ਨੌਜਵਾਨ ਵਰਗ ਦੀ ਵਿਧਾਨ ਸਭਾ ਚੋਣਾ ਵਿਚ ਹੋਵੇਗੀ ਅਹਿਮ ਭੂਮਿਕਾ-ਬਿਕਰਮ ਮਜੀਠੀਆ
-ਯੂਥ ਆਗੂ ਹਰਸਿਮਰਨ ਬਾਜਵਾ ਸਾਥੀਆਂ ਸਮੇਤ ਅਕਾਲੀ ਦਲ ’ਚ ਸ਼ਾਮਿਲ
-ਹਰਸਿਮਰਨ ਮੇਹਨਤੀ ਨੌਜਵਾਨ, ਪਾਰਟੀ ਨੂੰ ਮਿਲੇਗੀ ਹੋਰ ਮਜਬੂਤੀ-ਲਾਲੀ ਬਾਜਵਾ
ਹੁਸ਼ਿਆਰਪੁਰ (ਆਦੇਸ਼ ) ਸਾਲ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾ ਵਿਚ ਕਾਂਗਰਸ ਲਈ ਸਰਗਰਮ ਭੂਮਿਕਾ ਨਿਭਾਉਣ ਵਾਲੇ ਯੂਥ ਆਗੂ ਹਰਸਿਮਰਨ ਸਿੰਘ ਬਾਜਵਾ ਅੱਜ ਅਕਾਲੀ ਦਲ ਦੇ ਜਿਲ੍ਹਾ ਪ੍ਰਧਾਨ ਸ਼ਹਿਰੀ ਜਤਿੰਦਰ ਸਿੰਘ ਲਾਲੀ ਬਾਜਵਾ ਦੇ ਗ੍ਰਹਿ ਵਿਖੇ ਕਰਵਾਏ ਗਏ ਇਕ ਸਮਾਗਮ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ਹੇਠ ਅਕਾਲੀ ਦਲ ਵਿਚ ਸ਼ਾਮਿਲ ਹੋ ਗਏ.
ਇਸ ਸਮੇਂ ਹਰਸਿਮਰਨ ਬਾਜਵਾ ਦਾ ਪਾਰਟੀ ਵਿਚ ਸਵਾਗਤ ਕਰਦੇ ਹੋਏ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਨੌਜਵਾਨ ਵਰਗ ਤੇਜੀ ਨਾਲ ਅਕਾਲੀ ਦਲ ਨਾਲ ਜੁੜ ਰਿਹਾ ਹੈ ਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾ ਵਿਚ ਨੌਜਵਾਨਾਂ ਦੀ ਅਹਿਮ ਭੂਮਿਕਾ ਹੋਵੇਗੀ। ਉਨ੍ਹਾਂ ਕਿਹਾ ਕਿ ਸੂਬੇ ਦਾ ਨੌਜਵਾਨ ਵਰਗ ਇਹ ਗੱਲ ਜਾਣ ਚੁੱਕਾ ਹੈ ਕਿ ਅਕਾਲੀ ਦਲ ਹੀ ਇਕ ਅਜਿਹੀ ਪਾਰਟੀ ਹੈ ਜਿਸ ਅੰਦਰ ਹਮੇਸ਼ਾ ਨੌਜਵਾਨਾਂ ਨੂੰ ਬਣਦੀ ਪ੍ਰਤੀਨਿਧਤਾ ਦਿੱਤੀ ਗਈ ਹੈ ਤੇ ਆਉਣ ਵਾਲੇ ਸਮੇਂ ਵਿਚ ਵੀ ਪਾਰਟੀ ਨਾਲ ਜੁੜੇ ਮੇਹਨਤੀ ਨੌਜਵਾਨਾਂ ਨੂੰ ਬਣਦਾ ਮਾਣ-ਸਨਮਾਨ ਦਿੱਤਾ ਜਾਵੇਗਾ। ਸ.ਮਜੀਠੀਆ ਨੇ ਅੱਗੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਜਦੋਂ ਵੀ ਅਕਾਲੀ ਦਲ ਦੀ ਸਰਕਾਰ ਬਣੀ ਤਦ ਸੂਬੇ ਦੇ ਹਰ ਵਰਗ ਦਾ ਵਿਕਾਸ ਕੀਤਾ ਗਿਆ ਤੇ ਆਉਣ ਵਾਲੇ ਸਮੇਂ ਵਿਚ ਅਕਾਲੀ ਦਲ-ਬਸਪਾ ਦੀ ਸਰਕਾਰ ਬਣਨ ’ਤੇ ਵਿਕਾਸ ਨੂੰ ਨਵੀਂ ਗਤੀ ਪ੍ਰਦਾਨ ਕੀਤੀ ਜਾਵੇਗੀ।
ਇਸ ਮੌਕੇ ਜਤਿੰਦਰ ਸਿੰਘ ਲਾਲੀ ਬਾਜਵਾ ਨੇ ਕਿਹਾ ਕਿ ਹਰਸਿਮਰਨ ਸਿੰਘ ਬਾਜਵਾ ਮੇਹਨਤੀ ਨੌਜਵਾਨ ਹੈ ਤੇ ਸਾਨੂੰ ਪੂਰਾ ਭਰੋਸਾ ਹੈ ਕਿ ਆਉਣ ਵਾਲੇ ਸਮੇਂ ਵਿਚ ਇਹ ਨੌਜਵਾਨ ਅਕਾਲੀ ਦਲ ਦੀ ਮਜਬੂਤੀ ਲਈ ਦਿਨ-ਰਾਤ ਇਕ ਕਰ ਦੇਵੇਗਾ। ਉਨ੍ਹਾਂ ਅੱਗੇ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਸ.ਸੁਖਬੀਰ ਸਿੰਘ ਬਾਦਲ ਵੱਲੋਂ ਜਾਰੀ ਕੀਤਾ ਗਿਆ 13 ਨੁਕਾਤੀ ਏਜੰਡੇ ਨਵੇਂ ਤੇ ਨਰੋਏ ਪੰਜਾਬ ਦੀ ਸਿਰਜਣਾ ਵਿਚ ਮੀਲ ਪੱਥਰ ਸਾਬਿਤ ਹੋਵੇਗਾ ਤੇ ਮੌਜੂਦਾ ਸਮੇਂ ਲੋੜ ਇਸ ਗੱਲ ਦੀ ਹੈ ਕਿ ਪਾਰਟੀ ਵਰਕਰ ਤੇ ਆਗੂ ਪਾਰਟੀ ਪ੍ਰਧਾਨ ਦੀ ਗੱਲ ਘਰ-ਘਰ ਪਹੁੰਚਾਉਣ। ਉਨ੍ਹਾਂ ਕਿਹਾ ਕਿ ਸੂਬੇ ਦੀ ਮੌਜੂਦਾ ਕਾਂਗਰਸ ਸਰਕਾਰ ਤੋਂ ਲੋਕ ਨਿਰਾਸ਼ ਹਨ ਕਿਉਂਕਿ ਜਿਹੜੇ ਵਾਅਦੇ ਕਰਕੇ ਕਾਂਗਰਸ ਸੱਤਾ ਵਿਚ ਆਈ ਸੀ ਉਹ ਅੱਜ ਤੱਕ ਪੂਰੇ ਨਹੀਂ ਕੀਤੇ ਗਏ ਤੇ ਉਲਟਾ ਇਸ ਪਾਰਟੀ ਦੇ ਆਗੂ ਕੁਰਸੀ ਖਾਤਿਰ ਆਪਸੀ ਕਲੇਸ਼ ਵਿਚ ਉਲਝੇ ਪਏ ਹਨ ਜਿਸ ਤੋਂ ਸਪੱਸ਼ਟ ਹੈ ਕਿ ਆਉਣ ਵਾਲੇ ਮਹੀਨਿਆਂ ਵਿਚ ਵੀ ਇਹ ਸਰਕਾਰ ਕੁਝ ਨਹੀਂ ਕਰ ਸਕੇਗੀ।
ਲਾਲੀ ਬਾਜਵਾ ਨੇ ਕਿਹਾ ਕਿ ਪੰਜਾਬੀਆਂ ਦੀ ਆਪਣੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੈ ਜਿਸ ਨੇ ਹਮੇਸ਼ਾ ਪੰਜਾਬ ਤੇ ਪੰਜਾਬੀਆਂ ਦੇ ਭਲੇ ਦੀ ਗੱਲ ਕੀਤੀ ਜਦੋਂ ਕਿ ਕਾਂਗਰਸ ਤੇ ਆਪ ਦੇ ਆਗੂਆਂ ਦੇ ਬਿਆਨ ਤੇ ਵਿਚਾਰ ਪੰਜਾਬ ਦੀ ਹੱਦ ਟੱਪਦਿਆ ਸਾਰ ਹੀ ਬਦਲ ਜਾਂਦੇ ਹਨ। ਇਸ ਸਮੇਂ ਹਰਸਿਮਰਨ ਸਿੰਘ ਬਾਜਵਾ ਨੇ ਕਿਹਾ ਕਿ ਅਕਾਲੀ ਦਲ ਮੇਰਾ ਪਰਿਵਾਰ ਹੈ ਤੇ ਇਸੇ ਪਰਿਵਾਰ ਵਿਚ ਰਹਿੰਦਿਆ ਮੇਰੇ ਵੱਲੋਂ ਸਿਆਸਤ ਸ਼ੁਰੂ ਕੀਤੀ ਗਈ ਸੀ ਤੇ ਹੁਣ ਆਉਣ ਵਾਲੇ ਸਮੇਂ ਦੌਰਾਨ ਪਾਰਟੀ ਦੀ ਮਜਬੂਤੀ ਲਈ ਪੂਰੀ ਮੇਹਨਤ ਕੀਤੀ ਜਾਵੇਗੀ ਤੇ ਵੱਧ ਤੋਂ ਵੱਧ ਨੌਜਵਾਨਾਂ ਨੂੰ ਅਕਾਲੀ ਦਲ ਨਾਲ ਜੋੜਿਆ ਜਾਵੇਗਾ। ਇਸ ਮੌਕੇ ਸਾਬਕਾ ਮੰਤਰੀ ਸ.ਸੋਹਣ ਸਿੰਘ ਠੰਡਲ, ਸਰਬਜੋਤ ਸਿੰਘ ਸਾਬੀ, ਪ੍ਰੇਮ ਸਿੰਘ ਪਿੱਪਲਾਵਾਲਾ, ਰੂਪ ਲਾਲ ਥਾਪਰ,ਹਰਮੰਦਰ ਸਿੰਘ ਬਾਜਵਾ, ਯਾਦਵਿੰਦਰ ਸਿੰਘ, ਦਿਲਸ਼ੇਰ ਦਿਓ, ਅਨੂਰੀਤ, ਧਾਮੀ, ਸੁਰਿੰਦਰ ਸਰਪੰਚ ਲੰਮੇ, ਨਰਿੰਦਰ ਸਿੰਘ, ਕੁਲਦੀਪ ਸਿੰਘ ਬੱਬੂ ਬਜਵਾੜਾ,ਬਿਕਰਮਜੀਤ ਕਲਸੀ, ਹਰਜਿੰਦਰ ਸਿੰਘ ਵਿਰਦੀ, ਪ੍ਰਭਪਾਲ ਬਾਜਵਾ, ਬਲਰਾਜ ਚੌਹਾਨ, ਯਾਦਵਿੰਦਰ ਸਿੰਘ ਬੇਦੀ,ਬਰਿੰਦਰ ਪਰਮਾਰ,ਐਡਵੋਕੇਟ ਸ਼ਮਸ਼ੇਰ ਭਾਰਦਵਾਜ, ਹਰਜੀਤ ਸਿੰਘ ਮਠਾਰੂ, ਰਣਧੀਰ ਭਾਰਜ, ਵਿਸ਼ਾਲ ਆਦੀਆ, ਸਤਵਿੰਦਰ ਸਿੰਘ ਆਹਲੂਵਾਲੀਆ,ਰਵਿੰਦਰਪਾਲ ਮਿੰਟੂ, ਇੰਦਰਜੀਤ ਕੰਗ, ਪੁਨੀਤਇੰਦਰ ਸਿੰਘ ਕੰਗ, ਹਿਤੇਸ਼ ਪ੍ਰਾਸ਼ਰ, ਮੁਕੇਸ਼ ਸੂਰੀ, ਰੋਹਿਤ ਅਗਰਵਾਲ, ਵਿਪਨ ਕੁਮਾਰ ਗੱਬਰ,ਲਖਵਿੰਦਰ ਲੱਖੀ, ਸੰਤੋਖ ਔਜਲਾ,ਦਵਿੰਦਰ ਬੈਂਸ, ਗੁਰਪ੍ਰੀਤ ਕੋਹਲੀ, ਜਸਪਾਲ ਕੋਹਲੀ ਆਦਿ ਵੀ ਹਾਜਰ ਸਨ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp