ਗੁਰਦਾਸਪੁਰ 5 ਸਤੰਬਰ ( ਅਸ਼ਵਨੀ ) :- ਰੇਲਵੇ ਵਿਭਾਗ ਵੱਲੋ ਬੱਚਿਆਂ ਦੇ ਨੀਟ ਅਤੇ ਸੀ.ਈ. ਟੀ. ਟੈਸਟ ਜੋ ਕਿ 6 ਸਤੰਬਰ ਨੂੰ ਚੰਡੀਗੜ੍ਹ ਅਤੇ ਜੰਮੂ ਵਿਖੇ ਜੋ ਟੈਸਟ ਹੋ ਰਹੇ ਹਨ , ਨੂੰ ਮੁੱਖ ਰੱਖਦੇ ਹੋਏ ਬੱਚਿਆਂ ਦੀ ਸੁਵਿਧਾ ਲਈ ਗੁਰਦਾਸਪੁਰ ਤੋ ਚੰਡੀਗੜ੍ਹ ਅਤੇ ਗੁਰਦਾਸਪੁਰ ਤੋ ਜੰਮੂ ਲਈ 02 ਸਪੈਸ਼ਲ ਟਰੇਨਾਂ ਚਨਾਈਆ ਜਾ ਰਹੀਆਂ ਹਨ । ਇਹ ਜਾਣਕਾਰੀ ਦਿੰਦਿਆ ਰੇਲਵੇ ਵਿਭਾਗ ਅਧਿਕਾਰੀ ਨੇ ਦੱਸਿਆ ਹੈ ਕਿ ਇਨ੍ਹਾਂ ਟਰੇਨਾਂ ਵਿੱਚ ਟੈਸਟ ਦੇਣ ਵਾਲੇ ਬੱਚਿਆਂ ਦੇ ਨਾਲ ਉਨ੍ਹਾਂ ਬਲੱਡ ਰਿਲੇਸ਼ਨ ਭਾਵ ਮਾਤਾ – ਪਿਤਾ,ਭੈਣ,ਭਰਾ ਵੀ ਜਾ ਸਕਦੇ ਹਨ । ਉਨ੍ਹਾ ਦੱਸਿਆ ਹੈ ਕਿ ਬੱਚਿਆਂ ਦੇ ਕੋਲ ਊਨ੍ਹਾਂ ਦੇ ਐਡਮਿਟ ਕਾਰਡ ਅਤੇ ਉਨ੍ਹਾਂ ਦੇ ਨਾਲ ਜਾਣ ਵਾਲੇ ਦਾ ਆਈ. ਡੀ ਪਰੂਫ ਹੋਣਾ ਜਰੂਰੀ ਹੈ । ਉਨ੍ਹਾ ਦੱਸਿਆ ਹੈ ਕਿ ਗੁਰਦਾਸਪੁਰ ਤੋ ਚੰਡੀਗੜ੍ਹ 5 ਸਤੰਬਰ ਦਿਨ ਸ਼ਨੀਚਰਵਾਰ ਨੂੰ ਰਾਤ 10 ਵਜੇ ਟਰੇਨ ਚਲਾਈ ਜਾਵੇਗੀ ਅਤੇ ਵਾਪਸ 6 ਸਤੰਬਰ ਸ਼ਾਮ 10 ਵਜੇ ਵਾਪਸ ਗੁਰਦਾਸਪੁਰ ਆਵੇਗੀ।ਇਸ ਟਰੇਨ ਨੂੰ ਰਵਾਨਾ ਕਰਨ ਲਈ ਸ੍ਰੀ ਅਰਵਿੰਦ ਸਲਵਾਨ ਤਹਿਸੀਲਦਾਰ ਗੁਰਦਾਸਪੁਰ ਨੂੰ ਬਤੌਰ ਡਿਊਟੀ ਮੈਜਿਸਟਰੇਟ ਤਾਇਨਾਤ ਕੀਤਾ ਗਿਆ ਹੈ । ਇਸੇ ਤਰ੍ਹਾਂ ਦੂਸਰੀ ਟਰੇਨ 6 ਸਤੰਬਰ 2020 ਨੂੰ ਗੁਰਦਾਸਪੁਰ ਤੋ ਜੰਮੂ ਲਈ ਸਵੇਰੇ 4 ਵਜੇ ਚਲੇਗੀ ਅਤੇ ਸ਼ਾਮ 7 ਵਜੇ ਜੰਮੂ ਤੋਂ ਗੁਰਦਾਸਪੁਰ ਵਾਪਸ ਆਵੇਗੀ।ਇਸ ਟਰੇਨ ਨੂੰ ਰਵਾਨਾ ਕਰਨ ਲਈ ਸ੍ਰੀ ਤਰਸੇਮ ਲਾਲ ਨਾਇਬ ਤਹਿਸੀਲਦਾਰ ਗੁਰਦਾਸਪੁਰ ਨੂੰ ਬਤੌਰ ਡਿਊਟੀ ਮੈਜਿਸਟਰੇਟ ਤਾਇਨਾਤ ਕੀਤਾ ਜਾਂਦਾ ਹੈ ।
- CM’s gift to sugarcane cultivators, hike of Rs 10 in SAP
- ਸਿਵਲ ਹਸਪਤਾਲ ’ਚ ਬਣੇਗੀ ਇੰਟੀਗਰੇਟਡ ਪਬਲਿਕ ਹੈਲਥ ਲੈਬਾਰਟਰੀ, ਡਾ. ਰਵਜੋਤ ਸਿੰਘ ਨੇ ਰੱਖਿਆ ਨੀਂਹ ਪੱਥਰ
- ਵਿਧਾਇਕ ਜਿੰਪਾ ਨੇ 35 ਲੱਖ ਰੁਪਏ ਦੀ ਲਾਗਤ ਨਾਲ ਬਨਣ ਵਾਲੇ ਟਿਊਬਵੈਲ ਦੇ ਕੰਮ ਦੀ ਕਰਾਈ ਸ਼ੁਰੂਆਤ
- Chabbewal Vidhan Sabha Bypoll: Aam Aadmi Party’s candidate Ishank Kumar wins
- निष्पक्ष चुनाव सम्पन्न करवाने के लिए प्रशासन बधाई का पात्र – डा पंकज शिव
- “Strengthening Ties: Putin’s Anticipated Visit to India in 2025”
- CM’s gift to sugarcane cultivators, hike of Rs 10 in SAP
- ਸਿਵਲ ਹਸਪਤਾਲ ’ਚ ਬਣੇਗੀ ਇੰਟੀਗਰੇਟਡ ਪਬਲਿਕ ਹੈਲਥ ਲੈਬਾਰਟਰੀ, ਡਾ. ਰਵਜੋਤ ਸਿੰਘ ਨੇ ਰੱਖਿਆ ਨੀਂਹ ਪੱਥਰ
- ਵਿਧਾਇਕ ਜਿੰਪਾ ਨੇ 35 ਲੱਖ ਰੁਪਏ ਦੀ ਲਾਗਤ ਨਾਲ ਬਨਣ ਵਾਲੇ ਟਿਊਬਵੈਲ ਦੇ ਕੰਮ ਦੀ ਕਰਾਈ ਸ਼ੁਰੂਆਤ
- Chabbewal Vidhan Sabha Bypoll: Aam Aadmi Party’s candidate Ishank Kumar wins
- निष्पक्ष चुनाव सम्पन्न करवाने के लिए प्रशासन बधाई का पात्र – डा पंकज शिव
EDITOR
CANADIAN DOABA TIMES
Email: editor@doabatimes.com
Mob:. 98146-40032 whtsapp