– ਚਾਰਾਂ ਜਿਲਿਆਂ ਦੇ ਪ੍ਰਧਾਨ ਹਰਕਤ ਚ
– ਰੌਸ਼ਨ ਗਰਾਊੰਡ ਵਿੱਚ ਹੀ ਹੋਵੇਗੀ ਰੈਲੀ-ਅਰੋੜਾ
– ਤਿਆਰੀਆਂ ਲੱਗਭਗ ਮੁਕੰਮਲ- ਡਾ. ਜਤਿੰਦਰ, ਮੈਡਮ ਸੋਨੀਆ, ਡਾ. ਸ਼ਿਵ
– ਕੋਈ ਕਮੀ ਪੇਸ਼ੀ ਨਹੀਂ ਰਹਿਣ ਦਿੱਤੀ ਜਾਵੇਗੀ- ਡਾ. ਚੱਬੇਵਾਲ
ਹੁਸ਼ਿਆਰਪੁਰ (ਆਦੇਸ਼ ਪਰਮਿੰਦਰ ਸਿੰਘ) ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਹੁਸ਼ਿਆਰਪੁਰ 13 ਮਈ ਨੂੰੰ ਆਗਮਨ ਨੂੰ ਲੈ ਕੇ ਜਿਲਾ ਕਾਂਗਰਸ ਪੱਬਾਂ ਭਾਰ ਹੈ। ਕਾਂਗਰਸੀ ਸੂਤਰਾਂ ਮੁਤਾਬਿਕ ਦੇਰ ਰਾਤ ਹੋਈ ਜਿਲਾ ਕਾਂਗਰਸ ਦੇ ਕੁਝ ਖਾਸ ਅਹੁਦੇਦਾਰਾਂ ਦੀ ਮੀਟਿੰਗ ਵਿੱਚ ਮੋਦੀ ਰੈਲੀ ਨੂੰ ਫਲਾਪ ਸ਼ੋਅ ਮੰਨਦੇ ਹੋਏ ਇਸ ਗੱਲ ਤੇ ਚਰਚਾ ਹੋਈ ਕਿ ਹੁਣ ਮੌਕਾ ਚੰਗਾ ਹੈ ਤੇ ਲੋਹਾ ਗਰਮ ਹੈ ਤੇ ਥੌੜਾ ਮਾਰ ਦਿੱਤਾ ਜਾਵੇ ।
ਰਾਹੁਲ ਗਾਂਧੀ ਦੀ 13 ਮਈ ਦੀ ਰੈਲੀ ਵਿੱਚ ਮੋਦੀ ਦੀ 10 ਮਈ ਦੀ ਰੈਲੀ ਦੀ ਛੋਟੀ ਲਕੀਰ ਅੱਗੇ, ਵੱਧ ਤੋਂ ਵੱਧ ਵਰਕਰ ਲਿਆ ਕੇ ਵੱਡੀ ਲਕੀਰ ਖਿੱਚ ਦਿੱਤੀ ਜਾਵੇ। ਸੂਤਰਾਂ ਮੁਤਾਬਿਕ ਰਾਤ ਦੀ ਇਸ ਗੁਪਤ ਬੈਠਕ ਵਿੱਚ ਇਸ ਗੱਲ ਤੇ ਵੀ ਤਸੱਲੀ ਪ੍ਰਗਟ ਕੀਤੀ ਗਈ ਕਿ ਸ਼ੋਸ਼ਲ ਮੀਡੀਆਂ ਤੇ ਕਾਂਗਰਸ ਕੰਪੇਨ ਰਿਵਾਇਤੀ ਤਿੰਨਾਂ ਪਾਰਟੀਆਂ ਤੇ ਖਾਸਕਰ ਭਾਜਪਾ ਤੋਂ ਕੋਹਾਂ ਕਿਲੋਮੀਟਰ ਅੱਗੇ ਚੱਲ ਰਹੀ ਹੈ ਤੇ ਲੀਡ ਬਰਕਰਾਰ ਹੈ। ਇਸ ਗੱਲ ਤੇ ਵੀ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ ਕਿ ਡਾ. ਚੱਬੇਵਾਲ ਦੀ ਫੇਸ ਬੁੱਕ ਤੇ 11 ਲੱਖ ਤੋਂ ਵੱਧ ਫਾਲੋਵਰ ਹਨ ਤੇ ਦਿਨ-ਪ੍ਰਤੀਦਿਨ ਇਸ ਚ ਵਾਧਾ ਹੁੰਦਾ ਜਾ ਰਿਹਾ ਹੈ, ਜਦੋਂ ਕਿ ਭਾਜਪਾ ਸਮੇਤ ਰਿਵਾਇਤੀ ਪਾਰਟੀਆਂ ਸ਼ੋਸ਼ਲ ਮੀਡੀਆ ਤੇ ਕਾਂਗਰਸ ਦੀ ਤੁਲਨਾ ਚ, ਕਾਫੀ ਪਿੱਛੇ ਨਜਰ ਆ ਰਹੀਆਂ ਹਨ।
ਸੂਤਰਾਂ ਮੁਤਾਬਿਕ ਬੈਠਕ ਵਿੱਚ ਇਹ ਵੀ ਚਰਚਾ ਹੋਈ ਕਿ ਮੋਦੀ ਰੈਲੀ ਚ ਜਿਲਾ ਭਾਜਪਾ ਵਲੋਂ ਜੋ ਖਾਮੀਆਂ ਨਸ਼ਰ ਹੋਈਆਂ, ਉਸਨੂੰ ਮੁੱਖ ਰੱਖਦੇ ਹੋਏ ਰਾਹੁਲ ਗਾਂਧੀ ਤੇ ਕੈਪਟਨ ਅਮਰਿੰਦਰ ਸਿੰਘ ਦੀ ਸਟੇਜ ਅਤੇ ਰੈਲੀ ਚ ਰਿਪੀਟ ਨਾ ਕੀਤਾ ਜਾਵੇ, ਸਗੋਂ ਹਰ ਵਕਤਾ ਨੂੰ ਬੋਲਣ ਲਈ ਸੀਰੀਅਲ ਵਾਇਜ ਸੀਨੀਉਰਟੀ ਦੇ ਅਧਾਰ ਤੇ ਬੋਲਣ ਦਾ ਮੌਕਾ ਦਿੱਤਾ ਜਾਵੇ ਅਤੇ ਹਰ ਵਰਕਰ ਨੂੰ ਖੁਸ਼ ਰੱਖਿਆ ਜਾਵੇ। ਇਸ ਦੌਰਾਨ ਕਾਂਗਰਸੀ ਨੇਤਾਵਾਂ ਨੇ ਠੋਕ ਕੇ ਕਿਹਾ ਕਿ 13 ਮਈ ਦੀ ਰਾਹੁਲ ਰੈਲੀ ਨੂੰ ਇਸ ਕਦਰ ਕਾਮਯਾਬ ਬਣਾ ਦੇਵਾਂਗੇ ਕਿ ਜਿਲਾ ਭਜਾਪਾ ਸਮੇਤ ਰਿਵਾਇਤੀ ਪਾਰਟੀਆਂ ਇਹ ਸੋਚਣ ਤੇ ਕਹਿਣ ਲਈ ਮਜਬੂਰ ਹੋਣਗੀਆਂ ਕਿ ਕਾਸ਼ ਉਂੱਨਾ ਦੀਆਂ ਪਾਰਟੀਆਂ ਵਿੱਚ ਵੀ ਕਾਗੰਰਸ ਵਾਂਗ ਮੁਕੰਮਲ ਏਕਤਾ ਵੇਖਣ ਨੂੰ ਮਿਲਦੀ।
——————————-Adesh
EDITOR
CANADIAN DOABA TIMES
Email: editor@doabatimes.com
Mob:. 98146-40032 whtsapp