ਵੱਡਾ ਹਾਦਸਾ : ਤੜਕਸਾਰ ਵਾਪਰੇ ਸੜਕ ਹਾਦਸੇ ਵਿੱਚ ਇੱਕ ਬੱਚੇ ਸਮੇਤ 6 ਮੌਤਾਂ  

 ਸੁਨਾਮ:   ਪਟਿਆਲਾ ਮੁੱਖ ਸੜਕ ‘ਤੇ ਪੈਂਦੇ ਪਿੰਡ ਮਰਦਖੇੜਾ ਦੇ ਨਜ਼ਦੀਕ ਤੜਕਸਾਰ ਵਾਪਰੇ  ਸੜਕ ਹਾਦਸੇ ਵਿੱਚ ਇੱਕ ਬੱਚੇ ਸਮੇਤ 6  ਦੀ ਮੌਤ ਹੋ ਗਈ ਹੈ।

ਮ੍ਰਿਤਕ ਸੁਨਾਮ ਦੇ ਰਹਿਣ ਵਾਲੇ ਸਨ। ਮ੍ਰਿਤਕ ਮਾਲੇਰਕੋਟਲਾ ਵਿਖੇ ਇੱਕ ਧਾਰਮਿਕ ਸਥਾਨ ‘ਤੇ ਮੱਥਾ ਟੇਕਣ ਉਪਰੰਤ ਵਾਪਸ ਆਪਣੇ ਘਰ ਸੁਨਾਮ ਪਰਤ ਰਹੇ ਸਨ। ਮਾਰਕੀਟ ਕਮੇਟੀ ਸੁਨਾਮ ਦੇ ਸਾਬਕਾ ਚੇਅਰਮੈਨ ਮੁਨੀਸ਼ ਸੋਨੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੰਘੀ ਰਾਤ ਸੁਨਾਮ ਦੇ ਨੀਰਜ਼ ਸਿੰਗਲਾ ਕਾਰ ਵਿੱਚ ਸਵਾਰ ਆਪਣੇ ਹੋਰ ਸਾਥੀਆਂ ਸਮੇਤ ਮਾਲੇਰਕੋਟਲਾ ਵਿਖੇ ਬਾਬਾ ਹੈਦਰ ਸ਼ੇਖ ਦੀ ਦਰਗਾਹ ‘ਤੇ ਮੱਥਾ ਟੇਕਣ ਉਪਰੰਤ ਸੁਨਾਮ ਵਾਪਸ ਪਰਤ ਰਹੇ ਸਨ।

jਜਦੋਂ  ਉਹ ਪਿੰਡ ਮਰਦਖੇੜਾ ਦੇ ਨਜ਼ਦੀਕ ਪੁੱਜੇ ਤਾਂ ਦੋ ਟਰਾਲਿਆਂ ਨਾਲ ਓਹਨਾ ਦੀ  ਕਾਰ ਹਾਦਸਾਗ੍ਰਸਤ ਹੋ ਗਈ  । 

ਉਨ੍ਹਾਂ ਦੱਸਿਆ ਕਿ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ ਨੀਰਜ਼ ਸਿੰਗਲਾ ਅਤੇ ਉਸਦੇ ਸਾਢੇ ਕੁ ਚਾਰ ਸਾਲ ਦਾ ਪੁੱਤਰ, ਦੀਪਕ ਜਿੰਦਲ, ਲੱਕੀ ਦੁੱਧ ਵਾਲਾ , ਇੱਕ ਪੰਦਰਾਂ ਸਾਲ ਦੀ ਕੁੜੀ ਸਮੇਤ ਇੱਕ ਹੋਰ ਦੀ ਮੌਤ ਹੋ ਗਈ । ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।  

Related posts

Leave a Reply