ਬਹੁਤ ਸੁਣ ਲਏ ਸਰਕਾਰ ਦੇ ਲਾਰੇ- 29 ਜੁਲਾਈ ਚਲੋ ਪਟਿਆਲੇ
29 ਦੀ ਪਟਿਆਲਾ ਰੈਲੀ ਸਰਕਾਰ ਦੀਆਂ ਚੂਲਾਂ ਹਿਲਾ ਦੇਵੇਗੀ
ਪ.ਸ.ਸ.ਫ. ਵਲੋਂ ਕੀਤੀ ਜਾ ਰਹੀ ਹੈ ਭਰਵੀਂ ਸ਼ਮੂਲੀਅਤ — ਰਾਣਾ,ਬਾਸੀ
ਹੁਸ਼ਿਆਰਪੁਰ (ਆਦੇਸ਼) ਪੰਜਾਬ ਸਰਕਾਰ ਵਲੋਂ ਅਪਣਾਈਆਂ ਜਾ ਰਹੀਆਂ ਮੁਲਾਜ਼ਮ ਅਤੇ ਪੈਨਸ਼ਨਰ ਵਿਰੋਧੀ ਨੀਤੀਆਂ ਦੇ ਵਿਰੁੱਧ ਪੰਜਬ-ਯੂ.ਟੀ. ਮੁਲਾਜ਼ਮ ਅਤੇ ਪੈਂਨਸ਼ਨਰਜ਼ ਸਾਂਝਾ ਫਰੰਟ ਵਲੋਂ ਸ਼ੂਰੂ ਕੀਤਾ ਗਿਆ ਸੰਘਰਸ਼ ਹੋਰ ਵੀ ਪ੍ਰਚੰਡ ਹੋ ਗਿਆ ਹੈ।ਪੰਜਾਬ ਸੁਬਾਰਡੀਨੇਟ ਸਰਵਿਿਸਜ਼ ਫੈਡਰੇਸ਼ਨ (ਪ.ਸ.ਸ.ਫ.) ਦੇ ਸੂਬਾ ਪ੍ਰਧਾਨ ਸਤੀਸ਼ ਰਾਣਾ, ਜਨਰਲ ਸਕੱਤਰ ਤੀਰਥ ਸਿੰਘ ਬਾਸੀ, ਵਿੱਤ ਸਕੱਤਰ ਮਨਜੀਤ ਸਿੰਘ ਸੈਣੀ ਅਤੇ ਮੁੱਖ ਸਲਾਹਕਾਰ ਵੇਦ ਪ੍ਰਕਾਸ਼ ਸ਼ਰਮਾ ਵਲੋਂ ਇੱਕ ਸਾਂਝੇ ਪ੍ਰੈਸ ਬਿਆਨ ਵਿੱਚ ਕਿਹਾ ਗਿਆ ਹੈ ਕਿ ਸਰਕਾਰ ਵਲੌਂ ਮੀਟਿੰਗਾਂ ਵਿੱਚ ਮੰਨੀਆਂ ਮੰਗਾਂ ਨੂੰ ਲਾਗੂ ਨਾ ਕਰਨ, ਕੱਚੇ ਮੁਲਾਜ਼ਮਾਂ ਦੀਆਂ ਸੇਵਾਵਾਂ ਨੂੰ ਰੈਗੂਲਰ ਨਾ ਕਰਨ, ਪੁਰਾਣੀ ਪੈਨਸ਼ਨ ਬਹਾਲ ਨਾ ਕਰਨ ਵਿਰੁੱਧ ਸਰਕਾਰ ਦੀ ਵਾਅਦਾ ਖਿਲਾਫੀ ਦਾ ਮੂੰਹ ਤੋੜਵਾਂ ਜਵਾਬ ਦੇਣ ਲਈ ਕੀਤਾ ਜਾ ਰਿਹਾ ਸੰਘਰਸ਼ ਮੁਲਾਜ਼ਮ/ ਪੈਨਸ਼ਨਰ ਵਿਰੋਧੀ ਤਨਖਾਹ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਨਾਲ ਹੋਰ ਵੀ ਤਿੱਖਾ ਹੋ ਗਿਆ ਹੈ
ਅਤੇ 8-9 ਜੁਲਾਈ ਦੀ ਸੂਬੇ ਅੰਦਰ ਕੀਤੀ ਮੁਲੰਮਲ ਪੈਨ ਡਾਊਨ/ ਟੂਲ ਡਾਊਨ ਹੜਤਾਲ ਉਪਰੰਤ ਮੰਤਰੀਆਂ ਨੂੰ ਚੇਤਾਵਨੀ ਪੱਤਰ ਸੌਪਣ ਤੇ ਵੀ ਸਰਕਾਰ ਸਾਂਝੇ ਫਰੰਟ ਵਲੋਂ ਟੱਸ ਤੋਂ ਮੱਸ ਨਾ ਹੋਣ ਤੇ ਸਾਂਝੇ ਫਰੰਟ ਵਲੋਂ ਮਿਤੀ 29 ਜੁਲਾਈ ਨੂੰ ਪਟਿਆਲਾ ਵਿਖੇ ਵਿਸ਼ਾਲ ਰੋਸ ਰੈਲੀ ਕੀਤੀ ਜਾ ਰਹੀ ਹੈ ਅਤੇ ਪ.ਸ.ਸ.ਫ. ਵਲੋਂ ਸੂਬੇ ਭਰ ਵਿੱਚੋਂ ਬਲਾਕ ਪੱਧਰ ਤੋਂ ਵੀ ਬੱਸਾਂ-ਗੱਡੀਆਂ ਰਾਹੀਂ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਜਾ ਰਹੀ ਹੈ। ਪ.ਸ.ਸ.ਫ. ਦੇ ਸੂਬਾ ਪ੍ਰੈਸ ਸਕੱਤਰ ਇੰਦਰਜੀਤ ਵਿਰਦੀ ਨੇ ਦੱਸਿਆ ਕਿ ਸਰਕਾਰ ਪ੍ਰਤੀ ਗੁਸਾ ਜਾਹਰ ਕਰਨ ਲਈ ਮੁਲਾਜ਼ਮਾਂ ਅੰਦਰ ਭਾਰੀ ਉਤਸ਼ਾਹ ਦੇਖਣ ਨੰੁ ਮਿਲ ਰਿਹਾ ਹੈ ਅਤੇ ਪ.ਸ.ਸ.ਫ. ਦੇ ਆਗੂਆਂ ਦੀ ਪਹਿਲ ਕਦਮੀ ਸਦਕਾ ਪਿੰਡ ਪੱਧਰ ਤੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਬੱਸਾਂ ਭਰ ਕੇ ਰੈਲੀ ਵਿੱਚ ਸ਼ਮੂਲੀਅਤ ਕਰਨ ਦਾ ਨਿਵੇਕਲਾ ਉਪਰਾਲਾ ਕੀਤਾ ਜਾ ਰਿਹਾ ਹੈ।
ਪ.ਸ.ਸ.ਫ. ਦੇ ਆਗੂਆਂ ਕਰਮਜੀਤ ਬੀਹਲਾ, ਦਰਸ਼ਣ ਬੇਲੂਮਾਜਰਾ, ਸੁਖਵਿੰਦਰ ਚਾਹਲ, ਰਾਮਜੀਦਾਸ ਚੌਹਾਨ ਨੇ ਸਰਕਾਰ ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਸਰਕਾਰ ਵਲੋਂ ਪਹਿਲਾਂ ਹੀ ਮੁਲਾਜ਼ਮ ਵਿਰੋਧੀ ਫੈਸਲੇ ਲਾਗੂ ਕੀਤੇ ਜਾ ਰਹੇ ਹਨ ਅਤੇ ਹੁਣ ਤਨਖਾਹ ਕਮਿਸ਼ਨ ਦੀ ਰਿਪੋਰਟ ਪੇਸ਼ ਕਰਕੇ ਜ਼ਖਮਾਂ ਤੇ ਨਮਕ ਛਿੜਕਿਆ ਜਾ ਰਿਹਾ ਹੈ ਜਿਸਦਾ ਖਮਿਆਜ਼ਾ ਸਰਕਾਰ ਨੂੰ ਫਰਵਰੀ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਭੁਗਤਣਾ ਪਵੇਗਾ।ਕੁਲਦੀਪ ਦੌੜਕਾ, ਮੱਖਣ ਸਿੰਘ ਵਾਹਿਦਪੁਰੀ, ਅਮਰੀਕ ਸਿੰਘ, ਹਰੀ ਬਿਲਾਸ, ਗੁਰਦੀਪ ਬਾਜਵਾ, ਰਜਿੰਦਰ ਸਿੰਘ ਰਿਆੜ, ਕਿਪਾਲ ਸਿੰਘ, ਹਰਮਨਪ੍ਰੀਤ ਕੌਰ ਗਿੱਲ, ਰਣਜੀਤ ਕੌਰ, ਲਖਵਿੰਦਰ ਕੌਰ, ਰਾਣੋ ਖੇੜੀ ਗਿੱਲਾਂ, ਕਮਲਜੀਤ ਕੌਰ, ਕਿਸ਼ੋਰ ਚੰਦ ਗਾਜ, ਲਾਲ ਚੰਦ ਸੱਪਾਂਵਾਲੀ, ਕ੍ਰਿਸ਼ਨ ਚੰਦ ਜਾਗੋਵਾਲੀਆ, ਮੱਖਣ ਸਿੰਘ ਉੱਡਤ, ਧਰਮਿੰਦਰ ਸਿੰਘ ਭੰਗੂ, ਕੁਲਦੀਪ ਪੂਰੋਵਾਲ, ਪੁਸ਼ਪਿੰਦਰ ਪਿੰਕੀ, ਬੀਰਇੰਦਰਜੀਤ ਪੁਰੀ ਨੇ ਕਿਹਾ ਕਿ ਲੱਖਾਂ ਦੀ ਗਿਣਤੀ ਵਿੱਚ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵਲੋਂ ਇਕੱਤਰ ਹੋ ਕੇ ਕੀਤੀ ਜਾਣ ਵਾਲੀ ਇਹ ਰੈਲੀ ਸਰਕਾਰ ਦੇ ਕਫਨ ਵਿੱਚ ਆਖਰੀ ਕਿੱਲ ਸਾਬਿਤ ਹੋਵੇਗੀ
ਅਤੇ ਪੈਲੀ ਦੌਰਾਨ ਅਗਲੇ ਤਿੱਖੇ ਸੰਘਰਸ਼ ਦਾ ਐਲਾਨ ਵੀ ਕੀਤਾ ਜਾਵੇਗਾ। ਆਗੂਆਂ ਵਲੋਂ ਸਰਕਾਰ ਤੋਂ ਮੰਗ ਕੀਤੀ ਗਈ ਕਿ ਛੇਵੇਂ ਤਨਖਾਹ ਕਮਿਸ਼ਨ ਨੂੰ ਲਾਗੂ ਕਰਦੇ ਹੋਏ ਸਾਲ 2011 ਦੇ ਲਾਭ ਬਹਾਲ ਰੱਖਦਿਆਂ 2.25 ਜਾਂ 2.59 ਦੀ ਮਾਰੂ ਆਪਸ਼ਨ ਦੀ ਥਾਂ 3.74 ਗੁਣਾਂਕ ਦੇਣ, ਰਹਿੰਦੇ ਮੁਲਾਜ਼ਮਾਂ/ ਪੈਨਸ਼ਨਰਾਂ ਦੀਆਂ ਗ੍ਰੇਡ-ਪੇ ਸੋਧ ਕੇ 1-1-2006 ਤੋਂ ਲਾਗੂ ਕਰਵਾਉਣ, ਮਾਣ ਭੱਤਾ/ ਇੰਨਸੈਨਟਿਵ ਮੁਲਾਜ਼ਮਾਂ ਨੂੰ ਘੱਟੋ-ਘੱਟ ਉਜਰਤ ਦੇ ਘੇਰੇ ਵਿੱਚ ਲਿਆਉਣ, ਪਰਖ ਸਮਾਂ ਐਕਟ ਰੱਦ ਕਰਕੇ ਇਸ ਸਮੇਂ ਵਿੱਚ ਸਲਾਨਾ ਵਾਧੇ ਸਮੇਤ ਪੂਰੀ ਤਨਖਾਹ ਦੇਣ, ਮੋਬਾਇਲ ਭੱਤਾ ਅਤੇ ਮੈਡੀਕਲ ਭੱਤਾ ਦੁਗਣਾ ਕਰਨ, ਪੈਂਡੂ ਭੱਤਾ ਅਤੇ ਮਕਾਨ ਕਿਰਾਇਆ ਭੱਤਾਦੀਆਂ ਦਰਾਂ ਪਹਿਲਾਂ ਵਾਲੀਆਂ ਰੱਖਣ, 20 ਜੁਲਾਈ 2020 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਤੇ ਪੰਜਾਬ ਤਨਖਾਹ ਕਮਿਸ਼ਨ ਲਾਗੂ ਕਰਨ ਦੀ ਮੰਗ ਪੂਰੀ ਕੀਤੀ ਜਾਵੇ,
ਹਰ ਪ੍ਰਕਾਰ ਦੇ ਕੱਚੇ ਮੁਲਾਜ਼ਮਾਂ ਨੂੰ ਪੱਕ ਕੀਤਾ ਜਾਵੇ, ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ, ਡਾਕਟਰਾਂ ਦਾ ਕੱਟਿਆ ਐਨ.ਪੀ.ਏ ਬਹਾਲ ਕੀਤਾ ਜਾਵੇ, 200 ਰੁਪਏ ਮਹੀਨਾ ਲਗਾਇਆ ਜਜ਼ੀਆ ਟੈਕਸ ਬੰਦ ਕੀਤਾ ਜਵੇ। ਆਗੂਆਂ ਵਲੋਂ ਸੂਬੇ ਦੇ ਸਮੂਹ ਮੁਲਾਜ਼ਮ ਅਤੇ ਪੈਨਸ਼ਨਰ ਵਰਗ ਨੂੰ 29 ਜੁਲਾਈ ਨੂੰ ਕੀਤੀ ਜਾ ਰਹੀ ਇਸ ਮਹਾਂ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨ ਲਈ ਪੱਡਾ ਗਰਾਊਂਡ ਨਜਦੀਕ ਸ਼੍ਰੀ ਦੁੱਖ ਨਿਵਾਰ ਗੁਰੂਦਵਾਰਾ ਪਟਿਆਲਾ ਵਿਖੇ ਪਹੁੰਚਣ ਦੀ ਅਪੀਲ ਕੀਤੀ ਹੈ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp