ਚੰਡੀਗੜ੍ਹ : – ਕੈਪਟਨ ਅਮਰਿੰਦਰ ਸਿੰਘ ਨੇ ਦਾਅਵਾ ਕੀਤਾ ਕਿ ਅਸੀਂ 117 ਸੀਟਾਂ ‘ਤੇ ਚੋਣਾਂ ਲੜਾਂਗੇ। ਕੈਪਟਨ ਨੇ ਕਿਹਾ ਅਸੀਂ ਬਹੁਤ ਸਾਰੇ ਕਾਂਗਰਸੀ ਨੇਤਾਵਾਂ ਦੇ ਸੰਪਰਕ ‘ਚ ਹਾਂ। ਕੈਪਟਨ ਨੇ ਸਿੱਧੂ ਖ਼ਿਲਾਫ਼ ਇੱਕ ਹੋਰ ਖੁਲਾਸਾ ਕਰਦਿਆਂ ਕਿਹਾ ਸਰਵੇ ਮੁਤਾਬਕ ਕਾਂਗਰਸ ਦੀ ਪ੍ਰਸਿੱਧੀ ਸਿੱਧੂ ਕਰਕੇ 20 ਫੀਸਦ ਘਟੀ ਹੈ।
ਕੈਪਟਨ ਨੇ ਕਿਸਾਨੀ ਮਸਲੇ ਦੀ ਵੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਉਹ 10 ਸਾਲ ਖੇਤੀ ਮੰਤਰੀ ਰਿਹਾ ਹੈ ਅਤੇ ਉਨ੍ਹਾਂ ਨੂੰ ਕਿਸਾਨਾਂ ਬਾਰੇ ਪਤਾ ਹੈ। ਉਨ੍ਹਾਂ ਦੱਸਿਆ ਗ੍ਰਹਿ ਮੰਤਰੀ ਨਾਲ ਵੀਰਵਾਰ ਮੀਟਿੰਗ ਹੈ,ਜਿਸ ਲਈ ਉਨ੍ਹਾਂ ਨਾਲ ਕਈ ਨੇਤਾ ਵੀ ਜਾਣਗੇ ਤੇ ਉਹ ਕਿਸਾਨ ਅੰਦੋਲਨ ਦੇ ਹੱਲ ਬਾਬਤ ਗੱਲ ਕਰਨਗੇ।
ਕੈਪਟਨ ਦੇ ਅਹੁਦੇ ਤੋਂ ਲਾਂਭੇ ਹੋਣ ਮਗਰੋਂ ਕੰਨੀ ਕੈਬਨਿਟ ਦਾ ਹਿੱਸਾ ਬਣੇ ਮੰਤਰੀਆਂ ਬਾਰੇ ਕੈਪਟਨ ਨੇ ਕਿਹਾ ‘ਕੈਬਨਿਟ ਦਾ ਹਿੱਸਾ ਰਹੇ ਲੋਕਾਂ ਵੱਲੋਂ ਛੋਟੀਆਂ ਗੱਲਾਂ ਕੀਤੀਆਂ ਜਾ ਰਹੀਆਂ’ ਹਨ। ਉਨ੍ਹਾਂ ਕਿਹਾ ਕਿ ਸੁਰੱਖਿਆ ਬਾਬਤ ਫਿਕਰ ‘ਤੇ ਇਹ ਮੇਰਾ ਮਖੌਲ ਉਡਾਉਂਦੇ ਹਨ। ਸਾਬਕਾ ਮੁੱਖ ਮੰਤਰੀ ਨੇ ਸੁਖਜਿੰਦਰ ਰੰਧਾਵਾ ਨੂੰ ਨਿਸ਼ਾਨੇ ਤੇ ਲੈਂਦਿਆਂ ਕਿਹਾ 1 ਮਹੀਨੇ ਦੇ ਗ੍ਰਹਿ ਮੰਤਰੀ ਕਹਿੰਦੇ ਕਿ ਉਨ੍ਹਾਂ ਨੂੰ ਮੇਰੇ ਤੋਂ ਜ਼ਿਆਦਾ ਪਤਾ ਹੈ। ਜਦਕਿ ਮੈਨੂੰ ਫੌਜ ਤੇ ਮੁੱਖ ਮੰਤਰੀ ਵਜੋਂ ਸਾਢੇ 9 ਸਾਲ ਦਾ ਤਜ਼ਰਬਾ ਹੈ।
ਕੈਪਟਨ ਨੇ ਕਿਹਾ ਡ੍ਰੋਨ ਵਾਲਾ ਸਿਸਟਮ ਬਹੁਤ ਖ਼ਤਰਨਾਕ ਹੈ। ਉਨ੍ਹਾਂ ਬੀਐਸਐਲ ਨੂੰ ਦਿੱਤੇ ਵੱਧ ਅਧਿਕਾਰਾਂ ਦੀ ਵਕਾਲਤ ਕਰਦਿਆਂ ਕਿਹਾ ਕਿ ‘ਪੰਜਾਬ ਪੁਲਿਸ ਫਸਟ ਕਲਾਸ ਫੋਰਸ ਹੈ ਪਰ ਕਈ ਚੀਜ਼ਾਂ ਲਈ ਉਹ ਟ੍ਰੇਨ ਨਹੀਂ’। ਉਨ੍ਹਾਂ ਕਿਹਾ ਕਿ ਖਾਲਿਸਤਾਨੀ ਤੇ ਪਾਕਿਸਤਾਨੀ ਇਕੱਠੇ ਕੰਮ ਕਰ ਰਹੇ ਹਨ। ਸੁਰੱਖਿਆ ਦੇ ਮਸਲੇ ‘ਤੇ ਮਖੌਲ ਸਰਕਾਰ ਦਾ ਗੈਰ ਜ਼ਿੰਮੇਦਾਰਨਾ ਰਵੱਈਆ ਹੈ। ਕੈਪਟਨ ਨੇ ਆਪਣੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਵੇਲੇ ਪਾਕਿਸਤਾਨ ਤੋਂ ਆਏ ਬਹੁਤ ਹਥਿਆਰ ਤੇ ਨਸ਼ਾ ਫੜਿਆ ਗਿਆ।
ਕੈਪਟਨ ਨੇ ਦਾਅਵਾ ਕੀਤਾ ਕਿ 18 ਨੁਕਾਤੀ ਏਜੰਡਾ ਪੂਰਾ ਕੀਤਾ ਗਿਆ ਸੀ। ਇੰਨਾ ਹੀ ਨਹੀਂ ਉਨ੍ਹਾਂ ਨੇ ਸਕੀਮਾਂ ‘ਤੇ ਖਰਚ ਕੀਤੇ ਗਏ ਪੈਸੇ ਦੇ ਅੰਕੜੇ ਵੀ ਸਾਂਝੇ ਕੀਤੇ। ਉਨ੍ਹਾਂ ਕਿਹਾ ਸਾਢੇ ਚਾਰ ਸਾਲਾਂ ‘ਚ ਉਨ੍ਹਾਂ ਨੇ ਬਹੁਤ ਸਾਰਾ ਕੰਮ ਕੀਤਾ ਹੈ, ਕੈਪਟਨ ਨੇ ਕਿਹਾ ਕਿ ਉਦਯੋਗਾਂ ਲਈ ਪੰਜਾਬ ਚੰਗੀ ਥਾਂ ਹੈ।
ਸੁਖਜਿੰਦਰ ਰੰਧਾਵਾ ਬਾਰੇ ਬੋਲਦਿਆਂ ਸਾਬਕਾ ਮੁੱਖ ਮੰਤਰੀ ਨੇ ਕਿਹਾ ਰੰਧਾਵਾ ਨੂੰ ਅਰੂਸਾ ਤੋਂ ਬਿਨਾਂ ਹੋਰ ਕੁਝ ਨਹੀਂ ਸੁਝਦਾ। ਚਾਰ ਸਾਲ ਜਦੋਂ ਉਹ ਮੰਤਰੀ ਸੀ ਉਦੋਂ ਉਸ ਨੇ ਅਰੂਸਾ ਬਾਰੇ ਚੁੱਪੀ ਸਾਧੀ ਰੱਖੀ। ਅਰੂਸਾ ਆਲਮ ਬਾਰੇ ਜਵਾਬ ਦਿੰਦਿਆਂ ਉਨਾਂ ਕਿਹਾ ਉਹ ਤਾਂ 16 ਸਾਲ ਤੋਂ ਇੱਥੇ ਆ ਰਹੀ ਹੈ। ਜੇ ਵੀਜ਼ਾ ਖੁੱਲੇ ਹੁੰਦੇ ਤਾਂ ਉਨ੍ਹਾਂ ਨੇ ਉਸਨੂੰ ਫਿਰ ਸੱਦਾ ਦੇਣਾ ਸੀ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp