ਪਠਾਨਕੋਟ (RAJINDER RAJAN BUREAU, SHARMA) ਸਿਵਲ ਸਰਜਨ ਪਠਾਨਕੋਟ ਡਾਕਟਰ ਵਿਨੋਦ ਸਰੀਨ ਵੱਲੋਂ ਦਿਤੀਆਂ ਗਈਆਂ ਹਦਾਇਤਾਂ ਅਨੁਸਾਰ ਸੀ ਐਚ ਸੀ ਘਰੋਟਾ ਵਿੱਚ ਲੱਗ ਰਹੇ NCD ਕੈਂਪਾਂ ਦੀ ਲੜੀ ਤਹਿਤ ਅੱਜ ਦੂਸਰਾ ਕੈਂਪ ਪਿੰਡ ਬਲਸੂਆ ਵਿਖੇ ਸੀਨੀਅਰ ਮੈਡੀਕਲ ਅਫ਼ਸਰ ਸੀ ਐਚ ਸੀ ਘਰੋਟਾ ਡਾਕਟਰ ਬਿੰਦੂ ਗੁਪਤਾ ਦੀ ਅਗਵਾਈ ਵਿਚ ਲਗਾਇਆ ਗਿਆ ਇਸ ਕੈਂਪ ਵਿੱਚ ਡਾਕਟਰ ਸੰਦੀਪ ਬਾਲਾ ਰੂਰਲ ਮੈਡੀਕਲ ਅਫ਼ਸਰ ਐਸ ਐਚ ਸੀ ਝਾਕੋਲਾੜੀ, ਡਾਕਟਰ ਅਕਾਸ਼ ਰਤਨ ਆਰ ਬੀ ਐੱਸ ਕੇ ਸੀ ਐਚ ਸੀ ਨਰੋਟ ਜੈਮਲ ਸਿੰਘ ਅਤੇ ਕਮਿਊਨਿਟੀ ਹੈਲਥ ਅਫਸਰ ਮਨਜੀਤ ਕੌਰ ਦੀ ਟੀਮ ਨੇ ਆਏ ਹੋਏ ਵਿਅਕਤੀਆਂ ਦੀ ਸਕਰੀਨਿੰਗ ਕੀਤੀ। ਐਚ ਬੀ ਅਤੇ ਸ਼ੂਗਰ ਦੀ ਜਾਂਚ ਬਲਜਿੰਦਰ ਸਿੰਘ ਐਮ ਐਲ ਟੀ ਨੇ ਕੀਤੀ।
ਸਿਵਲ ਸਰਜਨ ਡਾਕਟਰ ਵਿਨੋਦ ਸਰੀਨ ਅਤੇ ਅਤੇ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾਕਟਰ ਰਕੇਸ਼ ਸਰਪਾਲ ਇਸ ਕੈਂਪ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਸਿਵਲ ਸਰਜਨ ਸਾਹਿਬ ਨੇ ਦੱਸਿਆ ਕਿ ਇਹਨਾਂ ਕੈਂਪਾਂ ਵਿੱਚ 30 ਸਾਲ ਤੋਂ ਉੱਪਰ ਦੇ ਹਰੇਕ ਵਿਅਕਤੀ ਦੀ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਦੀ ਜਾਂਚ ਕੀਤੀ ਜਾਣੀ ਹੈ ਤਾਂ ਜੋ ਕਮਿਊਨਿਟੀ ਵਿਚ ਫੈਲੀ ਇਸ ਬੀਮਾਰੀ ਦਾ ਪਤਾ ਲੱਗ ਸਕੇ। ਇਹਨਾਂ ਕੈਂਪਾਂ ਵਿੱਚ ਸਕਰੀਨਿੰਗ ਕੀਤੇ ਮਰੀਜ਼ਾਂ ਨੂੰ ਨਜ਼ਦੀਕ ਦੇ ਸਿਹਤ ਕੇਂਦਰਾਂ ਵਿੱਚ ਮੁਫ਼ਤ ਦਵਾਈ ਮਿਲੇਗੀ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਹਨਾਂ ਕੈਂਪਾਂ ਵਿੱਚ ਪਹੁੰਚ ਕੇ ਆਪਣੀ ਸਿਹਤ ਦੀ ਜਾਂਚ ਕਰਵਾਉਣ ਅੱਜ ਕੈਂਪ ਵਿੱਚ 82 ਵਿਅਕਤੀਆਂ ਦੀ ਸਕਰੀਨਿੰਗ ਹੋਈ ਜਿਹਨਾਂ ਵਿਚੋਂ ਸ਼ੂਗਰ ਦੇ 7 ਮਰੀਜ਼,ਬੀਪੀ ਦੇ 10 ਸ਼ੱਕੀ ਮਰੀਜ਼ ਸਕਰੀਨ ਹੋਏ ਅਤੇ 2 ਅਨੀਮਕ ਮਰੀਜ਼ਾਂ ਨੂੰ ਸਿਵਲ ਹਸਪਤਾਲ ਪਠਾਨਕੋਟ ਵਿਖੇ ਰੈਫਰ ਕੀਤਾ ਗਿਆ ਕੈਂਪ ਵਿੱਚ ਰਜਵੰਤ ਕੌਰ, ਚੰਚਲ ਬਾਲਾ ਏ ਐਨ ਐਮ,ਰਣਜੀਤਪਾਲ ਸਿੰਘ ਹੈਲਥ ਵਰਕਰ ਅਤੇ ਭੁਪਿੰਦਰ ਸਿੰਘ ਹੈਲਥ ਇੰਸਪੈਕਟਰ ਆਦਿ ਹਾਜ਼ਰ ਸਨ
EDITOR
CANADIAN DOABA TIMES
Email: editor@doabatimes.com
Mob:. 98146-40032 whtsapp