BREAKING :ਜੰਮੂ-ਕਸ਼ਮੀਰ ਨਾਲ ਸਬੰਧਤ 567 ਵਿਅਕਤੀ ਘਰਾਂ ਲਈ ਕੀਤੇ ਰਵਾਨਾ, ਭੇਜੀਆਂ ਗਈਆਂ ਹਨ 23 ਬੱਸਾਂ- ਡਿਪਟੀ ਕਮਿਸ਼ਨਰ


ADESH PARMINDER SINGH
HOSHIARPUR

ਜਿਥੇ ਪੰਜਾਬ ਸਰਕਾਰ ਵਲੋਂ ਸ੍ਰੀ ਹਜੂਰ ਸਾਹਿਬ ਗਏ ਪੰਜਾਬ ਦੇ ਸ਼ਰਧਾਲੂਆਂ ਨੂੰ ਬੱਸਾਂ ਰਾਹੀਂ ਸੂਬੇ ਵਿੱਚ ਲਿਆਂਦਾ ਜਾ ਰਿਹਾ ਹੈ, ਉਥੇ ਪੰਜਾਬ ਦੇ ਕੋਟਾ (ਰਾਜਸਥਾਨ) ਪੜ•ਦੇ ਵਿਦਿਆਰਥੀਆਂ ਨੂੰ ਵੀ ਬੱਸਾਂ ਰਾਹੀਂ ਬੀਤੇ ਦਿਨ ਘਰਾਂ ਤੱਕ ਪਹੁੰਚਾਇਆ ਗਿਆ ਹੈ। ਅੱਜ ਇਕ ਹੋਰ ਨਿਵੇਕਲੀ ਪਹਿਲ ਕਰਦਿਆਂ ਜੰਮੂ-ਕਸ਼ਮੀਰ ਨਾਲ ਸਬੰਧਤ ਜ਼ਿਲ•ਾ ਹੁਸ਼ਿਆਰਪੁਰ ਵਿਖੇ ਰਹਿ ਰਹੇ 567 ਵਿਅਕਤੀਆਂ ਨੂੰ ਮੁਫ਼ਤ ਬੱਸਾਂ ਰਾਹੀਂ ਜੰਮੂ-ਕਸ਼ਮੀਰ ਲਈ ਰਵਾਨਾ ਕੀਤਾ ਗਿਆ ਹੈ। ਰਮਜ਼ਾਨ ਦੇ ਤਿਉਹਾਰ ‘ਤੇ ਪੰਜਾਬ ਸਰਕਾਰ ਵਲੋਂ ਜੰਮੂ-ਕਸ਼ਮੀਰ ਨਾਲ ਸਬੰਧਤ ਇਨ•ਾਂ ਵਿਅਕਤੀਆਂ ਨੂੰ ਜੋ ਘਰ ਭੇਜਿਆ ਗਿਆ ਹੈ, ਉਸ ਦੀ ਚੁਫੇਰਿਓਂ ਸ਼ਲਾਘਾ ਹੋ ਰਹੀ ਹੈ।
ਡਿਪਟੀ ਕਮਿਸ਼ਨਰ ਸ੍ਰੀਮਤੀ ਅਪਨੀਤ ਰਿਆਤ ਨੇ ਦੱਸਿਆ ਕਿ ਕੋਵਿਡ-19 ਦੇ ਪ੍ਰਭਾਵ ਨੂੰ ਰੋਕਣ ਲਈ ਲਗਾਏ ਕਰਫਿਊ ਦੌਰਾਨ ਜੰਮੂ-ਕਸ਼ਮੀਰ ਨਾਲ ਸਬੰਧਤ ਵਿਅਕਤੀਆਂ ਨੂੰ ਜ਼ਿਲ•ੇ ਦੀਆਂ ਵੱਖ-ਵੱਖ ਥਾਵਾਂ ‘ਤੇ ਠਹਿਰਾਇਆ ਗਿਆ ਸੀ ਅਤੇ ਇਥੇ ਹੀ ਉਨ•ਾਂ ਲਈ ਖਾਣ-ਪੀਣ ਦੇ ਪੁਖਤਾ ਪ੍ਰਬੰਧ ਕੀਤੇ ਗਏ ਸਨ। ਉਨ•ਾਂ ਕਿਹਾ ਕਿ ਅੱਜ ਇਨ•ਾਂ ਵਿਅਕਤੀਆਂ ਨੂੰ 23 ਬੱਸਾਂ ਵਿੱਚ ਜੰਮੂ-ਕਸ਼ਮੀਰ ਲਈ ਰਵਾਨਾ ਕਰ ਦਿੱਤਾ ਗਿਆ ਹੈ। ਉਨ•ਾਂ ਕਿਹਾ ਕਿ ਸਬ-ਡਵੀਜ਼ਨ ਗੜ•ਸ਼ੰਕਰ ਵਿੱਚ ਐਸ.ਡੀ.ਐਮ. ਸ੍ਰੀ ਹਰਬੰਸ ਸਿੰਘ ਦੀ ਅਗਵਾਈ ਵਿੱਚ 8 ਬੱਸਾਂ ਰਾਹੀਂ 197 ਵਿਅਕਤੀਆਂ ਨੂੰ ਰਵਾਨਾ ਕੀਤਾ ਗਿਆ। ਇਸ ਤੋਂ ਇਲਾਵਾ ਐਸ.ਡੀ.ਐਮ. ਸ੍ਰੀ ਅਮਿਤ ਮਹਾਜਨ ਦੀ ਅਗਵਾਈ ਵਿੱਚ ਸਬ-ਡਵੀਜ਼ਨ ਹੁਸ਼ਿਆਰਪੁਰ ਵਿਖੇ 143 ਵਿਅਕਤੀਆਂ ਨੂੰ 6 ਬੱਸਾਂ ਰਾਹੀਂ, ਐਸ.ਡੀ.ਐਮ. ਦਸੂਹਾ ਸ੍ਰੀਮਤੀ ਜੋਤੀ ਬਾਲਾ ਦੀ ਅਗਵਾਈ ਵਿੱਚ ਸਬ-ਡਵੀਜ਼ਨ ਦਸੂਹਾ ਤੋਂ 6 ਬੱਸਾਂ ਰਾਹੀਂ 148 ਵਿਅਕਤੀਆਂ ਤੋਂ ਇਲਾਵਾ ਐਸ.ਡੀ.ਐਮ. ਸ੍ਰੀ ਅਸ਼ੋਕ ਕੁਮਾਰ ਦੀ ਅਗਵਾਈ ਵਿੱਚ ਸਬ-ਡਵੀਜ਼ਨ ਮੁਕੇਰੀਆਂ ਤੋਂ 79 ਵਿਅਕਤੀਆਂ ਨੂੰ 3 ਬੱਸਾਂ ਰਾਹੀਂ ਜੰਮੂ-ਕਸ਼ਮੀਰ ਲਈ ਰਵਾਨਾ ਕੀਤਾ ਗਿਆ ਹੈ।
ਸ੍ਰੀਮਤੀ ਅਪਨੀਤ ਰਿਆਤ ਨੇ ਦੱਸਿਆ ਕਿ ਉਕਤ ਵਿਅਕਤੀਆਂ ਲਈ ਜ਼ਿਲ•ੇ ਵਿੱਚ ਸੁਚਾਰੂ ਢੰਗ ਨਾਲ ਪ੍ਰਬੰਧ ਯਕੀਨੀ ਬਣਾਏ ਗਏ ਸਨ, ਤਾਂ ਜੋ ਕਰਫਿਊ ਦੌਰਾਨ ਇਨ•ਾਂ ਨੂੰ ਕਿਸੇ ਕਿਸਮ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਉਧਰ ਘਰ ਵਾਪਸੀ ਕਰ ਰਹੇ ਵਿਅਕਤੀਆਂ ਨੇ ਜਿਥੇ ਪੰਜਾਬ ਸਰਕਾਰ ਦੀ ਸ਼ਲਾਘਾ ਕੀਤੀ, ਉਥੇ ਸਹੂਲਤਾਂ ਮੁਹੱਈਆ ਕਰਵਾਉਣ ‘ਤੇ ਜ਼ਿਲ•ਾ ਪ੍ਰਸ਼ਾਸ਼ਨ ਦਾ ਧੰਨਵਾਦ ਪ੍ਰਗਟਾਉਂਦਿਆਂ ਕਿਹਾ ਕਿ ਉਨ•ਾਂ ਨੂੰ ਅੱਜ ਘਰ ਵਾਪਸ ਜਾਣ ਦੀ ਬਹੁਤ ਖੁਸ਼ੀ ਹੈ। ਉਨ•ਾਂ ਕਿਹਾ ਕਿ ਉਨ•ਾਂ ਨੂੰ ਕਰਫਿਊ ਦੌਰਾਨ ਜਿਥੇ ਜ਼ਰੂਰੀ ਵਸਤਾਂ ਮੁਹੱਈਆ ਕਰਵਾਈਆਂ ਗਈਆਂ, ਉਥੇ ਅੱਜ ਬੱਸਾਂ ਰਾਹੀਂ ਮੁਫ਼ਤ ਘਰ ਭੇਜਿਆ ਜਾ ਰਿਹਾ ਹੈ, ਜਿਸ ਲਈ ਉਹ ਪੰਜਾਬ ਸਰਕਾਰ ਦੇ ਧੰਨਵਾਦੀ ਹਨ।
 ਐਜਾਜ ਅਹਿਮਦ ਸ਼ਾਹ ਨੇ ਦੱਸਿਆ ਕਿ ਰਮਜ਼ਾਨ ਦੇ ਪਵਿੱਤਰ ਤਿਉਹਾਰ ‘ਤੇ ਜੋ ਪੰਜਾਬ ਸਰਕਾਰ ਨੇ ਤੋਹਫ਼ਾ ਦਿੱਤਾ ਹੈ, ਉਹ ਦਿਲੋਂ ਕਬੂਲ ਹੈ। ਉਸ ਨੇ ਦੱਸਿਆ ਕਿ ਹੁਣ ਅਸੀਂ ਘਰ ਵਿੱਚ ਜਾ ਕੇ ਰੋਜ਼ਾ ਰੱਖਾਂਗੇ ਅਤੇ ਪੰਜਾਬ ਦੀ ਖੁਸ਼ਹਾਲੀ ਲਈ ਦੁਆ ਕਰਾਂਗੇ। ਨਜ਼ੀਰ ਅਹਿਮਦ ਸ਼ਾਹ ਨੇ ਦੱਸਿਆ ਕਿ ਰਮਜ਼ਾਨ ਦਾ ਪਵਿੱਤਰ ਮਹੀਨਾ ਸ਼ੁਰੂ ਹੋਇਆਂ ਅੱਜ ਚੌਥਾ ਦਿਨ ਹੈ ਅਤੇ ਉਹ ਹਰ ਰੋਜ਼ ਦੁਆ ਕਰਦੇ ਸਨ ਕਿ ਆਪਣੇ ਘਰ ਜਾ ਕੇ ਰੋਜ਼ਾ ਰੱਖੀਏ। ਉਨ•ਾਂ ਦੱਸਿਆ ਕਿ ਅੱਜ ਘਰ ਜਾਣ ਵੇਲੇ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਅਤੇ ਪਰਿਵਾਰ ਨੂੰ ਮਿਲਣ ਦਾ ਬਹੁਤ ਚਾਅ ਹੈ।  ਮੁਹੰਮਦ ਸ਼ਫੀ ਭੱਟ ਅਤੇ ਮੁਹੰਮਦ ਯੂਸਫ਼ ਨੇ ਦੱਸਿਆ ਕਿ ਉਨ•ਾਂ ਨੂੰ ਹੁਸ਼ਿਆਰਪੁਰ ਜ਼ਿਲ•ੇ ਵਿੱਚ ਕਿਸੇ ਵੀ ਤਰ•ਾਂ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਿਆ।  

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply