ਜ਼ਿਲ੍ਹਾ ਚੋਣ ਅਫਸਰ ਗੁਰਦਾਸਪੁਰ ਦੀ ਪ੍ਰਧਾਨਗੀ ਹੇਠ ਸਮੂਹ ਰਿਟਰਨਿੰਗ ਅਫਸਰਾਂ, ਚੋਣਕਾਰ ਰਜਿਸ਼ਟ੍ਰੇਸ਼ਨ ਅਫਸਰਾਂ ਅਤੇ ਮਾਨਤਾ ਪ੍ਰਾਪਤ ਰਾਜਸੀ ਪਾਰਟੀਆਂ ਦੇ ਨਾਲ ਪੋਲਿੰਗ ਸਟੇਸ਼ਨ ਦੇ ਸਬੰਧ ਮੀਟਿੰਗ

ਜ਼ਿਲ੍ਹਾ ਚੋਣ ਅਫਸਰ ਗੁਰਦਾਸਪੁਰ ਦੀ ਪ੍ਰਧਾਨਗੀ ਹੇਠ ਸਮੂਹ ਰਿਟਰਨਿੰਗ ਅਫਸਰਾਂ, ਚੋਣਕਾਰ ਰਜਿਸ਼ਟ੍ਰੇਸ਼ਨ ਅਫਸਰਾਂ ਅਤੇ ਮਾਨਤਾ ਪ੍ਰਾਪਤ ਰਾਜਸੀ ਪਾਰਟੀਆਂ ਦੇ ਨਾਲ ਪੋਲਿੰਗ ਸਟੇਸ਼ਨ ਦੇ ਸਬੰਧ ਮੀਟਿੰਗ
ਜ਼ਿਲੇ ਅੰਦਰ ਪੋਲਿੰਗ ਸਟੇਸ਼ਨ ਦੀ ਗਿਣਤੀ 1553 ਤੋਂ ਵੱਧ ਕੇ 1572 ਹੋਈ
ਗੁਰਦਾਸਪੁਰ, 22 ਦਸੰਬਰ (ਗਗਨਦੀਪ ਸਿੰਘ ) ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ ਜਨਾਬ ਮੁਹੰਮਦ ਇਸ਼ਫਾਕ ਦੀ ਪ੍ਰਧਾਨਗੀ ਹੇਠ ਸਮੂਹ ਰਿਟਰਨਿੰਗ ਅਫਸਰਾਂ, ਚੋਣਕਾਰ ਰਜਿਸ਼ਟ੍ਰੇਸ਼ਨ ਅਫਸਰਾਂ ਅਤੇ ਮਾਨਤਾ ਪ੍ਰਾਪਤ ਰਾਜਸੀ ਪਾਰਟੀਆਂ ਦੇ ਨਾਲ ਪੋਲਿੰਗ ਸਟੇਸ਼ਨ ਦੇ ਸਬੰਧ ਵਿਚ ਉਨਾਂ ਦੇ ਦਫਤਰਾਂ ਵਿਖੇ ਮੀਟਿੰਗ ਕੀਤੀ ਗਈ।
ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮਾਣਯੋਗ ਭਾਰਤ ਚੋਣ ਕਮਿਸ਼ਨ ਵਲੋਂ ਹਰ ਪੋਲਿੰਗ ਸਟੇਸ਼ਨਾਂ ਦੀ ਕੱਟ ਆਫ ਲਿਮਟ 1200 ਵੋਟਰ ਰੱਖੀ ਗਈ ਹੈ। ਯੋਗਤਾ ਮਿਤੀ 1.1.20222 ਦੇ ਆਧਾਰ ’ਤੇ ਵੋਟਰ ਸੂਚੀ ਦੀ ਸਪੈਸ਼ਲ ਸਰਸਰੀ ਸੁਧਾਈ ਦੌਰਾਨ ਜਿਲੇ ਦੇ 19 ਪੋਲਿੰਗ ਸਟੇਸ਼ਨਾਂ ਵਿਚ 1200 ਤੋਂ ਵੱਧ ਵੋਟਾਂ ਦਾ ਵਾਧਾ ਹੋਣ ਕਰਕੇ, 19 ਸਹਾਇਕ ਪੋਲਿੰਗ ਸਟੇਸ਼ਨ (ਮੇਨ ਪੋਲਿੰਗ ਸਟੇਸ਼ਨ ਦੀ ਬਿਲਡਿੰਗ ਵਿਚ) ਬਣਾਏ ਗਏ ਹਨ।
ਉਨਾਂ ਦੱਸਿਆ ਕਿ ਵਿਧਾਨ ਸਭਾ ਹਲਕਾ ਗੁਰਦਾਸਪੁਰ ਵਿਚ 207 ਮੇਨ ਪੋਲਿੰਗ ਸਟੇਸ਼ਨ ਅਤੇ ਸਹਾਇਕ ਪੋਲਿੰਗ ਸਟੇਸ਼ਨ 2 ਨਾਲ ਕੁਲ 209 ਪੋਲਿੰਗ ਸਟੇਸ਼ਨ, ਵਿਧਾਨ ਸਭਾ ਹਲਕਾ ਦੀਨਾਨਗਰ (ਰਾਖਵਾਂ) 229 ਮੇਨ ਪੋਲਿੰਗ ਸਟੇਸ਼ਨ ਅਤੇ ਸਹਾਇਕ ਪੋਲਿੰਗ ਸਟੇਸ਼ਨ 1 ਨਾਲ ਕੁਲ 230 ਪੋਲਿੰਗ ਸਟੇਸ਼ਨ, ਵਿਧਾਨ ਸਭਾ ਹਲਕਾ ਕਾਦੀਆਂ ਵਿਚ 223 ਮੇਨ ਪੋਲਿੰਗ ਸਟੇਸ਼ਨ ਅਤੇ ਸਹਾਇਕ ਪੋਲਿੰਗ ਸਟੇਸ਼ਨ 4 ਨਾਲ ਕੁਲ 227 ਪੋਲਿੰਗ ਸਟੇਸ਼ਨ, ਵਿਧਾਨ ਸਭਾ ਹਲਕਾ ਬਟਾਲਾ ਵਿਚ 201 ਮੇਨ ਪੋਲਿੰਗ ਸਟੇਸ਼ਨ ਅਤੇ ਸਹਾਇਕ ਪੋਲਿੰਗ ਸਟੇਸ਼ਨ 4 ਨਾਲ ਕੁਲ 205 ਪੋਲਿੰਗ ਸਟੇਸ਼ਨ, ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ (ਰਾਖਵਾਂ) ਵਿਚ 226 ਮੇਨ ਪੋਲਿੰਗ ਸਟੇਸ਼ਨ ਅਤੇ ਸਹਾਇਕ ਪੋਲਿੰਗ ਸਟੇਸ਼ਨ 2 ਨਾਲ ਕੁਲ 228 ਪੋਲਿੰਗ ਸਟੇਸ਼ਨ, ਵਿਧਾਨ ਸਭਾ ਹਲਕਾ ਫਤਿਹਗੜ੍ਹ ਚੂੜੀਆਂ ਵਿਚ 226 ਮੇਨ ਪੋਲਿੰਗ ਸਟੇਸ਼ਨ ਅਤੇ ਸਹਾਇਕ ਪੋਲਿੰਗ ਸਟੇਸ਼ਨ 1 ਨਾਲ ਕੁਲ 227 ਪੋਲਿੰਗ ਸਟੇਸ਼ਨ ਅਤੇ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਵਿਚ 241 ਮੇਨ ਪੋਲਿੰਗ ਸਟੇਸ਼ਨ ਅਤੇ ਸਹਾਇਕ ਪੋਲਿੰਗ ਸਟੇਸ਼ਨ 5 ਨਾਲ ਕੁਲ 246 ਪੋਲਿੰਗ ਸਟੇਸ਼ਨ ਬਣੇ ਹਨ।
ਪਹਿਲਾਂ ਜ਼ਿਲ੍ਹੇ ਅੰਦਰ 1553 ਪੋਲਿੰਗ ਸਟੇਸ਼ਨ ਸਨ ਅਤੇ ਹੁਣ 1572 ਪੋਲਿੰਗ ਸਟੇਸ਼ਨ ਬਣੇ ਹਨ। ਮੀਟਿੰਗ ਵਿਚ ਹਾਜਰ ਸਮੂਹ ਮਾਨਤਾ ਪ੍ਰਾਪਤ ਰਾਜਸੀ ਪਾਰਟੀਆਂ ਦੇ ਪ੍ਰਤੀਨਿਧੀਆਂ/ਨੁੰਮਾਇਦਿਆਂ ਵਲੋਂ ਪੋਲਿੰਗ ਸਟੇਸ਼ਨ ਵਧਾਉਣ ’ਤੇ ਸਹਿਮਤੀ ਪ੍ਰਗਟਾਈ ਗਈ।
ਇਸ ਮੌਕੇ ਕਾਂਗਰਸ ਪਾਰਟੀ ਤੋਂ ਗੁਰਵਿੰਦਰਲਾਲ, ਸੀ.ਪੀ.ਆਈ.(ਐਮ) ਪਾਰਟੀ ਤੋਂ ਅਮਰਜੀਤ ਸਿੰਘ ਸੈਣੀ, ਬਸਪਾ ਤੋਂ ਰਮੇਸ਼ ਕੁਮਾਰ, ਸ਼ਰੋਮਣੀ ਅਕਾਲੀ ਦਲ ਵਲੋਂ ਹਰਵਿੰਦਰ ਸਿੰਘ ਅਤੇ ਚੋਣ ਕਾਨੂੰਗੋ ਮਨਜਿੰਦਰ ਸਿੰਘ ਵੀ ਮੋਜੂਦ ਸਨ।
———————–

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply