ਵਿਆਹੁਤਾ ਦੀ ਜ਼ਹਿਰੀਲੀ ਦਵਾਈ ਖਾਣ ਕਾਰਣ ਮੋਤ , ਪੁਲਿਸ ਵੱਲੋਂ ਸਹੁਰਾ ਪਰਿਵਾਰ ਦੇ 4 ਮੈਂਬਰਾਂ ਵਿਰੁੱਧ ਮਾਮਲਾ ਦਰਜ
ਗੁਰਦਾਸਪੁਰ ( ਅਸ਼ਵਨੀ ) :- ਪੁਲਿਸ ਜਿਲਾ ਗੁਰਦਾਸਪੁਰ ਅਧੀਨ ਪੈਂਦੇ ਪੁਲਿਸ ਸਟੇਸ਼ਨ ਕਾਹਨੂੰਵਾਨ ਦੇ ਪਿੰਡ ਸਿੰਬਲੀ ਵਸਨੀਕ ਇਕ ਵਿਆਹੁਤਾ ਦੀ ਜ਼ਹਿਰੀਲੀ ਦਵਾਈ ਖਾਣ ਕਾਰਣ ਮੋਤ ਹੋਣ ਤੇ ਮਿ੍ਰਤਕਾ ਦੀ ਮਾਤਾ ਦੇ ਬਿਆਨਾ ਤੇ ਪੁਲਿਸ ਵੱਲੋਂ ਸਹੁਰਾ ਪਰਿਵਾਰ ਦੇ 4 ਮੈਂਬਰਾਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ ।
ਲਲਿਤਾ ਪਤਨੀ ਸੁਭਾਸ਼ ਵਾਸੀ ਦਿਆਲਪੁਰ ਨੇ ਪੁਲਿਸ ਨੂੰ ਦਿੱਤੇ ਬਿਆਨ ਰਾਹੀਂ ਦਸਿਆਂ ਕਿ ਉਸ ਦੀ ਬੇਟੀ ਸ਼ਬਨਮ ਦਾ ਵਿਆਹ ਰਮਨ ਪੁੱਤਰ ਰਾਮ ਕਿਸ਼ਨ ਵਾਸੀ ਪਿੰਡ ਸਿੰਬਲੀ ਨਾਲ ਹੋਈ ਸੀ । ਬੀਤੇ ਦਿਨ 20 ਅਗਸਤ ਨੂੰ ਉਸ ਦੇ ਜਵਾਈ ਰਮਨ ਨੇ ਫ਼ੋਨ ਕਰਕੇ ਦਸਿਆਂ ਕਿ ਸ਼ਬਨਮ ਨੇ ਕੋਈ ਜ਼ਹਿਰੀਲੀ ਦਵਾਈ ਖਾ ਲਈ ਹੈ ਜਿਸ ਨਾਲ ਉਸ ਦੀ ਮੋਤ ਹੋ ਗਈ ਹੈ । ਲਲਿਤਾ ਨੇ ਪੁਲਿਸ ਨੂੰ ਹੋਰ ਦਸਿਆਂ ਕਿ ਉਸ ਦੀ ਲੜਕੀ ਸ਼ਬਨਮ ਨੇ 20 ਅਗਸਤ ਨੂੰ ਫ਼ੋਨ ਕਰਕੇ ਕਿਹਾ ਸੀ ਕਿ ਉਸ ਨੂੰ ਸੁਹਰੇ ਪਰਿਵਾਰ ਵਾਲੇ ਬਹੁਤ ਤੰਗ ਕਰ ਰਹੇ ਹਨ ਉਸ ਨੇ ਕੋਈ ਜ਼ਹਿਰੀਲੀ ਚੀਜ਼ ਖਾ ਕੇ ਮਰ ਜਾਣਾ ਹੈ ।
ਸਬ ਇੰਸਪੈਕਟਰ ਜਗਜੀਤ ਸਿੰਘ ਨੇ ਦਸਿਆਂ ਕਿ ਮਿ੍ਰਤਕ ਲੜਕੀ ਦੀ ਮਾਤਾ ਲਲਿਤਾ ਦੇ ਬਿਆਨ ਤੇ ਰਮਨ ਕੁਮਾਰ ਪੁੱਤਰ ਰਾਮ ਕਿਸ਼ਨ , ਉਰਮਿਲਾ ਪਤਨੀ ਰਾਮ ਕਿਸ਼ਨ , ਸੋਮਾ ਪੁੱਤਰੀ ਰਾਮ ਕਿਸ਼ਨ ਅਤੇ ਅਰਜਨ ਪੁੱਤਰ ਬਲਵਾ ਵਾਸੀਆਨ ਸਿੰਬਲੀ ਵਿਰੁੱਧ ਧਾਰਾ 306 ਅਤੇ 34 ਅਧੀਨ ਮਾਮਲਾ ਦਰਜ ਕਰਕੇ ਅੱਗੇ ਕਾਰਵਾਈ ਕੀਤੀ ਜਾ ਰਹੀ ਹੈ ।
ਭੁੱਕੀ , ਚੋਰੀ ਦੇ ਇਕ ਮੋਟਰ-ਸਾਈਕਲ ਅਤੇ ਨਜਾਇਜ ਸ਼ਰਾਬ ਸਮੇਤ 5 ਵਿਅਕਤੀ ਕਾਬੂ ਗੁਰਦਾਸਪੁਰ ( ਨਿਰਦੋਸ਼ ) :- ਪੁਲਿਸ ਜਿਲਾ ਗੁਰਦਾਸਪੁਰ ਅਧੀਨ ਪੈਂਦੇ ਵੱਖ-ਵੱਖ ਪੁਲਿਸ ਸਟੇਸ਼ਨਾ ਦੀ ਪੁਲਿਸ ਵੱਲੋਂ ਇਕ ਵਿਅਕਤੀ ਨੂੰ 450 ਗ੍ਰਾਮ ਚੋਰੀ ਦੇ ਇਕ ਮੋਟਰ-ਸਾਈਕਲ ਅਤੇ 60 ਹਜ਼ਾਰ ਮਿਲੀ ਲੀਟਰ ਨਜਾਇਜ ਸ਼ਰਾਬ ਸਮੇਤ 5 ਵਿਅਕਤੀਆਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ ।ਐਸ ਆਈ ਦਲਜੀਤ ਸਿੰਘ ਪੁਲਿਸ ਸਟੇਸ਼ਨ ਦੀਨਾ ਨਗਰ ਨੇ ਦਸਿਆਂ ਕਿ ਉਹ ਪੁਲਿਸ ਪਾਰਟੀ ਸਮੇਤ ਗਸ਼ਤ ਕਰਦੇ ਹੋਏ ਵਹੀਕਲਾ ਦੀ ਚੈਕਿੰਗ ਕਰ ਰਿਹਾ ਸੀ ਕਿ ਫਲਾਈ ਉਵਰ ਦਬੂਰਜੀ ਸ਼ਾਮ ਸਿੰਘ ਤੋ ਸਰਬਜੀਤ ਸਿੰਘ ਪੁੱਤਰ ਕੁਲਦੀਪ ਸਿੰਘ , ਸਰਵਨ ਸਿੰਘ ਉਰਫ ਸੰਮਾ ਪੁੱਤਰ ਕਸ਼ਮੀਰ ਸਿੰਘ ਵਾਸੀਆਨ ਦੂਲੋਆਣਾ ਨੂੰ ਟੱਰਕ ਨੰਬਰ ਪੀ ਬੀ 06 ਏ ਡਬਲਯੂ 4187 ਨੂੰ ਸ਼ੱਕ ਪੈਣ ਉੱਪਰ ਕਿ ਇਹਨਾ ਪਾਸ ਨਸ਼ੀਲਾ ਪਦਾਰਥ ਹੈ ਕਾਬੂ ਕਰਕੇ ਟੱਰਕ ਦੀ ਤਲਾਸ਼ੀ ਕੀਤੀ ਤਾਂ ਟੱਰਕ ਦੇ ਡੈਸ਼ ਬੋਰਡ ਵਿੱਚੋ 450 ਗ੍ਰਾਮ ਭੁੱਕੀ ਬਰਾਮਦ ਹੋਈ । ਏ ਐਸ ਆਈ ਮਨਜੀਤ ਸਿੰਘ ਪੁਲਿਸ ਸਟੇਸ਼ਨ ਕਾਹਨੂੰਵਾਨ ਨੇ ਦਸਿਆਂ ਕਿ ਉਸ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਕਰਦੇ ਹੋਏ ਮੁੱਖਬਰ ਖ਼ਾਸ ਸੂਚਨਾ ਤੇ ਪਿੰਡ ਘੁਕਲਾ ਮੰਦਿਰ ਦੇ ਪਿੱਛੇਲੇ ਪਾਸੇ ਝਾੜੀਆਂ ਵਿੱਚ ਰੇਡ ਕਰਕੇ ਲਖਬੀਰ ਸਿੰਘ ਉਰਫ ਲੱਖਾਂ ਪੁੱਤਰ ਹਰਭਜਨ ਸਿੰਘ ਵਾਸੀ ਮੋਚਪੁਰ ਨੂੰ 30 ਹਜ਼ਾਰ ਮਿਲੀ ਲੀਟਰ ਨਜਾਇਜ ਸ਼ਰਾਬ ਸਮੇਤ ਕਾਬੂ ਕੀਤਾ ਕੀਤੀ । ਏ ਐਸ ਆਈ ਰਵਿੰਦਰ ਸਿੰਘ ਪੁਲਿਸ ਸਟੇਸ਼ਨ ਭੈਣੀ ਮੀਆਂ ਖਾਂ ਨੇ ਦਸਿਆਂ ਕਿ ਉਸ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਕਰਦੇ ਹੋਏ ਟੀ ਪੁਆਇੰਟ ਆਲਮਾਂ ਧੁੱਸੀ ਤੋ ਪ੍ਰੇਮ ਸਿੰਘ ਪੁੱਤਰ ਮਹਿੰਦਰ ਸਿੰਘ , ਨਰਿੰਦਰਜੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀਆਨ ਮੋਚਪੁਰ ਨੂੰ ਮੋਟਰ-ਸਾਈਕਲ ਨੰਬਰ ਪੀ ਬੀ 06 ਏ ਜੈਡ 0161 ਸਮੇਤ ਕਾਬੂ ਕਰਕੇ ਪਲਾਸਟਿਕ ਦੇ ਕੈਨ ਵਿੱਚੋਂ 30 ਹਜ਼ਾਰ ਮਿਲੀ ਲੀਟਰ ਨਜਾਇਜ ਸ਼ਰਾਬ ਬਰਾਮਦ ਕੀਤੀ । ਏ ਐਸ ਆਈ ਗੁਰਦੀਪ ਸਿੰਘ ਪੁਲਿਸ ਬਹਿਰਾਮਪੁਰ ਨੇ ਦਸਿਆਂ ਕਿ ਉਸ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਕਰਦੇ ਹੋਏ ਮੁੱਖਬਰ ਖ਼ਾਸ ਦੀ ਸੂਚਨਾ ਤੇ ਨਾਕਾ ਬੰਦੀ ਦੋਰਾਨ ਪਸਿਆਲ ਪੁੱਲੀ ਤੋ ਰਣਜੀਤ ਸਿੰਘ ਉਰਫ ਸੋਨੂ ਪੁੱਤਰ ਲੇਟ ਮਨਧੀਰ ਸਿੰਘ ਵਾਸੀ ਗੁਰਦਾਸਪੁਰ ਨੂੰ ਚੋਰੀ ਸ਼ੁਦਾ ਮੋਟਰ-ਸਾਈਕਲ ਸਮੇਤ ਕਾਬੂ ਕੀਤਾ । ਪੁੱਛ-ਗਿੱਛ ਦੋਰਾਨ ਰਣਜੀਤ ਸਿੰਘ ਨੇ ਦਸਿਆਂ ਕਿ ਇਹ ਮੋਟਰ-ਸਾਈਕਲ ਉਸ ਨੇ ਜਹਾਜ਼ ਚੋਕ ਤੋ ਚੋਰੀ ਕੀਤਾ ਸੀ ਤੇ ਵੇਚਣ ਲਈ ਜੰਮੂ-ਕਸ਼ਮੀਰ ਜਾ ਰਿਹਾ ਸੀ । ਨਿਉਜੀਲੈਂਡ ਵਿੱਚ ਪੀ ਆਰ ਕਰਾਉਣ ਦੇ ਨਾ ਤੇ 13 ਲੱਖ ਦੀ ਠੱਗੀ
|
EDITOR
CANADIAN DOABA TIMES
Email: editor@doabatimes.com
Mob:. 98146-40032 whtsapp