ਪੁਰਾਣੀ ਰੰਜਿਸ਼ ਦੇ ਚੱਲਦਿਆ ਧਾਰੀਵਾਲ ‘ਚ ਨੌਜਵਾਨ ਦਾ ਕਤਲ

(ਮ੍ਰਿਤਕ  ਦੀ ਫਾਈਲ ਫੋਟੋ)

ਗੁਰਦਾਸਪੁਰ 5 ਜਨਵਰੀ ( ਅਸ਼ਵਨੀ ) :- ਜਿਲਾਂ ਗੁਰਦਾਸਪੁਰ ਦੇ ਕਸਬਾ ਧਾਰੀਵਾਲ ਵਿੱਚ  ਹਾਲਤ ਉਸ ਸਮੇਂ ਤਨਾਵ ਭਰੇ  ਹੋ ਗਏ
ਜਦੋਂ  ਪਿੰਡ ਡਡਵਾਂ ਵਿੱਚ ਪੁਰਾਣੀ  ਰੰਜਿਸ਼  ਦੇ ਚਲਦੇ ਇੱਕ ਵਿਅਕਤੀ ਨੂੰ ਮੌਤ  ਦੇ ਘਾਟ ਉਤਾਰ ਦਿੱਤਾ ਗਿਆ।ਪ੍ਰਾਪਤ ਜਾਣਕਾਰੀ  ਅਨੁਸਾਰ  ਇਸ ਘਟਨਾ ਵਿੱਚ ਮਰਨ ਵਾਲੇੇ ਵਿਅਕਤੀ ਦਾ ਨਾਮ ਰੋਕਾ ਮਸੀਹ ਪੁੱਤਰ ਡੇਵਿਡ ਮਸੀਹ ਨਿਵਾਸੀ ਪਿੰਡ ਡਡਵਾਂ ਦੱਸਿਆ ਜਾ ਰਿਹਾ ਹੈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਨੋਜਵਾਨ ਰੋਕਾ ਮਸੀਹ ਦੇ ਪਰਿਵਾਰਕ ਮੈਂਬਰ ਲੱਕੀ, ਮ੍ਰਿਤਕ ਦੀ ਮਾਤਾ ਅਤੇ  ਸੌਰਵ  ਗਿਲ ਪੁੱਤਰ  ਸਰਤੇਜ ਮਸੀਹ ਨੇ ਦੱਸਿਆ ਕਿ ਰੋਕੇ ਦੀ ਪਿਛਲੇ ਲੰਬੇ ਸਮੇਂ ਤੋਂ ਪਿੰਡ ਦੇ ਮੌਜੂਦਾ ਸਰਪੰਚ  ਦੇ ਨਾਲ ਰੰਜਿਸ਼ ਚੱਲ ਰਹੀ ਸੀ, ਜਿਸਦੇ ਚੱਲਦੇ ਅੱਜ ਉਸਦੇ ਨਾਲ ਪਿੰਡ ਦੀ ਹੀ ਇੱਕ ਗਲੀ ਵਿੱਚ ਉਸਦੀ  ਮਾਰ ਕੁੱਟ ਕੀਤੀ ਗਈ ਅਤੇ ਬਾਅਦ ਵਿੱਚ ਉਸ ਨੂੰ ਚੁੱਕ ਕੇ ਇੱਕ ਘਰ ਵਿੱਚ ਲੈ ਗਏ।

(ਮ੍ਰਿਤਕ ਦੇ ਪਰਿਵਾਰਕ ਮੈਂਬਰ ਜਾਣਕਾਰੀ ਦੇਂਦੇ ਹੋਏ)
ਉਨ੍ਹਾਂ ਲੋਕਾਂ ਵੱਲੋਂ ਰੋਕੇ ਨੂੰ ਮੌਤ  ਦੇ ਘਾਟ ਉਤਾਰ ਦਿੱਤਾ ਗਿਆ । ਉਕਤ ਘਟਨਾ ਸਬੰਧੀ  ਜਦੋਂ ਡੀਐਸਪੀ ਕੁਲਵਿੰਦਰ ਸਿੰਘ ਦੇ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ  ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ  ਬਿਆਨਾਂ ਉੱਤੇ 5 ਵਿਅਕਤੀਆਂ  ਦੇ ਵਿਰੁੱਧ ਧਾਰਾ 302  ਦੇ
ਤਹਿਤ ਮੁਕੱਦਮਾ ਦਰਜ਼ ਕਰ ਲਿਆ ਗਿਆ ਹੈ ਅਤੇ ਇਸ ਸਬੰਧੀ  ਕਾਰਵਾਈ  ਕੀਤੀ ਜਾ ਰਹੀ ਹੈ।ਕਾਰਵਾਈ  ਦੇ ਦੌਰਾਨ ਜੋ ਸਾਹਮਣੇ ਆਵੇਗਾ ਉਸ ਦੇ ਆਧਾਰ ਉੱਤੇ ਅਗਲੀ ਕਾਰਵਾਈ ਕੀਤੀ ਜਾਵੇਗੀ । ਡੀਐਸਪੀ  ਕੁਲਵਿੰਦਰ ਸਿੰਘ  ਨੇ ਦੱਸਿਆ ਕਿ ਇਸ ਘਟਨਾ ਵਿਚ  ਸਬੰਧਤ ਵਿਅਕਤੀ ਵਿੱਕੀ, ਕਾਲੂ, ਲਵਪ੍ਰੀਤ ਸਿੰਘ,  ਗਗਨ ਅਤੇ ਪਿੰਡ ਨੌਸ਼ਿਹਰਾ ਮੱਝਾ ਸਿੰਘ ਦੇ ਇਕ ਵਿਅਕਤੀ ਵਿਰੁੱਧ ਮੁਕੱਦਮਾ ਦਰਜ ਕਰ ਲਿਆ ਗਿਆ ਹੈ ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply