ਸਹਾਇਕ ਲੇਬਰ ਕਮਿਸ਼ਨਰ ਪਠਾਨਕੋਟ ਨੇ ਹਰੇਕ ਵਰਗ ਦੇ ਵਰਕਰਾਂ ਨੂੰ ਕੀਤੀ ਅਪੀਲ ਲੱਛਣ ਹੋਣ ਤੇ ਕਰਵਾਓ ਕਰੋਨਾ ਦੀ ਜਾਂਚ

ਕਰੋਨਾ ਪਾਜੀਟਿਵ ਆਉਂਣ ਤੇ ਤੁਹਾਡੀ ਇੱਛਾ ਅਨੁਸਾਰ ਆਪ ਨੂੰ ਕੀਤਾ ਜਾਵੇਗਾ ਘਰ ਵਿੱਚ ਹੀ ਕੋਰਿਨਟਾਈਨ

ਪਠਾਨਕੋਟ,6 ਅਕਤੂਬਰ ( ਰਜਿੰਦਰ ਸਿੰਘ ਰਾਜਨ ਬਿਊਰੋ ਚੀਫ) : ਜਿਲਾ ਪਠਾਨਕੋਟ ਦੇ ਕੰਨਸਟਕਸ਼ਨ ਵਰਕਰਜ, ਇੰਡਸਟ੍ਰੀਜ ਵਰਕਰਜ ਅਤੇ ਹੋਰ ਫੀਲਡ ਦੇ ਵਰਕਰਾਂ ਨੂੰ ਅਪੀਲ ਹੈ ਕਿ ਅਗਰ ਕਿਸੇ ਨੂੰ ਕਰੋਨਾ ਬੀਮਾਰੀ ਦੇ ਲੱਛਣ ਨਜਰ ਆਉਂਦੇ ਹਨ ਤਾਂ ਉਹ ਅਪਣਾ ਕਰੋਨਾ ਟੈਸਟ ਜਰੂਰ ਕਰਵਾਓ, ਜੋ ਸਰਕਾਰੀ ਹਸਪਤਾਲਾਂ ਵਿੱਚ ਫ੍ਰੀ ਕੀਤਾ ਜਾਂਦਾ ਹੈ। ਇਹ ਪ੍ਰਗਟਾਵਾ ਸ੍ਰੀ ਕੁੰਵਰ ਡਾਵਰ ਸਹਾਇਕ ਲੈਬਰ ਕਮਿਸ਼ਨਰ ਪਠਾਨਕੋਟ ਨੇ ਕੀਤਾ। 

ਉਨਾਂ ਕਿਹਾ ਕਿ ਕਰੋਨਾ ਵਾਈਰਸ ਦੇ ਅਗਰ ਕਿਸੇ ਤਰਾਂ ਦੇ ਲੱਛਣ ਆਉਂਦੇ ਹਨ ਤਾਂ ਇਸ ਵਿੱਚ ਡਰਨ ਵਾਲੀ ਕੋਈ ਗੱਲ ਨਹੀਂ ਹੈ ਸਰਕਾਰ ਵੱਲੋਂ ਇਹ ਵਿਵਸਥਾ ਕੀਤੀ ਗਈ ਹੈ ਕਿ ਅਗਰ ਆਪ ਕਰੋਨਾ ਪਾਜੀਟਿਵ ਆਉਂਦੇ ਹੋ ਤਾਂ ਅਪਣੀ ਇੱਛਾ ਅਨੁਸਾਰ ਤੁਹਾਨੂੰ ਤੁਹਾਡੇ ਘਰ ਵਿੱਚ ਹੀ ਕੋਰਿਨਟਾਈਨ ਕੀਤਾ ਜਾਵੇਗਾ।ਉਨਾਂ ਕਿਹਾ ਕਿ ਅਲੈਗਜੈਂਡਜਿਹਾ ਕਰਨ ਨਾਲ ਜੋ ਵਿਅਕਤੀ ਕਰੋਨਾ ਪਾਜੀਟਿਵ ਹੋ ਗਿਆ ਹੈ ਉਸ ਰਸਤੇ ਕਿਸੇ ਹੋਰ ਤੱਕ ਇਹ ਮਹਾਂਮਾਰੀ ਨਹੀਂ ਪਹੁੰਚੇਗੀ। ਉਨਾਂ ਕਿਹਾ ਕਿ ਵਰਕਰਜ ਜੋ ਕੰਮ ਲਈ ਘਰ ਤੋਂ ਬਾਹਰ ਜਾਂਦੇ ਹਨ ਉਨਾਂ ਲਈ ਇਹ ਹੋਰ ਵੀ ਜਰੂਰੀ ਹੋ ਜਾਂਦਾ ਹੈ ਕਿ ਉਹ ਜਾਗਰੁਕ ਹੋਣ ਅਤੇ ਹੋਰਨਾ ਲੋਕਾਂ ਨੂੰ ਵੀ ਜਾਗਰੁਕ ਕਰਨ। 

ਉਨਾਂ ਕਿਹਾ ਕਿ ਮਾਸਕ ਹਰੇਕ ਵਿਅਕਤੀ ਲਈ ਬਹੁਤ ਜਰੂਰੀ ਹੈ ਕਿਉਕਿ ਮਾਸਕ ਤੁਹਾਡੀ ਸੁਰੱਖਿਆ ਕਰਦਾ ਹੈ ਜਦ ਵੀ ਅਸੀਂ ਘਰ ਤੋਂ ਬਾਹਰ ਜਾਂਦੇ ਹਾਂ ਤਾਂ ਬਾਹਰ ਬਹੁਤ ਸਾਰੇ ਲੋਕ ਜਿਨਾਂ ਵਿੱਚੋਂ ਕੋਈ ਵੀ ਕਰੋਨਾ ਪਾਜੀਟਿਵ ਹੋ ਸਕਦਾ ਹੈ ਉਸ ਦੇ ਸਾਹ ਲੈਣ ਜਾਂ ਗੱਲ ਆਦਿ ਕਰਨ ਤੇ ਜੋ ਕਣ ਹਵਾ ਵਿੱਚ ਰਹਿ ਜਾਂਦੇ ਹਨ ਉਨਾਂ ਦੇ ਸੰਪਰਕ ਵਿੱਚ ਆ ਕੇ ਕੋਈ ਵੀ ਵਿਅਕਤੀ ਕਰੋਨਾ ਪਾਜੀਟਿਵ ਹੋ ਸਕਦਾ ਹੈ ਅਗਰ ਤੁਸੀ ਮਾਸਕ ਲਗਾਉਂਦੇ ਹੋ ਤਾਂ ਇਹ ਹਵਾ ਵਿੱਚ ਜੋ ਡ੍ਰਾਪਸ ਹੁੰਦੇ ਹਨ ਇਹ ਮੁੰਹ ਰਸਤੇ ਸਾਡੇ ਅੰਦਰ ਨਹੀਂ ਜਾਣਗੇ ਤਾਂ ਅਸੀਂ ਸੁਰੱਖਿਅਤ ਹਾਂ। ਅਪਣੇ ਲਈ ਅਪਣੇ ਪਰਿਵਾਰ ਦੀ ਸੁਰੱਖਿਆ ਲਈ ਮਾਸਕ ਦਾ ਪ੍ਰਯੋਗ ਬਹੁਤ ਹੀ ਜਰੂਰੀ ਹੈ। 

ਉਨਾਂ ਕਿਹਾ ਕਿ ਜਿਵੇਂ ਪੰਜਾਬ ਸਰਕਾਰ ਵੱਲੋਂ ਮਿਸ਼ਨ ਫਤਿਹ ਚਲਾ ਕੇ ਲੋਕਾਂ ਨੂੰ ਜਾਗਰੁਕ ਕੀਤਾ ਜਾ ਰਿਹਾ ਹੈ ਕਿ ਆਪ ਮਾਸਕ ਪਾ ਕੇ ਰੱਖੋ, ਬਾਰ ਬਾਰ ਹੱਥਾਂ ਨੂੰ ਸਾਬਣ ਨਾਲ ਧੋਵੋ ਅਤੇ ਸਮਾਜਿੱਕ ਦੂਰੀ ਬਣਾ ਕੇ ਰੱਖੋਂ ਇਨਾਂ ਹਦਾਇਤਾਂ ਤੇ ਪਾਲਣਾ ਕਰਕੇ ਅਸੀਂ ਸਮਾਜ ਲਈ ਬਹੁਤ ਵੱਡਾ ਸਹਿਯੋਗ ਕਰ ਸਕਦੇ ਹਾਂ। ਉਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਹੁਣ ਜੋ ਲੋਕ ਘਰਾਂ ਵਿੱਚ ਕੋਰਿਨਟਾਈਨ ਕੀਤੇ ਜਾ ਰਹੇ ਹਨ ਉਨਾਂ ਦੀ ਸੁਵਿਧਾ ਲਈ ਕਰੋਨਾ ਫਤਿਹ ਕਿੱਟ ਵੀ ਫ੍ਰੀ ਦਿੱਤੀ ਜਾਂਦੀ ਹੈ , ਕਰੋਨਾ ਵਾਈਰਸ ਟੈਸਟਿੰਗ ਤੋਂ ਡਰਨ ਦੀ ਕੋਈ ਲੋੜ ਨਹੀਂ ਹੈ ਟੈਸਟਿੰਗ ਅਤੇ ਇਲਾਜ ਸਰਕਾਰ ਵੱਲੋਂ ਫ੍ਰੀ ਕਰਨ ਦੀ ਵਿਵਸਥਾ ਕੀਤੀ ਗਈ ਹੈ। 

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply