ਸੀਨੀਅਰ ਸਿਟੀਜ਼ਨਜ਼ ਵੈਲਫੇਅਰ ਐਸੋਸੀਏਸ਼ਨ ਦੇ ਮੈਂਬਰਾਂ ਨੇ ਕੋਵਿਡ ਮਹਾਂਮਾਰੀ ਦੇ ਯੁੱਧ ‘ਚ ਕੇਂਦਰ ਅਤੇ ਰਾਜ ਸਰਕਾਰਾਂ ਤੇ ਜਤਾਇਆ ਭਰੋਸਾ

(ਐਸੋਸ਼ੀਏਸ਼ਨ ਦੇ ਜਨਰਲ ਸਕੱਤਰ ਚੌ. ਕੁਮਾਰ ਸੈਣੀ ਦੇ ਨਾਲ ਹੋਰ ਮੈਂਬਰ)

ਦਸੂਹਾ 12 ਮਈ (ਚੌਧਰੀ) : ਸੀਨੀਅਰ ਸਿਟੀਜ਼ਨਜ਼ ਵੈਲਫੇਅਰ ਐਸੋਸੀਏਸ਼ਨ ਰਜਿ. ਦਸੂਹਾ ਦੇ ਸੀਨੀਅਰ ਮੈਬਰਾਂ ਦੇ ਇੱਕ ਸਾਂਝੇ ਬਿਆਨ ਦੀ ਜਾਣਕਾਰੀ ਦਿੰਦੇ ਹੋਏ ਕੁਮਾਰ ਸੈਣੀ (ਜਨਰਲ ਸਕੱਤਰ) ਨੇ ਦੱਸਿਆ ਕਿ ਕੋਵਿਡ ਮਹਾਂਮਾਰੀ ਤੋਂ ਬੱਚਣ ਦੀ ਲੜਾਈ ਵਿੱਚ ਕੇਂਦਰ ਅਤੇ ਰਾਜ ਸਰਕਾਰਾਂ ਦਿਨ ਰਾਤ ਕੰਮ ਕਰ ਰਹੀਆਂ ਹਨ। ਇਨ੍ਹਾਂ ਦੇ ਨਾਲ-ਨਾਲ ਭਾਰਤੀ ਸੈਨਾ (ਏਅਰ ਫੋਰਸ, ਨੇਵੀ ਅਤੇ ਇੰਡੀਅਨ ਆਰਮੀ ) 24 ਘੰਟੇ ਮੈਡੀਕਲ ਏਡ ਪਹੁੰਚਾਉਣ ਲਈ ਆਪਣੇ ਸਮੁੰਦਰੀ ਜਹਾਜ਼ਾਂ,ਏਅਰ ਫੋਰਸ ਜਹਾਜ਼ਾਂ ਅਤੇ ਭਾਰਤੀ ਰੇਲ ਦਾ ਉਪਯੋਗ ਕਰਦੇ ਹੋਏ ਆਕਸੀਜਨ ਐਕਸਪ੍ਰੈਸ ਗ੍ਰੀਨ ਕੋਰੀਡੋਰ ਰਾਹੀਂ ਦੇਸ਼ ਅੰਦਰ ਆਕਸੀਜਨ ਦੀ ਘਾਟ ਨੂੰ ਪੂਰਾ ਕਰਨ ਲਈ ਕੰਟੇਨਰਾਂ ਨੂੰ ਇਕ ਜਗ੍ਹਾ ਤੋਂ ਦੂਸਰੀ ਜਗ੍ਹਾ ਲੈ ਜਾਣ ਲਈ ਸਹਾਇਕ ਹੋ ਰਹੇ ਹਨ।

ਦੁਨੀਆ ਦੀ ਮੁਸ਼ਕਿਲ ਘੜੀ ਵਿੱਚ ਭਾਰਤ ਸਰਕਾਰ ਨੇ ਕੋਵਿਡ ਵੈਕਸੀਨੇਸ਼ਨ ਦੀ ਖੇਪ ਲਗਪਗ 90 ਦੇਸ਼ਾਂ ਨੂੰ ਭੇਜਣ ਵਿੱਚ ਸਫਲਤਾ ਹਾਸਿਲ ਕੀਤੀ ਸੀ, ਜਿਸ ਦੇ ਸਦਕੇ ਅੱਜ ਭਾਰਤ ਦੀ ਔਖੀ ਘੜੀ ਵਿੱਚ ਲਗਪਗ ਦੁਨੀਆ ਦੇ 40 ਦੇਸ਼ ਆਕਸੀਜਨ ਜਰਨੇਟਰ,ਆਕਸੀਜਨ ਕੰਸਟ੍ਰੇਟਰ ਪਲਾਂਟ ਅਤੇ ਯੂਨਿਟ,ਵੈਂਟੀਲੇਟਰ, ਦਵਾਈਆਂ ਅਤੇ ਹੋਰ ਮੈਡੀਕਲ ਏਡ ਭੇਜ ਰਹੇ ਹਨ।ਅੱਜ ਦੀ ਸਥਿਤੀ ਮੁਤਾਬਕ ਡੀ.ਆਰ.ਡੀ.ਓ, ਧਾਰਮਿਕ ਸੰਸਥਾਵਾਂ, ਪ੍ਰਾਈਵੇਟ ਸੰਸਥਾਵਾਂ ਅਤੇ ਕੇਦਰੀ ਸਰਕਾਰ ਦੀ ਮਦਦ ਨਾਲ ਰਾਜ ਸਰਕਾਰਾਂ ਨਵੇਂ ਕੋਵਿਡ ਹਸਪਤਾਲਾ ਵਿੱਚ ਬਿਸਤਰਿਆਂ ਦਾ ਵਾਧਾ ਕਰਨ ਦੇ ਨਾਲ ਨਾਲ ਆਕਸੀਜਨ ਯੂਨਿਟ ਵੀ ਲਗਾ ਰਹੀਆਂ ਹਨ। ਇਸ ਤਰ੍ਹਾਂ ਵਿਦੇਸ਼ੀ ਮਦਦ ਅਤੇ ਦੇਸੀ ਮੈਨੇਜਮੈਂਟ ਨਾਲ ਆਕਸੀਜਨ ਦੀ ਘਾਟ ਦੀ ਪੂਰਤੀ ਅਤੇ ਨਵੇਂ ਹਸਪਤਾਲਾਂ ਵਿੱਚ ਬਿਸਤਰਿਆਂ ਦੀ ਪੂਰਤੀ ਕੀਤੀ ਜਾ ਰਹੀ ਹੈ।

ਡੀ.ਆਰ.ਡੀ.ਓ ਦੇ ਵਿਗਿਆਨੀਆਂ ਨੇ 2-ਡੀ ਆਕਸੀ- ਡੀ- ਗਲੂਕੋਜ (2- ਡੀ ਜੀ) ਦਵਾਈ ਦਾ ਕੜੀ ਮਿਹਨਤ ਤੋਂ ਬਾਅਦ ਕੋਵਿਡ ਦੀ ਮਹਾਂਮਾਰੀ ਤੋਂ ਬੱਚਣ ਲਈ ਅਵਿਸ਼ਕਾਰ ਕੀਤਾ ਹੈ। ਕੁਝ ਹੀ ਦਿਨਾਂ ਵਿੱਚ ਇਸ ਦਵਾਈ ਦੀ 50 ਹਜ਼ਾਰ ਖੁਰਾਕ ਹਸਪਤਾਲਾਂ ਨੂੰ ਦੇ ਦਿੱਤੀ ਜਾਵੇਗੀ। ਕੇਂਦਰ ਸਰਕਾਰ ਦੇ ਫੈਸਲੇ ਮੁਤਾਬਕ ਸੀਨੀਅਰ ਸਿਟੀਜ਼ਨਜ਼ ਨੂੰ ਪਹਿਲ ਦੇ ਅਧਾਰ ਤੇ ਟੀਕਾ ਲਗਾਇਆ ਜਾਵੇਗਾ ਅਤੇ ਟੀਕਾ ਲਗਾਉਣ ਦੀ 70:30 ਦੀ ਰੇਸ਼ੋ ਦੇ ਫੈਸਲੇ ਦਾ ਸਵਾਗਤ ਕੀਤਾ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਰਿਟਾ. ਹੈਡਮਾਸਟਰ ਰਣਬੀਰ ਚੰਦ, ਰਿਟਾ. ਪ੍ਰਿੰਸੀਪਲ ਸਤੀਸ਼ ਕਾਲੀਆ, ਅਨਿਲ ਕੁਮਾਰ, ਬਿਆਸ ਦੇਵ, ਜਗਮੋਹਨ ਸ਼ਰਮਾ, ਜਗਜੀਤ ਸਿੰਘ ਬਲੱਗਣ, ਸੁਰਿੰਦਰ ਕੁਮਾਰ ਅਤੇ ਯੋਗੇਸ਼ ਵਰਮਾ ਆਦਿ ਹਾਜ਼ਰ ਸਨ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply