ਧੰਨ ਗੁਰੂ ਰਾਮ ਦਾਸ ਸਾਹਿਬ ਲੰਗਰ ਸੇਵਾ ਸੋਸਾਇਟੀ ਨੇ ਪੂਰੇ ਲੌਕਡਾਊਨ ਦੌਰਾਨਾ ਰੋਜ਼ਾਨਾ ਡੇਢ ਲੱਖ ਤੋਂ ਵੱਧ ਲੋਕਾਂ ਤੱਕ ਪਹੁੰਚਾਇਆ ਲੰਗਰ

ਡੇਰਾ ਰਾਧਾ-ਸਵਾਮੀ ਬਿਆਸ ਨੇ ਜੰਮੂ-ਕਸ਼ਮੀਰ ਨਾਲ ਸਬੰਧਤ 107 ਵਿਅਕਤੀਆਂ ਨੂੰ ਆਪਣੇ ਡੇਰਿਆਂ ‘ਚ ਰਹਿਣ ਅਤੇ ਖਾਣ-ਪੀਣ ਦਾ ਕਰਵਾਇਆ ਪ੍ਰਬੰਧ
-ਡੇਰਿਆਂ ਅਤੇ ਧਾਰਮਿਕ ਸੰਸਥਾਵਾਂ ਨੇ ਜ਼ਿਲ•ਾ ਪ੍ਰਸ਼ਾਸਨ ਨੂੰ ਦਿੱਤਾ ਹਰ ਸੰਭਵ ਸਹਿਯੋਗ : ਡਿਪਟੀ ਕਮਿਸ਼ਨਰ

ਹੁਸ਼ਿਆਰਪੁਰ, 9 ਜੁਲਾਈ :
ਲੌਕਡਾਊਨ ਦੌਰਾਨ ਜ਼ਿਲ•ੇ ਦੇ ਧਾਰਮਿਕ ਡੇਰਿਆਂ ਅਤੇ ਸੰਸਥਾਵਾਂ ਨੇ ਮੋਹਰੀ ਭੂਮਿਕਾ ਨਿਭਾਉਂਦਿਆਂ ਜ਼ਰੂਰਤਮੰਦਾਂ ਦੀ ਮਦਦ ਕੀਤੀ ਅਤੇ ਕੋਵਿਡ-19 ਦੇ ਫੈਲਾਅ ਨੂੰ ਰੋਕਣ ਵਿੱਚ ਹਰ ਸੰਭਵ ਸਹਾਇਤਾ ਕੀਤੀ ਹੈ।

ਡਿਪਟੀ ਕਮਿਸ਼ਨਰ ਸ਼੍ਰੀਮਤੀ ਅਪਨੀਤ ਰਿਆਤ ਨੇ ਦੱਸਿਆ ਕਿ ਡੇਰਾ ਰਾਧਾ-ਸਵਾਮੀ ਸਤਿਸੰਗ ਬਿਆਸ, ਧੰਨ ਗੁਰੂ ਰਾਮ ਦਾਸ ਸਾਹਿਬ ਲੰਗਰ ਸੇਵਾ ਸੋਸਾਇਟੀ ਤੋਂ ਇਲਾਵਾ ਹੋਰ ਕਈ ਡੇਰਿਆਂ ਅਤੇ ਧਾਰਮਿਕ ਸੰਸਥਾਵਾਂ ਨੇ ‘ਮਿਸ਼ਨ ਫਤਿਹ’ ਨੂੰ ਸਫਲ ਕਰਦਿਆਂ ਕੋਵਿਡ-19 ਦੇ ਔਖੇ ਦੌਰ ਵਿੱਚ ਪ੍ਰਸ਼ਾਸਨ ਨੂੰ ਸਹਿਯੋਗ ਕਰਦਿਆਂ ਜ਼ਰੂਰਤਮੰਦਾਂ ਤੱਕ ਸਹਾਇਤਾ ਪਹੁੰਚਾਈ ਹੈ।
ਡਿਪਟੀ ਕਮਿਸ਼ਨਰ ਸ਼੍ਰੀਮਤੀ ਅਪਨੀਤ ਰਿਆਤ ਨੇ ਦੱਸਿਆ ਕਿ ਧੰਨ ਗੁਰੂ ਰਾਮ ਦਾਸ ਸਾਹਿਬ ਲੰਗਰ ਸੇਵਾ ਸੋਸਾਇਟੀ ਸੇਵਾ ਸਥਾਨ ਪੁਰਹੀਰਾਂ ਵਲੋਂ ਇਸ ਮੁਸ਼ਕਿਲ ਦੌਰ ਵਿੱਚ ਕੀਤੀ ਗਈ ਸੇਵਾ ਨੇ ਮਾਨਵਤਾ ਦੀ ਇਕ ਅਨੌਖੀ ਮਿਸਾਲ ਕਾਇਮ ਕਰ ਦਿੱਤੀ ਹੈ। ਉਨ•ਾਂ ਕਿਹਾ ਕਿ ਸੇਵਾ ਸੋਸਾਇਟੀ ਵਲੋਂ 24 ਮਾਰਚ ਤੋਂ ਲੈ ਕੇ 30 ਜੂਨ ਤੱਕ ਰੋਜ਼ਾਨਾ ਡੇਢ ਲੱਖ ਤੋਂ ਵੱਧ ਲੋਕਾਂ ਤੱਕ ਲੰਗਰ ਪਹੁੰਚਾਇਆ ਗਿਆ ਹੈ। ਉਨ•ਾਂ ਦੱਸਿਆ ਕਿ ਸੇਵਾ ਸੋਸਾਇਟੀ ਦੇ ਮੁੱਖ ਸੇਵਾਦਾਰ ਬਾਬਾ ਮਨਜੀਤ ਸਿੰਘ ਜੀ ਅਤੇ ਬੂਟਾ ਸਿੰਘ ਵਲੋਂ ਜ਼ਰੂਰਤਮੰਦਾਂ ਤੱਕ ਲੰਗਰ ਦੀ ਸੇਵਾ ਪਹੁੰਚਾਈ ਗਈ। ਉਨ•ਾਂ ਕਿਹਾ ਕਿ ਸੇਵਾ ਸੋਸਾਇਟੀ ਵਲੋਂ ਅਤਿ-ਆਧੁਨਿਕ ਤਰੀਕੇ ਨਾਲ ਮਸ਼ੀਨਾਂ ਰਾਹੀਂ ਲੰਗਰ ਤਿਆਰ ਕਰਕੇ ਲੋਕਾਂ ਤੱਕ ਪਹੁੰਚਾਉਣ ਲਈ ਕਈ ਗੱਡੀਆਂ ਲਗਾਈਆਂ ਗਈਆਂ ਸਨ, ਜਿਨ•ਾਂ ਸ਼ਹਿਰ ਅਤੇ ਪਿੰਡਾਂ ਵਿੱਚ ਵੱਖ-ਵੱਖ ਸਥਾਨਾਂ ‘ਤੇ ਜ਼ਰੂਰਤਮੰਦਾਂ ਤੱਕ ਸਾਫ਼-ਸੁਥਰੇ ਤਰੀਕੇ ਨਾਲ ਲੰਗਰ ਪਹੁੰਚਾਇਆ ਗਿਆ। ਉਨ•ਾਂ ਕਿਹਾ ਕਿ ਮਾਨਵਤਾ ਦੀ ਸੇਵਾ ਹੀ ਸਭ ਤੋਂ ਵੱਡੀ ਸੇਵਾ ਹੈ ਅਤੇ ਧੰਨ ਗੁਰੂ ਰਾਮ ਦਾਸ ਜੀ ਲੰਗਰ ਸੇਵਾ ਸੋਸਾਇਟੀ ਵਲੋਂ ਇਸ ਮੁਸ਼ਕਿਲ ਘੜੀ ਵਿੱਚ ਦਿੱਤੀ ਗਈ ਲੰਗਰ ਸੇਵਾ ਸ਼ਲਾਘਾਯੋਗ ਕੰਮ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਡੇਰਾ ਰਾਧਾ ਸਵਾਮੀ ਬਿਆਸ ਨੇ ਵੀ ਇਸ ਮੁਸ਼ਕਿਲ ਘੜੀ ਵਿੱਚ ਜ਼ਿਲ•ਾ ਪ੍ਰਸ਼ਾਸਨ ਨੂੰ ਪੂਰਾ ਸਹਿਯੋਗ ਦਿੱਤਾ। ਉਨ•ਾਂ ਦੱਸਿਆ ਕਿ ਲੌਕਡਾਊਨ ਦੌਰਾਨ ਰਾਧਾ ਸਵਾਸੀ ਸਤਿਸੰਗ ਘਰ ਦੇ ਸਹਿਯੋਗ ਨਾਲ ਜੰਮੂ-ਕਸ਼ਮੀਰ ਨਾਲ ਸਬੰਧਤ ਵਿਅਕਤੀਆਂ ਦੀ ਰਿਹਾਇਸ਼ ਅਤੇ ਖਾਣੇ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਸੀ। ਉਨ•ਾਂ ਦੱਸਿਆ ਕਿ ਜੰਮੂ-ਕਸ਼ਮੀਰ ਨਾਲ ਸਬੰਧਤ ਜ਼ਿਲ•ੇ ਵਿੱਚ ਪਹੁੰਚੇ 107 ਵਿਅਕਤੀਆਂ ਦੀ ਰਿਹਾਇਸ਼ ਲਈ ਪ੍ਰਬੰਧ ਕਰਵਾਇਆ ਗਿਆ ਸੀ, ਜਿਸ ਵਿੱਚ ਰਾਧਾ ਸਵਾਸੀ ਸਤਿਸੰਗ ਘਰ ਟਾਂਡਾ ਵਿੱਚ 56 ਅਤੇ ਸਤਿਸੰਗ ਘਰ ਡੇਰਾ ਰਾਧਾ ਸਵਾਸੀ ਬਿਆਸ, ਪਿੰਡ ਪਲਾਕੀ (ਮੁਕੇਰੀਆਂ) ਵਿੱਚ 51 ਵਿਅਕਤੀਆਂ ਨੂੰ ਠਹਿਰਾਇਆ ਗਿਆ ਸੀ। ਉਨ•ਾਂ ਕਿਹਾ ਕਿ ਰਾਧਾ ਸਵਾਸੀ ਸਤਿਸੰਗ ਘਰ ਦੇ ਸਹਿਯੋਗ ਨਾਲ ਜਿਥੇ ਇਨ•ਾਂ ਲਈ ਖਾਣੇ ਤੋਂ ਇਲਾਵਾ ਸਮਾਜਿਕ ਦੂਰੀ ਨੂੰ ਯਕੀਨੀ ਬਣਾਇਆ ਗਿਆ , ਉਥੇ ਸਬੰਧਤ ਐਸ.ਡੀ.ਐਮਜ਼ ਦੀ ਅਗਵਾਹੀ ਵਿੱਚ ਰੋਜ਼ਾਨਾ ਮੈਡੀਕਲ ਵੀ ਕਰਵਾਇਆ ਗਿਆ।

ਸ਼੍ਰੀਮਤੀ ਅਪਨੀਤ ਰਿਆਤ ਨੇ ਦੱਸਿਆ ਕਿ ਸਹਿਯੋਗ ਦੇ ਨਾਲ-ਨਾਲ ਡੇਰਿਆਂ ਅਤੇ ਧਾਰਮਿਕ ਸਥਾਨਾਂ ਵਲੋਂ ਲੋਕਾਂ ਨੂੰ ‘ਮਿਸ਼ਨ ਫਤਿਹ’ ਦਾ ਸੁਨੇਹਾ ਵੀ ਦਿੱਤਾ ਗਿਆ, ਜਿਸ ਵਿੱਚ ਲੋਕਾਂ ਨੂੰ ਸਮਾਜਿਕ ਦੂਰੀ ਬਰਕਰਾਰ ਰੱਖਣ ਤੋਂ ਇਲਾਵਾ ਮਾਸਕ ਦਾ ਪ੍ਰਯੋਗ ਕਰਨ ਅਤੇ 20 ਸੈਕੰਡ ਤੱਕ ਹੱਥ ਧੋਣ ਵਰਗੀਆਂ ਸਾਵਧਾਨੀਆਂ ਅਪਣਾਉਣ ਨੂੰ ਕਿਹਾ ਗਿਆ। ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਪ੍ਰਸ਼ਾਸਨ ਵਲੋਂ ਦਿੱਤੀਆਂ ਜਾਣ ਵਾਲੀਆਂ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ। ਉਨ•ਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਜਾਗਰੂਕਤਾ ਮੁਹਿੰਮ ‘ਮਿਸ਼ਨ ਫਤਿਹ’ ਤਹਿਤ ਜਾਗਰੂਕਤਾ ਗਤੀਵਿਧੀਆਂ ਲਗਾਤਾਰ ਜਾਰੀ ਹਨ।  

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply