ਵਿਧਾਇਕ ਅਮਿਤ ਵਿੱਜ ਵੱਲੋਂ ਪਿੰਡ ਮਿਰਜਾਪੁਰ ਵਿਖੇ ਬਣਾਏ ਜਾ ਰਹੇ ਸਟੇਡੀਅਮ ਦਾ ਕੀਤਾ ਨਿਰੀਖਣ

ਵਿਧਾਇਕ ਅਮਿਤ ਵਿੱਜ ਵੱਲੋਂ ਪਿੰਡ ਮਿਰਜਾਪੁਰ ਵਿਖੇ ਬਣਾਏ ਜਾ ਰਹੇ ਸਟੇਡੀਅਮ ਦਾ ਕੀਤਾ ਨਿਰੀਖਣ

ਲੋਕਾਂ ਨੂੰ ਕੀਤੀ ਅਪੀਲ ਮਿਸ਼ਨ ਫਤਿਹ ਦੀਆਂ ਹਦਾਇਤਾਂ ਦੀ ਕਰੋ ਪਾਲਣਾ

Advertisements

ਪਠਾਨਕੋਟ, 6 ਜੁਲਾਈ ( ਰਾਜਿੰਦਰ ਸਿੰਘ ਰਾਜਨ ਬਿਊਰੋ ਚੀਫ) : ਵਿਧਾਇਕ ਹਲਕਾ ਪਠਾਨਕੋਟ ਸ੍ਰੀ ਅਮਿਤ ਵਿੱਜ ਵੱਲੋਂ ਪਿੰਡ ਮਿਰਜਾਪੁਰ ਵਿਖੇ ਬਣਾਏ ਜਾ ਰਹੇ ਸਟੇਡੀਅਮ ਦਾ ਦੋਰਾ ਕਰਕੇ ਨਿਰੀਖਣ ਕੀਤਾ ਗਿਆ ਅਤੇ ਲੋਕਾਂ ਨਾਲ ਗੱਲਬਾਤ ਕੀਤੀ। ਲੋਕਾਂ ਨੂੰ ਅਪੀਲ ਕਰਦਿਆਂ ਸ੍ਰੀ ਅਮਿਤ ਵਿੱਜ ਵਿਧਾਇਕ ਹਲਕਾ ਪਠਾਨਕੋਟ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਰੋਨਾ ਮੁਕਤ ਪੰਜਾਬ ਬਣਾਉਂਣ ਲਈ ਮਿਸ਼ਨ ਫਤਿਹ ਚਲਾਇਆ ਜਾ ਰਿਹਾ ਹੈ ਸਾਡੀ ਸਾਰਿਆਂ ਦੀ ਜਿਮੇਵਾਰੀ ਬਣਦੀ ਹੈ ਕਿ ਅਸੀਂ ਆਪਣਾ ਸਹਿਯੋਗ ਦਈਏ ਅਤੇ ਦਿੱਤੀਆਂ ਹਦਾਇਤਾਂ ਦੀ ਪਾਲਣਾ ਕਰੀਏ ਤਾਂ ਜੋ ਜਿਲਾ ਪਠਾਨਕੋਟ ਨੂੰ ਕਰੋਨਾ ਮੁਕਤ ਬਣਾਇਆ ਜਾ ਸਕੇ।

Advertisements


  ਸ੍ਰੀ ਅਮਿਤ ਵਿੱਜ ਵਿਧਾਇਕ ਹਲਕਾ ਪਠਾਨਕੋਟ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਿਰਜਾਪੁਰ ਵਿਖੇ ਅੱਜ ਉਨਾਂ ਦਾ ਵਿਸੇਸ ਦੋਰਾ ਸੀ ਜਿਸ ਅਧੀਨ ਉਨਾਂ ਵੱਲੋਂ ਮਿਰਜਾਪੁਰ ਵਿਖੇ 15 ਲੱਖ ਰੁਪਏ ਦੀ ਲਾਗਤ ਨਾਲ ਬਣਾਏ ਜਾ ਰਹੇ ਸਟੇਡੀਅਮ ਦਾ ਨਿਰੀਖਣ ਕੀਤਾ ਗਿਆ ਹੈ। ਉਨਾਂ ਕਿਹਾ ਕਿ ਨੋਜਵਾਨਾਂ ਨੂੰ ਖੇਡਾਂ ਨਾਲ ਜੋੜਨ ਦਾ ਉਨਾਂ ਵੱਲੋਂ ਹਰ ਸੰਭਵ ਉਪਰਾਲਾ ਹੈ ਕਿਉਕਿ ਅੱਜ ਦਾ ਨੋਜਵਾਨ ਕੱਲ ਦਾ ਭਵਿੱਖ ਹੈ ਅਤੇ ਨੋਜਵਾਨਾਂ ਨੂੰ ਖੇਡਾਂ ਨਾਲ ਜੋੜਨਾ ਉਨਾਂ ਦਾ ਮੁੱਖ ਉਦੇਸ ਹੈ।

Advertisements

ਉਨਾਂ ਦੱਸਿਆ ਕਿ ਮਿਰਜਾਪੁਰ ਵਿਖੇ ਬਣਾਏ ਜਾ ਰਹੇ ਸਟੇਡੀਅਮ ਵਿੱਚ ਮਿੰਨੀ ਜਿਮਨੇਜੀਅਮ ਵੀ ਬਣਾਇਆ ਜਾਵੇਗਾ। ਇਸ ਤੋਂ ਇਲਾਵਾ ਖੇਤਰ ਦੇ ਨੋਜਵਾਨਾਂ ਨੂੰ ਖੇਡਾਂ ਨਾਲ ਜੋੜਨ ਦੇ ਲਈ ਕਬੱਡੀ, ਬਾਲੀਵਾਲ ਅਤੇ ਹੋਰ ਖੇਡਾਂ ਲਈ ਖੇਡਾਂ ਦਾ ਸਾਮਾਨ ਵੀ ਉਪਲੱਬਦ ਕਰਵਾਇਆ ਗਿਆ ਹੈ। ਉਨਾਂ ਦੱਸਿਆ ਕਿ ਸਟੇਡੀਅਮ ਵਿਖੇ ਵਧੀਆ ਟ੍ਰੇਕ ਬਣਾਇਆ ਜਾਵੇਗਾ ਅਤੇ ਲਾਇਟਾਂ ਦਾ ਵੀ ਪ੍ਰਬੰਧ ਕੀਤਾ ਜਾਵੇਗਾ।ਉਨਾਂ ਕਿਹਾ ਕਿ ਖੇਡਾਂ ਵਿੱਚ ਭਾਗ ਲੈਣ ਲਈ ਨੋਜਵਾਨਾਂ ਨੂੰ ਪੂਰੀ ਤਰਾਂ ਨਾਲ ਤੰਦਰੁਸਤ ਹੋਣਾ ਚਾਹੀਦਾ ਹੈ। ਉਨਾਂ ਕਿਹਾ ਕਿ ਪਿੰਡ ਵਿੱਚ ਕਿਟ ਖੇਡ ਸਟੇਡੀਅਮ ਵੀ ਬਣਾਇਆ ਜਾਵੇਗਾ।ਇਨਾਂ ਕਾਰਜਾਂ ਲਈ ਉਨਾਂ ਵੱਲੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਅਤੇ ਸ੍ਰੀ ਸੁਨੀਲ ਜਾਖੜ ਪ੍ਰਧਾਨ ਪ੍ਰਦੇਸ ਕਾਂਗਰਸ ਦਾ ਧੰਨਵਾਦ ਕੀਤਾ।ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਆਸੀਸ ਵਿੱਜ,ਸਰਪੰਚ ਸੁਦੇਸ ਪਿੰਕੀ,ਸ਼ਕਤੀ,ਸੁਖਦੇਵ, ਰਛਪਾਲ,ਪਰਸੋਤਮ,ਬੀ.ਡੀ.ਓ. ਹਰਪ੍ਰੀਤ ਸਿੰਘ ਅਤੇ ਹੋਰ ਵੀ ਪਾਰਟੀ ਕਾਰਜਕਰਤਾ ਹਾਜ਼ਰ ਸਨ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply