ਸੀ ਐਚ ਸੀ ਘਰੋਟਾ ਚ ਵਿਸ਼ਵ ਐਂਟੀ ਤੰਬਾਕੂ ਡੇਅ ਮਨਾਇਆ
— ਸਿਗਰਟ ਨੋਸ਼ੀ ਨਾਲ ਸਾਡੇ ਫੇਫੜੇ ਦਿਲ ਅਤੇ ਸਰੀਰ ਦੇ ਹੋਰ ਅੰਗਾਂ ਨੂੰ ਪਹੁੰਚਾਉਂਦੇ ਨੁਕਸਾਨ :ਅਵਿਨਾਸ਼ ਸ਼ਰਮਾ
ਘਰੋਟਾ/ਪਠਾਨਕੋਟ 31ਮਈ (ਰਜਿੰਦਰ ਸਿੰਘ ਰਾਜਨ ਬਿਊਰੋ ਚੀਫ, ਅਵਿਨਾਸ਼ ) : ਪੰਜਾਬ ਸਰਕਾਰ ਅਤੇ ਸਿਵਲ ਸਰਜਨ ਪਠਾਨਕੋਟ ਡਾ. ਵਿਨੋਦ ਸਰੀਨ ਦੇ ਹੁਕਮਾਂ ਤਹਿਤ ਹੈਲਥ ਇੰਸਪੈਕਟਰ ਅਵਿਨਾਸ਼ ਸ਼ਰਮਾ ਨੇ ਦੱਸਿਆ ਕਿ ਸੀ ਐਚ ਸੀ ਘਰੋਟਾ ਬਲਾਕ ਵਿੱਚ ਵਿਸ਼ਵ ਐਂਟੀ ਤੰਬਾਕੂ ਡੇ ਮਨਾਇਆ ਗਿਆ।ਐਸ ਐਮ ਓ ਡਾ ਬਿੰਦੂ ਗੁਪਤਾ ਨੇ ਕੋਵਿਡ19 ਬੀਮਾਰੀ ਨੂੰ ਮੁੱਖ ਰੱਖਦਿਆਂ ਹੋਇਆਂ ਤੰਬਾਕੂ ਦੇ ਬੁਰੇ ਪ੍ਰਭਾਵਾਂ ਬਾਰੇ ਜਾਣਕਾਰੀ ਦਿੱਤੀ ।ਇਸ ਸਮੇਂ ਉਨ੍ਹਾਂ ਨੇ ਤੰਬਾਕੂਨੋਸ਼ੀ ਦੇ ਹੁੰਦੇ ਦੁਸ਼ਪ੍ਰਭਾਵਾਂ ਬਾਰੇ ਵਿਸਥਾਰ ਸਾਹਿਤ ਦੱਸਿਆ ਕਿ ਸਿਗਰਟ ਨੋਸ਼ੀ ਨਾਲ ਸਾਡੇ ਫੇਫੜੇ ਦਿਲ ਅਤੇ ਸਰੀਰ ਦੇ ਹੋਰ ਅੰਗ ਨੂੰ ਨੁਕਸਾਨ ਪਹੁੰਚਦਾ ਹੈ । ਜਿਸ ਕਾਰਨ ਕੋਵਿਿ-19 ਦਾ ਪ੍ਰਭਾਵ ਜ਼ਿਆਦਾ ਗੰਭੀਰ ਹੋ ਸਕਦਾ ਹੈ। ਹੁੱਕਾ ਸਿਗਰਟ ਇਸ ਦੇ ਪ੍ਰਯੋਗ ਨਾਲ ਸਾਡੀ ਸਰੀਰਕ ਰੋਗਾਂ ਨਾਲ ਲੜਨ ਦੀ ਸਕਤੀ ਘੱਟਦੀ ਹੈ। ਇਸ ਸਮੇਂ ਉਨ੍ਹਾਂ ਦੱਸਿਆ ਕਿ ਤੰਬਾਕੂ ਹੋਵੇ ਜਾਂ ਹੋਰ ਕੋਈ ਵੀ ਨਸ਼ਾ ਹੋਵੇ, ਨਸ਼ਾ ਕੀ ਹੈ : ਸਰੀਰ ਦੀ ਉਤੇਜਨਾ ਜਾਂ ਕੰਮ ਕਰਨ ਦੀ ਸਮਰਥਾ ਨੂੰ ਲੋੜ ਤੋਂ ਵਧੇਰੇ ਘਟਾਉਣ ਜਾਂ ਵਧਾਉਣ ਵਾਲੇ ਕਿਸੇ ਵੀ ਪਦਾਰਥ ਦਾ ਸੇਵਨ ਵਾਰ ਵਾਰ ਕਰਨ ਨੂੰ ਨਸ਼ਾ ਕਹਿੰਦੇ ਹਨ।ਸ਼ਰਾਬ ਤੇ ਤੰਬਾਕੂ ਸ਼ੁਰੂਆਤੀ ਨਸ਼ੇ ਹਨ।
ਸ਼ਰਾਬ,ਅਫੀਮ,ਭੁੱਕੀ,ਸਿਗਰੇਟ ਆਦਿ ਨਸ਼ੇ ਜੇ ਇਰਾਦਾ ਹੋਵੇ ਤਾਂ ਛੱਡੇ ਜਾ ਸਕਦੇ।ਨਸ਼ੇ ਥੱਕੇ ਹੋਏ ਸਰੀਰ ਨੂੰ ਵਕਤੀ ਤੌਰ ਤੇ ਕੁਝ ਤੇਜੀ ਦਿੰਦੇ ਹਨ ਪਰ ਸ਼ਕਤੀ ਅਤੇ ਤਾਕਤ ਨਹੀ,ਇਸ ਕਰਕੇ ਸਰੀਰ,ਮਨ ਤੇ ਦਿਮਾਗ ਲਈ ਖਤਰਨਾਕ ਹੁੰਦੇ ਹਨ। ਇਸ ਮੌਕੇ ਤੇ ਹੈਲਥ ਇੰਸਪੈਕਟਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਭਾਰਤ ਵਿਸ਼ਵ ਦੇ ਕੁਲ ਉਤਪਾਦਨ ਦਾ 7.8 ਫੀਸਦੀ ਪੈਦਾ ਕਰਦਾ,ਭਾਰਤ ਦੁਨੀਆ ਦਾ ਸਭ ਤੋਂ ਵੱਡਾ ਦੂਜਾ ਉਪਭੋਗਤਾ ਹੈ ਅਤੇ ਚੀਨ ਤੇ ਬਰਾਜ਼ੀਲ ਤੋਂ ਬਾਅਦ ਤੰਬਾਕੂ ਉਤਪਾਦਨ ਵੇਲਾ ਦੇਸ਼ ਹੈ।ਅਮਰੀਕਾ ਤੇ ਇੰਗਲੈਂਡ ਵਿੱਚ ਇਸਨੂੰ ਟੋਬੈਗੋ ਕਹਿਆ ਜਾਂਦਾ ਹੈ।ਤੰਬਾਕੂ ਚੱਬਣਾ,ਹਥਾਂ ‘ਚ ਮਲ ਕੇ ਬੁਲਾਂ ਵਿੱਚ ਰੱਖਣਾ ਸਿਹਤ ਲਈ ਹਾਨੀਕਾਰਕ ਹੈ।ਸਿਗਰੇਟਾਂ ਵਿੱਚ 4,000 ਕੈਮੀਕਲ ਪਦਾਰਥਾਂ ਵਿਚੋਂ 400 ਤੋਂ ਵੱਧ ਜ਼ਹਿਰੀਲੇ ਪਦਾਰਥ ਹਨ।
ਸਭ ਤੋਂ ਜ਼ਹੀਰੀਲੇ ਪਦਾਰਥ ਟਾਰ ਨਾਲ ਕੈਂਸਰ, ਨਿਕੋਟੀਨ ਨਾਲ ਖੂਨ ਵਿਚ ਕੋਲੈਸਟਰੋਲ ਦੀ ਮਾਤਰਾ ਵੱਧ ਜਾਣ ਨਾਲ ਖੂਨ ਜੰਮਣਾ ਸ਼ੁਰੂ ਹੋ ਜਾਂਦਾ ਹੈ,ਨਿਕੋਟੀਨ ਕੀੜਿਆਂ ਨੂੰ ਮਾਰਨ ਲਈ, ਅਮੋਨੀਆਂ ਫਰਸ਼ ਸਾਫ ਕਰਨ ਲਈ ਵਰਤਿਆਂ ਜਾਂਦਾ ਹੈ,ਆਰਸੈਨਿਕ ਜੋ ਕਿ ਸਫੈਦ ਕੀੜੀਆ ਦਾ ਜ਼ਹਿਰ ਹੈ, ਕਾਰ ਦੇ ਧੂੰਏ ਵਿਚਲੀ ਭਿਆਨਕ ਗੈਸ ਕਾਰਬਨਮੋਨੋਆਕਸਾਈਡ, ਗੈਸ ਚੈਂਬਰਾਂ ਵਿੱਚ ਵਰਤੀ ਜਾਣ ਵਾਲੀ ਜ਼ਹਿਰੀਲੀ ਗੈਸ ਹਾਈਡਰੋਜਨ ਸਾਈਆਨਾਈਡ, ਫਿਨਾਈਲ ਦੀਆਂ ਗੋਲੀਆਂ ਲਈ ਵਰਤੀ ਜਾਣ ਵਾਲੀ ਨੈਪਥਾਲੀਨ, ਤਾਰਕੋਲ, ਪ੍ਰਮਾਣੂ ਹਥਿਆਰਾਂ ਵਿੱਚ ਵਰਤਿਆਂ ਜਾਣ ਵਾਲਾ ਰੇਡੀਓ ਐਕਟਿਵ ਤੱਤ ਸਮੇਤ ਬਹੁਤ ਸਾਰੇ ਜ਼ਹਿਰੀਲੇ ਤੱਤ ਹੁੰਦੇ ਹਨ। ਉਨ੍ਹਾਂ ਦੱਸਿਆ ਕਿ ਭਾਰਤ ਵਿੱਚ ਰੋਜ਼ਾਨਾ ਲੱਗਭੱਗ 2200 ਲੋਕਾਂ ਦੀ ਅਤੇ ਪੰਜਾਬ ਵਿੱਚ ਰੋਜਾਨਾ ਲੱਗਭੱਗ 48 ਵਿਅਕਤੀਆਂ ਦੀ ਮੌਤ ਤੰਬਾਕੂ ਕਾਰਨ ਹੁੰਦੀ ਹੈ।ਭਾਰਤ ਵਿਚ 35 ਫੀਸਦੀ ਤੋਂ ਜਿਆਦਾ ਬਾਲਗ ਵੱਖ ਵੱਖ ਰੂਪਾਂ ਵਿਚ ਸੇਵਨ ਕਰਦੇ ,ਤੰਬਾਕੂ ਦੀ ਵਰਤੋਂ ਨਾਲ ਦੇਸ਼ ਨੂੰ ਹਰ ਸਾਲ ਸਿਹਤ ਦੇ ਖੇਤਰ ਵਿੱਚ ਇਕ ਲੱਖ ਕਰੋੜ ਦਾ ਨੁਕਸਾਨ ਹੁੰਦਾ ਹੈ।
ਤੰਬਾਕੂ ਸਸਤਾ,ਸੌਖਾ ਤੇ ਆਮ ਥਾਂਵਾਂ ਉਪਰ ਮਿਲਣ ਕਰਕੇ ਇਨਾਂ ਦੀ ਵਰਤੋ ਵਾਲਿਆਂ ਦੀ ਗਿਣਤੀ ਵਧਦੀ ਜਾਂਦੀ ਹੈ। 84% ਗਰੀਬ ਲੋਕ ਤੰਬਾਕੂ ਦੀ ਵਰਤੋਂ ਕਰਦੇ ਹਨ।ਸੁਪਰੀਮ ਕੋਰਟ ਵਲੋਂ 1ਮਈ 2004 ਤੋਂ ਤੇ ਭਾਰਤ ਸਰਕਾਰ ਵਲੋਂ 2 ਅਕਤੂਬਰ 2008 ਤੋਂ ਤੰਬਾਕੂ ਰੋਕਥਾਮ ਐਕਟ ਲਾਗੂ ਕੀਤਾ ਗਿਆ ਜਿਸ ਅਨੁਸਾਰ ਜਨਤਕ ਥਾਵਾਂ ਤੇ ਸਿਗਰੇਟ ਪੀਣ ਤੰਬਾਕੂ ਉਤਪਾਦਾਂ ਦੇ ਇਸ਼ਤਿਹਾਰ ਤੇ ਪਾਬੰਦੀ, ਨਾਬਾਲਗ ਲਈ ਤੰਬਾਕੂ ਵੇਚਣਾ ਤੇ ਖਰੀਦਣਾ ਤੇ ਵਿਦਿਅਕ ਅਦਾਰੇ ਤੋਂ 100 ਗਜ ਤਕ ਤੰਬਾਕੂ ਵੇਚਣ ਤੇ ਪਾਬੰਦੀ ਆਦਿ ਹਨ। ਸਿਹਤ ਵਿਭਾਗ ਜਿਥੇ ਪੰਜਾਬ ਨੂੰ ਤੰਬਾਕੂ ਤੋਂ ਮੁਕਤ ਕਰਾਉਣ ਲਈ ਟੀਮਾਂ ਬਣਾ ਕੇ ਚਲਾਣ ਕੱਟੇ ਜਾਂਦੇ ਹਨ, ਉਥੇ ਲੋਕਾਂ ਨੂੰ ਮੀਡੀਏ ਰਾਂਹੀ ਜਾਗਰੂਕ ਕਰ ਰਿਹਾ ਹੈ ।ਚੰਡੀਗੜ੍ਹ,ਅਸਾਮ ਰਾਜ ਵਿਚ ਤੰਬਾਕੂ ਤੇ ਮੁਕੰਮਲ ਪਾਬੰਦੀ ਹੈ। ਇਸ ਮੌਕੇ ਤੇ ਮਲਟੀਪਰਪਜ਼ ਹੈਲਥ ਵਰਕਰ ਸਿਕੰਦਰ ਸਿੰਘ, ਬਿਕਰਮਜੀਤ ਸਿੰਘ ,ਰੁਪਿੰਦਰ ਸਿੰਘ ,ਸੁਖਵਿੰਦਰ ਸਿੰਘ ਆਦਿ ਮੌਜੂਦ ਸਨ ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp