‘ਹੋਮ ਡਿਲੀਵਰੀ’ ਲਈ ਚਾਹਵਾਨ ਮੋਬਾਇਲ ਨੰਬਰਾਂ 94786-40448 ਅਤੇ 94787-26345 ‘ਤੇ ਕਰਨ ਸੰਪਰਕ
-ਸੰਸਥਾ/ਵਲੰਟੀਅਰ ਵੀ ਕਰ ਸਕਦੇ ਨੇ ਸੰਪਰਕ
ਹੁਸ਼ਿਆਰਪੁਰ, 25 ਮਾਰਚ: (ADESH)
ਡਿਪਟੀ ਕਮਿਸ਼ਨਰ ਸ੍ਰੀਮਤੀ ਅਪਨੀਤ ਰਿਆਤ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੇ ਫੈਲਣ ਤੋਂ ਰੋਕਣ ਲਈ ਲਗਾਏ ਗਏ ਕਰਫਿਊ ਦੇ ਮੱਦੇਨਜ਼ਰ ਜ਼ਿਲ•ਾ ਵਾਸੀਆਂ ਨੂੰ ‘ਹੋਮ ਡਿਲੀਵਰੀ’ ਰਾਹੀਂ ਜ਼ਰੂਰੀ ਵਸਤਾਂ ਤੇ ਦਵਾਈਆਂ ਮੁਹੱਈਆ ਕਰਵਾਈਆਂ ਜਾਣੀਆਂ ਹਨ, ਇਸ ਲਈ ਜਿਹੜੇ ਦੁਕਾਨਦਾਰ ਜਾਂ ਕੈਮਿਸਟ ਹੋਮ ਡਿਲੀਵਰੀ ਦੇਣ ਲਈ ਦਿਲਚਸਪੀ ਰੱਖਦੇ ਹਨ, ਉਹ ਜ਼ਿਲ•ਾ ਰੈਡ ਕਰਾਸ ਸੋਸਾਇਟੀ ਦੇ ਮੋਬਾਇਲ ਨੰਬਰਾਂ 94786-40448 ਅਤੇ 94787-26345 ‘ਤੇ ਆਪਣੇ ਆਪ ਨੂੰ ਰਜਿਸਟਰਡ ਕਰਵਾ ਸਕਦੇ ਹਨ। ਉਨ•ਾਂ ਦੱਸਿਆ ਕਿ ਇਨ•ਾਂ ਨੰਬਰਾਂ ਤੇ ਵਟਸਐਪ ਦੀ ਸੁਵਿਧਾ ਵੀ ਹੈ, ਇਸ ਲਈ ਵਟਸਐਪ ਰਾਹੀਂ ਆਪਣਾ ਨਾਂ, ਏਰੀਆ ਦਾ ਨਾਂ ਜਿਥੇ ਹੋਮ ਡਿਲੀਵਰੀ ਕੀਤੀ ਜਾਣੀ ਹੈ ਅਤੇ ਸ਼ਨਾਖਤੀ ਪਰੂਫ ਭੇਜਿਆ ਜਾਵੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜੇਕਰ ਕੋਈ ਸੰਸਥਾ ਜਾਂ ਵਲੰਟੀਅਰ ਹੁਸ਼ਿਆਰਪੁਰ ਸ਼ਹਿਰ ਜਾਂ ਦੂਰ-ਦੁਰਾਡੇ ਇਲਾਕਿਆਂ ਵਿੱਚ ਜਾ ਕੇ ਜ਼ਰੂਰੀ ਵਸਤਾਂ ਜਾਂ ਦਵਾਈਆਂ ਦੀ ‘ਹੋਮ ਡਿਲੀਵਰੀ’ ਲੋੜਵੰਦਾਂ ਤੱਕ ਪਹੁੰਚਾਉਣ ਦੇ ਚਾਹਵਾਨ ਹਨ, ਤਾਂ ਉਹ ਵੀ ਇਨ•ਾਂ ਨੰਬਰਾਂ ‘ਤੇ ਸੰਪਰਕ ਕਰ ਸਕਦੇ ਹਨ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp