ਗੁਰਦਾਸਪੁਰ ਦੇ ਰੇਲਵੇ ਸਟੇਸ਼ਨ ਉੱਪਰ ਚੱਲ ਰਹੇ ਪੱਕੇ ਕਿਸਾਨ ਮੋਰਚੇ ਦੇ 372ਵੇਂ ਦਿਨ ਅੱਜ 289ਵੇਂ ਜਥੇ ਨੇ ਭੁੱਖ ਹੜਤਾਲ ਰੱਖੀ ਬਲਬੀਰ ਸਿੰਘ ਬੈਂਸ ਬੈਰੋਂਪੁਰ , ਗੁਰਦੀਪ ਸਿੰਘ ਬਾਂਠਾਵਾਲ , ਗੁਰਦੀਪ ਸਿੰਘ ਮੁਸਤਫਾਬਾਦ , ਸੰਤ ਬੁਢਾ ਸਿੰਘ ਅਤੇ ਗਿਆਨੀ ਮਹਿੰਦਰ ਸਿੰਘ ਪੁੱਡਾ ਕਲੋਨੀ ਆਦਿ ਨੇ ਇਸ ਵਿੱਚ ਹਿੱਸਾ ਲਿਆ ।ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਗੁਰਦੀਪ ਸਿੰਘ ਮੁਸਤਫਾਬਾਦ , ਮੱਖਣ ਸਿੰਘ ਕੁਹਾੜ , ਕਪੂਰ ਸਿੰਘ ਘੁੰਮਣ , ਰਘਬੀਰ ਸਿੰਘ ਚਾਹਲ , ਪਲਵਿੰਦਰ ਸਿੰਘ , ਕਰਨੈਲ ਸਿੰਘ ਪੰਛੀ , ਕੁਲਜੀਤ ਸਿੰਘ ਸਿੱਧਵਾਂ ਜਮੀਤਾਂ , ਨਰਿੰਦਰ ਸਿੰਘ ਕਾਹਲੋਂ , ਹਰਦਿਆਲ ਸਿੰਘ ਸੰਧੂ , ਮਲਕੀਅਤ ਸਿੰਘ ਬੁੱਢਾ ਕੋਟ , ਜੇ ਪੀ ਸੈਣੀ , ਮੰਗਤ ਚੰਚਲ , ਕੁਲਬੀਰ ਸਿੰਘ ਗੁਰਾਇਆ , ਗੁਰਨਾਮ ਸਿੰਘ ਨਵਾਂ ਪਿੰਡ ਆਦਿ ਨੇ ਆਖਿਆ ਕਿ ਭਾਰਤੀ ਜਨਤਾ ਪਾਰਟੀ ਦੀ ਮੋਦੀ ਦੀ ਅਗਵਾਈ ਵਿੱਚ ਕੰਮ ਕਰ ਰਹੀ ਕੇਂਦਰ ਸਰਕਾਰ ਨੇ ਮੁਕੰਮਲ ਤੌਰ ਤੇ ਅਣਐਲਾਨੀ ਐਮਰਜੈਂਸੀ ਲਾਈ ਹੋਈ ਹੈ , ਸੰਵਿਧਾਨ ਨੂੰ ਛਿੱਕੇ ਟੰਗ ਦਿੱਤਾ ਹੈ। ਲੋਕ ਰਾਜੀ ਕਾਇਦੇ ਕਾਨੂੰਨ ਕਿਧਰੇ ਵੀ ਲਾਗੂ ਨਹੀਂ ਹੋ ਰਹੇ ।ਲੋਕਾਂ ਦੇ ਹੱਕ ਮੰਗਣ ਆਪਣੀ ਗੱਲ ਕਹਿਣ ਅਤੇ ਇਕੱਠੇ ਹੋ ਕੇ ਪ੍ਰਦਰਸ਼ਨ ਕਰਨ ਦੇ ਉੱਤੇ ਵੀ ਪਾਬੰਦੀਆਂ ਲੱਗ ਗਈਆਂ ਹਨ
ਆਪਣੇ ਹੱਕ ਦੀ ਗੱਲ ਕਰਨਾ ਜਾਂ ਮੋਦੀ ਸਰਕਾਰ ਦੀਆਂ ਨੀਤੀਆਂ ਦਾ ਵਿਰੋਧ ਕਰਨਾ ਇਕ ਤਰ੍ਹਾਂ ਨਾਲ ਅਪਰਾਧ ਗਿਣਿਆ ਜਾ ਰਿਹਾ ਹੈ ।ਹੱਕਾਂ ਲਈ ਲੜਨ ਵਾਲੇ ਲੋਕਾਂ ਲਈ ਲੱਠਮਾਰ ਫੌਜ ਤਿਆਰ ਕੀਤੀ ਜਾ ਰਹੀ ਹੈ
Read More