ਪੱਛਮੀ ਬੰਗਾਲ ਦੀ ਜਨਤਾ ਨੇ ਮਮਤਾ ਬੈਨਰਜੀ ਨੂੰ ਜਿੱਤਾ ਕੇ ਪ੍ਰਦੇਸ਼ ਕਰਮਚਾਰੀਆਂ ਦੀ ਪੁਰਾਣੀ ਪੈਨਸ਼ਨ ਬਚਾ ਲਈ : ਯੂਨੀਅਨ ਆਗੂ

ਗੜ੍ਹਦੀਵਾਲਾ, 3 ਮਈ(ਚੌਧਰੀ) : ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਤੇ ਜਿਲਾ ਕਨਵੀਨਰ ਸੰਜੀਵ ਧੂਤ ,ਜਿਲਾ ਜਨਰਲ ਸਕੱਤਰ ਤਿਲਕ ਰਾਜ,ਕੋ ਕਨਵੀਨਰ ਹਰਦੀਪ ਦੀਪਾ,ਕਰਮਜੀਤ ਸਿੰਘ ਅਤੇ ਹਬਿੰਦਰ ਸਿੰਘ ਨੇ ਪ੍ਰੈਸ ਨੂੰ ਦਿੱਤੇ ਸਾਂਝੇ ਬਿਆਨ ਵਿਚ ਕਿਹਾ ਕਿ ਪੱਛਮੀ ਬੰਗਾਲ ਵਿਚ ਜਨਤਾ ਨੇ ਬੀ ਜੇ ਪੀ ਨੂੰ ਹਰਾ ਕੇ ਅਤੇ ਮਮਤਾ ਬੈਨਰਜੀ ਨੂੰ ਜਿੱਤਾ ਕੇ ਆਪਣੇ ਹਿਤਾਂ ਦੇ ਨਾਲ ਨਾਲ ਪੁਰਾਣੀ ਪੈਨਸਨ ਦੀ ਰੱਖਿਆ ਕਰ ਲਈ ਹੈ।

Read More

ਸਾਵਧਾਨ.. ਜਿਲਾ ਹੁਸ਼ਿਆਰਪੁਰ ‘ਚ ਅੱਜ ਕੋਰੋਨਾ ਨਾਲ ਗਈ 9 ਲੋਕਾਂ ਦੀ ਜਾਨ,199 ਹੋਰ ਲੋਕਾਂ ਦੀ ਰਿਪੋਰਟ ਆਈ ਪਾਜੇਟਿਵ

ਹੁਸ਼ਿਆਰਪੁਰ 3 ਮਈ (ਚੌਧਰੀ ) ਅੱਜ ਫਲੂ ਵਰਗੇ ਸ਼ੱਕੀ ਲੱਛਣਾ ਵਾਲੇ 4147 ਨਵੇ ਸੈਂਪਲ ਲੈਣ ਨਾਲ ਅਤੇ 2888 ਸੈਂਪਲਾਂ ਦੀ ਰਿਪੋਟ ਪ੍ਰਾਪਤ ਹੋਣ ਨਾਲ ਅਤੇ ਕੋਵਿਡ ਦੇ 199 ਨਵੇਂ ਪਾਜੇਟਿਵ ਮਰੀਜਾਂ ਦੇ ਕੇਸ ਆਉਣ ਨਾਲ ਕੁੱਲ ਪਾਜੇਟਿਵ ਮਰੀਜਾਂ ਦੀ ਗਿਣਤੀ 19563 ਹੋ ਗਈ ਹੈ।ਜਿਲੇ ਵਿੱਚ ਕੋਵਿਡ-19 ਦੇ ਅੱਜ ਤੱਕ ਲਏ ਗਏ ਕੁੱਲ ਸੈਪਲਾਂ ਦੀ ਗਿਣਤੀ 459663 ਹੋ ਗਈ ਹੈ।

Read More

ਸਿੰਘਲੈਂਡ ਸੰਸਥਾ ਯੂ ਐਸ ਏ ਵਲੋਂ ਜਰੂਰਤਮੰਦ ਔਰਤ ਦੇ ਇਲਾਜ ਲਈ 15 ਹਾਜ਼ਰ ਰੁਪਏ ਦੀ ਆਰਥਿਕ ਮਦਦ ਭੇਂਟ

ਗੜ੍ਹਦੀਵਾਲਾ 3 ਮਈ (ਚੌਧਰੀ ) : ਸਿੰਘਲੈਂਡ ਸੰਸਥਾ ਯੂ ਐਸ ਏ ਪ੍ਰਧਾਨ ਅੰਮ੍ਰਿਤ ਪਾਲ ਸਿੰਘ ਢਿੱਲੋਂ ਦੀ ਅਗਵਾਈ ਹੇਠ ਆਪਣੇ ਸਮਾਜ ਭਲਾਈ ਦੇ ਕੰਮਾਂ ਨੂੰ ਅੱਗੇ ਵਧਾਉਂਦੇ ਹੋਏ ਵਰਿੰਦਰ ਸਿੰਘ ਦੀ ਪਤਨੀ ਸੋਨੀਆ ਨਿਵਾਸੀ ਬਸੀ ਕਿੱਕਰਾਂ ਦੇ ਇਲਾਜ ਲਈ 15 ਹਜਾਰ ਰੁਪਏ ਦੀ ਆਰਥਿਕ ਮਦਦ ਦਿੱਤੀ ਹੈ।

Read More

LATEST.. ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਆਪਣੀਆਂ ਮੰਗਾਂ ਦੇ ਸਬੰਧ ‘ਚ ਕਾਂਗਰਸ ਵਿਧਾਇਕ ਅਰੁਣ ਡੋਗਰਾ ਨੂੰ ਦਿੱਤਾ ਮੰਗ ਪੱਤਰ

ਦਸੂਹਾ 3 ਮਈ (ਚੌਧਰੀ ) : ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਸੂਬਾ ਕਮੇਟੀ ਦੇ ਸੱਦੇ ਤੇ ਅਤੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਲਾਕ ਦਸੂਹਾ ਦੀਆਂ ਵਰਕਰਾਂ ਤੇ ਹੈਲਪਰਾਂ ਨੇ ਬਲਾਕ ਪ੍ਰਧਾਨ ਜਸਵੀਰ ਕੌਰ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਦੇ ਵਿਧਾਇਕ ਅਰੁਣ ਕੁਮਾਰ ਮਿੱਕੀ ਡੋਗਰਾ ਨੂੰ ਆਪਣੀਆਂ ਮੰਗਾਂ ਦੇ ਸਬੰਧ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਮ ਮੰਗ ਪੱਤਰ ਦਿੱਤਾ।

Read More

BREKING.. ਬਜ਼ੁਰਗ ਔਰਤ ਨੇ ਹਰਿਆਣਾ ਰੋਡ ਸ਼ਮਸ਼ਾਨਘਾਟ ‘ਚ ਨਿਗਲੀ ਸਲਫਾਸ,ਮੌਤ

ਹੁਸ਼ਿਆਰਪੁਰ, 3 ਮਈ (ਚੌਧਰੀ) : ਅੱਜ ਸਵੇਰੇ ਹੁਸ਼ਿਆਰਪੁਰ ਹਰਿਆਣਾ ਰੋਡ ਦੇ ਸ਼ਮਸ਼ਾਨਘਾਟ ਵਿਚ ਇਕ ਬਜ਼ੁਰਗ ਔਰਤ ਨੇ ਸਲਫਾਸ ਨਿਗਲ ਲਈ।ਜਿਸ ਦੀ ਸਿਵਲ ਹਸਪਤਾਲ ਲਿਜਾਣ ਤੋਂਂ ਬਾਅਦ ਦਮ ਤੋੜ ਦਿੱਤਾ। ਮਿਲੀ ਜਾਣਕਾਰੀ ਅਨੁਸਾਰ ਸ਼ਮਸ਼ਾਨਘਾਟ ਵਿੱਚ ਕੰਮ ਕਰਨ ਵਾਲੇ ਮਾਸਟਰ ਨੇ ਦੱਸਿਆ ਕਿਿ ਅੱਜ ਸਵੇਰੇ 8/8:15 ਦੇ ਦਰਮਿਆਨ ਇੱਕ ਬਜ਼ੁਰਗ ਔਰਤ ਨੂੰ ਵੇਖਿਆ ਜੋ ਕਿ-74-75 ਸਾਲ ਦੀ ਉਮਰ ਵਿੱਚ ਦਿਖ ਰਹੀ ਸੀ ਨੂੰ ਪ੍ਰੇਸ਼ਾਨੀ ਹਾਲਤ ਵਿਚ ਦੇਖਿਆ।

Read More

ਨੌਜਵਾਨ ਆਪਣੇ ਸੂਬੇ ਅਤੇ ਦੇਸ਼ ਦੀ ਤਰੱਕੀ ਲਈ ਸਭ ਤੋਂ ਵੱਡਾ ਸਰਮਾਇਆ : ਸੰਜੀਵ ਮਨਹਾਸ

ਗੜ੍ਹਦੀਵਾਲਾ 3 ਮਈ (ਚੌਧਰੀ) : ਅੱਜ ਪਿੰਡ ਭੰਬੋਵਾਲ ਵਿੱਖੇ ਯੂਥ ਵੱਲੋ ਕਰੋਨਾ ਮਹਾਮਾਰੀ ਦੌਰਾਨ ਆਪਣੀ ਸਿਹਤ ਨੂੰ ਫ਼ਿਟ ਰੱਖਣ ਲਈ ਨੌਜਵਾਨਾਂ ਨੂੰ ਖੇਡਾਂ ਲਈ ਪ੍ਰੇਰਿਤ ਕੀਤਾ ਗਿਆ। ਜਿਸ ਵਿੱਚ ਵੱਖ ਵੱਖ ਪਿੰਡਾਂ ਦੇ ਨੌਜਵਾਨਾਂ ਨੇ ਹਿਸਾ ਲਿਆ। ਜਿਸ ਵਿੱਚ,ਜਤਿਨ ਕੁਮਾਰ ਨੇ ਪਹਿਲਾਂ ਸਥਾਨ,ਲੱਕੀ ਨੇ ਦੂਸਰਾ ਸਥਾਨ,ਸ਼ਿਵਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।

Read More

ਕਲਾ ਤੇ ਵਿੱਦਿਆ ਦੇ ਪ੍ਰਤੀਕ ਮਾਤਾ ਸਰਸਵਤੀ ਜੀ ਦੀ ਕੇ.ਐੱਮ.ਐਸ ਕਾਲਜ ਦਸੂਹਾ ਵਿਖੇ ਮੂਰਤੀ ਸਥਾਪਨਾ : ਪ੍ਰਿੰਸੀਪਲ ਡਾ.ਸ਼ਬਨਮ ਕੌਰ

ਦਸੂਹਾ 3 ਮਈ (ਚੌਧਰੀ) : ਆਈ.ਕੇ.ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਦੇ ਅਧੀਨ ਬੀਬੀ ਅਮਰ ਕੌਰ ਜੀ ਐਜੂਕੇਸ਼ਨਲ ਸੁਸਾਇਟੀ ਵੱਲੋਂ ਸਥਾਪਿਤ ਕੇ.ਐੱਮ.ਐਸ ਕਾਲਜ ਆਫ ਆਈ.ਟੀ. ਐਂਡ ਮੈਨੇਜਮੈਂਟ ਚੌ. ਬੰਤਾ ਸਿੰਘ ਕਲੋਨੀ ਦਸੂਹਾ ਵਿਖੇ ਅੱਜ 3 ਮਈ ਦੇ ਸ਼ੁਭ ਦਿਹਾੜੇ ਤੇ ਕਲਾ ਅਤੇ ਵਿੱਦਿਆ ਦੇ ਪ੍ਰਤੀਕ ਮਾਤਾ ਸਰਸਵਤੀ ਦੇਵੀ ਜੀ ਦੀ ਮੂਰਤੀ ਵਿੱਦਿਆ ਦੇ ਮੰਦਰ ਕੇ.ਐੱਮ.ਐਸ ਕਾਲਜ ਦੇ ਪ੍ਰੰਗਣ ਵਿਖੇ ਵਿਧੀ ਪੂਰਵਕ ਦੰਪਤੀ ਡਾਇਰੈਕਟਰ ਡਾ. ਮਾਨਵ ਸੈਣੀ ਅਤੇ ਪ੍ਰਿੰਸੀਪਲ ਡਾ ਸ਼ਬਨਮ ਕੌਰ ਵੱਲੋ ਸਥਾਪਿਤ ਕੀਤੀ ਗਈ।

Read More

ਪਿੰਡ ਚੱਕਖੇਲਾਂ ‘ਚ ਅੱਗ ਦਾ ਤਾਂਡਵ,25 ਏਕੜ ਸਰਕਾਰੀ ਜ਼ਮੀਨ ਉੱਪਰ ਹੋਇਆ ਸਲਵਾੜ ਜਲ ਕੇ ਹੋਇਆ ਸੁਆਹ,ਜਾਨੀ ਨੁਕਸਾਨ ਹੋਣੋਂ ਬਚਿਆ

ਗੜ੍ਹਦੀਵਾਲਾ 2 ਮਈ (ਚੌਧਰੀ) : ਬੀਤੀ ਰਾਤ ਤਕਰੀਬਨ ਅੱਠ ਵਜੇ ਪਿੰਡ ਚੱਕ ਖੇਲਾਂ ਦੇ ਚੋਅ ਵਿੱਚ ਅਚਾਨਕ ਅੱਗ ਲੱਗ ਲਗੀ। ਮਿਲੀ ਜਾਣਕਾਰੀ ਅਨੁਸਾਰ  ਤੇਜ਼ ਹਵਾ ਚੱਲਣ ਕਾਰਨ ਅੱਗ ਨੇ ਦੇਖਦੇ ਦੇਖਦੇ ਬਹੁਤ ਭਿਆਨਕ ਰੂਪ ਧਾਰਨ ਕਰ ਲਿਆ।

Read More

ਨਹਿਰੋਂ ਪਾਰ ਬੰਗਲਾ ਪਵਾ ਦੇ ਹਾਣੀਆਂ ਗੀਤ ਲਿਖਣ ਵਾਲਾ ਵਿਸ਼ਵ ਪ੍ਰਸਿੱਧ ਗੀਤਕਾਰ ‘ਮੀਤ ਮਾਜਰੀ’ ਇਸ ਸੰਸਾਰ ਨੂੰ ਅਲਵਿਦਾ ਕਹਿ ਗਿਆ

ਲੁਧਿਆਣਾ/ ਹੁਸ਼ਿਆਰਪੁਰ : ਵਿਸ਼ਵ ਪ੍ਰਸਿੱਧ ਗੀਤਕਾਰ ਅਤੇ ਗਾਇਕਾ ਮੱਲਿਕਾ-ਜੋਤੀ (ਮਾਜਰੀ ਭੈਣਾਂ) ਦੇ ਪਿਤਾ ਮੀਤ ਮਾਜਰੀ ਵਾਲੇ ਅੱਜ ਸਵੇਰੇ ਤੜਕੇ ਅਚਾਨਕ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਿਹ ਗਏ।

Read More

ਅਸਮਾਨੀ ਬਿਜਲੀ ਡਿੱਗਣ ਨਾਲ ਵਿਅਕਤੀ ਦੀ ਹੋਈ ਮੌਤ

ਗੜ੍ਹਦੀਵਾਲਾ 2 ਮਈ (ਚੌਧਰੀ) : ਹਰਿਆਣਾ ਦੇ ਕਸਬਾ ਢੋਲਬਹਾ ਵਿੱਚ ਕਣਕ ਦੀ ਕਤਰਾਈ ਦੌਰਾਨ  ਇਕ ਵਿਅਕਤੀ ਦੀ ਬਿਜਲੀ ਪੈਣ ਨਾਲ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ।

Read More

ਦਸੂਹਾ ਪੁਲਿਸ ਵਲੋਂ ਨਬਾਲਗ ਲੜਕੀ ਨਾਲ ਜਬਰ ਜਨਾਹ ਦੇ ਦੋਸ਼ ‘ਚ ਇੱਕ ਵਿਅਕਤੀ ਤੇ ਮਾਮਲਾ ਦਰਜ, ਜਾਂਚ ਜਾਰੀ

ਦਸੂਹਾ 2 ਅਪ੍ਰੈਲ (ਚੌਧਰੀ) : ਦਸੂਹਾ ਪੁਲਿਸ ਨੇ ਇੱਕ 16 ਸਾਲਾ ਨ ਲੜਕੀ ਨਾਲ ਜਬਰ ਜਨਾਹ ਦੇ ਦੋਸ਼ ਵਿੱਚ ਦਸੂਹਾ ਸਬ-ਡਵੀਜ਼ਨ ਦੇ ਰੱਤੜਾ ਪਿੰਡ ਦੇ ਇੱਕ 43 ਸਾਲਾ ਵਿਅਕਤੀ ਪ੍ਰਗਟ ਸਿੰਘ ਉਰਫ ਰੌਨੀ ਨੂੰ ਗ੍ਰਿਫਤਾਰ ਕੀਤਾ ਹੈ।ਪੀੜਤਾ ਦੀ ਮਾਂ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਕਿ ਬੀਤੀ ਸ਼ਾਮ ਕਰੀਬ 7.30 ਵਜੇ ਉਸ ਦੀ ਧੀ ਉਸ ਖੇਤ ਵਿੱਚ ਗਈ ਸੀ ਜਿੱਥੇ ਮੁਲਜ਼ਮਾਂ ਨੇ ਉਸ ਨਾਲ ਬਲਾਤਕਾਰ ਕੀਤਾ।  ਪੁਲਿਸ ਨੇ ਮੁਲਜ਼ਮ ਪਰਗਟ ਸਿੰਘ ਖ਼ਿਲਾਫ਼ ਧਾਰਾ 376 ਆਈ ਪੀ ਸੀ ਅਤੇ ਪੋਸਕੋ ਅਟਕ ਅਧੀਨ ਕੇਸ ਦਰਜ ਕੀਤਾ ਹੈ। ਐੱਸ.ਐੱਚ.ਓ.ਦਸੂਹਾ ਸਬ ਇੰਸਪੈਕਟਰ ਗੁਰਪ੍ਰੀਤ ਨੇ ਕਿਹਾ ਕਿ ਦੋਸ਼ੀ ਨੂੰ ਅਦਾਲਤ ਵਿੱਚ ਪੇਸ਼ ਕਰਕੇ ਉਸ ਦਾ ਰਿਮਾਂਡ ਮੰਗਿਆ ਗਿਆ ਹੈ।

Read More

LATEST.. ਬਲਾਕ ਭੂੰਗਾ ‘ਚ ਗੜ੍ਹਦੀਵਾਲਾ,ਹਰਿਆਣਾ ਅਤੇ ਹੋਰ ਪਿੰਡਾਂ ਦੇ 16 ਲੋਕਾਂ ਰਿਪੋਰਟ ਆਈ ਪਾਜੇਟਿਵ, ਗੜ੍ਹਦੀਵਾਲਾ ਵਿਚ ਸੇਹਤ ਵਿਭਾਗ ਵਲੋਂ 64 ਹੋਰ ਲੋਕਾਂ ਦੀ ਕੀਤੀ ਸੈਂਪਲਿੰਗ

ਗੜ੍ਹਦੀਵਾਲਾ 2 ਮਈ (ਚੌਧਰੀ ) : ਅੱਜ ਬਲਾਕ ਭੂੰਗਾ ਦੇ ਅਧੀਨ ਆਉਂਦੇ ਸ਼ਹਿਰ ਗੜ੍ਹਦੀਵਾਲਾ ਵਿਖੇ ਸੇਹਤ ਵਿਭਾਗ ਵਲੋਂ 64 ਲੋਕਾਂ ਦੀ ਸੈਂਪਲਿੰਗ ਕੀਤੀ ਗਈ। ਮਿਲੀ ਜਾਣਕਾਰੀ ਅਨੁਸਾਰ ਇਹ ਸੈਂਪਲਿੰਗ ਡਾ ਯਸ਼ਪਾਲ ਦੀ ਅਗਵਾਈ ਹੇਠ ਦਾਣਾ ਮੰਡੀ ਗੜ੍ਹਦੀਵਾਲਾ ਵਿਖੇ 40 ਵਿਅਕਤੀਆਂ ਅਤੇ ਬੱਸ ਸਟੈਂਡ ਗੜ੍ਹਦੀਵਾਲਾ ਵਿਖੇ ਪੁਲਿਸ ਨਾਕੇ ਦੌਰਾਨ 24 ਵਿਅਕਤੀਆਂ ਦੇ ਆਰ.ਟੀ.ਸੀ.ਪੀ ਆਰ ਟੈਸਟਾਂ ਦੀ ਸੈਂਪਲਿੰਗ ਕੀਤੀ ਗਈ।ਇਸ ਮੌਕੇ ਡਾ ਯਸ਼ਪਾਲ ਨੇ ਦੱਸਿਆ ਅੱਜ ਕੀਤੀ ਗਈ ਆਰ.ਟੀ.ਸੀ.ਪੀ ਆਰ ਟੈਸਟਾਂ ਦੀ ਸੈਂਪਲਿੰਗ ਦੀ ਰਿਪੋਰਟ 72 ਘੰਟਿਆਂ ਬਾਅਦ ਆਵੇਗੀ। ਇਸ ਮੌਕੇ ਡਾ ਯਸ਼ਪਾਲ,ਡਾ ਜਤਿੰਦਰ ਕੁਮਾਰ, ਡਾ ਜਗਤਾਰ ਸਿੰਘ, ਜਸਤਿੰਦਰ ਕੁਮਾਰ ਬੀ ਈ ਈ, ਹੈਲਥ ਵਰਕਰ ਸਰਤਾਜ ਸਿੰਘ, ਹੈਲਥ ਵਰਕਰ ਅਸ਼ਵਨੀ ਕੁਮਾਰ, ਅਮਨਦੀਪ ਕੌਰ ਸੀ ਐਚ ਓ ਧੂਤਕਲਾਂ ਆਦਿ ਹਾਜਰ ਸਨ। 

Read More

ਵੱਡਾ ਉਪਰਾਲਾ.. ਬਾਬਾ ਦੀਪ ਸਿੰਘ ਸੇਵਾ ਦਲ ਗੜਦੀਵਾਲਾ ਵਲੋਂ ਪਿੰਡ ਧੂਤਕਲਾਂ ਵਿਖੇ ਮਰੀਜਾਂ ਨੂੰ ਲੋੜ ਪੈਣ ਤੇ ਆਕਸੀਜਨ ਮੁਹੱਈਆ ਕਰਵਾਈ

ਗੜ੍ਹਦੀਵਾਲਾ 2 ਮਈ (ਚੌਧਰੀ) : ਪੂਰੇ ਪੰਜਾਬ ਵਿਚ ਕੋਰੋਨਾ ਦਾ ਪ੍ਰਕੋਪ ਲਗਾਤਾਰ ਵੱਧਦਾ ਜਾ ਰਿਹਾ ਹੈ। ਅੱਜ ਬਾਬਾ ਦੀਪ ਸਿੰਘ ਸੇਵਾ ਦਲ ਅਤੇ ਵੈਲਫੇਅਰ ਸੁਸਾਇਟੀ ਗੜ੍ਹਦੀਵਾਲਾ ਵਲੋਂ ਕੋਰੋਨਾ ਦੀ ਬੀਮਾਰੀ ਦੇ ਕਾਰਨ ਆਕਸੀਜਨ ਦੀ ਘਾਟ ਹੋਣ ਕਾਰਨ ਪਿੰਡ ਧੂਤਕਲਾਂ ਵਿਖੇ ਮਰੀਜ ਨੂੰ ਆਕਸੀਜਨ ਦੇ ਸਿਲੰਡਰ ਮੁਹੱਈਆ ਕਰਵਾਏ ਗਏ।

Read More

ਜ਼ਿਲ੍ਹੇ ਦੀਆਂ ਮੰਡੀਆਂ ’ਚ ਹੁਣ ਤੱਕ ਹੋਈ 242003 ਮੀਟ੍ਰਿਕ ਟਨ ਕਣਕ ਦੀ ਖਰੀਦ : ਅਪਨੀਤ ਰਿਆਤ

ਹੁਸ਼ਿਆਰਪੁਰ, 02 ਮਈ(ਚੌਧਰੀ) :ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਨਿਰਵਿਘਨ ਕਣਕ ਦੀ ਖਰੀਦ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ਦੀਆਂ ਮੰਡੀਆਂ ’ਚ 247102 ਮੀਟ੍ਰਿਕ ਟਨ ਕਣਕ ਦੀ ਆਮਦ ਹੋ ਚੁੱਕੀ ਹੈ

Read More

LATEST.. ਜਿਲਾ ਹੁਸ਼ਿਆਰਪੁਰ ‘ਚ ਕੋਰੋਨਾ ਨਾਲ ਬਲਾਕ ਭੂੰਗਾ ਦੇ ਪਿੰਡ ਡੱਫਰ,ਧੂਤਕਲਾਂ ਅਤੇ 5 ਹੋਰ ਪਿੰਡਾਂ ਸਮੇਤ 7 ਲੋਕਾਂ ਨੇ ਤੋੜਿਆ ਦਮ,251 ਹੋਰ ਲੋਕਾਂ ਦੀ ਰਿਪੋਰਟ ਆਈ ਪਾਜੇਟਿਵ

ਹੁਸ਼ਿਆਰਪੁਰ,2 ਮਈ (ਚੌਧਰੀ ) : ਅੱਜ  ਫਲੂ ਵਰਗੇ ਸ਼ੱਕੀ ਲੱਛਣਾ ਵਾਲੇ   3703 ਨਵੇਂ ਸੈਂਪਲ ਲੈਣ ਨਾਲ ਅਤੇ 3683 ਸੈਪਲਾਂ ਦੀ ਰਿਪੋਟ ਪ੍ਰਾਪਤ ਹੋਣ ਨਾਲ ਅਤੇ ਕੋਵਿਡ ਦੇ 251 ਨਵੇਂ ਪਾਜੇਟਿਵ ਮਰੀਜਾਂ ਦੇ  ਕੇਸ ਆਉਣ ਨਾਲ ਕੁੱਲ ਪਾਜੇਟਿਵ ਮਰੀਜਾਂ ਦੀ ਗਿਣਤੀ 19364 ਹੋ ਗਈ ਹੈ।ਜਿਲੇ ਵਿੱਚ ਕੋਵਿਡ -19 ਦੇ ਅੱਜ ਤੱਕ ਲਏ ਗਏ ਕੁੱਲ ਸੈਪਲਾਂ ਦੀ ਗਿਣਤੀ 455516 ਹੋ ਗਈ ਹੈ।

Read More

ਹੁਸ਼ਿਆਰਪੁਰ ਦੇ ਨੌਜਵਾਨ ਨੇ ਜਲੰਧਰ ਵਿਖੇ ਰੇਲਵੇ ਟ੍ਰੈਕ ’ਤੇ ਖੜ੍ਹ ਕੇ ਲਾਈ ਖ਼ੁਦ ਨੂੰ ਅੱਗ,ਇਲਾਜ ਦੌਰਾਨ ਡੀ ਐਮ ਸੀ ’ਚ ਤੋੜਿਆ ਦਮ

ਹੁਸ਼ਿਆਰਪੁਰ,1 ਮਈ (ਚੌਧਰੀ ):- ਹੁਸ਼ਿਆਰਪੁਰ ਵਾਸੀ 39 ਸਾਲ ਦੇ ਇਕ ਨੌਜਵਾਨ ਵੱਲੋਂ ਜਲੰਧਰ ਆ ਕੇ ਕੈਂਟ-ਚਹੇੜੂ ਰੇਲਵੇ ਟ੍ਰੈਕ ’ਤੇ ਖੜ੍ਹੇ ਹੋ ਕੇ ਖ਼ੁਦ ਨੂੰ ਅੱਗ ਲਾਉਣ ਦਾ ਸਮਾਚਾਰ ਮਿਲਿਆ ਹੈ। ਰੇਲਵੇ ਪੁਲਸ ਚੌਕੀ (ਜੀ. ਆਰ. ਪੀ.) ਜਲੰਧਰ ਕੈਂਟ ਦੇ ਮੁਖੀ ਸਤੀਸ਼ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਸੰਦੀਪ ਰਾਜ ਪੁੱਤਰ ਕੁਲਦੀਪ ਰਾਜ ਵਾਸੀ ਮਹਾਰਾਜਾ ਰਣਜੀਤ ਸਿੰਘ ਨਗਰ ਨੇੜੇ ਆਈ. ਟੀ.ਆਈ.ਕਾਲਜ, ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਵਜੋਂ ਹੋਈ ਹੈ। ਚੌਕੀ ਮੁਖੀ ਨੇ ਦੱਸਿਆ ਕਿ ਮ੍ਰਿਤਕ ਸੰਦੀਪ ਰਾਜ ਨੇ ਇਲੈਕਟ੍ਰਿਕ ਦਾ ਡਿਪਲੋਮਾ ਕੀਤਾ ਹੋਇਆ ਸੀ ਅਤੇ ਉਹ 8 ਸਾਲ ਪਹਿਲਾਂ ਜਲੰਧਰ ਵਿਖੇ ਬੈਸਟ ਪ੍ਰਾਈਜ਼ ਵਿਚ ਨੌਕਰੀ ਕਰਦਾ ਸੀ ਅਤੇ ਪਿਛਲੇ ਇਕ ਸਾਲ ਤੋਂ ਉਹ ਮੈਟਰੋ ਅੰਮ੍ਰਿਤਸਰ ਵਿਚ ਨੌਕਰੀ ਕਰ ਰਿਹਾ ਸੀ। ਉਹ ਵਿਆਹੁਤਾ ਸੀ ਅਤੇ ਪਤਨੀ ਤੋਂ ਇਲਾਵਾ ਉਸ ਦਾ 9 ਸਾਲ ਦਾ ਇਕ ਬੇਟਾ ਅਤੇ 3 ਸਾਲ ਦੀ ਬੇਟੀ ਹੈ। 

Read More

ਜਿਲਾ ਹੁਸ਼ਿਆਰਪੁਰ ‘ਚ 6 ਕੋਰੋਨਾ ਮਰੀਜਾਂ ਨੇ ਤੋੜਿਆ ਦਮ,215 ਹੋਰ ਲੋਕਾਂ ਦੀ ਰਿਪੋਰਟ ਆਈ ਪਾਜੇਟਿਵ

ਹੁਸ਼ਿਆਰਪੁਰ, 1 ਮਈ ਅਪ੍ਰੈਲ (ਚੌਧਰੀ) : ਅੱਜ ਫਲੂ ਵਰਗੇ ਸ਼ੱਕੀ ਲੱਛਣਾ ਵਾਲੇ  3362 ਨਵੇ ਸੈਪਲ ਲੈਣ  ਨਾਲ ਅਤੇ   2743  ਸੈਪਲਾਂ ਦੀ ਰਿਪੋਟ ਪ੍ਰਾਪਤ ਹੋਣ ਨਾਲ ਅਤੇ ਕੋਵਿਡ ਦੇ 215 ਨਵੇਂ ਪਾਜੇਟਿਵ ਮਰੀਜਾਂ ਦੇ ਕੇਸ ਆਉਣ ਨਾਲ ਕੁੱਲ ਪਾਜੇਟਿਵ ਮਰੀਜਾਂ ਦੀ ਗਿਣਤੀ 19113 ਹੋ ਗਈ ਹੈ।ਜਿਲੇ ਵਿੱਚ ਕੋਵਿਡ- 19 ਦੇ ਅੱਜ ਤੱਕ ਲਏ ਗਏ ਕੁੱਲ ਸੈਪਲਾਂ ਦੀ ਗਿਣਤੀ 441813 ਹੋ ਗਈ ਹੈ।

Read More

ਜ਼ਿਲ੍ਹਾ ਮੈਜਿਸਟਰੇਟ ਨੇ ਨਾਈਟ ਤੇ ਸਪਤਾਹਿਕ ਕਰਫਿਊ ਤੋਂ ਇਲਾਵਾ ਲਗਾਈਆਂ ਗਈਆਂ ਪਾਬੰਦੀਆ ਨੂੰ 15 ਮਈ ਤੱਕ ਵਧਾਉਣ ਦੇ ਦਿੱਤੇ ਆਦੇਸ਼

ਹੁਸ਼ਿਆਰਪੁਰ, 1 ਮਈ(ਚੌਧਰੀ) : ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਗ੍ਰਹਿ ਤੇ ਨਿਆ ਵਿਭਾਗ, ਪੰਜਾਬ ਸਰਕਾਰ ਵਲੋਂ ਜਾਰੀ ਨਿਰਦੇਸ਼ਾਂ ਤਹਿਤ ਕੋਵਿਡ-19 ਮਹਾਮਾਰੀ ਦੇ ਫੈਲਾਅ ਨੂੰ ਰੋਕਣ ਲਈ ਦਿੱਤੇ ਗਏ ਆਦੇਸ਼ਾਂ ਦੀ ਲਗਾਤਾਰਤਾ ਵਿੱਚ ਲਗਾਈਆਂ ਪਾਬੰਦੀਆਂ 15 ਮਈ ਤੱਕ ਵਧਾਉਣ ਦੇ ਹੁਕਮ ਜਾਰੀ ਕੀਤੇ ਹਨ।

Read More

ਵੱਡੀ ਖਬਰ.. ਗੜ੍ਹਦੀਵਾਲਾ ਮੰਡੀ ‘ਚ ਨਹੀਂ ਹੋ ਰਹੀ ਫਸਲ ਦੀ ਸਮੇਂ ਸਿਰ ਲਿਫਟਿੰਗ,ਫਸਲ ਖੁੱਲ੍ਹ’ ਚ ਪਈ,ਬਾਰਦਾਨੇ ਦੀ ਵੀ ਘਾਟ ,ਆੜ੍ਹਤੀ ਅਤੇ ਕਿਸਾਨ ਪ੍ਰੇਸ਼ਾਨ

ਗੜ੍ਹਦੀਵਾਲਾ 1 ਮਈ(CDT) : ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਜਸਵੀਰ ਸਿੰਘ ਰਾਜਾ ਗਿੱਲ ਨੇ ਆਪਣੀ ਟੀਮ ਦੇ ਸਾਥੀਆਂ ਨਾਲ ਗੜਦੀਵਾਲਾ ਵਿਖੇ  ਦਾਣਾ ਮੰਡੀ ਵਿਖੇ ਪਹੁੰਚ ਕੇ ਕਿਸਾਨਾਂ ਅਤੇ ਆੜ੍ਹਤੀਆਂ ਦੀ ਸਮੱਸਿਆ ਦਾ ਜਾਇਜ਼ਾ ਲਿਆ।ਇਸ ਮੌਕੇ ਆੜ੍ਹਤੀਆਂ ਅਤੇ ਕਿਸਾਨਾਂ ਨੇ ਅਪਣੀਆਂ ਸਮਸਿਆਵਾਂ ਨੂੰ ਉਨ੍ਹਾਂ ਨਾਲ ਸਾਂਝਾ ਕੀਤਾ। ਉਨਾਂ ਕਿਸਾਨਾਂ ਦੀ ਸਮੱਸਿਆ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਦੀ ਕਾਂਗਰਸ ਸਰਕਾਰ ਵਲੋਂ ਕਿਸਾਨਾਂ ਲਈ ਮੰਡੀਆਂ ਵਿੱਚ ਪੁਖਤਾ ਪ੍ਰਬੰਧਾਂ ਦੀ ਘਾਟ ਨੂੰ ਉਜਾਗਰ ਕਰਦਿਆਂ ਕਿਹਾ ਕਿ ਕਾਂਗਰਸ ਸਰਕਾਰ ਵਲੋਂ ਕਿਸਾਨਾਂ ਦੇ ਲਈ ਕੀਤੇ ਪ੍ਰਬੰਧਾਂ ਦੇ ਐਲਾਨ ਸਭ ਖੋਖਲੇ ਹਨ।

Read More

ਸਿੰਘਲੈੰਡ ਸੰਸਥਾ ਯੂ ਐਸ ਏ ਵਲੋਂ ਜਰੂਰਤਮੰਦ ਔਰਤ ਦੇ ਪਰਿਵਾਰ ਲਈ 15 ਹਾਜ਼ਰ ਰੁਪਏ ਦੀ ਦਿੱਤੀ ਆਰਥਿਕ ਸਹਾਇਤਾ ਭੇਂਟ

ਗੜ੍ਹਦੀਵਾਲਾ 28 ਅਪ੍ਰੈਲ (ਚੌਧਰੀ ) : ਸਿੰਘਲੈਂਡ ਸੰਸਥਾ ਯੂ ਐਸ ਏ ਪ੍ਰਧਾਨ ਅੰਮ੍ਰਿਤ ਪਾਲ ਸਿੰਘ ਢਿੱਲੋਂ ਦੀ ਅਗਵਾਈ ਹੇਠ ਆਪਣੇ ਸਮਾਜ ਭਲਾਈ ਦੇ ਕੰਮਾਂ ਨੂੰ ਅੱਗੇ ਵਧਾਉਂਦੇ ਹੋਏ ਮਾਤਾ ਜੀਤੋ ਨਿਵਾਸੀ  ਪਿੱਪਲਾਂਵਾਲਾ (ਹੁਸ਼ਿਆਰਪੁਰ) ਦੇ ਪਰਿਵਾਰ ਨੂੰ 15 ਹਜਾਰ ਰੁਪਏ ਦੀ ਆਰਥਿਕ ਮਦਦ ਦਿੱਤੀ ਗਈ ਹੈ।

Read More

LATEST.. ਗੜ੍ਹਦੀਵਾਲਾ ‘ਚ ਭਾਜਪਾ ਨੂੰ ਝਟਕਾ,ਸਾਬਕਾ ਕੌਂਸਲਰ ਭੁਪਿੰਦਰ ਸਿੰਘ ਮਹੰਤ ਆਮ ਆਦਮੀ ਪਾਰਟੀ ਵਿਚ ਹੋਏ ਸ਼ਾਮਲ

ਗੜ੍ਹਦੀਵਾਲਾ 1 ਮਈ (ਚੌਧਰੀ ) ਕੇਂਦਰ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਤੋਂ ਤੰਗ ਆ ਚੁੱਕੇ ਸਾਬਕਾ ਕੌਂਸਲਰ ਅਤੇ ਭਾਜਪਾ ਵਰਕਰ ਮਹੰਤ ਭੁਪਿੰਦਰ ਸਿੰਘ ਅੱਜ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ।ਇਸ ਮੌਕੇ ਆਮ ਆਦਮੀ ਪਾਰਟੀ ਦੇ ਹਲਕਾ ਟਾਂਡਾ ਇੰਚਾਰਜ ਅਤੇ ਟਰਾਂਸਪੋਰਟ ਵਿੰਗ ਪ੍ਰਦੇਸ਼ ਦੇ ਮੀਤ ਪ੍ਰਧਾਨ ਜਸਬੀਰ ਸਿੰਘ ਰਾਜਾ ਗਿੱਲ ਨੇ ਉਨ੍ਹਾਂ ਨੂੰ ਸਿਰੋਪਾ ਭੇਂਟ ਕਰ ਪਾਰਟੀ ਵਿਚ ਸ਼ਾਮਲ ਕੀਤਾ।

Read More

ਸ.ਮਨਜੀਤ ਸਿੰਘ ਦਸੂਹਾ ਵਲੋਂ ਸ਼ਗਨ ਸਕੀਮ ਤਹਿਤ ਪਿੰਡ ਰਘਵਾਲ ਵਿਖੇ 5100 ਰੁਪਏ ਭੇਂਟ

ਗੜ੍ਹਦੀਵਾਲਾ 1 ਮਈ (ਚੌਧਰੀ) : ਸੀਨੀਅਰ ਸਮਾਜ ਸੇਵਕ ਅਤੇ ਸੀਨੀਅਰ ਅਕਾਲੀ ਦਲ (ਡੀ) ਆਗੂ ਹਲਕਾ ਉੜਮੁੜ ਸਰਦਾਰ ਮਨਜੀਤ ਸਿੰਘ ਦਸੂਆ ਵਲੋਂ ਜਰੂਰਤਮੰਦ ਪਰਿਵਾਰ ਦੀ ਲੜਕੀਆਂ ਦੀ ਸ਼ਾਦੀ ਲਈ ਇੱਕ ਸ਼ਗਨ ਸਕੀਮ ਚਲਾਈ ਗਈ ਹੈ।

Read More

ਜਿਲਾ ਹੁਸ਼ਿਆਰਪੁਰ ਚ ਕੋਰੋਨਾ ਨਾਲ ਹੋਇਆਂ 5 ਮੌਤਾਂ,214 ਹੋਰ ਲੋਕਾਂ ਦੀ ਰਿਪੋਰਟ ਆਈ ਕੋਰੋਨਾ ਪਾਜੇਟਿਵ

ਹੁਸ਼ਿਆਰਪੁਰ 30 ਅਪ੍ਰੈਲ(ਚੌਧਰੀ) : ਅੱਜ  ਫਲੂ ਵਰਗੇ ਸ਼ੱਕੀ ਲੱਛਣਾ ਵਾਲੇ  2345 ਨਵੇਂ ਸੈਂਪਲ ਲੈਣ ਨਾਲ ਅਤੇ 3152 ਸੈਪਲਾਂ ਦੀ ਰਿਪੋਟ ਪ੍ਰਾਪਤ ਹੋਣ ਨਾਲ ਅਤੇ ਕੋਵਿਡ ਦੇ  214  ਨਵੇਂ ਪਾਜੇਟਿਵ ਮਰੀਜਾਂ ਦੇ  ਕੇਸ ਆਉਣ ਨਾਲ ਕੁੱਲ ਪਾਜੇਟਿਵ ਮਰੀਜਾਂ ਦੀ ਗਿਣਤੀ 18898 ਹੋ ਗਈ ਹੈ।ਜਿਲੇ ਵਿੱਚ ਕੋਵਿਡ-19 ਦੇ ਅੱਜ ਤੱਕ ਲਏ ਗਏ ਕੁੱਲ ਸੈਪਲਾਂ ਦੀ ਗਿਣਤੀ 448451 ਹੋ ਗਈ ਹੈ।

Read More

LATEST.. ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਪੰਜਾਬ ਵੱਲੋਂ ਐਸ ਡੀ ਐਮ ਦਸੂਹਾ ਨੂੰ ਸੌਂਪਿਆ ਮੰਗ ਪੱਤਰ

ਗੜਦੀਵਾਲਾ 30 ਅਪ੍ਰੈਲ(ਚੌਧਰੀ) : ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਪੰਜਾਬ ਦੇ ਸੱਦੇ ਤੇ ਕੇਂਦਰੀ ਕਮੇਟੀ ਦੇ ਫੈਸਲੇ ਅਨੁਸਾਰ ਜ਼ਿਲ੍ਹਾ ਪ੍ਰਧਾਨ ਹਰਬੰਸ ਸਿੰਘ ਧੂਤ ਤੇ ਤਹਿਸੀਲ ਸਕੱਤਰ ਰਣਜੀਤ ਸਿੰਘ ਵੱਲੋਂ ਚਰਨਜੀਤ ਸਿੰਘ ਚਠਿਆਲ ਦੀ ਅਗਵਾਈ ਹੇਠ ਐਸਡੀਐਮ ਦਸੂਹਾ ਰਣਦੀਪ ਸਿੰਘ ਹੀਰ ਨੂੰ ਮੰਗ ਪੱਤਰ ਸੌਂਪਿਆ ਗਿਆ।

Read More

LATEST.. ਬਲਾਕ ਭੂੰਗਾ ਚ ਕੋਰੋਨਾ ਨੇ ਪੈਰ ਪਸਾਰੇ,18 ਹੋਰ ਲੋਕਾਂ ਦੀ ਰਿਪੋਰਟ ਆਈ ਪਾਜੇਟਿਵ

ਗੜ੍ਹਦੀਵਾਲਾ 27 ਅਪ੍ਰੈਲ (ਚੌਧਰੀ ) : ਅੱਜ ਬਲਾਕ ਭੂੰਗਾ ‘ਚ ਕੋਰੋਨਾ ਮਰੀਜਾਂ ਵਿਚ ਹੋਰ ਵਾਧਾ ਹੋਇਆ ਹੈ। ਬਲਾਕ ਭੂੰਗਾ ਵਿਚ ਅੱਜ 18 ਲੋਕਾਂ ਦੀ ਰਿਪੋਰਟ ਕੋਰੋਨਾ ਪਾਜੇਟਿਵ ਆਈ ਹੈ। ਸਿਵਲ ਡਿਸਪੈਂਸਰੀ ਗੜ੍ਹਦੀਵਾਲਾ ਵਿਖੇ 29 ਅਪ੍ਰੈਲ ਨੂੰ 31 ਲੋਕਾਂ ਦੇ ਕੋਰੋਨਾ ਟੈਸਟਾਂ ਦੀ ਸੈਂਪਲਿੰਗ ਹੋਈ

Read More

ਸੀਨੀਅਰ ਸਿਟੀਜ਼ਨਜ਼ ਦੇ ਇਕੱਠ ਨੂੰ ਸਾਬਕਾ ਐਸ. ਐਮ.ਓ.ਡਾ.ਅਮਰੀਕ ਸਿੰਘ ਨੇ ਕੀਤਾ ਸੰਬੋਧਨ : ਚੌ. ਕੁਮਾਰ ਸੈਣੀ

ਦਸੂਹਾ 30 ਅਪ੍ਰੈਲ (ਚੌਧਰੀ) : ਸੀਨੀਅਰ ਸਿਟੀਜ਼ਨਜ਼ ਵੈਲਫੇਅਰ ਐਸੋਸੀਏਸ਼ਨ ਦਸੂਹਾ ਦੇ ਮੈਂਬਰਾਂ ਦਾ ਇਕ ਇਕੱਠ ਕੇ.ਐਮ.ਐਸ. ਕਾਲਜ ਦੇ ਸ਼ਹੀਦ ਭਗਤ ਸਿੰਘ ਸੈਮੀਨਾਰ ਹਾਲ ਵਿਖੇ ਹੋਇਆ।ਇਸ ਇਕੱਠ ਦੀ ਜਾਣਕਾਰੀ ਦਿੰਦੇ ਹੋਏ ਐਸੋਸ਼ੀਏਸ਼ਨ ਦੇ ਜਨਰਲ ਸਕੱਤਰ ਚੌ.ਕੁਮਾਰ ਸੈਣੀ ਨੇ ਦੱਸਿਆ ਕਿ ਇਕੱਠ ਨੂੰ ਡਾ. ਅਮਰੀਕ ਸਿੰਘ (ਸਾਬਕਾ ਐਸ.ਐਮ.ਓ) ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਕੋਵਿਡ-19 ਦੀ ਮਹਾਂਮਾਰੀ ਤੋਂ ਬੱਚਣ ਲਈ ਸਾਰੇ ਲੋਕਾਂ ਨੂੰ ਖਾਸ ਕਰਕੇ ਸੀਨੀਅਰ ਸਿਟੀਜ਼ਨਜ਼ ਨੂੰ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਲਗਾਈ ਜਾ ਰਹੀ ਫ੍ਰੀ ਵੈਕਸੀਨੇਸ਼ਨ ਜਲਦ ਤੋਂ ਜਲਦ ਲਗਵਾ ਲੈਣੀ ਚਾਹੀਦੀ ਹੈ

Read More

ਐਸ ਸੀ ਅਤੇ ਇਲੈਕਸ਼ਨ ਕਮਿਸ਼ਨਰ ਸਿਆਸੀ ਪਾਰਟੀਆਂ ਦੇ ਦਲ ਬਦਲੂਆਂ ਉਪਰ ਕਨੂੰਨ ਬਣਾਵੇ : ਪੰਡੋਰੀ ਅਰਾਈਆਂ

ਗੜ੍ਹਦੀਵਾਲਾ 30 ਅਪ੍ਰੈਲ (ਚੌਧਰੀ) : ਅੱਜ ਦੇਸ਼ ਅੰਦਰ ਹਰ ਸਿਆਸੀ ਪਾਰਟੀ ਦਲਬਦਲੁਆਂ ਦੀ ਸਿਆਸਤ ਖੇਡ ਰਹੀ ਹੈ ਜਿਸ ਨਾਲ ਦੇਸ ਆਦਰ ਗੂੰਡਾ ਗਰਦੀ ਨੂੰ ਬਲ ਮਿਲਦਾ ਹੈ ਅਤੇ ਦੇਸ਼ ਦਾ ਸੱਭਿਆਚਾਰ ਧੁੰਦਲਾ ਕਰ ਦਿਤਾ ਹੇ ਇਹਨਾ ਗੱਲਾਂ ਦਾ ਪ੍ਰਗਟਾਵਾ ਸਰੂਪ ਸਿੰਘ ਪੰਡੋਰੀ ਅਰਾਂਈਆਂ ਸਾਬਕਾ ਜਿਲਾ ਪ੍ਰ੍ਧਾਨ ਆਲ ਇੰਡੀਆ ਸੋਨੀਆ ਗਾਾਂਧੀ ਅਸੋੋਸੀਏਸ਼ਨ ਤੇ ਸੈਕਟਰੀ ਪੰਜਾਬ ਪ੍ਰਦੇਸ਼ ਕਾਂਗਰਸ ਨੇ ਪਰੈਸਨੋਟ ਰਾਹੀ ਕਹੇ

Read More

ਸੰਯੁਕਤ ਕਿਸਾਨ ਮੋਰਚੇ ਨੂੰ ਹੁਣ ਨੌਜਵਾਨਾਂ ਨੂੰ ਨਾਲ ਲੈ ਕਰਕੇ ਚਲਣਾ ਚਾਹੀਦਾ : ਦਵਿੰਦਰ ਸਿੰਘ ਲਾਚੋਵਾਲ

ਦਸੂਹਾ 29 ਅਪ੍ਰੈਲ (ਚੌਧਰੀ) : ਕਿਸਾਨ-ਮਜਦੂਰ ਸੰਘਰਸ਼ ਨੂੰ ਚਲਦਿਆਂ ਲਗਭਗ 9 ਮਹੀਨਿਆਂ ਦਾ ਸਮਾਂ ਹੋ ਚਲਾ ਜਿੱਥੇ ਕਿਸਾਨ ਆਪਣੀਆਂ ਜਾਇਜ਼ ਮੰਗਾਂ ਲੈ ਕਰਕੇ ਮੋਰਚਾ ਲਾ ਕਿ ਬੈਠੇ ਹਨ ਉੱਥੇ ਹੀ ਸਰਕਾਰ ਅੜਿਅਲ ਰਵੱਈਏ ਨਾਲ ਕਿਸਾਨਾਂ ਮਜਦੂਰਾਂ ਨੂੰ ਪ੍ਰੇਸ਼ਾਨ ਕਰ ਰਹੀ ਏ, ਸਰਕਾਰ ਵਲੋਂ ਔਰ ਕੁਝ ਜੱਥੇਬੰਦੀਆਂ ਦੇ ਆਗੂਆਂ ਵਲੋਂ ਕਿਸਾਨ ਅੰਦੋਲਨ ਨੂੰ ਢਾਹ ਲਾਉਣ ਲਈ ਜਿੱਥੇ ਜੱਥੇਬੰਦੀਆਂ ਅਤੇ ਨੌਜਵਾਨਾਂ ਵਿਚਕਾਰ ਗਲਤਫਹਮੀਆਂ ਵਧਾਈਆਂ ਗਈਆਂ ਉੱਥੇ ਹੀ ਨੌਜਵਾਨਾਂ ਨੂੰ ਮੋਰਚਿਆਂ ਤੋਂ ਬਾਹਰ ਰੱਖਣ ਦੀ ਨਾਕਾਮ ਕੋਸ਼ਿਸ਼ਾਂ ਹੋਈਆਂ ਪਰ ਅੱਜ ਸਮਾਂ ਇਹੋ ਜਿਹਾ ਬਣ ਗਿਆ

Read More

LATEST.. ਕਰਮਜੀਤ ਸਿੰਘ ਬੈਂਸ ਲੋਕ ਇਨਸਾਫ ਪਾਰਟੀ ਦੇ ਜ਼ਿਲ੍ਹਾ ਯੂਥ ਪ੍ਰਧਾਨ ਨਿਯੁਕਤ

ਗੜ੍ਹਦੀਵਾਲਾ 29 ਅਪ੍ਰੈਲ (ਚੌਧਰੀ) : ਅੱਜ ਪਿੰਡ ਬਾਹਲਾ ਵਿੱਖੇ ਲੋਕ ਇਨਸਾਫ ਪਾਰਟੀ ਦੀ ਇਕ ਵਿਸ਼ੇਸ਼ ਮੀਟਿੰਗ ਯੂਥ ਪ੍ਰਧਾਨ ਗਗਨਦੀਪ ਸਿੰਘ ਸਨੀ ਕੈਂਥ ਦੀ ਅਗਵਾਈ ਵਿਚ ਹੋਈ। ਇਸ ਮੀਟਿੰਗ ਵਿੱਚ ਸਭ ਤੋਂ ਪਹਿਲਾਂ ਅਹੁਦੇਦਾਰਾਂ ਦੀ ਨਿਯੁਕਤੀ ਕੀਤੀ ਗਈ ਜਿਸ ਵਿੱਚ ਕਰਮਜੀਤ ਸਿੰਘ ਬੈਂਸ ਬਾਹਲਾ ਨੂੰ ਜ਼ਿਲ੍ਹਾ ਯੂਥ ਪ੍ਰਧਾਨ ਲੋਕ ਇਨਸਾਫ ਪਾਰਟੀ ਲਗਾਇਆ ਗਿਆ।

Read More

LATEST.. ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਜਨਮ ਦਿਵਸ ਦੇ ਸਬੰਧ ’ਚ 1 ਮਈ ਨੂੰ ਛੁੱਟੀ ਦਾ ਐਲਾਨ

ਚੰਡੀਗੜ੍ਹ, 29 ਅਪ੍ਰੈਲ : ਪੰਜਾਬ ਸਰਕਾਰ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਜਨਮ ਦਿਵਸ ਦੇ ਸਬੰਧ ’ਚ 1 ਮਈ, 2021 ਨੂੰ ਛੁੱਟੀ ਦਾ ਐਲਾਨ ਕੀਤਾ ਹੈ।ਇੱਕ ਸਰਕਾਰੀ ਬੁਲਾਰੇ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਜਨਮ ਦਿਵਸ ਨੂੰ ਮੁੱਖ ਰੱਖਦੇ ਹੋਏ 1 ਮਈ, 2021 ਦਿਨ ਸਨੀਵਾਰ ਨੂੰ ਪੰਜਾਬ ਰਾਜ ਦੇ ਸਾਰੇ ਸਰਕਾਰੀ ਦਫਤਰਾਂ, ਬੋਰਡਾਂ, ਕਾਰਪੋਰੇਸਨਾਂ ਅਤੇ ਵਿੱਦਿਅਕ ਅਦਾਰਿਆਂ ਵਿੱਚ ਗਜਟਿਡ ਛੁੱਟੀ ਦਾ ਐਲਾਨ ਕੀਤਾ ਗਿਆ ਹੈ।

Read More