ਪੰਜਾਬ ਸਟੇਟ ਮਨਿਸਟੀਰੀਅਲ ਸਰਿਵਸਜ ਯੂਨੀਅਨ ਦੀ ਕਾਲ ਤੇ ਪੰਜਾਬ ਭਰ ਦੇ ਸਾਰੇ ਦਫਤਰਾਂ ਬਾਹਰ ਰੋਸ ਰੈਲੀਆ

ਪੰਜਾਬ ਸਟੇਟ ਮਨਿਸਟੀਰੀਅਲ ਸਰਿਵਸਜ ਯੂਨੀਅਨ

ਹੁਸ਼ਿਆਰਪੁਰ 16 ਜੂਨ :  ਪੰਜਾਬ ਸਟੇਟ ਮਨਿਸਟੀਰੀਅਲ ਸਰਿਵਸਜ ਯੂਨੀਅਨ ਦੀ ਕਾਲ ਤੇ ਪੰਜਾਬ ਭਰ ਦੇ ਸਾਰੇ ਦਫਤਰਾਂ ਚੰਡੀਗੜ ਸਥਿਤ ਡਾਇਰੈਕਟੋਰੇਟ ਅਤੇ ਸਿਵਲ ਸਕੱਤਰੇਤ ਪੰਜਾਬ ਦੇ ਮਨਿਸਟੀਰੀਅਲ ਕਰਮਚਾਰੀਆਂ ਨੇ ਅੱਜ ਦੂਸਰੇ ਦਿਨ ਆਪਣੇ ਦਫਰਤਾਂ ਦੇ ਬਾਹਰ ਰੋਸ ਰੈਲੀਆ ਕੀਤੀਆ । ਇਸ ਜਿਲੇ ਵਿੱਚ ਇਹ ਰੈਲੀ ਲੋਕ ਨਿਰਮਾਣ ਵਿਭਾਗ ਸਰਕਲ ਦਫਤਰ ਦੇ ਬਾਹਰ ਜਿਲਾਂ ਪ੍ਰਧਾਨ ਅਨੁਰੀਧ ਮੋਦ ਗਿੱਲ ਦੀ ਪ੍ਰਧਾਨਗੀ ਹੇਠ ਕੀਤੀ ਗਈ , ਜਿਸ ਵਿੱਚ ਸਾਰੇ ਵਿਭਾਗਾਂ ਦੇ ਮਨਿਸਟੀਰੀਅਲ ਕਰਮਚਾਰੀਆਂ ਵੱਲੋ ਭਰਵੀ ਸਮੂਲੀਅਤ ਕੀਤੀ ਗਈ । ਰੈਲੀ ਵਿੱਚ ਅਗੂਆ ਵੱਲੋ ਸਰਕਾਰ ਦੇ ਮੁਲਾਜਮ ਮਾਰੂ ਫੈਸਲਿਆ ਦੀ ਨਿਖੇਧੀ ਕੀਤੀ ਗਈ ।

Advertisements

ਰੈਲੀ ਵਿੱਚ ਸੰਬੋਧਿਨ ਕਰਨ ਵਾਲੇ ਮੁੱਖ ਬੁਲਾਰਿਆ ਵਿੱਚ ਵਿਕਰਮ ਆਦੀਆ ਪ੍ਰਧਾਨ ਡੀ. ਸੀ. ਦਫਤਰ , ਨਰਿੰਦਰ ਸਿੰਘ , ਰਮੇਸ਼ ਕੁਮਾਰ , ਹਰਸਿਮਰਨ ਸਿੰਘ ਪ੍ਰਧਾਨ ਐਕਸਈਜ ਵਿਭਾਗ , ਨਵਦੀਪ ਸਿੰਘ ਪ੍ਰਧਾਨ ਸਿਹਤ ਵਿਭਾਗ , ਸਤਵਿੰਦਰ ਸਿੰਘ ਪ੍ਰਧਾਨ ਸਿੱਖਿਆ ਵਿਭਾਗ , ਸ਼ਤੀਸ਼ ਕੁਮਾਰ ਸੁਪਰਡੈਟ ਸਿੱਖਿਆ ਵਿਭਾਗ , ਪਰਮਜੀਤ ਸਿੰਘ , ਗੋਪਾਲ ਦਾਸ , ਪੀ. ਡਬਲਯੂ. ਡੀ. ਫੀਲਡ ਵਰਕਸ਼ਾਪ ਯੂਨੀਅਨ, ਆਸ਼ਾ ਰਾਣੀ , ਪਰਮਜੀਤ ਕੋਰ , ਗੁਰਵਿੰਦਰ ਕੋਰ , ਰਮਨ ਬਾਲਾ , ਬਲਜੀਤ ਕੋਰ , ਇੰਦਰਜੀਤ ਕੋਰ , ਪ੍ਰੈਸ ਸਕੱਤਰ ਗੁਰਵਿੰਦਰ ਸ਼ਾਨੇ ਅਤੇ ਹੋਰ ਮਨਿਸਟੀਰੀਅਲ ਮੁਲਾਜਮਾਂ ਵੱਲੋ ਸਰਕਾਰ ਦੇ ਮੁਲਾਜਮ ਮਾਰੂ ਫੈਸਲਿਆ ਦੀ ਨਿਖੇਧੀ ਕੀਤੀ ਮੋਦ ਗਿੱਲ ਵੱਲੋ ਕਿਹਾ ਗਿਆ ਕਿ ਸਰਕਾਰ ਵੱਲੋ ਮੈਨੀਫੈਸਟੋ ਵਿੱਚ ਕੀਤੇ ਬਆਦੇ ਪੂਰੇ ਕਰਨਾ ਤਾ ਦੂਰ ਦੀ ਗੱਲ ਉਹਨਾਂ ਵੱਲੋ ਮੁਲਜਮਾਂ ਨੂੰ ਪੂਰੀ ਬਣਦੀ ਤਨਖਾਹ ਵੀ ਨਹੀ ਦਿੱਤੀ ਜਾ ਰਹੀ ।

Advertisements

ਡੀ. ਏ. ਦੀਆਂ ਕਿਸ਼ਤਾਂ ਪੈਡਿੰਗ ਚੱਲ ਰਹੀਆ ਹਨ , ਪੇਕਮਿਸ਼ਨ ਦੀ ਰਿਪੋਟ ਲਟਕਾਈ ਜਾ ਰਹੀ ਹੈ । ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਲਈ ਢੁੱਕਵੀ ਕਾਰਵਾਈ ਨਹੀ ਕੀਤੀ ਜਾ ਰਹੀ । ਕੱਚੇ ਮੁਲਾਜਮਾਂ ਨੂੰ ਪੱਕੇ ਕਰਨ ਲਈ ਕਾਰਵਾਈ ਬੜੀ ਧੀਮੀ ਗੱਤੀ ਨਾਲ ਚਲਾਈ ਜਾ ਰਹੀ ਹੈ । ਉਹਨਾਂ ਕਿਹਾ ਕਿ ਆਉਣ ਵਾਲੇ ਸਮੇ ਵਿੱਚ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ । ਸੂਬਾ ਕਮੇਟੀ ਦੇ ਸਾਰੇ ਐਕਸ਼ਨ ਇਸ ਜਿਲੇ ਵਿੱਚ ਲਾਗੂ ਕੀਤੇ ਜਾਣਗੇ । ਧਾਮੀ ਵੱਲੋ ਕਿਹਾ ਗਿਆ ਕਿ 17 ਜੂਨ ਨੂੰ ਠੀਕ 12 ਵਜੇ ਮਿੰਨੀ ਸਕੱਤਰੇਤ ਦੇ ਬਾਹਰ ਰੈਲੀ ਕੀਤੀ ਜਾਵੇਗੀ ਇਸ ਵਿੱਚ ਸਾਰੇ ਵਿਭਾਗਾ ਦੇ ਮਨਿਸਟੀਰੀਅਲ ਕਾਮੇ ਸ਼ਾਮਿਲ ਹੋਣਗੇ ।

Advertisements

 

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply