BREAKING..ਪੱਤਰਕਾਰ ਨਾਲ ਕੁੱਟ-ਮਾਰ ਕਰਨ ਅਤੇ ਮੋਬਾਇਲ ਖੋਹਣ ਤੇ ਦੋ ਵਿਰੁਧ ਮਾਮਲਾ ਦਰਜ

ਗੁਰਦਾਸਪੁਰ 23 ਅਗਸਤ ( ਅਸ਼ਵਨੀ ) :- ਜਲੰਧਰ ਤੋਂ ਛੱਪਦੇ ਇੱਕ ਪੰਜਾਬੀ ਅਖ਼ਬਾਰ ਦੇ ਪੱਤਰਕਾਰ ਨਾਲ ਕੁੱਟ-ਮਾਰ ਕਰਨ ਅਤੇ ਉਸ ਦਾ ਮੋਬਾਇਲ ਖੋਹਣ ਤੇ ਦੋ ਵਿਅਕਤੀਆ ਦੇ ਵਿਰੁਧ ਪੁਲਿਸ ਸਟੇਸ਼ਨ ਪੁਰਾਣਾ ਸ਼ਾਲਾਂ ਦੀ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਕਥਿਤ ਦੋਸ਼ੀਆ ਨੂੰ ਗ੍ਰਿਫਤਾਰ ਕਰਨ ਸੰਬੰਧੀ ਕਾਰਵਾਈ ਕੀਤੀ ਜਾ ਰਹੀ ਹੈ। ਪੱਤਰਕਾਰ ਜਸਪਾਲ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਭਿੱਟੇਵੱਡ ਨੇ ਪੁਲਿਸ ਨੂੰ ਦਰਜ ਕਰਵਾਈ ਰਿਪੋਰਟ ਰਾਹੀਂ ਦੱਸਿਆ ਕਿ ਉਹ ਬੀਤੇ ਦਿਨ ਆਪਣੇ ਮੋਟਰ-ਸਾਈਕਲ ਤੇ ਸਵਾਰ ਹੋ ਕੇ ਅੱਡਾ ਸਠਿਆਲੀ ਪਿੰਡ ਕਾਲੇ ਬਾਲਾ ਨੂੰ ਜਾ ਰਿਹਾ ਸੀ ਜਦੋਂ ਉਹ ਪਿੰਡ ਕੋਟ ਯੋਗਰਾਜ ਨੇੜੇ ਪੁਜਾ ਤਾਂ ਪਿੱਛੇ ਤੋਂ ਮੋਟਰ-ਸਾਈਕਲ ਤੇ ਆਏ ਦੋ ਵਿਅਕਤੀਆ ਜਿਨਾਂ ਦਾ ਨਾਂ ਪਤਾ ਬਾਅਦ ਵਿਚ ਤੇਜਿੰਦਰ ਸਿੰਘ ਪੁੱਤਰ ਪਲਵਿੰਦਰ ਸਿੰਘ ਵਾਸੀ ਬੱਠੁ ਚੱਕ ਥਾਨਾਂ ਮੱਤੇਵਾਲ ਅਤੇ ਪ੍ਰਦੀਪ ਸਿੰਘ ਪੁੱਤਰ ਦਵਿੰਦਰ ਸਿੰਘ ਵਾਸੀ ਪਿੰਡ ਚੋਪੜਾ ਥਾਣਾ ਤਿਬੱੜ ਪਤਾ ਲੱਗਾ ਨੇ ਰੋਕ ਲਿਆ ਅਤੇ ਉਸ ਦੇ ਨਾਲ ਹੱਥੋਪਾਈ ਹੋ ਗਏ ਤੇ ਉਸ ਦੀ ਕਮੀਜ਼ ਦੀ ਅਗਲੀ ਜੇਬ ਵਿਚ ਪਿਆ ਉਸ ਦਾ ਮੋਬਾਇਲ ਖੋਹ ਕੇ ਫ਼ਰਾਰ ਹੋ ਗਏ। ਏ ਐਸ ਆਈ ਰਮਨ ਕੁਮਾਰ ਨੇ ਦਸਿਆ ਕਿ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਅੱਗੇ ਕਾਰਵਾਈ ਕੀਤੀ ਜਾ ਰਹੀ ਹੈ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply