ਨਵੀਂ ਦਿੱਲੀ : ਭਾਰਤੀ ਕਾਰ ਬਾਜ਼ਾਰ ’ਚ ਆਪਣੀ ਹਾਜ਼ਰੀ ਮਜ਼ਬੂਤ ਕਰਨ ਦੀਆਂ ਕਈ ਕੋਸ਼ਿਸ਼ਾਂ ਤੋਂ ਬਾਅਦ ਅਮਰੀਕਾ ਦੀ ਫੋਰਡ ਮੋਟਰ ਕੰਪਨੀ ਨੇ ਭਾਰਤ ’ਚ ਆਪਣੇ ਦੋਵੇਂ ਉਤਪਾਦਨ ਪਲਾਂਟ ਬੰਦ ਕਰਨ ਦਾ ਐਲਾਨ ਕਰ ਦਿੱਤਾ। ਕੰਪਨੀ ਨੇ ਕਿਹਾ ਕਿ ਹੈ ਉਹ ਸਾਨੰਦ (ਗੁਜਰਾਤ) ਪਲਾਂਟ ਨੂੰ ਇਸ ਸਾਲ ਅਕਤੂਬਰ-ਦਸੰਬਰ ਤਿਮਾਹੀ ਦੌਰਾਨ ਅਤੇ ਚੇਨਈ ਸਥਿਤ ਇੰਜਣ ਮੈਨੂਫੈਕਚਰਿੰਗ ਪਲਾਂਟ ਨੂੰ ਅਗਲੇ ਸਾਲ ਅਪ੍ਰੈਲ-ਜੂਨ ਤਿਮਾਹੀ ਵਿਚ ਬੰਦ ਕਰ ਦੇਵੇਗੀ।
After several attempts to strengthen its presence in the Indian car market, Ford Motor Company of the United States announced the closure of both its manufacturing plants in India.
ਇਸ ਦੇ ਨਾਲ ਹੀ ਭਾਰਤ ਵਿਚ ਕੰਪਨੀ ਦੇ ਈਕੋਸਪੋਰਟ, ਫਿਗੋ, ਫ੍ਰੀਸਟਾਈਲ ਅਤੇ ਐਸਪਾਇਰ ਵਰਗੇ ਪ੍ਰਚਲਿਤ ਬ੍ਰਾਂਡਸ ਵਿਕਣੇ ਬੰਦ ਹੋ ਜਾਣਗੇ। ਫੋਰਡ ਮੋਟਰ ਦੇ ਇਨ੍ਹਾਂ ਦੋਵਾਂ ਪਲਾਂਟਾਂ ਵਿਚ ਕਰੀਬ 4,000 ਮੁਲਾਜ਼ਮ ਹਨ, ਜਿਨ੍ਹਾਂ ਦੀ ਨੌਕਰੀ ਜਾਣ ਦਾ ਖ਼ਤਰਾ ਹੈ।
ਫੋਰਡ ਇੰਡੀਆ ਦਾ ਕਾਰੋਬਾਰ ਬੰਦ ਹੋਣ ਨਾਲ ਤਕਰੀਬਨ 44,000 ਰੁਜ਼ਗਾਰ ’ਤੇ ਅਸਰ ਪਵੇਗਾ। ਫੋਰਡ ’ਚ ਸਿੱਧੇ ਤੌਰ ’ਤੇ 4,000 ਲੋਕ ਕੰਮ ਕਰਦੇ ਹਨ। ਕੰਪਨੀ ਦੇ 391 ਸ਼ੋਅਰੂਮ ਵਿਚ ਕੁਲ ਮਿਲਾ ਕੇ ਕਰੀਬ 40,000 ਮੁਲਾਜ਼ਮ ਕੰਮ ਕਰਦੇ ਹਨ। ਕੰਪਨੀ ਦੇ ਡੀਲਰਾਂ ਨੇ ਕਰੀਬ 2,000 ਕਰੋਡ਼ ਰੁਪਏ ਦਾ ਨਿਵੇਸ਼ ਕੀਤਾ ਹੈ, ਉਸ ਦੇ ਵੀ ਫਸ ਜਾਣ ਦਾ ਖ਼ਤਰਾ ਹੈ। ਮੰਨਿਆ ਜਾ ਰਿਹਾ ਹੈ ਕਿ ਫੋਰਡ ਨੇ ਕਾਰੋਬਾਰ ਬੰਦ ਕਰਨ ਦਾ ਫ਼ੈਸਲਾ ਅਚਾਨਕ ਹੀ ਕੀਤਾ ਹੈ ਕਿਉਂਕਿ ਪੰਜ ਮਹੀਨੇ ਪਹਿਲਾਂ ਤਕ ਇਹ ਡੀਲਰ ਨਿਯੁਕਤ ਕਰ ਰਹੀ ਸੀ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp