ਦਸੂਹਾ ‘ਚ ਕਿਸਾਨਾਂ ਨੇ ਖੇਤੀ ਬਿੱਲਾਂ ਦੀਆਂ ਕਾਪੀਆਂ ਸਾੜ ਕੇ ਮੋਦੀ ਸਰਕਾਰ ਖਿਲਾਫ ਜੰਮ ਕੇ ਕੀਤੀ ਨਾਅਰੇਬਾਜ਼ੀ

ਦਸੂਹਾ 13 ਜਨਵਰੀ (ਚੌਧਰੀ ) : ਅੱਜ ਮਿਤੀ 13 ਜਨਵਰੀ 2021 ਨੂੰ ਕੇਂਦਰ ਦੀ ਮੋਦੀ ਸਰਕਾਰ ਦੇ 3 ਕਾਲੇ ਖੇਤੀ ਕਨੂੰਨਾਂ ਦੇ ਵਿਰੋਧ ਵਿੱਚ ਦਸੂਹਾ ਦੇ ਐਸ ਡੀ ਐਮ ਚੌਕ ਵਿੱਚ ਦੋਆਬਾ ਕਿਸਾਨ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸਰਦਾਰ ਰਣਜੀਤ ਸਿੰਘ ਦੀ ਅਗਵਾਈ ਵਿੱਚ ਇਕੱਠੇ ਹੋਏ ਕਿਸਾਨਾਂ ਵੱਲੋਂ ਜਬਰਦਸਤ ਨਾਅਰੇਬਾਜੀ ਕੀਤੀ ਗਈ ਅਤੇ ਬਿੱਲਾਂ ਦੀ ਕਾਪੀਆਂ ਸਾੜ ਕੇ ਕਾਲੀ ਲੋਹੜੀ ਮਨਾਂਉਂਦੇ ਹੋਏ ਮੁਜਾਹਰਾ ਕੀਤਾ ਗਿਆ।ਇਸ ਮੌਕੇ ਤੇ ਬੋਲਦੇ ਹੋਏ ਵੱਖ-ਵੱਖ ਬੁਲਾਰਿਆਂ ਨੇ ਕੇਂਦਰ ਦੀ ਮੋਦੀ ਸਰਕਾਰ ਨੂੰ ਚੇਤਵਨੀ ਦੇਂਦੇ ਹੋਏ ਕਿਹਾ ਕਿ ਇਹ ਤਿੰਨ ਕਾਲੇ ਕਨੂੰਨਾਂ ਦੇ ਵਿਰੋਧ ਵਿੱਚ ਦਿੱਲੀ ਦੀ ਸਰਹੱਦ ਤੇ ਬੈਠੇ ਹੁਣ ਤੱਕ 70 ਤੋਂ ਵੱਧ ਕਿਸਾਨ ਸ਼ਹੀਦ ਹੋ ਚੁਕੇ ਹਨ ਜੋ ਕਿ ਦੇਸ਼ ਦੀ ਹੰਕਾਰੀ ਹੋਈ ਸਰਕਾਰ ਲਈ ਸ਼ਰਮ ਵਾਲੀ ਗੱਲ ਹੈ ਅਤੇ ਅਸੀਂ ਆਪਣੇ ਕਿਸਾਨ ਵੀਰਾਂ ਦੀ ਕੁਰਬਾਨੀਆਂ ਨੂੰ ਵਿਅਰਥ ਨਹੀਂ ਜਾਣ ਦੇਵਾਂਗੇ ਅਤੇ ਕਨੂੰਨ ਰੱਦ ਕਰਵਾ ਕੇ ਹੀ ਵਾਪਿਸ ਪਰਤਾਂਗੇ।

ਇਸ ਮੌਕੇ ਤੇ ਸੰਬੋਧਨ ਕਰਦੇ ਹੋਏ ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਸਰਦਾਰ ਰਣਜੀਤ ਸਿੰਘ ਬਾਜਵਾ ਨੇ ਕਿਹਾ ਕਿ ਸਾਡੇ ਵੀਰਾਂ ਦੀਆਂ ਕੁਰਬਾਨੀਆਂ ਸਾਡੇ ਅੰਦਰ ਹੋਰ ਵੀ ਜੋਸ਼ ਪੈਦਾ ਕਰ ਰਹੀਆਂ ਹਨ ਅਤੇ ਸਰਕਾਰ ਨੂੰ ਇਹ ਗੱਲ ਆਪਣੇ ਅੰਦਰੋਂ ਕੱਢ ਦੇਣੀ ਚਾਹੀਦੀ ਹੈ ਕਿ ਵਧਦੀ ਹੋਈ ਮੌਤਾਂ ਦੀ ਗਿਣਤੀ ਵੇਖਕੇ ਸਾਡੇ ਹੌਸਲੇ ਡਗਮਗਾ ਜਾਣਗੇ । ਸਾਡੇ ਸਾਥੀਆਂ ਦੀ ਇੱਕ ਇੱਕ ਕੁਰਬਾਨੀ ਦਾ ਮੁੱਲ ਸਰਕਾਰ ਨੂੰ ਸੂਦ ਸਮੇਤ ਤਾਰਨਾ ਪਵੇਗਾ।ਇਸ ਮੌਕੇ ਤੇ ਅਵਤਾਰ ਸਿੰਘ ਚੀਮਾ, ਭੁਪਿੰਦਰ ਸਿੰਘ ਚੀਮਾ, ਭੁਪਿੰਦਰ ਸਿੰਘ ਘੁੰਮਣ,ਕਮਲ ਬੀਜਾਂ,ਮਹਿਤਾਬ ਸਿੰਘ ਹੁੰਦਲ, ਦਵਿੰਦਰ ਸਿੰਘ ਬਸਰਾ,ਹੈਪੀ ਸੰਧੂ, ਨਿਰਮਲ ਸਿੰਘ ਖੁਣਖੁਣ, ਗੁਰਪ੍ਰਤਾਪ ਸਿੰਘ ਲੁਢਿਆਣੀ,ਕਸ਼ਮੀਰ ਸਿੰਘ ਝਿੰਗੜ ਕਲਾਂ,ਗਿੰਦਾ ਸੰਧੂ,ਜਸਵਿੰਦਰ ਸਿੰਘ ਦੇਵੀਦਾਸ, ਅਮਰੀਕ ਸਿੰਘ ਗੱਗੀ, ਸੁਰਿੰਦਰ ਸਿੰਘ ਬਸਰਾ,ਹਰਪ੍ਰੀਤ ਕੌਰ ਬਾਜਵਾ,ਮੈਨੇਜਰ ਫਕੀਰ ਸਿੰਘ ਸਹੋਤਾ, ਗੁਰ ਸਾਹੀ, ਕੁਲਵਿੰਦਰ ਸਿੰਘ ਕੇਪੀ,ਹਰਜੀਤ ਸਿੰਘ ਕਹਿਰਵਾਲੀ, ਹਰਮਿੰਦਰਜੀਤ ਸਿੰਘ ਟੇਰਕਿਆਣਾ,ਰਣਵੀਰ ਸਿੰਘ ਅਰੋੜਾ,ਜਸਵਿੰਦਰ ਸਿੰਘ ਕਾਲੜਾ,ਗੋਲਡੀ ਖੈਰਾਬਾਦ,ਜਸਜੀਤ ਸਿੰਘ ਬਾਜਵਾ, ਬਲਵੀਰ ਸਿੰਘ ਬਾਜਵਾ, ਭੁਪਿੰਦਰ ਸਿੰਘ ਨੀਲੂ, ਨਵਦੀਪ ਸਿੰਘ ਵਿਰਕ, ਰਾਜ ਗੁਲਜਿੰਦਰ ਸਿੰਘ ਸਿੱਧੂ,ਗੋਲਡੀ ਮਾਂਗਟ,ਪ੍ਰਭਦੀਪ ਸਿੰਘ ਖੈਰਾਬਾਦ ਸਮੇਤ ਵੰਡੀ ਗਿਣਤੀ ਵਿਚ ਕਿਸਾਨ ਵਪਾਰੀ ਅਤੇ ਆੜਤੀ ਹਾਜਰ ਸਨ। 

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply