾਲਾ ਦੇ ਕਾਨੂੰਨੀ ਸਲਾਹਕਾਰ ਰਹੇ ਹਨ।
Read Moreਮਨਪ੍ਰੀਤ ਸਿੰਘ ਰੰਧਾਵਾ ਅਕਾਲੀ ਦਲ ਕਿਸਾਨ ਵਿੰਗ ਦੇ ਜਨਰਲ ਸਕੱਤਰ ਨਿਯੁਕਤ,ਹਲਕੇ ਵਿਚ ਖ਼ੁਸ਼ੀ ਦੀ ਲਹਿਰ
ਦਸੂਹਾ,14 ਅਗਸਤ (ਚੌਧਰੀ ) : ਇਸ ਮੌਕੇ ਨਵ ਸ਼੍ਰੋਮਣੀ ਅਕਾਲੀ ਦਲ ਕਿਸਾਨ ਵਿੰਗ ਵਲੋਂ ਮਨਪ੍ਰੀਤ ਸਿੰਘ ਨੂੰ ਜਨਰਲ ਸਕੱਤਰ ਬਣਾਉਣ ਤੇ ਹਲਕੇ ਵਿਚ ਖ਼ੁਸ਼ੀ ਦੀ ਲਹਿਰ ਦੌੜ ਗਈ ਹੈ।ਉਹ ਪਿਛਲੇ ਲੰਬੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਨਾਲ ਜੁੜੇ ਹੋਏ ਹਨ।ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਕਿਸਾਨ ਵਿੰਗ ਪੰਜਾਬ ਦੇ ਜਨਰਲ ਸਕੱਤਰ ਜਥੇਦਾਰ ਈਸ਼ਰ ਸਿੰਘ ਮੰਝਪੁਰ ਅਤੇ ਜਿਲਾ ਪ੍ਰਧਾਨ ਕਿਸਾਨ ਵਿੰਗ ਇਕਬਾਲ ਸਿੰਘ ਜੌਹਲ ਨੇ ਉਨ੍ਹਾਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਵੱਲੋਂ ਨਿਭਾਇਆਂ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ।ਉਨਾਂ ਕਿਹਾ ਕਿ ਉਹ ਕਿਸਾਨ ਵਿੰਗ ਨੂੰ ਮਜਬੂਤ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੋਣਗੇ।
Read MoreBREAKING..21ਹੋਰ ਲੋਕ ਆਏ ਕਰੋਨਾ ਦੀ ਲਪੇਟ ‘ਚ,ਕੁੱਲ 717 ਕਰੋਨਾ ਪਾਜੀਟਿਵ,446 ਲੋਕ ਕਰੋਨਾ ਰਿਕਵਰ, ਐਕਟਿਵ ਕੇਸ 255
ਪਠਾਨਕੋਟ,14 ਅਗਸਤ( ਰਜਿੰਦਰ ਸਿੰਘ ਰਾਜਨ ਬਿਊਰੋ ਚੀਫ ) : ਜਿਲਾ ਪਠਾਨਕੋਟ ਵਿੱਚ ਸੁਕਰਵਾਰ ਨੂੰ 21 ਲੋਕ ਕਰੋਨਾ ਪਾਜੀਟਿਵ ਆਏ,13 ਲੋਕਾਂ ਨੂੰ ਡਿਸਚਾਰਜ ਪਾਲਿਸੀ ਅਧੀਨ ਨਿਰਧਾਰਤ ਸਮਾਂ ਪੂਰਾ ਕਰਨ ਤੇ ਅਤੇ ਕਿਸੇ ਵੀ ਤਰਾਂ ਦਾ ਕੋਈ ਵੀ ਕਰੋਨਾ ਲੱਛਣ ਨਾ ਹੋਣ ਤੇ ਆਪਣੇ ਘਰਾਂ ਲਈ ਰਵਾਨਾ ਕੀਤਾ,ਇਸ ਤੋਂ ਇਲਾਵਾ ਅੱਜ ਇੱਕ ਹੋਰ ਕਰੋਨਾ ਪਾਜੀਟਿਵ ਦੀ ਇਲਾਜ ਦੋਰਾਨ ਮੋਤ ਹੋ ਗਈ ਜਿਸ ਨਾਲ ਜਿਲਾ ਪਠਾਨਕੋਟ ਵਿੱਚ ਕਰੋਨਾ ਵਾਈਰਸ ਨਾਲ ਮਰਨ ਵਾਲਿਆਂ ਦੀ ਸੰਖਿਆ 16 ਹੋ ਗਈ। ਇਹ ਪ੍ਰਗਟਾਵਾ ਸ੍ਰੀ ਸੰਯਮ ਅਗਰਵਾਲ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕੀਤਾ।
Read MoreUPDATED: ਬਾਬਾ ਦੀਪ ਸਿੰਘ ਸੇਵਾ ਦਲ ਅਤੇ ਵੈਲਫੇਅਰ ਸੁਸਾਇਟੀ ਦੀ ਕਰਾਮਾਤ, ਜਦੋਂ ਪਿਤਾ ਆਪਣੇ ਪੁੱਤਰ ਨੂੰ ਵੇਖ ਕੇ ਬਹੁਤ ਖੁਸ਼ ਹੋਇਆ CLICK HERE
ਗੜ੍ਹਦੀਵਾਲਾ 14 ਅਗਸਤ: (ਚੌਧਰੀ ) : ਬਾਬਾ ਦੀਪ ਸਿੰਘ ਸੇਵਾ ਦਲ ਅਤੇ ਵੈਲਫੇਅਰ ਸੁਸਾਇਟੀ ਗੜ੍ਹਦੀਵਾਲਾ ਨੇ ਇੱਕ ਨੌਜਵਾਨ ਨੂੰ ਉਸਦੇ ਪਰਿਵਾਰ ਨਾਲ ਮਿਲਾਇਆ ਹੈ। ਦੱਸਣਯੋਗ ਹੈ ਕਿ ਕਿ ਬਾਬਾ ਦੀਪ ਸਿੰਘ ਸੇਵਾ ਦਲ ਅਤੇ ਵੈਲਫੇਅਰ ਸੁਸਾਇਟੀ ਗੜ੍ਹਦੀਵਾਲਾ ਪਿੰਡ ਬਾਹਗਾ ਚ ਗੁਰ ਆਸਰਾ ਸੇਵਾ ਘਰ ਚਲਾਇਆ ਜਾ ਰਿਹਾ ਹੈ। ਜਿਸ ਵਿਚ ਸੁਸਾਇਟੀ ਵਲੋਂ ਅਨਾਥ, ਮੰਦਬੁੱਧੀ ਅਤੇ ਬੇਸਹਾਰਾ ਲੋਕਾਂ ਦੀ ਦੇਖਭਾਲ ਕੀਤੀ ਜਾਂਦੀ ਹੈ।
Read MoreBREAKING..ਪੀ ਐਚ ਸੀ ਭੂੰਗਾ ਅਧੀਨ ਪੈਂਦੇ ਪਿੰਡਾਂ ਚ ਕਰੋਨਾ ਨੇ ਫਿਰ ਦਿੱਤੀ ਦਸਤਕ,2 ਔਰਤਾਂ ਆਈਆਂ ਕਰੋਨਾ ਦੀ ਲਪੇਟ ਚ
ਗੜ੍ਹਦੀਵਾਲਾ 14 ਅਗਸਤ (ਚੌਧਰੀ) : ਪੀ ਐਚ ਸੀ ਭੂੰਗਾ ਅਧੀਨ ਪੈਂਦੇ ਪਿੰਡਾਂ ਚ ਕਰੋਨਾ ਨੇ ਇੱਕ ਵਾਰ ਫਿਰ ਦਿੱਤੀ ਦਸਤਕ ਦਿੱਤੀ ਹੈ। ਇਸ ਸੰਬੰਧ ਵਿਚ ਜਾਣਕਾਰੀ ਦਿੰਦੇ ਹੋਏ ਐੱਸ ਐੱਮ ਓ ਡਾਕਟਰ ਮਨੋਹਰ ਲਾਲ ਨੇ ਦੱਸਿਆ ਕਿ ਪੀ ਐਚ ਸੀ ਭੂੰਗਾ ਅਧੀਨ ਪੈਂਦੇ ਪਿੰਡਾਂ ਚ ਦੋ ਔਰਤਾਂ ਦੀ ਰਿਪੋਰਟ ਕਰੋਨਾ ਪਾਜੀਟਿਵ ਆਈ ਹੈ।
Read Moreਵਣ ਵਿਭਾਗ ਵੱਲੋਂ ਸੁਜਾਨਪੁਰ ਰੋਡ ਤੇ ਨਹਿਰ ਦੇ ਕਿਨਾਰੇ ਬਣਾਇਆ ਨੈਚਰ ਪਾਰਕ ਦਾ ਕੀਤਾ ਉਦਘਾਟਨ
ਪਠਾਨਕੋਟ,13 ਅਗਸਤ( ਰਜਿੰਦਰ ਸਿੰਘ ਰਾਜਨ ਬਿਊਰੋ ਚੀਫ ) ਵਣ ਵਿਭਾਗ ਪਠਾਨਕੋਟ ਵੱਲੋਂ ਨਜਦੀਕ ਸਕੂਲ ਕਰਾਇਸ ਦਾ ਕਿੰਗ ਨਹਿਰ ਦੇ ਕਿਨਾਰੇ ਤੇ ਇੱਕ ਨੇਚਰ ਪਾਰਕ ਦਾ ਉਦਘਾਟਣ ਕੀਤਾ ਗਿਆ। ਇਸ ਮੋਕੇ ਤੇ ਸ੍ਰੀ ਸੰਯਮ ਅਗਰਵਾਲ ਡਿਪਟੀ ਕਮਿਸ਼ਨਰ ਪਠਾਨਕੋਟ, ਸ. ਗੁਲਨੀਤ ਸਿੰਘ ਖੁਰਾਣਾ ਐਸ.ਐਸ.ਪੀ. ਪਠਾਨਕੋਟ, ਸ੍ਰੀ ਸ੍ਰੀ 1008 ਮਹਾਮੰਡਲੇਸਵਰ ਸਵਾਮੀ ਦਿਵਿਆ ਨੰਦ ਪੂਰੀ ਜੀ ਮਹਾਰਾਜ ਆਦੈਤ ਸਵਰੂਪ ਆਸਰਮ ਸਾਹਪੁਰਕੰਡੀ ਅਤੇ ਸ੍ਰੀ ਸੰਜੀਵ ਤਿਵਾੜੀ ਵਣ ਮੰਡਲ ਅਧਿਕਾਰੀ ਪਠਾਨਕੋਟ ਤੋਂ ਇਲਾਵਾ ਹੋਰ ਅਧਿਕਾਰੀ ਹਾਜ਼ਰ ਸਨ। ਇਸ ਮੋਕੇ ਤੇ ਸਭ ਤੋਂ ਪਹਿਲਾ ਪਾਰਕ ਦਾ ਉਦਘਾਟਣ ਕੀਤਾ ਗਿਆ ਅਤੇ ਇਸ ਮੋਕੇ ਤੇ ਨਹਿਰ ਦੇ ਕਿਨਾਰੇ ਫੁੱਲਾਂ ਦੇ ਪੋਦੇ ਵੀ ਲਗਾਏ ਗਏ।
Read More