ਗੁਰਦਾਸਪੁਰ 9 ਸਤੰਬਰ ( ਅਸ਼ਵਨੀ ) :- ਹਿੰਦ ਕਮਿਉਨਿਸਟ ਪਾਰਟੀ ( ਮਾਰਕਸਵਾਦੀ ) ਪੰਜਾਬ ਦੇ ਸੱਦੇ ਤੇ ਅੱਜ ਜਿਲਾ ਗੁਰਦਾਸਪੁਰ ਸੀ ਪੀ ਆਈ ਐਮ ਵੱਲੋਂ ਜਿਲਾ ਸੱਕਤਰ ਕਾਮਰੇਡ ਰਣਵੀਰ ਸਿੰਘ ਵਿਰਕ ਦੀ ਅਗਵਾਈ ਵਿਚ ਇੱਕਠੇ ਹੋ ਕੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਭੇਜਦੇ ਹੋਏ ਮੰਗ ਕੀਤੀ ਗਈ ਕਿ ਕਾਮਰੇਡ ਕੁਲਵਿੰਦਰ ਸਿੰਘ ਉਡਿਤ ਤੇ ਉਹਨਾ ਦੇ ਸਾਥੀ ਕਾਮਰੇਡਾਂ ਉਪਰ ਮਾਨਸਾ ਪੁਲਿਸ ਵੱਲੋਂ ਦਰਜ ਕੀਤਾ ਝੂਠਾ ਪਰਚਾ ਰੱਦ ਕੀਤਾ ਜਾਵੇ ਅਤੇ ਕਾਮਰੇਡਾਂ ਨੂੰ ਬਿਨਾ ਸ਼ਰਤ ਰਿਹਾ ਕੀਤਾ ਜਾਵੇ।
ਜਿਕਰਯੋਗ ਹੈ ਕਿ ਕਾਮਰੇਡ ਕੁਲਵਿੰਦਰ ਸਿੰਘ ਉਡਿਤ ਜੋ ਕਿ ਮਾਨਸਾ ਜਿਲੇ ਦੇ ਸੱਕਤਰ ਹਨ 5 ਸਤੰਬਰ ਨੂੰ ਸਾਥੀ ਕਾਮਰੇਡਾਂ ਦੇ ਨਾਲ ਜਿਲਾ ਕਮੇਟੀ ਦਫਤਰ ਵਿਚ ਮੀਟਿੰਗ ਕਰ ਰਹੇ ਸਨ ਤਾਂ ਵੱਡੀ ਗਿਣਤੀ ਵਿਚ ਪੁਲਿਸ ਦਫਤਰ ਵਿਚ ਦਾਖਲ ਹੋ ਗਈ ਅਤੇ ਦਫਤਰ ਵਿਚ ਹਾਜ਼ਰ ਸਾਥੀਆ ਨੂੰ ਬਿਨਾ ਕਿਸੇ ਕਾਰਨ ਲਾਠੀਆਂ ਦੇ ਨਾਲ ਮਾਰਨਾ ਕੁਟਣਾ ਸ਼ੁਰੂ ਕਰ ਦਿੱਤਾ। ਜਿਸ ਕਾਰਨ ਕਈ ਕਾਮਰੇਡ ਸਾਥੀਆ ਦੇ ਗੰਭੀਰ ਸੱਟਾ ਵੀ ਲੱਗ ਗਈਆ।
ਪੁਲਿਸ ਦੀ ਇਹ ਕਾਰਵਾਈ ਅੱਤ ਦਰਜੇ ਦੀ ਗ਼ੈਰ ਜਮਹੂਰੀ ਅਤੇ ਨਿਦੰਣ ਯੋਗ ਕਾਰਵਾਈ ਹੈ।ਇਸ ਦੀ ਨਿਖੇਧੀ ਕਰਦੇ ਹੋਏ ਮੰਗ ਕੀਤੀ ਗਈ ਕਿ ਕਾਮਰੇਡ ਕੁਲਵਿੰਦਰ ਸਿੰਘ ਉਡਿਤ ਤੇ ਉਹਨਾ ਦੇ ਸਾਥੀ ਕਾਮਰੇਡਾਂ ਉਪਰ ਮਾਨਸਾ ਪੁਲਿਸ ਵੱਲੋਂ ਦਰਜ ਕੀਤਾ ਝੂਠਾ ਪਰਚਾ ਰੱਦ ਕੀਤਾ ਜਾਵੇ ਅਤੇ ਹਿਰਾਸਤ ਵਿਚ ਲਏ ਕਾਮਰੇਡ ਰਿਹਾ ਕੀਤੇ ਜਾਣ। ਇਸ ਮੌਕੇ ਤੇ ਹੋਰਣਾਂ ਤੋਂ ਇਲਾਵਾ ਕਾਮਰੇਡ ਰੂਪ ਸਿੰਘ ਪੱਡਾ,ਕਾਮਰੇਡ ਅਮਰਜੀਤ ਸੈਣੀ,ਗੁਰਬਚਨ ਸਿੰਘ ਬਾਜਵਾ,ਲਖਵਿੰਦਰ ਸਿੰਘ ਅਤੇ ਕਾਮਰੇਡ ਸੁਲੱਖਨ ਮਸੀਹ ਆਿਦ ਹਾਜ਼ਰ ਸਨ।
- CM’s gift to sugarcane cultivators, hike of Rs 10 in SAP
- ਸਿਵਲ ਹਸਪਤਾਲ ’ਚ ਬਣੇਗੀ ਇੰਟੀਗਰੇਟਡ ਪਬਲਿਕ ਹੈਲਥ ਲੈਬਾਰਟਰੀ, ਡਾ. ਰਵਜੋਤ ਸਿੰਘ ਨੇ ਰੱਖਿਆ ਨੀਂਹ ਪੱਥਰ
- ਵਿਧਾਇਕ ਜਿੰਪਾ ਨੇ 35 ਲੱਖ ਰੁਪਏ ਦੀ ਲਾਗਤ ਨਾਲ ਬਨਣ ਵਾਲੇ ਟਿਊਬਵੈਲ ਦੇ ਕੰਮ ਦੀ ਕਰਾਈ ਸ਼ੁਰੂਆਤ
- Chabbewal Vidhan Sabha Bypoll: Aam Aadmi Party’s candidate Ishank Kumar wins
- निष्पक्ष चुनाव सम्पन्न करवाने के लिए प्रशासन बधाई का पात्र – डा पंकज शिव
- “Strengthening Ties: Putin’s Anticipated Visit to India in 2025”
- CM’s gift to sugarcane cultivators, hike of Rs 10 in SAP
- ਸਿਵਲ ਹਸਪਤਾਲ ’ਚ ਬਣੇਗੀ ਇੰਟੀਗਰੇਟਡ ਪਬਲਿਕ ਹੈਲਥ ਲੈਬਾਰਟਰੀ, ਡਾ. ਰਵਜੋਤ ਸਿੰਘ ਨੇ ਰੱਖਿਆ ਨੀਂਹ ਪੱਥਰ
- ਵਿਧਾਇਕ ਜਿੰਪਾ ਨੇ 35 ਲੱਖ ਰੁਪਏ ਦੀ ਲਾਗਤ ਨਾਲ ਬਨਣ ਵਾਲੇ ਟਿਊਬਵੈਲ ਦੇ ਕੰਮ ਦੀ ਕਰਾਈ ਸ਼ੁਰੂਆਤ
- Chabbewal Vidhan Sabha Bypoll: Aam Aadmi Party’s candidate Ishank Kumar wins
- निष्पक्ष चुनाव सम्पन्न करवाने के लिए प्रशासन बधाई का पात्र – डा पंकज शिव
EDITOR
CANADIAN DOABA TIMES
Email: editor@doabatimes.com
Mob:. 98146-40032 whtsapp