ਕੰਪਿਊਟਰ ਅਧਿਆਪਕ ਯੂਨੀਅਨ ਵਲੋਂ 14 ਅਗਸਤ ਨੂੰ ਰੈਲੀ ਦਾ ਐਲਾਨ
ਪਠਾਨਕੋਟ (ਰਾਜਿੰਦਰ ਸਿੰਘ ਰਾਜਨ) ਕੰਪਿਊਟਰ ਅਧਿਆਪਕ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਅਮਨਦੀਪ ਸਿੰਘ ਅਤੇ ਜਨਰਲ ਸੱਕਤਰ ਵਿਕਾਸ ਰਾਏ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਦਸਿਆ ਕਿ 3 ਅਗਸਤ 2021 ਨੂੰ ਮੁੱਖ ਮੰਤਰੀ ਦੇ ਚੀਫ ਪ੍ਰਿੰਸੀਪਲ ਸਕੱਤਰ ਸੁਰੇਸ਼ ਕੁਮਾਰ ਅਤੇ ਸਿਖਿਆ ਮੰਤਰੀ ਵਿਜੇਇੰਦਰ ਸਿੰਗਲਾ ਨਾਲ ਪੈਨਲ ਮੀਟਿੰਗ ਹੋਈ ,ਜਿਸ ਵਿੱਚ ਕੰਪਿਊਟਰ ਅਧਿਆਪਕਾਂ ਦੇ 2010 ਵਿੱਚ ਜਾਰੀ ਨੋਟੀਫਿਕੇਸ਼ਨ ਦੇ ਆਧਾਰ ਤੇ 2011 ਵਿੱਚ ਜਾਰੀ ਨਿਯੁਕਤੀ ਪੱਤਰ ਅਨੁਸਾਰ ਬਣਦੇ ਲਾਭ ਜਿਵੇਂ ਕਿ ਆਈ.ਆਰ.,ਏ.ਸੀ.ਪੀ. ,ਪੰਜਾਬ ਸਿਵਲ ਸਰਵਿਸ ਰੂਲ ਲਾਗੂ ਕਰਨ ਅਤੇ ਪੇਅ-ਪ੍ਰੋਟੈਕਟ ਕਰਕੇ ਸਿੱਖਿਆ ਵਿਭਾਗ ਵਿੱਚ ਮਰਜ ਕਰਨ ਲਈੈ ਅਤੇ ਇਸ ਨਾਲ ਸੰਬੰਧਤ ਫਾਈਲ ਸਬ-ਕਮੇਟੀ ਨੂੰ ਭੇਜਣ ਲਈ ਸਹਿਮਤੀ ਬਣੀ ਹੈ ।ਵਾਈਸ ਪ੍ਰਧਾਨ ਅਮਨ ਜੋਤੀ ਨੇ ਦਸਿਆ ਕਿ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੋਵੇਗਾ ਜਦੋਂ ਕਿਸੇ ਕਰਮਚਾਰੀ ਨੂੰ ਮਾਨਯੋਗ ਰਾਜਪਾਲ ਦੀ ਮਨਜੂਰੀ ਉਪਰੰਤ ਜਾਰੀ ਨੋਟਫਿਕੇਸ਼ਨ ਅਤੇ ਰੈਗੂਲਰ ਵਾਲੇ ਪੱਤਰ ਜਾਰੀ ਕਰਨ ਦੇ 10 ਸਾਲ ਬੀਤਣ ਦੇ ਬਾਵਜੂਦ ਰੈਗੂਲਰ ਵਾਲੇ ਲਾਭ ਨਾ ਦਿੱਤੇ ਗਏ ਹੋਣ। ਪੰਜਾਬ ਦੇ ਸਮੂਹ 7000 ਦੇ ਕਰੀਬ ਕੰਪਿਊਟਰ ਅਧਿਆਪਕ ਮੰਗ ਕਰਦੇ ਹਨ ਕਿ ਸਰਕਾਰ ਉਹਨਾਂ ਨੂੰ ਜਾਰੀ ਨਿਯੁਕਤੀ ਪੱਤਰ ਨੂੰ ਇੰਨਬਿੰਨ ਲਾਗੂ ਕਰਦਿਆਂ ਬਿਨਾਂ ਸ਼ਰਤ ਸਿੱਖਿਆ ਵਿਭਾਗ ਵਿੱਚ ਮਰਜ ਕਰੇ।ਯੂਨੀਅਨ ਆਗੂਆਂ ਨੇ ਕਿਹਾ ਜੇਕਰ ਸਰਕਾਰ ਨੇ ਕੰਪਿਊਟਰ ਅਧਿਆਪਕਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਸਮੂਹ ਕੰਪਿਊਟਰ ਅਧਿਆਪਕ 14 ਅਗਸਤ ਨੂੰ ਪਟਿਆਲਾ ਵਿਖੇ ਵਿਸ਼ਾਲ ਰੈਲੀ ਕਰਨਗੇ ਜਿਸ ਵਿੱਚ ਸਰਕਾਰ ਨੂੰ ਜਗਾਉਣ ਲਈ ਇੱਕ ਸਖਤ ਐਕਸ਼ਨ ਕੀਤਾ ਜਾਵੇਗਾ ਜਿਸਦੀ ਨਿਰੋਲ ਜਿੰਮੇਵਾਰੀ ਸਰਕਾਰ ਦੀ ਹੋਵੇਗੀ। ਇਸ ਮੌਕੇ ਵਿਕਾਸ ਰਾਏ, ਅਮਨ ਜੋਤੀ, ਸੁਭਾਸ਼ ਚੰਦਰ, ਬ੍ਰਿਜਰਾਜ, ਰਪਤਿੰਦਰ, ਗੰਗਾ ਰਾਮ, ਪ੍ਰਵੀਨ ਕੁਮਾਰ, ਸੁਸ਼ੀਲ, ਮਨੋਜ, ਮਨਜੀਤ ਸਿੰਘ, ਬੁਟਾ ਮੱਲ, ਸੁਰਜੀਤ, ਸੰਜੀਵ, ਵਿਵੇਕ ਆਦਿ ਯੂਨੀਅਨ ਆਗੂ ਹਾਜਰ ਸਨ ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp