ਛੋਟੇ ਬੱਚਿਆਂ ਦੇ ਨਾਲ ਸਕੂਲ ਵਿਚ ਕੋਈ ਗੰਦੀ ਹਰਕਤ ਨਾ ਹੋਵੇ, ਇਸ ਨੂੰ ਰੋਕਣ ਲਈ ਮੋਹਾਲੀ ਕਲਗੀਧਰ ਸੇਵਕ ਜਥੇ ਦੇ ਪ੍ਰਧਾਨ, ਮਾਰਕੀਟ ਵੈੱਲਫੇਅਰ ਐਸੋਸੀਏਸ਼ਨ ਫੇਜ਼-3ਬੀ2 ਦੇ ਪ੍ਰਧਾਨ ਅਤੇ ਧਰਮ ਪ੍ਰਚਾਰ ਕਮੇਟੀ ਮੋਹਾਲੀ ਦੇ ਇਚਾਰਜ ਜਤਿੰਦਰਪਾਲ ਸਿੰਘ ਅੱਗੇ ਆਏ ਹਨ। ਉਨ੍ਹਾਂ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਪ੍ਰਬੰਧਕਾਂ ਨੂੰ ਨੈਸ਼ਨਲ ਕਮਿਸ਼ਨ ਫਾਰ ਪ੍ਰੋਟੈਕਸ਼ਨ ਆਫ ਚਾਇਲਡ ਰਾਈਟਸ ਦੇ ਨਿਰਦੇਸ਼ਾ ਅਨੁਸਾਰ ਸੁਰੱਖਿਆ ਸਬੰਧੀ ਨਿਯਮਾਂ ਨੂੰ ਸਖਤੀ ਨਾਲ ਪਾਲਣ ਕਰਨ ਦੀਆਂ ਹਿਦਾਇਤਾਂ ਜਾਰੀ ਕਰ ਸਕਦੇ ਹਨ ।
ਮੋਹਾਲੀ, (Nisha, Navneet ): ਜੇ. ਪੀ. ਵਲੋਂ ਮੋਹਾਲੀ ਦੇ ਡਿਪਟੀ ਕਮਿਸ਼ਨਰ ਨੂੰ ਇਕ ਚਿੱਠੀ ਲਿਖੀ ਗਈ ਹੈ, ਜਿਸ ਵਿਚ ਉਨ੍ਹਾਂ ਨੇ ਬੇਨਤੀ ਕੀਤੀ ਹੈ ਕਿ ਪ੍ਰਾਈਵੇਟ ਅਤੇ ਸਰਕਾਰੀ ਸਕੂਲਾਂ ਵਿਚ ਕੰਮ ਕਰਦੇ ਟੀਚਿੰਗ -ਨਾਨ ਟੀਚਿੰਗ ਸਟਾਫ ਦੀ ਪੁਲਸ ਵੈਰੀਫਿਕੇਸ਼ਨ ਨੂੰ ਲਾਜ਼ਮੀ ਬਣਾਇਆ ਜਾਵੇ । ਨਾਲ ਹੀ ਜਿਲਾ ਪ੍ਰਸ਼ਾਸਨ ਨੂੰ ਸਾਰੇ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਕੂਲ ਪ੍ਰਬੰਧਨ ਨੂੰ ਸਟਾਫ ਦੀ ਪੁਲਸ ਵੈਰੀਫਿਕੇਸ਼ਨ ਕਰਵਾਉਣ ਦੇ ਸਖਤ ਨਿਰਦੇਸ਼ ਜਾਰੀ ਕਰਨੇ ਚਾਹੀਦੇ ਹਨ। ਉਸ ਵਿਚ ਉਨ੍ਹਾਂ ਦਾ ਮੈਡੀਕਲ ਵੀ ਹੋਣਾ ਚਾਹੀਦਾ ਹੈ, ਤਾਂਕਿ ਪਤਾ ਲੱਗ ਸਕੇ ਕਿ ਕਿਤੇ ਉਨ੍ਹਾਂ ਵਿਚੋਂ ਕੋਈ ਕਿਸੇ ਪ੍ਰਕਾਰ ਦਾ ਨਸ਼ਾ ਤਾਂ ਨਹੀਂ ਕਰ ਰਿਹਾ। ਨਾਲ ਹੀ ਸਕੂਲ ਪ੍ਰਬੰਧਕਾਂ ਵਲੋਂ ਆਪਣੇ ਇੱਥੇ ਕੰਮ ਕਰਦੇ ਸਾਰੇ ਸਟਾਫ ਦਾ ਰਿਕਾਰਡ ਸਿੱਖਿਆ ਵਿਭਾਗ ਅਤੇ ਜ਼ਿਲਾ ਪ੍ਰਸ਼ਾਸਨ ਦੇ ਕੋਲ ਜਮਾਂ ਕਰਵਾਉਣਾ ਚਾਹੀਦਾ ਹੈ ।
ਸਟਾਫ ਦਾ ਪੂਰਾ ਰਿਕਾਰਡ ਪ੍ਰਬੰਧਨ ਵਿਭਾਗ ਨੂੰ ਦਿਓ:
ਜਾਣਕਾਰੀ ਅਨੁਸਾਰ ਜੇਕਰ ਮੋਹਾਲੀ ਦੇ ਡਿਪਟੀ ਕਮਿਸ਼ਨਰ ਗਿਰਿਸ਼ ਦਿਆਲਨ ਵਲੋਂ ਜ਼ਿਲੇ ਦੇ ਸਰਕਾਰੀ ਅਤੇ ਨਿੱਜੀ ਸਕੂਲਾਂ ਦੇ ਟੀਚਿੰਗ -ਨਾਨ ਟੀਚਿੰਗ ਸਟਾਫ ਦੀ ਪੁਲਸ ਵੈਰੀਫਿਕੇਸ਼ਨ ਦੇ ਆਦੇਸ਼ ਜਾਰੀ ਕਰ ਦਿੱਤੇ ਜਾਂਦੇ ਹਨ, ਤਾਂ ਉਸ ਦੇ ਚਲਦੇ ਸਕੂਲ ਪ੍ਰਬੰਧਕ ਗਰਮੀ ਦੀਆਂ ਛੁੱਟੀਆਂ ਦੇ ਬਾਵਜੂਦ ਅਧਿਆਪਕ ਤੋਂ ਲੈ ਕੇ ਕਲਰਕ ਤਕ ਸਾਂਝ ਕੇਂਦਰਾਂ ਵਿਚ ਨਿਰਧਾਰਤ ਫੀਸ ਜਮਾਂ ਕਰਵਾਕੇ ਪੁਲਸ ਵੈਰੀਫਿਕੇਸ਼ਨ ਕਰਵਾਉਣੀ ਪਵੇਗੀ । ਹਾਲਾਂਕਿ ਕਈ ਨਾਮਵਰ ਸਕੂਲਾਂ ਵਲੋਂ ਪਹਿਲਾਂ ਤੋਂ ਹੀ ਪੁਲਸ ਵੈਰੀਫਿਕੇਸ਼ਨ ਨੂੰ ਲਾਜ਼ਮੀ ਕੀਤਾ ਹੋਇਆ ਹੈ । ਇਹ ਆਦੇਸ਼ ਚਪੜਾਸੀ, ਮਾਲੀ, ਗੰਨਮੈਨ ਅਤੇ ਚੌਂਕੀਦਾਰ ਦੇ ਨਾਲ-ਨਾਲ ਸਕੂਲ ਬੱਸ-ਵੈਨ ਦੇ ਡਰਾਇਵਰ ਅਤੇ ਕੰਡਕਟਰ ਦੀ ਵੀ ਵੈਰੀਫਿਕੇਸ਼ਨ ਕਰਵਾਉਣਾ ਲਾਜ਼ਮੀ ਹੋਣਗੇ । ਇਸ ਤੋਂ ਉਨ੍ਹਾਂ ਦੇ ਚਰਿੱਤਰ ਅਤੇ ਆਚਾਰ-ਸੁਭਾਅ ਦੀ ਜਾਣਕਾਰੀ ਮਿਲੇਗੀ, ਉਥੇ ਹੀ ਉਨ੍ਹਾਂ ਦਾ ਮੈਡੀਕਲ ਵੀ ਜ਼ਰੂਰੀ ਕੀਤਾ ਜਾਵੇ ਤਾਂਕਿ ਉਸ ਤੋਂ ਨਸ਼ਾ ਨਹੀਂ ਕਰਨ ਦੀ ਪੁਸ਼ਟੀ ਹੋ ਸਕਣ ।
ਇਹ 10 ਆਦੇਸ਼ ਵੀ ਦੱਸੀਏ ਲਾਜ਼ਮੀ:
ਜੇ. ਪੀ. ਵਲੋਂ ਜੋ ਡਿਪਟੀ ਕਮਿਸ਼ਨਰ ਨੂੰ ਚਿੱਠੀ ਲਿਖੀ ਗਈ ਹੈ ਉਨ੍ਹਾਂ ਵਿਚ ਇਨ੍ਹਾਂ 10 ਆਦੇਸ਼ਾਂ ਨੂੰ ਬਹੁਤ ਅਹਿਮ ਦੱਸਿਆ ਗਿਆ ਹੈ ।
- ਸੀਨੀਅਰ ਅਤੇ ਜੂਨੀਅਰ ਸੈਕਸ਼ਨ ਵੱਖ-ਵੱਖ ਹੋਣ ਤੋਂ ਇਲਾਵਾ ਅਤੇ ਕੁੱਝ ਦੂਰੀ ਉੱਤੇ ਹੋਣ ਅਤੇ ਲੜਕੀਆਂ ਦੇ ਟਾਇਲੇਟਸ ਦੇ ਬਾਹਰ ਲੇਡੀਜ ਸਟਾਫ ਦੀ ਨਿਯੁਕਤੀ ਹੋਵੇ ।
- ਬਾਹਰੀ ਵਿਅਕਤੀ ਦੀ ਆਈਡੈਂਟਿਟੀ ਚੈਕ ਕਰਕੇ ਰਜਿਸਟਰ ਵਿਚ ਦਰਜ ਕਰਵਾਉਣ ਤੋਂ ਬਾਅਦ ਸਕੂਲ ਪਰਿਸਰ ਵਿਚ ਉਸ ਦੀ ਐਂਟਰੀ ਹੋਣੀ ਚਾਹੀਦੀ ਹੈ ।
- ਸਕੂਲ ਦੇ ਹਰ ਇਕ ਕੋਣ ਦੀ ਮਾਨੀਟਰਿੰਗ ਲਈ ਮੇਨ ਗੇਟ ਤੋਂ ਅੰਦਰ ਅਤੇ ਬਾਹਰ ਜਾਣ ਵਾਲੇ ਰਸਤੇ ਤੋਂ ਇਲਾਵਾ ਪੂਰੇ ਪਰਿਸਰ ਵਿਚ ਸੀ. ਸੀ. ਟੀ. ਵੀ. ਕੈਮਰੇ ਲੱਗੇ ਹੋਣੇ ਚਾਹੀਦਾ ਹਨ।
- ਮਾਪਿਆਂ ਵਲੋਂ ਨਿਯੁਕਤ ਵਿਅਕਤੀ ਦੀ ਆਈਡੈਂਟਿਟੀ ਤੋਂ ਬਾਅਦ ਬੱਚੇ ਦੀ ਸਪੁਰਦਗੀ ਤੋਂ ਇਲਾਵਾ ਨਾਬਾਲਿਗ ਬੱਚੀ ਦੇ ਇਕੱਲੇ ਪੁਰਖ ਸਟਾਫ ਦੇ ਨਾਲ ਨਾ ਭੇਜਿਆ ਜਾਵੇ।
- ਸਕੂਲ ਸਮੇਂ ਵਿਚ ਪ੍ਰਬੰਧਕ ਵਿਜੀਲੈਂਸ ਟੀਮ ਦਾ ਗਠਨ ਕਰੋ ਤਾਂਕਿ ਉਹ ਹਰ ਸਮੇਂ ਬੱਚਿਆਂ ਉੱਤੇ ਨਜ਼ਰ ਰੱਖ ਸਕੇ ਅਤੇ ਹਫਤਾਵਾਰ ਅਤੇ ਮਹੀਨਾਵਾਰ ਬੈਠਕ ਕਰਕੇ ਸੇਫਟੀ ਦਾ ਲੇਖਾ ਜੋਖਾ ਕੀਤਾ ਜਾਵੇ ।
- ਸਕੂਲ ਸਮੇਂ ਵਿਚ ਪ੍ਰਬੰਧਕ ਵੀ ਕਲਾਸ ਦੇ ਬਾਹਰ ਰਾਊਂਡ ਮਾਰਕੇ ਇੰਸਪੈਕਸ਼ਨ ਕਰ ਸਕਣ ।
- ਸਕੂਲ ਵਿਚ ਕਿਸੇ ਬੱਚੇ ਨੂੰ ਹਨੇਰੇ ਵਾਲੇ ਕਮਰੇ ਜਾਂ ਇਕਾਂਤ ਜਗ੍ਹਾ ਵਿਚ ਸਜਾ ਨਾ ਦਿੱਤੀ ਜਾਵੇ ।
- ਸਕੂਲ ਵਿਚ ਬੱਚਿਆਂ ਦੀ ਸਵੇਰੇ ਤੋਂ ਇਲਾਵਾ ਛੁੱਟੀ ਹੋਣ ਉੱਤੇ ਵੀ ਹਾਜ਼ਰੀ ਲਗਾਈ ਜਾਵੇ ਤਾਂਕਿ ਕਿਸੇ ਬੱਚੇ ਦੇ ਗਾਇਬ ਹੋਣ ਦੀ ਸੂਰਤ ਵਿਚ ਮਾਪਿਆਂ ਅਤੇ ਪੁਲਸ ਨੂੰ ਦੱਸਿਆ ਜਾ ਸਕੇ ।
- ਬੱਚਿਆਂ ਨੂੰ ਸੁਚੇਤ ਰੱਖਣ ਲਈ ਉਨ੍ਹਾਂ ਨੂੰ ਗੁਡ ਟਚ ਅਤੇ ਬੈਡ ਟਚ ਦੇ ਬਾਰੇ ਵਿਚ ਵੀ ਜਾਗਰੂਕ ਕੀਤਾ ਜਾਵੇ ।
- ਵੈਨ ਡਰਾਇਵਰ ਅਤੇ ਕੰਡਕਟਰ ਕਿਸੇ ਵੀ ਬਾਹਰੀ ਅਤੇ ਗੈਰ ਕਾਨੂੰਨੀ ਵਿਅਕਤੀ ਨੂੰ ਗੱਡੀ ਵਿਚ ਨਾ ਚੜ੍ਹਾਉਣ, ਬੱਚੀਆਂ ਨੂੰ ਰਸਤੇ ਦੀ ਬਜਾਏ ਘਰ ਤੋਂ ਹੀ ਲੈ ਜਾਇਆ ਅਤੇ ਛੱਡਿਆ ਜਾਵੇ । ਸਕੂਲ ਵਿਚ ਫੀਮੇਲ ਅਟੈਡੈਂਟ ਲਾਜ਼ਮੀ ਹੋਣੀ ਚਾਹੀਦੀ ਹੈ ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp