ਬਾਬਾ ਦੀਪ ਸਿੰਘ ਸੇਵਾ ਦਲ ਵਲੋਂ ਡੇਂਗੂ ਦੀ ਬਚਾਅ ਲਈ ਵੱਖ-ਵੱਖ ਪਿੰਡਾਂ ‘ਚ ਕਰਵਾਈ ਫੋਗਿੰਗ

ਗੜ੍ਹਦੀਵਾਲਾ 2 ਅਕਤੂਬਰ (ਚੌਧਰੀ) : ਅੱਜ ਬਾਬਾ ਦੀਪ ਸਿੰਘ ਸੇਵਾ ਦਲ ਅਤੇ ਵੈਲਫੇਅਰ ਸੁਸਾਇਟੀ ਗੜ੍ਹਦੀਵਾਲਾ ਵਲੋਂ ਆਪਣੀਆਂ ਸਮਾਜਿਕ ਭਲਾਈ ਮੁਹਿੰਮਾਂ ਦੇ ਤਹਿਤ ਵੱਖ-ਵੱਖ ਪਿੰਡਾਂ ਵਿੱਚ ਡੇਂਗੂ ਤੋਂ ਬਚਾਅ ਲਈ ਫੋਗਿੰਗ ਸਪਰੇਅ ਕੀਤੀ ਗਈ।ਇਸ ਮੌਕੇ ਸੋਸਾਇਟੀ ਪ੍ਰਧਾਨ ਮਨਜੋਤ ਸਿੰਘ ਤਲਵੰਡੀ ਨੇ ਦੱਸਿਆ ਕਿ ਜਿਸਦੇ ਚਲਦੇ ਹੁਣ ਤੱਕ ਪਿੰਡ ਬਾਹਗਾ,ਤਲਵੰਡੀ ਜੱਟਾਂ, ਦਾਰਾਪੁਰ,ਧਰਮਕੋਟ,ਝੰਭੋਵਾਲ ਪਿੰਡਾਂ ਵਿਚ ਫੋਗਿੰਗ ਸਪਰੇਅ ਕੀਤੀ ਜਾ ਚੁੱਕੀ ਹੈ

Read More

PUNJAB CM ANNOUNCES RS. 50 LAKH EX-GRATIA & JOB FOR FAMILY MEMBER OF HAVILDAR KULDEEP SINGH

Chandigarh/Hoshiarpur October 2 (Choudhary) : Punjab Chief Minister Captain Amarinder Singh on Friday announced ex-gratia compensation of Rs 50 lakh, along with government job to a family member, of Havildar Kuldeep Singh of 15 SIKH LI, who laid down his life on the line of control during cross border firing in Jammu & Kashmir.

Read More

ਕਰੋਨਾ ਟੈਸਟ ਨੂੰ ਲੈ ਕੇ ਲੋਕ ਹੋ ਰਹੇ ਹਨ ਜਾਗਰੁਕ ਹੁਣ ਤੱਕ ਜਿਲੇ ਵਿੱਚ ਕਰੀਬ 43 ਹਜਾਰ ਲੋਕਾਂ ਨੇ ਕਰਵਾਇਆ ਕਰੋਨਾ ਟੈਸਟ

ਪਠਾਨਕੋਟ,1 ਅਕਤੂਬਰ (ਰਜਿੰਦਰ ਸਿੰਘ ਰਾਜਨ ਬਿਊਰੋ ਚੀਫ) : ਜਿਲਾ ਪਠਾਨਕੋਟ ਵਿੱਚ ਕਰੋਨਾ ਨੂੰ ਲੈ ਕੇ ਲੋਕਾਂ ਵਿੱਚ ਜਾਗਰੁਕਤਾ ਆ ਰਹੀ ਹੈ ਅਤੇ ਲੋਕ ਆਪ ਕਰੋਨਾ ਟੈਸਟ ਕਰਵਾਉਂਣ ਲਈ ਅੱਗੇ ਆ ਰਹੇ ਹਨ ਇਸ ਦੇ ਲਈ ਜਿਲਾ ਪ੍ਰਸਾਸਨ ਦਾ ਬਹੁਤ ਧੰਨਵਾਦੀ ਹੈ, ਇਸ ਤੋਂ ਇਲਾਵਾ ਉਨਾਂ ਪੰਚਾਇਤਾਂ ਦਾ ਬਹੁਤ ਬਹੁਤ ਧੰਨਵਾਦ ਹੈ ਜਿਨਾਂ ਵੱਲੋਂ ਪੰਚਾਇਤਾਂ ਅੰਦਰ ਮਤੇ ਪਾ ਕੇ ਕਰੋਨਾ ਟੈਸਟ ਕਰਵਾਉਂਣ ਦਾ ਭਰੋਸਾ ਦਿੱਤਾ ਹੈ। ਇਹ ਪ੍ਰਗਟਾਵਾ ਸ੍ਰੀ ਸੰਯਮ ਅਗਰਵਾਲ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕੀਤਾ।

Read More

ਡਾ.ਵਰਿੰਦਰਪਾਲ ਜਗਤ ਨੇ ਸਿਵਲ ਸਰਜਨ ਗੁਰਦਾਸਪੁਰ ਦਾ ਅਹੁਦਾ ਸੰਭਾਲਿਆ

ਗੁਰਦਾਸਪੁਰ,1 ਅਕਤੂਬਰ (ਅਸ਼ਵਨੀ): ਸਿਵਲ ਸਰਜਨ ਗੁਰਦਾਸਪੁਰ ਡਾ.ਵਰਿੰਦਰਪਾਲ ਜਗਤ ਨੇ ਜਿਲਾ ਗੁਰਦਾਸਪੁਰ ਵਿਖੇ ਸਿਵਲ ਸਰਜਨ ਵਜੋਂ ਅਹੁਦਾ ਸੰਭਾਲ ਲਿਆ ਹੈ।ਜਿਲਾ ਪ੍ਰੋਗਰਾਮ ਅਫਸਰ ,ਪੈਰਾਮੈਡੀਕਲ ਸਟਾਫ ਅਤੇ ਐਨ.ਐਚ.ਐਮ ਅਧਿਕਾਰੀਆਂ/ਕਰਮਚਾਰੀਆਂ ਵਲੋਂ ਬੁੱਕੇ ਦੇ ਕੇ ਸਵਾਗਤ ਕੀਤਾ ਗਿਆ।

Read More

ਸਥਾਨਕ ਰੇਲਵੇ ਸਟੇਸ਼ਨ ਰੇਲਵੇ ਲਾਈਨ ਉਪਰ ਕਿਸਾਨਾਂ ਵੱਲੋਂ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ

ਗੁਰਦਾਸਪੁਰ 1 ਅਕਤੂਬਰ ( ਅਸ਼ਵਨੀ ) : ਮੋਦੀ ਸਰਕਾਰ ਵਲੋਂ ਖੇਤੀ/ਕਿਸਾਨੀ ਦੇ ਨਾਂ ‘ਤੇ ਪਾਸ ਕੀਤੇ ਗਏ ਲੋਕ-ਮਾਰੂ ਦੇਸ਼ ਵਿਰੋਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਪੰਜਾਬ ਦੀਆਂ ਸਮੂਹ ਕਿਸਾਨ ਜਥੇਬੰਦੀਆਂ ਦੇ ਸਾਂਝੇ ਮੰਚ ਵਲੋਂ ਪਹਿਲੀ ਅਕਤੂਬਰ ਤੋਂ ਪੰਜਾਬ ਭਰ ਵਿਚ ਦਿੱਤੇ ਰੇਲ ਰੋਕੋ ਅੰਦੋਲਨ ਦੇ ਸੱਦੇ ਦੇ ਤਹਿਤ ਅੱਜ ਭਾਰਤੀ ਕਿਸਾਨ ਯੂਨੀਅਨ(ਲੱਖੋਵਾਲ)ਦੇ ਸੀਨੀਅਰ ਆਗੂ ਸ.ਕਰਨੈਲ ਸਿੰਘ ਪੰਛੀ, ਜਮਹੂਰੀ ਕਿਸਾਨ ਸਭਾ ਦੇ ਮੱਖਣ ਸਿੰਘ ਕੁਹਾੜ, ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਆਗੂ ਚੰਨਣ ਸਿੰਘ ਦੋਰਾਂਗਲਾ, ਭਾਰਤੀ ਕਿਸਾਨ ਯੂਨੀਅਨ (ਮਾਨ) ਦੇ ਮੁੱਖ ਜ਼ਿਲ੍ਹਾ ਆਗੂ ਗੁਰਦੀਪ ਸਿੰਘ ਮੁਸਤਫ਼ਾਬਾਦ ਜੱਟਾਂ, ਲੋਕ ਭਲਾਈ ਇਨਸਾਫ਼ ਵੈਲਫ਼ੇਅਰ ਸੋਸਾਇਟੀ ਦੇ ਜਸਵੰਤ ਸਿੰਘ ਕੋਠੀ,ਪਠਾਨਕੋਟ, ਭਾਰਤੀ ਕਿਸਾਨ ਯੂਨੀਅਨ(ਰਾਜੇਵਾਲ) ਦੇ ਜ਼ਿਲ੍ਹਾ ਆਗੂ ਸ. ਅਜੈਬ ਸਿੰਘ, ਕੁਲ ਹਿੰਦ ਕਿਸਾਨ ਸਭਾ ਪੰਜਾਬ ਦੇ ਸੂਬਾਈ ਆਗੂ ਬਲਬੀਰ ਸਿੰਘ ਕੱਤੋਵਾਲ, ਮਾਝਾ ਕਿਸਾਨ ਸੰਘਰਸ਼ ਕਮੇਟੀ ਦੇ ਸ. ਕਸ਼ਮੀਰ ਸਿੰਘ ਤੁਗਲਵਾਲ, ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਨਰਿੰਦਰ ਸਿੰਘ ਕੋਟਲਾ ਬਾਮਾ, ਕਿਸਾਨ ਤੇ ਜਵਾਨ ਭਲਾਈ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਸ.ਪਰਮਪਾਲ ਸਿੰਘ ਮੇਤਲਾ, ਕੁੱਲ ਹਿੰਦ ਕਿਸਾਨ ਸਭਾ (ਪੁੰਨਾਂਵਾਲ) ਦੇ ਕਾ. ਲਖਵਿੰਦਰ ਸਿੰਘ ਮਰੜ੍ਹ ਅਤੇ ਪੰਜਾਬ ਕਿਸਾਨ ਯੂਨੀਅਨ ਦੇ ਸੂਬਾਈ ਆਗੂ ਸੁਖਦੇਵ ਸਿੰਘ ਭਾਗੋਕਾਵਾਂ ਦੀ ਅਗਵਾਈ ਹੇਠ ਸਥਾਨਕ ਰੇਲਵੇ ਸਟੇਸ਼ਨ ਦੇ ਨਜ਼ਦੀਕ ਰੇਲਵੇ ਲਾਈਨ ਉਪਰ ਅਣਮਿੱਥੇ ਸਮੇਂ ਦਾ ਧਰਨਾ ਸ਼ੁਰੂ ਕਰ ਦਿੱਤਾ ਗਿਆ। ਰੇਲਵੇ ਲਾਈਨ ਉੱਪਰ ਧਰਨਾ ਸ਼ੁਰੂ ਕਰਨ ਤੋਂ ਪਹਿਲਾਂ ਸਮੂਹ ਧਰਨਾਕਾਰੀ ਕਿਸਾਨ ਸ਼ਹਿਰ ਦੇ ਕੇਂਦਰ ਸੁੱਕਾ ਤਲਾਅ ਵਿਖੇ ਇਕੱਤਰ ਹੋਏ ਅਤੇ ਉਥੋਂ ਜੀ ਟੀ ਰੋਡ ਰਾਹੀ ਮਾਰਚ ਕਰਕੇ ਰੇਲਵੇ ਲਾਈਨ ਉੱਪਰ ਪਹੁੰਚੇ ।

Read More

ਤੁਸੀਂ ਸਿਰਫ਼ ਬੇਟੀ ਹੀ ਨਹੀਂ ਜਲਾਈ,ਅੰਧੇਰੇ ਚ ਇਨਸਾਨੀਅਤ ਨੂੰ ਜਲਾਇਆ ਹੈ : ਸ਼ਰਿਤਾ ਸ਼ਰਮਾ

ਗੜਸ਼ੰਕਰ (ਅਸ਼ਵਨੀ ਸ਼ਰਮਾ) : ਪਿਛਲੇ ਦਿਨ ਯੂਪੀ ਦੇ ਹਾਥਰਸ ਵਿਖੇ ਹੋਏ ਘਿਨੋਣੇ ਅਤਿਆਚਾਰ ਤੇ ਮਾਨਵਤਾ ਨੂੰ ਸ਼ਰਮਸਾਰ ਕਰਨ ਵਾਲੇ ਬੀਜੇਪੀ ਸਰਕਾਰ ਅਤੇ ਯੂਪੀ ਪੁਲਿਸ ਦੇ ਰਵਈਏ ਖਿਲਾਫ਼ ਅਜ ਸੈਲਾ ਖੁਰਦ ਵਿਖੇ ਮੈਡਮ ਸ਼ਰਿਤਾ ਸ਼ਰਮਾਂ ਮੈਬਰ ਪੰਜਾਬ ਪਰਦੇਸ ਕਾਗਰਸ ਕਮੇਟੀ ਦੀ ਅਗਵਾਈ ਚ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਉਹਨਾਂ ਨੇ ਕਿਹਾ ਕਿ ਯੂਪੀ ਦੀ ਜੋਗੀ ਸਰਕਾਰ ਨੇ ਗੈਂਗਰੇਪ ਪੀੜਿਤ ਮਨੀਸ਼ਾ ਦੀ ਕੋਈ ਸਹਾਇਤਾ ਨਹੀਂ ਕੀਤੀ। ਜਦੋਂ ਕਿ ਉਸ ਦਾ ਰਾਤ ਨੂੰ ਹੀ ਸਸਕਾਰ ਕਰਵਾਕੇ ਇਨਸਾਨੀਅਤ ਨੂੰ ਸ਼ਰਮਸਾਰ ਕਰ ਦਿੱਤਾ। ਇਸ ਤੋਂ ਵੀ ਮਾੜਾ ਕੰਮ ਇਹਨਾਂ ਨੇ ਇਹ ਕੀਤਾ ਕਿ ਪਰਿਵਾਰਕ਼ ਮੈਬਰਾਂ ਨੂੰ ਘਰ ਚ ਬੰਦੀ ਬਣਾ ਕੇ ਉਨ੍ਹਾਂ ਨੂੰ ਸੰਸਕਾਰ ਚ ਜਾਣ ਤੋਂ ਰੋਕਿਆ ਗਿਆ। ਸ਼ਰਿਤਾ ਸ਼ਰਮਾਂ ਨੇ ਕਿਹਾ ਕਿ ਯੂਪੀ ਦੀ ਜੋਗੀ ਸਰਕਾਰ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ। ਇਸ ਮੌਕੇ ਗੁਰਸੁਰਿੰਦਰ ਸਿੰਘ ਬੇਦੀ, ਦਵਿੰਦਰ ਬੈਸ, ਰੀਟਾ ਰਾਣਾ, ਰਾਣਾ ਰਜਿੰਦਰ, ਪ੍ਰੀਤਮ ਰਾਣਾ, ਸ਼ਾਮੀ ਪ੍ਰਧਾਨ, ਸਰਪੰਚ ਨੀਲਮ, ਵਿਜੇ, ਮਮਤਾ, ਹਰਮਨ ਬੰਗਾ, ਸਰਪੰਚ ਕੁਲਦੀਪ ਬੋੜਾ ਅਤੇ ਕਾਗਰਸੀ ਆਗੂ ਕੁਲਵਿੰਦਰ ਬਿਟੂ ਹਾਜਰ ਸਨ।

Read More

पंजाब भाजपा प्रधान अश्वनी शर्मा बोले : न होगी मंडी बंद और न ही एमएसपी बंद,किसान न हो गुमराह

घरोटा 1 अक्टूबर ( शम्मी महाजन) : किसान बिल के मुद्दे पर किसानों से चर्चा करने हेतु पंजाब भाजपा प्रधान अश्वनी शर्मा ने एक मीटिंग की।मीटिंग की प्रधानगी देहाती मंडल अध्यक्ष नरेंद्र सिंह ने की। गांव तलवाड़ा में हुई मीटिंग मे देहाती मंडल के 35 गांव से किसानों व वर्करों ने भाग लिया। बिल को लेकर किसानों ने पंजाब प्रधान से चर्चा,भ्रम को दूर किया। भाजपा प्रदेश अध्यक्ष अश्विनी शर्मा ने किसानों की समस्याओं को सुनने के उपरांत केंद्र की मोदी सरकार किसान हितैषी नीतियों पर विस्तार पूर्वक चर्चा की।

Read More

ਡਾ.ਪਵਨ ਸ਼ਹਿਰੀਆ ਪ੍ਰਫੈਸਰ ਈਸ਼ਵਰ ਚੰਦਰ ਨੰਦਾ ਅਵਾਰਡ ਨਾਲ ਸਨਮਾਨਿਤ

ਗੁਰਦਾਸਪੁਰ 1 ਅਕਤੂਬਰ ( ਅਸ਼ਵਨੀ ) : ਇੰਡੀਅਨ ਪੀਪਲਜ਼ ਥਿਏਟਰ ਐਸੋਸੀਏਸ਼ਨ (ਇਪਟਾ) ਗੁਰਦਾਸਪੁਰ ਅਤੇ ਬਾਬਾ ਰੋੜ ਪੀਰ ਯੂਥ ਕਲੱਬ ਗਾਂਧੀਆਂ ਵਲੋਂ ਪੰਜਾਬੀ ਨਾਟਕ ਦੇ ਪਿਤਾਮਾ ਪ੍ਰੋਫ਼ੈਸਰ ਈਸ਼ਵਰ ਚੰਦਰ ਨੰਦਾ ਦਾ ਜਨਮ ਦਿਨ ਉਨ੍ਹਾਂ ਦੇ ਜੱਦੀ ਪਿੰਡ ਗਾਂਧੀਆਂ ਪਨਿਆੜ ਵਿਚ ਮਨਾਇਆ ਗਿਆ।

Read More

ਪਤਨੀ ਤੋਂ ਦੁੱਖੀ ਕੇ ਪਤੀ ਵਲੋ ਕੋਈ ਜਹਿਰੀਲੀ ਦਵਾਈ ਪੀ ਲੈਣ ਕਾਰਨ ਮੌਤ,ਪਤਨੀ ਵਿਰੁਧ ਮਾਮਲਾ ਦਰਜ

ਗੁਰਦਾਸਪੁਰ 1 ਅਕਤੂਬਰ(ਅਸ਼ਵਨੀ) :- ਪਤਨੀ ਤੋਂ ਦੁੱਖੀ ਕੇ ਪਤੀ ਵਲੋ ਕੋਈ ਜਹਿਰੀਲੀ ਦਵਾਈ ਪੀ ਲੈਣ ਕਾਰਨ ਪਤੀ ਦੀ ਮੋਤ ਹੋ ਜਾਣ ਕਾਰਨ ਪੁਲਿਸ ਸਟੇਸ਼ਨ ਕਾਹਨੂੰਵਾਨ ਦੀ ਪੁਲਿਸ ਵਲੋ ਪਤਨੀ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।

Read More

ਆਪ ਹਲਕਾ ਉੜਮੁੜ ਦੇ ਸਮੂਹ ਪਿੰਡਾਂ ਨੂੰ ਗ੍ਰਾਮ ਸਭਾ ‘ਚ ਮਤਾ ਪਾਸ ਕਰਵਾ ਕੇ ਕਿਸਾਨਾਂ ਨੂੰ ਉਜੜਨ ਤੋਂ ਬਚਾਉਣ ਦਾ ਯਤਨ ਕਰੇਗੀ : ਗੁਰਦੀਪ ਸਿੰਘ ਹੈਪੀ

ਗੜਦੀਵਾਲਾ 1 ਅਕਤੂਬਰ(ਚੌਧਰੀ) :ਅੱਜ ਆਮ ਆਦਮੀ ਪਾਰਟੀ ਦੇ ਹਲਕਾ ਉੜਮੁੜ ਦੇ ਸਮੂਹ ਕੋਆਡੀਨੇਟਰ ਦੀ ਮੀਟਿੰਗ ਏ ਪੀ ਓ ਸੀ ਸ. ਗੁਰਦੀਪ ਸਿੰਘ ਹੈਪੀ ਦੀ ਅਗਵਾਈ ਹੇਠ ਹੋਈ ।ਇਸ ਮੌਕੇ ਪਾਰਟੀ ਦੀਆਂ ਗਤੀਵਿਧੀਆਂ ਤੋਂ ਜਾਣੂ ਕਰਵਾਉਂਦੇ ਸ. ਗੁਰਦੀਪ ਸਿੰਘ ਹੈਪੀ ਨੇ ਦੱਸਿਆ ਕਿ ਪਾਰਟੀ ਦੇ ਦਿਸ਼ਾ-ਨਿਰਦੇਸ਼ ਤਹਿਤ, ਜੋ ਇਸ ਸਮੇਂ ਪੂਰੇ ਦੇਸ਼ ਵਿਚ ਮੋਦੀ ਸਰਕਾਰ ਨੇ ਕਿਸਾਨ ਮਾਰੂ ਬਿੱਲ ਲਿਆਂਦਾ ਹੈ।

Read More

ਜਬਰ ਜਨਾਹ ਦੀ ਸ਼ਿਕਾਰ ਦਲਿਤ ਸਮਾਜ ਦੀ ਲੜਕੀ ਦੀ ਹੋਈ ਮੌਤ ਦੀ ਆਤਮਿਕ ਸ਼ਾਤੀ ਲਈ ਕੱਢਿਆ ਕੈਂਡਲ ਮਾਰਚ

ਗੜ੍ਹਦੀਵਾਲਾ 1 ਅਕਤੂਬਰ (ਚੌਧਰੀ) : ਸਥਾਨਕ ਸ਼ਹਿਰ ਵਿਖੇ ਦਲਿਤ ਸਮਾਜ ਦੀਆਂ ਵੱਖ-ਵੱਖ ਸੰਸਥਾਵਾਂ ਵੱਲੋਂ ਉੱਤਰ ਪ੍ਰਦੇਸ਼ ‘ਚ ਜਬਰ ਜਨਾਹ ਦੀ ਸ਼ਿਕਾਰ ਦਲਿਤ ਸਮਾਜ ਦੀ ਲੜਕੀ ਦੀ ਹੋਈ ਮੌਤ ਦੀ ਆਤਮਿਕ ਸ਼ਾਤੀ ਲਈ ਕੈਂਡਲ ਮਾਰਚ ਕੱਢਦੇ ਹੋਏ ਮੋਦੀ ਅਤੇ ਯੋਗੀ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। ਇਹ ਕੈਂਡਲ ਮਾਰਚ ਭਗਵਾਨ ਬਾਲਮੀਕਿ ਮੰਦਰ ਗੜ੍ਹਦੀਵਾਲਾ ਤੋਂ ਸ਼ੁਰੂ ਹੋ ਕੇ ਬੱਸ ਸਟੈਂਡ ਗੜ੍ਹਦੀਵਾਲਾ ਵਿਖੇ ਸਮਾਪਤ ਹੋਇਆ।

Read More

ਐਨ.ਸੀ.ਸੀ ਯੂਨਿਟ ਵਲੋਂ ਫਿਟ ਇੰਡੀਆ ਦੇ ਉਲੀਕੇ ਗਏ ਰਾਸ਼ਟਰ ਪਧੱਰੀ ਫਿਟਨੈਸ ਪ੍ਰੋਗਰਾਮ “ਫਰੀਡਮ ਰਨ” ‘ਚ ਕੀਤੀਆਂ ਰੋਜਾਨਾ ਕਸਰਤਾਂ

ਗੜ੍ਹਦੀਵਾਲਾ 1 ਅਕਤੂਬਰ (ਚੌਧਰੀ) : ਭਾਰਤ ਸਰਕਾਰ ਦੀਆਂ ਹਿਦਾਇਤਾਂ ਅਨੁਸਾਰ ਗਰੁਪ ਕਮਾਂਡਰ, ਬਰਗੇਡਿਅਰ ਅਦਿੱਵਿਤਆ ਮਦਾਨ ਅਤੇ ਕਰਨਲ ਸੰਦੀਪ ਕੁਮਾਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅਤੇ ਪ੍ਰਿੰਸੀਪਲ ਜਤਿੰਦਰ ਸਿੰਘ ਦੇ ਕੁਸ਼ਲ ਮਾਰਗ ਨਿਰਦੇਸ਼ਨ ਹੇਠਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅੰਬਾਲਾ ਜੱਟਾਂ ਦੇ ਐਨ.ਸੀ.ਸੀ. ਅਫ਼ਸਰ ਡਾ.ਕੁਲਦੀਪ ਮਨਹਾਸ ਦੀ ਯੌਗ ਅਗਵਾਈ ਨਾਲ ਐਨ.ਸੀ . ਸੀ ਯੂਨਿਟ ਵਲੋਂ ਫਿਟ ਇੰਡੀਆ ਦੇ ਉਲੀਕੇ ਗਏ ਰਾਸ਼ਟਰ ਪਧੱਰੀ ਫਿਟਨੈਸ ਪ੍ਰੋਗਰਾਮ “ਫਰੀਡਮ ਰਨ” ਜੋ ਕਿ 15 ਅਗੱਸਤ ਤੋਂ ਲੈ ਕੇ 2 ਅਕਤੂਬਰ ਅਜ਼ਾਦੀ ਦਿਹਾੜੇ ਤੋਂ ਲੈਕੇ ਗਾਂਧੀ ਜੰਯਤੀ ਤੱੱਕ ਚਲਿਆ।

Read More

ਮੀਰੀ ਪੀਰੀ ਸੇਵਾ ਸੁਸਾਇਟੀ ਬੋਦਲ ਵੱਲੋਂ ਭਾਈ ਰਣਜੀਤ ਸਿੰਘ ਰਾਗੀ ਸਨਮਾਨਿਤ

ਗੜ੍ਹਦੀਵਾਲਾ 1 ਅਕਤੂਬਰ (ਚੌਧਰੀ) : ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਧਰਤੀ ਗੁਰਦੁਆਰਾ ਗਰਨਾ ਸਾਹਿਬ ਦੁਆਬੇ ਦਾ ਇੱਕ ਪਵਿੱਤਰ ਅਤੇ ਇਤਿਹਾਸਕ ਅਸਥਾਨ ਹੈ ਇਸ ਗੁਰਦੁਆਰਾ ਸਾਹਿਬ ਵਿਖੇ ਸੇਵਾ ਨਿਭਾਉਂਦੇ ਭਾਈ ਰਣਜੀਤ ਸਿੰਘ ਰਾਗੀ ਦਾ ਤਬਾਦਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਕੰਧ ਸਾਹਿਬ ਬਟਾਲਾ ਵਿਖੇ ਕੀਤਾ ਗਿਆ।ਇਸ ਸਬੰਧੀ ਮੀਰੀ ਪੀਰੀ ਸੇਵਾ ਸੁਸਾਇਟੀ ਬੋਦਲ ਗਰਨਾ ਸਾਹਿਬ ਦੇ ਪ੍ਰਧਾਨ ਮਨਦੀਪ ਸਿੰਘ ਢੀਂਡਸਾ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਭਾਈ ਰਣਜੀਤ ਸਿੰਘ ਰਾਗੀ ਵੱਲੋਂ ਗੁਰਦੁਆਰਾ ਗਰਨਾ ਸਾਹਿਬ ਬੋਦਲ ਵਿਖੇ ਤਕਰੀਬਨ 20 ਸਾਲ ਸੇਵਾ ਨਿਭਾਈ ਹੈ ਉਨ੍ਹਾਂ ਵੱਲੋਂ ਆਪਣੀ ਡਿਊਟੀ ਪੂਰੀ ਇਮਾਨਦਾਰੀ ਮਿਹਨਤ ਅਤੇ ਲਗਨ ਨਾਲ ਨਿਭਾਈ ਹੈ।

Read More

BREAKING .. ਗੜ੍ਹਦੀਵਾਲਾ ਖੇਤਰ ਦੇ ਪਿੰਡ ਰਾਜੂ ਦਵਾਖਰੀ ਦੇ ਕਲਦੀਪ ਸਿੰਘ ਜੰਮੂ-ਕਸ਼ਮੀਰ ਦੇ ਨੌਗਾਮ ਸੈਕਟਰ ‘ਚ ਸ਼ਹੀਦ

ਗੜਦੀਵਾਲਾ 1 ਅਕਤੂਬਰ (ਚੌਧਰੀ /ਪ੍ਰਦੀਪ ਕੁਮਾਰ ) : ਜਿਲਾ ਹੁਸ਼ਿਆਰਪੁਰ ਦੇ ਖੇਤਰ ਗੜ੍ਹਦੀਵਾਲਾ ਦੇ ਪਿੰਡ ਰਾਜੂ ਦਵਾਖਰੀ ਦੇ ਫੌਜੀ ਜਵਾਬ ਕੁਲਦੀਪ ਸਿੰਘ(40) ਦੀ ਜੰਮੂ ਕਸ਼ਮੀਰ ਦੇ ਨੌਗਾਮ ਸੈਕਟਰ ਚ ਕੰਟਰੋਲ ਲਾਈਨ ਪਾਰ ਪਾਕਿਸਤਾਨ ਫੌਜੀਆਂ ਵਲੋਂ ਜੰਗਬੰਦੀ ਸਮਝੌਤੇ ਦਾ ਉਲੰਘਣ ਕਰਦੇ ਹੋਏ ਗੋਲੀਬਾਰੀ ਦੌਰਾਨ ਸ਼ਹੀਦ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਕੁਲਦੀਪ ਸਿੰਘ ਸਮੇਤ ਇਕ ਹੋਰ ਫੌਜੀ ਜਵਾਨ ਸ਼ਹੀਦ ਅਤੇ ਚਾਰ ਜਖਮੀ ਹੋਏ ਹਨ। ਜਿਵੇਂ ਹੀ ਕੁਲਦੀਪ ਸਿੰਘ ਦੇ ਸ਼ਹੀਦ ਹੋਣ ਦੀ ਖਬਰ 12 ਵਜੇੇ ਦੇ ਕਰੀਬ ਪਿੰਡ ਪਹੁੰਚੀ ਤਿਉਂ ਹੀ ਪਰਿਵਾਰ ਅਤੇ ਖੇਤਰ ਵਿਚ ਸ਼ੋਕ ਦੀ ਲਹਿਰ ਦੌੜ ਗਈ।

Read More

ए.डी.सी ने लेखन मुकाबले के विजेता अध्यापकों को किया सम्मानित

होशियारपुर, 01 अक्टूबर(चौधरी) : मुख्य चुनाव अधिकारी की ओर से अध्यापक दिवस पर करवाए गए लेखन मुकाबलों के विजेता अध्यापकों को आज अतिरिक्त डिप्टी कमिश्नर (सामान्य) अमित कुमार पंचाल की ओर से सम्मानित किया गया। इस लेखन मुकाबले में होशियारपुर के सरकारी सीनियर सेकेंडरी स्कूल नसराला के पंजाबी मास्टर जसवंत सिंह राए ने पंजाब में दूसरा व जिले में पहला स्थान हासिल किया था,

Read More

ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ ਨੇ ਮੰਗਾਂ ਦੀ ਪੂਰਤੀ ਲਈ ਧਰਨੇ ਦਾ ਇੰਜੀਨੀਅਰ ਮੰਡਲ ਨੂੰ ਦਿੱਤਾ ਨੋਟਿਸ

ਹੁਸਿਆਰਪੁਰ,1 ਅਕਤੂਬਰ (ਚੌਧਰੀ ) : ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ(ਰਜਿ:ਨ.26)ਜਿਲ੍ਹਾ ਹੁਸਿਆਰਪੁਰ ਵੱਲੋਂ ਜਿਲ੍ਹਾ ਪ੍ਰਧਾਨ ਦਰਸਵੀਰ ਸਿੰਘ ਰਾਣਾ, ਜਿਲ੍ਹਾ ਜਨਰਲ ਸਕੱਤਰ ਕੁਲਦੀਪ ਸਿੰਘ ਰਾਣਾ,ਜੁਆਇੰਟ ਜਨਰਲ ਸਕੱਤਰ ਮਨਜੀਤ ਸਿੰਘ ਮੁਕੇਰੀਆਂ ਦੀ ਅਗਵਾਈ ਹੇਠ ਆਪਣੀਆਂ ਕਾਫੀ ਸਮੇਂ ਤੋਂ ਲਟਕਦੀਆਂ ਮੰਗਾਂ ਦੇ ਹੱਲ ਲਈ ਕਾਰਜਕਾਰੀ ਇੰਜੀਨੀਅਰ ਮੰਡਲ ਨੰ.1,2 ਹੁਸਿਆਰਪੁਰ ਨੂੰ ਧਰਨੇ ਦਾ ਨੋਟਿਸ ਦਿੱਤਾ।

Read More

ਸਕੂਲੀ ਵਿਦਿਆਰਥੀਆਂ ਵਿੱਚ ਨੈਤਿਕ ਕਦਰਾਂ-ਕੀਮਤਾਂ ਨੂੰ ਮਜ਼ਬੂਤ ਬਨਾਉਣ ਲਈ ‘ਸਵਾਗਤ ਜ਼ਿੰਦਗੀ’ ਨਾਂ ਦਾ ਨਵਾਂ ਵਿਸ਼ਾ ਲਾਗੂ

ਚੰਡੀਗੜ/ਹੁਸਿਆਰਪੁਰ, 1 ਅਕਤੂਬਰ(ਚੌਧਰੀ) : ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਦੀ ਪ੍ਰਵਾਨਗੀ ਤੋਂ ਬਾਅਦ ਸਕੂਲ ਸਿੱਖਿਆ ਵਿਭਾਗ ਨੇ ਵਿਦਿਆਰਥੀਆਂ ਵਿੱਚ ਨੈਤਿਕ ਕਦਰਾਂ-ਕੀਮਤਾਂ ਨੂੰ ਮਜ਼ਬੂਤ ਬਨਾਉਣ ਲਈ ‘ਸਵਾਗਤ ਜ਼ਿੰਦਗੀ’ ਨਾਂ ਦਾ ਨਵਾਂ ਵਿਸ਼ਾ ਲਾਗੂ ਕਰ ਦਿੱਤਾ ਹੈ।

Read More

ਕਾਰ ਚਾਲਕ ਵਲੋਂ ਕਾਰ ਦਾ ਸੰਤੁਲਨ ਖੋਹਣ ਤੇ ਮੀਟ ਦੀ ਦੁਕਾਨ ਦੇ ਸ਼ਟਰ ਚ ਵੱਜਣ ਨਾਲ ਹੋਇਆ ਨੁਕਸਾਨ,ਕਾਰ ਸਮੇਤ ਚਾਲਕ ਫਰਾਰ

ਗੜ੍ਹਦੀਵਾਲਾ 1 ਅਕਤੂਬਰ (ਚੌਧਰੀ) : ਬੀਤੀ ਮੰਗਲਵਾਰ ਰਾਤ ਕਰੀਬ 10/10.15 ਵਜੇ ਦੇ ਕਰੀਬ ਦਸੂਹਾ ਵਲੋਂ ਆ ਰਹੀ ਆਲਟੋ ਕਾਰ ਸੰਤੁਲਨ ਖੋਹਣ ਨਾਲ ਟਾਂਡਾ ਰੋਡ ਗੜ੍ਹਦੀਵਾਲਾ ਦੇ ਨਜਦੀਕ ਇੱਕ ਮੀਟ ਦੇ ਸ਼ਟਰ ਵਿੱਚ ਜੋਰਦਾਰ ਵੱਜਣ ਦੀ ਖਬਰ ਸਾਹਮਣੇ ਆਈ ਹੈ। ਇਸ ਸਬੰਧੀ ਦੁਕਾਨ ਮਾਲਕ ਪਵਨ ਕੁਮਾਰ ਪੁੱਤਰ ਰਾਧੇ ਕ੍ਰਿਸ਼ਨ ਨਿਵਾਸੀ ਜਲੰਧਰ ਕੈਂਟ ਨੇ ਦੱਸਿਆ ਕਿ ਮੇਰੀ ਟਾਂਡਾ ਮੋੜ ਗੜ੍ਹਦੀਵਾਲਾ ਦੇ ਨਜਦੀਕ ਏ ਵਨ ਨਾਂ ਦੀ ਇੱਕ ਮੀਟ ਦੀ ਦੁਕਾਨ ਹੈ।

Read More

ਘਰ-ਘਰ ਰੋਜ਼ਗਾਰ ਮੁਹਿੰਮ ਤਹਿਤ ਸ੍ਰੀ ਸਾਂਈ ਕਾਲਜ ਵਿਖੇ ਲਗਾਇਆ ਰੋਜ਼ਗਾਰ ਮੇਲਾ

ਪਠਾਨਕੋਟ 30 ਸਤੰਬਰ (ਰਜਿੰਦਰ ਸਿੰਘ ਰਾਜਨ ਬਿਊਰੋ ਚੀਫ ) : ਪੰਜਾਬ ਸਰਕਾਰ ਵਲੋਂ ਚਲਾਏ ਗਏ ਰੋਜ਼ਗਾਰ ਮਿਸ਼ਨ ਤਹਿਤ, ਬੇ-ਰੋਜ਼ਗਾਰ ਨੌਜਵਾਨਾਂ ਲਈ ਨੌਕਰੀਆਂ ਸਬੰਧੀ ਸਤੰਬਰ ਮਹੀਨੇ ਦੌਰਾਨ ਰਾਜ ਪੱਧਰੀ ਰੋਜ਼ਗਾਰ ਮੇਲਿਆਂ ਦਾ ਆਯੋਜਿਨ ਕੀਤਾ ਜਾ ਰਿਹਾ ਹੈ। ਇਸ ਅਧੀਨ ਜਿਲਾ ਪਠਾਨਕੋਟ ਵਿੱਚ ਮੈਗਾ ਤੀਸਰੇ ਰੋਜਗਾਰ ਮੇਲੇ ਦਾ ਆਯੋਜਨ ਸ੍ਰੀ ਸਾਂਈਂ ਗਰੁੱਪ ਆਫ ਇੰਸਟੀਚਿਊਟ ਬਧਾਨੀ ਵਿਖੇ ਕੀਤਾ ਗਿਆ। ਇਸ ਰੋਜ਼ਗਾਰ ਮੇਲੇ ਵਿੱਚ ਸ੍ਰੀ ਸੰਯਮ ਅਗਰਵਾਲ ਡਿਪਟੀ ਕਮਿਸ਼ਨਰ ਪਠਾਨਕੋਟ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ।

Read More

ਗੜਸ਼ੰਕਰ ‘ਚ ਹੁਣ ਨਸ਼ਾ ਵੇਚਣ ਵਾਲੀਆਂ ਦੀ ਖੈਰ ਨਹੀਂ : ਡੀਐਸਪੀ ਗੁਪਤਾ

ਗੜ੍ਹਸ਼ੰਕਰ (ਅਸ਼ਵਨੀ ਸ਼ਰਮਾ) : ਗੜ੍ਹਸ਼ੰਕਰ ਸਬ ਡਵੀਜਨ ‘ਚ ਨਵੇਂ ਆਏ ਏ.ਐਸ.ਪੀ. ਤੁਸ਼ਾਰ ਗੁਪਤਾ ਆਈ ਪੀ ਐੱਸ ਨੇ ਗੜ੍ਹਸ਼ੰਕਰ ਇਲਾਕੇ ਵਿੱਚ ਨਸ਼ਾ ਵੇਚਣ ਵਾਲਿਆਂ ਨੂੰ ਸਖ਼ਤ ਤਾੜਨਾ ਕਰਦਿਆਂ ਕਿਹਾ ਕਿ ਇਲਾਕੇ ਵਿੱਚ ਕਿਸੇ ਵੀ ਕੀਮਤ ਤੇ ਨਸ਼ਾ ਨਹੀਂ ਵੇਚਣ ਦਿੱਤਾ ਜਾਵੇਗਾ। ਸਥਾਨਕ ਦਫ਼ਤਰ ਵਿੱਚ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਨਸ਼ਾ ਵੇਚਣਾ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਜਿਹੇ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

Read More

ਡਿਪਟੀ ਕਮਿਸ਼ਨਰ ਵੱਲੋਂ ਕੋਵਿਡ ਦੇ ਮੱਦੇਨਜ਼ਰ ਪਰਾਲੀ ਸਾੜਣ ਦੇ ਰੁਝਾਨ ਨੂੰ ਠੱਲ ਪਾਉਣ ਲਈ ਕਿਸਾਨਾਂ ਨੂੰ ਸਹਿਯੋਗ ਦੇਣ ਦੀ ਅਪੀਲ

ਪਠਾਨਕੋਟ,30 ਸਤੰਬਰ (ਰਜਿੰਦਰ ਸਿੰਘ ਰਾਜਨ ਬਿਊਰੋ ਚੀਫ) : ਸਾਉਣੀ ਸੀਜ਼ਨ ਵਿੱਚ ਵਿਸ਼ੇਸ਼ ਕਰਕੇ ਕੋਵਿਡ ਮਹਾਂਮਾਰੀ ਦੇ ਮੱਦੇਨਜ਼ਰ ਪਰਾਲੀ ਸਾੜਣ ਦੀ ਰੋਕਥਾਮ ਲਈ ਜ਼ਿਲਾ ਪ੍ਰਸ਼ਾਸਨ ਨੇ ਝੋਨੇ ਦਾ ਉਤਪਾਦਨ ਕਰਨ ਵਾਲੇ ਪਿੰਡਾਂ ਜਿੱਥੇ ਪਰਾਲੀ ਨੂੰ ਰਵਾਇਤੀ ਤੌਰ ‘ਤੇ ਅੱਗ ਲਾਈ ਜਾਂਦੀ ਹੈ, ਲਈ ਨੋਡਲ ਅਫਸਰ ਨਿਯੁਕਤ ਕੀਤੇ ਹਨ।
ਕਿਸਾਨਾਂ ਦੇ ਸਹਿਯੋਗ ਦੀ ਮੰਗ ਕਰਦਿਆਂ ਸ੍ਰੀ ਸੰਯਮ ਅਗਰਵਾਲ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕਿਸਾਨਾਂ ਨੂੰ ਕੋਵਿਡ-19 ਦੀ ਮਹਾਂਮਾਰੀ ਫੈਲਣ ਦੀਆਂ ਵਿਸ਼ੇਸ਼ ਹਾਲਤਾਂ ਵਿੱਚ ਝੋਨੇ ਦੀ ਪਰਾਲੀ ਸਾੜਣ ਦੇ ਰੁਝਾਨ ਨੂੰ ਖਤਮ ਕਰਨ ਦੀ ਅਪੀਲ ਕੀਤੀ ਹੈ ਕਿਉਂ ਜੋ ਇਸ ਨਾਲ ਪਹਿਲਾਂ ਹੀ ਵੱਖ-ਵੱਖ ਬਿਮਾਰੀਆਂ ਨਾਲ ਜੂਝ ਰਹੇ ਲੋਕਾਂ ਦੀ ਸਿਹਤ ‘ਤੇ ਹੋਰ ਵੀ ਮਾੜਾ ਅਸਰ ਪਵੇਗਾ।

Read More

ਐਲ ਐਚ ਵੀ ਸ਼ੈਲਜਾ ਸ਼ਰਮਾ,ਅਰੁਣ ਬਾਲਾ ਅਤੇ ਅਰਜਨ ਦਾਸ ਮਾਲੀ ਨੂੰ ਦਿੱਤੀ ਵਿਦਾਇਗੀ ਪਾਰਟੀ

ਪਠਾਨਕੋਟ 30 ਸਤੰਬਰ (ਰਜਿੰਦਰ ਸਿੰਘ ਰਾਜਨ ਬਿਊਰੋ ਚੀਫ, ਅਵਿਨਾਸ਼ ਚੀਫ ਰਿਪੋਰਟਰ ) : ਸਿਹਤ ਅਤੇ ਪਰਿਵਾਰ ਕਲਿਆਣ ਵਿਭਾਗ ਦੇ ਸੀ ਐਚ ਸੀ ਘਰੋਟਾ ਵੱਲੋਂ ਐਲ ਐਚ ਵੀ ਸ਼ੈਲਜਾ ਸ਼ਰਮਾ, ਐਲ ਐਚ ਵੀ ਅਰੂਣਾ ਬਾਲਾ ਅਤੇ ਅਰਜਨ ਦਾਸ ਮਾਲੀ ਨੂੰ ਸੇਵਾ ਮੁਕਤ ਹੋਣ ਤੇ ਸਮੂਹ ਸਟਾਫ ਵੱਲੋਂ ਕੋਵਿਡ 19 ਦੀਆਂ ਹਦਾਇਤਾਂ ਨੂੰ ਮੁੱਖ ਰੱਖਦੇ ਹੋਏ ਉਹਨਾਂ ਨੂੰ ਸ਼ਾਨਦਾਰ ਵਿਦਾਇਗੀ ਪਾਰਟੀ ਦਿੱਤੀ ਅਤੇ ਉਹਨਾਂ ਦੀਆਂ ਮਹਿਕਮੇ ਵੱਲੋਂ ਦਿੱਤੀਆਂ ਗਈਆਂ ਸੇਵਾਵਾਂ ਦੀ ਬਦੌਲਤ ਕਈ ਤੋਹਫ਼ੇ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।

Read More

ਵਿਧਾਇਕ ਨੇ ਸਿਟੀ ਵਿੱਚ ਪਾਣੀ ਲੈਵਲ ਸਬੰਧੀ ਅਤੇ ਫੋਗਿੰਗ ਨੂੰ ਲੈ ਕੇ ਨਗਰ ਨਿਗਮ ਅਧਿਕਾਰੀਆਂ ਨਾਲ ਕੀਤੀ ਰੀਵਿਓ ਮੀਟਿੰਗ

ਪਠਾਨਕੋਟ ,30 ਸਤੰਬਰ (ਰਜਿੰਦਰ ਸਿੰਘ ਰਾਜਨ ਬਿਊਰੋ ਚੀਫ) : ਕਰੋਨਾ ਮਹਾਂਮਾਰੀ ਦੇ ਚਲਦਿਆ ਹਰੇਕ ਵਿਅਕਤੀ ਇਸ ਤੋਂ ਪ੍ਰਭਾਵਿਤ ਹੋਇਆ ਹੈ ਅਤੇ ਆਉਂਣ ਵਾਲੇ ਦਿਨਾਂ ਦੋਰਾਨ ਲੋਕਾਂ ਨੂੰ ਕਿਸੇ ਕਿਸਮ ਦੀ ਪ੍ਰੇਸਾਨੀ ਦਾ ਸਾਹਮਣਾ ਨਾ ਕਰਨਾ ਪਵੇ ਇਸ ਨੂੰ ਧਿਆਨ ਵਿੱਚ ਰੱਖਦਿਆਂ ਅਮਿਤ ਵਿੱਜ ਵਿਧਾਇਕ ਹਲਕਾ ਪਠਾਨਕੋਟ ਨੇ ਸਿਟੀ ਪਠਾਨਕੋਟ ਦਾ ਵਾਟਰ ਲੈਵਲ ਚੈਕ ਕਰਨ ਸਬੰਧੀ ਅਤੇ ਆਉਂਣ ਵਾਲੇ ਦਿਨਾਂ ਵਿੱਚ ਹੋਰ ਬੀਮਾਰੀਆਂ ਨਾ ਫੈਲਣ ਇਸ ਲਈ ਕਰਵਾਈ ਜਾਣ ਵਾਲੀ ਫੋਗਿੰਗ ਸਬੰਧੀ ਵਿਸ਼ੇਸ ਮੀਟਿੰਗ ਨਗਰ ਨਿਗਮ ਪਠਾਨਕੋਟ ਵਿਖੇ ਆਯੋਜਿਤ ਕੀਤੀ।

Read More

ਮੈਡਮ ਸ਼ਰਿਤਾ ਸ਼ਰਮਾਂ ਨੇ ਹਰੀਸ਼ ਰਾਬਤ ਨਾਲ ਕੀਤੀ ਮੁਲਾਕਾਤ

ਗੜਸ਼ੰਕਰ (ਅਸ਼ਵਨੀ ਸ਼ਰਮਾ) : ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਚ ਗੜਸ਼ੰਕਰ ਤੋਂ ਕਾਗਰਸ ਪਾਰਟੀ ਦੀ ਟਿਕਟ ਦੀ ਦਾਵੇਦਾਰ ਅਤੇ ਪੰਜਾਬ ਪਰਦੇਸ਼ ਕਾਗਰਸ ਕਮੇਟੀ ਦੀ ਮੈਬਰ ਮੈਡਮ ਸ਼ਰਿਤਾ ਸ਼ਰਮਾਂ ਨੇ ਗੜਸ਼ੰਕਰ ਹਲਕੇ ਦੀ ਗਰਾਉਂਡ ਰਿਪੋਰਟ ਪੰਜਾਬ ਪਰਦੇਸ ਕਾਗਰਸ ਕਮੇਟੀ ਦੇ ਨਿਯੁਕਤ ਇੰਚਾਰਜ ਹਰੀਸ਼ ਰਾਬਤ ਨਾਲ ਮੁਲਾਕਾਤ ਕਰਕੇ ਪੇਸ਼ ਕੀਤੀ।ਜਾਣਕਾਰੀ ਦਿੰਦਿਆਂ ਮੈਡਮ ਸ਼ਰਿਤਾ ਸ਼ਰਮਾਂ ਨੇ ਦੱਸਿਆ ਕਿ ਹਰੀਸ਼ ਰਾਬਤ ਜਿਹਨਾਂ ਨਾਲ ਮੈਂ ਲੰਮਾ ਸਮਾਂ ਉਤਰਾਖੰਡ ਚ ਪਾਰਟੀ ਲਈ ਕੰਮ ਕੀਤਾ ਹੈ ਉਹਨਾਂ ਨੇ ਮੇਰੀ ਗੱਲ ਧਿਆਨ ਨਾਲ ਸੁਣੀ ਅਤੇ ਕਿਹਾ ਕਿ ਜਲਦੀ ਹੀ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਸਲਾਹ ਕਰਕੇ ਹਰ ਜਿਲੇ ਦੇ ਵਰਕਰਾਂ ਨਾਲ ਮੁਲਾਕਾਤ ਕੀਤੀ ਜਾਵੇਗੀ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਚ ਪਾਰਟੀ ਦੀ ਜਿਤ ਨੂੰ ਯਕੀਨੀ ਬਣਾਉਣ ਲਈ ਵਰਕਰਾਂ ਦੀਆਂ ਡਿਉਟੀਆ ਲਗਾਇਆ ਜਾਣਗੀਆਂ।

Read More

ਸੇਵਾ ਕੇਂਦਰਾਂ ’ਚ ਨਾਗਰਿਕ ਸੇਵਾਵਾਂ ਪ੍ਰਦਾਨ ਕਰਨ ਵਿਚ ਹੁਸ਼ਿਆਰਪੁਰ ਸੂਬੇ ਭਰ ’ਚ ਤੀਜੇ ਸਥਾਨ ’ਤੇ

ਹੁਸ਼ਿਆਰਪੁਰ, 30 ਸਤੰਬਰ(ਚੌਧਰੀ) : ਪੰਜਾਬ ਸਰਕਾਰ ਵਲੋਂ ਇਕੋ ਛੱਤ ਹੇਠ ਨਾਗਰਿਕ ਸੇਵਾਵਾਂ ਪ੍ਰਦਾਨ ਕਰਨ ਲਈ ਖੋਲ੍ਹੇ ਗਏ ਸੇਵਾ ਕੇਂਦਰਾਂ ਵਲੋਂ ਸੇਵਾਵਾਂ ਦੀਆਂ ਦਰਖਾਸਤਾਂ ਦਾ ਨਿਪਟਾਰਾ ਕਰਨ ਵਿੱਚ 0.16 ਫੀਸਦੀ ਦਰਖਾਸਤਾਂ ਦੇ ਬਕਾਏ ਨਾਲ ਜ਼ਿਲ੍ਹਾ ਹੁਸ਼ਿਆਰਪੁਰ ਸੂਬੇ ਭਰ ’ਚੋਂ ਤੀਜੇ ਸਥਾਨ ’ਤੇ ਆ ਗਿਆ ਹੈ।

Read More

ਕੋਵਿਡ ਦੇ ਮੱਦੇਨਜ਼ਰ ਪਰਾਲੀ ਸਾੜਣ ਦੇ ਰੁਝਾਨ ਨੂੰ ਰੋਕਣ ਲਈ ਸਾਰੀਆਂ ਜਥੇਬੰਦੀਆਂ ਅੱਗੇ ਆਉਣ : ਅਪਨੀਤ ਰਿਆਤ

ਹੁਸ਼ਿਆਰਪੁਰ, 30 ਸਤੰਬਰ(ਚੌਧਰੀ) : ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਦੇ ਘਾਤਕ ਰੁਝਾਨ ਨੂੰ ਰੋਕਣ ਲਈ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਅੱਜ ਸਾਰੀਆਂ ਸਮਾਜਿਕ, ਸਿਆਸੀ, ਧਾਰਮਿਕ ਅਤੇ ਗੈਰ ਸਰਕਾਰੀ ਜਥੇਬੰਦੀਆਂ ਤੋਂ ਸਹਿਯੋਗ ਦੀ ਅਪੀਲ ਕਰਦਿਆਂ ਕਿਹਾ ਕਿ ਮੌਜੂਦਾ ਕੋਰੋਨਾ ਵਾਇਰਸ ਦੇ ਸੰਕਟ ਦੇ ਮੱਦੇਨਜ਼ਰ ਇਸ ਬੇਹੱਦ ਹਾਨੀਕਾਰਕ ਕਾਰਵਾਈ ਨੂੰ ਸਾਂਝੇ ਯਤਨਾਂ ਸਦਕਾ ਹੀ ਠੱਲ੍ਹ ਪਾਈ ਜਾ ਸਕਦੀ ਹੈ।

Read More

ਹੁਸ਼ਿਆਰਪੁਰ ਜਿਲੇ ਵਿੱਚ ਕੋਰੋਨਾ ਨਾਲ ਹੋਈਆਂ 7 ਮੌਤਾਂ,23 ਹੋਰ ਲੋਕ ਆਏ ਕਰੋਨਾ ਕੋਰੋਨਾ ਦੀ ਮਾਰ ਹੇਠ

ਹੁਸਿਆਰਪੁਰ 30 ਸਤੰਬਰ (ਚੌਧਰੀ) : ਅੱਜ ਫਲੂ ਵਰਗੇ ਸ਼ੱਕੀ ਲੱਛਣਾ ਵਾਲੇ 1637 ਨਵੇ ਸੈਪਲ ਲੈਣ ਨਾਲ ਅਤੇ 1729 ਸੈਪਲਾਂ ਦੀ ਰਿਪੋਟ ਪ੍ਰਾਪਤ ਹੋਣ ਨਾਲ ਅਤੇ ਪਾਜੇਟਿਵ ਮਰੀਜਾਂ ਦੇ 23 ਨਵੇ ਕੇਸ ਆਉਣ ਨਾਲ ਕੁੱਲ ਪਾਜੇਟਿਵ ਮਰੀਜਾਂ ਦੀ ਗਿਣਤੀ 4460 ਹੋ ਗਈ ਹੈ । ਜਿਲੇ ਵਿੱਚ ਕੋਵਿਡ 19 ਦੇ ਅੱਜ ਤੱਕ ਲਏ ਗਏ ਕੁੱਲ ਸੈਪਲਾਂ ਦੀ ਗਿਣਤੀ 104996 ਹੋ ਗਈ ਹੈ ਤੇ ਲੈਬ ਤੋ ਪ੍ਰਾਪਤ ਰਿਪੋਟਾਂ ਅਨੁਸਾਰ 99399 ਸੈਪਲ ਨੈਗਟਿਵ,ਜਦ ਕਿ 1559 ਸੈਪਲਾਂ ਦੀ ਰਿਪੋਟ ਦਾ ਇੰਤਜਾਰ ਹੈ,127 ਸੈਪਲ ਇਨਵੈਲਡ ਹਨ ਤੇ ਹੁਣ ਤੱਕ ਮੌਤਾਂ ਦੀ ਗਿਣਤੀ 157 ਹੈ।ਐਕਟਿਵ ਕੇਸਾ ਦੀ ਗਿਣਤੀ 588 ਹੈ।ਠੀਕ ਹੋ ਕਿ ਘਰ ਗਏ ਮਰੀਜਾ ਦੀ ਗਿਣਤੀ 3722 ਹੋਈ ਹੈ।

Read More

ਪਹਿਲੀ ਅਕਤੂਬਰ ਤੋਂ ਬਿਨਾਂ ਮਿਆਦ ਦੀ ਤਾਰੀਕ ਤੋਂ ਹੁਣ ਹਲਵਾਈ ਨਹੀਂ ਵੇਚ ਸਕਣਗੇ ਮਠਿਆਈ : ਜ਼ਿਲਾ ਸਿਹਤ ਅਫਸਰ

ਗੁਰਦਾਸਪੁਰ,30 ਸਤੰਬਰ (ਅਸ਼ਵਨੀ) : ਜ਼ਿਲਾ ਸਿਹਤ ਅਫਸਰ ਬਲਦੇਵ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਫੂਡ ਸੇਫਟੀ ਅਤੇ ਸਟੈਂਡਰਜ ਅਥਾਰਟੀ ਆਫ ਇੰਡੀਆ (ਅਦਾਰਾ ਸਿਹਤ ਤੇ ਪਰਿਵਾਰ ਭਲ਼ਾਈ ਵਿਭਾਗ ਭਾਰਤ ਸਰਕਾਰ) ਦੇ ਹੁਕਮਾਂ ਅਨੁਸਾਰ 01 ਅਕਤੂਬਰ 2020 ਤੋਂ ਕੋਈ ਵੀ ਹਲਵਾਈ ਹੁਣ ਖੁੱਲੀ ਮਠਿਆਈ, ਬਿਨਾਂ ਮਿਆਦ ਦੀ ਤਾਰੀਕ ਜੋ ਕਿ ਟ੍ਰੇਅ ਤੇ ਲਿਖੀ ਹੋਵੇਗੀ ਨਹੀਂ ਵੇਚ ਸਕਣਗੇ। ਉਨਾਂ ਕਿਹਾ ਕਿ ਜੋ ਦਾਕਨਦਾਰ ਹੁਕਮਾਂ ਦੀ ਉਲਘੰਣਾ ਕਰਨਗੇ,ਉਨਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ।

Read More

राजा सैनी जिला भाजपा युवा मोर्चा अध्यक्ष नियुक्त

होशियापुर 30 सितंबर(चौधरी) : जिला भाजपा अध्यक्ष निपुण शर्मा ने प्रेस को जारी विज्ञप्ति में बताया कि प्रदेश अध्यक्ष अश्विनी शर्मा,प्रदेश युवा मोर्चा अध्यक्ष भानु प्रताप राणा, जोनल प्रभारी डॉ सुभाष शर्मा,जिला प्रभारी विनोद शर्मा से विचार विमर्श करने के उपरांत मोहिंदर पाल सैनी (राजा) को जिला भाजपा युवा मोर्चा अध्यक्ष नियुक्त किया गया।

Read More