ਮਾਹਿਲਪੁਰ – ਪੰਜਾਬ ਸਰਕਾਰ ਵਲੋਂ ਸੇਵਾ ਮੁਕਤ ਸੈਨਾ ਅਧਿਕਾਰੀਆਂ ਦੀ ਨਿਯੁਕਤੀ ਨਾਲ ਨਸ਼ਾ ਵਿਰੋਧੀ ਮੁਹਿੰਮ ਤਹਿਤ ਕੰਮ ਕਰ ਰਹੀ ‘ਖੁਸ਼ਹਾਲੀ ਦੇ ਰਾਖੇ’ ਨਾਮਕ ਸੰਸਥਾ ਵਲੋਂ ਪੁਲੀਸ ਪ੍ਰਸ਼ਾਸ਼ਨ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ, ਮਾਹਿਲਪੁਰ ਦੇ ਸਹਿਯੋਗ ਨਾਲ ਕਾਲਜ ਵਿਖੇ ਇਕ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਦੌਰਾਨ ਬ੍ਰਿਗੇਡੀਅਰ ਮਨੋਹਰ ਸਿੰਘ ਸੇਵਾਮੁਕਤ,ਐਸਐਸਪੀ ਹੁਸ਼ਿਆਰਪੁਰ ਜੇ.ਏਲੀਨਚੇਜ਼ੀਅਨ,ਡਾ, ਲਖਬੀਰ ਸਿੰਘ,ਡਾ. ਟੇਕ ਰਾਜ ਭਾਟੀਆ ਮੁੱਖ ਬੁਲਾਰਿਆਂ ਵਜੋਂ ਹਾਜ਼ਰ ਹੋਏ। ਪ੍ਰਿੰ ਪਰਵਿੰਦਰ ਸਿੰਘ ਨੇ ਹਾਜ਼ਰ ਵਿਦਿਆਰਥੀਆਂ ਨੂੰ ਅਜਿਹੇ ਸੈਮਾਨਾਰਾਂ ਤੋਂ ਗਿਆਨ ਹਾਸਿਲ ਕਰਕੇ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਕਰਨ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਬ੍ਰਿਗੇਡੀਅਰ ਮਨੋਹਰ ਸਿੰਘ ਨੇ ਨਸ਼ੇ ਦੇ ਕਾਰਨ ਅਤੇ ਪ੍ਰਭਾਵ ਬਾਰੇ ਦੱਸਦਿਆਂ ਨਸ਼ੇਖੋਰੀ ਦੇ ਵਿਰੁੱਧ ਵਿਦਿਆਰਥੀਆਂ ਨੂੰ ਇਕ ਲਹਿਰ ਚਲਾਉਣ ਦਾ ਸੱਦਾ ਦਿੱਤਾ।ਉਨ•ਾਂ ਅਨੇਕਾਂ ਉਦਾਹਰਣਾਂ ਦੇ ਕੇ ਪੰਜਾਬ ਨੂੰ ਚਿੱਟੇ ਸਮੇਤ ਹੋਰ ਨਸ਼ਿਆਂ ਦੀ ਗ੍ਰਿਫਤ ਤੋਂ ਬਾਹਰ ਕੱਢਣ ਲਈ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ।
ਐਸਐਸਪੀ ਜੇ.ਏਲੀਨਚੇਜ਼ੀਅਨ ਨੇ ਕਿਹਾ ਕਿ ਨਸ਼ੇ ਇਕ ਵਿਅਕਤੀ ਕਰਦਾ ਹੈ ਪਰ ਇਸਦਾ ਖਮਿਆਜ਼ਾ ਪੂਰੇ ਪਰਿਵਾਰ ਅਤੇ ਸਮਾਜ ਨੂੰ ਭੁਗਤਣਾ ਪੈਂਦਾ ਹੈ।ਉਨ•ਾਂ ਵਿਦਿਆਰਥੀਆਂ ਨੂੰ ਸਹਿਯੋਗ ਦੀ ਅਪੀਲ ਕੀਤੀ ਅਤੇ ਇਸ ਬੁਰਾਈ ਨਾਲ ਲੜਨ ਲਈ ਪ੍ਰੇਰਨਾ ਦਿੱਤੀ। ਇਸ ਮੌਕੇ ਡਾ. ਲਖਵੀਰ ਸਿੰਘ ਨੇ ਕਿਹਾ ਕਿ ਅੱਜ ਕੱਲ• ਨਸ਼ਿਆਂ ਕਰਕੇ ਕੈਂਸਰ ਅਤੇ ਹੋਰ ਮਰੀਜ਼ਾਂ ਲਈ ਲਾਹੇਵੰਦ ਦਵਾਈਆਂ ਦੀ ਵਿਕਰੀ ਵੀ ਬੰਦ ਹੋ ਰਹੀ ਹੈ ਜੋ ਕਿ ਚਿੰਤਾਜਨਕ ਹੈ।
ਉਨ•ਾਂ ਕਿਹਾ ਕਿ ਨਸ਼ਾ ਕਰਨ ਅਤੇ ਨਾ ਕਰਨ ਵਾਲੇ ਲਈ ਲਈ ਇਹ ਸਮੱਸਿਆ ਉਨ•ੀ ਹੀ ਗੰਭੀਰ ਬਣ ਗਈ ਹੈ।ਡਾ. ਟੇਕ ਰਾਜ ਭਾਟੀਆ ਨੇ ਨਸ਼ਾ ਲੈਣ ਵਾਲੇ ਵਿਅਕਤੀ ਦੀਆਂ ਸਰੀਰਕ ਅਤੇ ਮਾਨਸਿਕ ਅਲਾਮਤਾਂ ਬਾਰੇ ਗੱਲ ਕੀਤੀ ਅਤੇ ਨਸ਼ੇਖੋਰੀ ਤੋਂ ਬਚਾਅ ਦੇ ਨੁਕਤੇ ਸਾਂਝੇ ਕੀਤੇ।ਇਸ ਮੌਕੇ ਕਾਲਜ ਦੀ ਪ੍ਰਬੰਧਕ ਕਮੇਟੀ ਦੇ ਸੀਨੀਅਰ ਉਪ ਪ੍ਰਧਾਨ ਵਿੰਗ ਕਮਾਂਡਰ ਹਰਦੇਵ ਸਿੰਘ ਢਿਲੋਂ ਨੇ ਧੰਨਵਾਦੀ ਸ਼ਬਦ ਕਹੇ ਅਤੇ ਸੈਮੀਨਾਰ ਬਾਰੇ ਸਮੁੱਚੇ ਪ੍ਰਭਾਵ ਸਾਂਝੇ ਕੀਤੇ।ਇਸ ਮੌਕੇ ਹਾਜ਼ਰ ਸਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ। ਮੰਚ ਦੀ ਕਾਰਵਾਈ ਪ੍ਰੋ ਜੇ ਬੀ ਸੇਖੋਂ ਨੇ ਚਲਾਈ। ਇਸ ਮੌਕੇ ਡੀਐਸਪੀ ਸੁਖਵਿੰਦਰ ਸਿੰਘ,ਲੈਫ਼. ਕਰਨਲ ਅਮਰਜੀਤ ਸਿੰਘ,ਐਸਐਚਓ ਬਲਜੀਤ ਸਿੰਘ,ਐਸਐਚਓ ਨਰਿੰਦਰ ਕੁਮਾਰ,ਪ੍ਰੋ.ਅਜੀਤ ਲੰਗੇਰੀ,ਪ੍ਰੋ ਪਵਨਦੀਪ ਚੀਮਾ,ਪ੍ਰੋ ਰਾਜ ਕੁਮਾਰ,ਪ੍ਰੋ ਜੇ ਬੀ ਸੇਖੋਂ,ਪ੍ਰੋ ਰਾਕੇਸ਼ ਕੁਮਾਰ,ਪ੍ਰੋ ਬਲਵੀਰ ਕੌਰ,ਡਾ. ਪ੍ਰਭਜੋਤ ਕੌਰ,ਪ੍ਰੋ ਤਜਿੰਦਰ ਸਿੰਘ ਆਦਿ ਸਮੇਤ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ।
ਕੈਪਸ਼ਨ-ਐਸਐਸਪੀ ਜੇ.ਏਲੀਨਚੇਜ਼ੀਅਨ ਨੂੰ ਸਨਮਾਨਿਤ ਕਰਦੇ ਹੋ
EDITOR
CANADIAN DOABA TIMES
Email: editor@doabatimes.com
Mob:. 98146-40032 whtsapp