ਜਬਰ ਜਨਾਹ ਦੀ ਸ਼ਿਕਾਰ ਦਲਿਤ ਸਮਾਜ ਦੀ ਲੜਕੀ ਦੀ ਹੋਈ ਮੌਤ ਦੀ ਆਤਮਿਕ ਸ਼ਾਤੀ ਲਈ ਕੱਢਿਆ ਕੈਂਡਲ ਮਾਰਚ

ਗੜ੍ਹਦੀਵਾਲਾ 1 ਅਕਤੂਬਰ (ਚੌਧਰੀ) : ਸਥਾਨਕ ਸ਼ਹਿਰ ਵਿਖੇ ਦਲਿਤ ਸਮਾਜ ਦੀਆਂ ਵੱਖ-ਵੱਖ ਸੰਸਥਾਵਾਂ ਵੱਲੋਂ ਉੱਤਰ ਪ੍ਰਦੇਸ਼ ‘ਚ ਜਬਰ ਜਨਾਹ ਦੀ ਸ਼ਿਕਾਰ ਦਲਿਤ ਸਮਾਜ ਦੀ ਲੜਕੀ ਦੀ ਹੋਈ ਮੌਤ ਦੀ ਆਤਮਿਕ ਸ਼ਾਤੀ ਲਈ ਕੈਂਡਲ ਮਾਰਚ ਕੱਢਦੇ ਹੋਏ ਮੋਦੀ ਅਤੇ ਯੋਗੀ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। ਇਹ ਕੈਂਡਲ ਮਾਰਚ ਭਗਵਾਨ ਬਾਲਮੀਕਿ ਮੰਦਰ ਗੜ੍ਹਦੀਵਾਲਾ ਤੋਂ ਸ਼ੁਰੂ ਹੋ ਕੇ ਬੱਸ ਸਟੈਂਡ ਗੜ੍ਹਦੀਵਾਲਾ ਵਿਖੇ ਸਮਾਪਤ ਹੋਇਆ।ਇਸ ਉਪਰੰਤ ਉਕਤ ਸੰਸਥਾਵਾਂ ਵੱਲੋਂ ਇਕ ਮੰਗ ਪੱਤਰ ਐਡੀਸ਼ਨਲ ਐੱਸ.ਐੱਚ.ਓ ਪਰਵਿੰਦਰ ਸਿੰਘ ਧੂਤ ਨੂੰ ਦਿੱਤਾ ਗਿਆ।।ਇਸ ਮੌਕੇ ਵੱਖ-ਵੱਖ ਦਲਿਤ ਆਗੂਆ ਨੇ ਕਿਹਾ ਕਿ ਉਕਤ ਘਟਨਾ ਦੌਰਾਨ ਦਰਿੰਦਿਆਂ ਵੱਲੋਂ ਜੋ ਦਲਿਤ ਸਮਾਜ ਦੀ ਲੜਕੀ ਨਾਲ ਹਰਕਤ ਕੀਤਾ ਹੈ ਉਹ ਬਹੁਤ ਹੀ ਘਿਨਾਉਣੀ ਹਰਕਤ ਹੈ।ਉਨ੍ਹਾਂ ਕਿਹਾ ਕਿ ਜੋ ਉਤਰ ਪ੍ਰਦੇਸ਼ ਦੀ ਸਰਕਾਰ ਵੱਲੋਂ ਮ੍ਰਿਤਕ ਲੜਕੀ ਦੇ ਪਰਿਵਾਰ ਨੂੰ ਘਰ ਵਿਚ ਬੰਦ ਕਰਕੇ ਸੰਸਕਾਰ ਕਰ ਦਿੱਤਾ ਗਿਆ ਹੈ,ਉਹ ਬਹੁਤ ਹੀ ਨਿਦਣਯੋਗ ਹੈ।

ਉਨ੍ਹਾਂ ਮੰਗ ਕੀਤੀ ਕਿ ਦੋਸ਼ੀਆਂ ਨੂੰ ਜਲਦ ਤੋਂ ਜਲਦ ਫਾਸੀ ਤੇ ਲਟਕਾਇਆ ਜਾਵੇ ਤਾਂ ਜੋ ਪੀੜਤ ਪਰਿਵਾਰ ਨੂੰ ਇਨਸਾਫ ਮਿਲ ਸਕੇ ਨਹੀ ਤਾਂ ਸੰਘਰਸ਼ ਤੇਜ ਕੀਤਾ ਜਾਵੇਗਾ।ਇਸ ਮੌਕੇ ਅਖਿਲ ਭਾਰਤੀਏ ਬਾਲਮੀਕਿ ਸਮਾਜ ਦੇ ਸੂਬਾ ਪ੍ਰਧਾਨ ਸੰਦੀਪ ਸਿੰਘ, ਸੈਕਟਰੀ ਇੰਦਰਜੀਤ ਸਿੰਘ,ਉੱਘੇ ਦਲਿਤ ਆਗੂ ਸ਼ੁਭਮ ਸਹੋਤਾ ,ਕੁਲਦੀਪ ਸਿੰਘ ਲਾਡੀ ਬੁੱਟਰ,ਸੁਸਾਇਟੀ ਦੇ ਪ੍ਰਧਾਨ ਹਰਪਾਲ ਸਿੰਘ,ਸੀਨੀਅਰ ਮੀਤ ਪ੍ਰਧਾਨ ਡਾ.ਜਸਪਾਲ ਸਿੰਘ,ਦਲਿਤ ਆਗੂ ਕੁਲਦੀਪ ਮਿੰਟੂ,ਸੂਬੇਦਾਰ ਬਚਨ ਸਿੰਘ ਕੁਲੀਆਂ,ਡਾ.ਬਲਜੀਤ ਸਿੰਘ, ਜਸਵੀਰ ਸਿੰਘ ਰਾਹੀ, ਸਾਗਰ ਮੋਗਾ,ਧਰਮਿੰਦਰ ਕਲਿਆਣ,ਸ਼ੈਕੀ ਕਲਿਆਣ,ਮਹਾਸ਼ਾ ਬਰਾਦਰੀ ਪ੍ਰਧਾਨ ਰੋਸ਼ਨ ਰੋਮੀ,ਨੰਬਰਦਾਰ ਕਰਮ ਸਿੰਘ,ਬਲਵੀਰ ਸਿੰਘ ਜੌਹਲ,ਅੰਬੇਡਕਰ ਕਲੱਬ ਮਾਂਗਾ ਪ੍ਰਧਾਨ ਨਗਿੰਦਰ ਮਾਂਗਾ,ਸਾਗਰ ਮੋਗਾ,ਸੁਰਿੰਦਰਪਾਲ,ਜਸਵਿੰਦਰ ਕੁਮਾਰ, ਮਹਿੰਦਰ ਸਿੰਘ, ਨਰੇਸ਼ ਕੁਮਾਰ, ਵਿਵੇਕ, ਲਵਿਸ਼, ਹਰਸ਼, ਸਚਿਨ, ਮਿੱਠੂ, ਰਮਨ, ਸਾਜਨ, ਅਸ਼ੋਕ ਐਮ.ਸੀ, ਸੋਨੂੰ ਅਤੇ ਵਰਿੰਦਰ ਆਦਿ ਹਾਜਰ ਸਨ ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply