ਸਕੂਲਾਂ ਵਿੱਚ ਪੀਣ ਵਾਲੇ ਪਾਣੀ ਦੇ ਕੀਤੇ ਜਾ ਰਹੇ ਹਨ ਪੁਖ਼ਤਾ ਪ੍ਰਬੰਧ: ਸੰਜੀਵ ਗੌਤਮ
ਵੱਖ ਵੱਖ ਸਕੂਲਾਂ ਨੂੰ 11.63 ਲੱਖ ਦੇ ਚੈੱਕ ਕੀਤੇ ਤਕਸੀਮ
ਹੁਸ਼ਿਆਰਪੁਰ, 14 ਜੁਲਾਈ:
ਡਿਪਟੀ ਕਮਿਸ਼ਨਰ ਹੁ਼ਸ਼ਿਆਰਪੁਰ ਸ਼੍ਰੀਮਤੀ ਕੋਮਲ ਮਿੱਤਲ ਦੀ ਯੋਗ ਅਗਵਾਈ ਹੇਠ ਕਰਮਜੀਤ ਕੌਰ ਚੇਅਰਪਰਸਨ ਜਿਲ੍ਹਾ ਯੋਜਨਾ ਬੋਰਡ ਹੁਸ਼ਿਆਰਪੁਰ ਵੱਲੋਂ ਸਕੂਲਾਂ ਵਿੱਚ ਪੀਣ ਵਾਲੇ ਪਾਣੀ ਦੇ ਪ੍ਰਬੰਧਾਂ ਲਈ ਜਿਲ੍ਹਾ ਸਿੱਖਿਆ ਦਫ਼ਤਰ (ਐ. ਸਿੱ.) ਹੁਸ਼ਿਆਰਪੁਰ ਵੱਲੋਂ ਇੰਜੀ. ਸੰਜੀਵ ਗੌਤਮ ਜਿਲ੍ਹਾ ਸਿੱਖਿਆ ਅਫ਼ਸਰ (ਐ. ਸਿੱ.) ਵੱਲੋਂ 11.63 ਲੱਖ ਰੁਪਏ ਦੀ ਰਕਮ ਦੇ ਚੈੱਕ ਤਕਸੀਮ ਕੀਤੇ ਗਏ। ਇੰਜੀ. ਗੌਤਮ ਨੇ ਦੱਸਿਆ ਕਿ ਸਰਕਾਰੀ ਸਕੂਲਾਂ ਵਿੱਚ ਪੀਣ ਵਾਲੇ ਪਾਣੀ ਦੇ ਪੁਖ਼ਤਾ ਪ੍ਰਬੰਧ ਕੀਤੇ ਜਾ ਰਹੇ ਹਨ ਜਿਸ ਤਹਿਤ ਸਕੂਲਾਂ ਵਿੱਚ ਸਬਮਰਸੀਬਲ ਪੰਪ ਅਤੇ ਵਾਟਰ ਫ਼ਿਲਟਰ, ਕੂਲਰ ਆਦਿ ਲਗਵਾਉਣ ਦੇ ਮੰਤਵ ਨਾਲ ਇਹ ਰਾਸ਼ੀ ਜਾਰੀ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਬਲਾਕ ਮਾਹਿਲਪੁਰ ਦੇ ਸਰਕਾਰੀ ਐਲੀਮੈਂਟਰੀ ਸਕੂਲ ਨੰਗਲ ਖੁਰਦ, ਹਾਜੀਪੁਰ ਦੇ ਸਰਕਾਰੀ ਐਲੀਮੈਂਟਰੀ ਸਕੂਲ ਸਿੰਘੋਵਾਲ ਅਤੇ ਦਸੂਹਾ ਦੇ ਸਰਕਾਰੀ ਐਲੀਮੈਂਟਰੀ ਸਕੂਲ ਲੰਗਰਪੁਰ ਨੂੰ 1.50 ਲੱਖ ਰੁਪਏ ਪ੍ਰਤੀ ਸਕੂਲ ਸਬਮਰਸੀਬਲ ਪੰਪ ਲਗਾਉਣ ਲਈ ਜਾਰੀ ਕੀਤੇ ਗਏ ਹਨ। ਟਾਂਡਾ ਦੇ ਸਰਕਾਰੀ ਐਲੀਮੈਂਟਰੀ ਸਕੂਲ ਰਸੂਲਪੁਰ ਅਤੇ ਬਲਾਕ ਮੁਕੇਰੀਆਂ ਦੇ ਸਰਕਾਰੀ ਐਲੀਮੈਂਟਰੀ ਖਿੱਚੀਆਂ ਵਿਖੇ ਵਾਟਰ ਫ਼ਿਲਟਰ ਅਤੇ ਵਾਟਰ ਕੂਲਰ ਲਗਾਉਣ ਲਈ 60 ਹਜ਼ਾਰ ਰੁਪਏ ਪ੍ਰਤੀ ਸਕੂਲ ਜਾਰੀ ਕੀਤੇ ਗਏ ਹਨ।
ਇਸੇ ਤਰਾਂ ਹੁਸ਼ਿਆਰਪੁਰ ਦੇ ਸਰਕਾਰੀ ਐਲੀਮੈਂਟਰੀ ਸਕੂਲ ਸ਼ੇਰਗੜ੍ਹ, ਸਰਕਾਰੀ ਐਲੀਮੈਂਟਰੀ ਸਕੂਲ ਭੀਖੋਵਾਲ ਅਤੇ ਬਲਾਕ ਮਾਹਿਲਪੁਰ ਦੇ ਸਰਕਾਰੀ ਐਲੀਮੈਂਟਰੀ ਸਕੂਲ ਬਾੜੀਆਂ ਕਲਾਂ (ਲੜਕੇ) ਵਿਖੇ ਵਾਟਰ ਫ਼ਿਲਟਰ ਅਤੇ ਵਾਟਰ ਕੂਲਰ ਲਗਾਉਣ ਲਈ 70 ਹਜ਼ਾਰ ਰੁਪਏ ਪ੍ਰਤੀ ਸਕੂਲ ਰਾਸ਼ੀ ਜਾਰੀ ਕੀਤੀ ਗਈ ਹੈ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp