ਵੱਡੀ ਖ਼ਬਰ : ਭਾਜਪਾ ਸੰਸਦ ਮੈਂਬਰ ਸੰਨੀ ਦਿਓਲ ਵਲੋਂ ਥਾਰ ਜੀਪ ਦੀ ਕੀਤੀ ਸਿਫ਼ਾਰਿਸ਼ ਦੀ ਚਰਚਾ ਤੇਜ਼ , ਸਾਬਕਾ ਮੰਤਰੀ ਮਾਸਟਰ ਮੋਹਨ ਲਾਲ ਟਿੱਪਣੀ ਕਰਨ ਲਈ ਹੋਏ ਮਜ਼ਬੂਰ

ਚੰਡੀਗੜ੍ਹ  : ਗੁਰਦਾਸਪੁਰ ਤੋਂ  ਸੰਸਦ ਮੈਂਬਰ ਸੰਨੀ ਦਿਓਲ ਵਲੋਂ ਥਾਰ ਜੀਪ ਦੀ ਕੀਤੀ ਸਿਫ਼ਾਰਿਸ਼ ਦੇ ਚਰਚੇ ਜੰਗਲ ਦੀ ਅੱਗ ਵਾਂਗ ਫੈਲ ਗਏ ਹਨ।  ਭਾਜਪਾ ਸੰਸਦ ਮੈਂਬਰ ਬਣੇ ਸੰਨੀ ਦਿਓਲ ਨੇ ਪਠਾਨਕੋਟ ਦੀ ਇੱਕ ਆਟੋਮੋਬਾਈਲ ਏਜੰਸੀ ਨੂੰ ਪੱਤਰ ਭੇਜਿਆ ਹੈ ਜਿਸ ਵਿੱਚ ਉਸ ਨੇ ਸੁਜਾਨਪੁਰ ਤੋਂ ਭਾਜਪਾ ਵਿਧਾਇਕ ਦਿਨੇਸ਼ ਸਿੰਘ ਠਾਕੁਰ ਦੀ ਧੀ ਲਈ ਥਾਰ ਦੀ ‘ਆਊਟ ਆਫ ਟਰਨ’ ਡਿਲਿਵਰੀ ਦੀ ਮੰਗ ਕੀਤੀ ਹੈ।

ਦੱਸਿਆ ਜਾ ਰਿਹਾ ਹੈ ਕਿ ਠਾਕੁਰ ਦੀ ਬੇਟੀ ਦਾ ਵਿਆਹ ਹੋਣਾ ਹੈ ਤੇ ਥਾਰ ਦੀ ਵੇਟਿੰਗ  ਸੂਚੀ ਬਹੁਤ ਲੰਮੀ ਹੈ। ਜਦੋਂ ਉਨ੍ਹਾਂ ਦਾ ਜ਼ੋਰ ਨਾ ਚੱਲਿਆ ਤਾਂ ਸੰਸਦ ਮੈਂਬਰ ਸੰਨੀ ਦਿਓਲ ਤੋਂ ਸਿਫਾਰਸ਼ ਕਰਵਾਈ ਗਈ। ਸੰਨੀ ਦਿਓਲ ਦੀ ਵੱਲੋਂ  ਗਰੋਵਰ ਆਟੋਜ਼ ਨੂੰ ਲਿਖੇ ਪੱਤਰ ਵਿੱਚ ਕਿਹਾ ਗਿਆ ਹੈ ਕਿ ਵਿਧਾਇਕ ਦਿਨੇਸ਼ ਠਾਕੁਰ ਦੀ ਧੀ ਸੁਰਭੀ ਠਾਕੁਰ ਨੇ ਕਾਲੀ ਥਾਰ ਬੁੱਕ ਕਰਵਾਈ ਹੈ। ਇਸ ਦੇ ਬਦਲੇ 21 ਹਜ਼ਾਰ ਦੀ ਅਗਾਉਂ ਅਦਾਇਗੀ ਵੀ ਦਿੱਤੀ ਗਈ ਹੈ। ਉਨ੍ਹਾਂ ਦੀ ਜ਼ਰੂਰਤ ਨੂੰ ਧਿਆਨ ਵਿੱਚ ਰੱਖਦੇ ਹੋਏ, ਥਾਰ ਦੀ ਸਪੁਰਦਗੀ ਪਹਿਲ ਦੇ ਅਧਾਰ ਤੇ ਕੀਤੀ ਜਾਵੇ।

Advertisements

ਭਾਜਪਾ ਦੇ ਸਾਬਕਾ ਮੰਤਰੀ ਮਾਸਟਰ ਮੋਹਨ ਲਾਲ ਨੇ ਇਸ ਮੁੱਦੇ ‘ਤੇ ਚੁਟਕੀ ਮਾਰਦਿਆਂ ਕਿਹਾ ਹੈ ਕਿ ਵਿਧਾਇਕ ਤੇ ਸੰਸਦ ਮੈਂਬਰ ਇਸ ਲਈ ਚੁਣੇ ਜਾਂਦੇ ਹਨ ਕਿਉਂਕਿ ਉਹ ਲੋਕਾਂ ਲਈ ਕੰਮ ਕਰਨ। ਉਹ ਨਿੱਜੀ ਕੰਮ ਤੇ ਸਿਫਾਰਸ਼ ਲਈ ਨਹੀਂ ਚੁਣੇ ਜਾਂਦੇ। ਚੰਗਾ ਹੁੰਦਾ ਜੇ ਵਿਧਾਇਕ ਆਪਣੇ ਸੰਸਦ ਮੈਂਬਰ ਤੋਂ ਆਪਣੇ ਹਲਕੇ ਦੇ ਵਿਕਾਸ ਲਈ ਫੰਡ ਮੰਗਦਾ।

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply