Pathankot: ਇੰਸਪੈਕਟਰਾਂ ਦੀਆਂ 866  ਪੋਸਟਾਂ ਦਾ ਇਸ਼ਤਿਆਰ ਕੱਢ ਕੇ ਮੰਤਰੀ ਬਾਜਵਾ  ਨੇ ਆਪਣਾ ਵਾਅਦਾ ਨਿਭਾਇਆ ਤੇ  ਰਮਨ ਬਹਿਲ ਨੇ ਅਮਲੀ ਜਾਮਾਂ ਪਹਿਨਾਇਆ – ਸੱਚਰ,ਮਹਾਜ਼ਨ 

ਵੈਟਨਰੀ ਇੰਸਪੈਕਟਰਾਂ ਦੀਆਂ 866  ਪੋਸਟਾਂ ਦਾ ਇਸ਼ਤਿਆਰ ਕੱਢ ਕੇ ਕੈਬਨਿਟ ਮੰਤਰੀ ਤ੍ਰਿਪਤ  ਰਾਜਿੰਦਰ ਸਿੰਘ ਬਾਜਵਾ  ਨੇ ਆਪਣਾ ਵਾਅਦਾ ਨਿਭਾਇਆ ਤੇ  ਰਮਨ ਬਹਿਲ ਚੇਅਰਮੈਨ  ਅਧੀਨ ਸੇਵਾਵਾਂ  ਚੋਣ ਬੋਰਡ ਨੇ ਅਮਲੀ ਜਾਮਾਂ ਪਹਿਨਾਇਆ — ਸੱਚਰ,ਮਹਾਜ਼ਨ 
 
ਪਠਾਨਕੋਟ,8 ਜੁਲਾਈ (ਰਾਜਿੰਦਰ ਸਿੰਘ ਰਾਜਨ ਬਿਊਰੋ ਚੀਫ) ਅੱਜ ਪੰਜਾਬ ਸਰਕਾਰ ਵੱਲੋਂ  ਨੌਜਵਾਨਾਂ ਨੂੰ  ਘਰ ਘਰ ਰੁਜਗਾਰ ਦੇਣ ਦੀ ਨੀਤੀ ਤਹਿਤ  ਕੈਬਨਿਟ ਮੰਤਰੀ ਪੈਂਡੂ ਵਿਕਾਸ ਤੇ ਪੰਚਾਇਤਾਂ ਪਸੂ ਪਾਲਣ ਮੱਛੀ ਪਾਲਣ ਤੇ ਡੇਅਰੀ ਵਿਕਾਸ ਵਿਭਾਗ ਪੰਜਾਬ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ  ਵੱਲੋਂ ਬੇਰੁਜਗਾਰ ਡਿਪਲੋਮਾ ਹੋਲਡਰ ਨੌਜਵਾਨਾਂ ਲ‌ਈ  ( ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ)ਵੈਟਨਰੀ ਇੰਸਪੈਕਟਰਾਂ ਦੀਆਂ 866 ਪੋਸਟਾਂ ਪਸੂ ਪਾਲਣ ਵਿਭਾਗ ਵਿਚ ਕੱਢ ਕੇ ਹਜਾਰਾਂ ਬੇਰੁਜਗਾਰ ਅਤੇ ਵਿਭਾਗ ਵਿਚ ਕੰਮ ਕਰ ਰਹੇ ਵੈਟਨਰੀ ਇੰਸਪੈਕਟਰਾਂ ਦਾ ਦਿਲ ਜਿੱਤ ਲਿਆ ਹੈ।
 
ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਭੁਪਿੰਦਰ ਸਿੰਘ ਸੱਚਰ ਅਤੇ ਸੂਬਾ ਪ੍ਰੈਸ ਸਕੱਤਰ ਕਿਸ਼ਨ ਚੰਦਰ ਮਹਾਜ਼ਨ, ਜਨਰਲ ਸਕੱਤਰ ਜਸਵਿੰਦਰ ਬੜੀ, ਵਿਤ ਸਕੱਤਰ ਰਾਜੀਵ ਮਲਹੋਤਰਾ, ਮੁੱਖ ਸਲਾਹਕਾਰ ਗੁਰਦੀਪ ਬਾਸੀ, ਦਲਜੀਤ ਸਿੰਘ ਰਾਜਾਤਾਲ, ਜਗਸੀਰ ਸਿੰਘ ਚਹਿਲ ਖਿਆਲਾ, ਹਰਪਰੀਤ ਸਿੰਘ ਸਿੱਧੂ, ਮਨਦੀਪ ਸਿੰਘ ਗਿਲ ,ਸਤਨਾਮ ਸਿੰਘ ਢੀਂਡਸਾ, ਹਰਪਰੀਤ ਸਿੰਘ ਚਤਰਾ, ਗੁਰਮੀਤ ਸਿੰਘ ਮਹਿਤਾ, ਜਸਵਿੰਦਰ ਸਿੰਘ ਢਿਲੋਂ,  ਬਲਦੇਵ ਸਿੰਘ ਸਿੱਧੂ ਆਦਿ ਆਗੂਆਂ ਨੇ ਜਿਥੇ ਇਸ ਕੰਮ ਲ‌ਈ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਚੇਅਰਮੈਨ ਅਧੀਨ ਸੇਵਾਵਾਂ ਚੋਣ ਬੋਰਡ ਪੰਜਾਬ ਰਮਨ ਬਹਿਲ, ਵਿਭਾਗ ਦੇ ਵਧੀਕ ਮੁੱਖ ਸਕੱਤਰ  ਸ੍ਰੀ ਵਿਜੇ ਕੁਮਾਰ ਜੰਜੂਆ ਆਈ ਏ ਐਸ,  ਡਿਪਟੀ ਸੈਕਟਰੀ ਸੁਰਿੰਦਰ ਕੋਰ ਤੇ ਵਿਭਾਗ ਦੇ ਜਾਇੰਟ ਡਾਇਰੈਕਟਰ ਡਾ: ਐਚ ਐਸ ਕਾਹਲੋਂ ਦਾ ਧੰਨਵਾਦ ਕੀਤਾ ਹੈ।
 
ਜਿਹਨਾ ਸਭ ਨੇ ਸੇਵਾ ਨਿਯਮਾਂ ਤੋਂ ਪੋਸਟਾਂ ਦੀ ਐਡ ਆਉਣ‌ ਤੱਕ ਵਿਲੱਖਣ ਕਾਰਗੁਜਾਰੀ ਦਿਖਾਈ ਹੈ। ਸੱਚਰ ਅਤੇ ਮਹਾਜ਼ਨ ਨੇ ਕਿਹਾ ਕਿ  ਵੈਟਨਰੀ ਇੰਸਪੈਕਟਰਾਂ ਦੀਆਂ 866 ਪੋਸਟਾਂ ਭਰਨ ਨਾਲ ਜਿਥੇ ਵਿਭਾਗ ਦੇ ਕੰਮਕਾਜ ਵਿਚ ਤੇਜੀ ਆਵੇਗੀ ਉਥੇ ਪਸੂ ਪਾਲਕਾਂ ਨੂੰ ਵਧੀਆ ਤੇ ਮਿਆਰੀ ਸੇਵਾਵਾਂ  ਉਹਨਾਂ ਦੇ ਘਰਾਂ ਤੱਕ ਮਿਲਣ ਕਰਕੇ ਪਸੂ ਪਾਲਕਾਂ ਦੀ ਆਮਦਨੀ ਦੇ ਸਾਧਨ ਹੋਰ ਵੱਧਣਗੇ। ਇਹ ਜਾਣਕਾਰੀ ਐਸੋਸੀਏਸ਼ਨ ਦੇ ਸੂਬਾ ਪ੍ਰੈਸ ਸਕੱਤਰ ਕਿਸ਼ਨ ਚੰਦਰ ਮਹਾਜ਼ਨ ਨੇ ਦਿੱਤੀ। 
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply